Are We Listening To Our Guru?

In Sri Guru Granth Sahib, there is First Nanak’s expressed truth about those persons who don’t care what the Guru says but remain interested in those things that lead them to frustrations and sufferings. The Guru points out our indifference toward our Creator through a metaphor of a frog, which remains engrossed in its own interests being unaware of the singing of a bumble bee around a beautiful lotus nearby. Here are those verses, on 24 SGGS

ਐਬ ਤਨਿ ਚਿਕੜੋ ਇਹੁ ਮਨੁ ਮੀਡਕੋ ਕਮਲ ਕੀ ਸਾਰ ਨਹੀ ਮੂਲਿ ਪਾਈ ॥  

ਭਉਰੁ ਉਸਤਾਦੁ ਨਿਤ ਭਾਖਿਆ ਬੋਲੇ ਕਿਉ ਬੂਝੈ ਜਾ ਨਹ ਬੁਝਾਈ ॥੨॥ 

Aib tan chikrho ih man meedko kamal kee saar nahee mool paa-ee.

Bha-ur ustaad nit bhaakhi-aa bolay ki-o boojhai jaa nah bujhaa-ee. ||2||

In essence:  The mind of the mortal, being in the dirt of vices, doesn’t understand the presence of Akalpurakh within like a frog that doesn’t know the value of the lotus flower nearby it. As a frog remains indifferent to the singing bumble bee on the lotus close by, the Guru recites the shabda in praise of Akalpurakh, but the mortal’s frog like mind doesn’t understand that; how can the mortal understand that if Prabh doesn’t want him to know?

              ਤਨਿ = ਸਰੀਰ ਵਿਚ। ਮੀਡਕੋ = ਮੀਡਕੁ, ਡੱਡੂ। ਸਾਰ = ਕਦਰ। ਮੂਲਿ = ਬਿਲਕੁਲ, ਉੱਕਾ ਹੀ। ਉਸਤਾਦੁ = ਗੁਰੂ। ਭਾਖਿਆ = ਬੋਲੀ, ਉਪਦੇਸ਼। ਬੁਝਾਈ = ਸਮਝ।੨।

              (ਜਦ ਤਕ) ਸਰੀਰ ਦੇ ਅੰਦਰ ਵਿਕਾਰਾਂ ਦਾ ਚਿੱਕੜ ਹੈ, ਤੇ ਇਹ ਮਨ (ਉਸ ਚਿੱਕੜ ਵਿਚ) ਡੱਡੂ (ਬਣ ਕੇ ਰਹਿੰਦਾ) ਹੈ, (ਚਿੱਕੜ ਵਿਚ ਉੱਗੇ ਹੋਏ) ਕੌਲ ਫੁੱਲ ਦੀ ਕਦਰ (ਇਸ ਡੱਡੂ-ਮਨ) ਨੂੰ ਨਹੀਂ ਪੈ ਸਕਦੀ (ਹਿਰਦੇ ਵਿਚ ਵੱਸਦੇ ਪ੍ਰਭੂ ਦੀ ਸੂਝ ਨਹੀਂ ਆ ਸਕਦੀ)। (ਭੌਰਾ ਆ ਕੇ ਕੌਲ ਫੁੱਲ ਉਤੇ ਗੁੰਜਾਰ ਪਾਂਦਾ ਹੈ, ਪਰ ਕੌਲ ਫੁੱਲ ਦੇ ਪਾਸ ਹੀ ਚਿੱਕੜ ਵਿਚ ਮਸਤ ਡੱਡੂ ਫੁੱਲ ਦੀ ਕਦਰ ਨਹੀਂ ਜਾਣਦਾ) ਗੁਰੂ-ਭੌਰਾ ਸਦਾ (ਹਰੀ-ਸਿਮਰਨ ਦਾ) ਉਪਦੇਸ਼ ਕਰਦਾ ਹੈ, ਪਰ ਇਹ ਡੱਡੂ-ਮਨ ਉਸ ਉਪਦੇਸ਼ ਨੂੰ ਨਹੀਂ ਸਮਝਦਾ, ਇਸ ਨੂੰ ਅਜੇਹੀ ਸਮਝ ਹੀ ਨਹੀਂ ਹੈ।੨।

ਆਖਣੁ ਸੁਨਣਾ ਪਉਣ ਕੀ ਬਾਣੀ ਇਹੁ ਮਨੁ ਰਤਾ ਮਾਇਆ ॥  

ਖਸਮ ਕੀ ਨਦਰਿ ਦਿਲਹਿ ਪਸਿੰਦੇ ਜਿਨੀ ਕਰਿ ਏਕੁ ਧਿਆਇਆ ॥੩॥

Aakhan sunnaa pa-un kee banee ih man rataa maa-i-aa.

