(Its English version is at the end)
ਜਦੋਂ ਅਸੀਂ ਗੁਰੂ ਜੀ ਦੇ ਤੀਰਥ ਉੱਤੇ ਦੱਸੇ ਵਿਚਾਰ ਪੜ੍ਹਦੇ ਹਾਂ ਤਦ ਇਹ ਪਤਾ ਚਲਦਾ ਹੈ ਕਿ ਤੀਰਥਾਂ ਤੇ ਜਾਕੇ ਨਹਾਉਣ ਨੂੰ ਉਹ ਮਹੱਤਤਾ ਨਹੀਂ ਦੇਂਦੇ ਕਿਉਂਕਿ ਉਹ ਮਨ ਦੀ ਵਕਾਰਾਂ ਵਾਲੀ ਮੈਲ ਧੋਣ ਨੂੰ ਹੀ ਤੀਰਥ ਸਦਦੇ ਹਨ| ਬਹੁਤ ਸਾਰੇ ਸਿੱਖ ਦੱਖਣ ਵਿੱਚ ਬਣੇ ਗੁਰੂਦਵਾਰਿਆਂ ਦੇ ਦਰਸ਼ਨ ਕਰਨ ਲਈ ਇਹ ਸਮਝਕੇ ਜਾਂਦੇ ਹਨ ਕਿ ਗੁਰੂ ਜੀ ਉਨ੍ਹਾਂ ਦੀ ਉਡੀਕ ਕਰਦੇ ਹਨ ਕਿ ਜਿੰਦਗੀ ਵਿੱਚ ਇੱਕ ਵਾਰ ਉਹ ਜਰੂਰ ਉਥੇ ਜਾਣ| ਇਹ ਸੋਚ ਉਨ੍ਹਾਂ ਦੇ ਵਿੱਚ ਕਿਸ ਨੇ ਪਾ ਦਿੱਤੀ, ਮੈਨੂੰ ਕੋਈ ਪਤਾ ਨਹੀਂ| ਕੀ ਉਨ੍ਹਾਂ ਨੂੰ ਆਪਣੇ ਗੁਰੂ ਜੀ ਦੀ ਸੁਣਨੀ ਚਾਹੀਦੀ ਹੈ ਜਾਂ ਕਿਸੇ ਹੋਰ ਦੀ? ਮੈਂ ਤਾਂ ਸਭ ਨੂੰ ਛੱਡ ਕੇ ਗੁਰੂ ਜੀ ਦੇ ਸ਼ਬਦਾਂ ਨੂੰ ਹੀ ਤਰਜੀਹ ਦੇਂਦਾ ਹਾਂ| ਹਾਂ ਜੇ ਉਹ ਆਪਣੇ ਇਤਿਹਾਸਿਕ ਗੁਰੂਧਾਮਾਂ ਨੂੰ ਵੇਖਣ ਜਾਂਦੇ ਹਨ ਤਦ ਗੱਲ ਹੋਰ ਹੈ; ਗੁਰੂ ਧਾਮਾਂ ਨੂੰ ਵੇਖਣ ਜਾਣਾ ਚੰਗੀ ਗੱਲ ਹੈ, ਪਰ ਉਨ੍ਹਾਂ ਤੇ ਜਾਣ ਨੂੰ ਤੀਰਥ ਯਾਤਰਾ ਸਮਝਣਾ ਗਲਤ ਹੈ ਕਿਉਂਕਿ ਗੁਰਬਾਣੀ ਮੁਤਾਬਿਕ ਸਿੱਖਾਂ ਦਾ ਤੀਰਥ ਮਨ ਨੂੰ ਧੋਣ ਹੀ ਹੈ| ਦੱਖਣ ਗੁਰੂਧਾਮਾਂ ਤੇ ਜਾਣ ਦੀ ਮੇਰੀ ਇਸ ਕਰਕੇ ਇੱਛਾ ਨਹੀਂ ਕਿਉਂਕਿ ਉਥੇ ਇੱਕ ਜੀਵ ਦੀ ਬਲੀ ਦਿੱਤੀ ਜਾਂਦੀ ਹੈ ਜੋ ਸਿੱਖੀ ਦੇ ਵਿਰੁੱਧ ਹੈ ਕਿਉਂਕਿ ਜੀਵ ਦੀ ਬਲੀ ਦੇਣ ਦਾ ਗੁਰਬਾਣੀ ਵਿਰੋਧ ਕਰਦੀ ਹੈ| ਕਈ ਆਖਦੇ ਹਨ ਕਿ ਇਹ ਸ਼ੁਰੂ ਤੋਂ ਹੀ ਰਿਵਾਜ ਹੈ ਦੱਖਣ ਵਿਚ ; ਭਲਾਂ ਇਹ ਕਿਥੋਂ ਚੱਲ ਪਿਆ ? ਅਨੰਦਪੁਰ ਸਾਹਿਬ, ਗੁਰੂ ਜੀ ੩੮ ਸਾਲ ਦੇ ਕਰੀਬ ਰਹੇ ਪਰ ਉਥੇ ਤਾਂ ਅਜਿਹਾ ਘਟੀਆ ਰਿਵਾਜ ਹੈ ਨਹੀਂ, ਪਰ ਜਿਥੇ ਸਿਰਫ ੪ ਵਰ੍ਹੇ ਰਹੇ ਉਥੇ ਇਹ ਰਿਵਾਜ ਕਿਵੇਂ ਪੈ ਗਿਆ? ਅੱਖਾਂ ਮੀਚਕੇ ਵੇਖੀ ਜਾਣਾ ਛੱਡਕੇ, ਸਾਰੇ ਸਿੱਖਾਂ ਨੂੰ ਆਪਣੇ ਧਰਮ ਤੇ ਲੱਗ ਰਹੇ ਦਾਗ ਵਿਰੁੱਧ ਅਵਾਜ ਉਠਾਉਣੀ ਚਾਹੀਦੀ ਹੈ; ਮਿਸਾਲ ਲਈ ਜੇ ਸਿੱਖ ਉਥੇ ਇੱਕ ਸਾਲ ਵਾਸਤੇ ਵੀ ਨਾ ਜਾਣ, ਤਦ ਉਥੋਂ ਦੇ ਪ੍ਰਬੰਧਿਕ ਮਾਇਆ ਘਟਦੀ ਵੇਖਕੇ, ਆਪੇ ਇੱਕ ਜੀਵ ਦੀ ਬਲੀ ਦੇਣੀ ਛੱਡ ਦੇਣਗੇ | ਇਸੇ ਪ੍ਰਸੰਗ ਵਿੱਚ, ਆਓ ਵੇਖੀਏ ਉਹ ਸ਼ਬਦ ਜਿਸ ਵਿੱਚ ਗੁਰੂ ਜੀ ਨੇ ਤੀਰਥ ਦੇ ਅਸਲੀ ਅਰਥ ਸਮਝਾਏ ਹਨ; ਇਹ ਹੈ ਅੰਗ ੬੮੭:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
Ŧirath nāvaṇ jā-o ṯirath nām hai.
Ŧirath sabaḏ bīcẖār anṯar gi-ān hai.
ਅਰਥ ਨਿਚੋੜ: ਮੈਂ ਵੀ ਕਰਨ ਜਾਂਦਾ ਹਾਂ ਤੀਰਥ ਪਰ ਮੇਰਾ ਤੀਰਥ ਨਾਮ ਹੈ (ਕੋਈ ਥਾਂ ਨਹੀਂ) ਸ਼ਬਦ ਨੂੰ ਮਨ ਵਿੱਚ ਵਸਾਉਣਾ ਮੇਰਾ ਗਿਆਨ ਹੈ; ਇੰਝ ਇਹੋ ਮੇਰਾ ਤੀਰਥ ਹੈ |
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
Gur gi-ān sācẖā thān ṯirath ḏas purab saḏā ḏasāhrā.
Ha-o nām har kā saḏā jācẖa-o ḏeh parabẖ ḏẖarṇīḏẖarā.
