(Its English version is at the end)
ਕੰਮ ਕਰਕੇ ਰੋਜੀ ਕਮਾਉਣੀ ਨੁੰ ਗੁਰਬਾਣੀ ਵਿੱਚ ਸਲਾਹਿਆ ਗਿਆ, ਪਰ ਮਾਇਆ ਵਿੱਚ ਖੋ ਕੇ ਧਨ ਆਦਿ ਸੰਸਾਰੀ ਵਸਤਾਂ ਨੁੰ ਇਕੱਤਰ ਕਰਦਿਆਂ ਗਲਤ ਕੰਮ ਕਰਨੇ, ਕਿਸੇ ਨੁੰ ਧੋਖਾ ਦੇਣਾ ਮਾਇਆ ਲਈ ਆਦਿ ਕਾਰਜ ਗੁਰਬਾਣੀ ਵਿੱਚ ਨਿੰਦੇ ਗਏ ਹਨ | ਕਿਸੇ ਦਾ ਕਰਿਆ ਭੁਲਾਕੇ, ਆਪਣੀ ਖਾਤਰ ਮਾਇਆ ਵਿੱਚ ਰਚ ਮਿਚ ਜਾਣ ਨੁੰ ਗੁਰਬਾਣੀ ਚੰਗਾ ਨਹੀਂ ਸਮਝਦੀ | ਇਸ ਪਰਸੰਗ ਵਿੱਚ ਹੇਠਲੇ ਸ਼ਬਦ ਵਿੱਚ ਜੋ ਅੰਗ 178 ਉੱਤੇ ਹੈ, ਗੁਰੂ ਜੀ ਸਾਨੂੰ ਉਨਾਂ ਕੋਲੋਂ ਸਿੱਖਣ ਨੁੰ ਆਖਦੇ ਹਨ ਜੋ ਮਾਇਆ ਦੀ ਭੱਜ ਨੱਸ ਵਿੱਚ ਹੀ ਜਿੰਦਗੀ ਕੱਟਣ ਨਾਲੋਂ ਕਰਤਾਰ ਦੀ ਸਿਫਤ ਅਤੇ ਭਲੇ ਕੰਮ ਕਰਨ ਲਈ ਪ੍ਰੇਰਦੇ ਹਨ:
ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥ ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥ ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Ga-oṛī gu-ārerī mėhlā 5.
Agle mu-e sė pācẖẖai pare. Jo ubre se banḏẖ lak kẖare.
Jih ḏẖanḏẖe mėh o-e laptā-e. Un ṯe ḏuguṇ ḏiṛī un mā-e. ||1||
ਅਰਥ : ਜੋ ਪਹਿਲਾਂ ਸੀ, ਉਹ ਮਰ ਗਏ; ਜੋ ਬਚ ਗਏ, ਉਹ ਲੱਕ ਬੰਨੀ ਖਲੋਤੇ ਹਨ (ਤਿਆਰ ਬਰ ਤਿਆਰ ); ਜਿਸ ਧੰਦੇ (ਮਾਇਆ ਦੇ) ਵਿੱਚ ਪਹਿਲੇ ਸਨ, ਉਸੇ ਧੰਦੇ ਵਿੱਚ ਜੋ ਬਚੇ ਉਹ ਲਿਪਟ ਗਏ |
ਭਾਵ ਕਿ ਮਾਇਆ ਦੇ ਧੰਦੇ ਵਿੱਚ ਲਿਪਟੇ ਲੋਕ ਮਰ ਗਏ ਸਭ ਕੁਝ ਏਥੇ ਛੱਡ ਕੇ, ਪਰ ਉਹਨਾਂ ਦੇ ਅਗਲੇ, ਉਹਨਾਂ ਤੋਂ ਵੀ ਵੱਧਕੇ ਮਾਇਆ ਪਿੱਛੇ ਲੱਗਣ ਲਈ ਤਿਆਰ ਹੋ ਜਾਂਦੇ ਹਨ | ਇਹ ਹੈ ਆਪਣੇ ਸੰਸਾਰ ਦੀ ਤਸਵੀਰ ਜੋ ਗੁਰਾਂ ਨੇ ਜੋ ਸਾਡੇ ਸਾਹਮਣੇ ਰੱਖੀ ਹੈ; ਮਾਇਆ ਦਾ ਪਿੱਛਾ ਕਰਦੇ ਤੇ ਉਸ ਨੂੰ ਇਕੱਠੀ ਕਰਦੇ ਕਰਦੇ, ਬਹੁਤ ਸਾਰੇ ਲੋਕ ਉਸ ਨੁੰ ਏਥੇ ਹੀ ਛੱਡ ਕੇ ਸੰਸਾਰੋਂ ਕੂਚ ਕਰ ਜਾਂਦੇ ਹਨ, ਪਰ ਜੋ ਪਿੱਛੇ ਹੁੰਦੇ ਹਨ, ਉਹ ਵੀ ਮਰ ਗਿਆਂ ਵੰਗਰ ਉਸੇ ਦੌੜ੍ਹ ਵਿੱਚ ਵੱਧ ਚੜ੍ਹਕੇ ਹਿੱਸਾ ਲੈਂਦੇ ਹਨ ਬਿਨਾਂ ਕੋਈ ਸਿੱਖਿਆ ਲਏ ਉਨਾਂ ਤੋਂ ਜੋ ਇਸ ਖਾਤਰ ਬੁਰੇ ਕੰਮ ਵੀ ਕਰਦੇ ਰਹੇ ਪਰ ਅਖੀਰ ਨੁੰ ਖਾਲੀ ਹੱਥ ਤੁਰ ਗਏ |
ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Oh belā kacẖẖ cẖīṯ na āvai. Binas jā-e ṯāhū laptāvai. ||1||Rahā-o.
