Previous Next

The Omnipresent Creator – ਸਰਬ ਵਿਆਪਕ ਕਰਤਾਰ ਜੀ

(Its English version is at the end)

ਗੁਰਬਾਣੀ ਵਿੱਚ ਇਹ ਗੱਲ ਉੱਤੇ ਜੋਰ ਹੈ ਕਿ ਸਰਬ ਵਿਆਪਕ ਕਰਤਾ ਦੀ ਆਸ ਲੈਕੇ ਹੀ ਉਸ ਦੇ ਭਗਤ ਜੀਂਦੇ ਹਨ; ਉਹ ਅਭੈ ਰਹਿੰਦੇ ਹਨ, ਆਸ਼ਾਵਾਂ ਦੇ ਵਾਵਰੋਲਿਆਂ ਵਿੱਚ ਨਹੀਂ ਫਸਦੇ ਅਤੇ ਮਾਇਆ ਉਨਾਂ ਨੂੰ ਖਿੱਚਦੀ ਨਹੀਂ ਪਰ ਉਸ ਕਰਤਾਰ ਜੀ ਦੀ ਜਾਣ ਪਛਾਣ ਗੁਰੂ ਜਾਂ ਪੀਰ ਹੀ ਕਰਵਾਉਂਦੇ ਹਨ !

ਆਸਾ ਮਹਲਾ ੫ ॥ ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥੧॥ ਰਹਾਉ ॥

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥ ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਾ ॥੨॥

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਾ ॥੩॥੫॥੧੪੫॥ {ਪੰਨਾ 407}

ਅਰਥ: ਹੇ ਭਾਈ! ਜਿਸ ਮਨੁੱਖ ਨੂੰ ਪਰਮਾਤਮਾ ਦਾ ਅਮੋਲਕ ਨਾਮ ਪ੍ਰਾਪਤ ਹੋ ਜਾਂਦਾ ਹੈ ਉਹ ਮਨੁੱਖ ਆਤਮਕ ਅਡੋਲਤਾ ਵਿਚ ਟਿਕਿਆ ਰਹਿੰਦਾ ਹੈ ਉਹ ਮਨੁੱਖ ਸੌਖਾ ਜੀਵਨ ਬਿਤੀਤ ਕਰਦਾ ਹੈ।1। ਰਹਾਉ।

          ਹੇ ਭਾਈ ! ਪਰਮਾਤਮਾ ਹੀ ਸਦਾ ਨਾਲ ਰਹਿਣ ਵਾਲਾ ਸਾਥੀ ਹੈ, ਉਹ ਕਦੇ ਛੱਡ ਨਹੀਂ ਜਾਂਦਾ, ਪਰ ਉਹ (ਕਿਸੇ ਚਤੁਰਾਈ ਸਿਆਣਪ ਨਾਲ) ਵੱਸ ਵਿਚ ਨਹੀਂ ਆਉਂਦਾ ਉਸ ਦੇ ਬਰਾਬਰ ਦਾ ਹੋਰ ਕੋਈ ਨਹੀਂ ਹੈ।1।

          ਹੇ ਭਾਈ! ਉਹ ਪਰਮਾਤਮਾ ਹੀ ਮੇਰਾ ਪ੍ਰੀਤਮ ਹੈ ਮੇਰਾ ਭਰਾ ਹੈ ਮੇਰਾ ਪਿਉ ਹੈ ਤੇ ਮੇਰੀ ਮਾਂ ਹੈ, ਉਹ ਪਰਮਾਤਮਾ ਹੀ ਆਪਣੇ ਭਗਤਾਂ (ਦੀ ਜ਼ਿੰਦਗੀ) ਦਾ ਸਹਾਰਾ ਹੈ।2।

          ਹੇ ਨਾਨਕ! (ਆਖ – ਹੇ ਭਾਈ!) ਉਸ ਪਰਮਾਤਮਾ ਦਾ ਸਹੀ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ, ਗੁਰੂ ਨੇ ਮੈਨੂੰ ਉਸ ਦੀ ਸਮਝ ਬਖ਼ਸ਼ ਦਿੱਤੀ ਹੈ, ਗੁਰੂ ਪਾਸੋਂ ਮੈਂ ਉਸ ਦਾ ਮਿਲਾਪ ਹਾਸਲ ਕੀਤਾ ਹੈ। ਇਹ ਉਸ ਪਰਮਾਤਮਾ ਦਾ ਇਕ ਅਜਬ ਤਮਾਸ਼ਾ ਹੈ (ਕਿ ਗੁਰੂ ਦੀ ਰਾਹੀਂ ਮਿਲ ਪੈਂਦਾ ਹੈ) ।3।4। 145। (ਡਾਕਟਰ ਸਾਹਿਬ ਸਿੰਘ )

ਇਸੇ ਪਰਸੰਗ ਵਿੱਚ ਹੇਠਲੀਆਂ ਸਤਰਾਂ ਵੀ  ਪੜ੍ਹੋ ਉਸੇ ਅੰਗ ਤੇ :

ਆਸਾ ਮਹਲਾ ੫ ॥ ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ||

ਅਰਥ: (ਹੇ ਮੋਹਨ-ਪ੍ਰਭੂ!) ਗੁਰੂ ਨੇ ਮੈਨੂੰ ਇਹਨਾਂ ਅੱਖਾਂ ਨਾਲ ਤੇਰਾ ਦਰਸਨ ਕਰਾ ਦਿੱਤਾ ਹੈ।1। ਰਹਾਉ।

(ਹੁਣ) ਹੇ ਮੋਹਨ! ਇਸ ਲੋਕ ਵਿਚ, ਪਰਲੋਕ ਵਿਚ, ਹਰੇਕ ਸਰੀਰ ਵਿਚ, ਹਰੇਕ ਹਿਰਦੇ ਵਿਚ (ਮੈਨੂੰ) ਤੂੰ ਹੀ ਦਿੱਸ ਰਿਹਾ ਹੈਂ।1।

          ਇਹ ਕਰਤਾਰ ਜੀ ਦੀ ਸਰਬਵਿਆਪਕਤਾ ਬਾਰੇ ਬਿਆਨ ਹੈ; ਕੋਈ ਇੱਕ ਮੂਰਤ ਜਾਂ ਥਾਂ ਵਿੱਚ ਉਸ ਨੂੰ ਬਨ੍ਹਣਾ ਸਿਆਣਪ  ਨਹੀਂ ਹੈ ; ਇਸ ਸ੍ਰਬਵਿਆਪਕ  ਪ੍ਰਭ ਦੀ ਸਿਫਤ ਕਰਦਿਆਂ ਉਸ ਦੇ ਅਸਲੀ ਭਗਤ ਜ਼ਿੰਦਗੀ ਗੁਜਾਰਦੇ ਹਨ | ਉਹ ਇਸ ਦੁਨੀਆਂ ਵਿੱਚ ਉਸ ਦਾ ਪਿਆਰ ਪਾਕੇ ਸੰਤੋਖੀ ਹਨ, ਪਰ ਮਾਇਆ ਆਸ਼ਕ ਸਭ ਕੁਝ ਪਾਕੇ ਵੀ ਤ੍ਰਿਸ਼ਨਾ ਦੇ ਸਕੰਜੇ ਵਿੱਚੋਂ ਨਹੀਂ ਨਿਕਲਦੇ ! ਇਸੇ ਲਈ ਇਹ ਆਖਣਾ ਗਲਤ ਨਹੀਂ ਹੋਏਗਾ ਕਿ ਜਿਸ ਦੇ ਹਿਰਦੇ  ਵਿੱਚ ਕਰਤਾਰ ਜੀ ਵੱਸ ਗਏ, ਉਹ ਭਾਵੇਂ ਅਮੀਰ ਵੀ ਹੋਵੇ, ਉਹ ਉਸ ਧਨ ਨੂੰ ਸਿਰਫ਼ ਆਪਣੇ ਲਈ ਸਵਾਰਕੇ ਨਹੀਂ ਰੱਖਦੇ ਬਲਕਿ  ਇਸ ਨੂੰ ਕਰਤਾਰ ਜੀ  ਦੀ ਦੇਣ ਸਮਝਕੇ ਸਭ ਨਾਲ ਵੰਡ ਦੇ ਹਨ | ਜੇ ਇੰਝ ਦਾ ਕੋਈ ਇਨਸਾਨ ਜੋ ਉਸ ਦੀ ਭਗਤੀ  ਵਿੱਚ ਗੜੁਚ ਹੋਕੇ ਜਿਉਂਦਾ ਹੈ ਤੇ ਉਸ ਦੀ ਆਪਣੀਆਂ ਮਾਇਆ ਉਸ ਨੂੰ ਪ੍ਰਭਾਵਤ ਨਹੀਂ ਕਰਦੀ,ਤਦ  ਉਸ ਨੂੰ ਹੀ ਸਚਾ ਭਗਤ ਆਖਿਆ ਜਾ ਸਕਦਾ ਹੈ ਕਿਉਂਕਿ ਕਰਤਾਰ ਜੀ ਜੋ ਉਸ ਦੇ ਦਿਲ ਵਿੱਚ ਵਸਦੇ ਹਨ, ਉਹ ਸਰਬਵਿਆਪਕ ਹੈ ਮਤਲਬ  ਸਭ ਥਾਂ ਹੈ ਤੇ ਸਭ ਵਿੱਚ ਹੈ| ਇਸੇ ਲਈ  ਕਿਸੇ ਇੱਕ ਤੇ ਕੇਂਦਰਤ ਹੋਕੇ ਉਸ ਨੂੰ ਮਨ ਵਿੱਚ ਵਸਾਉਣਾ ਅਸੰਭਵ ਹੈ | ਤਦੇ ਕਿਹਾ ਜਾਂਦਾ ਹੈ ਕਿ ਭਗਤਾ ਦਾ ਕੋਈ ਦੁਸ਼ਮਣ ਹੋਕੇ ਵੀ  ਦੁਸ਼ਮਣ ਨਹੀਂ ਹੁੰਦਾ !

