Previous Next

Our Duality And The Creator – ਸਾਡਾ ਦ੍ਵੈਤਪੁਣਾ ਤੇ ਏਕੰਕਾਰ

(Its English version is at the end) 

          ਬਸ ਇੱਕ ਲਕੀਰ ਟੱਪਣ ਵਰਗਾ ਕੰਮ ਹੈ ਗੁਰੂ ਨਾਲ ਜੁੜਕੇ ਆਪਣੀ ਦ੍ਵੈਤਪੁਣੇ ਨੂੰ ਤੋੜਨ ਦਾ ਤੇ ਚਾਰ ਚੁਫੇਰੇ ਫੈਲੇ ਰੱਬਜੀ ਦੇ ਪਿਆਰ ਵਿਚ ਗੁੰਮ ਹੋਕੇ ਜਿਉਣ ਦਾ; ਇਹ ਕਿਰਿਆ ਸਾਨੂੰ ਧਾਰਮਿਕਤਾ ਅਤੇ ਨੈਤਿਕਤਾ ਨਾਲ ਜੋੜਦੀ ਹੈ ਅਤੇ  ਸਾਨੂੰ ਹਉਮੈ ਤੋਂ ਮੁਕਤੀ ਕਰਵਾ ਦੇਂਦੀ ਹੈ| ਆਓ ਇਸ ਨੂੰ ਵਿਸਥਾਰ ਵਿਚ ਵਿਚਾਰੀਏ ਗੁਰੂ ਜੀ ਦੇ ਇਸ ਸ਼ਬਦ ਰਾਹੀਂ ਜੋ ਅੰਗ ੨੨੩ ਉੱਤੇ ਦਰਜ ਹੈ:

ਗਉੜੀ ਮਹਲਾ ੧ ॥ 

ਦੂਜੀ ਮਾਇਆ ਜਗਤ ਚਿਤ ਵਾਸੁ ॥ ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥

ਅਰਥ ਨਚੋੜ : ਸੰਸਾਰ ਆਪਣਾ ਚਿੱਤ ਪ੍ਰਭ ਜੀ ਵਿੱਚ ਨਹੀਂ ਬਲਕਿ ਮਾਇਆ ਵਿੱਚ ਰੱਖੀਂ ਬੈਠਾ ਹੈ, ਇਸੇ ਕਰਕੇ ਮਾਇਆ ਦੇ ਰੂਪ ਕਾਮ, ਕ੍ਰੋਧ  ਅਤੇ ਅਹੰਕਾਰ ਇਸ ਦਾ ਬਿਨਾਸ ਕਰਦੇ ਰਹਿੰਦੇ  ਹਨ| 

          ਚੇਤੇ ਰੱਖਣਾ, ਗੁਰੂ ਜੀ ਦੁਨੀਆਂ ਨੂੰ ਛੱਡਣ ਦੇ ਹੱਕ ਵਿੱਚ ਨਹੀਂ ਬਲਕਿ ਅਕਾਲਪੁਰਖ ਨੂੰ ਭੁਲਾਕੇ ਜਿਉਣ ਉੱਤੇ ਕਿੰਤੂ  ਕਰਦੇ ਹਨ, ਕਿਉਂਕਿ ਉਨਾਂ ਮੁਤਾਬਿਕ ਅਕਾਲਪੁਰਖ  ਨੂੰ ਭੁਲਾਕੇ ਅਸੀਂ ਗਲਤ ਪਾਸੇ ਚਲਦੇ ਹਾਂ  ਅਤੇ ਮਾਇਆ ਵਿੱਚ ਉਲਝੇ ਰਹਿੰਦੇ ਹਾਂ ਜੋ ਸਾਡੇ ਦੁਖਾਂ ਦਾ ਕਰਨ ਬਣ ਜਾਂਦੀ ਹੈ| ਉਨ੍ਹਾਂ ਨੂੰ ਯਾਦ ਰੱਖਕੇ ਜਿਉਣਾ ਜੇ ਆ ਜਾਵੇ, ਤਦ  ਸਮਝ ਪੈ  ਜਾਂਦੀ ਹੈ ਗੁਰੂ ਸਾਹਿਬ ਦੇ ਕਥਨ ਵਿਚ ਬੰਦ ਕੀਤੀ ਸਚਾਈ |

ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥

        (ਅਸਲੀਅਤ ਹੋਰ ਹੈ) ਏਕੰਕਾਰ ਤੋਂ ਬਿਨਾ ਦੂਸਰਾ ਕੋਈ ਹੈ ਹੀ ਨਹੀਂ| ਓਹੋ ਪਵਿੱਤਰ ਏਕੰਕਾਰ ਜੀ ਸਭ ਵਿੱਚ ਰਚੇ ਹੋਏ ਹਨ |

          ਇਹ ਗੱਲ ਵਿਚਰਨ ਵਾਲੀ ਹੈ ਕਿ ਇਹ ਸਭ ਕੁਝ ਜੋ ਦਿਸਦਾ  ਹੈ, ਜੇ ਉਹ ਸਭ ਕੁਝ ਪ੍ਰਭਜੀ ਹੀ ਹਨ, ਤਦ ਦੁਨੀਆਂ ਵਿੱਚ ਐਨੀ ਵਿਰੋਧਤਾ ਕਿਉਂ ਦਿਸਦੀ ਹੈ ? ਇੱਕ ਇਸ ਦਾ ਉੱਤਰ ਮਿਲਦਾ ਹੈ ਗੁਰੂ ਜੀ ਦੀਆਂ ਸਭ ਤੋਂ ਪਹਿਲੀਆਂ ਸਤਰਾਂ ਵਿੱਚ ਅਤੇ ਦੂਸਰਾ ਹੈ ਕਿ ਅਸੀਂ ਗੁਰੂ ਜੀ ਤੋਂ ਉਲਟ ਸਭ ਕੁਝ ਪ੍ਰਭ ਜੀ ਤੋਂ ਭਿੰਨ  ਹੀ ਵੇਖਦੇ ਹਾਂ, ਕਿਉਂਕਿ ਅਸੀਂ ਰਹਿੰਦੇ ਹੀ  ਦਵੈਤ ਸੋਚ ਅਧੀਨ ਹਾਂ; ਭਾਵ ਅਸੀਂ ਸਭ ਹਾਂ ਤਾਂ ਇੱਕ ਹੀ, ਪਰ ਆਪਣੀ ਵੱਖਰੀ ਹੈਸੀਅਤ ਵਿੱਚ ਗਲਤਾਨ ਹਾਂ | ਅਧਿਆਮਕਤਾ ਅਨੁਸਾਰ ਇਹੋ ਸਾਡਾ ਬਚਪਨਾ ਹੈ, ਕਿਓਂਕਿ ਗੁਰੂ ਜੀ ਦੀ ਸਿਖਿਆ ਲੈਕੇ ਵੀ ਅਸੀਂ ਆਪਣੀ ਸੋਚ ਨਹੀਂ ਛੱਡਦੇ  ਜਿਵੇਂ ਬੱਚਾ ਅੱਗ ਨੂੰ ਹੱਥ ਪਾਉਣ ਤੋਂ ਨਹੀਂ ਝਿਜਕਦਾ| ਜੇ ਤੁਸੀਂ ਗੁਰੂ ਜੀ ਗੱਲ ਮੰਨ ਲਵੋਂ, ਪਰ ਮੈਂ ਨਾ ਮੰਨਾ, ਤਦ ਆਪਣਾ ਵਿਰੋਧ ਬਣਿਆ ਹੀ ਰਹੇਗਾ ਅਤੇ ਇਸ ਪ੍ਰਸੰਗ ਵਿੱਚ ਮੈਂ ਭਟਕਿਆ ਰਹਾਂਗਾ ਪਰ ਤੁਸੀਂ ਨਹੀਂ, ਕਿਉਂਕਿ ਤੁਸੀਂ ਸੰਤੁਸ਼ਟ ਸਤਿਥੀ ਵਿਚ ਟਿਕ ਜੋਵੋਗੇ ਤੇ ਤੁਸੀਂ ਪ੍ਰਭਜੀ ਦੀ ਇੱਕਮਿਕਤਾ ਵਿਚ ਮਗਨ ਰਹੋਗੇ ; ਮੈਂ ਤੁਹਾਡੇ ਵਿਚਲੀਆਂ ਊਣਤਾਈਆਂ ਲੱਭਣ ਵਿਚ ਅਟਕਿਆ ਰਹਾਂਗਾ; ਬਸ ਇਹੋ ਫਰਕ ਹੈ| ਇਸ ਗੱਲ ਨੂੰ ਗੁਰੂ ਜੀ ਅਗਲੀਆਂ ਤੁਕਾਂ ਵਿੱਚ ਸਮਝਾਉਂਦੇ ਹਨ

ਦੂਜੀ ਦੁਰਮਤਿ ਆਖੈ ਦੋਇ ॥ ਆਵੈ ਜਾਇ ਮਰਿ ਦੂਜਾ ਹੋਇ ॥੨॥ 

          ਦੂਜਾ ਜੇ ਹੈ ਤਦ ਉਹ ਹੈ ਸਾਡੀ ਦੁਰਮਤਿ (ਦ੍ਵੈਤਪੁਣੇ ਨੂੰ ਬਰਕਰਾਰ ਰੱਖਣ ਵਾਲੀ), ਜੋ ਸਭ ਕੁਝ ਪ੍ਰਭ ਜੀ ਤੋਂ ਵੱਖ ਮਨੀਂ ਬੈਠੀ ਹੈ| ਇਸੇ ਕਾਰਣ ਇਨਸਾਨ ਆਉਂਦਾ ਜਾਂਦਾ ਰਹਿੰਦਾ ਅਤੇ ਮਰ ਕੇ ਫੇਰ ਦੂਜਾ ਹੋ ਨਿਬੜਦਾ ਹੈ | 