ਗੁਰੂ ਗਿਆਨ ਹੀ ਸੱਚਾ ਤੀਰਥ ਹੈ ਅਤੇ ਇਹੋ ਮੇਰੇ ਪਵਿੱਤਰ ਦਿਨ ਹਨ, ਇੰਝ ਇਹੋ ਮੇਰਾ ਦੁਸਹਿਰਾ ਬਣ ਜਾਂਦਾ ਹੈ ( ਹੋਰਾਂ ਵਾਂਗ ਮੈਨੂੰ ਦੁਸਹਿਰੇ ਵਾਲੇ ਕਰਮ ਕਾਂਡਾਂ ਦੀ ਲੋੜ ਨਹੀਂ ਅਤੇ ਨਾ ਕਿਤੇ ਜਾਕੇ ਇਸ਼ਨਾਨ-ਤੀਰਥ- ਕਰਨ ਦੀ ਲੋੜ ਹੈ)| ਹੇ ਧਰਤੀ ਨੂੰ ਸੰਭਾਲਣ ਵਾਲੇ ਪ੍ਰਭ ਜੀਓ! ਮੈ ਤੁਹਾਡੇ ਕੋਲੋਂ ਤੁਹਾਡਾ ਨਾਮ ਮੰਗਦਾ ਹਾਂ|
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
Sansār rogī nām ḏārū mail lāgai sacẖ binā.
Gur vāk nirmal saḏā cẖānaṇ niṯ sācẖ ṯirath majnā. ||1||
ਪ੍ਰਭ ਜੀ ਬਿਨਾਂ ਸੰਸਾਰ ਵਿਕਾਰਾਂ ਵਿੱਚ ਲਿਬੜ ਰੋਗੀ ਬਣ ਜਾਂਦਾ ਹੈ ਅਤੇ ਇਸ ਦੀ ਦਵਾਈ ਪ੍ਰਭਜੀ ਦਾ ਨਾਮ ਹੀ ਹੈ | ਗੁਰੂ ਦੇ ਪਵਿੱਤਰ ਸ਼ਬਦ ਸਦਾਥਿਰੀ ਚਾਨਣ ਹਨ | ਜਿਸ ਦੇ ਨਾਲ ਸਹੀ ਇਸ਼ਨਾਨ ਹੁੰਦਾ ਹੈ (ਮਨ ਦਾ ) ਅਤੇ ਇਹੋ ਤੀਰਥ ਹੈ (ਮਨ ਦੀ ਮੈਲ ਤਾਰਨੀ ਹੈ; ਸਰੀਰ ਤਾਂ ਘਰੇ ਵੀ ਧੋ ਲਿਆ ਜਾਂਦਾ ਹੈ)|
ਭਲਾਂ ਇਹ ਮਨ ਦਾ ਤੀਰਥ ਹੁੰਦਾ ਕਿਵੇਂ ਹੈ ? ਅੰਗ ੪੯੧ ਤੇ ਗੁਰੂ ਜੀ ਦੱਸਦੇ ਕਿ ਇਹ ਮਨ ਤੀਰਥ ਕਿਵੇਂ ਬਣਦਾ ਹੈ?
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
ਨਾਨਕ ਸਤਿਗੁਰ ਮਿਲਿਐ ਹੁਕਮੁ ਬੁਝਿਆ ਏਕੁ ਵਸਿਆ ਮਨਿ ਆਇ ॥
ਜੋ ਤੁਧੁ ਭਾਵੈ ਸਭੁ ਸਚੁ ਹੈ ਸਚੇ ਰਹੈ ਸਮਾਇ ॥੫॥੬॥੮॥
Ih man kāsī sabẖ ṯirath simriṯ saṯgur ḏī-ā bujẖā-e.
Aṯẖsaṯẖ ṯirath ṯis sang rahėh jin har hirḏai rahi-ā samā-e. ||4||
Nānak saṯgur mili-ai hukam bujẖi-ā ek vasi-ā man ā-e.
