(Its English version is at the end)
ਗੁਰੂ ਨਾਨਕ ਜੀ ਦੀ ਇੱਕ ਬਾਣੀ ਦਾ ਨਾਂ ਹੈ “ਓਅੰਕਾਰੁ” ; ਉਸ ਨਾਲ ਜੋ ਦੱਖਣੀ ਲੱਗਿਆ ਹੋਇਆ ਹੈ ਉਹ ਇਹ ਦੱਸਣ ਲਈ ਹੈ ਕਿ ਇਸ ਨੂੰ ਰਾਗ ਰਾਮਕਲੀ ਦੱਖਣੀ ਵਿੱਚ ਗਾਇਆ ਜਾਵੇ | ਓਅੰਕਾਰੁ ਸ੍ਰਬਵਿਆਪਕ ਕਰਤਾਰ ਨੂੰ ਆਖਿਆ ਜਾਂਦਾ ਹੈ | ਪਉੜੀ ਨੰਬਰ 5 ਅਤੇ 6 ਵਿੱਚ ਗੁਰੂ ਜੀ ਇਸੇ ਨੁਕਤੇ ਨੂੰ ਸਾਫ ਕਰਦੇ ਹਨ ਕਿ ਲੋਕ ਆਖ ਦੇਂਦੇ ਹਨ ਕਿ ਕਰਤਾਰ ਇੱਕ ਹੈ ਪਰ ਆਪਣੇ ਹਉਮੈ ਦੀ ਲਿਪੇਟ ਵਿੱਚ ਅਤੇ ਮਾਇਆ ਵਿੱਚ ਦਿਲਚਸਪੀ ਬਣਾਕੇ , ਉਸ ਕਰਤਾਰ ਅਤੇ ਉਸ ਦੀ ਆਪਣੀ ਬਣਾਈ ਕੁਦਰਤ ਅਤੇ ਸ੍ਰਿਸ਼ਟੀ ਵਿਚਲੀ ਇਕਮਿਕਤਾ ਨੂੰ ਸਮਝਣੋਂ ਅਸਮਰੱਥ ਹੁੰਦੇ ਹਨ | ਆਓ ਇਨ੍ਹਾਂ ਪੌੜੀਆਂ ਨੂੰ ਵਿਚਾਰੀਏ :
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ {ਪੰਨਾ 930}
ਅਰਥ: (ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।
(ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ।5। (ਡਾਕਟਰ ਸਾਹਿਬ ਸਿੰਘ )
ਹਉਮੈ ਕੀ ਕਰਦਾ ਹੈ? ਉਹ ਆਪਣੀ ਹੋਂਦ ਵਿੱਚ ਆਪਣੇ ਤੋਂ ਬਿਨਾਂ ਕਿਸੇ ਵੀ ਹੋਰ ਨੂੰ ਕਰਤਾਰ ਦਾ ਹਿੱਸਾ ਮੰਨਣੋਂ ਰੋਕਦਾ ਹੈ ਕਿਉਂਕਿ ਦੂਸਰੇ ਦਾ ਹਉਮੈ ਵੀ ਇਹੋ ਕੰਮ ਕਰਦਾ ਹੈ | ਇਹ ਵਤੀਰਾ ਵੰਡੀਆਂ ਪਾਉਂਦਾ, ਪਰਸਪਰ ਵਿਰੋਧ ਦਾ ਕਾਰਨ ਬਣਦਾ ਹੈ ਅਤੇ ਮੇਰ ਤੇਰ ਦੇ ਬੀਜ ਬੀਜਦਾ ਹੈ | ਜੇ ਇਸ ਹਉਮੈ ਤੋਂ ਛੁਟਕਾਰਾ ਮਿਲੇ, ਤਦ ਮਨੁੱਖ ਕਰਤਾਰ ਤੋਂ ਬਿਨਾਂ ਹੋਰ ਦੀ ਹੋਂਦ ਹੀ ਨਹੀਂ ਮੰਨਦਾ !