          ਭਾਵ ਇਹ ਕਿ  ਸਾਡੀ ਦੁਰਮਤ ਮੁਤਾਬਿਕ ਬਣੀ ਦਵੈਤ ਹੀ ਸਾਨੂੰ ਵੱਖਰੀ ਹੈਸੀਅਤ ਨਾਲ ਜੋੜ ਰੱਖਦੀ ਹੈ ਅਤੇ ਸਾਨੂੰ ਕਰਤਾਰ ਜੀ ਨਾਲ ਜੁੜਨ  ਨਹੀਂ ਦੇਂਦੀ| ਮਾਇਆ ਨੂੰ ਇੱਕ ਖੇਡ ਸਮਝੋ; ਜੋ ਇਸ ਵਿੱਚ ਮਸਤ ਹੋ ਗਿਆ, ਉਹ ਦਵੈਤ ਨੂੰ ਬਣਾਈ ਰੱਖੇਗਾ, ਕਿਉਂਕਿ ਖੇਡ ਦਾ ਅਧਾਰ ਹੀ ਦ੍ਵੈਤਪੁਣਾ ਹੈ| ਜੋ ਇਸ ਭਰਮ ਨੂੰ ਸਮਝ ਗਿਆ, ਉਹ ਇਸ ਖੇਡ ਵਿੱਚ ਗਲਤਾਨ ਨਹੀਂ ਹੋਏਗਾ ਅਤੇ ਕਦੇ  ਰੱਬ ਜੀ ਨਾਲੋਂ ਆਪਣੀ ਵੱਖਰੀ ਹੋਂਦ ਨਹੀਂ ਮਹਿਸੂਸੇਗਾ | ਇਹ ਸਥਿਤੀ ਸਹਿਜ ਅਵਸਥਾ ਦੀ ਹੈ ਜੋ ਪ੍ਰਭਜੀ ਦੇ ਪਿਆਰ ਵਿੱਚ ਨਿਰਲੇਪ ਹੋਇਆਂ ਪਾਈਦੀ ਹੈ;  ਕਠਨ ਹੈ ਪਰ ਅਸੰਭਵ ਨਹੀਂ|  

ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥

          ਮੈਂਨੂੰ ਤਾਂ ਧਰਤੋਂ ਤੋਂ ਅਸਮਾਨ ਤੀਕ ਹਰ ਔਰਤ, ਮਰਦ ਅਤੇ ਸੰਸਾਰ ਵਿੱਚ ਬਸ ਉਸੇ ਅਕਾਲਪੁਰਖ ਜੀ ਹੀ ਦਿਸਦੇ ਹਨ|

          ਗੁਰੂ ਜੀ ਦਿਲ ਦੀ ਉਸ ਸਹਿਜ ਸਥਿਤੀ ਬਾਰੇ  ਦੱਸਦੇ ਹਨ ਜਿਸ ਵਿੱਚ ਰਿਹਾਂ ਦਵੈਤ ਖਤਮ ਹੋ ਜਾਂਦੀ ਹੈ ਅਤੇ ਰੱਬ ਜੀ ਨਾਲ ਅਭੇਦਤਾ ਦਾ ਤਜੁਰਬਾ ਹੁੰਦਾ ਹੈ ਕਿਉਂਕਿ ਜਦੋਂ ‘ਮੈਂ’ ਹੀ ਨਾ ਰਹੇ, ਤਦ ਦੂਸਰਾ ਹੋਣ ਦਾ ਅਹਿਸਾਸ ਕਿਵੇਂ ਰਹੇਗਾ ? ਔਰਤ ਅਤੇ ਮਰਦ ਵੱਖਰੇ ਨਹੀਂ ਭਾਵੇਂ ਦਿਸਣ ਵਿੱਚ ਵੱਖ ਹਨ; ਇਹ ਦੁਰਮਤ ਹੈ ਜੋ ਦੋਨਾਂ ਨੂੰ ਵੀ ਦਵੈਤ ਨਾਲ ਵੇਖਦੀ ਹੈ|   

ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥

          ਮੈਂ  ਚੰਦ ਅਤੇ ਸੂਰਜ ਵਿੱਚ ਵੀ ਉਸੇ ਪ੍ਰਭਜੀ ਦੀ ਰੌਸ਼ਨੀ ਹੀ ਵੇਖਦਾ ਹਾਂ; ਮੈਂ  ਉਹੋ ਅਮਰ ਪ੍ਰੀਤਮ ਜੀ ਨੂੰ ਸਾਰੀਆਂ ਵਿੱਚ  ਵੱਸੇ  ਵੇਖਦਾ ਹਾਂ|

        ਫੇਰ ਸਭ ਕੁਝ ਦਿਸਦਾ ਅਤੇ ਅਣਦਿਖਦਾ ਰੱਬ ਜੀ ਵਿੱਚ ਸਮਾਇਆ ਹੋਣ ਦਾ ਹੀ ਅਹਿਸਾਸ ਹੁੰਦਾ ਹੈ | ਦ੍ਵੈਤਪੁਣਾ ਆਪਣੇ ਤੋਂ ਬਿਨਾਂ, ਸਭ ਕੁਝ ਪਰਾਇਆ ਹੋਣ ਦਾ ਯਕੀਨ ਕਰਵਾਉਂਦਾ ਹੈ| ਦੂਜਾ ਸੱਚ ਇਹ ਹੈ ਕਿ ਜੋ ਦਵੈਤ ਭਾਵਨਾ ਵਿੱਚ ਹਨ, ਉਹ ਸਭ ਪ੍ਰਭਜੀ ਵੱਲ ਪਿੱਠ ਕਰਕੇ ਜਿਉਂਦੇ ਹਨ| ਉਹ ਹਮੇਸ਼ਾ ਦੂਜੇ ਹੋਣ ਦੇ ਅਧੀਨ ਰਹਿੰਦੇ ਹਨ, ਗੁਰੂ ਜੀ ਦੇ ਦੱਸੇ ਆਤਮਕ ਸੱਚ ਤੋਂ ਲੱਖਾਂ ਮੀਲ ਦੂਰ| ਇਸੇ ਪ੍ਰਸੰਗ ਵਿੱਚ ਇਹ ਵੀ ਸੱਚ ਹੈ ਕਿ ਜੇ ਕੁਝ ਇਨਸਾਨ ਗੁਰੂ ਜੀ ਦੀ ਸਿਖਿਆ ਰਾਹੀਂ ਦੁਰਮੱਤ ਨੂੰ ਖਤਮ ਕਰਕੇ ਅਕਾਲਪੁਰਖ ਵਿੱਚ ਲੀਨ ਹੋ ਜਾਣ, ਤਦ ਵੀ ਸੰਸਾਰ ਵਿੱਚ ਵਿਰੋਧ ਬਣਿਆ ਰਹੇਗਾ|

ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥

          ਮਿਹਰ ਕਰਕੇ ਸਤਿਗੁਰਾਂ ਨੇ ਮੈਨੂੰ ਏਕੰਕਾਰ ਦਰਸਾ ਦਿੱਤਾ ਹੈ ਅਤੇ ਮੇਰਾ ਚਿੱਤ ਉਨ੍ਹਾਂ ਵਿੱਚ ਲਾ ਦਿੱਤਾ ਹੈ|

          ਇਹ ਦ੍ਵੈਤਪੁਣਾ ਸਤਿਗੁਰਾਂ ਦੇ ਰਾਹ ਉੱਤੇ ਚਲਦਿਆਂ ਖਤਮ ਕਰ ਸਕੀਦਾ ਹੈ; ਦੁਰਮੱਤ ਦ੍ਵੈਤਪੁਣੇ ਵਿੱਚ ਡਬੋ ਰੱਖਦੀ  ਹੈ, ਪਰ  ਸਤਿਗੁਰਾਂ ਦੀਆਂ ਦੁਆਵਾਂ ਨਾਲ ਅਕਾਲਪੁਰਖ ਦੇ ਦਰਸ਼ਨ ਵਿੱਚ ਜੀਵਨ ਗੁਜਰਦਾ ਹੈ | ਇਸ ਸਥਿਤੀ ਵਿੱਚ ਅਨੰਦ ਹੀ ਅਨੰਦ ਬਣਿਆਂ  ਰਹਿੰਦਾ ਹੈ|

ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਦੂਜਾ ਮਾਰਿ ਸਬਦਿ ਪਛਾਤਾ ॥੬॥

          ਗੁਰਮੁਖ ਗੁਰਾਂ ਦੇ ਸ਼ਬਦ ਰਾਹੀਂ ਆਪਣੀ ਦਵੈਤ  ਨੂੰ ਮਾਰਕੇ  ਕਰਤਾਰ ਜੀ ਨੂੰ ਜਾਣ ਲੈਂਦਾ ਹੈ (ਗੁਰਮੁਖ ਨੂੰ ਕਰਤਾਰ ਜੀ ਤੋਂ ਬਿਨਾ ਦੂਸਰਾ ਕੋਈ ਨਹੀਂ ਦਿਸਦਾ )| ਇੰਝ ਗੁਰੂ ਦੇ ਦਰਸਾਏ ਰਸਤੇ, ਜਿਸ ਵਿੱਚ ਆਪਣੀ ਹਉਮੈ ਨੂੰ ਖਤਮ ਕਰਕੇ ਜਿਉਣ ਦਾ ਉਪਦੇਸ਼ ਹੈ, ਉੱਤੇ ਚਲਕੇ ਗੁਰਮੁਖ ਲੋਕ ਦਵੈਤ ਤੋਂ ਮੁਕਤ ਹੋਕੇ ਰਹਿੰਦੇ ਹਨ, ਜਿਸ ਕਰਕੇ ਉਨ੍ਹਾਂ ਅੰਦਰ  ਸਭ ਪਾਸੇ ਰੱਬ ਜੀ ਦੀਆਂ ਜੋਤਾਂ ਦਾ ਫਿਲਾਓ ਉਭਰਿਆ ਰਹਿੰਦਾ ਹੈ|

ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥

           (ਗੁਰਾਂ ਦੀ ਦਿੱਤੀ ਸੋਝੀ ਰਾਹੀਂ ) ਇਸ ਗੱਲ ਦਾ ਵਿਸ਼ਵਾਸ਼ ਬਣ ਜਾਂਦਾ ਹੈ ਕਿ ਇੱਕੋ ਰੱਬ ਜੀ ਤੋਂ ਸਭ ਕੁਝ ਉਪਜਦਾ ਹੈ ਅਤੇ ਸਾਰੇ ਜਹਾਨਾਂ ਵਿੱਚ ਉਨ੍ਹਾਂ ਦਾ ਹੁਕਮ ਹੀ ਚਲਦਾ ਹੈ|

          ਫੇਰ ਇਹ ਵੀ ਸਮਝ ਆ ਜਾਂਦੀ ਹੈ ਕਿ ਹਰ ਸ਼ੈ ਪਰਮਾਤਮਾ ਤੋਂ ਹੀ ਪੈਦਾ ਹੁੰਦੀ ਹੈ ਅਤੇ ਉਨਾਂ ਦੇ ਹੁਕਮ ਅਧੀਨ ਰਹਿੰਦੀ ਹੈ; ਇਸ ਲਈ ਇਹ ਵੀ ਸਮਝ ਲਵੋ ਕਿ ਇਹ ਦ੍ਵੈਤਪੁਨ ਦਾ  ਅਹਿਸਾਸ ਵੀ ਉਨਾਂ ਦੀ ਸ਼ਕਤੀ  ਅਧੀਨ ਕਾਇਮ ਹੈ |

ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥

          (ਇਸ ਕਰਕੇ) ਇਹ ਜਾਣ ਲਵੋ ਕਿ ਦੋ ਹੀ  ਰਸਤੇ ਹਨ (ਗੁਰਮੁਖਤਾ ਅਤੇ ਦੁਰਮਤਿ ਵਾਲਾ) ਪਰ ਮਾਲਕ  ਦੋਨਾਂ ਦੇ  ਇੱਕੋ ਰੱਬ ਜੀ ਹਨ | ਗੁਰੂ ਦੀ ਸਿਖਿਆ ਰਾਹੀਂ ਰੱਬ ਜੀ ਦੇ ਹੁਕਮ ਨੂੰ ਪਛਾਣੋ|

          ਇਨਾਂ ਤੁਕਾਂ ਵਿੱਚ ਗੁਰੂ ਜੀ ਸਮਝਾਉਂਦੇ ਹਨ ਕਿ ਇਹ ਜੋ ਦੋ ਰਸਤੇ ਹਨ, ਇੱਕ ਦੁਰਮਤਿ ਵਾਲਾ ਅਤੇ ਦੂਸਰਾ ਗੁਰਮੁਖਤਾ| ਕਰਤਾਰ ਜੀ ਦੇ ਹੁਕਮ ਵਿੱਚ ਹੀ ਦ੍ਵੈਤਪੁਨ ਕਾਇਮ ਰਹਿੰਦਾ ਹੈ ਅਤੇ ਉਨਾਂ ਦੇ ਹੁਕਮ ਨਾਲ ਹੀ ਇਹ ਦ੍ਵੈਤਪੁਨ ਖਤਮ ਹੋ ਜਾਂਦਾ ਹੈ, ਕਿਉਂਕਿ ਇਨਾਂ ਦੋਨਾਂ ਰਸਤਿਆਂ ਦੇ  ਮਲਿਕ ਕਰਤਾਰ ਜੀ ਹੀ ਹਨ| ਇਸੇ ਕਰਕੇ ਗੁਰੂ ਦੀ ਸਿਖਿਆ ਰਾਹੀਂ ਪ੍ਰਭ ਜੀ ਦੇ ਹੁਕਮ ਨੂੰ ਪਛਾਣੋ ਅਤੇ ਦ੍ਵੈਤਪਣੇ ਵਿਚੋਂ ਬਾਹਰ ਨਿਕਲਣਾ ਸਿੱਖੋ|

ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥੯॥੫॥ 

          ਨਾਨਕ ਜੀ ਆਖਦੇ ਹਨ ਕਿ ਮੈਂ ਤਾਂ ਇੱਕੋ  ਪ੍ਰਭ ਜੀ ਦੀ ਸਿਫਤ ਕਰਦਾ ਹਾਂ ਜਿਹੜੇ ਸਾਰੇ ਰੰਗਾ, ਸ਼ਕਲਾਂ  ਅਤੇ ਦਿਲਾਂ ਵਿੱਚ ਵਸਦੇ ਹਨ|

          ਜੇ ਗੁਰੂ ਜੀ ਰੱਬ ਜੀ ਹੋਰਾਂ ਅਤੇ ਆਪਣੇ ਆਪ ਵਿੱਚ ਕੋਈ ਅਭਿਨਤਾ ਨਹੀਂ ਵੇਖਦੇ, ਤਦ ਉਨ੍ਹਾਂ ਨੂੰ ਗੁਰੂ ਮੰਨਣ ਵਾਲੇ  ਅਤੇ ਉਨਾਂ ਦੇ ਰਾਹ ਚਲਣ ਵਾਲੇ ਇੰਝ ਕਿਉਂ ਨਹੀਂ ਵੇਖਦੇ? ਗੁਰੂ ਜੀ ਸਮਝਾਉਂਦੇ ਹਨ ਕਿ ਕਰਤਾਰ ਜੀ ਦੀ ਹੀ ਸਿਫਤ ਕਰੋ ਜੋ ਹਰ ਥਾਂ, ਹਰ ਸ਼ੈ ਤੇ ਜੀਵ ਵਿੱਚ  ਸਮਾਏ ਹੋਏ ਹਾਜਰ ਨਾਜਰ ਰਹਿੰਦੇ ਹਨ| ਗੁਰੂ ਜੀ ਪ੍ਰਭ ਜੀ ਦੇ ਬਣਾਏ ਦ੍ਵੈਤਪੁਣੇ ਦੇ ਅਸੂਲ ਨੂੰ ਸਮਝਕੇ ਤੇ  ਇਸ ਵਿਚੋਂ ਨਿਕਲਕੇ, ਪ੍ਰਭਜੀ ਤੋਂ ਵੱਖਰੀ ਬਣਾਈ ਅਪਣੀ ਹਸਤੀ ਨੂੰ ਤੋੜਕੇ ਜਿਉਣ ਦੀ ਨਸੀਹਤ ਕਰਦੇ ਹਨ ਤਾਂਕਿ ਮਾਇਆ ਦੀ ਦੇਣ ਕਾਮ ਕ੍ਰੋਧ ਅਤੇ ਹੰਕਾਰ ਵਿਚੋਂ ਨਿਕਲਕੇ ਉਨਾਂ ਦੀ ਸਿਫਤ ਸਲਾਹ ਰਾਹੀਂ ਉਨਾਂ ਵਿੱਚ ਅਭੇਦ ਹੋਇਆ ਜਾ ਸਕੇ| ਕਰਤਾਰ ਜੀ ਵਿਚ ਅਭੇਦ ਹੋਕੇ ਜੀਣਾ ਹੀ ਸਿੱਖੀ ਦਾ ਆਖਰੀ ਮੰਤਵ ਹੈ, ਇਸੇ ਕਰਕੇ ਸਿੱਖੀ ਵਿਚ ਕਰਤਾਰ ਜੀ ਨਾਲ ਵਪਾਰ ਨੁਮਾ ਪਿਆਰ ਪਾਉਣ ਦਾ ਵਿਰੋਧ ਹੈ, ਭਾਵ ਇਹ ਸੋਚਣਾ ਕਿ ਇਹ ਕੰਮ ਹੋ ਜਾਵੇ ਤਦ ਅਸੀਂ ਐਨੀ ਤੁਹਾਡੀ ਸਿਫਤ ਕਰਾਂਗੇ ਵਗੈਰਾ ਵਗੈਰਾ | 

ਸ਼ੁਭ ਇੱਛਾਵਾਂ!

ਗੁਰਦੀਪ ਸਿੰਘ

 

Our Duality And The Creator

          It is just like crossing a line to get attached to the Guru to eliminate duality and getting saturated in the love of Prabh who is all pervading. This act alone attaches us with religious and ethical feelings and breaks us away from the ego we are enveloped in. Let us ponder over this shabda of the Guru on 223, SGGS:

ਗਉੜੀ ਮਹਲਾ ੧ ॥ 

ਦੂਜੀ ਮਾਇਆ ਜਗਤ ਚਿਤ ਵਾਸੁ ॥ ਕਾਮ ਕ੍ਰੋਧ ਅਹੰਕਾਰ ਬਿਨਾਸੁ ॥੧॥

Ga-oṛī mėhlā 1.

Ḏūjī mā-i-ā jagaṯ cẖiṯ vās. Kām kroḏẖ ahaʼnkār binās. ||1||

Raag Gaurhi, the bani of First Nanak.

In essence: The heart of the world is in Maya, and because of that, it gets ruined in lust, wrath, and conceit.

          Remember that the Guru doesn’t’ favor deserting the world, instead he questions our living without keeping His memory in our minds, because, according to him, we go astray as we start living forgetting Him by being indulged in the Maya pursuits. Thus, it becomes a cause of our pains and sufferings.

          This idea is expressed in the following verses:

ਦੂਜਾ ਕਉਣੁ ਕਹਾ ਨਹੀ ਕੋਈ ॥ ਸਭ ਮਹਿ ਏਕੁ ਨਿਰੰਜਨੁ ਸੋਈ ॥੧॥ ਰਹਾਉ ॥ 

Ḏūjā ka-uṇ kahā nahī ko-ī. Sabẖ mėh ek niranjan so-ī. ||1|| Rahā-o.

          How can I say there is another one? There is none other than Akalpurakh; only He, the immaculate one, permeates all. Pause.

          Now this is to understand that if whatever we see is the Creator Himself, then why do we perceive so much conflicts in the world? A part of its answer lies in the first verses and the second one is this that unlike the Guru, we live in duality, because the base of Maya is duality; in other words, our source is only one: our Creator, but we are strongly convinced to have our separate existence than the Creator. As per the spiritualistic thought, our approach is immature, because after learning the reality from the Guru, we remain stuck with our own thoughts like a child who remains ready to touch the fire if not counselled. For example, if you believe in what the Guru says but I don’t, then our animosity will remain in existence; nonetheless, in this context I will remain in an exasperating situation but not you, since you will remain settle in a state of mind lacking duality. I will remain stuck in finding faults in you; however, you will remain engrossed in Prabh’s love; only this is the difference.

          This is the basic principle of the Sikhi that everything, life, place and beyond is the Creator Himself; obviously, Maya is here as per His ‘will’.

ਦੂਜੀ ਦੁਰਮਤਿ ਆਖੈ ਦੋਇ ॥ ਆਵੈ ਜਾਇ ਮਰਿ ਦੂਜਾ ਹੋਇ ॥੨॥ 

Ḏūjī ḏurmaṯ ākẖai ḏo-e. Āvai jā-e mar ḏūjā ho-e. ||2||

          It is the bad-intellect that causes the mortal to say that Akalpurakh’s creation is separate from Him; because of that bad thinking, the mortal comes and goes and remains separated (from Him).

          It means that our tainted intellect retains our duality of being a separate existence from the Creator and doesn’t let us get coupled with Him. Deem it as a game of Maya; whoever got possessed with it will keep duality intact, because its base is Maya; however, the one who comprehends this illusion will not embrace duality; thus, one will never accept one’s separate existence from Him. This state of mind is attained through drenching in His love; it is very difficult but not impossible.

