Previous Next

To Be Guru Oriented And Hardworking – ਮਿਹਨਤੀ ਅਤੇ ਗੁਰਮੁਖ ਹੋਣਾ

(Its English version is at the end)

ਸਤਿਗੁਰੂ ਨਾਨਕ ਸਾਹਿਬ ਜੀ  ਦਾ ਇਹ ਸਲੋਕ ਅੰਗ ੭੯੦ ਉੱਤੇ ਸਾਨੂੰ ਇੱਕ ਚੰਗਾ ਸਿੱਖ/ਗੁਰਮੁਖ ਬਣਨ ਲਈ ਪ੍ਰੇਰਦਾ ਹੈ ਤਾਂਕਿ  ਸਾਨੂੰ ਉਹ ਲਕੀਰ ਪਾਰ ਕਰਨੀ ਸੌਖੀ ਹੋ ਜਾਵੇ ਜਿਸ ਨੂੰ ਪਾਰ ਕਰਨ ਲਈ ਸਾਡੇ ਗੁਰੂ ਜੀ ਸਾਡੇ ਉੱਤੇ ਆਸ ਲਾਉਂਦੇ ਹਨ:

ਮਃ ੧ ॥ ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨ੍ਹ੍ਹਿ ਸਹੰਸ ॥ ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥ ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥ ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥ {ਪੰਨਾ 790}

ਅਰਥ : ਪ੍ਰਭਜੀ ਸਿਫਤ ਜੋ ਅਨਮੋਲ ਹੈ ਉਸ ਨੂੰ ਛੱਡਕੇ ਵੇਖੋ ਇਨਸਾਨ ਮੁਰਦਾਰ ਖਾਣ ਵਿੱਚ ਮਸਤ ਹੈ; ਉਹ ਤਾਂ ਹੰਸ ਹੈ ਬਾਕੀ ਜੂਨੀਆਂ ਵਿੱਚ, ਇਸ ਲਈ ਇਸ ਨੂੰ ਪ੍ਰਭ ਜੀ ਦੀ ਮੋਤੀ ਨੁਮਾ ਸਿਫਤ ਵਿੱਚ ਰੁਝਿਆ ਹੋਣਾ ਚਾਹੀਦਾ ਸੀ  ਪਰ ਲੱਗ ਗਿਆ  ਮਾਇਆ ਪਿੱਛੇ |ਜੋ ਇਹ ਇਸ ਐਸ਼ਪ੍ਰਸਤੀ  ਵਿੱਚ ਕੰਮ ਕਰਦਾ ਹੈ ਉਸ ਖਾਤਰ ਸੌ ਉਲਾਮੇਹ ਇਸ ਨੂੰ ਦਿਨ ਦੇ ਅਤੇ ਹਜਾਰਾਂ  ਰਾਤ ਦੇ ਮਿਲਦੇ ਹਨ; ਖਾ ਖਾ ਕੇ ਇਸ ਨੇ ਬਸ ਆਪਣਾ ਪੇਟ ਹੀ ਵਧਾਇਆ ਹੈ | ਲਾਹਨਤ ਹੈ ਅਜਿਹੇ ਬੰਦੇ ਦੀ ਜਿੰਦਗੀ ਉੱਤੇ ! ਹੇ ਨਾਨਕ!  ਪ੍ਰਭਜੀ ਦੇ ਨਾਮ ਤੋਂ ਬਿਨਾਂ ਇਹ ਸਭ ਕੁਝ ਉਸ ਦਾ ਦੁਸ਼ਮਣ ਹੋ ਨਿਬੜਦਾ ਹੈ |

ਇਸ ਸਲੋਕ ਵਿੱਚ ਮਾਇਆ  ਵਿੱਚ ਗੜੁੱਚ  ਉਸ ਇਨਸਾਨ ਦੀ ਚਰਚਾ ਹੈ ਜੋ ਪ੍ਰਭ ਦੀ ਯਾਦ ਅਤੇ ਸਿਫਤ ਨੂੰ ਛੱਡਕੇ ਆਇਸ਼ੀ ਵਿੱਚ ਮਸਤ ਹੋਕੇ ਜਿਉਂਦਾ ਹੈ; ਸਾਫ ਜਾਹਰ ਹੈ ਕਿ ਗੁਰੂ ਜੀ ਇਸ ਕਿਸਮ ਦੇ  ਆਇਸ਼ੀ ਮਨੁੱਖ ਉੱਤੇ ਲਾਹਨਤਾਂ  ਹੀ ਪਾਉਂਦੇ ਹਨ ਪਰ ਨਾਲ ਹੀ ਸਮਝਾਉਂਦੇ ਹਨ ਕਿ ਇਸ ਤਰਾਂ ਦੀ ਅਰਥਹੀਣ ਜੀਵਨ ਪ੍ਰਭਜੀ ਦੇ ਉਲਾਹਮਿਆਂ  ਦੀ ਹੱਕਦਾਰ ਹੋ ਜਾਂਦੀ ਹੈ | ਆਓ ਇਸ ਨੂੰ ਹੋਰ ਵਿਚਾਰੀਏ!

ਰੱਬ ਨੂੰ ਮੰਨਣ  ਵਾਲੇ ਇਨਸਾਨ ਰੱਬ ਦੀ ਯਾਦ ਵਿੱਚ ਜੀਵਨ ਗੁਜਾਰਦੇ ਹਨ ਪਰ ਬਹੁਤੇ ਲੋਕ ਰੱਬ ਜੀ ਨੂੰ ਮੰਨਕੇ ਵੀ ਐਸ਼ਪ੍ਰਸਤੀ ਨੂੰ ਮੁਖ ਰੱਖਦੇ ਹਨ ਅਤੇ ਲੋਕਾਂ ਦਾ ਸ਼ੋਸ਼ਣ ਕਰਕੇ ਫਾਲਤੂ   ਪੇਟ ਵਧਾਉਂਦੇ ਰਹਿੰਦੇ ਹਨ ਕਿਉਂਕਿ ਆਪ ਕੰਮ ਕਰਨ ਦੀ ਇਨ੍ਹਾਂ  ਵਿੱਚ ਰੀਝ ਹੀ ਨਹੀਂ ਰਹਿੰਦੀ | ਪੇਟ ਵਧਾਉਣਾ ਵੇਹਲੇ ਰਹਿਕੇ ਖਾਣ ਪੀਣ ਦਾ ਸੂਚੱਕ ਹੁੰਦਾ ਹੈ; ਪੇਟ ਵਧਾਉਣਾ ਆਲਸ  ਦੀ ਨਿਸ਼ਾਨੀ ਹੀ ਹੈ ਜਿਸ ਵੱਲ ਗੁਰੂ ਜੀ ਇਸ਼ਾਰਾ ਕਰਦੇ ਹਨ| ਇਸੇ ਕਰਕੇ ਮੈਂ ਅਕਸਰ ਆਖਦਾ ਹਾਂ ਕਿ ਵਧਾਏ ਪੇਟ ਵਾਲਿਆਂ ਨੂੰ ਇਸ ਸਲੋਕ ਤੋਂ ਸਿਖਿਆ ਜਰੂਰ ਲੈਣੀ ਚਾਹੀਦੀ ਹੈ | ਯਾਦ ਰੱਖਣਾ ਕਿ ਖੇਤਾਂ ਵਿੱਚ ਕੰਮ ਕਰਨ ਵਾਲੇ ਜਾਂ ਕੋਈ ਹੋਰ ਸਰੀਰਕ ਕੰਮ ਕਰਨ ਵਾਲਿਆਂ ਦੇ ਪੇਟ ਵਧਦੇ ਹੀ ਨਹੀਂ | ਇਸ ਸਲੋਕ ਵਿੱਚ ਵੱਡਾ ਨੁਕਤਾ ਹੈ ਕਿ ਸਭ ਨਾਲੋਂ ਵਧੀਕ ਅਨਮੋਲ ਜੇ ਕੋਈ ਕੰਮ ਹੈ ਤਦ ਉਹ ਹੈ ਰੱਬ ਜੀ ਦੀ ਸਿਫਤ ਸਲਾਹ ਅਤੇ ਉਸ ਨੂੰ ਆਪਣੀ ਯਾਦ ਵਿੱਚ ਰੱਖਕੇ ਜਿਉਣਾ |  ਸਾਰੀਆਂ ਜੂਨੀਆਂ ਵਿੱਚ ਇੱਕ ਮਨੁੱਖ ਹੀ ਹੈ ਜੋ ਹੰਸਾਂ ਵਾਂਗ ਕੀਮਤੀ ਖੁਰਾਕ ਪ੍ਰਭਜੀ ਦੇ ਕੀਮਤੀ ਨਾਮ ਵੱਲ ਮੁੜ੍ਹਕੇ ਜੀਉ ਸਕਦਾ ਹੈ |

ਐਸ਼ਪ੍ਰਸਤੀ ਦਾ ਗੁੰਦਣ ਬੁਰੇ ਕੰਮਾਂ ਨਾਲ ਹੀ ਹੁੰਦਾ ਹੈ ਜਿਸ ਕਾਰਨ ਐਸ਼ਪ੍ਰਸਤ ਅਣਗਿਣਤ ਉਲਾਮਿਆਂ ਦੇ ਭਾਗੀ ਬੰਦੇ ਹਨ ਕਿਉਂਕਿ ਰਾਤ ਦਿਨ ਐਸ਼ਪ੍ਰਸਤ ਲੋਕ ਕੁਕਰਮ ਹੀ ਕਰਦੇ ਹਨ ਪਰ ਰੱਬ ਜੀ ਦੀ ਯਾਦ ਵਿਚ ਮਸਤ ਮਨੁੱਖ ਅਜਿਹੇ ਉਹ ਕੰਮ ਨਹੀਂ ਕਰਦੇ ਜਿਸ ਕਾਰਨ ਉਨਾਂ ਨੂੰ ਰੱਬ ਜੀ ਅੱਗੇ ਬੁਰਾ ਪੈਣਾ ਪਵੇ |

ਇਸ ਛੋਟੇ ਜਹੇ ਸਲੋਕ ਵਿੱਚ ਗੁਰੂ ਜੀ ਮਨੁੱਖ ਨੂੰ ਮੇਹਨਤ ਕਰਕੇ ਕਮਾਉਣ ਅਤੇ ਰੱਬ ਜੀ ਦੀ ਯਾਦ ਵਿੱਚ ਰਹਿਕੇ ਜੀਉਣ ਦਾ ਉਪਦੇਸ਼ ਦੇਂਦੇ ਹਨ ਅਤੇ ਉਨਾਂ ਨੂੰ ਲਾਹਨਤਾਂ ਪਾਉਂਦੇ ਹਨ ਜੋ ਕੰਮ ਕਰਨ ਦੀ ਰੀਝ ਛੱਡਕੇ ਫਾਲਤੂ ਖਾ ਖਾ ਕੇ ਆਪਣੇ ਪੇਟ ਵਧਾਉਂਦੇ ਹਨ |  

ਗੁਰੂ ਦੇ ਸਿਖਾਂ ਨੂੰ ਇਹ ਸਿੱਖਣ ਲਈ ਕਿਹੋ ਜਿਹਾ ਜੀਵਨ ਜਿਉਣਾ ਚਾਹੀਦਾ ਹੈ,  ਇਸ ਸਲੋਕ ਨੂੰ ਸਮਝ ਲੈਣਾ ਹੀ ਕਾਫੀ ਹੈ |ਇਸ ਤਰਾਂ ਗੁਰੂ ਜੀ ਸਮਝਾਉਂਦੇ ਹਨ ਕਿ ਆਪਣੇ ਕਰਤਾਰ ਜੀ ਨਾਲ ਜੁੜੋ; ਇੰਝ  ਮਾਇਆ ਦੇ ਪ੍ਰਭਾਵ ਨੂੰ ਘਟਾਉਂਦੇ ਚਲੇ ਜਾਓ  ਅਤੇ ਜੇ ਇੰਝ ਨਾ ਕਰ ਸਕੇ ਤਦ ਅਜਿਹਾ ਜੀਵਨ ਲਾਹਨਤ ਹੈ ਖਾਸ ਕਰਕੇ ਸਿਖਾਂ ਲਈ ਜੋ ਗੁਰੂ ਜੀ ਦੇ ਹੋਣ ਦਾ ਫ਼ਕਰ ਅਤੇ ਦਾਹਵੇ ਕਰਦੇ ਹਨ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

*************************************************

To Be Guru Oriented And Hardworking

The following Slok is on 790, SGGS, inspires us to be the Sikhs/the Guru-oriented ones so that the line between Maya inclined living and above the Maya influences drawn by the Guru can be easily crossed as per the Guru advises us and who hopes on us to be his true followers:

ਮ; ੧ ॥
ਸਉ ਓਲਾਮ੍ਹ੍ਹੇ ਦਿਨੈ ਕੇ ਰਾਤੀ ਮਿਲਨਹ੍ਹਿ ਸਹੰਸ ॥
ਸਿਫਤਿ ਸਲਾਹਣੁ ਛਡਿ ਕੈ ਕਰੰਗੀ ਲਗਾ ਹੰਸੁ ॥
ਫਿਟੁ ਇਵੇਹਾ ਜੀਵਿਆ ਜਿਤੁ ਖਾਇ ਵਧਾਇਆ ਪੇਟੁ ॥
ਨਾਨਕ ਸਚੇ ਨਾਮ ਵਿਣੁ ਸਭੋ ਦੁਸਮਨੁ ਹੇਤੁ ॥੨॥

Mėhlā 1.

Sa-o olāmĥe ḏinai ke rāṯī milniĥ sahaʼns.

Sifaṯ salāhaṇ cẖẖad kai karangī lagā hans.

Fit ivehā jīvi-ā jiṯ kẖā-e vaḏẖā-i-ā pet.

Nānak sacẖe nām viṇ sabẖo ḏusman heṯ. ||2||

Slok of First Nanak.

In essence: That swan-mortal who attaches to the Maya-carcass forsaking the praise of Akalpurakh gets hundred reproaches a day and thousands at a night. Accursed is the life of that person, who lives without praising Akalpurakh and grows belly by eating. Oh Nanak! Without Akalpurakh, all attachments become enemy eventually.

In this slok a person is called out who, drowned in Maya, forgets the Creator and envelopes in luxuries. Obviously, the Guru advises such a person to turn back toward the Creator to become good in His court instead of becoming bad. Let us ponder over this slok further.

The believers of the Creator live in His memory; nonetheless, many people, though believe in Him, spend their lives in luxuries and to be that, they exploit others and become very lazy since they live on others instead of working hard. Letting the tummy grow out of shape is a proof of being lazy. I often ask the Sikhs to remain in shape by not turning lazy. Remember the people who work in the fields or do laborious job don’t grow their tummies out of shape. In this slok, the most important valuable job is to praise the Creator and make a living by working hard. Among all the lives, it is only the man who can live by turning toward the name of the Creator by keeping Him in the memory.

In the luxuries, one inclines towards the acts which are morally and ethically questionable, thus such acts make us low before our Creator. In the slok, the Guru inspires us to do hard work and to live remembering our Creator so that we never become lazy.

This slok alone tells us how to live respectfully; for us, it is enough to make it our guiding force. The Guru inspires us to get connected with our Creator very sincerely to negate the Maya influences and if it is not done, the life spent without His praise will be shameful; this slok is applicable to tall Sikhs who feel proud and claim to be the Sikhs of the Guru but have become lazy.

Wishes

Gurdeep Singh

www.gursoch.com

The Need Of Spiritual Knowledge – ਅਧਿਆਮਿਕ ਗਿਆਨ ਦੀ ਜਰੂਰਤ

(Its English version is at the end)

ਸਤਿਗੁਰੂ ਨਾਨਕ ਆਪਣੇ ਇੱਕ ਸਲੋਕ ਜੋ ਅੰਗ ੭੯੧ ਉੱਤੇ ਹੈ ਲਿਖਦੇ ਹਨ

ਸਲੋਕ ਮਃ ੧ ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ {ਪੰਨਾ 791}

ਅਰਥ: ਦੀਵੇ ਬਲਣ ਨਾਲ ਹਨੇਰਾ ਚਲਿਆ ਜਾਂਦਾ ਹੈ  ਜਿਵੇਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਬੁਰੀ ਮੱਤ/ਬੁਰੇ  ਕੰਮ ਕਰਨ ਵਾਲੀ ਭਾਵਨਾ ਮੁਕਦੀ ਚਲੇ ਜਾਂਦੀ ਹੈ | ਸੂਰਜ ਦੇ ਚੜ੍ਹਨ ਨਾਲ ਚੰਦ ਦੀ ਰੋਸ਼ਨੀ ਮੱਧਮ ਪੈ ਜਾਂਦੀ ਤੇ ਇਸੇ ਤਰ੍ਹਾਂ ਗਿਆਨ ਆਉਣ ਨਾਲ ਅਗਿਆਨਤਾ ਦਾ ਅੰਤ ਹੋ ਜਾਂਦਾ ਹੈ | ਉਂਝ ਸੰਸਾਰ ਧਾਰਮਿਕ ਕਿਤਾਬਾਂ ਪੜ੍ਹਨ ਵੱਲ ਲੱਗਿਆ ਰਹਿੰਦਾ ਹੈ ਜੋ ਸੰਸਾਰੀ ਵਿਹਾਰ ਬਣਕੇ ਰਹਿ ਜਾਂਦਾ ਹੈ; ਇੰਝ ਪੰਡਿਤ ਵੇਦ ਦੇ ਪਾਠ ਕਰਦੇ ਰਹਿੰਦੇ ਹਨ ਅਤੇ ਵਿਚਾਰਾਂ ਵਿਚ ਲੱਗੇ ਰਹਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਜਦੋਂ ਤੀਕ ਇਨਸਾਨ ਦੀ ਮੱਤ ਨਹੀਂ ਬਦਲਦੀ ਤਦ  ਤੀਕ ਇਨਸਾਨ ਖਵਾਰ ਹੁੰਦਾ ਰਹਿੰਦਾ ਹੈ | ਹੇ ਨਾਨਕ! ਗੁਰੁ ਨਾਲ ਜੁੜਿਆ ਇਨਸਾਨ ਆਪਣੀ ਮੱਤ ਬਦਲ ਲੈਂਦਾ ਹੈ ਅਤੇ ਗੁਰੂ ਦੇ ਗਿਆਨ ਨਾਲ ਇਸ ਸੰਸਾਰੀ ਸਾਗਰ ਵਿਚੋਂ ਪਾਰ ਉਤਰ ਜਾਂਦਾ ਹੈ | 