Jo ṯuḏẖ bẖāvai sabẖ sacẖ hai sacẖe rahai samā-e. ||5||6||8||
ਅਰਥ ਨਿਚੋੜ: ਸਤਿਗੁਰੂ ਜੀ ਨੇ ਇਹ ਸਮਝਾ ਦਿੱਤਾ ਏ ਕਿ ਇਹ ਮਨ ਹੀ ਕਾਂਸੀ ਬਣ ਜਾਂਦਾ ਹੈ; ਇੰਝ ਇਹ ਤੀਰਥ ਬਣ ਜਾਂਦਾ ਹੈ; ਇਹੋ ਸਿਮ੍ਰਿਤਰੀਆਂ ਦਾ ਗਿਆਨ ਹੋ ਨਿਬੜਦਾ ਹੈ ਕਿਉਂਕਿ ਜਿਨ੍ਹਾਂ ਦੇ ਮਨਾਂ ਵਿੱਚ ਕਰਤਾਰ ਜੀ ਵੱਸ ਗਏ, ਉਨ੍ਹਾਂ ਦੇ ਮਨ ਅਠਾਹਠ ਤੀਰਥ ਬਣੇ ਰਹਿੰਦੇ ਹਨ|ਹੇ ਨਾਨਕ!ਜਦੋਂ ਸਤਿਗੁਰੂ ਜੀ ਨੂੰ ਮਿਲੀਦਾ ਹੈ ਤਦ ਪ੍ਰਭ ਜੀ ਦਾ ਹੁਕਮ ਸਮਝ ਆ ਜਾਂਦਾ ਹੈ ਅਤੇ ਮਨ ਸਿਰਫ ਇੱਕ ਪਰਮਾਤਮਾ ਵਿੱਚ ਟਿਕ ਜਾਂਦਾ ਹੈ|ਜੋ ਪ੍ਰਭ ਜੀ ਨੂੰ ਭਾਉਂਦਾ ਹੈ ਉਹੋ ਫੇਰ ਮਨ ਨੂੰ ਠੀਕ ਲਗਦਾ ਹੈ ਅਤੇ ਉਹ ਉਸੇ ਵਿੱਚ ਟਿਕਿਆ ਰਹਿੰਦਾ ਹੈ|
ਹੁਣ ਵੇਖੋ ਗੁਰੂਜੀ ਤੀਰਥ ਕਰਨ ਵਾਲਿਆਂ ਦੀ ਹਾਲਤ ਦੱਸਦੇ ਹਨ ਜੋ ਅੰਦਰ ਧੋਣ ਨਾਲੋਂ ਬਾਹਰਲਾ ਸਰੀਰ ਧੋ ਕੇ ਪਵਿੱਤਰ ਹੋਏ ਸਮਝਦੇ ਹਨ; ਇਹ ਗੁਰੂ ਵਾਕ ੭੮੯ ਉੱਤੇ ਹਨ:
ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
Mėhlā 1.
Nāvaṇ cẖale ṯīrthī man kẖotai ṯan cẖor.
Ik bẖā-o lathī nāṯi-ā ḏu-e bẖā cẖaṛī-as hor.
Bāhar ḏẖoṯī ṯūmṛī anḏar vis nikor.
Sāḏẖ bẖale aṇnāṯi-ā cẖor sė cẖorā cẖor. ||2||
ਅਰਥ ਨਿਚੋੜ: ਤੀਰਥ ਨਾਹਣ ਤਾਂ ਚੱਲ ਪਏ ਪਰ ਮਨ ਖੋਟੇ ਹਨ ਅਤੇ ਅੰਦਰ ਵਿਕਾਰ ਰੂਪੀ ਚੋਰ ਛੁਪੇ ਬੈਠੇ ਹਨ| ਨਹਾਉਣ ਨਾਲ ਇੱਕ ਬਾਹਰਲੀ ਮੈਲ ਤਾਂ ਉਤਰ ਗਈ, ਪਰ ਅੰਦਰਲੇ ਵਿਕਾਰਾਂ ਦੀ ਮੈਲ ਹੋਰ ਲੱਗ ਗਈ ਭਾਵ ਅੰਦਰ ਮੈਲ ਘਟੀ ਨਹੀਂ ਸਗੋਂ ਵੱਧ ਗਈ (ਦੋਗਲੇ ਵਤੀਰੇ ਨਾਲ) ਜਿਵੇਂ ਜੇ ਤੂਮੜੀ ਨੂੰ ਧੋਤਾ ਵੀ ਜਾਵੇ ਤਦ ਵੀ ਉਸ ਅੰਦਰਲੀ ਕੁੜੱਤਣ ਨਹੀਂ ਜਾਂਦੀ| ਇਸ ਲਈ ਮਾਇਆ ਤੋਂ ਦੂਰ ਰਹਿਣ ਵਾਲੇ ਭਲੇ ਇਨਸਾਨ (ਸਾਧ) ਬਿਨ ਤੀਰਥ ਕਰਿਆਂ ਹੀ ਚੰਗੇ ਹਨ ਕਿਉਂਕਿ ਚੋਰ ਤੀਰਥ ਨਹਾਕੇ ਵੀ ਚੋਰ ਹੀ ਰਹਿੰਦੇ ਹਨ|
ਇਸ ਲਈ ਆਓ ਗੁਰੂ ਜੀ ਦੀ ਮੰਨਕੇ ਆਪਾਂ ਆਪਣੇ ਮਨ ਨੂੰ ਧੋਣਾ ਸ਼ੁਰੂ ਕਰੀਏ; ਕਰਤਾਰ ਜੀ ਦੀ ਯਾਦ ਨਾਲ ਆਪਣੇ ਅੰਦਰਲੇ ਵਿਕਾਰਾਂ ਦਾ ਅੰਤ ਕਰਨਾ ਸ਼ੁਰੂ ਕਰੀਏ | ਗੁਰੂ ਸਾਹਿਬ ਜੀ ਦੇ ਕਹਿਣ ਅਨੁਸਾਰ ਇੰਝ ਅਸੀਂ ਅਸਲੀ ਤੀਰਥ ਕਰ ਸਕਾਂਗੇ ਅਤੇ ਲੋਕਾਚਾਰੀ ਤੀਰਥਾਂ ਦਾ ਭਾਰ ਉਡਾਉਣ ਦੀ ਲੋੜ ਨਹੀਂ ਪਵੇਗੀ| ਗੁਰੂ ਜੀ ਮੁਤਾਬਿਕ ਮਨ ਧੋਣਾ ਸਾਡਾ ਤੀਰਥ ਹੋਣਾ ਚਾਹੀਦਾ ਹੈ| ਸਾਡੇ ਤੀਰਥਾਂ ਉੱਤੇ ਜੀਵਾਂ ਦੀਆਂ ਬਲੀਆਂ ਦੇਣੀਆਂ ਸਾਡੇ ਗੁਰੂ ਸਾਹਿਬ ਜੀ ਦੀ ਤੁਹੀਣ ਹੀ ਹੈ| ਇਸ ਲਈ ਦੱਖਣ ਦੇ ਗੁਰੁਧਮ ਉੱਤੇ ਜੀਵ ਦੀ ਬਲੀ ਬੰਦ ਕਰਵਾਉਣੀ ਚਾਹੀਦੀ ਹੈ |