           Above, it is made clear that those ones, who think that the Creator is totally separate from His creation, are in the duality. It is the mortal’s duality or faith, in other than the Creator that puts him/her on a wrong path. To realize the above idea, let’s understand the word, ਦੋਇ /Doe”. It is explained in the following:

ਧਰਣਿ ਗਗਨ ਨਹ ਦੇਖਉ ਦੋਇ ॥ ਨਾਰੀ ਪੁਰਖ ਸਬਾਈ ਲੋਇ ॥੩॥ 

Ḏẖaraṇ gagan nah ḏekẖ-a-u ḏo-e. Nārī purakẖ sabā-ī lo-e. ||3||

          I don’t see any other than Him on the earth or the sky; Akalpurakh permeates the women, the men, and the entire universe.

          Above the Guru expresses that state of mind in which the duality is ended and an experience of being one with Akalpurakh is realized, because when the sense of ‘I’ is gone, then how a sense of being separate from Him can exist? There is no difference between a woman and a man though they look different; it is our ill intellect that makes us see them separate.

ਰਵਿ ਸਸਿ ਦੇਖਉ ਦੀਪਕ ਉਜਿਆਲਾ ॥ ਸਰਬ ਨਿਰੰਤਰਿ ਪ੍ਰੀਤਮੁ ਬਾਲਾ ॥੪॥ 

Rav sas ḏekẖ-a-u ḏīpak uji-ālā. Sarab niranṯar parīṯam bālā. ||4||

          I see the light of the Sun and the Moon, but I see the young (ever fresh and evergreen) beloved Akalpurakh present in all.

        All what is seen or unseen motivates us to see Him present all over; nonetheless, duality makes a person realize to be of a separate being than the Creator. The other truth is this that those who live in duality have turned their backs toward Prabh. They live under it and remain far away from Him. In this context, it should be realized that if a few people succeed in eliminating their feelings of duality, still the worldly conflicts will stay. Throughout this Shabda, the Guru keeps identifying Him in all: everything and everywhere.

ਕਰਿ ਕਿਰਪਾ ਮੇਰਾ ਚਿਤੁ ਲਾਇਆ ॥ ਸਤਿਗੁਰਿ ਮੋ ਕਉ ਏਕੁ ਬੁਝਾਇਆ ॥੫॥ 

Kar kirpā merā cẖiṯ lā-i-ā. Saṯgur mo ka-o ek bujẖā-i-ā. ||5||

          As Ekankar has showered mercy on me, I am attached to Him. I have realized Him through the Satiguru.

          Duality is eliminated by treading on the Guru’s path; otherwise, ill intellect saturates us in duality; however, one spends life by envisioning Him all over with the Guru’s blessings. This situation is a state of bliss in which the mind settles down within.

ਏਕੁ ਨਿਰੰਜਨੁ ਗੁਰਮੁਖਿ ਜਾਤਾ ॥ ਦੂਜਾ ਮਾਰਿ ਸਬਦਿ ਪਛਾਤਾ ॥੬॥ 

Ėk niranjan gurmukẖ jāṯā. Ḏūjā mār sabaḏ pacẖẖāṯā. ||6||

          Through the Guru Ekankar, the immaculate one, is known and the concept of ‘two’ (the Creation is distinct) is eradicated.

          The Guru oriented one kills his/her duality through the Guru’s teachings (sees none but Him); thus, the Guru’s teaching is to live by eliminating self-conceit and duality and to become able to see Him all over.

ਏਕੋ ਹੁਕਮੁ ਵਰਤੈ ਸਭ ਲੋਈ ॥ ਏਕਸੁ ਤੇ ਸਭ ਓਪਤਿ ਹੋਈ ॥੭॥ 

Ėko hukam varṯai sabẖ lo-ī. Ėkas ṯe sabẖ opaṯ ho-ī. ||7||

          Alone Har’s ordinance is prevalent in all the worlds, and from Him, all have emanated.

          Then it is comprehended the source of all is the Creator and all remain under His ordinance; here it must be realized that duality is also a part of His ordinance.

ਰਾਹ ਦੋਵੈ ਖਸਮੁ ਏਕੋ ਜਾਣੁ ॥ ਗੁਰ ਕੈ ਸਬਦਿ ਹੁਕਮੁ ਪਛਾਣੁ ॥੮॥ 

Rāh ḏovai kẖasam eko jāṇ. Gur kai sabaḏ hukam pacẖẖāṇ. ||8||

          There are two ways: the worldly way and the spiritual way. The master of both ways is Akalpurakh (both paths do exist as per His ‘will’). (Oh mortal!) through the Guru’s shabda, understand Akalpurakh’s ordinance (of the both paths).

          In the above verses, the Guru says that there are only two paths: one is to live by being guided by ill intellect and the other one is to live as per the Guru’s advice; nonetheless, the creator of the two paths is Him. In his ordinance, the mortal embraces duality and in His ordinance, he forsakes it; therefore, through the Guru’s advice, we must recognize His ordinance and learn how to get out of our duality complex.

ਸਗਲ ਰੂਪ ਵਰਨ ਮਨ ਮਾਹੀ ॥ ਕਹੁ ਨਾਨਕ ਏਕੋ ਸਾਲਾਹੀ ॥੯॥੫॥

Sagal rūp varan man māhī. Kaho Nānak eko sālāhī. ||9||5||

          Oh Nanak! Say this: I praise only Akalpurakh, who is in the all forms, castes, and the minds of all (because there is no other than Him in all, period).

          If the Guru doesn’t see any difference between the creator and His creation, why those who are his followers don’t have that kind of attitude? The Guru counsels his followers to praise The Creator who is present in all and everywhere. He advises them to live by abandoning the conceit that deems a separate identity than the Creator so that through His praise they can absorb in Him. Living being one with the Creator is a Sikh’s ultimate goal; therefore, in the Sikhi, it is not valued to live while creating conflicts with Him and His creation or to love Him with an attitude to grind one’s ax, or in a trade behavior which means if He listens to our prayers we will praise Him.

Wishes!

Gurdeep Singh

Who Does Live Within?

Who Does Live Within? book

In this book, through an analysis of some scientific findings in context of human psyche, a unique observation of the spiritual seers is expressed that surpasses the concept of human body from its conception to its end.

Read about their world embracing appeal for the goodwill of the universe contrary to the world leaders who bind the human race with conflicts.

Learn how the spiritual seers do not accept death as the end of a life and how they define a constant occurring change in the universe. Also learn how they see that the one who lives within is not the one who is known in a society.

Book name: Who Does Live Within?

Author: Gurdeep Singh

Author’s Website : www. gursoch.com

Year of Publishing: 2019

Language : English

Publisher : Unistar Books Pvt. Ltd

 

ਧਾਰਮਿਕ ਕਵਿਤਾਵਾਂ – (ਲੇਖ਼ਕ – ਯਸ਼ੂ ਜਾਨ)

ਗੁਰੂਆਂ ਦੀ ਬਾਣੀ

ਗੁਰੂਆਂ ਦੀ ਬਾਣੀ ਦੱਸ ਰਹੀ ਹੈ ਜੀਣ ਦਾ ਮਕਸਦ,
ਸੱਚੇ ਰਾਹ ਤੇ ਚੱਲਕੇ ਅੰਮ੍ਰਿਤ ਪੀਣ ਦਾ ਮਕਸਦ

ਉੱਡਣ ਲੱਗੇ ਹੰਕਾਰ ‘ ਚ ਜੋ ਅਸਮਾਨੋਂ ਉੱਚੇ,
ਖੋਲ੍ਹੇ ਭੇਦ ਹੈ ਕੀ ਨੀਵੀਂ ਜ਼ਮੀਨ ਦਾ ਮਕਸਦ

ਦੱਸ ਰਹੀ ਹੈ ਸਭ ਨੇ ਜਾਣਾ ਧੁਰ ਦਰਗਾਹੇ,
ਭਗਤੀ ਦੇ ਵਿੱਚ ਕਾਹਤੋਂ ਹੋਣਾ ਲੀਨ ਦਾ ਮਕਸਦ

ਇੱਕ ਦਿਨ ਦੇਹ ਦੇ ਪੁਰਜ਼ੇ ਢਿੱਲੇ ਪੈ ਜਾਣੇ ਨੇ,
ਵਿੱਚ ਸ਼ਰੀਰ ਦੇ ਚਲਦੀ ਹੋਈ ਮਸ਼ੀਨ ਦਾ ਮਕਸਦ

ਯਸ਼ੂ ਜਾਨ ਤੇਰਾ ਇੱਕ ਦਿਨ ਘੋਗਾ ਚਿੱਤ ਹੋ ਜਾਣਾ,
ਲੱਗ ਜਾਊ ਪਤਾ ਜ਼ਿੰਦਗੀ ਇਸ ਹਸੀਨ ਦਾ ਮਕਸਦ |

 

ਬਾਬੇ ਨਾਨਕ ਨੇ

ਸੁੱਤੇ ਲੋਕ ਜਗਾਏ ਬਾਬੇ ਨਾਨਕ ਨੇ,
ਕਰਨੇ ਤਰਕ ਸਿਖਾਏ ਬਾਬੇ ਨਾਨਕ ਨੇ

ਹੱਥੀਂ ਕਿਰਤ ਕਰੋ ਤੇ ਖਾਓ ਖੁਸ਼ੀ-ਖੁਸ਼ੀ,
ਮਿਹਨਤ ਕਰਨੇ ਲਾਏ ਬਾਬੇ ਨਾਨਕ ਨੇ

ਸੱਚਾ ਨਾਮ ਹੈ ਉਸਦਾ ਰੱਬ ਇੱਕੋ ਹੀ ਹੈ,
ਬਾਣੀ ਪੜ੍ਹਨ ਲਗਾਏ ਬਾਬੇ ਨਾਨਕ ਨੇ

ਚਮਤਕਾਰਾਂ ਤੋਂ ਉੱਪਰ ਉਠਕੇ ਗੱਲ ਕਰੋ,
ਐਸੇ ਤੱਥ ਸਮਝਾਏ ਬਾਬੇ ਨਾਨਕ ਨੇ

ਯਸ਼ੂ ਜਾਨ ਦਾ ਸੋਚ ਹਨੇਰਾ ਦੂਰ ਹੋਇਆ,
ਜਦ ਵਿਹੜੇ ਰੁਸ਼ਨਾਏ ਬਾਬੇ ਨਾਨਕ ਨੇ|

 