ਅੱਗੇ ਗੁਰੂ ਜੀ ਦੱਸਦੇ ਹਨ ਕਿ ਇਹ ਇੱਕੋ ਕਰਤਾਰ ਦਾ ਸੰਕਲਪ ਹਉਮੈ ਰਹਿਣ ਹੀ ਨਹੀਂ ਦੇੰਦਾ ਪਰ ਇੱਕ ਝੂਠ ਫੈਲਾਇਆ ਜਾਂਦਾ ਹੈ ਕਿ ਇਨ੍ਹਾਂ ਦਾ ਕਰਤਾ ਹੋਰ ਹੈ ਅਤੇ ਉਨ੍ਹਾਂ ਦਾ ਹੋਰ ਜਦੋਂ ਕਿ ਉਹ ਇੱਕ ਹੀ ਹੈ | ਮਾਇਆ ਖਿੱਚਦੀ ਹੈ ਅਤੇ ਇਸ ਦੀ ਖਿੱਚ ਵਿੱਚ ਫਸੇ ਪ੍ਰਾਣੀ ਕਰਤਾਰ ਦੀ ਇਕਮੁਕਤਾ ਨੂੰ ਪਹਿਚਾਣ ਹੀ ਨਹੀਂ ਪਾਉਂਦੇ | ਹੇਠਲੀ ਪਉੜੀ ਵਿੱਚ ਗੁਰੂ ਜੀ ਇਸ ਹਉਮੈ ਦੀ ਖੇਡ ਵਿੱਚ ਭਾਗਦਾਰੀ ਕਰਨ ਵਾਲੀਆਂ ਬਿਰਤੀਆਂ ਨੂੰ ਬਿਆਨਦੇ ਹਨ :
ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥
ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥ {ਪੰਨਾ 930}
ਅਰਥ: (ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ।
ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ, (ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ। (ਡਾਕਟਰ ਸਾਹਿਬ ਸਿੰਘ )
ਉਹ ਬਿਰਤੀਆਂ ਜੋ ਹਉਮੈ ਨਾਲ ਚਲਦੀਆਂ ਹਨ, ਉਹ ਹਨ ਚਸਕੇ, ਲੋਭ ਅਤੇ ਹੋਰਾਂ ਦੀ ਮੁਥਾਜੀ ਜਿਸ ਹੇਠ ਆਕੇ ਇਨਸਾਨ ਗਲਤ ਕੰਮਾਂ ਦਾ ਸਾਂਝੀਵਾਲ ਬਣ ਜਾਂਦਾ ਹੈ | ਇਨ੍ਹਾਂ ਸਭ ਵੱਲੋਂ ਜਦੋਂ ਮਨੁੱਖ ਚੇਤੰਨ ਹੋਕੇ ਇੱਕ ਕਰਤਾਰ ਨਾਲ ਸਾਂਝ ਪਾਉਂਦਾ ਹੈ, ਤਦ ਉਹ ਉਸ ਦੀ ਸਿਫਤ ਵਿੱਚ ਪੈਕੇ ਉਸ ਵਿੱਚ ਲੀਨ ਹੁੰਦਾ ਹੈ | ਇਹ ਹੈ ਕੰਮ ਗੁਰੂ ਦੇ ਨਾਲ ਜੁੜੇ ਲੋਕਾਂ ਦਾ ਜਿਨ੍ਹਾਂ ਨੂੰ ਗੁਰਮੁਖ ਆਖਿਆ ਜਾਂਦਾ ਹੈ | ਜਦੋਂ ਤੀਕ ਮਨ ਵਿੱਚ ਹਾਉਮੈ ਹੈ , ਵਿਰੋਧ ਹੈ , ਚਸਕੇ ਹਨ , ਲਾਲਚ ਹੈ ਅਤੇ ਲੋਕਾਂ ਦੀ ਮੁਥਾਜੀ ਹੈ , ਓਦੋਂ ਤੀਕ ਕਰਤਾਰ ਤੋਂ ਦੂਰੀ ਬਣੀ ਰਹਿੰਦੀ ਹੈ !
ਸ਼ੁਭ ਇੱਛਾਵਾਂ,
ਗੁਰਦੀਪ ਸਿੰਘ
ONE AND ONLY THE ONE CREATOR
There is a bani named “Onkaar” by Guru Nanak compiled in Sri Guru Granth Sahib; with it the word “Dakhni” is added to instruct us that this bani should be sung in the measure ‘Ramkli Dakhni’. Onkar means the universal Creator who is omnipresent. In the stanza number 5 and 6, the Guru makes it clear why people believe Onkaar to be one but don’t realize this fact. He says that being enveloped in ego and the Maya interests, they fail to realize the oneness of the Creator and His creation. Let us ponder over these stanzas:
ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥
ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥
ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥
ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥
Ėko ek kahai sabẖ ko-ī ha-umai garab vi-āpai.
Anṯar bāhar ek pacẖẖāṇai i-o gẖar mahal siñāpai.
Parabẖ neṛai har ḏūr na jāṇhu eko sarisat sabā-ī.
Ėkankār avar nahī ḏūjā Nānak ek samā-ī. ||5||
In essence: All people say Ekankar is but one; however, they are engrossed in conceit (Actually they need His name); (In fact) if one realizes that Ekankar is the same who pervades in and out, one can find His abode within; He is very close; do not consider Him away as He pervades the entire world. Oh Nanak! There is none other than “Ekankar”, who is present everywhere.
Intention must be focused on seeing Him pervading all over. That which is stopping the people from seeing one is their ego and the lies programmed in their brains to indulge in the Maya pursuits. The Guru makes it clear further:
ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥
ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥
ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥
ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥
Is karṯe ka-o ki-o gėh rākẖa-o afri-o ṯuli-o na jā-ī.
Mā-i-ā ke ḏevāne parāṇī jẖūṯẖ ṯẖag-urī pā-ī.
Lab lobẖ muhṯāj vigūṯe ib ṯab fir pacẖẖuṯā-ī.
Ėk sarevai ṯā gaṯ miṯ pāvai āvaṇ jāṇ rahā-ī. ||6||
In essence: How I can hold on to Akalpurakh (who resides within and who is very close)? He is unpretending and immeasurable. (Why He cannot be kept in the heart?) The mortal is crazy for Maya, and its false attraction keeps him in control; his dependency on greed and avarice remains active; in the end, he will repent. If he serves only Akalpurakh, he can understand and value Him; he can end his coming and going
The inclinations that are guided by the ego are various tastes, interests and greed and in their pursuit, one remains ready to be obliged to those who are into crimes and corruption; however, when one, by being aware of these ills, gets imbued with the Creator, one remains involved in the Creator’s praise. Those people who obey the Guru are known as “Gurmukh’. As long as the people harbour ego, their inclinations are towards various tastes, greed and subordination of others to grind their axe, they keep themselves away from the universal Creator.
Wishes!
Gurdeep Singh
www.gursoch.com