        ਆਓ ਇਸ ਗੁਰੂ ਸਲੋਕ ਨੂੰ ਵਿਚਾਰੀਏ; ਹਨੇਰੇ ਨੂੰ ਖਤਮ ਕਰਨ ਲਈ ਦੀਵੇ ਦੀ ਜਰੂਰਤ ਹੈ ਅਤੇ ਅਧਿਆਤਮਿਕ ਗਿਆਨ ਲਈ ਗੁਰੂ ਦੀ ਜਰੂਰਤ ਹੈ ਅਤੇ ਨਿਰੀਆਂ ਧਾਰਮਿਕ ਕਿਤਾਬਾਂ ਪੜ੍ਹਨ ਅਤੇ ਵਿਚਾਰਨ ਨਾਲ ਅਧਿਆਤਮਿਕ ਗਿਆਨ ਮਨੁੱਖੀ ਮਨ ਨੂੰ ਮੋੜ ਨਹੀਂ ਸਕਦਾ ਕਿਉਂਕਿ  ਇਸ ਖੇਤਰ ਵਿਚ ਉਹ ਗੁਰੂ ਜਿਸ ਨੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਹੈ ਮਨੁੱਖ ਲਈ ਬਹੁਤ ਜਰੂਰੀ ਹੈ | ਓਹੋ ਮਨੁੱਖ ਜੋ ਗੁਰੂ ਦੇ ਗਿਆਨ ਅੱਗੇ ਆਪਣੀ ਵਿਧਵਤਾ ਤਿਆਗਕੇ  ਗੁਰੂ ਦੇ ਦੱਸੇ ਰਾਹ ਉੱਤੇ ਚਲਦਾ ਹੈ, ਉਹ ਸਮੁੰਦਰੀ ਸਾਗਰ (ਮਾਇਆ ਦੇ ਪ੍ਰਭਾਵਾਂ ਦਾ ਸਮੁੰਦਰ) ਪਾਰ ਕਰ ਸਕਦਾ ਹੈ | ਇਸ  ਸਲੋਕ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਗਿਆਨ ਬਿਨਾਂ ਹਨੇਰਾ ਹੈ ਅਤੇ ਗਿਆਨ ਗੁਰੂ ਬਿਨਾਂ ਨਹੀਂ ਮਿਲਦਾ| ਜੋ ਇਨਸਾਨ ਗੁਰੂ  ਗਿਆਨ ਨੂੰ ਜੀਵਨ ਵਿਚ ਢਾਲਕੇ ਜਿਉਂਦੇ ਹਨ, ਉਹ ਗੁਰਮੁਖ ਸੰਸਾਰੀ ਸਮੁੰਦਰ ਪਾਰ ਕਰ ਜਾਂਦੇ ਹਨ ਨਹੀਂ ਤਾਂ ਗੱਲ ਬਹਿਸਾਂ ਅਤੇ ਨੁਕਤਾਚੀਨੀ ਵਿੱਚ ਸੀਮਤ ਕੇ ਰਹਿ ਜਾਂਦੀ ਹੈ | ਜੇ ਵੇਦ ਪੜ੍ਹਕੇ ਪੰਡਿਤ ਚਿੱਕੜ ਵਿਚੋਂ ਨਹੀਂ ਨਿਕਲ ਸਕੇ ਤਦ ਕੋਈ ਹੋਰ ਉਨ੍ਹਾਂ ਵਾਂਗ ਧਾਰਮਿਕ ਕਿਤਾਬਾਂ ਪੜ੍ਹਕੇ ਕਿਵੇਂ ਆਪਣੇ ਆਪ ਨੂੰ ਸੋਧ ਸਕਦੇ ਹਨ | ਗੁਰੂ ਦੇ ਗਿਆਨ ਨੂੰ ਮਨ ਵਿਚ ਵਸਾਕੇ ਜਿਉਣਾ ਹੀ ਅਤੀ ਜਰੂਰੀ ਹੈ ਨਹੀਂ ਪੰਡਿਤਾਂ ਵਰਗੇ ਪੜ੍ਹਨ ਪੜ੍ਹਾਉਣ ਦੀਆਂ ਗੱਲਾਂ ਬਸ ਗੱਲਾਂ ਹੀ ਬਣਕੇ ਰਹਿ ਜਾਂਦੀਆਂ ਹਨ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

www.gursoch.com

The Need Of Spiritual Knowledge 

ਸਲੋਕ ਮ: ੧ ॥ ਦੀਵਾ ਬਲੈ ਅੰਧੇਰਾ ਜਾਇ ॥
ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥
ਪੜਹ੍ਹਿ ਪੜਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥

Salok mėhlā 1. Ḏīvā balai anḏẖerā jā-e.

Beḏ pāṯẖ maṯ pāpā kẖā-e. Ugvai sūr na jāpai cẖanḏ.

Jah gi-ān pargās agi-ān mitanṯ. Beḏ pāṯẖ sansār kī kār.

Paṛĥ paṛĥ pandiṯ karahi bīcẖār. Bin būjẖe sabẖ ho-e kẖu-ār.

Nānak gurmukẖ uṯras pār. ||1||

Slok of Third Nanak.

In essence: When the lamp is lit, the darkness goes away. Merely reading of the Vedas doesn’t stop sinful inclinations. When the sun rises, the moon is not seen; in the same way, when the true knowledge comes in the mind, the darkness of ignorance disappears. Studying Veda is a worldly tradition and pundits study them and reflect on them, but without understanding Akalpurakh, they ruin their lives. Oh Nanak! Through the Guru, one ferries across the world ocean.

Note: ਬੇਦ ਪਾਠ ਮਤਿ ਪਾਪਾ ਖਾਇ: Here ਮਤਿ doesn’t mean intellect as it is taken by many interpreters(see ਮਤਿ ਬਸਿ ਪਰਉ ਲੁਹਾਰ ਕੇ,1369, SGGS ), because in this very Slok, the Guru declares “reading Veda” is just a tradition without any fruit, because the Guru makes it clear in theses verses: (the Veda reading is only a worldly tradition with no gains ਬੇਦ ਪਾਠ ਸੰਸਾਰ ਕੀ ਕਾਰ).The Guru is clear that merely reading religious books cannot be useful if the divine knowledge is not obtained and that is possible only through the Guru, who has truly realized the Creator.

          Let us ponder over this slok. As we need the light to eliminate darkness, we need a Guru to get rid of our illusional darkness of the mind; so we need a Guru for our spiritual progression, because by reading merely books on spirituality, we cannot progress spiritually. That is what the Guru says that when a seeker follows a true guru, he or she overcomes our demerits and starts progressing spiritually. This slok stresses that without a true Guru (who has a spiritual experience) one cannot break away from the Maya and its negative effects and those ones who use the Guru’s teachings in the real life cross the worldly ocean; otherwise, by merely debating on the spiritual issues, nothing happens. If the Veda readers couldn’t get out of the chains of Maya, how other people can do that by reading the spiritual scriptures? Obviously, it is important to use the light of the Guru to eliminate the Maya darkness of the mind to free it from the Maya effects.

Wishes

Gurdeep Singh

www.gursoch.com

 

ਗੁਰੂ ਨਾਨਕ ਬਾਣੀ ਅਤੇ ਭਗਤ ਬਾਣੀ ਵਿੱਚ ਦੀਵੇ ਦਾ ਸੰਕਲਪ   (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਧੁਰ ਕੀ ਬਾਣੀ ਵਿੱਚ ਦੀਵਾ ਸ਼ਬਦ ੧੬ ਵਾਰੀ ਵਰਤਿਆ ਗਿਆ ਹੈ । ਪ੍ਰਕਰਣ ਅਨੁਸਾਰ ਇਸ ਦੀ ਵਿਆਖਿਆ ਵੱਖ-ਵੱਖ ਰੂਪ ਵਿੱਚ ਕੀਤੀ ਗਈ ਹੈ । ਦੀਵਾ ਸ਼ਬਦ ਦੀ ਵਰਤੋਂ ਗੁਰੂ ਨਾਨਕ ਸਾਹਿਬ ਅਤੇ ਭਗਤ ਬਾਣੀ ਵਿੱਚ ਜਿਸ ਢੰਗ ਨਾਲ਼ ਕੀਤੀ ਗਈ ਹੈ, ਇਸ ਲੇਖ ਵਿੱਚ ਉਸ ਬਾਰੇ ਵਿਚਾਰ ਕੀਤੀ ਗਈ ਹੈ । ਭਾਵੇਂ ਦੀਪਕ ਸ਼ਬਦ ਦਾ ਅਰਥ ਵੀ ਦੀਵਾ ਹੁੰਦਾ ਹੈ ਪਰ ਦੀਪਕ ਸ਼ਬਦ ਦੀ ਵਰਤੋਂ ਇਸ ਵਿਚਾਰ ਚਰਚਾ ਦਾ ਹਿੱਸਾ ਨਹੀਂ ਹੈ ।
         ਪੰਦਰਾਂ ਭਗਤਾਂ ਵਿੱਚੋਂ ਭਗਤ ਰਵਿਦਾਸ ਜੀ, ਭਗਤ ਬੇਣੀ ਜੀ ਅਤੇ ਭਾਈ ਸੁੰਦਰ ਜੀ ਨੇ ਦੀਵਾ ਸ਼ਬਦ ਦੀ ਵਰਤੋਂ ਕੀਤੀ ਹੈ । ਦੀਵਾ ਸ਼ਬਦ ਦੀ ਵਰਤੋਂ ਮਿੱਟੀ ਜਾਂ ਧਾਤ ਦੇ ਬਣੇ ਦੀਵੇ ਵਜੋਂ ਵੀ ਹੈ ਅਤੇ ਆਤਮਕ ਜੀਵਨ ਦੇ ਮਾਰਗ ਦਰਸ਼ਨ ਲਈ ਹਰੀ ਨਾਮ ਦੇ ਦੀਵੇ ਵਜੋਂ ਭੀ ਹੈ ।
ਦੋਹਾਂ ਦੀਵਆਂ ਵਿੱਚ ਕੀ ਫ਼ਰਕ ਹੈ?
         ਪਹਿਲਾ ਦੀਵਾ ਭੌਤਿਕ ਰੂਪ ਵਿੱਚ ਦਿਖਾਈ ਦਿੰਦਾ ਹੈ ਅਤੇ ਦੂਜਾ ਦੀਵਾ ਆਤਮਕ ਜੀਵਨ ਦੀ ਸੁੰਦਰਤਾ ਵਿੱਚ ਯੋਗਦਾਨ ਪਾਉਂਦਾ ਹੈ ਪਰ ਪਹਿਲੇ ਦੀਵੇ ਦੀ ਤਰ੍ਹਾਂ ਦਿਖਾਈ ਨਹੀਂ ਦਿੰਦਾ । ਪਹਿਲਾ ਦੀਵਾ ਦਿਸਦਾ ਪਦਾਰਥ ਹੈ ਪਰ ਦੂਜਾ ਦੀਵਾ ਅਤੀ ਸੂਖਮ ਹੈ । ਪਹਿਲਾ ਦੀਵਾ ਆਸਾਨੀ ਨਾਲ਼ ਮਿਲ਼ ਜਾਂਦਾ ਹੈ ਪਰ ਦੂਜਾ ਦੀਵਾ ਗੁਰੂ ਪਰਮੇਸ਼ਰ ਦੀ ਕਿਰਪਾ ਨਾਲ਼ ਕੀਤੀ ਗੁਰ aੁਪਦੇਸ਼ਾਂ ਦੀ ਕਮਾਈ ਲਈ ਕਠਿਨ ਘਾਲਣਾ ਤੋਂ ਬਾਅਦ ਕਿਸੇ ਭਾਗਾਂ ਵਾਲ਼ੇ ਨੂੰ ਨਸੀਬ ਹੁੰਦਾ ਹੈ । ਪਹਿਲਾ ਦੀਵਾ ਬੁਝ ਅਤੇ ਨਦੀ ਦੇ ਪਾਣੀ ਵਿੱਚ ਡੁੱਬ ਵੀ ਜਾਂਦਾ ਹੈ ਪਰ ਦੂਜਾ ਦੀਵਾ ਜਗ ਜਾਏ ਤਾਂ ਕਦੇ ਬੁਝਦਾ ਨਹੀਂ । ਪਹਿਲਾ ਦੀਵਾ ਰਾਤ ਦੇ ਹਨ੍ਹੇਰੇ ਨੂੰ ਰੌਸ਼ਨ ਕਰਦਾ ਹੈ ਅਤੇ ਦੂਜਾ ਦੀਵਾ ਆਤਮਕ ਜੀਵਨ ਦੇ ਮਾਰਗ ਨੂੰ ਚਾਨਣ ਦਿੰਦਾ ਹੈ । ਪਹਿਲੇ ਦੀਵੇ ਨਾਲ਼ ਜਨਮ ਮਰਣ ਨਹੀਂ ਮਿਟਦਾ ਜਦੋਂ ਕਿ ਦੂਜਾ ਦੀਵਾ ਜਮਾਂ ਨਾਲ਼ ਮੇਲ਼ ਨੂੰ ਖ਼ਤਮ ਕਰ ਦਿੰਦਾ ਹੈ । ਗੁਰਬਾਣੀ ਦੀ ਵਿਚਾਰ ਕਰਦਿਆਂ ਹੋਰ ਕਈ ਤੱਥ ਵੀ ਨਾਮ ਦੇ ਦੀਵੇ ਬਾਰੇ ਪਤਾ ਲੱਗਣਗੇ ।
ਗੁਰੂ ਨਾਨਕ ਸਾਹਿਬ ਵਲੋਂ ਦੀਵਾ ਸ਼ਬਦ ਦੀ ਵਰਤੋਂ ਅਤੇ ਵਿਆਖਿਆ:

ਬਿਨੁ ਤੇਲ ਦੀਵਾ ਕਿਉ ਜਲੈ॥ ਇਹੁ ਤੇਲੁ ਦੀਵਾ ਇਉ ਜਲੈ॥

ਕੀ ਤੇਲ ਤੋਂ ਬਿਨਾਂ ਕੋਈ ਦੀਵਾ ਜਲ਼ਦਾ ਰਹਿ ਸਕਦਾ ਹੈ? ਉੱਤਰ ਸਪੱਸ਼ਟ ਹੀ ਨਾਂ ਵਿੱਚ ਹੈ । ਸਾਧਾਰਣ ਤੌਰ ਤੇ ਦੀਵਾ ਰੌਸ਼ਨੀ ਕਰ ਲਈ ਵਰਤਿਆ ਜਾਂਦਾ ਰਿਹਾ ਹੈ ਜਦੋਂ ਰੋਸ਼ਨੀ ਦਾ ਕੋਈ ਹੋਰ ਸਾਧਨ ਨਹੀਂ ਸੀ । ਦੀਵਾ ਜਗਾਉਣ ਲਈ ਜ਼ਰੂਰੀ ਹੈ ਕਿ ਮਿੱਟੀ ਜਾਂ ਧਾਤ ਦਾ ਬਣਿਆਂ ਛੋਟਾ ਬਰਤਨ ਹੋਵੇ, ਉਸ ਵਿੱਚ ਤੇਲ ਹੋਵੇ, ਵੱਟੀ ਹੋਵੇ ਅਤੇ ਜਗਾਉਣ ਲਈ ਅੱਗ ਆਦਿਕ ਕੋਈ ਸਾਧਨ ਹੋਵੇ । ਦੀਵਾ ਜਗਦਾ ਰੱਖਣ ਲਈ ਇਹ ਵੀ ਜ਼ਰੂਰੀ ਹੈ ਕਿ ਦੀਵੇ ਨੂੰ ਤੇਜ਼ ਹਵਾ ਨਾ ਪਵੇ । ਇਹ ਤਾਂ ਹੋਈ ਭੌਤਿਕ ਦੀਵੇ ਰਾਹੀਂ ਹਨ੍ਹੇਰੇ ਵਿੱਚ ਰੌਸ਼ਨੀ ਕਰਨ ਦੀ ਗੱਲ । ਅਜਿਹੇ ਦੀਵਿਆਂ ਦੀ ਵਰਤੋਂ ਲੋਕ ਦੀਵਾਲ਼ੀ ਮੌਕੇ, ਪ੍ਰਾਣੀ ਦੇ ਚੜ੍ਹਾਈ ਕਰਨ ਸਮੇਂ, ਮੂਰਤੀ ਅੱਗੇ ਆਰਤੀ ਕਰਨ ਸਮੇਂ ਆਦਿਕ ਕਈ ਅਵਸਰਾਂ ਉੱਪਰ ਕਰਦੇ ਹਨ । ਜਿੱਥੇ ਅਜੇ ਬਿਜਲੀ ਨਹੀਂ ਪਹੁੰਚੀ ਓਥੇ ਦੀਵਿਆਂ ਦੀ ਹੀ ਵਰਤੋਂ ਹੁੰਦੀ ਹੈ ।
ਧੰਨੁ ਗੁਰੂ ਨਾਨਕ ਸਾਹਿਬ ਕਿੱਸ ਦੀਵੇ ਦੀ ਗੱਲ ਕਰਦੇ ਹਨ, ਆਓ ਸਮਝੀਏ:
         ਮਿੱਟੀ ਦੇ ਦੀਵੇ ਦੇ ਨਾਲ਼ ਗੁਰਬਾਣੀ ਵਿੱਚ ਗੁਰੂ ਜੀ ਨੇ ਨਾਮ ਰੂਪੀ ਦੀਵੇ ਦੀ ਵੀ ਗੱਲ ਕੀਤੀ ਹੈ । ਇਸ ਨਾਮ ਰੂਪੀ ਦੀਵੇ ਲਈ ਕਿਹੜਾ ਤੇਲ ਚਾਹੀਦਾ, ਕਿਹੜੀ ਵੱਟੀ ਚਾਹੀਦੀ ਅਤੇ ਕਿਹੜੀ ਅੱਗ ਦੀ ਲੋੜ ਹੈ, ਇਸ ਨੂੰ ਬਹੁਤ ਚੰਗੀ ਤਰ੍ਹਾਂ ਸਮਝਾਇਆ ਗਿਆ ਹੈ । ਇਸ ਦੀਵੇ ਨੇ ਰਾਤ ਪੈਣ ਸਮੇਂ ਹੋਇਆ ਹਨ੍ਹੇਰਾ ਦੂਰ ਨਹੀਂ ਕਰਨਾ । ਇਸ ਦੀਵੇ ਨੇ ਰੱਬੀ ਗਿਆਨ ਦੇ ਚਾਨਣ ਨਾਲ਼ ਅਗਿਆਨਤਾ ਦਾ ਹਨ੍ਹੇਰਾ ਦੂਰ ਕਰਨਾ ਹੈ । ਇਸ ਦੀਵੇ ਦਾ ਚਾਨਣ ਜਮਾਂ ਨਾਲ਼ ਮੇਲ਼ ਤੋਂ ਬਚਾਉਂਦਾ ਹੈ ਜਦੋਂ ਇਸ ਵਿੱਚ ਦੁੱਖ ਰੂਪੀ ਤੇਲ ਪਾਕੇ ਇਸ ਨੂੰ ਜਗਾਇਆ ਜਾਂਦਾ ਹੈ । ਧੰਨੁ ਗੁਰੂ ਨਾਨਕ ਸਾਹਿਬ ਇਸ ਗੱਲ ਨੂੰ ਇਉਂ ਸਮਝਾਉਂਦੇ ਹਨ-