Khasam kee nadar dilahi pasinday jinee kar ayk Dhi-aa-i-aa. ||3||

As long as this mind is drenched in Maya, its listening and uttering religious discourses are useless. Prabh, the husband, loves and blesses those ones who meditate on Him with complete reverence.

              ਪਉਣ ਕੀ ਬਾਣੀ = ਹਵਾ ਦੀ ਨਿਆਈਂ (ਇਕ ਕੰਨੋਂ ਆ ਕੇ ਦੂਜੇ ਕੰਨ ਲੰਘ ਗਈ), ਬੇ-ਅਸਰ। ਰਤਾ = ਰੱਤਾ, ਰੰਗਿਆ ਹੋਇਆ। ਦਿਲਹਿ ਪਸਿੰਦੇ = ਦਿਲ ਵਿਚ ਪਸੰਦ। ਕਰਿ ਏਕੁ = ਇੱਕ ਕਰ ਕੇ, ਪੂਰੀ ਸਰਧਾ ਨਾਲ।੩।

              (ਹੇ ਕਾਜ਼ੀ! ਜਦ ਤਕ) ਇਹ ਮਨ ਮਾਇਆ ਦੇ ਰੰਗ ਵਿਚ ਹੀ ਰੰਗਿਆ ਹੋਇਆ ਹੈ (ਮਜ਼ਹਬੀ ਕਿਤਾਬ ਦੇ ਮਸਲੇ) ਸੁਣਨੇ ਸੁਣਾਣੇ ਬੇ-ਅਸਰ ਹਨ। ਉਹੀ ਬੰਦੇ ਮਾਲਕ-ਰੱਬ ਦੀ ਮਿਹਰ ਦੀ ਨਜ਼ਰ ਵਿਚ ਹਨ, ਉਹੀ ਬੰਦੇ ਉਸ ਦੇ ਦਿਲ ਵਿਚ ਪਿਆਰੇ ਹਨ, ਜਿਨ੍ਹਾਂ ਨੇ ਪੂਰੀ ਸਰਧਾ ਨਾਲ ਉਸ ਨੂੰ ਸਿਮਰਿਆ ਹੈ।੩।

ਤੀਹ ਕਰਿ ਰਖੇ ਪੰਜ ਕਰਿ ਸਾਥੀ ਨਾਉ ਸੈਤਾਨੁ ਮਤੁ ਕਟਿ ਜਾਈ ॥  

ਨਾਨਕੁ ਆਖੈ ਰਾਹਿ ਪੈ ਚਲਣਾ ਮਾਲੁ ਧਨੁ ਕਿਤ ਕੂ ਸੰਜਿਆਹੀ ॥੪॥੨੭॥ 

Teeh kar rakhay panj kar saathee naa-o saitaan mat kat jaa-ee.

Naanak aakhai raahi pai chalnaa maal Dhan kit koo sanji-aahee. ||4||27||

You keep thirty fasts and you do five times prayer by thinking that your bad acts, which give you bad name, will be forgotten. Nanak says:  tread on the right path; for what you are gathering all this wealth (you will one day depart from here)?

              These verses are addressed to a hypocrite Muslim who does all rites but remains into vices; however, its application is beyond that; the Guru says that anyone who acts hypocritically, his or her bad acts cannot go away.