The Guru On The Pilgrimaging
As we read the Guru’s words on the pilgrimaging, we clearly learn that it has no importance in his mind; instead, he emphasizes to clean the mind, which doesn’t need water of a special place. Then why the Sikhs are seen rushing to the Gurdwaras in Deccan thinking their Guru calls them to be there at least once in a life time? Who has put such a kind of thinking in their minds? I don’t know. Should we listen to what the Guru says or believe what some other people say? I would prefer the Guru to all. If the Sikhs just go there to see their Historical Gurdwaras, then it is alright, but if they deem it as a pilgrimage, it is not what the Gurbani says. I don’t go to see Gurdwaras in Deccan, because there they sacrifice an innocent goat every year, which is condemned in the Gurbani. Instead of watching silently such a kind of practice that brings blot on the Sikhi, the Sikhs should openly oppose it. For an example, if they don’t go there for one year in its protest, the administration of the Gurdwaras will stop sacrificing a life outright as they will notice the income going down. First let us look at a shabda that elaborates on the pilgrimaging on 687, SGGS:
ਤੀਰਥਿ ਨਾਵਣ ਜਾਉ ਤੀਰਥੁ ਨਾਮੁ ਹੈ ॥
ਤੀਰਥੁ ਸਬਦ ਬੀਚਾਰੁ ਅੰਤਰਿ ਗਿਆਨੁ ਹੈ ॥
ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ ॥
ਹਉ ਨਾਮੁ ਹਰਿ ਕਾ ਸਦਾ ਜਾਚਉ ਦੇਹੁ ਪ੍ਰਭ ਧਰਣੀਧਰਾ ॥
ਸੰਸਾਰੁ ਰੋਗੀ ਨਾਮੁ ਦਾਰੂ ਮੈਲੁ ਲਾਗੈ ਸਚ ਬਿਨਾ ॥
ਗੁਰ ਵਾਕੁ ਨਿਰਮਲੁ ਸਦਾ ਚਾਨਣੁ ਨਿਤ ਸਾਚੁ ਤੀਰਥੁ ਮਜਨਾ ॥੧॥
Ŧirath nāvaṇ jā-o ṯirath nām hai .
Ŧirath sabaḏ bīcẖār anṯar gi-ān hai.
Gur gi-ān sācẖā thān ṯirath ḏas purab saḏā ḏasāhrā.