ਆਸਾ ਮਹਲਾ ੧ ॥ ਦੀਵਾ ਮੇਰਾ ਏਕੁ ਨਾਮੁ ਦੁਖੁ ਵਿਚਿ ਪਾਇਆ ਤੇਲੁ ॥

ਉਨਿ ਚਾਨਣਿ ਓਹੁ ਸੋਖਿਆ ਚੂਕਾ ਜਮ ਸਿਉ ਮੇਲੁ ॥੧॥ {ਗਗਸ ੩੫੮}

ਅਰਥ: – ਮੇਰੇ ਵਾਸਤੇ ਪਰਮਾਤਮਾ ਦਾ ਨਾਮ ਹੀ ਦੀਵਾ ਹੈ (ਜੋ ਮੇਰੀ ਜ਼ਿੰਦਗੀ ਦੇ ਰਸਤੇ ਵਿਚ ਆਤਮਕ ਰੌਸ਼ਨੀ ਕਰਦਾ ਹੈ) ਉਸ ਦੀਵੇ ਵਿਚ ਮੈਂ (ਦੁਨੀਆ ਵਿਚ ਵਿਆਪਣ ਵਾਲਾ) ਦੁੱਖ (-ਰੂਪ) ਤੇਲ ਪਾਇਆ ਹੋਇਆ ਹੈ ।
         ਉਸ (ਆਤਮਕ) ਚਾਨਣ ਨਾਲ ਉਹ ਦੁੱਖ-ਰੂਪ ਤੇਲ ਸੜਦਾ ਜਾਂਦਾ ਹੈ, ਤੇ ਜਮ ਨਾਲ ਮੇਰਾ ਵਾਹ ਭੀ ਮੁੱਕ ਜਾਂਦਾ ਹੈ ।
ਵਿਚਾਰ: ਜਾਪਦਾ ਹੈ ਕਿ ਗੁਰੂ ਜੀ ਨੂੰ ਉਨ੍ਹਾਂ ਧਾਰਮਿਕ ਆਗੂਆਂ ਵਲੋਂ ਦੀਵੇ ਜਗਾਉਣ ਸੰਬੰਧੀ ਸਵਾਲ ਪੁੱਛਿਆ ਗਿਆ ਹੈ ਜੋ ਚੜ੍ਹਾਈ ਕਰ ਚੁੱਕੇ ਪ੍ਰਾਣੀ ਦੇ ਹੱਥ ਵਿੱਚ ਦੀਵਾ ਬਾਲ਼ਕੇ ਰੱਖਦੇ ਅਤੇ ਕਿਰਿਆ ਸਮੇਂ ੩੬੦ ਦੀਵੇ ਬਾਲ਼ ਕੇ ਰੱਖਦੇ ਹੋਣ ਤਾਂ ਕਿ ਇਹ ਦੀਵੇ ਮਰੇ ਪ੍ਰਾਣੀ ਦੇ ਰਾਹ ਵਿੱਚ ਚਾਨਣ ਕਰਨਗੇ । ਗੁਰੂ ਜੀ ਨੇ ਉਨ੍ਹਾਂ ਨੂੰ ਸਮਝਾਉਂਦਿਆਂ ਕਿਹਾ ਕਿ ਉਨ੍ਹਾਂ ਕੋਲ਼ ਜੀਉਂਦੇ ਹੀ ਨਾਮ ਦਾ ਪੱਕਾ ਦੀਵਾ ਹੈ ਜੋ ਆਤਮਕ ਗਿਆਨ ਦੀ ਰੌਸ਼ਨੀ ਦਿੰਦਾ ਰਹਿੰਦਾ ਹੈ ਜਿਸ ਨਾਲ਼ ਏਥੇ ਵਿਚਰਦਿਆਂ ਹੀ ਪ੍ਰਭੂ ਚਿੰਤਨ ਨਾਲ਼ ਜਮਾਂ ਦੀ ਫਾਹੀ ਕੱਟੀ ਜਾਂਦੀ ਹੈ ਅਤੇ ਹੋਰ ਦੀਵੇ ਬਾਲਣ ਦੀ ਲੋੜ ਨਹੀਂ ਰਹਿੰਦੀ ।
ਮਾਇਆ ਦੇ ਮੋਹ ਦੀ ਹਨ੍ਹੇਰੀ ਵਿੱਚ ਨਾਮ ਦਾ ਦੀਵਾ ਕਿਉਂ ਜਗੇ ?:
         ਮਾਇਆ ਰੱਬ ਨੇ ਆਪ ਹੀ ਪੈਦਾ ਕੀਤੀ ਹੈ । ਮਾਇਆ ਨਾ ਛਲ਼ੇ ਜਾਣ ਵਾਲ਼ੀ ਵੀ ਹੈ । ਮਾਇਆ ਨੂੰ ਕੋਈ ਹਥਿਆਰ ਜ਼ਖ਼ਮ ਨਹੀਂ ਦੇ ਸਕਦਾ । ਮਾਇਆ ਦੀਆਂ ਪ੍ਰਬਲ ਲਹਿਰਾਂ ਅੱਗੇ ਲੋਭੀ ਮਨ ਹਾਰ ਜਾਂਦਾ ਹੈ । ਇਹ ਸਥਿਤੀ ਨਾਮ ਦੇ ਦੀਵੇ ਦੀ ਪ੍ਰਾਣੀ ਕੋਲ਼ ਅਣਹੋਂਦ ਕਾਰਨ ਵਾਪਰਦੀ ਹੈ ਕਿਉਂਕਿ ਦੀਵੇ ਵਿੱਚ ਸਿਮਰਨ ਦਾ ਤੇਲ ਨਹੀਂ ਹੁੰਦਾ । ਇਸ ਤੇਲ ਤੋਂ ਬਿਨਾਂ ਨਾਮ ਦਾ ਦੀਵਾ ਜਗ ਨਹੀਂ ਸਕਦਾ ।  ਹੇਠਾਂ ਦੇਖੋ ਗੁਰੂ ਜੀ ਦੇ ਅੰਮ੍ਰਿਤ ਵਚਨ-

ਸਿਰੀਰਾਗੁ ਮਹਲਾ ੧ ਘਰੁ ੫ ॥ ਅਛਲ ਛਲਾਈ ਨਹ ਛਲੈ ਨਹ ਘਾਉ ਕਟਾਰਾ ਕਰਿ ਸਕੈ ॥

ਜਿਉ ਸਾਹਿਬੁ ਰਾਖੈ ਤਿਉ ਰਹੈ ਇਸੁ ਲੋਭੀ ਕਾ ਜੀਉ ਟਲ ਪਲੈ ॥੧॥

ਬਿਨੁ ਤੇਲ ਦੀਵਾ ਕਿਉ ਜਲੈ॥੧॥ਰਹਾਉ॥

ਨਾਮ ਦਾ ਦੀਵਾ ਜਗਾਉਣ ਦੇ ਕਿਹੜੇ ਸਾਧਨ ਹਨ?
ਸਤਿਗੁਰੂ ਨਾਨਕ ਸਾਹਿਬ ਆਤਮਕ ਜੀਵਨ ਲਈ ਨਾਮ ਦਾ ਦੀਵਾ ਜਗਾਉਣ ਲਈ ਇਹ ਸਾਧਨ ਦੱਸਦੇ ਹਨ-
੧. ਆਪੋ ਆਪਣੀਆਂ ਧਰਮ ਪੁਸਤਕਾਂ {ਸਿੱਖੀ ਸੋਚ ਵਾਲ਼ਿਆਂ ਲਈ ਸ਼੍ਰੀ ਗੁਰੂ ਗ੍ਰੰਥ ਸਾਹਿਬ} ਵਿੱਚ ਆਤਮਕ ਜੀਵਨ ਨੂੰ ਸਵਾਰਨ ਲਈ ਦਿੱਤੇ ਉਪਦੇਸ਼ਾਂ ਦੀ ਕਮਾਈ ਰੂਪੀ ਤੇਲ ਬਣਾਇਆ ਜਾਵੇ ।
੨. ਕਿਉਂਕਿ ਇਹ ਕਮਾਈ ਸ਼ਰੀਰ ਦੇ ਸਾਥ ਨਾਲ਼ ਕੀਤੀ ਜਾਣੀ ਹੈ, ਇਸ ਲਈ ਇਹ ਸ਼ਰੀਰ ਹੀ ਦੀਵੇ ਲਈ ਭਾਂਡਾ ਬਣ ਜਾਣਾ ਹੈ । ਇਸ ਦੀਵੇ ਵਿੱਚ ਗੁਰੂ ਪਰਮੇਸ਼ਰ ਦੇ ਨਿਰਮਲ ਭਉ ਦੀ ਵੱਟੀ ਪਾਈ ਜਾਣੀ ਹੈ ਜਿਸ ਨਾਲ਼ ਕਮਾਈ ਦਾ ਤੇਲ ਉੱਪਰ ਵਲ ਚੜ੍ਹਨਾ ਹੈ ।
੩. ਸ਼ਰੀਰ ਰੂਪੀ ਦੀਵੇ ਵਿੱਚ ਗੁਰ ਪਰਮੇਸ਼ਰ ਦੇ ਉਪਦੇਸ਼ਾਂ ਦੀ ਕਮਾਈ ਦੇ ਤੇਲ ਅਤੇ ਨਿਰਮਲ ਭਉ ਦੀ ਬਣਾਈ ਵੱਟੀ ਨਾਲ਼ ਬਣੇ ਇਸ ਦੀਵੇ ਨੂੰ ਬਾਲਣ ਲਈ ਅੱਗ ਦੀ ਵੀ ਲੋੜ ਹੈ । ਗੁਰੂ ਜੀ ਦੱਸਦੇ ਹਨ ਕਿ ਇਸ ਤਰ੍ਹਾਂ ਗੁਰ ਪਰਮੇਸ਼ਰ ਨਾਲ਼ ਬਣਾਈ ਡੂੰਘੀ ਸਾਂਝ ਰੂਪੀ ਅੱਗ ਨਾਲ਼ ਇਸ ਦੀਵੇ ਨੂੰ ਜਗਾਇਆ ਜਾਵੇ ।
ਵਿਚਾਰ: ਧੰਨੁ ਗੁਰੂ ਨਾਨਕ ਸਾਹਿਬ ਨੇ ਆਤਮਕ ਜੀਵਨ ਦਾ ਦੀਵਾ ਜਗਾਉਣ ਲਈ ਸਾਧਨਾ ਬਾਰੇ ਚਾਨਣਾ ਪਾਉਣ ਦੇ ਨਾਲ਼ ਦੱਸਿਆ ਹੈ ਕਿ ਆਤਮਕ ਜੀਵਨ ਦੇ ਦੀਵੇ ਦੇ ਜਗਣ ਨਾਲ਼ ਜੋ ਰੱਬੀ ਗਿਆਨ ਦਾ ਚਾਨਣ ਪੈਦਾ ਹੋਵੇਗਾ, ਉਹ ਹੀ ਪ੍ਰਭੂ ਨਾਲ਼ ਮਿਲਣ ਦਾ ਰਾਹ ਪੱਧਰਾ ਕਰੇਗਾ । ਗੁਰੂ ਜੀ ਦਾ ਦੱਸਿਆ ਦੀਵਾ, ਤੇਲ, ਵੱਟੀ ਅਤੇ ਅੱਗ ਅਨੋਖੇ ਹਨ । ਗੁਰਬਾਣੀ ਰਾਹੀਂ ਗੁਰੂ ਜੀ ਦੇ ਇਸ ਬਾਰੇ ਅੰਮ੍ਰਿਤ ਵਚਨ ਹਨ-          

 ਪੋਥੀ ਪੁਰਾਣ ਕਮਾਈਐ ॥ ਭਉ ਵਟੀ ਇਤੁ ਤਨਿ ਪਾਈਐ ॥

ਸਚੁ ਬੂਝਣੁ ਆਣਿ ਜਲਾਈਐ ॥੨॥ ਇਹੁ ਤੇਲੁ ਦੀਵਾ ਇਉ ਜਲੈ ॥

ਕਰਿ ਚਾਨਣੁ ਸਾਹਿਬ ਤਉ ਮਿਲੈ ॥੧॥ ਰਹਾਉ ॥

ਕੱਤਕ ਦੀ ਪੂਰਨਮਾਸ਼ੀ ਨੂੰ ਇਸਤ੍ਰੀਆਂ ਵਲੋਂ ਤੁਲਹੇ ਉੱਤੇ ਦੀਵੇ ਤਾਰਨ ਦੀ ਕਰਮ ਕਾਂਡੀ ਕਿਰਿਆ ਅਤੇ ਗੁਰੂ ਨਾਨਕ ਸਾਹਿਬ ਦੇ ਇਸ ਬਾਰੇ ਅੰਮ੍ਰਿਤ ਬੋਲ:
         ਸਤਿਗੁਰੂ ਨਾਨਕ ਪਾਤਿਸ਼ਾਹ ਜੀ ਨੇ ਸਮਝਾਉਂਦਿਆ ਕਿਹਾ ਹੈ ਕਿ ਨਦੀ ਪਾਰ ਕਰਨ ਲਈ ਰੱਸੀਆਂ ਨਾਲ਼ ਬੱਧੇ ਸ਼ਤੀਰਾਂ ਦੇ ਗੱਠੇ ਦੇ ਤੁਲਹੇ ਨੂੰ ਇਹ ਸ਼ਰੀਰ ਸਮਝ । ਇਸ ਸ਼ਰੀਰ ਤੁਲਹੇ ਨੂੰ ਰੱਬੀ ਜੋਤਿ ਦੇ ਗਿਆਨ ਨਾਲ਼ ਮੋਹ ਮਾਇਆ ਤੋਂ ਬਚਾ ਕੇ ਹਲਕਾ ਕਰ ਲੈ । ਇਸ ਤਰ੍ਹਾਂ ਰੱਬੀ ਜੋਤਿ ਦੇ ਗਿਆਨ ਨਾਲ਼ ਬਣਿਆਂ ਨਾਮ ਦੀਵਾ ਸਦਾ ਬਲਦਾ ਰਹੇਗਾ ਪਰ ਤੁਲਹੇ ਉੱਤੇ ਤਾਰਿਆ ਦੀਵਾ ਕੁੱਝ ਸਮੇਂ ਬਾਅਦ ਬੁਝ ਜਾਵੇਗਾ । ਪਾਣੀ ਉੱਤੇ ਇਹੋ ਜਿਹਾ ਦੀਵਾ ਤਾਰ ਜਿਸ ਦੇ ਚਾਨਣ ਨਾਲ਼ ਆਤਮਕ ਜੀਵਨ ਦਾ ਸਫ਼ਰ ਸੌਖਾ ਹੋ ਜਾਏ । ਦੇਖੋ ਇਹ ਅੰਮ੍ਰਿਤ ਵਚਨ-

ਰਾਮਕਲੀ ਮਹਲਾ ੧ ॥ ਸੁਰਤੀ ਸੁਰਤਿ ਰਲਾਈਐ ਏਤੁ ॥ ਤਨੁ ਕਰਿ ਤੁਲਹਾ ਲੰਘਹਿ ਜੇਤੁ ॥

ਅੰਤਰਿ ਭਾਹਿ ਤਿਸੈ ਤੂ ਰਖੁ ॥ ਅਹਿਨਿਸਿ ਦੀਵਾ ਬਲੈ ਅਥਕੁ ॥੧॥ ਐਸਾ ਦੀਵਾ ਨੀਰਿ ਤਰਾਇ ॥

ਜਿਤੁ ਦੀਵੈ ਸਭ ਸੋਝੀ ਪਾਇ ॥੧॥ ਰਹਾਉ ॥

ਅਜਿਹਾ ਦੀਵਾ ਬਣਾਉਣ ਲਈ ਸਤਿਗੁਰੂ ਜੀ ਦੱਸਦੇ ਹਨ ਕਿ ਸੁਚੱਜੀ ਅਕਲ ਨੂੰ ਦੀਵੇ ਲਈ ਮਿੱਟੀ ਬਣਾਇਆ ਜਾਵੇ । ਇਸ ਮਿੱਟੀ ਤੋਂ ਦੀਵਾ ਬਣਾਉਣ ਲਈ ਉੱਚੇ ਅਤੇ ਸੁੱਚੇ ਆਚਰਨ ਰੂਪੀ ਲੱਕੜੀ ਨਾਲ਼ ਘੁਮਿਆਰ ਦਾ ਚੱਕ ਬਣਾਇਆ ਜਾਵੇ ਜਿੱਥੇ ਮਿੱਟੀ ਤੋਂ ਦੀਵਾ ਬਣਨਾ ਹੈ । ਇਹ ਦੀਵਾ ਹੀ ਲੋਕ ਅਤੇ ਪਰਲੋਕ ਵਿੱਚ ਸਾਥ ਦੇਣ ਵਾਲ਼ਾ ਹੋਵੇਗਾ । ਦੇਖੋ ਇਹ ਅੰਮ੍ਰਿਤ ਬੋਲ-