              ਤੀਹ = ਤੀਹ ਰੋਜ਼ੇ। ਪੰਜ = ਪੰਜ ਨਿਮਾਜ਼ਾਂ। ਮਤੁ ਕਟਿ ਜਾਈ = ਸ਼ਾਇਦ ਇਸ ਤਰ੍ਹਾਂ ਕੱਟਿਆ ਜਾਏ, ਸ਼ਾਇਦ ਇਸ ਤਰ੍ਹਾਂ ਕੋਈ ਮੈਨੂੰ ਸ਼ੈਤਾਨ (ਮਾੜਾ ਬੰਦਾ) ਨਾਹ ਆਖੇ। ਰਾਹਿ = ਰਸਤੇ ਉਤੇ। ਕਿਤ ਕੂ = ਕਾਹਦੇ ਲਈ? ਸੰਜਿਆਹੀ = ਤੂੰ ਇਕੱਠਾ ਕੀਤਾ ਹੈ।੪।

              (ਹੇ ਕਾਜ਼ੀ!) ਤੂੰ ਤੀਹ ਰੋਜ਼ੇ ਗਿਣ ਕੇ ਰੱਖਦਾ ਹੈਂ, ਪੰਜ ਨਿਮਾਜ਼ਾਂ ਨੂੰ ਸਾਥੀ ਬਣਾਂਦਾ ਹੈਂ (ਪਰ ਇਹ ਸਭ ਕੁਝ ਵਿਖਾਵੇ ਦੀ ਖ਼ਾਤਰ ਕਰਦਾ ਹੈਂ, ਤਾ ਕਿ) ਸ਼ਾਇਦ ਇਸ ਤਰੀਕੇ ਨਾਲ ਲੋਕ ਮੈਨੂੰ ਚੰਗਾ ਮੁਸਲਮਾਨ ਆਖਣ ਲੱਗ ਪੈਣ। ਪਰ, ਨਾਨਕ ਆਖਦਾ ਹੈ (ਹੇ ਕਾਜ਼ੀ!) ਜੀਵਨ ਦੇ ਸਹੀ ਰਸਤੇ ਉਤੇ ਤੁਰਨਾ ਚਾਹੀਦਾ ਹੈ, ਤੂੰ (ਠੱਗੀ ਫਰੇਬ ਕਰ ਕੇ) ਮਾਲ ਧਨ ਕਿਉਂ ਇਕੱਠਾ ਕਰਦਾ ਹੈਂ? (ਤੂੰ ਨਿਰੀਆਂ ਗੱਲਾਂ ਨਾਲ ਲੋਕਾਂ ਨੂੰ ਪਤਿਆਉਂਦਾ ਹੈਂ, ਅੰਦਰੋਂ ਤੂੰ ਧਨ ਦੇ ਲਾਲਚ ਵਿਚ ਅਤੇ ਕਾਮ-ਵਾਸ਼ਨਾ ਵਿਚ ਅੰਨ੍ਹਾ ਹੋਇਆ ਪਿਆ ਹੈਂ, ਇਹ ਰਸਤਾ ਆਤਮਕ ਮੌਤ ਦਾ ਹੈ)।੪।੨੭।

              Through the metaphors of birds, fish, deer, frog and cows, First Nanak has conveyed his messages to us;  in the  shabda below, first, he makes his  message beautiful and attractive with metaphors, then he offers  his own views about the road, which leads us to our Creator. He guides us to become worthy of Prabh’s union; he asks us to be decorated with virtues. Let us look at those virtues, which are needed for Prabh’s union:  Here is his shabda on 359, SGGS:

ਆਸਾ ਘਰੁ ੬ ਮਹਲਾ ੧ ॥ 

Āsā gẖar 6 mėhlā 1.  

Raag Asa, house 6. Bani of First Nanak

ਮਨੁ ਮੋਤੀ ਜੇ ਗਹਣਾ ਹੋਵੈ ਪਉਣੁ ਹੋਵੈ ਸੂਤ ਧਾਰੀ ॥ 

ਖਿਮਾ ਸੀਗਾਰੁ ਕਾਮਣਿ ਤਨਿ ਪਹਿਰੈ ਰਾਵੈ ਲਾਲ ਪਿਆਰੀ ॥੧॥ 

Man moṯī je gahṇā hovai pa▫uṇ hovai sūṯ ḏẖārī.  