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

The Omnipresent Creator

It is stressed in the Gurbani that the real devotees of the omnipresent Creator remain indifferent to Maya and endless craving for this or that; the Creator is realized through the Guru. Let us see the following verses on SGGS on 407:

ਆਸਾ ਮਹਲਾ ੫ ॥ ਹਰਿ ਹਰਿ ਨਾਮੁ ਅਮੋਲਾ ॥ ਓਹੁ ਸਹਜਿ ਸੁਹੇਲਾ ॥੧॥ ਰਹਾਉ ॥

Āsā mėhlā 5. Har har nām amolā. Oh sahj suhelā. ||1|| Rahā-o.

RaagAsa, the bani of Fifth Nanak.

In essence: Har’s name is priceless. One who remembers His name remains comfortable. Pause.

ਸੰਗਿ ਸਹਾਈ ਛੋਡਿ ਨ ਜਾਈ ਓਹੁ ਅਗਹ ਅਤੋਲਾ ॥੧॥

Sang sahā-ī cẖẖod na jā-ī oh agah aṯolā. ||1||

Akalpurakh is that companion, who never forsakes. He is unfathomable and beyond weighing.

ਪ੍ਰੀਤਮੁ ਭਾਈ ਬਾਪੁ ਮੋਰੋ ਮਾਈ ਭਗਤਨ ਕਾ ਓਲ੍ਹ੍ਹਹਾ ॥੨॥

Parīṯam bẖā-ī bāp moro mā-ī bẖagṯan kā olĥā. ||2||

Akalpurakh is my friend, brother, father, and mother. He is the shelter of His devotees.

ਅਲਖੁ ਲਖਾਇਆ ਗੁਰ ਤੇ ਪਾਇਆ ਨਾਨਕ ਇਹੁ ਹਰਿ ਕਾ ਚੋਲ੍ਹ੍ਹਹਾ ॥੩॥੫॥੧੪੫॥

Alakẖ lakẖā-i-ā gur ṯe pā-i-ā Nānak ih har kā cẖolĥā. ||3||5||145||

Oh Nanak! It is a miracle of Har that the Guru has made me realized Har, the invisible. Thus, through the Guru, I have obtained Him.

Also let us see the following as well

ਆਸਾ ਮਹਲਾ ੫ ॥ ਗੁਰਹਿ ਦਿਖਾਇਓ ਲੋਇਨਾ ॥੧॥ ਰਹਾਉ ॥

Āsā mėhlā 5. Gurėh ḏikẖā-i-o lo-inā. ||1|| Rahā-o.

Raag Asa, the bani of Fifth Nanak.

In essence: Oh Prabh! The Guru has shown me you through my own eyes. Pause.

ਈਤਹਿ ਊਤਹਿ ਘਟਿ ਘਟਿ ਘਟਿ ਘਟਿ ਤੂੰਹੀ ਤੂੰਹੀ ਮੋਹਿਨਾ ॥੧॥

Īṯėh ūṯėh gẖat gẖat gẖat gẖat ṯūʼnhī ṯūʼnhī mohinā. ||1|| (SGGS 407)

Oh fascinating Ekankar! Here and there and in all who lives is you only.

          This is a statement about the omnipresence of the Creator; therefore, to fix Him in a picture or place is not a right idea. The devotees of such an Omnipresent Creator live by worshiping and praising Him. They remain content in this Maya hooked world; however, the Maya lovers never get out of the Maya net. If His devotees have a lot of wealth, they remain eager to help the needy. Thus, it will not be wrong to state that His devotees, even if they are rich, do not remain attached to it dearly for their own purpose; the Sikh langar signifies this very idea. That is what it is said that His devotees do not hold grudge against anyone and deem none as their enemy.

Wishes!

Gurdeep Singh

www.gursoch.com

 

 

 

Envisioning  The Creator – ਕਰਤਾਰ ਜੀ ਨੂੰ ਵੇਖਣਾ

(Its English version is at the end)

ਹੇਠ ਦਿੱਤਾ ਸਲੋਕ ਸ਼੍ਰੀ ਗੁਰੂ ਅੰਗਦ ਜੀ ਦਾ ਹੈ, ਇਹ  ਅੰਗ 139 ਉੱਤੇ ਦਰਜ ਹੈ | ਇਸ ਸਲੋਕ ਵਿੱਚ ਗੁਰੂ ਜੀ ਇਹੋ ਦੱਸਦੇ ਹਨ ਕਿ  ਆਪਣੇ ਕਰਤਾਰ ਜੀ ਨੂੰ ਮਿਲਣ ਲਈ ਇਨਸਾਨ ਨੂੰ ਆਪਣੇ ਆਪ ਦੀ ਹਾਉਂ ਨੂੰ ਬਿਲਕੁਲ ਮਾਰਕੇ ਜੀਣਾ ਪੈਂਦਾ ਹੈ, ਕਿਉਂਕਿ ਸਾਡੇ ਹੱਥ, ਪੈਰ, ਕੰਨ , ਜੀਭ ਤੇ ਅੱਖਾਂ ਸਾਡੀ ਹਾਉਂ ਦੇ ਅਧੀਨ ਰਹਿੰਦੇ ਹਨ ਅਤੇ ਕਰਤਾਰ ਜੀ ਨੂੰ ਮਿਲਣਾ ਅਸੰਭਵ ਬਣਿਆ ਰਹਿੰਦਾ ਹੈ !

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

ਅਰਥ : ਜੇ ਅੱਖਾਂ ਤੋਂ ਬਿਨਾ ਵੇਖੀਏ (ਭਾਵ, ਜੇ ਪਰਾਇਆ ਰੂਪ ਤੱਕਣ ਦੀ ਵਾਦੀ ਵਲੋਂ ਇਹਨਾਂ ਅੱਖਾਂ ਨੂੰ ਹਟਾ ਕੇ ਜਗਤ ਨੂੰ ਵੇਖੀਏ), ਕੰਨਾਂ ਤੋਂ ਬਿਨਾ ਸੁਣੀਏ (ਭਾਵ, ਜੇ ਨਿੰਦਾ ਸੁਣਨ ਦੀ ਵਾਦੀ ਹਟਾ ਕੇ ਇਹ ਕੰਨ ਵਰਤੀਏ), ਜੇ ਪੈਰਾਂ ਤੋਂ ਬਿਨਾ ਤੁਰੀਏ (ਭਾਵ, ਜੇ ਮੰਦੇ ਪਾਸੇ ਵਲ ਦੌੜਨ ਤੋਂ ਪੈਰਾਂ ਨੂੰ ਵਰਜ ਰੱਖੀਏ), ਜੇ ਹੱਥਾਂ ਤੋਂ ਬਿਨਾ ਕੰਮ ਕਰੀਏ (ਭਾਵ, ਜੇ ਪਰਾਇਆ ਨੁਕਸਾਨ ਕਰਨ ਵਲੋਂ ਰੋਕ ਕੇ ਹੱਥਾਂ ਨੂੰ ਵਰਤੀਏ), ਜੇ ਜੀਭ ਤੋਂ ਬਿਨਾ ਬੋਲੀਏ, (ਭਾਵ ਜੇ ਨਿੰਦਾ ਕਰਨ ਦੀ ਵਾਦੀ ਹਟਾ ਕੇ ਜੀਭ ਤੋਂ ਬੋਲਣ ਦਾ ਕੰਮ ਲਈਏ), ਇਸ ਤਰ੍ਹਾਂ ਜਿਊਂਦਿਆਂ ਮਰੀਦਾ ਹੈ । ਹੇ ਨਾਨਕ! ਖਸਮ ਪ੍ਰਭੂ ਦਾ ਹੁਕਮ ਪਛਾਣੀਏ ਤਾਂ ਉਸ ਨੂੰ ਮਿਲੀਦਾ ਹੈ (ਭਾਵ, ਜੇ ਇਹ ਸਮਝ ਲਈਏ ਕਿ ਖਸਮ ਪ੍ਰਭੂ ਵਲੋਂ ਅੱਖਾਂ ਆਦਿਕ ਇੰਦ੍ਰਿਆਂ ਨੂੰ ਕਿਵੇਂ ਵਰਤਣ ਦਾ ਹੁਕਮ ਹੈ, ਤਾਂ ਉਸ ਪ੍ਰਭੂ ਨੂੰ ਮਿਲ ਪਈਦਾ ਹੈ) ।੧। (ਡਾਕਟਰ ਸਾਹਿਬ ਸਿੰਘ )

 