ਲੋਕਾਂ ਨੁੰ ਮਰਨ ਵਾਲਾ ਵਕਤ ਚੇਤੇ ਹੀ ਨਹੀਂ ਆਉਂਦਾ ਅਤੇ ਮਾਇਆ ਨੁੰ ਚਿਪਕੇ ਹੀ ਖਤਮ ਹੋ ਜਾਂਦੇ ਹਨ |
ਜਦੋਂ ਇਕੱਠੀ ਕੀਤੀ ਮਾਇਆ ਛੱਡ ਕੇ ਸਾਡੇ ਸਾਹਮਣੇ ਲੋਕੀਂ ਤੁਰਦੇ ਹਨ, ਕੀ ਅਸੀਂ ਵਿਚਾਰਦੇ ਹਾਂ ਕਿ ਇਸ ਧੰਦੇ ਵਿੱਚ ਹੀ ਜੀਵਨ ਖਤਮ ਕਰੀਦਾ ਹੈ? ਕੀ ਇਸ ਤੋਂ ਬਿਨਾਂ ਹੋਰ ਭਲੇ ਕੰਮ ਅਤੇ ਪ੍ਰਭ, ਜਿਸ ਨੇ ਸਭ ਕੁਝ ਦਿੱਤਾ ਹੈ, ਦੀ ਸਿਫਤ ਵਿੱਚ ਮਸਤ ਹੋਣ ਦੀ ਜਰੂਰਤ ਹੀ ਨਹੀਂ ? ਇਸ ਮਾਨਸਿਕ ਹਾਲਤ ਦੇ ਅਸਲੀ ਕਾਰਣ ਹਨ :
ਆਸਾ ਬੰਧੀ ਮੂਰਖ ਦੇਹ ॥ ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥ ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Āsā banḏẖī mūrakẖ ḏeh. Kām kroḏẖ lapti-o asneh.
Sir ūpar ṯẖādẖo ḏẖaram rā-e. Mīṯẖī kar kar bikẖi-ā kẖā-e. ||2||
ਸਰੀਰ ਆਸਾਂ ਨਾਲ ਬੰਨ੍ਹਿਆ ਹੋਇਆ ਹੈ; ਇੰਝ ਮਨੁੱਖ ਕਾਮ, ਕ੍ਰੋਧ ਤੇ ਮਮਤਾ ਵਿੱਚ ਡੁੱਬਿਆ ਹੋਇਆ ਹੈ | ਮਾਇਆ ਜ਼ਹਿਰ ਨੁੰ ਮਿੱਠੀ ਕਰਕੇ ਖਾਂਦਾ ਹੈ, ਧਰਮ ਦਾ ਇਨਸਾਫ ਜੋ ਮਨੁੱਖ ਦੇ ਸਿਰ ਤੇ ਲਟਕ ਰਿਹਾ ਹੈ, ਉਸ ਬਾਰੇ ਬੇਫਿਕਰ ਹੈ |
ਕ੍ਰੋਧ, ਕਾਮ ਅਤੇ ਮਮਤਾ ਹੋਰ ਪਾਸੇ ਮਨੁੱਖ ਦਾ ਧਿਆਨ ਜਾਣ ਹੀ ਨਹੀਂ ਦੇਂਦੇ |ਮਨੁੱਖ ਦਾ ਮਨ ਮੰਨਦਾ ਹੀ ਨਹੀਂ ਕਿ ਧਰਮ ਦਾ ਇਨਸਾਫ ਉਸ ਦੀ ਸਿਰ ਉੱਤੇ ਹਮੇਸ਼ਾ ਹੈ | ਇੰਝ ਆਪਣੀ ਹਉਮੈ ਵਿੱਚ ਗਲਤਾਨ, ਮਨੁੱਖ ਇੰਝ ਸਕੀਮ ਬਣਾਉਂਦਾ ਰਹਿੰਦਾ ਹੈ :
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥
ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Ha-o banḏẖa-o ha-o sāḏẖa-o bair. Hamrī bẖūm ka-uṇ gẖālai pair.