Kẖimā sīgār kāmaṇ ṯan pahirai rāvai lāl pi▫ārī. ||1|| 

In Essence: If a bride makes her pure mind her ornament like a pure pearl, if she pierces it through the thread of her breath enveloped in Har Naam and gets decorated with the ornament of tolerance, then she enjoys the company her Beloved Prabh by becoming dear to Him.

              The mortal bride needs to decorate herself to become attractive to her spouse Prabh; how can she do that? The Guru says that she should acquire virtues like purity of mind, forgiveness and love for Prabh

              ਪਉਣੁ = ਹਵਾ, ਸੁਆਸ। ਸੂਤ = ਧਾਗਾ। ਕਾਮਣਿ = ਇਸਤ੍ਰੀ। ਤਨਿ = ਤਨ ਉਤੇ। ਰਾਵੇ = ਮਾਣਦੀ ਹੈ, ਮਿਲਦੀ ਹੈ।੧।

              ਜੇ ਜੀਵ-ਇਸਤ੍ਰੀ ਆਪਣੇ ਮਨ ਨੂੰ ਸੁੱਚੇ ਮੋਤੀ ਵਰਗਾ ਗਹਿਣਾ ਬਣਾ ਲਏ (ਮੋਤੀਆਂ ਦੀ ਮਾਲਾ ਬਣਾਨ ਲਈ ਧਾਗੇ ਦੀ ਲੋੜ ਪੈਂਦੀ ਹੈ) ਜੇ ਸੁਆਸ ਸੁਆਸ (ਦਾ ਸਿਮਰਨ ਮੋਤੀ ਪ੍ਰੋਣ ਲਈ) ਧਾਗਾ ਬਣੇ, ਜੇ ਦੁਨੀਆ ਦੀ ਵਧੀਕੀ ਨੂੰ ਸਹਾਰ ਲੈਣ ਦੇ ਸੁਭਾਵ ਨੂੰ ਜੀਵ-ਇਸਤ੍ਰੀ ਸਿੰਗਾਰ ਬਣਾ ਕੇ ਆਪਣੇ ਸਰੀਰ ਉਤੇ ਪਹਿਨ ਲਏ, ਤਾਂ ਪਤੀ-ਪ੍ਰਭੂ ਦੀ ਪਿਆਰੀ ਹੋ ਕੇ ਉਸ ਨੂੰ ਮਿਲ ਪੈਂਦੀ ਹੈ।੧।

ਲਾਲ ਬਹੁ ਗੁਣਿ ਕਾਮਣਿ ਮੋਹੀ ॥ 

ਤੇਰੇ ਗੁਣ ਹੋਹਿ ਨ ਅਵਰੀ ॥੧॥ ਰਹਾਉ ॥ 

Lāl baho guṇ kāmaṇ mohī.  

Ŧere guṇ hohi na avrī. ||1|| rahā▫o. 

 Oh Virtuous Prabh! A bride, who is fascinated by your virtues, doesn’t see your virtues in anyone else. Pause

              The Guru expresses how the mortal bride gets attracted to Prabh’s virtues and how she doesn’t see anyone equally virtuous as her Spouse Prabh is. If that faith is built in the mind, duality of the mind ends; in this situation, the mortal bride loves Prabh only. This point is stressed repeatedly in the Gurbani. We are always in duality; as a matter of fact, we just don’t know how to love our Creator; the Gurbani keeps telling us in different ways how to live in our Creator’s love. Just like the frog absorbed in its own interests, we are absorbed in our own interests.

              ਲਾਲ = ਹੇ ਲਾਲ! ਬਹੁ ਗੁਣਿ = ਬਹੁਤ ਗੁਣਾਂ ਵਾਲੇ। ਹੋਹਿ ਨ = ਨਹੀਂ ਹਨ। ਅਵਰੀ = ਕਿਸੇ ਹੋਰ ਵਿਚ।੧।ਰਹਾਉ।