                   ਦਰਅਸਲ ਗੁਰੂ ਜੀ ਉਸ ਮਾਨਸਿਕ ਸਥਿਤੀ ਬਾਰੇ ਦੱਸਦੇ ਹਨ ਜੋ ਆਮ ਬੰਦਿਆਂ ਨੂੰ ਪ੍ਰਾਪਤ ਕਰਨੀ ਮੁਸ਼ਕਿਲ ਹੈ | ਇਹ ਸੰਸਾਰ ਹੈ; ਇਸ ਦਾ ਧੁਰਾ ਮਾਇਆ ਦੁਆਲੇ ਘੁਮਦਾ ਹੈ ਅਤੇ ਮਾਇਆ  ਨੂੰ ਇੱਛਾਵਾਂ ਲੱਭਦੀਆਂ ਫਿਰਦੀਆਂ ਹਨ | ਇਸ ਸਥਿਤੀ ਵਿੱਚ ਹੀ ਅਕਸਰ ਸਾਡਾ ਮਨ ਟਿਕਿਆ ਰਹਿੰਦਾ ਹੈ | ਗੁਰੂ ਜੀ ਸਾਫ ਆਖਦੇ ਹਨ ਕੀ ਕਰਤਾਰ ਜੀ ਨੂੰ ਵੇਖਣ ਲਈ ਇਹ ਜੋ ਸਾਡੀਆਂ ਅੱਖੀਆਂ ਹਨ, ਕੰਮ ਨਹੀਂ ਆਉਂਦੀਆਂ ਕਿਉਂਕਿ ਇਹ ਉਸ ਵਸਤੂ ਵਿੱਚ ਮਸਤ ਹਨ ਜੋ ਕਰਤਾਰ ਦੇ ਰਾਹੇ  ਤੁਰਨ ਵਿੱਚ  ਅੜਿੱਕਾ ਬਣੀ ਰਹਿੰਦੀ ਹੈ | ਜਦੋਂ ਇਨਾਂ ਅੱਖਾਂ ਨੂੰ  ਸੀਮਤ ਕਰਕੇ ਅਸੀਂ ਕਰਤਾਰ ਜੀ ਵੱਲ ਮੁੜਦੇ ਹਾਂ, ਤਦ ਵੈਰ  ਵਿਰੋਧ, ਲਾਲਸਾ, ਗੁੱਸਾ, ਲਾਲਚ, ਕਾਮ ਤੇ ਹਾਉਂ ਸਾਡੇ ਕੰਮ ਨਹੀਂ ਆਉਂਦੇ | ਜਦੋਂ ਅੱਖ ਪਰਾਏ  ਰੂਪ ਜਾਂ ਧਨ ਵੱਲ ਨਹੀਂ ਵੇਖਦੀ, ਤਦ ਇਹ ਸਿਰਫ਼ ਕਰਤਾਰ ਦੇ  ਕੌਤਕ ਵੇਖਦੀ ਹੈ | ਕੰਨ ਜਦੋਂ ਗਲਤ ਗੱਲਾਂ ਅਤੇ ਮਨ ਨੂੰ ਭੜਕਾਉਣ ਵਾਲੇ ਵਿਸ਼ਿਆਂ ਬਾਰੇ ਦਿਲਚਸਪੀ ਛੱਡ ਦੇਂਦੇ ਹਨ, ਤਦ ਇਹ ਕਰਤਾਰ ਜੀ ਦੀ ਸਿਫਤ ਤੇ ਉਸ ਦਾ ਨਾਮ ਸੁਣਨ ਵਿੱਚੋਂ ਰਸ ਲੱਭਨ ਲੱਗ ਪੈਂਦੇ ਹਨ |  ਇਸ ਸਥਿਤੀ ਵਿੱਚ ਪੈਰ ਗਲਤ ਪਾਸੇ ਜਾਣ ਦੀ ਥਾਂ ਚੰਗਿਆਈ ਕਰਨ ਲਈ ਤੁਰਦੇ ਹਨ, ਉੱਥੇ ਜਾਣ ਨੂੰ ਲੋਚਦੇ ਹਨ ਜਿੱਥੇ ਕਰਤਾਰ ਜੀ ਦੀ ਸਿਫਤ ਹੋਵੇ | ਇਸ ਮਾਨਸਿਕ ਸਥਿਤੀ ਵਿੱਚ, ਹੱਥ ਕਿਸੇ ਵੀ ਗਲਤ ਭਾਵ ਹਿੱਤ  ਕੁਝ ਵੀ ਕਰਨੋਂ ਅਸਮਰੱਥ ਹੋ ਜਾਂਦੇ ਹਨ; ਇਹ ਸੇਵਾ ਵਿੱਚ ਲੱਗਦੇ ਹਨ ਅਤੇ ਇਹੋ ਹੱਥ ਕਰਤਾਰ ਵੱਲ ਬਾਹਾਂ ਖੋਹਲਕੇ ਚੱਲਦੇ ਹਨ, ਕਿਉਂਕਿ ਇਹ ਉਸ ਦੀ ਕੁਦਰਤ ਦੀ ਸੇਵਾ ਵਿੱਚ  ਲੱਗਦੇ ਹਨ; ਉਸ ਦੀ ਸਿਫਤ ਦਾ ਸੰਗੀਤ ਬਣਾਉਂਦੇ ਹਨ ਤੇ ਉਸ ਦੀ ਸਿਫਤ ਲਿਖਦੇ ਹਨ  | ਜੀਭ ਜੋ ਵੰਨ ਸਵੰਨੇ ਚਸਕੀਆਂ ਵਿੱਚ ਗਲਤਾਨ  ਰਹਿੰਦੀ ਹੈ, ਇਸ ਨਵੀਂ ਸਥਿਤੀ ਵਿੱਚ ਮਿੱਠੇ ਬੋਲ ਹੀ ਬੋਲਦੀ ਹੈ | ਕਰਤਾਰ ਦੀ ਸਿਫਤ ਵਿੱਚ ਲੱਗਦੀ ਹੈ ਅਤੇ ਆਪਣੇ ਸਵਾਦ ਛੱਡ ਕੇ ਸਾਦਗੀ ਨਾਲ ਸੰਤੁਸ਼ਟ  ਹੋਈ ਰਹਿੰਦੀ ਹੈ | ਇੰਝ ਇਸ ਸਥਿਤੀ ਵਿੱਚ ਇਨਸਾਨ ਜਿਉਂਦਿਆਂ ਮਰਕੇ ਜੀਂਦਾ ਹੈ | ਇਸ ਮਾਨਸਿਕ ਸਥਿਤੀ ਵਿੱਚ ਉਹ ਦੁਨਿਆਵੀ  ਜੋਰ ਤੋਂ ਮੁਕਤ ਹੋ ਜਾਂਦਾ ਹੈ | ਇਸੇ ਸਥਿਤੀ ਵਿੱਚ ਉਹ ਵੈਰ  ਵਿਰੋਧ ਦੇ ਚੱਕਰ ਵਿੱਚੋਂ ਨਿਕਲ ਜਾਂਦਾ ਹੈ | ਇਸ ਗੱਲ ਨੂੰ ਸਮਝਣ ਲਈ ਇੱਕ ਮਿਸਾਲ ਲੈ ਲਵੋ |

                  ਦੋ ਇਨਸਾਨ ਹਨ, ਇੱਕ ਨੂੰ ਕੁਦਰਤ ਬਹੁਤ ਖਿਚਦੀ  ਹੈ ਅਤੇ ਦੂਸਰੇ ਨੂੰ ਧਨ | ਕੁਦਰਤ ਨੂੰ ਪਿਆਰ ਕਰਨ ਵਾਲਾ ਕੁਦਰਤ ਦੇ ਦ੍ਰਿਸ਼ਾਂ ਦੀ ਖੋਜ ਕਰੇਗਾ, ਪਰ ਧਨ ਦੇ ਪਿਆਰ ਵਿੱਚ ਮਸਤ ਇਨਸਾਨ ਇਹੋ ਸੋਚੇਗਾ ਕੀ ਹੋਰ ਧਨ ਕਿੰਝ ਮਿਲ ਸਕਦਾ ਹੈ | ਇਹ ਕੀ ਹੈ ਸਭ ਕੁਝ ? ਗੁਰੂ ਜੀ ਆਪਣੇ ਸਿੱਖ ਨੂੰ  ਆਪਣੀ ਰੁਚੀ ਦੁਨਿਆਵੀ ਗੱਲਾਂ ਵਿੱਚ ਲਗਾਉਣ ਨਾਲੋਂ ਕਰਤਾਰ ਵੱਲ ਲਾਉਣ ਲਈ ਹੀ ਆਖਦੇ ਹਨ | ਜੇ ਕੋਈ ਮਾਇਆ ਵਿੱਚ ਗਲਤਾਨ ਇਨਸਾਨ ਕਰਤਾਰ ਜੀ ਦੇ ਦਰਸ਼ਨ ਦੀ ਲੋਚਾ ਕਰੇ, ਉਹ ਨਹੀਂ ਕਰ ਸਕੇਗਾ ਕਿਉਂਕਿ ਕਰਤਾਰ ਜੀ ਦੇ ਦਰਸ਼ਨ ਲਈ, ਗੁਰੂ ਜੀ ਮੁਤਾਬਕ, ਆਪਣੇ ਆਪ ਨੂੰ ਬਿਲਕੁਲ ਮਰਕੇ ਜਿਉਣ ਦੀ ਲੋੜ ਹੈ ! 

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

Envisioning  The Creator

The following  slok is on SGGS 139 in which the Guru says that one should get rid of one’s conceit to realize the Creator. As we keep our eyes, ears, hands and foot for other pursuits that do not allow us to be with Him, it is impossible to be with Him.

ਸਲੋਕ ਮ: ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ ੧੩੯}

Salok mėhlā 2.

Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit (one has to overcome one’s self-conceit and live-in utter humility by understanding His ordinance, because the given eyes, ears, hands, feet and tongue do not help us to be with Him).

                  Actually, the Guru describes that state of mind in which one gets involved with the Creator by keeping one’s focus on the Creator; one doesn’t follow wrong paths, one doesn’t see thing that hits the balance of one’s focus on Him. Greed, anger, lust, attachment and ego guide us; if they are in control, we have the capacity to realize the Creator by turning totally toward Him. When one’s eyes set on others spouses, one’s ears indulge in hearing backbiting, one follows Maya and one’s hands indulge in greed, it is impossible to realize the Creator. One needs to abandon such tastes and pursuits that take one’s focus on Him away. It is the mind that gets what it wants; therefore, if it is counseled right to love the Creator sincerely, it will realize Him eventually. Thus, living without ego and remaining in love with Him are the vital tendencies to realize Him.