Ha-o pandiṯ ha-o cẖaṯur si-āṇā. Karṇaihār na bujẖai bigānā. ||3||
ਮੈਂ ਇਸ ਨੂੰ ਜਾਂ ਉਸ ਨੂੰ (ਵੈਰੀ ਨੂੰ ) ਬੰਨ੍ਹ ਲਵਾਂਗਾ, ਫਲਾਣੇ ਨੂੰ ਸੋਧ ਦਿਆਂਗਾ (ਇੰਝ ਦਾਹਵੇ ਕਰਦਾ ਰਹਿੰਦਾ ਹੈ ); ਸਾਡੀ ਭੂਮੀ ਉਤੇ ਕੌਣ ਪੈਰ ਧਰ ਸਕਦਾ ਹੈ; ਦਾਹਵੇ ਕਰਦਾ ਹੈ ਕਿ ਮੈਂ ਬਹੁਤ ਤਾਲੀਮ ਹਾਸਲ ਕੀਤੀ ਹੋਈ ਹੈ; ਮੈਂ ਬਹੁਤ ਸਿਆਣਾ ਹਾਂ, ਪਰ ਬੇਸਮਝ ਕਰਤਾਰ ਜੀ ਨੁੰ ਜਾਣਨ ਦੀ ਕੋਸ਼ਿਸ਼ ਨਹੀਂ ਕਰਦਾ|
ਇਹ ਮਨੁੱਖ ਦਾ ਹੰਕਾਰ ਹੈ ਜੋ ਉਸ ਨੂੰ ਰੱਬ ਜੀ ਦੇ ਪਿਆਰ ਤੋਂ ਵਿਹੂਣਾ ਬਣਾਉਂਦਾ ਹੈ ਅਤੇ ਆਪਣੇ ਕਰਤਾਰ ਜੀ ਨਾਲੋਂ ਵੱਖਰੇ ਕਰਦਾ ਹੈ; ਇਸੇ ਕਾਰਣ ਮਨੁੱਖ ਹੋਰਾਂ ਨਾਲ ਧੱਕੇ ਅਤੇ ਧੋਖੇ ਕਰਦਾ ਹੈ ਅਤੇ ਵੈਰ ਵਿਰੋਧ ਪਾਲਦਾ ਹੈ ; ਇਹ ਮਨੁੱਖ ਦਾ ਹੰਕਾਰ ਹੀ ਹੈ ਜੋ ਕਰਤਾਰ ਜੀ ਦੀ ਹੋਂਦ ਅਤੇ ਜਰੂਰਤ ਤੋਂ ਉਸ ਨੂੰ ਪਾਸੇ ਰੱਖਦਾ ਹੈ |
ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apunī gaṯ miṯ āpe jānai. Ki-ā ko kahai ki-ā ākẖ vakẖānai.
Jiṯ jiṯ lāvėh ṯiṯ ṯiṯ lagnā. Apnā bẖalā sabẖ kāhū mangnā. ||4||
ਦਰਅਸਲ ਇਹ ਸਭ ਕੁਝ ਕਰਤਾਰ ਜੀ ਹੀ ਜਾਣਦੇ ਹਨ ਕਿ ਉਹ ਕਿਹੋ ਜਿਹੇ ਹਨ | ਉਹਨਾਂ ਬਾਰੇ ਦੂਸਰਾ ਕੋਈ ਹੋਰ ਕੁਝ ਦੱਸ ਵੀ ਨਹੀਂ ਸਕਦਾ | ਜਿਸ ਪਾਸੇ ਉਹ ਮਨੁੱਖ ਨੂੰ ਲਾਉਂਦੇ ਹਨ ਉਹ ਲੱਗ ਜਾਂਦਾ ਹੈ | ਹਰ ਜੀਵ ਆਪਣੇ ਭਲੇ ਦੀ ਆਸ ਕਰਦਾ ਹੈ |
ਪ੍ਰਭ ਜੀ ਦੀ ਤਾਕਤ ਅਤੇ ਉਸ ਦੇ ਹੁਕਮ ਬਾਰੇ ਗੁਰੂ ਜੀ ਦੱਸਦੇ ਹਨ ਕਿ ਕਿੰਝ ਮਨੁੱਖ ਫਸਿਆ ਰਹਿੰਦਾ ਹੈ ਪ੍ਰਭ ਜੀ ਦੀ ਮੇਹਰ ਤੋਂ ਬਿਨਾਂ | ਅੰਤ ਵਿੱਚ ਗੁਰੂ ਜੀ ਅਰਦਾਸ ਕਰਦੇ ਹਨ ਕਰਤਾਰ ਜੀ ਅੱਗੇ :
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥ ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Sabẖ kicẖẖ ṯerā ṯūʼn karṇaihār. Anṯ nāhī kicẖẖ pārāvār.