ਬਾਜਾਂ ਵਾਲੇ ਦੀ ਸਿਫ਼ਤ

ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਉਹਨਾਂ ਸਾਨੂੰ ਸ਼ੇਰ ਬਣਾਇਆ ਜਿੱਤੀ ਵੀ ਲੜਾਈ ਸੀ ਹੱਕ ਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਤੀਰ ਉਹਨਾਂ ਦੇ ਤਿੱਖੇ ਸੀ ਤੇ ਸ਼ਬਦ ਉਹਨਾਂ ਦੇ ਮਿੱਠੇ ਸੀ,
ਉਹਨਾਂ ਕੌਮ ਦੀ ਖ਼ਾਤਿਰ ਸਿਰ ਦਿੱਤਾ ਜਦ ਬਾਕੀ ਹਟ ਗਏ ਪਿੱਛੇ ਸੀ,
ਜੋ ਸਾਨੂੰ ਬਖ਼ਸ਼ੀ ਮਤ ਉਹਨਾਂ ਕੋਈ ਸਰਕਾਰ ਨਹੀਂ ਖੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਲੱਖਾਂ ਪਰਿਵਾਰ ਬਚਾਉਣ ਲਈ ਉਹਨਾਂ ਵਾਰ ਸਾਰਾ ਪਰਿਵਾਰ ਦਿੱਤਾ,
ਬਿਨ ਮਾਂ – ਬਾਪ ਦੇ ਬੱਚਿਆਂ ਨੂੰ ਉਹਨਾਂ ਹੱਦੋਂ ਵੱਧਕੇ ਪਿਆਰ ਦਿੱਤਾ,
ਅਸੀਂ ਸੱਚੇ ਸਿੱਖ ਗੁਰੂ ਗੋਬਿੰਦ ਦੇ ਜਿਹਨਾਂ ਨੂੰ ਮੌਤ ਨਹੀਂ ਛੋਹ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ

ਮੈਂ ਨਿਤਨੇਮ ਗੁਰਬਾਣੀ ਨੂੰ ਪੜ੍ਹਦਾ ਹਾਂ ਮਨ ਚਿੱਤ ਲਾਕੇ ਜੀ,
ਮੈਂ ਪੱਗ ਬੰਨ੍ਹਾਂ ਦਸ਼ਮੇਸ਼ ਪਿਤਾ ਨੂੰ ਸੱਚੇ ਮਨ ਨਾਲ ਧਿਆ ਕੇ ਹੀ,
ਸਾਡੀ ਸੋਚ ਹੈ ਗੁਰੂ ਗ੍ਰੰਥ ਸਾਹਿਬ ਜੋ ਵਹਿਮ, ਪਖੰਡ ਨਹੀਂ ਢੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ,
ਬਾਜਾਂ ਵਾਲੇ ਦੀ ਸਿਫ਼ਤ ਮੇਰੇ ਸ਼ਬਦਾਂ ਕੋਲੋਂ ਨਹੀਂ ਹੋ ਸਕਦੀ|

 

ਲੇਖ਼ਕ ਬਾਰੇ

ਯਸ਼ੂ ਜਾਨ (੯ ਫਰਵਰੀ ੧੯੯੪-) ਪੰਜਾਬੀ ਦੇ ਯੁਵਾ ਕਵੀ ਅਤੇ ਲੇਖਕ ਹਨ। ਉਹ ਜਲੰਧਰ ਸ਼ਹਿਰ ਦੇ ਰਹਿਣ ਵਾਲੇ ਹਨ। ਉਹਨਾਂ ਦਾ ਜੱਦੀ ਪਿੰਡ ਚੱਕ ਸਾਹਬੂ ਸ਼ਹਿਰ ਅੱਪਰੇ ਦੇ ਨਜ਼ਦੀਕ ਹੈ।ਉਨ੍ਹਾਂ ਦੇ ਪਿਤਾ ਜੀ ਦਾ ਨਾਂ ਸ਼੍ਰੀ ਰਣਜੀਤ ਰਾਮ ਅਤੇ ਮਾਤਾ ਜਸਵਿੰਦਰ ਕੌਰ ਜੀ ਹਨ। ਉਨ੍ਹਾਂ ਨੂੰ ਬਚਪਨ ਤੋਂ ਹੀ ਕਲਾ ਨਾਲ ਪਿਆਰ ਹੈ । ਗੀਤ, ਕਵਿਤਾਵਾਂ ਅਤੇ ਗ਼ਜ਼ਲ਼ਾਂ ਲਿਖ਼ਣਾ ਉਨ੍ਹਾਂ ਦਾ ਸ਼ੌਕ ਹੈ । ਉਹਨਾਂ ਨੂੰ ਅਲੱਗ-ਅਲੱਗ ਵਿਸ਼ਿਆਂ ਤੇ ਖੋਜ ਕਰਨਾ ਬਹੁਤ ਚੰਗਾ ਲੱਗਦਾ ਹੈ ।ਉਹ ਆਪਣੀ ਕਾਮਯਾਬੀ ਵਿੱਚ ਆਪਣੀ ਧਰਮ ਪਤਨੀ ਸ਼੍ਰੀਮਤੀ ਮਰਿਦੁਲਾ ਦਾ ਬਹੁਤ ਵੱਡਾ ਯੋਗਦਾਨ ਮੰਨਦੇ ਹਨ| (ਇਹ ਜਾਣਕਾਰੀ ਦਿੱਤੀ ਗਈ ‘ਯਸ਼ੂ ਜਾਨ’ ਵੱਲੋਂ)

Envisioning The Invisible / ਅਣਦਿਖ ਨੂੰ ਵੇਖਣਾ

  (Its English version is at the end) 

        ਰੱਬ ਜੀ ਅਜੂਨੀ ਹਨ; ਆਕਾਰ ਰਹਿਤ ਹਨ; ਫੇਰ ਉਨ੍ਹਾਂ ਨੂੰ ਕਿਵੇਂ ਵੇਖਿਆ ਜਾ ਸਕਦਾ ਹੈ? ਇਸੇ ਬੁਝਾਰਤ ਅਧੀਨ, ਨਾਸਤਕ ਤਦੇ ਤਾਂ ਬਿਆਨ ਕਰਦੇ ਰਹਿੰਦੇ ਹਨ  ਕਿ ਰੱਬ ਜੀ ਤਾਂ ਹਨ ਹੀ ਨਹੀਂ; ਉਨ੍ਹਾਂ ਦੇ ਬਿਆਨ ਸਾਨੂੰ ਇਸ ਕਹਾਵਤ ਨਾਲ ਜੋੜ ਦੇਂਦੇ ਹਨ: ਟੋਹਬੇ ਵਿੱਚ  ਬੈਠੇ ਡੱਡੂ ਨੂੰ ਉਸ ਦੇ ਟੋਹਬੇ ਤੋਂ ਵੱਡਾ ਹੋਰ  ਕੁਝ ਨਹੀਂ ਲਗਦਾ, ਕਿਉਂਕਿ ਉਸ ਨੇ ਬਾਹਰ ਨਿਕਲ ਕੇ ਹੋਰ ਕੁਝ ਵੇਖਿਆ ਹੀ ਨਹੀਂ ਹੁੰਦਾ| ਪਰ ਅਧਿਆਤਮਿਕਤਾ ਵਿਚ ਪ੍ਰਪੱਕਤਾ ਪਾਉਣ ਵਾਲੇ ਮਨ ਦੀ ਉਸ ਸਤਹਿ ਤੇ ਪੁੱਜ ਜਾਂਦੇ ਹਨ, ਜਿਸ ਵਿਚ ਰੱਬ ਜੀ ਤੋਂ ਬਿਨਾਂ ਉਨ੍ਹਾਂ ਨੂੰ  ਹੋਰ ਕੁਝ ਦਿਸਦਾ ਹੀ ਨਹੀਂ  ਅਤੇ ਉਹ ਊਚੀ ਊਚੀ ਪੁਕਾਰਦੇ ਹਨ ‘ ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ ॥ (ਅੰਗ 485) ਭਾਵ ਸਭ ਕੁਝ ਤੇ ਸਾਰੇ ਪਾਸੇ ਪ੍ਰਭ ਜੀ ਹੀ ਹਨ, ਹੋਰ ਦੂਜਾ ਕੋਈ ਨਹੀਂ ’| ਅਸੀਂ ਆਮ ਲੋਕ ਅਜਿਹੇ ਤਾਕਤਵਰ ਸੰਤ ਤੇ ਗੁਰੂ  ਦਾ ਆਦਰ ਕਰਦੇ ਹਾਂ ਇੱਕ ਆਸ ਵਿੱਚ ਕਿ ਸ਼ਾਇਦ ਸਾਡੇ ਤੇ ਦਇਆ ਹੋ ਜਾਵੇ ਤੇ ਅਸੀਂ ਵੀ  ਪ੍ਰਭ ਜੀ  ਦੇ ਦਰਸ਼ਨ ਕਰ ਲਈਏ| ਸਿੱਖ ਗੁਰੂ ਸਾਹਿਬਾਨ ਪ੍ਰਭਜੀ ਨੂੰ ਵੇਖਣ ਦਾ ਬੜਾ ਸਿੱਧਾ ਰਸਤਾ ਸਾਡੇ ਅੱਗੇ ਰੱਖਦੇ ਹਨ, ਪਰ ਉਸ ਤੇ ਚਲਣਾ, ਉਹ ਸਾਡੇ ਤੇ ਛੱਡ ਦੇਂਦੇ ਹਨ | ਇਸ ਪ੍ਰਸੰਗ ਵਿਚ ਅਸੀਂ ਗੁਰੂ ਜੀ ਦੇ ਹੇਠ ਲਿਖੇ ਦੋ ਸਲੋਕਾਂ ਤੇ ਵਿਚਾਰ ਕਰਾਂਗੇ ਜੋ 139 ਅੰਗ ਤੇ ਹਨ,  ਜਿਨ੍ਹਾਂ ਰਾਹੀਂ ਉਹ ਸਾਨੂੰ ਸਮਝਾਉਂਦੇ ਹਨ ਕਿ ਸਾਨੂੰ ਵਾਹਿਗੁਰੂ  ਜੀ ਨੂੰ ਵੇਖਣ ਲਈ ਕੀ ਕਰਨਾ ਚਾਹੀਦਾ ਹੈ?