Wishes

G Singh

www.gursoch.com

 

 

Death And Life – ਮੌਤ ਅਤੇ ਜੀਵਨ

(Its English version is at the end)

ਗੁਰਬਾਣੀ ਵਿੱਚ ਇਨਸਾਨ ਨੂੰ ਮੌਤ ਨੂੰ ਯਾਦ ਰੱਖਕੇ ਜਿਉਣ ਦੀ ਨਸੀਹਤ ਹੈ; ਇਸ ਗਲ ਦਾ ਸੰਬੰਧ ਦਰਅਸਲ ਮਨੁੱਖ ਦੇ ਮਨ ਨਾਲ ਜੋੜਿਆ ਗਿਆ ਹੈ | ਸਾਦੇ ਸ਼ਬਦਾਂ ਵਿੱਚ, ਜੇ ਮਨੁੱਖ ਆਪਣੇ ਅੰਤ ਨੂੰ ਯਾਦ ਰੱਖੇ ਅਤੇ ਆਪਣੇ ਕਿਰਦਾਰ ਵਿੱਚ ਗੁਣ ਭਰੇ ਇਹ ਸੋਚਕੇ ਕਿ ਰਹਿਣਾ ਤਾਂ ਏਥੇ ਹੈ ਨਹੀਂ, ਫੇਰ ਗਲਤ ਕੰਮਾਂ ਵਿੱਚ ਪੈ ਕੇ ਜਿੰਦਗੀ ਨੂੰ ਕਿਉਂ ਰੋਲਿਆ ਜਾਵੇ | ਧਨ ਦੌਲਤ ਇਕੱਤਰ ਕਰਕੇ ਇਨਸਾਨ ਏਥੇ ਹੀ ਛੱਡ ਜਾਂਦਾ ਹੈ ਅਤੇ ਆਪਣੀਆਂ ਆਉਣ ਵਾਲਿਆਂ ਪੀੜੀਆਂ ਬਾਰੇ ਸੋਚਕੇ ਆਪਣੇ ਇਖਲਾਕ ਨੂੰ ਧਨ ਲਈ ਗਿਰਵੀ ਰੱਖੀ ਜਾਂਦਾ ਹੈ | ਆਪਣੇ ਜੀਵਨ ਤੋਂ ਬਾਅਦ ਪੀੜੀਆਂ ਲਈ ਗਲਤ ਕੰਮ ਕਰ  ਜਾਣੇ ਇੱਕਤਰ੍ਹਾਂ ਨਾਲ ਆਪਣੇ ਆਪ ਨੂੰ ਮੰਦੇ  ਰਸਤੇ ਉੱਤੇ ਤੋਰਨ ਤੋਂ ਵੱਧ ਕੁਝ ਵੀ ਨਹੀਂ | ਇਸੇ ਪ੍ਰਸੰਗ ਵਿੱਚ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਹੇਠ ਲਿਖੇ ਸਲੋਕ ਜੀ 1244 ਉਤੇ ਹੈ , ਨੂੰ ਵਿਚਾਰੋ ਅਤੇ ਮਨ ਵਿੱਚ ਵਸਾਓ ਕਿ ਜੇ ਸਦਾ ਰਹਿਣਾ ਹੀ ਨਹੀਂ ਇਸ ਜਗ ਵਿੱਚ, ਫੇਰ ਇਹ ਸਭ ਭ੍ਰਿਸ਼ਟਾਚਾਰ ਤੇ ਬੇਇਨਸਾਫ਼ੀ ਕਰਨ ਦੀ ਗੰਦਗੀ ਵਿੱਚ ਕਿਉਂ ਡਿੱਗਿਆ ਜਾਵੇ ?

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥ ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥ ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥ ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥ ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

ਅਰਥ : ਮੌਤ ਕੋਈ ਮਹੂਰਤ ਨਹੀਂ ਕੱਢਦੀ ਤੇ ਨਾ ਕੋਈ ਖਾਸ ਦਿਨ ਚੁਣਦੀ ਹੈ ਜਦੋਂ ਆਉਂਦੀ ਹੈ | ਕੁਝ ਨੂੰ ਸੱਦੇ ਆ ਗਏ ਉਹ  ਤਿਆਰ ਹੋ ਗਏ  ਤੇ ਕੁਝ ਤਿਆਰ ਹੋ ਰਹੇ | ਇੰਝ  ਕੁਝ ਚਲੇ ਗਏ ਇਸ ਸੰਸਾਰ ਵਿੱਚੋਂ ਅਤੇ ਕਈ ਤਿਆਰ ਹੋ ਗਏ ਤੁਰਨ ਲਈ ਤੇ ਉਨਾਂ ਦੇ  ਵੱਡੇ ਧੌਲਰ   ਤੇ ਸੁਹਣੇ ਘਰ  ਏਥੇ ਹੀ ਰਹਿ ਗਏ | ਮਿੱਟੀ ਦਾ ਸਰੀਰ ਫੇਰ ਮਿੱਟੀ ਹੋ ਗਿਆ !

ਫੇਰ ਧਿਆਨ ਦੇਵੋ ਹੇਠਲੇ ਸਲੋਕ ਉੱਤੇ ::

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

ਅਰਥ : ਹੇ ਨਾਨਕ! ਇਹ ਸਰੀਰ ਮਿੱਟੀ ਦੀ ਵਲਗਣ ਸੀ, ਸੋ ਅੰਤ ਨੂੰ  ਮਿੱਟੀ ਦੀ ਇਹ ਢੇਰੀ  ਢਹਿ ਹੀ ਪਈ । ਹੇ ਜਿੰਦੇ! ਤੂੰ ਨਿਤ ਖੋਟੇ ਕੰਮ ਹੀ  ਕਰਦੀ  ਰਹੀ ਤੇ ਆਪਣੇ ਅੰਦਰ ਤੂੰ ਚੋਰ-ਮਨ ਨੂੰ ਬਿਠਾਈ ਰੱਖਿਆ  ।

ਭਾਵ ਜਿੰਦਗੀ ਕੁਝ ਆਰਸੇ ਲਈ ਹੈ  ਤੇ ਜਦੋਂ ਸਮਾਂ ਆ ਗਿਆ ਇਨਸਾਨ ਇੱਥੋਂ ਤੁਰ  ਜਾਂਦਾ ਹੈ ! ਮਨ ਨੂੰ ਚੋਰ ਬਣਾਕੇ ਕਿਉਂ ਰੱਖਿਆ ਜਾਵੇ ?

ਸਿਰਫ਼ ਇਨਸਾਨ ਹੀ ਆਪਣੇ ਆਪ ਉੱਤੇ ਉਂਗਲੀ ਕਰਕੇ ਤੇ ਬੁਰੇ ਕੰਮ ਲਈ ਪਛਤਾਵੇ ਕਰਕੇ ਆਪਣੇ ਮਨ ਨੂੰ ਮਾਨਵਤਾ ਦੀ ਭਲਾਈ ਵੱਲ ਪਰਤ ਸਕਦਾ ਹੈ ਜੇ ਉਹ ਇਸ ਗਲ ਦਾ ਅਹਿਸਾਸ ਕਰ ਲਵੇ ਕਿ ਏਥੇ ਰੈਣ ਬਸੇਰਾ ਸਥਿਰ ਨਹੀਂ; ਵੱਡੇ ਵੱਡੇ ਧਨਾਡ , ਪਾਪੀ ਅਤੇ ਤਾਕਤਵਰ ਕੂਚ ਕਰ ਗਏ ਬਿਨਾਂ ਕੁਝ ਆਪਣੇ ਨਾਲ ਲੈਕੇ | ਮੌਤ ਦੀ ਯਾਦ ਨੂੰ ਇਸੇ ਕਰਕੇ ਗੁਰਬਾਣੀ ਵਿੱਚ ਬਹੁਤ ਅਹਿਮੀਅਤ ਦਿੱਤੀ ਗਈ ਹੈ | ਮਨ ਦੀਆਂ ਮੌਜਾਂ ਵਿੱਚ ਗ੍ਰਹਸਥ ਹੋਕੇ ਆਪਣੇ ਕਰਤੇ ਨੂੰ ਵਸਾਰਕੇ ਮਤਲਬ ਪ੍ਰਸਤੀ ਵਿੱਚ ਡੂਬਕੇ ਜੀਣਾ ਅੰਤ ਵਿੱਚ ਬੇਕਾਰ ਹੋ ਨਿਬੜ ਦਾ ਹੈ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

Death And Life

  In the Gurbani, it is stressed that a person should live without ever forgetting that there is a time that will end his or her life; when the death is certain, why to take that path which needs dishonesty and exploitation to get rich or enjoy a luxurious life. Earning by dishonestful way and exploitation is of no use for the peace of mind; Gathering wealth and property through exploitation and leaving all that for the next generation is another folly a person commits. The History states that the so called rich and powerful people left this world without taking anything with them and their generations lost everything they gathered eventually. The Gurbani advises us to be hard workers; it reminds us about our death so that we should refrain from dishonestful living.