              ਹੇ ਬਹੁ-ਗੁਣੀ ਲਾਲ ਪ੍ਰਭੂ! ਜੇਹੜੀ ਜੀਵ-ਇਸਤ੍ਰੀ ਤੇਰੇ ਗੁਣਾਂ ਵਿਚ ਸੁਰਤਿ ਜੋੜਦੀ ਹੈ, ਉਸ ਨੂੰ ਤੇਰੇ ਵਾਲੇ ਗੁਣ ਕਿਸੇ ਹੋਰ ਵਿਚ ਨਹੀਂ ਦਿੱਸਦੇ (ਉਹ ਤੈਨੂੰ ਵਿਸਾਰ ਕੇ ਕਿਸੇ ਹੋਰ ਪਾਸੇ ਪ੍ਰੀਤ ਨਹੀਂ ਜੋੜਦੀ)।੧।ਰਹਾਉ।

ਹਰਿ ਹਰਿ ਹਾਰੁ ਕੰਠਿ ਲੇ ਪਹਿਰੈ ਦਾਮੋਦਰੁ ਦੰਤੁ ਲੇਈ ॥ 

ਕਰ ਕਰਿ ਕਰਤਾ ਕੰਗਨ ਪਹਿਰੈ ਇਨ ਬਿਧਿ ਚਿਤੁ ਧਰੇਈ ॥੨॥ 

Har har hār kanṯẖ le pahirai ḏāmoḏar ḏanṯ le▫ī.  

Kar kar karṯā kangan pahirai in biḏẖ cẖiṯ ḏẖare▫ī. ||2||

When a bride wears a garland of Prabh’s memory, she makes Prabh’s Name her decorative lip paste and she wears bangles of Prabh’s devotion, then she becomes able to settle her mind on Prabh (then she doesn’t wander around).

              Now the Guru expresses how the mortal bride lives after falling in love with Prabh spouse; she has Har Naam at her tongue, Prabh’s memory decorates her thinking, and her mind remains focused on Prabh spouse.

              ਕੰਠਿ = ਗਲ ਵਿਚ। ਦਾਮੋਦਰੁ = {ਦਾਮ ਉਦਰ = ਜਿਸ ਦੇ ਲੱਕ ਦੁਆਲੇ ਤੜਾਗੀ ਹੈ} ਪਰਮਾਤਮਾ। ਦੰਤੁ = ਦੰਦਾਸਾ। ਕਰ = ਹੱਥਾਂ ਵਿਚ। ਕਰਿ = ਕਰ ਕੇ। ਚਿਤ ਧਰੇਈ = ਚਿੱਤ ਨੂੰ ਟਿਕਾਏ।੨।

              ਜੇ ਜੀਵ-ਇਸਤ੍ਰੀ ਪਰਮਾਤਮਾ ਦੀ ਹਰ ਵੇਲੇ ਯਾਦ ਨੂੰ ਹਾਰ ਬਣਾ ਕੇ ਆਪਣੇ ਗਲ ਵਿਚ ਪਾ ਲਏ, ਜੇ ਪ੍ਰਭੂ-ਸਿਮਰਨ ਨੂੰ (ਦੰਦਾਂ ਦਾ) ਦੰਦਾਸਾ ਵਰਤੇ, ਜੇ ਕਰਤਾਰ ਦੀ ਭਗਤੀ-ਸੇਵਾ ਨੂੰ ਕੰਗਣ ਬਣਾ ਕੇ ਹੱਥੀਂ ਪਾ ਲਏ, ਤਾਂ ਇਸ ਤਰ੍ਹਾਂ ਉਸ ਦਾ ਚਿੱਤ ਪ੍ਰਭੂ-ਚਰਨਾਂ ਵਿਚ ਟਿਕਿਆ ਰਹਿੰਦਾ ਹੈ।੨।

ਮਧੁਸੂਦਨੁ ਕਰ ਮੁੰਦਰੀ ਪਹਿਰੈ ਪਰਮੇਸਰੁ ਪਟੁ ਲੇਈ ॥ 

ਧੀਰਜੁ ਧੜੀ ਬੰਧਾਵੈ ਕਾਮਣਿ ਸ੍ਰੀਰੰਗੁ ਸੁਰਮਾ ਦੇਈ ॥੩॥ 

Maḏẖusūḏan kar munḏrī pahirai parmesar pat le▫ī.  