Ha-o nām har kā saḏā jācẖa-o ḏeh parabẖ ḏẖarṇīḏẖarā.
Sansār rogī nām ḏārū mail lāgai sacẖ binā .
Gur vāk nirmal saḏā cẖānaṇ niṯ sācẖ ṯirath majnā. ||1||
In essence: I do pilgrimage-ablution, but my pilgrimage-ablution is Akalpurakh’s name; reflecting on the Guru’s shabda works as my ablution, because it fills me with the divine knowledge. The Guru’s divine knowledge is an eternal pilgrimage. For me, it is my ten auspicious days and the ever Dussehra. “Oh Akalpurakh! You are the Protector of the world! I beg from you only your name”. The world is inflicted with the Maya disease (Vices), but Akalpurakh’s name is its curing medicine. Without Akalpurakh, the Maya filth is attached to the mortals. The Guru’s teaching is pure; it enlightens the mind always, and reflecting on it is like doing ablution at a pilgrimaging place.
Now read what the Guru says about those who go on pilgrimaging while keeping their minds filled with vices; it is on 789, SGGS:
ਮਃ ੧ ॥ ਨਾਵਣ ਚਲੇ ਤੀਰਥੀ ਮਨਿ ਖੋਟੈ ਤਨਿ ਚੋਰ ॥
ਇਕੁ ਭਾਉ ਲਥੀ ਨਾਤਿਆ ਦੁਇ ਭਾ ਚੜੀਅਸੁ ਹੋਰ ॥
ਬਾਹਰਿ ਧੋਤੀ ਤੂਮੜੀ ਅੰਦਰਿ ਵਿਸੁ ਨਿਕੋਰ ॥
ਸਾਧ ਭਲੇ ਅਣਨਾਤਿਆ ਚੋਰ ਸਿ ਚੋਰਾ ਚੋਰ ॥੨॥
Mėhlā 1.
Nāvaṇ cẖale ṯīrthī man kẖotai ṯan cẖor.
Ik bẖā-o lathī nāṯi-ā ḏu-e bẖā cẖaṛī-as hor.
Bāhar ḏẖoṯī ṯūmṛī anḏar vis nikor.
Sāḏẖ bẖale aṇnāṯi-ā cẖor sė cẖorā cẖor. ||2||
Slok of First Nanak.
In essence: People with wickedness in the minds and engrossed bodily in vices, go to pilgrimaging places to bathe. They clean one part of the filth-the bodily filth-but they get filth through their hypocritical acts. How can they become pure? Their nature is bitter (evil) as a gourd; if it is washed from outside, still within it remains the pure poison (bitterness); therefore, Har’s devotees are better off by not bathing on pilgrimaging places; good people remain good without ablutions and the thieves remain thieves even after doing the ablution.
Real pilgrimage is cleaning the mind, because once it becomes pure by eradicating all the vices, it becomes a pilgrimaging place itself:
ਇਹੁ ਮਨੁ ਕਾਸੀ ਸਭਿ ਤੀਰਥ ਸਿਮ੍ਰਿਤਿ ਸਤਿਗੁਰ ਦੀਆ ਬੁਝਾਇ ॥
ਅਠਸਠਿ ਤੀਰਥ ਤਿਸੁ ਸੰਗਿ ਰਹਹਿ ਜਿਨ ਹਰਿ ਹਿਰਦੈ ਰਹਿਆ ਸਮਾਇ ॥੪॥
Ih man kāsī sabẖ ṯirath simriṯ saṯgur ḏī-ā bujẖā-e.
Aṯẖsaṯẖ ṯirath ṯis sang rahėh jin har hirḏai rahi-ā samā-e. ||4||
When the Satiguru enables the follower to understand Har, his/her mind becomes a pilgrimage of Banaras and the knower of simiritis. Thus, the cleansed mind becomes equal to Sixty-eight pilgrimaging places as in it, Har dwells always.
Let us follow the Guru and start cleaning our minds; with the Creator’s memory, let us get rid of our vices. By doing so, we will be doing the real pilgrimage then, and we will not need to go on the established pilgrimages, for according to the Guru, cleaning the mind is a real pilgrimage. If the innocent lives are sacrificed at our sacred Guru houses, it will be an insult to the Guru. The sacrifice being done at the Gurdwaras in Deccan must be stopped.
Wishes
G.Singh