ਸਲੋਕ ਮਃ ੧ ॥ ਮਰਣਿ ਨ ਮੂਰਤੁ ਪੁਛਿਆ ਪੁਛੀ ਥਿਤਿ ਨ ਵਾਰੁ ॥

ਇਕਨ੍ਹ੍ਹੀ ਲਦਿਆ ਇਕਿ ਲਦਿ ਚਲੇ ਇਕਨ੍ਹ੍ਹੀ ਬਧੇ ਭਾਰ ॥

ਇਕਨ੍ਹ੍ਹਾ ਹੋਈ ਸਾਖਤੀ ਇਕਨ੍ਹ੍ਹਾ ਹੋਈ ਸਾਰ ॥

ਲਸਕਰ ਸਣੈ ਦਮਾਮਿਆ ਛੁਟੇ ਬੰਕ ਦੁਆਰ ॥

ਨਾਨਕ ਢੇਰੀ ਛਾਰੁ ਕੀ ਭੀ ਫਿਰਿ ਹੋਈ ਛਾਰ ॥੧॥ {ਪੰਨਾ 1244}

Salok mėhlā 1.

Maraṇ na mūraṯ pucẖẖi-ā pucẖẖī thiṯ na vār.

Iknĥī laḏi-ā ik laḏ cẖale iknĥī baḏẖe bẖār.

Laskar saṇai ḏamāmi-ā cẖẖute bank ḏu-ār.

Iknĥā ho-ī sākẖ-ṯī iknĥā ho-ī sār.

Nānak dẖerī cẖẖār kī bẖī fir ho-ī cẖẖār. ||1||

Sloka of First Nanak.

In essence: The death doesn’t ask for any special time or a lunar day or a weekday. In this world, there are some, who are ready to depart from here and some who are leaving. Some people are preparing to go and some are called for. The mortals leave behind them their army, drums and beauteous mansions. Oh Nanak! This way, the body crumbles and becomes dust.

Here is another slok of the Guru that says so as well:

ਮਃ ੧ ॥ ਨਾਨਕ ਢੇਰੀ ਢਹਿ ਪਈ ਮਿਟੀ ਸੰਦਾ ਕੋਟੁ ॥ ਭੀਤਰਿ ਚੋਰੁ ਬਹਾਲਿਆ ਖੋਟੁ ਵੇ ਜੀਆ ਖੋਟੁ ॥੨॥ {ਪੰਨਾ 1244}

Mėhlā 1. Nānak dẖerī dẖėh pa-ī mitī sanḏā kot.  Bẖīṯar cẖor bahāli-ā kẖot ve jī-ā kẖot. ||2||

The bani of First Nanak.

In essence: Oh Nanak! The body is like fortress of dust; in the ends, it crumbles down. Oh soul! You have kept the thief within you and all you have done are the deeds of falsehood.

 

It is only the humans who can analyze their acts and repent for their misdeeds and take a path of helping the humans, other lives and the entire nature they live in. When everyone departs from here then why to indulge in exploitation and self-centered activities. If one doesn’t remember the death time and considers to stay here forever, one lives in a fantasy and ruins one’s life that could be spent in a virtuous way.

Wishes

Gurdeep Singh

www.gursoch.com

ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਆਦਿ ਬੀੜ (ਪੋਥੀ ਸਾਹਿਬ) ਦੀ ਲਿਖਾਈ ਸੰਨ ੧੬੦੪ ਈਸਵੀ ਵਿੱਚ ਸੰਪੂਰਨ ਹੋਈ ਸੀ । ਇਸ ਵਿੱਚ ਪੰਜਵੇਂ ਗੁਰੂ ਜੀ ਵਲੋਂ ਨਿੱਤਨੇਮ ਦਰਜ ਕਰਵਾਇਆ ਗਿਆ ਸੀ ਜੋ ਹੁਣ ਛਾਪੇ ਦੀ ਬੀੜ ਦੇ ਪਹਿਲੇ ੧੩ ਪੰਨਿਆਂ ਉੱਤੇ ਦਰਜ ਹੈ ।
ਆਦਿ ਬੀੜ ਦੀ ਲਿਖਾਈ ਤੋਂ ਪਹਿਲਾਂ ਸਿੱਖਾਂ ਵਿੱਚ ਕਿਹੜਾ ਨਿੱਤਨੇਮ ਪ੍ਰਚੱਲਤ ਸੀ, ਇਸ ਦਾ ਪਤਾ ਲਾਉਣਾ ਹੀ ਇਸ ਲੇਖ ਦਾ ਮੰਤਵ ਹੈ । ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਦੀ ਰੂਪ ਰੇਖਾ ਦੀ ਭਾਲ਼ ਕਰਨੀ ਪਵੇਗੀ । ਭਾਈ ਗੁਰਦਾਸ ਦੀਆਂ ਵਾਰਾਂ ਦਾ ਅਧਿਐਨ ਕਰਨ ਨਾਲ਼ ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਪ੍ਰਚੱਲਤ ਨਿੱਤਨੇਮ ਬਾਰੇ ਬਹੁਤ ਵਧੀਆ ਜਾਣਕਾਰੀ ਮਿਲ਼ਦੀ ਹੈ । ਭਾਈ ਗੁਰਦਾਸ ਜੀ ਨੂੰ ਤੀਜੇ ਗੁਰੂ ਜੀ ਤੋਂ ਛੇਵੇਂ ਗੁਰੂ ਜੀ ਤਕ ੪ ਗੁਰੂ ਪਾਤਿਸ਼ਾਹਾਂ ਦੀ ਸੇਵਾ ਅਤੇ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ।
ਕਰਤਾਰਪੁਰ (ਹੁਣ ਪਾਕਿਸਤਾਨ ਵਿੱਚ) ਧੰਨੁ ਗੁਰੂ ਨਾਨਕ ਸਾਹਿਬ ਦੇ ਸਮੇਂ ਉਨ੍ਹਾਂ ਵਲੋਂ ਬਖ਼ਸ਼ਿਆ ਨਿੱਤਨੇਮ ਪ੍ਰਚੱਲਤ ਸੀ ਜਿਸ ਦੀ ਰੂਪ ਰੇਖਾ ਭਾਈ ਗੁਰਦਾਸ ਵਲੋਂ ਦਿੱਤੇ ਹੇਠ ਲਿਖੇ ਪ੍ਰਮਾਣਾ ਤੋਂ ਪ੍ਰਗਟ ਹੁੰਦੀ ਹੈ-

੧. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸਵੇਰ ਅਤੇ ਸ਼ਾਮ ਦਾ ਨਿੱਤਨੇਮ ਕੀ ਸੀ?
ਭਾਈ ਗੁਰਦਾਸ ਵਲੋਂ ਲਿਖੀ ਪਹਿਲੀ ਵਾਰ ਦੀ ਅਠੱਤੀਵੀਂ ਪਉੜੀ ਸਵੇਰ ਅਤੇ ਸ਼ਾਮ ਦੇ ਨਿੱਤਨੇਮ ਦਾ ਖ਼ੁਲਾਸਾ ਕਰਦੀ ਹੈ । ਇਹ ਪਉੜੀ ਹੈ-
ਫਿਰਿ ਬਾਬਾ ਆਇਆ ਕਰਤਾਰ ਪੁਰਿ ਭੇਖ ਉਦਾਸੀ ਸਗਲ ਉਤਾਰਾ॥
ਪਹਿਰਿ ਸੰਸਾਰੀ ਕਪੜੇ ਮੰਜੀ ਬੈਠਿ ਕੀਆ ਅਵਤਾਰਾ॥
ਉਲਟੀ ਗੰਗ ਵਹਾਈਓਨਿਗੁਰ ਅੰਗਦੁ ਸਿਰਿ ਉਪਰਿ ਧਾਰਾ॥
ਪੁਤਰੀ ਕaਲੁ ਨ ਪਾਲਿਆ ਮਨਿ ਖੋਟੇ ਆਕੀ ਨਸਿਆਰਾ॥
ਬਾਣੀ ਮੁਖਹੁ ਉਚਾਰੀਐ ਹੁਇ ਰੁਸਨਾਈ ਮਿਟੈ ਅੰਧਿਆਰਾ॥
ਗਿਆਨ ਗੋਸਟਿ ਚਰਚਾ ਸਦਾ ਅਨਹਦ ਸਬਦਿ ਉਠੇ ਧੁਨਕਾਰਾ॥
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪੁਉਚਾਰਾ॥
ਗੁਰਮੁਖਿ ਭਾਰ ਅਥਰਬਣਿ ਤਾਰਾ ॥੩੮॥
ਵਿਚਾਰ:
ਅੰਮ੍ਰਿਤ ਵੇਲੇ ਪੜ੍ਹੀ ਜਾਣ ਵਾਲ਼ੀ ਬਾਣੀ ‘ਜਪੁ’ ਅਤੇ ‘ਸੋ ਦਰੁ’ ਸਿਰਲੇਖ ਵਾਲ਼ੀ ਰਚਨਾ ਦੋਵੇਂ ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਵਲੋਂ ਰਚਿਤ ਬਾਣੀਆਂ ਹਨ ਜੋ ਪੰਜਵੇਂ ਗੁਰੂ ਜੀ ਵਲੋਂ ਬਣਾਏ ਗਏ ਨਿੱਤਨੇਮ ਵਿੱਚ ਵੀ ਉਸੇ ਤਰ੍ਹਾਂ ਸ਼ਾਮਲ ਹਨ । ‘ਸੋ ਦਰੁ’ ਸੰਗ੍ਰਿਹ ਵਿੱਚ ਤਿੰਨ ਸ਼ਬਦ ਹਨ- ਰਾਗੁ ਆਸਾ ਮਹਲਾ ੧ ਦਾ ‘ਸੋ ਦਰੁ ਤੇਰਾ ਕੇਹਾ’ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਸੁਣਿ ਵਡਾ ਆਖੈ ਸਭੁ ਕੋਇ’ ਵਾਲ਼ਾ ਸ਼ਬਦ ਅਤੇ ਆਸਾ ਮਹਲਾ ੧ ਦਾ ‘ਆਖਾ ਜੀਵਾ ਵਿਸਰੈ ਮਰਿ ਜਾਉ’ ਵਾਲ਼ਾ ਸ਼ਬਦ । ਤਿੰਨੇ ਹੀ ਗੁਰੂ ਨਾਨਕ ਸਾਹਿਬ ਦੇ ਹਨ । ਇਸ ਤੋਂ ਇਹ ਗੱਲ ਸਮਝ ਵਿੱਚ ਆਉਂਦੀ ਹੈ ਕਿ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਹੀ ਨਿਤਨੇਮ ਦੀ ਰੂਪ ਰੇਖਾ ਦਾ ਮੁੱਢ ਬੰਨ੍ਹਿਆ ਸੀ ਜਿਸ ਦੀ ਉਗਾਹੀ ਭਾਈ ਗੁਰਦਾਸ ਨੇ ਭਰੀ ਹੈ ।