Ḏẖīraj ḏẖaṛī banḏẖāvai kāmaṇ sarīrang surmā ḏe▫ī. ||3|| 

Such a mortal bride wears a ring of Prabh’s love and she makes her faith in Prabh her silken clothes; she puts color of patience in her hair partings and applies Prabh’s love in her eyes (This way, she becomes attractive to her spouse).

              As worldly bride wears a ring of commitment, the soul bride wears a ring of Prabh’s love as a commitment to Him; her love for Prabh becomes her beautiful attractive clothes (no garb is necessary) as well; if she fills her eyes with Prabh’s love, she will look at all others alike as her spouse Prabh does; she must acquire such virtues.

              ਮਧੁਸੂਦਨੁ = ਪਰਮਾਤਮਾ। ਕਰ = ਹੱਥਾਂ (ਦੀਆਂ ਉਂਗਲੀਆਂ) ਤੇ। ਪਟੁ = ਰੇਸ਼ਮੀ ਕੱਪੜਾ। ਧੜੀ = ਮਾਂਗ, ਪੱਟੀ। ਸ੍ਰੀਰੰਗੁ = ਲੱਛਮੀ ਦਾ ਪਤੀ, ਪਰਮਾਤਮਾ।੩।

              ਜੇ ਜੀਵ-ਇਸਤ੍ਰੀ ਹਰੀ-ਭਜਨ ਦੀ ਮੁੰਦਰੀ ਬਣਾ ਕੇ ਹੱਥ ਦੀ ਉਂਗਲੀ ਵਿਚ ਪਾ ਲਏ, ਪ੍ਰਭੂ ਨਾਮ ਦੀ ਓਟ ਨੂੰ ਆਪਣੀ ਪਤ ਦਾ ਰਾਖਾ ਰੇਸ਼ਮੀ ਕਪੜਾ ਬਣਾਏ, (ਸਿਮਰਨ ਦੀ ਬਰਕਤਿ ਨਾਲ ਪ੍ਰਾਪਤ ਕੀਤੀ) ਗੰਭੀਰਤਾ ਨੂੰ ਪੱਟੀਆਂ ਸਜਾਣ ਹਿਤ ਵਰਤੇ, ਲੱਛਮੀ-ਪਤੀ ਪ੍ਰਭੂ ਦੇ ਨਾਮ ਦਾ (ਅੱਖਾਂ ਵਿਚ) ਸੁਰਮਾ ਪਾਏ।੩।

ਮਨ ਮੰਦਰਿ ਜੇ ਦੀਪਕੁ ਜਾਲੇ ਕਾਇਆ ਸੇਜ ਕਰੇਈ ॥ 

ਗਿਆਨ ਰਾਉ ਜਬ ਸੇਜੈ ਆਵੈ ਤ ਨਾਨਕ ਭੋਗੁ ਕਰੇਈ ॥੪॥੧॥੩੫॥ 

Man manḏar je ḏīpak jāle kā▫i▫ā sej kare▫ī. 

Gi▫ān rā▫o jab sejai āvai ṯa Nānak bẖog kare▫ī. ||4||1||35|| 

Oh Nanak! If the bride uses her mind as Prabh’s temple by lighting a lamp of the Guru guidance in it and she uses her body as a bed to meet Prabh,  then Prabh, the King of Divinity, comes to that bed and their union occurs.

              The Guru advises us to obtain virtues and to develop love for Prabh in a way that Prabh should be pleased; if we do that, then there is certainty of Prabh’s union.

              Obviously, Prabh is not pleased with any show off, or some kind of rituals like visiting to pilgrimage places, doing ablutions, giving away charity on certain days and praying to Prabh on certain times and days. Prabh gets attracted to eminent display of virtues. The Guru relives us from all the burden put on us by the established rituals and rites. To realize Prabh, we must follow the Guru who has realized Prabh actually. Following a misled crowd will lead us to frustration. Living as per the Guru says, will take us out of that crowd.