ਹਛੀ ਮਿਟੀ ਸੋਝੀ ਹੋਇ ॥ ਤਾ ਕਾ ਕੀਆ ਮਾਨੈ ਸੋਇ ॥

ਕਰਣੀ ਤੇ ਕਰਿ ਚਕਹੁ ਢਾਲਿ ॥ ਐਥੈ ਓਥੈ ਨਿਬਹੀ ਨਾਲਿ ॥੨॥

ਸਤਿਗੁਰੂ ਜੀ ਅੱਗੇ ਦੱਸਦੇ ਹਨ ਕਿ ਕਿਸੇ ਵਿਰਲੇ ਉੱਤੇ ਹੀ ਪ੍ਰਭੂ ਦੀ ਮਿਹਰ ਹੋਵੇ ਤਾਂ ਉਹ ਇਸ ਆਤਮਕ ਦੀਵੇ ਦੇ ਭੇਤ ਨੂੰ ਸਮਝਦਾ ਹੈ ਅਤੇ ਗੁਰੂ ਦੇ ਦੱਸੇ ਰਸਤੇ ਉੱਤੇ ਤੁਰ ਕੇ ਉਸ ਦੇ ਅੰਦਰ ਇਹ ਦੀਵਾ ਟਿਕ ਕੇ ਬਲ਼ਦਾ ਰਹਿੰਦਾ ਹੈ । ਇਸ ਦੀਵੇ ਨੂੰ ਬੁਝਾਇਆ ਨਹੀਂ ਜਾ ਸਕਦਾ ਅਤੇ ਨਾ ਹੀ ਇਹ ਪਾਣੀ ਵਿੱਚ ਡੁੱਬਦਾ ਹੈ ਅਤੇ ਕੱਤਕ ਦੀ ਪੂਰਨਮਾਸ਼ੀ ਨੂੰ ਤੁਲਹੇ ਉੱਤੇ ਦੀਵਾ ਤਾਰਨ ਦੀ ਥਾਂ ਅਜਿਹਾ ਦੀਵਾ ਹੀ ਤਾਰਨਾ ਚਾਹੀਦਾ ਹੈ । ਗੁਰੂ ਜੀ ਫ਼ੁਰਮਾਨ ਕਰਦੇ ਹਨ-

ਆਪੇ ਨਦਰਿ ਕਰੇ ਜਾ ਸੋਇ ॥ ਗੁਰਮੁਖਿ ਵਿਰਲਾ ਬੂਝੈ ਕੋਇ ॥ ਤਿਤੁ ਘਟਿ ਦੀਵਾ ਨਿਹਚਲੁ ਹੋਇ ॥

ਪਾਣੀ ਮਰੈ ਨ ਬੁਝਾਇਆ ਜਾਇ ॥ ਐਸਾ ਦੀਵਾ ਨੀਰਿ ਤਰਾਇ ॥੩॥

ਗੁਰੂ ਨਾਨਕ ਪਾਤਿਸ਼ਾਹ ਅੱਗੇ ਦੱਸਦੇ ਹਨ ਕਿ ਨਾਮ ਦਾ ਦੀਵਾ ਮੋਹ ਮਾeਆ ਦੇ ਝੱਖੜਾਂ ਵਿੱਚ ਨਹੀਂ ਡੋਲਦਾ ਅਤੇ ਨਾ ਹੀ ਇਹ ਬੁਝਦਾ ਹੈ । ਇਸ ਨਾਮ ਦੇ ਦੀਵੇ ਨਾਲ਼ ਹਿਰਦੇ ਸੇਜ ਉੱਤੇ ਬੈਠੇ ਪ੍ਰਭੂ ਨਾਲ਼ ਪੱਕੀ ਸਾਂਝ ਬਣ ਜਾਂਦੀ ਹੈ । ਗੁਰੂ ਜੀ ਕਹਿੰਦੇ ਹਨ ਕਿ ਹਜ਼ਾਰਾਂ ਕਿਸਮ ਦੀਆਂ ਜ਼ਾਤਾਂ ਦੇ ਪ੍ਰਾਣੀਆਂ ਵਿੱਚੋਂ ਜੋ ਭੀ ਨਾਮ ਦਾ ਦੀਵਾ ਜਗਾਏਗਾ ਉਹ ਸੰਸਾਰ ਸਮੁੰਦਰ ਦੀਆਂ ਮੋਹ ਮਾਇਆ ਦੀਆਂ ਲਹਿਰਾਂ ਵਿੱਚੋਂ ਸਹੀ ਸਲਾਮਤ ਬਚ ਜਾਵੇਗਾ । ਦੇਖੋ ਗੁਰੂ ਜੀ ਦੇ ਇਸ ਬਾਰੇ ਅੰਮ੍ਰਿਤ ਵਚਨ-                        

ਡੋਲੈ ਵਾਉ ਨ ਵਡਾ ਹੋਇ ॥ ਜਾਪੈ ਜਿਉ ਸਿੰਘਾਸਣਿ ਲੋਇ ॥ ਖਤ੍ਰੀ ਬ੍ਰਾਹਮਣੁ ਸੂਦੁ ਕਿ ਵੈਸੁ ॥

ਨਿਰਤਿ ਨ ਪਾਈਆ ਗਣੀ ਸਹੰਸ ॥ ਐਸਾ ਦੀਵਾ ਬਾਲੇ ਕੋਇ ॥ ਨਾਨਕ ਸੋ ਪਾਰੰਗਤਿ ਹੋਇ ॥੪॥੭॥ {ਗਗਸ ੮੭੮}

ਗੁਰੂ ਜੀ ਵਲੋਂ ਮਿੱਟੀ ਦੇ ਦੀਵੇ ਦੀ ਗੱਲ:
a). ਗੁਰੂ ਨਾਨਕ ਸਾਹਿਬ ਵਲੋਂ ਭੋਤਿਕ ਦੀਵੇ ਦੀ ਉਦਾਹਰਣ ਦੇ ਕੇ ਸਮਝਾਇਆ ਹੈ ਕਿ ਜਿਵੇਂ ਮਿੱਟੀ ਦੇ ਤੇਲ ਆਦਿਕ ਨਾਲ਼ ਜਗਾਇਆ ਦੀਵਾ ਰਾਤ ਦਾ ਹਨ੍ਹੇਰਾ ਦੂਰ ਕਰਦਾ ਹੈ ਇਵੇਂ ਹੀ ਰੱਬੀ ਬਾਣੀ ਦੇ ਉਪਦੇਸ਼ ਦੀ ਕਮਾਈ ਨਾਲ਼ ਢਲ਼ੀ ਹੋਈ ਮੱਤ ਨਾਲ਼ ਬਣਾਇਆ ਨਾਮ ਦਾ ਦੀਵਾ ਅਗਿਆਨਤਾ ਦਾ ਨਾਸ਼ ਕਰ ਦਿੰਦਾ ਹੈ ਅਤੇ ਪਾਪ ਦੇ ਫ਼ੁਰਨਿਆਂ ਤੋਂ ਬਚਿਆ ਜਾ ਸਕਦਾ ਹੈ । ਦੇਖੋ ਇਹ ਵਚਨ-
ਸਲੋਕ ਮ: ੧ ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ {ਗਗਸ ੭੯੧}
ਵਿਚਾਰ: ਧਰਮ ਗ੍ਰੰਥ ਦੇ ਨਿਰੇ ਪਾਠ ਦੀ ਗੱਲ ਨਹੀਂ ਕੀਤੀ ਗਈ ਸਗੋਂ ਪਾਠ ਦੀ ਸਮਝ ਨਾਲ਼ ਬਣੀ ਸ੍ਰੇਸ਼ਟ ਮੱਤ ਦੀ ਗੱਲ ਕੀਤੀ ਗਈ ਹੈ ਜੋ ਪਾਪ ਦੇ ਫ਼ੁਰਨਿਆਂ ਤੋਂ ਦੂਰ ਰੱਖਦੀ ਹੈ । ਨਿਰੇ ਪਾਠ ਅਤੇ ਪਾਠ ਤੋਂ ਬਣੀ ਬਿਬੇਕ ਬੁੱਧੀ ਵਿੱਚ ਬਹੁਤ ਫ਼ਰਕ ਹੈ ।
ਅ). ਮਿੱਟੀ ਦੇ ਤੇਲ ਆਦਿਕ ਨਾਲ਼ ਬਲ਼ਦਾ ਦੀਵਾ:
ਗੁਰੂ ਨਾਨਕ ਪਾਤਿਸ਼ਾਹ ਜੀ ਨੇ ਜੈਨੀ ਸ੍ਰੇਵੜਿਆਂ ਦੇ ਕਿਸੇ ਆਤਮਕ ਹੁਲਾਰੇ ਤੋਂ ਰਹਿਤ ਜੀਵਨ ਅਤੇ ਉਨ੍ਹਾਂ ਵਲੋਂ ਲੋਕ ਅਤੇ ਪਰਲੋਕ ਦੋਵੇਂ ਗਵਾ ਲੈਣ ਬਾਰੇ ਚਾਨਣਾਂ ਪਾਉਂਦਿਆਂ ਦੱਸਿਆ ਹੈ ਕਿ ਉਹਨਾਂ ਵਾਸਤੇ ਪਿੰਡ, ਪੱਤਲ, ਕਿਰਿਆ, ਦੀਵਾ ਜਗਾਉਣ ਆਦਿਕ ਦੀ ਕੋਈ ਰਸਮ ਹਿੰਦੂ ਮੱਤ ਅਨੁਸਾਰ ਕੋਈ ਨਹੀਂ ਕਰਦਾ । ਮਰ ਕੇ ਉਹ ਕਿੱਥੇ ਜਾ ਪੈਂਦੇ ਹਨ ਕੋਈ ਪਤਾ ਨਹੀਂ ਜਿਸ ਦਾ ਅਰਥ ਹੈ ਕਿ ਉਨ੍ਹਾਂ ਨੂੰ ਪਰਲੋਕ ਸਵਾਰਨ ਦਾ ਕੋਈ ਆਹਰ ਨਹੀਂ ਹੈ । ਦੇਖੋ ਗੁਰੂ ਜੀ ਦੀ ਬਾਣੀ ਵਿੱਚੋਂ ਹੇਠ ਲਿਖਿਆ ਵਾਕ-
ਓਨਾ ਪਿੰਡੁ ਨ ਪਤਲਿ ਕਿਰਿਆ ਨ ਦੀਵਾ ਮੁਏ ਕਿਥਾਊ ਪਾਹੀ ॥ {ਗਗਸ ੧੪੯}
ਗੁਰੂ ਨਾਨਕ ਸਾਹਿਬ ਨੇ ਬਾਣੀ ਰੂਪ ਦੀਵੇ ਦੀ ਗੱਲ ਕੀਤੀ:
ਮਲਾਰ ਕੀ ਵਾਰ ਵਿੱਚ ਗੁਰੂ ਨਾਨਕ ਪਾਤਿਸ਼ਾਹ ਨੇ ਦੀਵੇ ਨੂੰ ਬਾਣੀ-ਰੂਪ ਕਿਹਾ ਹੈ ।
ਬਾਣੀ-ਰੂਪ ਦੀਵਾ ਵੀ ਨਾਮ ਦਾ ਹੀ ਦੀਵਾ ਹੈ ਕਿਉਂਕਿ ਬਾਣੀ ਨਾਮ ਵੀ ਹੈ । ਗੁਰੂ ਦੀ ਬਾਣੀ ਵਿੱਚ ਨਾਮ ਦੀ ਜੋਤਿ ਨੂੰ ਆਪਣੇ ਅੰਦਰ ਜਗਾ ਕੇ ਨਾਮ ਦਾ ਦੀਵਾ ਬਣ ਜਾਂਦਾ ਹੈ । ਦੇਖੋ ਵਾਰ ਦੀ ਇੱਕ ਪਉੜੀ-
ਵਾਰ ਮਲਾਰ ਕੀ ਮਹਲਾ ੧ ਰਾਣੇ ਕੈਲਾਸ ਤਥਾ ਮਾਲਦੇ ਕੀ ਧੁਨਿ॥
ਪਉੜੀ ॥ ਸਚਾ ਸਤਿਗੁਰੁ ਸੇਵਿ ਸਚੁ ਸਮ@ਾਲਿਆ ॥ ਅੰਤਿ ਖਲੋਆ ਆਇ ਜਿ ਸਤਿਗੁਰ ਅਗੈ ਘਾਲਿਆ ॥ ਪੋਹਿ ਨ ਸਕੈ ਜਮਕਾਲੁ ਸਚਾ ਰਖਵਾਲਿਆ ॥ ਗੁਰ ਸਾਖੀ ਜੋਤਿ ਜਗਾਇ ਦੀਵਾ ਬਾਲਿਆ ॥ ਮਨਮੁਖ ਵਿਣੁ ਨਾਵੈ ਕੂੜਿਆਰ ਫਿਰਹਿ ਬੇਤਾਲਿਆ ॥ ਪਸੂ ਮਾਣਸ ਚੰਮਿ ਪਲੇਟੇ ਅੰਦਰਹੁ ਕਾਲਿਆ ॥ ਸਭੋ ਵਰਤੈ ਸਚੁ ਸਚੈ ਸਬਦਿ ਨਿਹਾਲਿਆ ॥ ਨਾਨਕ ਨਾਮੁ ਨਿਧਾਨੁ ਹੈ ਪੂਰੈ ਗੁਰਿ ਦੇਖਾਲਿਆ ॥੧੪॥ {ਗਗਸ ੧੨੮੪}