੨. ਪੰਜਵੇਂ ਗੁਰੂ ਜੀ ਤੋਂ ਪਹਿਲਾਂ ਰਾਤ ਸਮੇਂ ਦਾ ਨਿੱਤਨੇਮ ਕਿਹੜਾ ਸੀ?
ਭਾਈ ਗੁਰਦਾਸ ਵਲੋਂ ਲਿਖੀ ਛੇਵੀਂ ਵਾਰ ਦੀ ਤੀਜੀ ਪਉੜੀ ਵਿੱਚ ਰਾਤ ਸਮੇਂ ਦੇ ਨਿੱਤਨੇਮ ਦਾ ਜ਼ਿਕਰ ਕਰਨ ਦੇ ਨਾਲ਼ ਸੰਝ ਸਮੇਂ ਦੇ ਨਿੱਤਨੇਮ ਦਾ ਵੀ ਜ਼ਿਕਰ ਕੀਤਾ ਗਿਆ ਹੈ । ਦੇਖੋ ਇਹ ਪਉੜੀ-
ਅੰਮ੍ਰਿਤ ਵੇਲੇ ਉਠਿ ਕੈ ਜਾਇ ਅੰਦਰਿ ਦਰੀਆਇ ਨ੍ਹਵੰਦੇ॥
ਸਹਜਿ ਸਮਾਧਿ ਅਗਾਧਿ ਵਿਚਿ ਇਕ ਮਨਿ ਹੋਇ ਗੁਰ ਜਾਪੁ ਜਪੰਦੇ॥
ਮਥੇ ਟਿਕੇ ਲਾਲ ਲਾਇ ਸਾਧ ਸੰਗਤਿ ਚਲਿ ਜਾਇ ਬਹੰਦੇ॥
ਸ਼ਬਦੁ ਸੁਰਤਿ ਲਿਵਲੀਣੁ ਹੋਇ ਸਤਿਗੁਰ ਬਾਣੀ ਗਾਇ ਸੁਣੰਦੇ॥
ਭਾਇ ਭਗਤਿ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰਿ ਮੇਲਿ ਮਿਲੰਦੇ॥
ਰਾਤੀ ਕੀਰਤਿ ਸੋਹਿਲਾ ਕਰਿ ਆਰਤੀ ਪਰਸਾਦੁ ਵੰਡੰਦੇ॥
ਗੁਰਮੁਖਿ ਸੁਖਫਲੁ ਪਿਰਮ ਚਖੰਦੇ ॥੩॥
ਵਿਚਾਰ:
ਇਸ ਪਉੜੀ ਵਿੱਚ ਸਪੱਸ਼ਟ ਤੌਰ ਤੇ ਜ਼ਿਕਰ ਹੈ ਕਿ ਸ਼ਾਮ ਵੇਲੇ ਕਰਤਾਰ ਪੁਰ ਧਰਮਸ਼ਾਲਾ ਵਿੱਚ ‘ਸੋ ਦਰੁ’ ਬਾਣੀ ਸੰਗ੍ਰਿਹ ਦੇ ਤਿੰਨ ਸ਼ਬਦ ਗਾਏ ਜਾਂਦੇ ਸਨ ਅਤੇ ਰਾਤ ਸਮੇਂ ਸਿੱਖ ਸੇਵਕ ਸੋਹਿਲੇ ਦੀ ਬਾਣੀ ਦਾ ਪਾਠ ਕਰਦੇ ਪ੍ਰਭੂ ਦੀ ਕੀਰਤੀ ਕਰਦੇ ਸਨ । ਪੰਜਵੇਂ ਗੁਰੂ ਜੀ ਤੋਂ ਪਹਿਲਾਂ ਸੋਹਿਲੇ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਦੀ ਰਚੀ ਬਾਣੀ ਦੇ ਤਿੰਨ ਸ਼ਬਦ ਸਨ- ਰਾਗੁ ਗਉੜੀ ਦੀਪਕੀ ਮਹਲਾ ੧ ਵਾਲ਼ਾ ‘ਜੈ ਘਰਿ ਕੀਰਤਿ ਆਖੀਐ’ ਵਾਲ਼ਾ ਸ਼ਬਦ, ਆਸਾ ਮਹਲਾ ੧ ਦਾ ‘ਛਿਅ ਘਰ ਛਿਅ ਗੁਰ ਛਿਅ ਉਪਦੇਸ’ ਵਾਲ਼ਾ ਸ਼ਬਦ ਅਤੇ ਧਨਾਸਰੀ ਮਹਲਾ ੧ ਦਾ ‘ਗਗਨਮੈ ਥਾਲੁ ਰਵਿ ਚੰਦੁ ਦੀਪਕ ਬਨੇ’ ਵਾਲ਼ਾ ਸ਼ਬਦ ।

ਪੰਜਵੇਂ ਗੁਰੂ ਜੀ ਵਲੋਂ ਬਣਾਇਆ ਗਿਆ ਮੌਜੂਦਾ ਨਿੱਤਨੇਮ:
ਪੰਜਵੇਂ ਗੁਰੂ ਜੀ ਨੇ ਬਾਬਾ ਨਾਨਕ ਵਾਲ਼ੇ ਨਿੱਤਨੇਮ ਨੂੰ ਹੀ ਆਧਾਰ ਬਣਾ ਕੇ ਉਸ ਵਿੱਚ ਹੋਰ ਸ਼ਬਦ ਜੋੜ ਕੇ ਬਣਾਇਆ ਨਿੱਤਨੇਮ ਆਦਿ ਬੀੜ ਵਿੱਚ ਪੱਕੇ ਤੌਰ ਤੇ ਦਰਜ ਕਰ ਦਿੱਤਾ । ਸਵੇਰ ਵਾਲ਼ਾ ਚੱਲਿਆ ਆ ਰਿਹਾ ਨਿੱਤਨੇਮ ‘ਜਪੁ’ ਜੀ ਹੀ ਰੱਖਿਆ ਗਿਆ । ਸ਼ਾਮ ਵਾਲ਼ੇ ਚੱਲੇ ਆ ਰਹੇ ਨਿੱਤਨੇਮ ਵਿੱਚ ‘ਸੋ ਪੁਰਖੁ’ ਦਾ ਚਾਰ ਸ਼ਬਦਾਂ ਦਾ ਸੰਗ੍ਰਿਹ ਹੋਰ ਜੋੜ ਦਿੱਤਾ ਜਿਸ ਨਾਲ਼ ਇਹ ੯ ਸ਼ਬਦਾਂ ਵਾਲ਼ਾ ਨਿੱਤਨੇਮ ਬਣ ਗਿਆ । ਰਾਤ ਵੇਲੇ ਦੇ ਚੱਲਦੇ ਆ ਰਹੇ ਨਿੱਤਨੇਮ ਵਿੱਚ ਦੋ ਸ਼ਬਦ ਹੋਰ ਜੋੜ ਕੇ ਪੰਜ ਸ਼ਬਦਾਂ ਦਾ ਸੰਗ੍ਰਿਹ ਬਣਾ ਦਿੱਤਾ ਗਿਆ । ਪੰਜਵੇਂ ਗੁਰੂ ਜੀ ਦੇ ਬਣਾਏ ਇਸ ਨਿੱਤਨੇਮ ਨੂੰ ਦਸਵੇਂ ਪਾਤਿਸ਼ਾਹ ਨੇ ਵੀ ਦਮਦਮੀ ਬੀੜ ਦੀ ਰਚਨਾ ਰਾਹੀਂ ਪ੍ਰਵਾਨਗੀ ਬਖ਼ਸ਼ ਦਿੱਤੀ ਜਿਸ ਤੋਂ ਸਪੱਸ਼ਟ ਹੈ ਕਿ ਦਸਵੇਂ ਪਾਤਿਸ਼ਾਹ ਤਕ ਪੰਜਵੇਂ ਗੁਰੂ ਜੀ ਦਾ ਬਣਾਇਆ ਨਿੱਤਨੇਮ ਹੀ ਪ੍ਰਚੱਲਤ ਸੀ । ਇਸ ਪ੍ਰਵਾਨੇ ਹੋਏ ਨਿੱਤਨੇਮ ਨੂੰ ਤੋੜਨ ਦੀ ਅਵੱਗਿਆ ਕਰਨ ਵਾਲ਼ੀ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ ਹੈ ਅਤੇ ਇਸ ਦਾ ਤੋੜਿਆ ਹੋਇਆ ਨਿੱਤਨੇਮ ਸਿੱਖ ਰਹਤ ਮਰਯਾਦਾ ਵਿੱਚ ਦਰਜ ਹੈ ਜੋ ਅੱਜ ਸਿੱਖ ਕੌਮ ਵਿੱਚ ਆਪਸੀ ਫੁੱਟ ਦਾ ਕਾਰਣ ਬਣ ਚੁੱਕਾ ਹੈ । ਆਪਣੇ ਖ਼ਸਮ ਨੂੰ ਛੱਡ ਕੇ ਕਿਸੇ ਪਰਾਏ ਨਾਲ਼ ਜਾਰੀ ਪਾਉਣ ਦੇ ਕਦੇ ਵੀ ਚੰਗੇ ਸਿੱਟੇ ਨਹੀਂ ਨਿਕਲ਼ ਸਕਦੇ ਪਰ ਸ਼ੋ. ਕਮੇਟੀ ਨੇ ਆਪਣਾ ਖ਼ਸਮ ਛੱਡ ਕੇ ਪਰਾਏ ਵਲ ਝਾਕਣ ਲੱਗਿਆਂ ਖ਼ਸਮ ਗੁਰੂ ਦਾ ਕੋਈ ਭੈ ਨਹੀਂ ਰੱਖਿਆ ਜਿਸ ਦਾ ਖ਼ਮਿਆਜ਼ਾ ਸਾਰੀ ਸਿੱਖ ਕੌਮ ਨੂੰ ਭੁਗਤਣਾ ਪੈ ਰਿਹਾ ਹੈ ।
ਗੁਰੂ ਰਾਖਾ!