              ਮੰਦਰਿ = ਮੰਦਰ ਵਿਚ। ਦੀਪਕੁ = ਦੀਵਾ। ਕਾਇਆ = ਸਰੀਰ, ਹਿਰਦਾ। ਗਿਆਨ ਰਾਉ = ਗਿਆਨ ਦਾ ਰਾਜਾ।੪।

              ਜੇ ਜੀਵ-ਇਸਤ੍ਰੀ ਆਪਣੇ ਮਨ ਦੇ ਮਹਿਲ ਵਿਚ ਗਿਆਨ ਦਾ ਦੀਵਾ ਜਗਾਏ, ਹਿਰਦੇ ਨੂੰ (ਪ੍ਰਭੂ-ਮਿਲਾਪ ਵਾਸਤੇ) ਸੇਜ ਬਣਾਏ, ਹੇ ਨਾਨਕ! (ਉਸ ਦੇ ਇਸ ਸਾਰੇ ਆਤਮਕ ਸਿੰਗਾਰ ਉਤੇ ਰੀਝ ਕੇ) ਜਦੋਂ ਗਿਆਨ-ਦਾਤਾ ਪ੍ਰਭੂ ਉਸ ਦੀ ਹਿਰਦੇ-ਸੇਜ ਉਤੇ ਪਰਗਟ ਹੁੰਦਾ ਹੈ, ਤਾਂ ਉਸ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ।੪।੧।੩੫।

❀ ਨੋਟ: ਇਸਤ੍ਰੀ ਆਪਣੇ ਪਤੀ ਨੂੰ ਮਿਲਣ ਦੀ ਆਸ ਤੇ ਆਪਣਾ ਸਰੀਰ ਸਿੰਗਾਰਦੀ ਹੈ ਤਾ ਕਿ ਪਤੀ ਨੂੰ ਉਸ ਦਾ ਸਰੀਰ ਚੰਗਾ ਲੱਗੇ। ਜੀਵ-ਇਸਤ੍ਰੀ ਤੇ ਪਰਮਾਤਮਾ-ਪਤੀ ਦਾ ਆਤਮਕ ਮੇਲ ਹੀ ਹੋ ਸਕਦਾ ਹੈ, ਇਸ ਮੇਲ ਦੀ ਸੰਭਾਵਨਾ ਤਦੋਂ ਹੀ ਹੋ ਸਕਦੀ ਹੈ, ਜੇ ਜੀਵ-ਇਸਤ੍ਰੀ ਆਪਣੇ ਆਤਮਾ ਨੂੰ ਸੁੰਦਰ ਬਣਾਏ। ਆਤਮਾ ਦੀ ਖ਼ੂਬ-ਸੂਰਤੀ ਵਾਸਤੇ ਇਸ ਸ਼ਬਦ ਵਿਚ ਹੇਠ-ਲਿਖੇ ਆਤਮਕ ਗਹਿਣੇ ਦੱਸੇ ਗਏ ਹਨ-ਪਵਿਤ੍ਰ ਆਚਰਨ, ਸੁਆਸ ਸੁਆਸ ਨਾਮ ਦਾ ਜਾਪ, ਖਿਮਾ, ਧੀਰਜ, ਗਿਆਨ, ਆਦਿਕ।

❀ ਨੋਟ: ‘ਘਰੁ ੬’ ਦੇ ਸ਼ਬਦਾਂ ਦੇ ਸੰਗ੍ਰਹ ਦਾ ਇਹ ਪਹਿਲਾ ਸ਼ਬਦ ਹੈ। ਇਸ ਸੰਗ੍ਰਹ ਵਿਚ ੫ ਸ਼ਬਦ ਹਨ ਵੱਡੇ ਅੰਕ ਤੋਂ ਪਹਿਲਾ ਛੋਟਾ ਅੰਕ ਇਸ ਸੰਗ੍ਰਹ ਦਾ ਹੀ ਹੈ।

              As Sikhs, first, we need to realize that Prabh is merciful and forgiving and He is beyond animosity; to be with Prabh, we need to acquire Prabh’s such virtues for ourselves. Forgiveness and tolerance kill anger; if we have anger, we cannot be forgiving and willing to harbor tolerance. Going beyond animosity kills anger and conceit; if we have conceit, we cannot go above animosity. Drenching in Prabh’s love, we should deal with others alike; by doing so, we will see the world appearing totally different to us. And, that is what First Nanak wants from us.

In Punjabi, interpretation is by Dr. Sahib Singh

Humbly

G Singh