ਗੁਰੂ ਜੀ ਦੇ ਦੱਸੇ ਆਤਮਕ ਜੀਵਨ ਦਾ ਦੀਵਾ ਜਗਣ ਦੇ ਸਿੱਟੇ:
a). ਗੁਰੂ ਜੀ ਦੀ ਦੱਸੀ ਜੁਗਤੀ ਨਾਲ਼ ਦੀਵਾ ਜਗਾਉਣ ਤੇ ਪ੍ਰਾਣੀ ਵਿੱਚ ਪ੍ਰਭੂ ਚਿੰਤਨ ਦਾ ਚਾਅ ਬਣਦਾ ਹੈ ਜਿਸ ਨਾਲ਼ ਉਸ ਨੂੰ ਆਤਮਕ ਅਨੰਦ ਮਿਲ਼ਦਾ ਰਹਿੰਦਾ ਹੈ । ਉਸ ਪ੍ਰਾਣੀ ਨੂੰ ਫਿਰ ਸਾਰਾ ਸੰਸਾਰ ਨਾਸ਼ਵਾਨ ਜਾਪਦਾ ਹੈ ਅਤੇ ਇਸ ਨਾਲ਼ ਉਸ ਦੀ ਪਕੜ ਘਟਦੀ ਹੈ । ਪ੍ਰਭੂ ਚਿੰਤਨ ਨਾਲ਼ ਸੰਸਾਰ ਰੂਪੀ ਪ੍ਰਭੂ ਦੀ ਕਚਿਹਰੀ ਵਿੱਚ ਪ੍ਰਾਣੀ ਨੂੰ ਆਦਰ ਸਤਿਕਾਰ ਮਿਲ਼ਦਾ ਹੈ । ਕਿਉਂਕਿ ਇਹ ਸੱਚਾ ਮਾਰਗ ਹੈ ਜਿਸ ਉੱਪਰ ਚੱਲਦਿਆਂ ਜਹਾਨ ਰੂਪੀ ਰੱਬ ਦੀ ਕਚਹਿਰੀ ਵੀ ਪ੍ਰਾਣੀ ਦੀ ਉਸਤਤਿ ਕਰਦੀ ਹੈ । ਪ੍ਰਭੂ ਦੀ ਸਿਮਰਨ ਰੂਪੀ ਸੇਵਾ ਨਾਲ਼ ਪ੍ਰਾਣੀ ਨੂੰ ਫਿਰ ਕਿਸੇ ਦੀ ਮੁਹਛੰਦਗੀ ਨਹੀਂ ਰਹਿੰਦੀ ਅਤੇ ਪ੍ਰਭੂ ਦੇ ਭਾਣੇ ਨੂੰ ਮੰਨਦਾ ਹੋਇਆ ਉਹ ਸਮਤੋਲ ਰਹਿੰਦਾ ਹੈ । ਦੇਖੋ ਹੇਠ ਲਿਖੇ ਗੁਰੂ ਜੀ ਦੇ ਅੰਮ੍ਰਿਤ ਬੋਲ-
ਇਤੁ ਤਨਿ ਲਾਗੈ ਬਾਣੀਆ ॥ ਸੁਖੁ ਹੋਵੈ ਸੇਵ ਕਮਾਣੀਆ ॥ ਸਭ ਦੁਨੀਆ ਆਵਣ ਜਾਣੀਆ ॥੩॥ ਵਿਚਿ ਦੁਨੀਆ ਸੇਵ ਕਮਾਈਐ ॥ ਤਾ ਦਰਗਹ ਬੈਸਣੁ ਪਾਈਐ ॥ ਕਹੁ ਨਾਨਕ ਬਾਹ ਲੁਡਾਈਐ ॥੪॥੩੩॥
ਅ). ਆਤਮਕ ਜੀਵਨ ਲਈ ਨਾਮ ਦਾ ਦੀਵਾ ਜਗਣ ਨਾਲ਼ ਨਾਮ ਰੂਪੀ ਕੀਮਤੀ ਰਤਨ ਨੂੰ ਬਾਹਰੋਂ ਭਾਲਣ ਦੀ ਲੋੜ ਨਹੀਂ ਰਹਿੰਦੀ ਅਤੇ ਇਹ ਸ਼ਰੀਰ ਵਿੱਚੋਂ ਹੀ ਲੱਭ ਪੈਂਦਾ ਹੈ । ਦੇਖੋ ਇਸ ਬਾਰੇ ਅੰਮ੍ਰਿਤ ਵਚਨ-
ਵਾਰ ਮਾਝ ਕੀ ਮਹਲਾ ੧
ਪਾਇਆ ਰਤਨੁ ਘਰਾਹੁ ਦੀਵਾ ਬਾਲਿਆ ॥ {ਗਗਸ ੧੪੯}
ਘਰਾਹੁ- {ਅਪਾਦਾਨ ਕਾਰਕ} ਘਰ ਤੋਂ ਹੀ, ਸ਼ਰੀਰ ਵਿੱਚੋਂ ਹੀ । ਰਤਨੁ- ਪ੍ਰਭੂ ।
ਭਗਤ ਬੇਣੀ ਜੀ ਦੀ ਬਾਣੀ ਵਿੱਚ ਦੀਵਾ ਸ਼ਬਦ ਦੀ ਵਰਤੋਂ:
ਭਗਤ ਬੇਣੀ ਜੀ ਨੇ ਰਾਮਕਲੀ ਰਾਗੁ ਵਿੱਚ ੯ ਪਦਿਆਂ ਵਾਲ਼ਾ ਇੱਕ ਸ਼ਬਦ ਲਿਖਿਆ ਹੈ । ਇਸ ਸ਼ਬਦ ਦੇ ਅੱਠਵੇਂ ਬੰਦ ਵਿੱਚ ਭਗਤ ਜੀ ਨੇ ਦੀਵਾ ਸ਼ਬਦ ਦੀ ਵਰਤੋਂ ਕੀਤੀ ਹੈ । ਭਗਤ ਜੀ ਨੇ ਇਸ ਦੀਵੇ ਦੇ ਜਗਣ ਲਈ ਪ੍ਰਭੂ ਦੀ ਜੋਤਿ ਦੀ ਗੱਲ ਕੀਤੀ ਹੈ ਜਿਸ ਤੋਂ ਸਪੱਸ਼ਟ ਹੈ ਕਿ ਭਗਤ ਜੀ ਦੁਆਰਾ ਵਰਤਿਆ ਦੀਵਾ ਸ਼ਬਦ ਨਾਮ ਦੇ ਦੀਵੇ ਵਾਸਤੇ ਹੀ ਹੈ । ਭਗਤ ਜੀ ਨੇ ਇਸ ਦੀਵੇ ਨੂੰ ਚਉਮੁਖੀਆ (ਚਾਰ ਮੂੰਹਾਂ ਵਾਲ਼ਾ ਜਿਸ ਵਿੱਚ ਚਾਰ ਵੱਟੀਆਂ ਜਗਾਈਆਂ ਜਾ ਸਕਣ) ਦੀਵਾ ਕਿਹਾ ਹੈ । ਇਸ ਦਾ ਭਾਵ ਹੈ ਕਿ ਇਹ ਨਾਮ ਦਾ ਦੀਵਾ ਆਤਮਕ ਜੀਵਨ ਦੇ ਮਾਰਗ ਵਿੱਚ ਚਾਰੇ ਪਾਸੇ ਚਾਨਣ ਹੀ ਚਾਨਣ ਕਰ ਦਿੰਦਾ ਹੈ । ਗੁਰੂ ਨਾਨਕ ਪਾਤਿਸ਼ਾਹ ਅਤੇ ਭਗਤ ਬੇਣੀ ਦੀ ਬਾਣੀ ਵਿੱਚ ਨਾਮ ਦੇ ਦੀਵੇ ਦੀ ਗੱਲ ਸਾਂਝੀ ਹੈ । ਅੰਤਰ ਕੇਵਲ ਏਨਾਂ ਕੁ ਹੈ ਕਿ ਭਗਤ ਬੇਣੀ ਜੀ ਨੇ ਦੀਵੇ ਨੂੰ ਚਉਮੁਖੀਆ ਲਿਖਿਆ ਹੈ । ਭਗਤ ਬੇਣੀ ਜੀ ਨੇ ਨਾਮ ਦੇ ਦੀਵੇ ਦੀ ਬਣਤਰ ਬਾਰੇ ਕੋਈ ਗੱਲ ਨਹੀਂ ਲਿਖੀ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੀਵੇ ਦੀ ਬਣਤਰ ਬਾਰੇ ਵਿਸਥਾਰ ਨਾਲ਼ ਚਰਚਾ ਕੀਤੀ ਹੈ । ਭਗਤ ਜੀ ਦੀ ਬਾਣੀ ਦੇ ਬੋਲ ਅਤੇ ਉਨ੍ਹਾਂ ਦੇ ਅਰਥ ਇਉਂ ਹਨ-
ਚਉਮੁਖ ਦੀਵਾ ਜੋਤਿ ਦੁਆਰ ॥ ਪਲੂ ਅਨਤ ਮੂਲੁ ਬਿਚਕਾਰਿ ॥ ਸਰਬ ਕਲਾ ਲੇ ਆਪੇ ਰਹੈ ॥ ਮਨੁ ਮਾਣਕੁ ਰਤਨਾ ਮਹਿ ਗੁਹੈ ॥੮॥ {ਗਗਸ ੯੭੪}
ਪ੍ਰਭੂ ਦੀ ਜੋਤਿ ਦੁਆਰਾ ਉਸ ਦੇ ਅੰਦਰ (ਮਾਨੋ) ਚਾਰ ਮੂੰਹਾਂ ਵਾਲਾ ਦੀਵਾ ਜਗ ਪੈਂਦਾ ਹੈ (ਜਿਸ ਕਰਕੇ ਹਰ ਪਾਸੇ ਚਾਨਣ ਹੀ ਚਾਨਣ ਰਹਿੰਦਾ ਹੈ); (ਉਸ ਦੇ ਅੰਦਰ, ਮਾਨੋ, ਇਕ ਐਸਾ ਫੁੱਲ ਖਿੜ ਪੈਂਦਾ ਹੈ, ਜਿਸ ਦੇ) ਵਿਚਕਾਰ ਪ੍ਰਭੂ-ਰੂਪ ਮਕਰੰਦ ਹੁੰਦਾ ਹੈ ਤੇ ਉਸ ਦੀਆਂ ਬੇਅੰਤ ਪੱਤੀਆਂ ਹੁੰਦੀਆਂ ਹਨ (ਅਨੰਤ ਰਚਨਾ ਵਾਲਾ ਪ੍ਰਭੂ ਉਸ ਦੇ ਅੰਦਰ ਪਰਗਟ ਹੋ ਪੈਂਦਾ ਹੈ) ਉਹ ਮਨੁੱਖ ਸਾਰੀਆਂ ਤਾਕਤਾਂ ਦੇ ਮਾਲਕ ਪ੍ਰਭੂ ਨੂੰ ਆਪਣੇ ਅੰਦਰ ਵਸਾ ਲੈਂਦਾ ਹੈ, ਉਸ ਦਾ ਮਨ ਮੋਤੀ (ਬਣ ਕੇ ਪ੍ਰਭੂ ਦੇ ਗੁਣ ਰੂਪ) ਰਤਨਾਂ ਵਿਚ ਜੁੜਿਆ ਰਹਿੰਦਾ ਹੈ ।੮।
ਭਗਤ ਰਵਿਦਾਸ ਜੀ ਦੀ ਬਾਣੀ ਵਿੱਚ ਸ਼ਬਦ- ਦੀਵਾ:
ਧਨਾਸਰੀ ਰਾਗੁ ਦੇ ਇੱਕ ਸ਼ਬਦ ਵਿੱਚ ਭਗਤ ਰਵਿਦਾਸ ਜੀ ਨੇ ਕਿਸੇ ਮੂਰਤੀ ਅੱਗੇ ਦੀਵੇ ਘੁਮਾ ਕੇ ਆਰਤੀ ਕਰਨ ਦੀ ਥਾਂ ਨਾਮ ਦਾ ਦੀਵਾ ਜਗਾਉਣ ਲਈ ਕਿਹਾ ਹੈ ।
ਨਾਮੁ ਤੇਰਾ ਦੀਵਾ ਨਾਮੁ ਤੇਰੋ ਬਾਤੀ ਨਾਮੁ ਤੇਰੋ ਤੇਲੁ ਲੇ ਮਾਹਿ ਪਸਾਰੇ ॥ {ਗਗਸ ੬੯੪}
ਵਿਚਾਰ: ਭਗਤ ਜੀ ਦੇ ਇਹ ਵਿਚਾਰ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਵਿਚਾਰਾਂ ਵਾਲ਼ੇ ਹੀ ਹਨ । ਫ਼ਰਕ ਕੇਵਲ ਏਨਾ ਕੁ ਹੈ ਕਿ ਭਗਤ ਰਵਿਦਾਸ ਜੀ ਨੇ ਦੀਵੇ, ਵੱਟੀ ਅਤੇ ਤੇਲ ਨੂੰ ਨਾਮ ਹੀ ਕਿਹਾ ਹੈ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਦੀਵੇ ਲਈ ਮਿੱਟੀ, ਵੱਟੀ ਦਾ ਸਾਮਾਨ ਅਤੇ ਤੇਲ ਦੀ ਸਹੀ ਚੋਣ ਬਾਰੇ ਵਿਸਥਾਰ ਨਾਲ਼ ਲਿਖਿਆ ਹੈ । ਗੱਲ ਦੋਹਾਂ ਬਾਣੀਕਾਰਾਂ ਨੇ ਨਾਮ ਦੇ ਦੀਵੇ ਦੀ ਹੀ ਕੀਤੀ ਹੈ ।
              ਭਗਤ ਜੀ ਨੇ ਨਾਮ ਦੇ ਦੀਵੇ ਦੀ ਗੱਲ ਕਰਦਿਆਂ ਇਸ ਸ਼ਬਦ ਨੂੰ ਸੰਕੋਚ ਕੇ ਵਰਤਿਆ ਹੈ । ਕੇਵਲ ਏਨਾਂ ਹੀ ਕਿਹਾ ਹੈ – ਹੇ ਪ੍ਰਭੂ! ਤੇਰਾ ਨਾਮ ਮੇਰੇ ਲਈ ਦੀਵਾ ਹੈ । ਇਹ ਨਹੀਂ ਦੱਸਿਆ ਕਿ ਇਹ ਦੀਵਾ ਕਿਵੇਂ ਬਣੇਗਾ । ਭਗਤ ਬਾਣੀ ਦਾ ਸੰਗ੍ਰਹਿ ਗੁਰੂ ਨਾਨਕ ਪਾਤਿਸ਼ਾਹ ਕੋਲ਼ ਮੌਜੂਦ ਸੀ । ਗੁਰੂ ਪਾਤਿਸ਼ਾਹ ਜੀ ਨੇ ਭਗਤ ਰਵਿਦਾਸ ਜੀ ਦੇ ਇਸ ਸ਼ਬਦ ਨੂੰ ਵੀ ਪੜ੍ਹਿਆ । ਭਗਤ ਰਦਿਵਾਸ ਜੀ ਵਲੋਂ ਦੱਸੇ ਗਏ ਨਾਮ ਦੇ ਦੀਵੇ ਦੀ ਗੁਰੂ ਨਾਨਕ ਸਾਹਿਬ ਵਲੋਂ ਖੁੱਲ੍ਹ ਕੇ ਵਿਚਾਰ ਕੀਤੀ ਗਈ ਹੈ ਅਤੇ ਇਸ ਦੀਵੇ ਨੂੰ ਬਣਾਉਣ ਦੀ ਵਿਧੀ ਅਤੇ ਇਸ ਦੀਆਂ ਬਹੁਤੀਆਂ ਬਰਕਤਾਂ ਦਾ ਜ਼ਿਕਰ ਵੀ ਕੀਤਾ ਹੈ ।
ਭਾਈ ਸੁੰਦਰ ਜੀ ਵਲੋਂ ਦੀਵਾ ਸ਼ਬਦ ਦੀ ਵਰਤੋਂ:
ਤੀਜੇ ਗੁਰੂ ਜੀ ਵਲੋਂ ਆਪਣੀ ਅੰਤਮ ਕਿਰਿਆ ਬਾਰੇ ਦੱਸਦਿਆਂ ਭਾਈ ਸੁੰਦਰ ਵਲੋਂ ਕੁੱਝ ਵਚਨ ਲਿਖੇ ਗਏ ਹਨ । ਇਨ੍ਹਾਂ ਵਿੱਚ ਦੀਵਾ ਸ਼ਬਦ ਮਿੱਟੀ ਜਾਂ ਧਾਤ ਆਦਿਕ ਦੇ ਦੀਵੇ ਬਾਰੇ ਹੀ ਗੱਲ ਕੀਤੀ ਗਈ ਹੈ । ਦੱਸਿਆ ਗਿਆ ਹੈ ਗੁਰੂ ਨੇ ਪਿੰਡ, ਪੱਤਲ, ਕਿਰਿਆ ਦੀਵਾ, ਫੁੱਲ ਆਦਿਕ ਨੂੰ ਕੋਈ ਵਿਸ਼ੇਸ਼ਤਾ ਨਹੀਂ ਦਿੱਤੀ ਅਤੇ ਇਨ੍ਹਾਂ ਨੂੰ ਸਤਿ ਸੰਗਤ ਤੋਂ ਕੁਰਬਾਨ ਕੀਤਾ ਹੈ । {ਇਨ੍ਹਾਂ ਵਚਨਾਂ ਨੂੰ ਨਾ ਸਮਝਦਿਆਂ ਹੋਇਆਂ ਅਗਿਆਨੀ ਬਣ ਕੇ ਸੂਰਜ ਪ੍ਰਕਾਸ਼ ਦੇ ਕਰਤਾ ਨੇ ਲਿਖ ਮਾਰਿਆ ਹੈ ਕਿ ਗੁਰੂ ਜੀ ਦੀਆਂ ਅਸਥੀਆਂ ਗੰਗਾ-ਹਰਿਦੁਆਰ ਵਿੱਚ ਪਾਈਆਂ ਗਈਆਂ ਸਨ ਜੋ ਸਿੱਖੀ ਵਿਚਾਰਧਾਰਾ ਦੀਆਂ ਧਜੀਆਂ ਉਡਾਉਣ ਵਾਲ਼ੀ ਕੋਝੀ ਹਰਕਤ ਹੈ।}  ਭਾਈ ਸੁੰਦਰ ਜੀ ਦੇ ਵਚਨ ਦੇਖੋ-
ਪਿੰਡੁ ਪਤਲਿ ਕਿਰਿਆ ਦੀਵਾ ਫੁਲ ਹਰਿ ਸਰਿ ਪਾਵਏ ॥ {ਗਗਸ ੯੨੩}
ਅਰਥ: – ਭਾਈ ਸੁੰਦਰ ਜੀ ਦੱਸਦੇ ਹਨ ਕਿ ਗੁਰੂ ਜੀ ਤਾਂ ਪਿੰਡ ਪਤਲਿ, ਕਿਰਿਆ, ਦੀਵਾ ਅਤੇ ਫੁੱਲ – ਇਹਨਾਂ ਸਭਨਾਂ ਨੂੰ ਸਤਸੰਗ ਤੋਂ ਸਦਕੇ ਕਰਦੇ ਹਨ ।
         ਕਿਰਿਆ- {Process} ਸਾਧਨ ਹੈ, ਠੋਸ ਨਹੀਂ ਹੈ ਜੋ ਚੁੱਕ ਕੇ ਕਿਤੇ ਲੈਜਾਈ ਅਤੇ ਪਾਈ ਜਾ ਸਕੇ । ਹਰਿ- {ਸੰਬੰਧ ਕਾਰਕ} ਪ੍ਰਭੂ ਦੇ। ਸਰਿ- {ਅਧਿਕਰਣ ਕਾਰਕ} ਸਰੋਵਰ ਵਿੱਚ । ਗੁਰਬਾਣੀ ਵਿੱਚ ਵਿਚ ਹਰੀ ਦੇ ਚਰਨਾਂ ਨੂੰ, ਹਰੀ ਨੂੰ ਗੁਰੂ ਨੂੰ ਅਤੇ ਸਤਸੰਗ ਨੂੰ ‘ਹਰਿਸਰੁ’ ਆਖਿਆ ਗਿਆ ਹੈ । ਪਾਵਏ- {ਵਰਤਮਾਨ ਕਾਲ਼ ਦੀ ਤੀਜੇ ਪੁਰਖ ਦੀ ਇੱਕ-ਵਚਨ ਕਿਰਿਆ} ਪਾਉਂਦਾ ਹੈ । ਪਾਵਏ ਸ਼ਬਦ ਦਾ ਅਰਥ ਪਾ ਦਿਓ ਜਾਂ ਪਾਇਓ ਨਹੀਂ ਹੈ ।
ਵਿਚਾਰ ਦਾ ਸਿੱਟਾ:
           ਭਗਤ ਬੇਣੀ ਜੀ ਅਤੇ ਭਗਤ ਰਵਿਦਾਸ ਜੀ ਦੀ ਬਾਣੀ ਗੁਰੂ ਨਾਨਕ ਸਾਹਿਬ ਕੋਲ਼ ਮੌਜੂਦ ਸੀ ਜਿਸ ਨੂੰ ਗੁਰੂ ਜੀ ਨੇ ਚੰਗੀ ਤਰ੍ਹਾਂ ਪੜ੍ਹਿਆ ਅਤੇ ਵਾਚਿਆ ਸੀ । ਜਿੱਥੋਂ ਤਕ ਨਾਮ ਦੇ ਦੀਵੇ ਵਾਲ਼ੀ ਗੱਲ ਹੈ ਉਹ ਤਿੰਨਾਂ ਬਾਣੀਕਾਰਾਂ ਵਿੱਚ ਸਾਂਝੀ ਹੈ । ਭਗਤਾਂ ਨੇ ਨਾਮ ਦੇ ਦੀਵੇ ਦੀ ਬਣਤਰ ਬਾਰੇ ਵਿਸਥਾਰ ਨਾਲ਼ ਨਹੀਂ ਲਿਖਿਆ ਜਦੋਂ ਕਿ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਇਸ ਗੁੱਝੀ ਰਮਜ਼ ਨੂੰ ਆਪਣੀ ਬਾਣੀ ਵਿੱਚ ਪੂਰੇ ਵਿਸਥਾਰ ਨਾਲ਼ ਬਿਆਨ  ਕੀਤਾ ਹੈ । ਭਾਈ ਸੁੰਦਰ ਅਤੇ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਪਿੰਡ ਪਤਲਿ ਕਿਰਿਆ ਦੀਵਾ ਸ਼ਬਦਾਂ ਦੀ ਸਮਾਨ ਵਰਤੋਂ ਕਰ ਕੇ ਦੀਵਾ ਸ਼ਬਦ ਦੇ ਮਿੱਟੀ ਆਦਿਕ ਦਾ ਦੀਵਾ ਵਜੋਂ ਸਮਾਨ ਅਰਥ ਵਰਤੇ ਹਨ । ਭਾਈ ਸੁੰਦਰ ਜੀ ਨੇ ਨਾਮ ਦੇ ਦੀਵੇ ਦੀ ਗੱਲ ਨਹੀਂ ਕੀਤੀ ।

The Effect Of Our Conceit On Our Lives – ਸਾਡੀ “ਮੈਂ ” ਅਤੇ ਇਸ ਦਾ ਸਾਡੀ ਜਿੰਦਗੀ ਉੱਤੇ  ਅਸਰ

(Its English version is at the end)

ਸਾਨੂੰ ਸ਼ਾਇਦ ਇਸ ਗੱਲ ਦਾ ਅਹਿਸਾਸ ਨਹੀਂ ਕਿ ਸਾਡੀ ਜਿੰਦਗੀ ਨੂੰ ਸਾਡੀ ਮੈਂ ਹੀ ਭਰੀ ਰੱਖਦੀ  ਹੈ; ਕਿਤੇ ਇਸੇ ਕਾਰਨ ਅਸੀਂ ਗੁੱਸੇ ਦੀ ਲਾਟ ਵਿਚ ਧੱਕੇ ਜਾਂਦੇ ਹਾਂ ਅਤੇ ਕਿਤੇ  ਇਸ ‘ਤੇ ਵੱਜੀ ਸੱਟ ਸਾਨੂੰ ਪਾਣੀ  ਤੋਂ ਵੀ ਪਤਲਾ ਕਰ ਦੇਂਦੀ ਹੈ| ਮੁਕਦੀ ਗੱਲ ਇਹ ਹੈ ਕਿ ਸਾਡੇ ਦੁਖਾਂ ਦਾ  ਕਾਰਨ ਸਾਡੀ ਮੈਂ ਹੀ ਹੈ | ਗੁਰੂ ਜੀ ਇਸੇ ਮੈਂ ਦਾ ਕਾਰਨ ਦੁੱਖ ਹੀ ਨਹੀਂ   ਦੱਸਦੇ ਬਲਕਿ ਇਸ ਨੂੰ ਸਾਡੀ ਹੋਂਦ ਨਾਲ ਵੀ ਜੋੜਦੇ ਹਨ | ਇਹ ਮੈਂ ਹੀ ਸਾਨੂੰ ਆਪਣੇ ਕਰਤਾਰ ਨਾਲ ਜੁੜਨ ਨਹੀਂ ਦੇਂਦੀ; ਆਓ ਵੇਖੀਏ ਕਿ ਗੁਰੂ ਜੀ ਇਸ ਨਾਲੋਂ ਟੁੱਟਣ ਦੀ ਨਸੀਹਤ ਕਿਉਂ ਦੇਂਦੇ ਹਨ | ਅੰਗ ੪੬੬ ਉੱਤੇ ਊਨਾ ਦਾ ਪ੍ਰਬਚਨ ਹੈ:

ਸਲੋਕ ਮਃ ੧ ॥ ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥

ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥

ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥

ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥

ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥ {ਪੰਨਾ 466}

ਅਰਥ: ਮਨੁੱਖ ਦੀ ਅਮਦੀ ਇਸ ਧਰਤੀ ਉੱਤੇ  ਹਉਮੈ ਵਿੱਚ ਹੀ ਹੁੰਦੀ ਹੈ ਅਤੇ ਇਥੋਂ ਜਾਂਦਾ ਵੀ ਉਹ ਹਉਮੈਂ ਦੇ ਅਧੀਨ ਹੈ ਕਿਉਂਕਿ ਉਸ ਦਾ ਜਨਮ ਅਤੇ ਮਰਨ ਹਉਮੈਂ ਵਿੱਚ ਹੀ ਹੈ| ਹਉਮੈਂ ਉਸ ਦੇ ਵਣਜ ਦਾ ਅਧਾਰ ਹੈ ਇਸ ਲਈ ਉਸ ਦਾ ਦੇਣ ਲੈਣ ਹਉਮੈਂ ਤੋਂ ਬਾਹਰ ਨਹੀਂ | ਇਸ ਹਉਮੈਂ ਦੀ ਖੇਡ ਵਿੱਚ ਉਹ ਕਦੇ ਕੁਝ ਖੱਟ ਲੈਂਦਾ ਹੈ ਅਤੇ ਕਦੇ ਹਰ ਜਾਂਦਾ ਹੈ| ਇਸੇ ਹਉਮੈਂ ਦੇ ਅਧੀਨ ਉਹ ਕਦੇ ਸੱਚਾ  ਬਣਦਾ ਅਤੇ  ਕਦੇ ਝੂਠਾ| ਇਸ ਸਿਲਸਲੇ ਵਿੱਚ ਉਹ ਨਿਸਚਿਤ ਕਰਦਾ ਹੈ ਕਿ ਪੁੰਨ ਕੀ ਹੁੰਦਾ ਹੈ ਅਤੇ ਪਾਪ ਕੀ| ਇਸੇ ਕਰਕੇ ਉਹ ਇਸ ਹਉਮੈਂ ਕਰਨ ਹੀ ਨਰਕ ਅਤੇ  ਸਵਰਗ ਵਿੱਚ ਵਿਚਰਦਾ ਹੈ| ਇਸ ਮੈਂ ਦੇ ਕਾਰਨ ਉਹ ਬੁਰੇ ਕੰਮਾਂ ਵਿੱਚ ਲੱਗਦਾ ਹੈ ਅਤੇ ਫੇਰ ਇਨ੍ਹਾਂ ਬੁਰੇ ਕੰਮਾਂ ਦੀ ਮੈਲ ਧੋਣ ਲੱਗ ਪੈਂਦਾ ਹੈ| ਇਹੋ ਮੈਂ ਉਸ ਨੂੰ ਜਾਤ ਦੇ ਮਾਣ ਵਿੱਚ ਪੈਕੇ  ਉਸ ਤੋਂ ਉਸ ਦੇ ਆਪੇ ਨੂੰ ਨਾ ਜਾਣ ਸਕਣ ਦਾ ਗੁਨਾਹ ਕਰਵਾ ਦੇਂਦੀ ਹੈ | ਮੈਂ ਵਿੱਚ ਹੀ ਉਹ ਮੂਰਖਤਾ ਹੰਢਾਉਂਦਾ ਹੈ ਜਾਂ ਫੇਰ ਸਿਆਣਪ ਵਿਖਾਉਣ ਵਿੱਚ ਲਗਦਾ ਹੈ ਪਰ ਸਿਆਣਾ ਬਣ ਕੇ ਵੀ ਮੋਖ  ਨੂੰ ਪਾਉਣ ਦੀ ਸਮਰੱਥਾ  ਨਹੀਂ ਰੱਖਦਾ ਹੈ| ਇਸੇ ਮੈਂ ਦੇ ਕਾਰਨ ਮਾਇਆ ਅਤੇ ਉਸ ਦੇ ਅਸਰ ਮਨੁੱਖ ਨੂੰ ਲਪੇਟਕੇ ਰੱਖਦੇ ਹਨ, ਕਿਉਂਕਿ ਇਹੋ ਮੈਂ ਉਸ ਦੇ ਜਨਮ ਦਾ ਕਾਰਨ ਬਣਦੀ ਹੈ ਭਾਵ ਜੰਤ ਦੀ ਪਦਾਇਸ਼ ਦਾ ਕਾਰਨ ਹਉਮੈਂ ਹੀ ਹੈ ਪਰ ਜੇ ਉਹ ਇਸ ਹਉਮੈਂ ਨੂੰ ਸਮਝ ਲਵੇ, ਤਦ ਓਹਨੂੰ ਪਰਮੇਸ਼ਰ ਦਾ  ਦਰ ਦਿਸੇ (ਪਰ ਇਸ ਮੈਂ ਨੂੰ ਉਹ ਸਮਝਦਾ ਹੀ ਨਹੀਂ ) ਤਦੇ ਇਸ ਹਉਮੈਂ ਨੂੰ ਸਮਝਣ ਦੇ ਗਿਆਨ ਬਿਨਾਂ  ਉਹ ਖਿਝਦਾ ਰਹਿੰਦਾ ਹੈ|  ਹੇ ਨਾਨਕ| ਇਹ ਲੇਖ ਪਰਮੇਸ਼ਰ ਦੇ ਹੁਕਮ ਵਿੱਚ ਹੀ ਹਨ ਅਤੇ ਇਸ ਕਰਕੇ ਜਿਵੇਂ ਵੀ ਅਤੇ ਜਿਸ ਨੀਅਤ ਨਾਲ ਉਹ ਵੇਖਦਾ ਹੈ,  ਉਹ ਓਹੋ ਜਿਹਾ ਬਣ ਜਾਂਦਾ  ਹੈ |

          ਭਾਵ ਕਿ ਹਉਮੈਂ ਮਨੁੱਖ ਦੇ ਦੁਖਾਂ ਦਾ ਘਰ ਹੈ, ਕਿਉਂਕਿ ਇਸ ਕਰਕੇ ਓਹਦਾ ਆਉਣਾ ਜਾਣਾ ਹੈ, ਦੁੱਖ ਸਹੇੜਨਾ ਹੈ, ਆਪਣੀ ਬੱਲੇ ਬੱਲੇ ਖਾਤਰ ਉਹ ਕਦੇ ਖੁਸ਼ ਅਤੇ ਕਦੇ ਫੇਰ ਦੁਖੀ ਹੋ ਜਾਂਦਾ ਹੈ| ਇਸ ਮੈਂ ਨੇ ਉਸ ਦੇ  ਮਨ ਵਿੱਚ ਇਹ ਗੱਲ ਵਸਾ ਦਿੱਤੀ ਕਿ ਉਹ ਅਕਾਲਪੁਰਖ ਤੋਂ ਵੱਖਰਾ ਹੈ ਅਤੇ ਉਸੇ ਦਾ ਹਿੱਸਾ ਬਣਕੇ ਜਿਓਣਾ ਉਸ ਨਹੀਂ ਸਮਝ ਨਹੀਂ ਆਉਂਦਾ ਜਾਂ ਸੁਝਦਾ ਹੀ ਨਹੀਂ | ਇਸ ਗੁਣ ਦੀ ਘਾਟ ਨੇ ਉਸ ਦੀ  ਸ਼ਾਂਤੀ ਖੋ  ਲਈ ਹੈ| ਗੁਰੂ ਜੀ ਦੱਸਦੇ ਹਨ ਕਿ ਇਸ ਮੈਂ ਦੇ ਕਾਰਨ ਜੀਵ ਜੰਮਦਾ ਹੈ, ਪਰ ਇਸ ਨੂੰ ਨਾ ਸਮਝਿਆਂ ਉਸ ਦੀ ਆਪਣੇ ਆਪ ਬਣਾਉਣ ਵਾਲੇ ਪ੍ਰਭ ਜੀ ਵੱਲ ਸੁਰਤ ਇਹ ਪ੍ਰਭ ਜੀ ਦੀ ਰਚੀ ਮਾਇਆ  ਜਾਣ ਹੀ ਨਹੀਂ ਦੇਂਦੀ| ਜੇ ਉਹ ਇਹ ਸਮਝ ਲਵੇ ਕਿ ਉਸ ਦੀ ਆਪਣੀ ਹਸਤੀ ਕੁਝ ਨਹੀਂ ਬਲਕਿ ਹਰ ਥਾਂ ਹਾਜਰ ਹਕੂਰ ਕਰਤਾਰ ਜੀ ਦਾ ਹੀ ਉਹ ਹਿੱਸਾ ਹੈ, ਤਦ ਉਹ ਮੁਕਤ ਹੋ ਸਕਦਾ ਹੈ, ਇਸ ਸਭ ਆਵਣ ਜਾਂ ਦੇ ਸਿਲਸਲੇ ਤੋਂ | 

ਇਸ ਨੁਕਤੇ ਨੂੰ ਦੂਸਰੇ ਪਾਤਸ਼ਾਹ ਕੁਝ ਇੰਝ ਸਮਝਾਉਂਦੇ ਹਨ:

ਮਹਲਾ ੨ ॥ ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥ {ਪੰਨਾ 466}

ਅਰਥ: ਹਉਮੈਂ ਦਾ ਸੁਭਾ ਹੈ ਜੋ ਮਨੁੱਖ ਨੂੰ ਆਪਣੇ ਮੁਤਾਬਕ ਤੋਰਦਾ, ਜਿਸ ਕਰਕੇ  ਹਉਮੈਂ ਦੇ ਹੁਕਮ ਅਨੁਸਾਰ ਇਨਸਾਨ ਕਰਮ ਕਮਾਉਂਦਾ ਹੈ; ਇਸ ਹਉਮੈਂ ਦੀ ਇਹੋ ਬੰਦਿਸ਼ ਮਨੁੱਖ ਨੂੰ ਮੁੜ ਮੁੜ ਜੂਨੀ ਵਿਚ ਧਕੇਲ ਦੀ  ਹੈ | (ਪਰ ਸਵਾਲ ਹੈ ਕਿ ) ਇਹ ਹਉਮੈਂ ਦਾ ਸੋਮਾ ਕੀ ਹੈ ਅਤੇ ਕਿਸ ਸੰਜਮ ਨਾਲ ਇਸ ਦਾ ਪ੍ਰਭਾਵ ਹਟ ਜਾਂਦਾ ਹੈ ?ਜਵਾਬ ਇਸ ਦਾ ਹੈ ਕਿ ਇਹ ਹਉਮੈਂ ਕਰਤਾਰ ਜੀ ਦੇ ਹੁਕਮ ਅਧੀਨ ਹੈ ਜੋ ਮਨੁੱਖ  ਕਰਮ ਕਰਦਿਆਂ ਇਸ ਹਉਮੈਂ ਵਿਚ ਆਪਣੇ ਕੀਤੇ ਕਰਮਾਂ ਨਾਲ ਜਕੜਿਆ ਰਹਿੰਦਾ ਹੈ | ਭਾਵੇਂ ਇਹ ਕਿ ਹਉਮੈਂ ਬਹੁਤ ਵੱਡਾ ਰੋਗ ਹੈ ਜੋ ਮਨੁੱਖ ਦੇ ਦੁਖਾਂ ਦਾ ਕਾਰਨ ਬਣਦਾ ਹੈ ਪਰ ਇਹ ਬੇਇਲਾਜ ਨਹੀਂ ? ਸਵਾਲ ਹੈ ਕਿ ਉਹ ਕਿਵੇਂ ? ਜਵਾਬ ਹੈ ਕਿ ਜੇ ਕਰਤਾਰ ਜੀ ਮੇਹਰ ਕਰ ਦੇਣ ਤਦ ਮਨੁੱਖ ਗੁਰੂ ਜੀ ਦੀ ਸਿਖਿਆ ਕਮਾਉਣ ਲੱਗ ਪੈਂਦਾ ਹੈ  ਭਾਵ ਉਹ ਜੀਵਨ ਸ਼ਬਦ ਮੁਤਾਬਿਕ ਢਾਲਦਾ ਹੈ ਅਤੇ ਇਸ ਦਾ ਸਿੱਟਾ ਹੈ ਕਿ  ਹਉਮੈਂ ਦੀ ਹੋਂਦ ਟੁੱਟਦੀ ਚਲੇ ਜਾਂਦੀ ਹੈ |

         ਗੁਰੂ ਜੀ ਕਰਤਾਰ ਜੀ ਦੇ ਹੁਕਮ ਵੱਲ ਇਸ਼ਾਰਾ ਕਰਕੇ ਸਾਨੂੰ  ਇਹੋ ਸਮਝਾਉਂਦੇ ਹਨ ਕਿ ਗੁਰੂ ਦੀ ਸਿਖਿਆ ਮੁਤਾਬਿਕ ਆਪਣੀ ਹੋਂਦ ਨੂੰ ਕਰਤਾਰ ਜੀ ਦੀ ਹੋਂਦ ਦਾ ਹੀ ਇੱਕ ਹਿੱਸ ਸਮਝਣਾ ਅਤੇ ਇਸੇ ਅਧਾਰ ‘ਤੇ ਜਿੰਦਗੀ ਵਸਰ ਕਰਨ ਨਾਲ ਸਾਡੇ ਇਸ ਹਉਮੈਂ ਦਾ ਅੰਤ ਹੁੰਦਾ ਹੈ ਜੋ ਕਿ ਕਰਤਾਰ ਜੀ ਨਾਲ ਇੱਕ ਮਿੱਕ ਹੋਣ ਲਈ ਜਰੂਰੀ ਹੈ | ਮੈਂ ਇੱਕ ਮਿਸਾਲ ਦੇਂਦਾ ਹਾਂ ਇਸ ਤੱਥ ਨੂੰ ਖੋਹਲਣ ਲਈ : ਮੰਨ ਲਵੋ ਕਿ ਮੈਂ ਬਹੁਤ ਅਮੀਰ  ਬਣ ਜਾਂਦਾ ਹਾਂ, ਪਰ ਜੇ ਮੈਨੂੰ ਇਹ ਅਹਿਸਾਸ ਹੋ ਜਾਏ ਕਿ ਇਹ ਸਭ ਕੁਝ ਪ੍ਰਭ ਜੀ ਦਾ ਹੈ ਅਤੇ ਮੈਂ ਤਾਂ ਇਸ ਦੀ ਸਿਰਫ ਸੰਭਾਲ ਲਈ ਹਾਂ ਅਤੇ ਓਹਦੀ ਰਜਾ ਵਿੱਚ ਇਸ ਧਨ ਨੂੰ ਵਰਤਣਾ ਮੇਰਾ ਫਰਜ ਹੈ, ਤਦ ਮੇਰੇ  ਅਮੀਰ ਹੋਣ ਦਾ ਮਾਣ ਟੁੱਟ ਜਾਏਗਾ ਅਤੇ ਮੈਨੂੰ ਆਪਣੇ ਧਨ ਨਾਲੋਂ ਪ੍ਰਭਜੀ ਵੱਲ ਜਿਆਦਾ ਪਿਆਰ ਹੋ ਜਾਏਗਾ, ਕਿਉਂਕਿ ਮੇਰੀ ਮੈਂ ਦੀ ਹਸਤੀ ਮਿਟਦੀ ਚਲੇ ਜਾਏਗੀ ਅਤੇ “ ਮੇਰਾ ਆਹ ਤੇ ਮੇਰਾ ਇਹ”  ਵਰਗੇ ਦਾਹਵੇ ਅਰਥਹੀਣ ਬਣਕੇ   ਰਹਿ ਜਾਣਗੇ ; ਆਪਣੇ ਬਣਾਏ ਰਾਜ ਭਾਗ  ਦੀ ਸੰਭਾਲ ਪ੍ਰਭੂ ਵੱਲੋਂ ਮਿਲੀ ਜਿੰਮੇਵਾਰੀ  ਤੋਂ ਵੱਧ ਨਹੀਂ ਰਹੇਗੀ | ਫੇਰ ਆਪਣੇ ਟੱਬਰ ਤੀਕ ਹੀ ਸੋਚਣ ਵਾਲੀ “ਮੈਂ” ਗਰਕ ਹੋ ਜਾਏਗੀ |  ਟੱਬਰ ਬਾਰੇ ਸੋਚਣਾ ਅਤੇ ਉਸ ਨੂੰ ਪਾਲਣਾ ਸਾਡਾ ਸਿਰਫ ਇੱਕ ਫਰਜ ਬਣਕੇ ਰਹਿ ਜਾਏਗਾ ਪਰ ਇਸ ਟੱਬਰ ਖਾਤਰ ਆਪਣੇ ਪੱਲੇ  ਪਏ ਗੁਣਾਂ ਦੀ ਅਹੁਤੀ ਦੇਣਾ ਮੁੱਕ ਜਾਏਗਾ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

www.gursoch.com

The Effect Of Our Conceit On Our Lives

May be are not aware of this reality that our conceit keeps dominating our lives; because of it, sometimes, we are pushed into the fire of anger and sometimes it reduces us into hopelessness as it ever hits us hard. In a nutshell, it becomes a cause of our miseries. The Guru doesn’t only relate it to our miseries but also connects it to our existence; it is because of our conceit that keeps us away from our Creator. Let us see on SGGS 466, how the Guru advises us to eliminate it:

ਸਲੋਕ ਮ; ੧ ॥
ਹਉ ਵਿਚਿ ਆਇਆ ਹਉ ਵਿਚਿ ਗਇਆ ॥ ਹਉ ਵਿਚਿ ਜੰਮਿਆ ਹਉ ਵਿਚਿ ਮੁਆ ॥

ਹਉ ਵਿਚਿ ਦਿਤਾ ਹਉ ਵਿਚਿ ਲਇਆ ॥ ਹਉ ਵਿਚਿ ਖਟਿਆ ਹਉ ਵਿਚਿ ਗਇਆ ॥

ਹਉ ਵਿਚਿ ਸਚਿਆਰੁ ਕੂੜਿਆਰੁ ॥ ਹਉ ਵਿਚਿ ਪਾਪ ਪੁੰਨ ਵੀਚਾਰੁ ॥

ਹਉ ਵਿਚਿ ਨਰਕਿ ਸੁਰਗਿ ਅਵਤਾਰੁ ॥ ਹਉ ਵਿਚਿ ਹਸੈ ਹਉ ਵਿਚਿ ਰੋਵੈ ॥

ਹਉ ਵਿਚਿ ਭਰੀਐ ਹਉ ਵਿਚਿ ਧੋਵੈ ॥ ਹਉ ਵਿਚਿ ਜਾਤੀ ਜਿਨਸੀ ਖੋਵੈ ॥

ਹਉ ਵਿਚਿ ਮੂਰਖੁ ਹਉ ਵਿਚਿ ਸਿਆਣਾ ॥ ਮੋਖ ਮੁਕਤਿ ਕੀ ਸਾਰ ਨ ਜਾਣਾ ॥

ਹਉ ਵਿਚਿ ਮਾਇਆ ਹਉ ਵਿਚਿ ਛਾਇਆ ॥ ਹਉਮੈ ਕਰਿ ਕਰਿ ਜੰਤ ਉਪਾਇਆ ॥

ਹਉਮੈ ਬੂਝੈ ਤਾ ਦਰੁ ਸੂਝੈ ॥ ਗਿਆਨ ਵਿਹੂਣਾ ਕਥਿ ਕਥਿ ਲੂਝੈ ॥

ਨਾਨਕ ਹੁਕਮੀ ਲਿਖੀਐ ਲੇਖੁ ॥ ਜੇਹਾ ਵੇਖਹਿ ਤੇਹਾ ਵੇਖੁ ॥੧॥

Salok mėhlā 1.