Ḏās apne ka-o ḏījai ḏān. Kabhū na visrai Nānak nām. ||5||9||78||
ਉਹ ਕਰਤਾਰ ਜੀ | ਇਹ ਸਭ ਕੁਝ ਤੁਹਾਡਾ ਹੀ ਹੈ ਅਤੇ ਤੁਸੀਂ ਇਸ ਦੇ ਕਰਤੇ ਹੋ | ਤੁਹਾਡਾ ਕੋਈ ਅੰਤ ਨਹੀਂ | ਆਪਣੇ ਦਾਸ ਉਤੇ ਮੇਹਰ ਕਰੋ ਕਿ ਤੁਹਾਡਾ ਦਾਸ ਨਾਨਕ ਤੁਹਾਡੇ ਨਾਮ ਨੂੰ ਕਦੇ ਵੀ ਨਾ ਭੁਲਾਵੇ |
ਸਿੱਖਿਆ ਇਹੋ ਕਿ ਇਮਾਨਦਾਰੀ ਨਾਲ ਇਸ ਸੰਸਾਰ ਵਿੱਚ ਰਿਹਾ ਜਾਵੇ ਅਤੇ ਆਪਣੇ ਕਰਤਾਰ ਜੀ ਨੂੰ ਕਦੇ ਵੀ ਨਾ ਭੁਲਾਇਆ ਜਾਵੇ ਕਿਉਂਕਿ ਉਨਾਂ ਦੀ ਆਪਣੇ ਦਿਲ ਵਿੱਚ ਰੱਖੀ ਯਾਦ ਸਾਨੂੰ ਸੱਚੇ ਰਸਤੇ ਉਤੇ ਰੱਖੇਗੀ |
ਸ਼ੁਭ ਆਸ਼ਾਵਾਂ ,
ਗੁਰਦੀਪ ਸਿੰਘ
The Worldly Behavior And The Guru
The Gurbani praises those who earn their living by working hard; however, it questions those who are ready to do anything for the sake of the worldly establishment; it doesn’t approve those who commit crimes or betray and exploit others to gather wealth. In this context, on SGGS 178, the Guru inspires us to learn from those who solely spent their lives to gather the materialistic things and left without taking anything with them:
ਗਉੜੀ ਗੁਆਰੇਰੀ ਮਹਲਾ ੫ ॥
ਅਗਲੇ ਮੁਏ ਸਿ ਪਾਛੈ ਪਰੇ ॥ ਜੋ ਉਬਰੇ ਸੇ ਬੰਧਿ ਲਕੁ ਖਰੇ ॥
ਜਿਹ ਧੰਧੇ ਮਹਿ ਓਇ ਲਪਟਾਏ ॥ ਉਨ ਤੇ ਦੁਗੁਣ ਦਿੜੀ ਉਨ ਮਾਏ ॥੧॥
Ga-oṛī gu-ārerī mėhlā 5.
Agle mu-e sė pācẖẖai pare. Jo ubre se banḏẖ lak kẖare.
Jih ḏẖanḏẖe mėh o-e laptā-e. Un ṯe ḏuguṇ ḏiṛī un mā-e. ||1||
Raag Gaurhi Guareri, the bani of Fifth Nanak.
In essence: (The Guru points out how we don’t learn from our ancestors, who were in Maya and who got nothing of it when they left). Those ones, who have died, have been forgotten (that they left their wealth here). Those ones who are alive are ready to gather it in the same way their ancestors did (Without learning anything from their ancestors who departed empty handed) the new generation gets into wealth-gathering more aggressively).
ਓਹ ਬੇਲਾ ਕਛੁ ਚੀਤਿ ਨ ਆਵੈ ॥ ਬਿਨਸਿ ਜਾਇ ਤਾਹੂ ਲਪਟਾਵੈ ॥੧॥ ਰਹਾਉ ॥
Oh belā kacẖẖ cẖīṯ na āvai. Binas jā-e ṯāhū laptāvai. ||1||Rahā-o.