        ਪਹਿਲਾਂ 1256 ਅੰਗ ਉੱਤੇ ਦਿੱਤੇ ਗੁਰੂ ਬਚਨਾਂ ਨੂੰ ਵਿਚਾਰੀਏ ਕਿ ਗੁਰੂ ਜੀ ਸਾਡੇ ਨਾਲ ਕੀ ਸਾਂਝਾ ਕਰ ਰਹੇ ਹਨ? ਭਾਵੇਂ ਪਹਿਲੇ ਗੁਰੂ ਜੀ ਸਾਨੂੰ ਰਸਤਾ ਦਸਦੇ ਹਨ, ਪਰ ਅਸੀਂ ਆਪਣੀਆਂ ਅੱਖਾਂ ਰਾਹੀਂ  ਉਸ ਆਕਾਰ ਰਹਤ ਅਕਾਲਪੁਰਖ ਨੂੰ ਕਿਸੇ ਆਕਾਰ ਵਿਚ ਵੇਖਣ ਦੀ  ਕਿਉਂ ਲੋਚਾ ਰੱਖਦੇ ਹਾਂ? ਸਾਡੀ ਇਸ ਆਰਜ਼ੂ ਪਿੱਛੇ ਛੁਪੇ ਅਗਿਆਨ ਵਿਚਲੀ ਗੱਲ ਨੂੰ ਦੂਜੇ ਪਾਤਸ਼ਾਹ ਆਪਣੇ 139 ਅੰਗ ਉੱਤੇ ਦਿੱਤੇ ਸਲੋਕਾਂ ਰਾਹੀਂ ਖੋਲ੍ਹਦੇ ਹਨ:

ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥

ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥

Guṇ gobinḏ na jāṇī-ahi mā-e. Aṇdīṯẖā kicẖẖ kahaṇ na jā-e.

Ki-ā kar ākẖ vakẖāṇī-ai mā-e. ||1|| Rahā-o. {SGGS-1256}

ਏ ਮਾਏ | ਅਕਾਲਪੁਰਖ ਜੀ ਦਿਸਦੇ ਨਹੀਂ; ਭਲਾਂ ਕਿਵੇਂ ਉਨ੍ਹਾਂ ਨੂੰ ਬਿਆਨਿਆ ਜਾਵੇ? ਕੁਝ ਕਿਹਾ ਨਹੀਂ ਜਾ ਸਕਦਾ ਤੇ ਕਿਹਾ ਵੀ  ਕੀ ਜਾਵੇ ?

ਊਪਰਿ ਦਰਿ ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ ਦੇਹੁ ਵੀਚਾਰਿ ॥

ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥

Ūpar ḏar asmān pa-i-āl. Ki-o kar kahī-ai ḏeh vīcẖār.

Bin jihvā jo japai hi-ā-e. Ko-ī jāṇai kaisā nā-o. ||2||

ਉਹ ਤਾਂ ਅਸਮਾਨ ਤੋਂ ਪਤਾਲ ਤੀਕ ਫੈਲੇ ਹੋਏ ਹਨ; ਕਿਹੜੇ ਸ਼ਬਦਾਂ ਨਾਲ ਉਹਨੂੰ ਬਿਆਨ ਕੀਤਾ ਜਾਵੇ? ਜੋ ਇਨਸਾਨ  ਉਨ੍ਹਾਂ ਨੂੰ ਬਿਨਾਂ ਬੋਲਿਆਂ ਹੀ ਆਪਣੇ ਦਿਲ ਵਿਚ ਯਾਦ ਕਰਦਾ ਰਹੇ (ਆਪਣੀ ਸੂਰਤ ਨੂੰ ਪੂਰੀ ਤਰਾਂ ਉਨ੍ਹਾਂ  ਵਿੱਚ ਟਿਕਾ ਸਕੇ) ਉਹੋ ਜਿਹਾ ਕੋਈ ਇਨਸਾਨ ਹੀ ਜਾਣ ਸਕਦਾ ਹੈ ਕਿ ਉਨ੍ਹਾਂ ਦਾ ਨਾਂ ਕੀ ਹੁੰਦਾ ਹੈ (ਨਾਮ ਨੂੰ ਇੰਝ ਹਿਰਦੇ ਵਿਚ ਧਿਆਉਣਾ ਹੁੰਦਾ ਕੀ ਹੈ|) |

        ਹੁਣ ਸਵਾਲ ਮਨ ਵਿੱਚ ਉੱਠਦਾ ਹੈ ਕਿ ਜੇ ਅਣਡਿੱਠ ਕਰਤਾਰ ਨੂੰ ਮਨ ਵਿੱਚ ਚੇਤੇ ਰੱਖਣ ਦੀ ਇਨਸਾਨ ਕੋਸ਼ਿਸ਼ ਕਰਦਾ ਰਹੇ ਤਦ ਕੀ ਇਸ ਕਾਰਜ ਰਾਹੀਂ ਉਨ੍ਹਾਂ ਨੂੰ  ਵੇਖਿਆ ਜਾ ਸਕਦਾ ਹੈ? ਆਓ ਹੁਣ ਦੂਜੇ ਪਾਤਸ਼ਾਹ ਦੇ ਬਚਨਾਂ ਰਾਹੀਂ ਇਸ ਦਾ ਉੱਤਰ ਲੱਭਣ ਦੀ ਕੋਸ਼ਿਸ਼ ਕਰੀਏ:

ਸਲੋਕੁ ਮਃ ੨ ॥ ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥

ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥

ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥ {ਪੰਨਾ 139}

Salok mėhlā 2. Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

ਅਰਥ: ਜੇ ਇਸ ਸੰਸਾਰ ਦੀਆਂ ਆਕਰਸ਼ਤ ਚੀਜਾਂ ਵੱਲੋਂ ਆਪਣੀਆਂ ਅੱਖਾਂ ਨੂੰ ਆਕਰਸ਼ਤ ਹੋਣੋ ਰੋਕੀਏ; ਕੰਨਾਂ ਨੂੰ ਗਲਤ ਸੁਣਨ ਤੋਂ ਵਰਜ ਕੇ ਰਖੀਏ (ਉਹ ਨਾ ਸੁਣੀਏਂ ਜੋ ਮਨ ਭਟਕਾਵੇ); ਪੈਰਾਂ ਨਾਲ ਤੁਰੀਏ, ਪਰ ਮੰਦੇ ਪਾਸੇ ਨਹੀਂ; ਕਦੇ ਵੀ ਹੱਥਾਂ ਨੂੰ ਕਿਸੇ ਦੇ  ਨੁਕਸਾਨ ਲਈ ਨਾ ਵਰਤੀਏ; ਜੀਭ ਗਲਤ ਬੋਲਣ (ਕਿਸੇ ਦੀ ਨਿੰਦਿਆ ਜਾਂ ਦੁਖਦਾਇਕ ਸ਼ਬਦ ਬੋਲਣੋਂ ਰੋਕ ਰੱਖੀਏ ) ਨਾਲੋਂ ਸਿਰਫ ਭਲੇ ਬੋਲਣ ਲਈ ਵਰਤੀਏ, ਤਦ ਇੰਝ ਜਿਉਂਦਿਆਂ ਹੀ ਮਰ ਸਕੀਦਾ ਹੈ (ਇਨ੍ਹਾਂ ਤਰੀਕਿਆਂ ਦੇ ਨਾਲ)| ਫੇਰ ਕਰਤਾਰ ਜੀ ਦੇ ਹੁਕਮ ਮੁਤਾਬਕ ਜੀਵਿਆ ਜਾਵੇ; ਬਸ ਇੰਝ ਹੀ ਉਸ (ਅਣਡਿੱਠ) ਸਾਹਿਬ ਨੂੰ ਮਿਲੀਦਾ ਹੈ |

        ਧਿਆਨ ਦੇਣਾ, ਜਿਉਂਦਿਆਂ ਹੀ ਮਰਕੇ ਰਹਿਣਾ, ਆਪਣੇ ਅੰਦਰਲੇ ਮੋਹ ਦਾ ਖਾਤਮਾ ਕਰਕੇ ਜਿਉਣਾ ਹੁੰਦਾ ਹੈ; ਇਸ ਸਤਿਥੀ ਵਿੱਚ ਸਾਡੇ ਇੰਦ੍ਰੇ ਸਾਡੇ ਨਾਲੋਂ ਕਮਜ਼ੋਰ ਹੋ ਜਾਂਦੇ ਹਨ;ਦੌੜ੍ਹਨੋਂ ਹਟ ਜਾਂਦੇ ਹਨ|  ਇਹ ਹੈ ਪਹਿਲਾ ਨੁਕਤਾ ਉਸ ਅਕਾਲਪੁਰਖ ਦੇ ਦਰਸ਼ਨ ਕਰਨ ਖ਼ਾਤਰ| ਅਗਲੇ ਸਲੋਕ ਵਿੱਚ ਗੁਰੂ ਜੀ ਆਪਣੇ ਇੰਦਰਿਆਂ ਲਈ  ਅਜਿਹਾ ਚਾਨਣ ਕਰਦੇ ਹਨ ਕਿ ਇਹ ਹਨੇਰੇ ਵਿੱਚ ਜਾਣ ਹੀ ਨਾ| 

ਮਃ ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

Mėhlā 2. Ḏisai suṇī-ai jāṇī-ai sā-o na pā-i-ā jā-e.

Ruhlā tundā anḏẖulā ki-o gal lagai ḏẖā-e.

Bẖai ke cẖaraṇ kar bẖāv ke lo-iṇ suraṯ kare-i.