Conceit And Union With The Creator – ਘੁਮੰਡ ਤੇ ਕਰਤੇ ਨਾਲ ਮਿਲਣ ਦਾ ਰਾਹ

(Its English version is at the end)

         ਹੇਠਲੇ ਸ਼ਲੋਕ ਵਿੱਚ ਗੁਰੂ ਨਾਨਕ ਜੀ ਸਾਨੂੰ ਕੁਝ ਮਿਸਾਲਾਂ ਦੇਕੇ ਇਹ ਸਮਝਾਉਂਦੇ ਹਨ ਕਿ ਘੁਮੰਡ ਦਾ ਅੰਤ ਘਿਨਾਉਣਾ ਹੈ; ਇਸ ਤੋਂ ਗੁਰੇਜ ਕਰਨਾ ਚਾਹੀਦਾ ਹੈ |ਉਹ ਜੀਵ ਭਾਵੇਂ ਕਿੰਨਾ ਨਿੱਕਾ ਹੋਵੇ ਜਾਂ ਭਾਵੇਂ ਕਿੰਨਾ ਗਰੀਬ ਹੋਵੇ ਸੁਖੀ ਰਹਿੰਦਾ ਏ ਜੋ ਆਪਣੇ ਕਰਤੇ ਨੂੰ ਯਾਦ ਕਰਕੇ ਜਿਉਂਦਾ ਹੈ  ਗੁਰਬਾਣੀ ਅਨੁਸਾਰ ਆਪਣੇ ਕਰਤਾਰ ਨਾਲ ਮਿਲਣ ਦੀ ਤਾਂਘ ਘੁਮੰਡ ਦਾ ਅੰਤ ਕਰਿਆਂ ਹੀ ਪੂਰੀ ਹੋ ਸਕਦੀ ਹੈ | ਘੁਮੰਡ ਸਾਨੂੰ ਖੁਸ਼ੀ ਨਹੀਂ ਦੇੰਦਾ; ਇਹ ਸਾਡੀ ਮੈਂ ਨੂੰ ਐਨਾ ਵੱਡੀ ਕਰ ਦੇੰਦਾ ਏ ਕਿ ਅਸੀਂ ਬੇਫਿਕਰਾਂ ਵਾਲੀ ਖੁਸ਼ੀ  ਕਦੇ ਮਾਣ  ਹੀ ਨਹੀਂ ਸਕਦੇ | ਆਓ ਗੁਰੂ ਜੀ ਦੇ ਸਲੋਕਾਂ ਵਿੱਚ ਛਿਪੀ ਸਿਆਣਪ ਦਾ ਲਾਭ ਉਠਾਈਏ , ਇਹ ਸਲੋਕ ਅੰਗ 1286 ਉੱਤੇ ਹੈ :

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

ਅਰਥ: ਹਾਥੀ ਕਿਤਨਾ ਹੀ ਘਿਉ ਗੁੜ ਤੇ ਕਈ ਮਣਾਂ ਦਾਣਾ ਖਾਂਦਾ ਹੈ; (ਰੱਜ ਕੇ) ਡਕਾਰਦਾ ਹੈ, ਸ਼ੂਕਦਾ ਹੈ, ਮਿੱਟੀ (ਸੁੰਡ ਨਾਲ) ਉਡਾਂਦਾ ਹੈ, ਪਰ ਜਦੋਂ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਡਕਾਰਨਾ ਸ਼ੂਕਣਾ ਮੁੱਕ ਜਾਂਦਾ ਹੈ। (ਧਨ-ਪਦਾਰਥ ਦੇ ਮਾਣ ਵਿਚ) ਅੰਨ੍ਹੀ ਤੇ ਕਮਲੀ (ਹੋਈ ਦੁਨੀਆ ਭੀ ਹਾਥੀ ਵਾਂਘ) ਫੂਕਰਾਂ ਮਾਰ ਕੇ ਮਰਦੀ ਹੈ: (ਆਤਮਕ ਮੌਤ ਸਹੇੜਦੀ ਹੈ) । ਜੇ (ਅਹੰਕਾਰ ਗਵਾ ਕੇ) ਖਸਮ ਵਿਚ ਸਮਾਏ ਤਾਂ ਹੀ ਖਸਮ ਨੂੰ ਭਾਉਂਦੀ ਹੈ।

         ਚਿੜੀ ਦੀ ਚੋਗ ਹੈ ਅੱਧਾ ਦਾਣਾ (ਭਾਵ, ਬਹੁਤ ਥੋੜ੍ਹੀ ਜਿਹੀ) , (ਇਹ ਥੋੜ੍ਹੀ ਜਿਹੀ ਚੋਗ ਚੁਗ ਕੇ) ਉਹ ਆਕਾਸ਼ ਵਿਚ ਉੱਡਦੀ ਹੈ ਤੇ ਬੋਲਦੀ ਹੈ; ਜੇ ਜੋ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦੀ ਹੈ ਤੇ ਉਸ ਨੂੰ ਭਾਉਂਦੀ ਹੈ ਤਾਂ ਉਹ ਚਿੜੀ ਹੀ ਚੰਗੀ ਹੈ (ਡਕਾਰਨ ਤੇ ਫੂਕਰਾਂ ਮਾਰਨ ਵਾਲੇ ਹਾਥੀ ਨਾਲੋਂ ਇਹ ਨਿੱਕੀ ਜਿਹੀ ਚਿੜੀ ਚੰਗੀ ਹੈ) ।

         ਇਕ ਬਲੀ ਸ਼ੇਰ ਸੈਂਕੜੇ ਮਿਰਗਾਂ ਨੂੰ ਮਾਰਦਾ ਹੈ, ਉਸ ਸ਼ੇਰ ਦੇ ਪਿੱਛੇ ਕਈ ਹੋਰ ਜੰਗਲੀ ਪਸ਼ੂ ਭੀ ਪੇਟ ਭਰਦੇ ਹਨ; ਤਾਕਤ ਦੇ ਮਾਣ ਵਿਚ ਉਹ ਸ਼ੇਰ ਆਪਣੇ ਘੁਰਨੇ ਵਿਚ ਨਹੀਂ ਸਮਾਂਦਾ, ਪਰ ਜਦੋਂ ਉਸ ਦਾ ਸਾਹ ਨਿਕਲ ਜਾਂਦਾ ਹੈ ਤਾਂ ਉਸ ਦਾ ਬੁੱਕਣਾ ਮੁੱਕ ਜਾਂਦਾ ਹੈ। ਉਹ ਅੰਨ੍ਹਾ ਕਿਸ ਨੂੰ ਬੁੱਕ ਬੁੱਕ ਕੇ ਸੁਣਾਂਦਾ ਹੈ? ਖਸਮ-ਪ੍ਰਭੂ ਨੂੰ ਤਾਂ ਉਸ ਦਾ ਬੁੱਕਣਾ ਚੰਗਾ ਨਹੀਂ ਲੱਗਦਾ। (ਇਸ ਸ਼ੇਰ ਦੇ ਟਾਕਰੇ ਤੇ, ਵੇਖੋ,) ਅੱਕ-ਤਿੱਡਾ ਅੱਕ ਨਾਲ ਪਿਆਰ ਕਰਦਾ ਹੈ, ਅੱਕ ਦੀ ਡਾਲੀ ਉਤੇ ਬੈਠ ਕੇ ਅੱਕ ਹੀ ਖਾਂਦਾ ਹੈ; ਪਰ ਜੇ ਉਹ ਮਾਲਕ-ਪ੍ਰਭੂ ਨੂੰ ਯਾਦ ਕਰਦਾ ਹੈ ਤੇ ਉਸ ਨੂੰ ਭਾਉਂਦਾ ਹੈ ਤਾਂ (ਬੁੱਕ ਬੁੱਕ ਕੇ ਹੋਰਨਾਂ ਨੂੰ ਡਰਾਣ ਵਾਲੇ ਸ਼ੇਰ ਨਾਲੋਂ) ਉਹ ਅੱਕ-ਤਿੱਡਾ ਹੀ ਚੰਗਾ ਹੈ।