The mortals do not remember the death of their ancestors, who left everything here at death. They cling to it and perish (in the same way their ancestors depart without taking it with them). Pause.
ਆਸਾ ਬੰਧੀ ਮੂਰਖ ਦੇਹ ॥ ਕਾਮ ਕ੍ਰੋਧ ਲਪਟਿਓ ਅਸਨੇਹ ॥
ਸਿਰ ਊਪਰਿ ਠਾਢੋ ਧਰਮ ਰਾਇ ॥ ਮੀਠੀ ਕਰਿ ਕਰਿ ਬਿਖਿਆ ਖਾਇ ॥੨॥
Āsā banḏẖī mūrakẖ ḏeh. Kām kroḏẖ lapti-o asneh.
Sir ūpar ṯẖādẖo ḏẖaram rā-e. Mīṯẖī kar kar bikẖi-ā kẖā-e. ||2||
The foolish mortals are bound in desires. They are involved in lust, anger, and the worldly love. The righteous judge watches over them; however, they keep taking the poison (Maya) believing it to be sweet.
ਹਉ ਬੰਧਉ ਹਉ ਸਾਧਉ ਬੈਰੁ ॥ ਹਮਰੀ ਭੂਮਿ ਕਉਣੁ ਘਾਲੈ ਪੈਰੁ ॥
ਹਉ ਪੰਡਿਤੁ ਹਉ ਚਤੁਰੁ ਸਿਆਣਾ ॥ ਕਰਣੈਹਾਰੁ ਨ ਬੁਝੈ ਬਿਗਾਨਾ ॥੩॥
Ha-o banḏẖa-o ha-o sāḏẖa-o bair. Hamrī bẖūm ka-uṇ gẖālai pair.
Ha-o pandiṯ ha-o cẖaṯur si-āṇā. Karṇaihār na bujẖai bigānā. ||3||
(the Guru expresses the thoughts of a conceited person) I will get that and take revenge on such and such person. Who can even enter in my land? I am very educated, knowledgeable, clever, and wise man. The ignorant mortal doesn’t recognize Ekankar, who is the Creator.
The Guru describes how we get burned in our conceit-guided behavior. It happens, because we don’t remember Ekankar. If He is remembered and His ordinance in force is accepted, we will not act foolishly. If He is remembered, we will become humble; we will perform our duties truthfully and remain involved in His praise.
ਅਪੁਨੀ ਗਤਿ ਮਿਤਿ ਆਪੇ ਜਾਨੈ ॥ ਕਿਆ ਕੋ ਕਹੈ ਕਿਆ ਆਖਿ ਵਖਾਨੈ ॥
ਜਿਤੁ ਜਿਤੁ ਲਾਵਹਿ ਤਿਤੁ ਤਿਤੁ ਲਗਨਾ ॥ ਅਪਨਾ ਭਲਾ ਸਭ ਕਾਹੂ ਮੰਗਨਾ ॥੪॥
Apunī gaṯ miṯ āpe jānai. Ki-ā ko kahai ki-ā ākẖ vakẖānai.
Jiṯ jiṯ lāvėh ṯiṯ ṯiṯ lagnā. Apnā bẖalā sabẖ kāhū mangnā. ||4||
Only Akalpurakh knows Himself. What can we say and how can we describe Him? Oh Akalpurakh! To whatever assignment you assign us, we have to do that. Everyone seeks his or her own betterment from you.
ਸਭ ਕਿਛੁ ਤੇਰਾ ਤੂੰ ਕਰਣੈਹਾਰੁ ॥ ਅੰਤੁ ਨਾਹੀ ਕਿਛੁ ਪਾਰਾਵਾਰੁ ॥
ਦਾਸ ਅਪਨੇ ਕਉ ਦੀਜੈ ਦਾਨੁ ॥ ਕਬਹੂ ਨ ਵਿਸਰੈ ਨਾਨਕ ਨਾਮੁ ॥੫॥੯॥੭੮॥
Sabẖ kicẖẖ ṯerā ṯūʼn karṇaihār. Anṯ nāhī kicẖẖ pārāvār.
Ḏās apne ka-o ḏījai ḏān. Kabhū na visrai Nānak nām. ||5||9||78||
(Addressed To Akalpurakh as a prayer) All the lives are yours and you are their Creator. You are beyond limits! Bestow your grace on your servant, Nanak, so that he never forgets your name.
Advice is to start living honestly and to love the Creator who blesses us with so much in this world, because His memory will keep us on a righteous path.
Wishes
Gurdeep Singh
www.gursoch.com