Nānak kahai si-āṇī-e iv kanṯ milāvā ho-e. ||2||

ਅਰਥ: (ਕੁਦਰਤ ਵਿੱਚ) ਕਰਤਾਰ ਜੀ ਦੀ ਹੋਂਦ ਦਿਸਦੀ ਹੈ, ਉਸ ਬਾਰੇ ਅਸੀਂ ਸੁਣਦੇ ਵੀ ਹਾਂ, ਪਰ ਉਨ੍ਹਾਂ ਨਾਲ ਮਿਲਾਪ ਦਾ ਆਨੰਦ ਨਹੀਂ ਆਉਂਦਾ| (ਕਿਉਂ)  ਇੱਕ ਲੂਲ੍ਹਾ ਅਤੇ ਟੁੰਡਾ (ਹੱਥਹੀਨ ) ਕਿਵੇਂ ਕਿਸੇ ਨਾਲ ਜੱਫੀ ਪਾ ਸਕਦਾ ਹੈ? ਭਾਵ ਸਾਡੇ ਨਾ ਪ੍ਰਭਜੀ ਵੱਲ ਵਧਣ ਲਈ ਪੈਰ ਹਨ ਅਤੇ ਨਾ ਹੀ ਬਾਹਾਂ ਤੇ ਹੱਥ ਜਿਨਾਂ ਨਾਲ ਅਸੀਂ ਉਨ੍ਹਾਂ ਵੱਲ ਵਧਕੇ ਉਨ੍ਹਾਂ ਨੂੰ ਮਿਲ ਸਕੀਏ/ਜੱਫੀ ਪਾ ਸਕੀਏ | (ਫੇਰ ਕਿਹੋ ਜਹੇ ਹੁੰਦੇ ਹਨ ਉਹ ਪੈਰ ਤੇ ਹੱਥ ? ਗੁਰੂ ਜੀ ਸਮਝਾਉਂਦੇ  ਹਨ) ਕਰਤਾਰ ਜੀ ਦਾ ਮਨ ਵਿੱਚ ਡੱਰ ਬਣਾਓ ਤਾਂ ਕਿ ਇਹ ਡਰ ਹੀ ਉਨ੍ਹਾਂ ਵੱਲ ਵਧਣ ਲਈ ਤੁਹਾਡੇ ਪੈਰ ਬਣ ਜਾਣ ਅਤੇ ਉਨ੍ਹਾਂ ਪ੍ਰਤੀ ਦਿਲ ਵਿੱਚ ਪਿਆਰ ਤੇ ਮੋਹ ਰੱਖੋ ਤਾਂਕਿ ਇਹ ਮੋਹ ਉਨ੍ਹਾਂ ਨੂੰ ਜੱਫੀ ਪਾਉਣ ਲਈ ਹੱਥ ਬਣ ਜਾਣ ਤੇ ਆਪਣੀ ਪੂਰੀ ਸੂਰਤ ਨੂੰ ਪ੍ਰਭ ਜੀ ਵਿੱਚ ਇੰਝ ਟਿਕਾਓ ਕਿ ਇਹ ਉਨ੍ਹਾਂ ਨੂੰ ਵੇਖਣ ਲਈ ਤੁਹਾਡੀਆਂ ਅੱਖਾਂ ਬਣ ਜਾਣ|  ਨਾਨਕ ਆਖਦਾ ਹੈ, ” ਉਹ ਸਿਆਣੀ (ਜੀਵ) ਇਸਤਰੀ! ਆਪਣੇ ਪਤੀ (ਪ੍ਰਭਜੀ ) ਨੂੰ ਇਸ ਤਰਾਂ ਮਿਲੀਦਾ ਹੈ”|

        ਜਿਵੇਂ ਅਸੀਂ ਆਪਣੇ ਮਾਂ ਪਿਓ, ਧੀ ਪੁੱਤਾਂ, ਪਤਨੀ, ਪਤੀ, ਭਰਾ ਤੇ ਭੈਣ ਅਤੇ ਦੋਸਤਾਂ ਨਾਲ ਪਿਆਰ ਕਰਦੇ ਹਾਂ, ਉਸੇ ਤਰਾਂ ਦੇ ਪ੍ਰਭ ਜੀ ਵਿੱਚ ਮੋਹ ਪਾਇਆਂ, ਸਾਡੇ ਅੰਦਰ ਉਨ੍ਹਾਂ ਪ੍ਰਤੀ ਬੇਇਮਾਨੀ  ਨਹੀਂ ਆਉਂਦੀ ਤੇ ਮਨ ਸਾਫ ਸੁਥਰਾ ਰਹਿੰਦਾ ਹੈ| ਜਿਵੇਂ  ਇਨ੍ਹਾਂ ਰਿਸ਼ਤਿਆਂ ਵਿੱਚ ਜੇ ਬੇਈਮਾਨੀ ਨਾ ਆਉਣ ਦਿੱਤੀ ਜਾਵੇ, ਤਦ ਇਹ ਰਿਸ਼ਤੇ ਨਹੀਂ ਟੁੱਟਦੇ, ਕੁਝ ਉਸੇ ਕਿਸਮ ਦੇ ਨਿਰੋਲ ਅਤੇ  ਸੁਹਿਰਦ ਪਿਆਰ ਵਿੱਚ ਸਾਨੂੰ ਪ੍ਰਭਜੀ ਨਾਲ ਜੁੜੇ ਰਹਿਣਾ ਚਾਹੀਦਾ ਹੈ | ਅਣਡਿੱਠ ਅਕਾਲਪੁਰਖ ਪ੍ਰਤੀ ਇਹੋ ਡਰ ਅਤੇ ਇਹੋ ਪਿਆਰ ਸਾਨੂੰ ਪਵਿੱਤਰ ਰੱਖਕੇ ਉਨ੍ਹਾਂ ਨਾਲ ਜੋੜ ਦੇਂਦੇ ਹਨ| ਜੇ ਕੋਈ ਸਾਡਾ ਆਪਣਾ ਮਤਲਬ ਤੇ ਲਾਲਚ ਸਾਡੇ ਉਨ੍ਹਾਂ ਪ੍ਰਤੀ ਪਿਆਰ ਤੇ ਡਰ ਵਿੱਚ ਤਰੇੜ ਪਾ ਦੇਵੇ, ਤਦ ਅਸੀਂ ਉਨ੍ਹਾਂ ਨਾਲੋਂ ਟੁੱਟ ਜਾਂਦੇ ਹਾਂ; ਸਾਡੀ ਦਿਲ ਦੀ ਮੈਲ ਅਤੇ ਮਾਇਆ ਪ੍ਰਤੀ ਮੋਹ ਸਾਡੇ ਪ੍ਰਭਜੀ ਪ੍ਰਤੀ ਮੋਹ ਵਿਚ  ਰੋੜਾ ਬਣੇ ਰਹਿੰਦੇ ਹਨ,  ਪਰ ਇਸ ਤੋਂ ਉਲਟ, ਉਨ੍ਹਾਂ ਨਾਲ ਸੁਹਿਰਦਤਾ ਨਾਲ ਜੁੜੇ ਰਹਿਣਾ ਸਾਨੂੰ ਉਨ੍ਹਾਂ ਨਾਲ ਮਿਲਾ ਦੇਂਦਾ ਹੈ|

        ਇੰਝ ਆਕਾਰ ਰਹਿਤ ਕਰਤਾਰ ਇੱਕ ਨਿੱਗੀ ਯਾਦ ਬਣਕੇ ਸਾਡੀ ਰਹਿਨੁਮਾਈ ਕਰਦੇ ਹਨ| ਤਦੇ ਫੇਰ ‘ ਸੂਹੁੰ (ਮੈਂ ਹੀ ਉਹ ਹਾਂ ) ‘ ਅਤੇ ‘ਸਭ ਗੋਬਿੰਦ ਹੈ (ਸਭ ਪਾਸੇ ਓਹੋ ਹੈ, ਹੋਰ ਕੋਈ ਨਹੀਂ ) ‘ ਦੇ ਅਰਥ ਪੱਲੇ ਪੈ ਜਾਂਦੇ ਹਨ|

Envisioning The Invisible

 Akalpurakh is beyond birth and form. How can we see Him then? That is the reason that the atheists deny His existence; obviously, their stand is not different than a story of a frog living in a small pond that thinks there is no bigger pond than its own pond since it never gets out of it to see elsewhere. The true spiritual people elevate themselves to that state of mind in which they see nothing but Him and openly state, “ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ (SGGS:485)’Whatever we see is Akalpurakh, nothing but Him”. We respect such a Sant or a Guru hoping to be blessed to envision Akalpurakh. The Sikh Gurus show us very simple and direct path to envision Him leaving the responsibility on us to tread on that. In this context, we will ponder over the Guru’s 2 slokas on SGGS, 139 through which he counsels us what should we do in His quest.

        Let us see first on 1256, SGGS, about the path First Guru shows; in this context, we must realize why we try to see the formless Creator with our open eyes; the Second Guru elaborates on our wrong thoughts in this context.

ਗੁਣ ਗੋਬਿੰਦ ਨ ਜਾਣੀਅਹਿ ਮਾਇ ॥ ਅਣਡੀਠਾ ਕਿਛੁ ਕਹਣੁ ਨ ਜਾਇ ॥

ਕਿਆ ਕਰਿ ਆਖਿ ਵਖਾਣੀਐ ਮਾਇ ॥੧॥ ਰਹਾਉ ॥

Guṇ gobinḏ na jāṇī-ahi mā-e. Aṇdīṯẖā kicẖẖ kahaṇ na jā-e.

Ki-ā kar ākẖ vakẖāṇī-ai mā-e. ||1|| Rahā-o. {SGGS-1256}

In essence: Oh mother! Akalpurakh’s virtues cannot be understood fully; He is invisible; therefore, He cannot be expressed fully. Oh, my mother! How can we express Him? Pause.

ਊਪਰਿ ਦਰਿ ਅਸਮਾਨਿ ਪਇਆਲਿ ॥ ਕਿਉ ਕਰਿ ਕਹੀਐ ਦੇਹੁ ਵੀਚਾਰਿ ॥

ਬਿਨੁ ਜਿਹਵਾ ਜੋ ਜਪੈ ਹਿਆਇ ॥ ਕੋਈ ਜਾਣੈ ਕੈਸਾ ਨਾਉ ॥੨॥

Ūpar ḏar asmān pa-i-āl. Ki-o kar kahī-ai ḏeh vīcẖār.

Bin jihvā jo japai hi-ā-e. Ko-ī jāṇai kaisā nā-o. ||2||

Ekankar is contained (present) up in the sky and in the nether regions (all over). Tell me how can we express Him?  If one contemplates Him in one’s heart without using one’s tongue (Totally getting absorbed in His memory), only then one can know how His name is felt (how Naam is contemplated)?

        Now the question comes to one’s mind that if one keeps trying to remember the invisible Creator, can one envision Him? Let us now try to find its answer through the second Guru’s words:

ਸਲੋਕੁ ਮ; ੨ ॥
ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥ ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥ ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

Salok mėhlā 2. Akẖī bājẖahu vekẖ-ṇā viṇ kanna sunṇā.

Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.

Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet our Master, we must realize His ordinance; we need to see Him without using our eyes, hear about Him without using our ears; we need to go close to him without using our feet and work to be with Him without using our hands; this is the way to live (being dead) without an iota of conceit. (one has to overcome one’s self-conceit and live in utter humility by understanding His ordinance, because the given eyes, ears, hands, feet and tongue do not help us to be with Him).

           Please contemplate what does mean by living by being dead; basically, it means to live without any sort of attachment and conceit. In such a state of mind, our sensual organs become weaker than us and they stop harassing us. This is the first step to envision Him. In the next sloka, the Guru enlightens us  to overcome our urges. Thus, we never leave the light of wisdom.

ਮ; ੨ ॥ ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥

ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥

ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

Mėhlā 2. Ḏisai suṇī-ai jāṇī-ai sā-o na pā-i-ā jā-e.

Ruhlā tundā anḏẖulā ki-o gal lagai ḏẖā-e.

Bẖai ke cẖaraṇ kar bẖāv ke lo-iṇ suraṯ kare-i.

Nānak kahai si-āṇī-e iv kanṯ milāvā ho-e. ||2||

The bani of Second Nanak.