         ਹੇ ਨਾਨਕ! ਦੁਨੀਆ (ਵਿਚ ਜੀਉਣ) ਚਾਰ ਦਿਨਾਂ ਦਾ ਹੈ, ਇਥੇ ਮੌਜ ਮਾਣਿਆਂ ਦੁੱਖ ਹੀ ਨਿਕਲਦਾ ਹੈ, (ਇਹ ਦੁਨੀਆ ਦੀ ਮਿਠਾਸ ਐਸੀ ਹੈ ਕਿ ਜ਼ਬਾਨੀ ਗਿਆਨ ਦੀਆਂ) ਗੱਲਾਂ ਕਰਨ ਵਾਲੇ ਤਾਂ ਬੜੇ ਹਨ ਪਰ (ਇਸ ਮਿਠਾਸ ਨੂੰ) ਕੋਈ ਛੱਡ ਨਹੀਂ ਸਕਦਾ।

         ਮੱਖੀਆਂ ਇਸ ਮਿਠਾਸ ਉਤੇ ਮਰਦੀਆਂ ਹਨ। ਪਰ, ਹੇ ਪ੍ਰਭੂ! ਜਿਨ੍ਹਾਂ ਨੂੰ ਤੂੰ ਬਚਾਏਂ ਉਹਨਾਂ ਦੇ ਇਹ ਮਿਠਾਸ ਨੇੜੇ ਨਹੀਂ ਢੁਕਦੀ, ਉਹ ਸੰਸਾਰ-ਸਮੁੰਦਰ ਤੋਂ (ਸਾਫ਼) ਤਰ ਕੇ ਲੰਘ ਜਾਂਦੇ ਹਨ।2।  (ਅਰਥ ਡਾਕਟਰ ਸਾਹਿਬ ਸਿੰਘ ਹੋਰਾਂ ਦੇ ਕੀਤੇ ਹੋ ਹਨ )

         ਮੁਕਦੀ ਗੱਲ ਏ ਕਿ ਅਸੀਂ ਵੇਖਦੇ ਹਾਂ ਕਿ ਸਭ ਅੰਤ ਨੂੰ ਰਾਖ ਹੀ ਬਣ ਜਾਂਦੇ ਹਨ ਅਤੇ ਉਹ ਘੁਮੰਡ ਜਿਸ ਨਾਲ ਅਸੀਂ ਆਫਰੇ ਰਹਿੰਦੇ ਹਾਂ, ਉਹ ਦੇੰਦਾ ਕੀ ਹੈ ਸਾਨੂੰ ? ਥੋੜੇ ਵਕਤ ਦੇ ਵਿੱਚ ਕੈਦ ਤਾਂ ਹੈ ਇਹ, ਪਰ  ਜਦ ਅੰਤ ਆਉਂਦਾ ਹੈ ਤਦ ਇੱਕ ਬੇਵਸੀ ਤੋਂ ਬਿਨਾਂ ਹੋਰ ਕੁਝ ਪੱਲੇ ਨਹੀਂ ਰਹਿੰਦਾ | ਜਿਸ ਇਨਸਾਨ ਨੇ ਇਸ ਤੋਂ ਛੁਟਕਾਰਾ ਪਾਕੇ ਨਿਮਰਤਾ ਨਾਲ ਜੀ ਲਿਆ ਤਦ ਉਸ ਵਿੱਚ ਉਹ ਸਹਿਜਤਾ ਆਉਂਦੀ ਹੈ ਜੋ ਉਸ ਨੂੰ ਪ੍ਰਭ ਜੀ ਨਾਲ ਮਿਲਾਉਣ ਵਿੱਚ ਸਹਾਈ ਹੁੰਦੀ ਹੈ |

ਸ਼ੁਭ ਇਛਾਵਾਂ,

ਗੁਰਦੀਪ ਸਿੰਘ

Conceit And Union With The Creator

In the following Slok, Guru Nanak ji explains with various examples that the end of a conceited life is very pitiable and horrible. According to the Gurbani, to realize our Creator, we need to eliminate our conceit. Those who live praising the Creator live worry free life. The conceit never let us enjoy happiness; it inflates our sense of pride so big that we can never be happy. Let us take advantage of the advice enveloped in the following Slok at SGGS 1286.

ਮਃ ੧ ॥ ਸਉ ਮਣੁ ਹਸਤੀ ਘਿਉ ਗੁੜੁ ਖਾਵੈ ਪੰਜਿ ਸੈ ਦਾਣਾ ਖਾਇ ॥ ਡਕੈ ਫੂਕੈ ਖੇਹ ਉਡਾਵੈ ਸਾਹਿ ਗਇਐ ਪਛੁਤਾਇ ॥ ਅੰਧੀ ਫੂਕਿ ਮੁਈ ਦੇਵਾਨੀ ॥ ਖਸਮਿ ਮਿਟੀ ਫਿਰਿ ਭਾਨੀ ॥ ਅਧੁ ਗੁਲ੍ਹਾ ਚਿੜੀ ਕਾ ਚੁਗਣੁ ਗੈਣਿ ਚੜੀ ਬਿਲਲਾਇ ॥ ਖਸਮੈ ਭਾਵੈ ਓਹਾ ਚੰਗੀ ਜਿ ਕਰੇ ਖੁਦਾਇ ਖੁਦਾਇ ॥ ਸਕਤਾ ਸੀਹੁ ਮਾਰੇ ਸੈ ਮਿਰਿਆ ਸਭ ਪਿਛੈ ਪੈ ਖਾਇ ॥ ਹੋਇ ਸਤਾਣਾ ਘੁਰੈ ਨ ਮਾਵੈ ਸਾਹਿ ਗਇਐ ਪਛੁਤਾਇ ॥ ਅੰਧਾ ਕਿਸ ਨੋ ਬੁਕਿ ਸੁਣਾਵੈ ॥ ਖਸਮੈ ਮੂਲਿ ਨ ਭਾਵੈ ॥ ਅਕ ਸਿਉ ਪ੍ਰੀਤਿ ਕਰੇ ਅਕ ਤਿਡਾ ਅਕ ਡਾਲੀ ਬਹਿ ਖਾਇ ॥ ਖਸਮੈ ਭਾਵੈ ਓਹੋ ਚੰਗਾ ਜਿ ਕਰੇ ਖੁਦਾਇ ਖੁਦਾਇ ॥ ਨਾਨਕ ਦੁਨੀਆ ਚਾਰਿ ਦਿਹਾੜੇ ਸੁਖਿ ਕੀਤੈ ਦੁਖੁ ਹੋਈ ॥ ਗਲਾ ਵਾਲੇ ਹੈਨਿ ਘਣੇਰੇ ਛਡਿ ਨ ਸਕੈ ਕੋਈ ॥ ਮਖੀ= ਮਿਠੈ ਮਰਣਾ ॥ ਜਿਨ ਤੂ ਰਖਹਿ ਤਿਨ ਨੇੜਿ ਨ ਆਵੈ ਤਿਨ ਭਉ ਸਾਗਰੁ ਤਰਣਾ ॥੨॥ {ਪੰਨਾ 1286}

Mėhlā 1.   Sa-o maṇ hasṯī gẖi-o guṛ kẖāvai panj sai ḏāṇā kẖā-e.   Dakai fūkai kẖeh udāvai sāhi ga-i-ai pacẖẖuṯā-e.   Anḏẖī fūk mu-īḏevānī.   Kẖasam mitī fir bẖānī.   Aḏẖ gulĥā cẖiṛī kā cẖugaṇ gaiṇ cẖaṛī billā-e.   Kẖasmai bẖāvai ohā cẖangī jė kare kẖuḏā-e kẖuḏā-e.   Sakṯā sīhu māre sai miri-ā sabẖ picẖẖai pai kẖā-e.   Ho-e saṯāṇā gẖurai na māvai sāhi ga-i-ai pacẖẖuṯā-e.   Anḏẖā kis no buk suṇāvai.   Kẖasmai mūl na bẖāvai.   Ak si-o parīṯ kare ak ṯidā ak dālī bahi kẖā-e.   Kẖasmai bẖāvai oho cẖanga jė kare kẖuḏā-e kẖuḏā-e.   Nānak ḏunī-ā cẖār ḏihāṛe sukẖ kīṯai ḏukẖ ho-ī.   Galā vāle hain gẖaṇere cẖẖad na sakai ko-ī.   Makẖīʼn miṯẖai marṇā.   Jin ṯū rakẖėh ṯin neṛ na āvai ṯin bẖa-o sāgar ṯarṇā. ||2||

The bani of First Nanak: In essence: (Look at an elephant) Elephant eats hundred monds of Ghee, molasses (Sugar-gurh )and five times of corn; it belches, blows air out and scatters dust(with its feet), but all this ends as it breathes its last(in the same way, some people eat lavishly and in pride show their power, but they will regret when their death-call comes). The blind and foolish world is dying because of its conceit. One, who is in His love, eradicates one’s self-conceit and pleases to one’s Master Akalpurakh. Look at a sparrow: it eats half a gram of corn, but as it ascends to the sky, it chirps; it appears it is uttering His name. One, who utters His name, pleases to the Master. A strong lion makes a kill, besides it, others too eat. Being strong (with so much meat) and fat, it becomes too big to enter its own den, but when it dies, its all bodily strength vanishes. Being strong, for whom it roars? Such lives do not please Akalpurakh. The milkweed cricket loves milkweed; it remains on it and eats its bough. If it utters Akalpurakh’s name, it pleases Him. Oh Nanak! This worldly show is for a short period, with its reveling, the mind wells up in pain. There are many people, who just talk of renouncing the worldly attractions, but rare are those, who actually do it. (Just as) A fly dies for sweets (people die in Maya) Oh Akalpurakh! Sweet Maya does not influence those, whom you save; in your fear, they swim across the worldly ocean.

         The concluding idea is that we eventually become ash after death and the conceit we remain inflated with does give us what? It is limited to a limited time, and when we face death, we are left with nothing. One who gets rid of it and lives without being proud secures a state of calmness which eventually helps us in realizing our Creator.

Wishes,

G Singh

www.gursoch.com