Ha-o vicẖ ā-i-ā ha-o vicẖ ga-i-ā. Ha-o vicẖ jammi-ā ha-o vicẖ mu-ā.

Ha-o vicẖ ḏiṯā ha-o vicẖ la-i-ā. Ha-o vicẖ kẖati-ā ha-o vicẖ ga-i-ā.

Ha-o vicẖ sacẖiār kūṛi-ār. Ha-o vicẖ pāp punn vīcẖār.

Ha-o vicẖ narak surag avṯār. Ha-o vicẖ hasai ha-o vicẖ rovai.

Ha-o vicẖ bẖarī-ai ha-o vicẖ ḏẖovai. Ha-o vicẖ jāṯī jinsī kẖovai.

Ha-o vicẖ mūrakẖ ha-o vicẖ si-āṇā. Mokẖ mukaṯ kī sār na jāṇā.

Ha-o vicẖ mā-i-ā ha-o vicẖ cẖẖā-i-ā. Ha-umai kar kar janṯ upā-i-ā.

Ha-umai būjẖai ṯā ḏar sūjẖai. Gi-ān vihūṇā kath kath lūjẖai.

Nānak hukmī likī-ai lekẖ. Jehā vekẖėh ṯehā vekẖ. ||1||

Slok of First Nanak.

In essence: One comes (into this world) and departs from here in conceit; because of the conceit, one takes birth and dies. One gives to others and takes from others in conceit. In conceit, one earns and loses. One is known to be truthful or false one because of one’s conceit. Because of one’s conceit, one does virtuous or evil deeds. Because of one’s conceit, one falls in miseries or obtains comforts. In one’s conceit, one laughs and cries. In conceit, one falls into the filth of sins and in conceit, one tries to wash the sins off. One believes in castes and loses the virtues in conceit. Because of one’s conceit, one becomes wise or fool and one doesn’t know the path of liberation. In conceit, one gets into Maya and its influences. Because of this conceit, one is born. If one comprehends all about the conceit, one understands a way out to meet Akalpurakh. Lacking the divine knowledge, one wrangles. Oh Nanak! As per preordained writ-ordinance, one becomes what one’s behavior is toward the world.

          It means, it is the conceit that envelops the man into miseries, because just because of the conceit, one comes into this world and goes through miseries. One suffers because of one’s arrogant claims and for that one suffers. This claim makes one feel an independent from the Creator and one doesn’t comprehend how to live by being the part of the Creator. Being lack of this virtue, one loses one’s peace of mind. The Guru ji tells us that because of one’s conceit,  one takes birth and without understanding this, Maya doesn’t allow one to concentrate on the Creator; nonetheless, if one realizes that one is actually a part of the Creator, who is omnipresence, then one gets liberated from the cycle of coming and going.

The second Guru elaborates this point in this way:

ਮਹਲਾ ੨ ॥
ਹਉਮੈ ਏਹਾ ਜਾਤਿ ਹੈ ਹਉਮੈ ਕਰਮ ਕਮਾਹਿ ॥ ਹਉਮੈ ਏਈ ਬੰਧਨਾ ਫਿਰਿ ਫਿਰਿ ਜੋਨੀ ਪਾਹਿ ॥

ਹਉਮੈ ਕਿਥਹੁ ਊਪਜੈ ਕਿਤੁ ਸੰਜਮਿ ਇਹ ਜਾਇ ॥ ਹਉਮੈ ਏਹੋ ਹੁਕਮੁ ਹੈ ਪਇਐ ਕਿਰਤਿ ਫਿਰਾਹਿ ॥

ਹਉਮੈ ਦੀਰਘ ਰੋਗੁ ਹੈ ਦਾਰੂ ਭੀ ਇਸੁ ਮਾਹਿ ॥ ਕਿਰਪਾ ਕਰੇ ਜੇ ਆਪਣੀ ਤਾ ਗੁਰ ਕਾ ਸਬਦੁ ਕਮਾਹਿ ॥

ਨਾਨਕੁ ਕਹੈ ਸੁਣਹੁ ਜਨਹੁ ਇਤੁ ਸੰਜਮਿ ਦੁਖ ਜਾਹਿ ॥੨॥

Mėhlā 2.

Ha-umai ehā jāṯ hai ha-umai karam kamāhi. Ha-umai e-ī banḏẖnā fir fir jonī pāhi.

Ha-umai kithhu ūpjai kiṯ sanjam ih jā-e. Ha-umai eho hukam hai pa-i-ai kiraṯ firāhi.

Ha-umai ḏīragẖ rog hai ḏārū bẖī is māhi. Kirpā kare je āpṇī ṯā gur kā sabaḏ kamāhi.

Nānak kahai suṇhu janhu iṯ sanjam ḏukẖ jāhi. ||2||

Slok of Second Nanak.

In essence: It is the nature of conceit that drives the mortals to act in pride. It is the trap of conceit because of which the mortals keep going in to existences repeatedly. (Question) From where does the conceit come and in what way does it go away? (Answer) The conceit is there as per Ekankar’s ordinance and the mortals get it through their done deeds. The conceit is a chronic disease; nonetheless, it is curable. (How) If Ekankar graces the mortal, he/she lives as per the Guru’s shabda. Nanak says, “Hear Oh people! (The conceit is eliminated through the Guru’s shabda) This is the way the mortal’s troubles go away”.

        The Guru advises us by hinting toward the ordinance of the Creator that according to the Guru’s teachings, one should deem oneself as a part of the Creator. Consequently, by living with this kind of belief, our conceit is eliminated, which is very vital to be one with Him. To comprehend it, I give you an example: Let us assume that I am a very rich man, but if I believe that all this fortune belongs to my Creator and I am merely a care-taker of it to utilize it in a virtuous way, then my conceit of being a wealthy man will disappear. And I will involve in love with Akalpurakh, because my feeling of being independent will go away; subsequently, my claims of “ This is mine or that is mine” will become meaningless in my own line of thinking. In this way, my own created empire will merely fill me with a feeling of His trusty. And thinking about my family and taking care of it will become my basic duty; however, I will not mortgage my virtues for it at any cost for anyone.

Wishes

Gurdeep Singh

www.gursoch.com

REMEMBERING THE CREATOR WITH HIS ANY NAME – ਪਰਮੇਸ਼ਰ ਨੂੰ ਉਨ੍ਹਾਂ ਦੇ ਕਿਸੇ ਵੀ ਨਾਂ ਨਾਲ ਯਾਦ ਕਰਨਾ

(Its English version is at the end)

 ‘ਨਾਮ’ ਸ਼ਬਦ ਦੀ ਥਾਂ ਤੇ ਗੁਰਬਾਣੀ ਵਿੱਚ’ ਨਾਉਂ’  ਸ਼ਬਦ ਦੀ ਵੀ ਵਰਤੋਂ ਵੀ ਕੀਤੀ ਗਈ ਹੈ ਰੱਬ ਜੀ ਨੂੰ ਉਨਾਂ ਦੇ ਕਿਸੇ ਵੀ ਨਾਮ ਨਾਲ ਯਾਦ ਕਰਨ ਲਈ | ਇਹ ਸਭ ਕੁਝ ਦੱਸਣ ਦਾ ਮੇਰਾ ਮਕਸਦ ਇਹੋ ਹੈ ਕਿ ਨਾਮ ਸ਼ਬਦ ਨੂੰ ਸਿਰਫ ਹੁਕਮ ਤੀਕ ਸਹਿਮਤ ਕਰਨ ਵਾਲੇ ਨਾਮ ਜਪਣ ਦੇ ਅਰਥ ਫੇਰ ਹੋਰ ਹੀ ਕਰਿ ਜਾਂਦੇ ਹਨ ਜਿਵੇਂ  ਹੁਣ ਕਈ  ਹਾਸੋਹੀਣੇ ਬਿਆਨ ਦੇਣ  ਲੱਗ ਗਏ ਕਿ ਰੱਬ ਜੀ ਤਾਂ ਗੈਸ ਬਣ ਗਏ ਸੀ| ਜਦੋਂ ਖਾਸ ਸ਼ਬਦ ਜਿਵੇਂ ਨਾਮ, ਹੁਕਮ, ਸਿਫਤ  ਅਤੇ ਮਾਇਆ ਦੇ ਜੇ ਕੋਈ ਨਵੇਂ ਅਰਥ ਕੱਢਣ ਲੱਗ ਜਾਵੇ  ਤਦ ਵੀ ਇਹ ਕਿਰਿਆ ਅਸਫਲ ਹੋ ਜਾਂਦੀ ਹੈ, ਕਿਉਂਕਿ ਇਨ੍ਹਾਂ ਸ਼ਬਦਾਂ ਦੀ ਵਰਤੋਂ ਗੁਰਬਾਣੀ ਵਿੱਚ ਵੱਖਰੇ ਪ੍ਰਸੰਗ ਵਿੱਚ ਵੱਖ ਹੋ ਜਾਂਦੀ ਹੈ ਅਤੇ ਅਰਥ ਬਦਲ ਜਾਂਦੇ ਹਨ | ਇਸ ਲੇਖ ਨੂੰ ਨਾਮ ਤੀਕ ਹੀ ਸੀਮਤ ਰੱਖਦੇ ਹੋਏ ਆਓ ਵੇਖੀਏ ਕਿ ਗੁਰੂ ਜੀ ਰੱਬ ਜੀ ਨੂੰ ਉਨ੍ਹਾਂ ਦੇ  ਨਾਮ  ਲੈਕੇ ਯਾਦ ਕਰਨ ਉੱਤੇ ਕਿਵੇਂ ਜ਼ੋਰ ਦੇਂਦੇ ਹਨ|  ਇਹ  ਸ਼ਬਦ ਅੰਗ 721-722 ਉੱਤੇ ਹੈ  ਜਿਸ ਨੂੰ ਪੜ੍ਹਕੇ ਅਸਲੀਅਤ ਸਾਹਮਣੇ ਆ ਜਾਂਦੀ ਹੈ ਕਿ ਪ੍ਰਭ ਜੀ ਨੂੰ ਉਸ ਦੇ ਕਿਸੇ ਵੀ ਨਾਮ ਨਾਲ ਚੇਤੇ ਕਰਨਾ ਗੁਣਕਾਰੀ ਹੁੰਦਾ ਹੈ|

                         ਪਹਿਲਾਂ ਕੁਝ ਮਿਸਾਲਾਂ ਸਮਝ ਲਈਏ ; ਕੁਝ ਸਿੱਖ ਧੜੇ ਗੁਰਬਾਣੀ ਵਿੱਚ ਆਏ ਨਾਮ ਸ਼ਬਦ ਦੇ ਅਰਥ ਸਿਰਫ ਰੱਬ ਜੀ ਦਾ ਹੁਕਮ ਕਰਕੇ ਹੀ ਮੰਨਦੇ ਹਨ ਜਦੋਂ ਕਿ ਇਸ ਸ਼ਬਦ ਨੂੰ ਹੁਕਮ ਤੋਂ ਬਿਨਾਂ ਰੱਬ ਜੀ ਦੇ ਨਾਂ ਨਾਲ ਵੀ ਵਰਤਿਆ ਗਿਆ; ਮਿਸਾਲ ਲਈ ਮਹਾਨ ਕੋਸ਼ ਵਿੱਚ ਨਾਮ ਦੇ ਅਰਥ ਇਉਂ ਦਿੱਤੇ ਹਨ:

ਨਾਮ – nāma – नाम

                         ਸੰ. नामन्. ਫ਼ਾ. [نام] ਦੇਖੋ, ਅੰ. name. ਸੰਗ੍ਯਾ- ਨਾਉਂ. ਸੰਗ੍ਯਾ. ਕਿਸੇ ਵਸਤੂ ਦਾ ਬੋਧ ਕਰਾਉਣ ਵਾਲਾ ਸ਼ਬਦ. ਜਿਸ ਕਰਕੇ ਅਰਥ ਜਾਣਿਆ ਜਾਵੇ, ਸੌ ਨਾਮ ਹੈ. ਨਾਮ ਦੇ ਮੁੱਖ ਭੇਦ ਦੋ ਹਨ- ਇੱਕ ਵਸਤੂਵਾਚਕ, ਜੈਸੇ- ਮਨੁੱਖ ਬੈਲ ਪਹਾੜ ਆਦਿ. ਦੂਜਾ ਭਾਵ ਵਾਚਕ, ਜੈਸੇ- ਸੁੰਦਰਤਾ, ਕਠੋਰਤਾ, ਭਲਮਨਸਊ, ਭਰੱਪਣ ਆਦਿ. “ਨਾਮ ਕਾਮ ਬਿਹੀਨ ਪੇਖਤ ਧਾਮ ਹੂ ਨਹਿ ਜਾਹਿ.” (ਜਾਪੁ) ੨. ਗੁਰਬਾਣੀ ਵਿੱਚ “ਨਾਮ” ਕਰਤਾਰ ਅਤੇ ਉਸ ਦਾ ਹੁਕਮ ਬੋਧਕ ਸ਼ਬਦ ਭੀ ਹੈ,¹ ਯਥਾ- “ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” (ਸੁਖਮਨੀ) ੩. ਸੰ. ਨਾਮ. ਵ੍ਯ- ਅੰਗੀਕਾਰ। ੪. ਸਮਰਣ. ਚੇਤਾ। ੫. ਪ੍ਰਸਿੱਧੀ. ਮਸ਼ਹੂਰੀ.

ਇਸ ਤੋਂ ਬਿਨਾਂ, ਗੁਰਬਾਣੀ ਵਿੱਚ ‘ਨਾਮ’ ਸ਼ਬਦ ਨੂੰ ਨਾਮ ਨਾਲ ਵੀ ਨਿਵਾਜਿਆ ਗਿਆ ਜਿਵੇਂ ਅੰਗ 7 ਉੱਤੇ:

ਤਿਸੁ ਵਿਚਿ ਜੀਅ ਜੁਗਤਿ ਕੇ ਰੰਗ ॥

ਤਿਨ ਕੇ ਨਾਮ ਅਨੇਕ ਅਨੰਤ ॥

ਹੋਰ ਵੇਖੋ ਕਿ ਨਾਮ ਹੀ ਪ੍ਰਭੂ ਦੇ ਰੂਪ ਨੂੰ ਬਿਆਨਦਾ ਹੈ

ਜੇਤਾ ਕੀਤਾ ਤੇਤਾ ਨਾਉ ॥  

ਜੇਤਾ = ਜਿਤਨਾ। ਕੀਤਾ = ਪੈਦਾ ਕੀਤਾ ਹੋਇਆ ਸੰਸਾਰ। ਜੇਤਾ ਕੀਤਾ = ਇਹ ਸਾਰਾ ਸੰਸਾਰ ਜੋ ਅਕਾਲ ਪੁਰਖ ਨੇ ਪੈਦਾ ਕੀਤਾ ਹੈ। ਤੇਤਾ = ਉਹ ਸਾਰਾ, ਉਤਨਾ ਹੀ। ਨਾਉ = ਨਾਮ, ਰੂਪ, ਸਰੂਪ। ❀ ਨੋਟ: ਅੰਗਰੇਜ਼ੀ ਵਿਚ ਦੋ ਸ਼ਬਦ ਹਨ ‘substance’ ਤੇ ‘property’ ਤਿਵੇਂ ਸੰਸਕ੍ਰਿਤ ਵਿਚ ਹਨ ‘ਨਾਮ’ ਤੇ ‘ਗੁਣ’ ਜਾਂ ‘ਮੂਰਤਿ’ ਤੇ ‘ਗੁਣ’। ਸੋ ‘ਨਾਮ’ (ਸਰੂਪ) ‘substance’ ਹੈ ਤੇ ਗੁਣ ‘property’ ਹੈ ਜਦੋਂ ਕਿਸੇ ਜੀਵ ਦਾ ਜਾਂ ਕਿਸੇ ਪਦਾਰਥ ਦਾ ‘ਨਾਮ’ ਰੱਖੀਦਾ ਹੈ, ਇਸ ਦਾ ਭਾਵ ਇਹ ਹੁੰਦਾ ਹੈ ਕਿ ਉਸ ਦਾ ਸਰੂਪ (ਸ਼ਕਲ) ਨੀਯਤ ਕਰੀਦਾ ਹੈ। ਜਦੋਂ ਉਹ ਨਾਮ ਲਈਦਾ ਹੈ, ਉਹ ਹਸਤੀ ਅੱਖਾਂ ਅੱਗੇ ਆ ਜਾਂਦੀ ਹੈ।

                         ਇਹ ਸਾਰਾ ਸੰਸਾਰ, ਜੋ ਅਕਾਲ ਪੁਰਖ ਨੇ ਬਣਾਇਆ ਹੈ, ਇਹ ਉਸ ਦਾ ਸਰੂਪ ਹੈ (‘ਇਹੁ ਵਿਸੁ ਸੰਸਾਰੁ ਤੁਮ ਦੇਖਦੇ, ਇਹੁ ਹਰਿ ਕਾ ਰੂਪੁ ਹੈ, ਹਰਿ ਰੂਪੁ ਨਦਰੀ ਆਇਆ’)।

ਵਿਣੁ ਨਾਵੈ ਨਾਹੀ ਕੋ ਥਾਉ ॥  

ਵਿਣੁ ਨਾਵੈ-‘ਨਾਮ’ ਤੋਂ ਬਿਨਾ, ਨਾਮ ਤੋਂ ਖ਼ਾਲੀ।

                         ਕੋਈ ਥਾਂ ਅਕਾਲ ਪੁਰਖ ਦੇ ਸਰੂਪ ਤੋਂ ਖ਼ਾਲੀ ਨਹੀਂ ਹੈ, (ਭਾਵ, ਜਿਹੜੀ ਥਾਂ ਜਾਂ ਪਦਾਰਥ ਵੇਖੀਏ ਉਹੀ ਅਕਾਲ ਪੁਰਖ ਦਾ ਸਰੂਪ ਦਿੱਸਦਾ ਹੈ, ਸ੍ਰਿਸ਼ਟੀ ਦਾ ਜ਼ੱਰਾ ਜ਼ੱਰਾ ਅਕਾਲ ਪੁਰਖ ਦਾ ਸਰੂਪ ਹੈ)।

ਆਓ ਹੁਣ ਉਸ ਸ਼ਬਦ ਨੂੰ ਵਿਚਾਰੀਏ:

ਤਿਲੰਗ ਮਹਲਾ ੧ ਘਰੁ ੩   

ੴ ਸਤਿਗੁਰ ਪ੍ਰਸਾਦਿ ॥

 ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥

ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥

ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥

ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥

ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

 ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥

ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥

ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥ {ਪੰਨਾ 721-722}

ਅਰਥ: ਮੇਰੇ ਪਿਆਰੇ ! ਮੇਰਾ ਸਰੀਰ ਤਾਂ ਮਾਇਆ ਅਤੇ ਲਬ ਨਾਲ ਰੰਗਿਆ ਗਿਆ ਫੇਰ ਮੈਂ ਭਲਾਂ ਆਪਣੇ ਪਤੀ ਕਰਤਾਰ ਜੀ ਨੂੰ ਕਿਵੇਂ ਚੰਗਾ ਲੱਗਾਂਗੀ |

                         ਮੇਰੇ ਪ੍ਰਭ ਜੀ, ਮੈਂ ਉਨਾਂ ‘ਤੇ ਕੁਰਬਾਨ ਹਾਂ ਜੋ ਤੁਹਾਡਾ  ਨਾਂ ਲੈਂਦੇ ਰਹਿੰਦੇ ਹਨ; ਭਾਵ ਹਮੇਸ਼ਾ ਤੁਹਾਡਾ ਨਾਂ ਲੈਕੇ  ਕੇ ਤੁਹਾਨੂੰ  ਯਾਦ ਕਰਦੇ ਹਨ  ਰਹਾਉ।

                         ਜੇ ਇਸ ਸਰੀਰ ਨੂੰ ਨੀਲਾਰੀ ਦੀ ਮੱਟੀ ਬਣਾਕੇ ਪ੍ਰਭਜੀ ਜੀ  ਨਾਂ ਦਾ ਰੰਗ ਚਾੜ੍ਹਿਆ ਜਾਵੇ  ਤਦ ਅਜਿਹਾ ਰੰਗ ਚੜ੍ਹਦਾ ਹੈ ਕਿ ਅਜਿਹਾ ਰੰਗ ਕਦੇ ਵੇਖਣ ਵਿੱਚ ਹੀ ਨਹੀਂ ਆਉਂਦਾ ਅਤੇ  ਉਤਰਦਾ  ਹੀ ਨਹੀਂ  ਭਾਵ ਉਨਾਂ ਦਾ ਪਿਆਰ ਘਟਦਾ ਹੀ ਨਹੀਂ |।੨|

                         ਜਿਨ੍ਹਾਂ ਜੀਵ ਇਸਤਰੀਆਂ ਦੇ ਤਨ ਮਨ ਕਰਤਾਰ ਜੀ ਵਿੱਚ ਰੰਗੇ ਗਏ, ਉਨਾਂ ਦੇ ਨਾਲ ਵਸਦੇ ਹਨ ਕਰਤਾਰ ਜੀ ਵੀ ਅਤੇ  ਨਾਨਕ ਦੀ ਇਹੋ ਅਰਦਾਸ ਹੈ ਕਿ ਅਜਿਹੀਆਂ ਪ੍ਰਭ ਰੱਤੀਆਂ ਦੇ ਪੈਰਾਂ ਦੀ ਧੂੜ ਮਿਲ ਜਾਵੇ (ਤਾਂਕਿ ਉਨਾਂ ਦੇ ਸੰਗ ਪ੍ਰਭ ਜੀ ਨਾਲ ਮਨ ਜੋੜਿਆ ਜਾ ਸਕੇ|)।੩।

                         ਹੈ ਨਾਨਕ ! ਦਰਅਸਲ ਆਪਣੇ ਪਿਆਰ ਦੇ ਰੰਗ ਵਿੱਚ ਰੰਗਣ ਵਾਲੇ ਕਰਤਾਰ ਜੀ ਆਪ ਹੀ ਹਨ; ਆਪਣੀ ਨਦਰ ਨਾਲ ਉਹ ਆਪ ਹੀ ਜੀਵ ਇਸਤਰੀਆਂ ਨੂੰ ਸਵਾਰਦੇ ਹਨ| ਉਹ ਫਿਰ ਉਨਾਂ ਨੂੰ ਚੰਗੀਆਂ ਲੱਗਦੀਆਂ ਹਨ  ਅਤੇ ਆਪਣੇ ਨਾਲ ਉਹ ਉਨਾਂ ਨੂੰ ਜੋੜ ਲੈਂਦੇ ਹਨ ।੪।੧।੩।

                         ਆਪਾਂ ਨੇ ਵੇਖ ਲਿਆ ਕਿ ਗੁਰੂ ਜੀ ਪ੍ਰਭਜੀ  ਦੇ ਨਾਮ ਲੈਣ ਵਾਲਿਆਂ ਦੀ ਕਿਵੇਂ ਸ਼ਿਲਾਘਾ ਕਰਦੇ ਹਨ !

                         ਗੁਰੂ ਜੀ ਲੋਕਾਂ ਨੂੰ ਸਿਰਫ ਉਸ ਕਰਤਾਰ ਜੀ ਨਾਲ ਜੋੜਦੇ ਹਨ ਜਿਨਾਂ ਨੇ ਸਾਰੀ ਸ੍ਰਿਸ਼ਟੀ ਸਾਜੀ; ਭਾਵੇਂ ਲੋਕਾਂ ਨੇ ਆਪਣੀਆਂ ਭਾਸ਼ਾਵਾਂ ਦੇ ਅਧਾਰ ਉੱਤੇ ਉਨ੍ਹਾਂ ਦੇ ਵੱਖਰੇ ਨਾਮ ਧਰ ਦਿੱਤੇ | ਨਾਮ ਧਰਨ ਨਾਲ ਕਰਤਾਰ ਜੀ ਦੀ ਹਸਤੀ ਤਾਂ ਉਹ ਹੀ ਰਹੀ| ਗੁਰੂ ਜੀ ਸਭ ਸ਼ਕਤੀਆਂ ਤੋਂ ਉੱਤੇ ਦਾ ਦਰਜਾ ਦੇਂਦੇ ਹਨ ਕਰਤਾਰ ਜੀ ਨੂੰ, ਕਿਉਂਕਿ  ਅਸਲ ਮੁੱਢ ਸਭ ਤਾਂ  ਓਹੀ ਹਨ | ਕਿਸੇ ਵੀ ਨਾਮ ਨਾਲ ਪ੍ਰਭਜੀ ਦੀ ਯਾਦ ਨੂੰ ਦਿਲ ਵਿਚ ਲਿਆਕੇ ਜਿਉਣਾ, ਲੋਕਾਂ ਨਾਲ ਵਤੀਰਾ ਕਰਨਾ ਅਤੇ ਕੰਮ ਕਰਕੇ ਰੋਜ਼ੀ ਕਮਾਉਣੀ ਹੀ ਗੁਰੂ ਜੀ ਦੇ ਸਿੱਖ ਦੀ ਸਾਧਨਾ ਹੈ| ਪ੍ਰਭਜੀ ਦੀ ਯਾਦ ਵਿਚ ਆਪਣਾ ਆਪ /ਹਉਮੈ  ਮਾਰਕੇ ਜਿਉਣ ਨੂੰ ਹੀ ਸਭ ਤੋਂ ਉੱਤਮ ਦੱਸਿਆ ਹੈ, ਕਿਉਂਕਿ ਸੰਸਾਰੀ ਗੁੰਝਲਾਂ ਤੇ ਵੈਰ ਵਿਰੋਧ ਹਉਮੈ ਦੀ ਹੀ ਉਪਜ ਹੁੰਦੇ ਹਨ |  ਇਸ ਲਈ ਬਿਨਾਂ ਕਿਸੇ ਝਿਜਕ ਦੇ ਕਰਤਾਰ ਜੀ ਨੂੰ ਕਿਸੇ ਵੀ ਨਾਮ ਨਾਲ ਯਾਦ ਕਰਦੇ ਰਹਿਣਾ ਚਾਹੀਦਾ ਹੈ, ਪਰ ਇਹ ਕਿਰਿਆ ਦੇ ਨਾਲ ਹਉਮੈਂ ਦਾ ਅੰਤ ਕਰਨਾ ਜਰੂਰੀ ਹੈ| ਤਦੇ ਗੁਰੂ ਜੀ ਸੰਸਾਰੀ ਕਿਰਿਆ ਕਰਮ ਨੂੰ ਬੇਕਾਰ ਸੱਦਦੇ ਹਨ, ਕਿਉਂਕਿ ਅਜਿਹੇ ਕਰਿਆ ਕਰਮ  ਕਰਮ ਕਰਵਾਉਣ ਵਾਲੇ ਪਖੰਡੀ  ਸਿਧੇ ਸਾਦੇ ਲੋਕਾਂ ਨੂੰ ਪ੍ਰਭ ਜੀ ਤੋਂ ਤੋੜਦੇ ਹਨ | 

ਸ਼ੁਭ ਇੱਛਾਵਾਂ

ਗੁਰਦੀਪ ਸਿੰਘ 

REMEMBERING THE CREATOR WITH HIS ANY NAME

In the Gurbani, the word ‘Naam’ is also interpreted as ‘ naon/name’ to advise the followers to remember the Creator with any name; the reason I tell this is that there are some Sikh-groups that tie the word ‘;Naam’ only to the ordinance of the Creator and as a result of it, remembering His name is interpreted in unique ways as now some preachers are saying that the Creator became gas. When the words like ‘Naam/name, Hukam/ordinance, sift/praise, and Maya/Maya are interpreted in a new way, it is realized that such a practice doesn’t hold water, because these words are used in various contexts in the bani and they change their meaning accordingly. Keeping this article limited to ‘Naam/nae’,  let us see how the Guru gives importance to remembering the Creator with His any given name. Regarding this, the Guru’s shabad, which states that remembering Him is profitable, is on 721-722, SGGS,

Let us first understand a few examples: some Sikh circles as stated above consider ‘Naam’ as Prabhji’s ‘Hukam/Ordinance’ only whereas ‘Naam’ is also used as the name of the Creator. In Mahan kosh by Kahn Singh, Naam is defined, “Naam +noun, a word used to explain anything. Mostly the noun is of two kinds. 1.materialistic/common/proper 2. Abstract animosity, beauty etc. ‘Naam’ is also used for the Creator “- “ਨਾਮ ਕੇ ਧਾਰੇ ਸਗਲੇ ਜੰਤ। ਨਾਮ ਕੇ ਧਾਰੇ ਖੰਡ ਬ੍ਰਹਮੰਡ.” In essence: Creator created the lives; the Creator created the universes. (ਸੁਖਮਨੀ/Sukhmani).3. adoption (giving the name) 4 memory 5 celebrity/reputation

                         Besides, ‘Naam’ interpreted as ‘naon’ is used for the oneness of the creator that envelops His creation in it.

ਜੇਤਾ ਕੀਤਾ ਤੇਤਾ ਨਾਉ ॥   ਵਿਣੁ ਨਾਵੈ ਨਾਹੀ ਕੋ ਥਾਉ ॥  

Jeṯā kīṯā ṯeṯā nā-o. Viṇ nāvai nāhī ko thā-o.  

In essence: all the Creation created by Him is His name (is His part). There is nothing (seen/unseen) place without His name(existence) 

Now lets us look at that shabda:

ਤਿਲੰਗ ਮਹਲਾ ੧ ਘਰੁ ੩

Ŧilang mėhlā 1 gẖar 3

Raag Tilang, the bani of First Nanak, house third

ੴ ਸਤਿਗੁਰ ਪ੍ਰਸਾਦਿ ॥

Ik-oaʼnkār saṯgur parsāḏ.

There is only one all Pervading Akalpurakh, who is known with the blessings of the Satiguru.

Page 721-722

ਇਹੁ ਤਨੁ ਮਾਇਆ ਪਾਹਿਆ ਪਿਆਰੇ ਲੀਤੜਾ ਲਬਿ ਰੰਗਾਏ ॥
ਮੇਰੈ ਕੰਤ ਨ ਭਾਵੈ ਚੋਲੜਾ ਪਿਆਰੇ ਕਿਉ ਧਨ ਸੇਜੈ ਜਾਏ ॥੧॥

Ih ṯan mā-i-ā pāhi-ā pi-āre līṯ-ṛā lab rangā-e.

Merai kanṯ na bẖāvai cẖolṛā pi-āre ki-o ḏẖan sejai jā-e. ||1||

In essence: Oh dear! This body is attached to Maya and colored in greed; you, my Spouse Prabh, are not pleased with my impure body, how can I, your bride, be with you, my Spouse?

ਹੰਉ ਕੁਰਬਾਨੈ ਜਾਉ ਮਿਹਰਵਾਨਾ ਹੰਉ ਕੁਰਬਾਨੈ ਜਾਉ ॥
ਹੰਉ ਕੁਰਬਾਨੈ ਜਾਉ ਤਿਨਾ ਕੈ ਲੈਨਿ ਜੋ ਤੇਰਾ ਨਾਉ ॥
ਲੈਨਿ ਜੋ ਤੇਰਾ ਨਾਉ ਤਿਨਾ ਕੈ ਹੰਉ ਸਦ ਕੁਰਬਾਨੈ ਜਾਉ ॥੧॥ ਰਹਾਉ ॥

Haʼn-u kurbānai jā-o miharvānā haʼn-u kurbānai jā-o.

Haʼn-u kurbānai jā-o ṯinā kai lain jo ṯerā nā-o.

Lain jo ṯerā nā-o ṯinā kai haʼn-u saḏ kurbānai jā-o. ||1|| Rahā-o.

Oh, Merciful Akalpurakh! I sacrifice to you repeatedly. I sacrifice also to those, who utter your name; yes, I sacrifice to those, who utter your name. Pause.

 How the body can be worth pleasing Akalpurakh spouse? The answer follows:

ਕਾਇਆ ਰੰਙਣਿ ਜੇ ਥੀਐ ਪਿਆਰੇ ਪਾਈਐ ਨਾਉ ਮਜੀਠ ॥
ਰੰਙਣ ਵਾਲਾ ਜੇ ਰੰਙੈ ਸਾਹਿਬੁ ਐਸਾ ਰੰਗੁ ਨ ਡੀਠ ॥੨॥

Kā-i-ā rańaṇ je thī-ai pi-āre pā-ī-ai nā-o majīṯẖ.

Rańaṇ vālā je rańai sāhib aisā rang na dīṯẖ. ||2||

If this body becomes dyer’s vat and the permanent color of Prabh’s love (name) is put in it, Prabh, the dyer, intensifies the color, then this body will have such a color of His love that it would appear as it has been never seen before (It will never fade).

ਜਿਨ ਕੇ ਚੋਲੇ ਰਤੜੇ ਪਿਆਰੇ ਕੰਤੁ ਤਿਨਾ ਕੈ ਪਾਸਿ ॥
ਧੂੜਿ ਤਿਨਾ ਕੀ ਜੇ ਮਿਲੈ ਜੀ ਕਹੁ ਨਾਨਕ ਕੀ ਅਰਦਾਸਿ ॥੩॥

Jin ke cẖole raṯ-ṛe pi-āre kanṯ ṯinā kai pās.

Ḏẖūṛ ṯinā kī je milai jī kaho Nānak kī arḏās. ||3||

Oh dear! Those persons who are totally drenched in the love of their Spouse Prabh have their Spouse. Nanak prays to have the dust of feet of such persons (Humbly seeks their company).

ਆਪੇ ਸਾਜੇ ਆਪੇ ਰੰਗੇ ਆਪੇ ਨਦਰਿ ਕਰੇਇ ॥
ਨਾਨਕ ਕਾਮਣਿ ਕੰਤੈ ਭਾਵੈ ਆਪੇ ਹੀ ਰਾਵੇਇ ॥੪॥੧॥੩॥

Āpe sāje āpe range āpe naḏar kare-i.

Nānak kāmaṇ kanṯai bẖāvai āpe hī rāve-e. ||4||1||3||

Our Spouse, Ekankar, creates; by bestowing grace, He drenches the brides (the mortals) in His love. Oh Nanak! If the soul bride becomes pleasing to her Spouse, Ekankar, He causes her to enjoy His company.

                         See how the Guru connects the followers to Akalpurakh through remembering His name. Thus he connects us with the Creator who created the worlds;the different people have given Him different names; nonetheless, the Creator remains the same. The Guru prioritizes the Creator to all other worldly Devtas or Devis, Avataras, because the origin of all is Him. According to the Guru, the Sikhs, by keeping the Creator in their hearts, should live in this world, behave with the world, and earn their living. Living here by eliminating one’s ego through the Creator’s memory is the most important task of a Sikh, because all the conflicts and animosity seen in this world are triggered by the ego. Therefore, we should remember Him with any name; however, it is important to get rid of our ego through His memory. That is the other reason that the Guru advises us to stay away from the religious rites and hypocritical acts, and those hypocrites who promote such kinds of ritualism disconnect the ignorant public from the Creator. 

Wishes

Gurdeep Singh

www.gursoch.com