In essence: (How to meet Ekankar, the answer is given here. It is explained how to live without given eyes and ears and so on. Literally the Guru elaborates his first Slok in this slok) Ekankar is heard and known, but why the taste of His union is not obtained? (Reason) How a lame and armless person can embrace anyone? (Neither have we arms to embrace Him, nor feet to walk toward Him; now the answer in detail) Make fearing from Ekankar your feet to walk toward Him; make your love for Him your hands to hold Him and your focus on Him your eyes to see Him. Nanak says: Oh, wise bride! This is the way, the union with the Spouse occurs.

          Our eyes, ears, feet, hands and tongues are guided by our self-conceit, greed, the worldly attachment, anger and lust; therefore, we fail to use them to see Ekankar, or to embrace Him. The Guru makes clear that overcoming conceit by embracing humility is important (living without eyes, hears, hands, feet and tongue). It is our living in Ekankar’s fear and loving Him heartily that take us closer to Him, and it is our focus on Him that makes us behold Him.

          Here two points need to be contemplated: what is meant by the Creator’s fear? What is meant by being in love with Him? We fear from the law thinking if it is broken, we will endure punishment. When we fear from Akalpurakh, we are supposed to be firm believer of His immense power and in His fear, we don’t do a deed which is bad. This way, our life remains free from any bad blot. We don’t think to displease our Creator, because we respect Him just as we don’t want to disrespect our elders. Obviously, we refrain from wrong acts in His respect.

           Our relations with our close relatives like father, mother, husband, wife, daughters, sons, brothers, sisters and friends survive because of our sincerity; if insincerity creeps in our relations, they break down. As we keep sincerity in our love for our relatives, we shouldn’t become insincere toward our Creator, since we urge to remain connected to Him in love by remaining pure. Such kind of our fear and love for Him connect us to our invisible Creator forever by keeping us untainted. If we become twofaced in our love for Him, our relations with Him are severed; however, our genuineness toward Him helps us uniting with Him.

           Thus, our invisible Creator remains in us as a cozy memory to guide us in our lives. Then the meaning of ‘I Am Him and He is Me (‘ਸੂਹੁੰ)’and ‘whatever we see is Akalpurakh, nothing but Him (ਸਭੁ ਗੋਬਿੰਦੁ ਹੈ ਸਭੁ ਗੋਬਿੰਦੁ ਹੈ ਗੋਬਿੰਦ ਬਿਨੁ ਨਹੀ ਕੋਈ )’ is understood.

Wishes

Gurdeep Singh

www.gursoch.com

TREADING ON THE SLIPPERY PATHS – ਤਿਲ੍ਹਕਣੇ ਰਾਹਾਂ ਦਾ ਸਫ਼ਰ

 (Its English version is at the end) 

ਪਹਿਲੇ ਪਾਤਸ਼ਾਹ ਦਾ ਇੱਕ ਸ਼ਬਦ ਹੈ  ਜਿਸ ਵਿਚ ਉਹ ਸਾਡੇ  ਆਪਣੇ  ਆਪ ਬਣਾਏ ਹੋਏ  ਉਹ ਕਾਰਨ ਜੋ ਸਾਡੇ ਕੋਲੋਂ ਸੁਖ ਸ਼ਾਂਤੀ ਖੋਹ ਲੈਂਦੇ ਹਨ ਦਾ ਜਿਕਰ ਕਰਕੇ ਸਾਨੂੰ ਸਮਝੋਂਦੇ ਹਨ ਕਿ ਵਾਹਿਗੁਰੂ ਜੀ ਨਾਲ ਜੁੜਨਾ ਹੀ ਦੁਖਾਂ ਤੋਂ ਬਚਣ  ਦਾ ਹੀਲਾ ਹੈ; ਇਹ ਅੰਗ ੩੪੯/੩੫੦ ਉੱਤੇ ਹੈ  ਜਿਸ ਤੇ ਆਪਾਂ ਅੱਜ  ਵਿਚਾਰ ਕਰਾਂਗੇ | ਸੰਸਾਰ ਨੂੰ ਸਾਹਿਬ ਇੱਕ ਖੇਡ ਹੀ ਦੱਸਦੇ ਹਨ ਇਹ ਦੱਸਣ ਲਈ ਕਿ ਉਹ ਕੰਮ ਜੋ ਮਨ ਨੂੰ ਸ਼ਾਂਤ ਨਾ ਕਰ ਸਕਣ,  ਕਿਉਂ ਕੀਤੇ ਜਾਣ | ਇੱਕ ਕਹਾਣੀ ਚਲਦੀ ਹੈ ਕਿ ਕਿਸੇ ਧਾਰਮਿਕ ਆਗੂ ਨਾਲ ਗੁਰੂ ਜੀ ਦੀ ਗਲਬਾਤ ਚੱਲੀ ਤੇ ਇੱਕ ਵਕ਼ਤ ਤੇ ਗੁਰਾਂ  ਨੇ  ਉਸ ਆਗੂ   ਨੂੰ ਕਿਹਾ, ” ਆਹ ਮੇਰੀ ਇੱਕ ਸੂਈ ਲੈ ਲੋਵੋ ਤੇ ਦੂਸਰੇ ਪਾਸੇ ਮੌਤ ਤੋਂ ਬਾਦ ਮੋੜ ਦੇਣਾ “| ਉੱਤਰ ਮਿਲਿਆ , ” ਜਨਾਬ ਇਹ ਤਾਂ ਹੋ ਹੀ ਨਹੀਂ ਸਕਣਾ “| ਤਦ ਗੁਰਾਂ ਪੁੱਛਿਆ, ” ਫੇਰ ਪੰਡਾ ਕਿਓਂ ਬੰਨਦੇ  ਫਿਰਦੇ ਹੋ?” ਇਹ ਕਥਾ ਸੱਚੀ  ਹੈ ਜਾਂ ਝੂਠੀ ਹੈ, ਸਾਡਾ ਇਸ ਨਾਲ ਕੋਈ ਵਾਸਤਾ ਨਹੀਂ ਕਿਉਂਕਿ  ਅਸੀਂ ਤਾਂ ਗੁਰੂਜੀ ਦੇ ਆਖੇ ਇਸ  ਸੱਚ ਨੂੰ ਸਮਝਣਾ ਚਾਹਾਂਗੇ ਕਿ ਇਥੋਂ ਮਨੁੱਖ ਲੈਕੇ ਕੁਝ ਨਹੀਂ ਜਾਂਦਾ ਪਰ ਫੇਰ ਮਾਇਆ ਦੀਆਂ ਪੰਡਾ ਖਾਤਰ  ਇੰਨ੍ਹਾ ਇਨਸਾਨੀਅਤ  ਤੋਂ ਡਿਗਦਾ ਹੀ ਕਿਉਂ ਹੈ  ? ਇਸ ਜੀਵਨ ਨੂੰ ਜਿਉਣ ਦੀਆਂ ਆਖਰ ਕਿੰਨੀਆਂ ਕੁ ਲੋੜਾਂ ਹਨ? ਜੇ ਵਿਚਾਰੀਏ  ਤਦ  ਬਹੁਤੀਆਂ ਨਹੀਂ ਹਨ;  ਇੱਕ ਭੇਡ ਚਾਲ ਵਾਲੀ ਧਨ ਦੀ ਦੋੜ ਵਿਚ ਸ਼ਾਮਿਲ ਹੋਣ ਕਾਰਨ, ਬਹੁਤੀਆਂ ਲੋੜਾਂ ਸਾਡੀਆਂ ਆਪ ਵਧਾਈਆਂ ਹੋਈਆਂ ਹਨ | ਦੁਨੀਆਂ ਦੇ ਪਿਛੇ ਲੱਗਣ ਵਿਚ ਰੱਜ ਨਹੀਂ ਹੈ; ਦੁਨੀਆਂ ਤਾਂ ਇਸੇ ਦੌੜ ਵਿਚ ਖਤਮ ਹੁੰਦੀ ਰਹਿੰਦੀ ਹੈ| ਲੋੜ ਉਨ੍ਹਾਂ ਤੋਂ ਸਿੱਖਣ ਦੀ ਹੈ ਜੋ ਬਿਨ ਮਾਇਆ ਤੋਂ ਹੀ ਆਨੰਦ ਵਿਚ ਰਹਿਕੇ ਜੀਵੇ ਜਾਂ ਜਿਉਂਦੇ ਹਨ | ਇਹੋ ਗੱਲ ਗੁਰੂ ਜੀ ਸਮਝਾਉਂਦੇ ਹਨ ਇਸ ਸ਼ਬਦ ਵਿਚ :

ਆਸਾ ਮਹਲਾ ੧ ॥

 ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥

ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥

ਅਰਥ ਨਿਚੋੜ: ਮਨ ਦੇ ਸੰਕਲਪ/ ਫੁਰਨੇ ਪੈਰਾਂ ਦੇ ਬੰਨ੍ਹੇ ਛੈਣੇ ਘੁੰਘਰੂ ਹਨ ਤੇ ਸੰਸਾਰੀ ਮੋਹ ਢੋਲਕੀ ਵਾਂਗ ਹੈ ਜੋ  ਕਿ ਵੱਜ ਰਹੇ ਹਨ, ਤੇ ( ਵਾਹਿਗੁਰੂ ਜੀ ਦੀ ਯਾਦ  ਬਿਨਾਂ) ਮਨ ਮਾਇਆ ਦੇ ਮੋਹ ਵਿਚ ਨਚਾਰ ਬਣਿਆ ਫਿਰਦਾ ਹੈ । ਇਸ ਨੂੰ ਆਖ ਲਵੋ ਕਲਜੁਗ ਦਾ ਅਸਰ | ਭਲਾਂ ਅਜਿਹੀ ਹਾਲਤ  ਵਿਚ ਜਤ ਸਤ ਨੂੰ ਸੰਸਾਰ ਵਿਚ ਥਾਂ ਕਿਹੜਾ ਰਹਿ ਗਿਆ ?।1।

         ਇਹ ਹੈ ਇੱਕ ਚੱਕਰ ਜਿਸ ਵਿਚ ਲੋਭੀ ਮਨ ਫਸਕੇ ਰਹਿ ਗਿਆ ਹਮੇਸ਼ਾ ਤੇ ਇਸੇ ਚੱਕਰ ਵਿਚ ਹੀ ਵਿਚਾਰਾ ਮਨੁੱਖ ਨਾਚ ਨੱਚਦਾ ਰਹਿੰਦਾ ਹੈ  | ਇਸ ਨੂੰ ਭਲਾਂ ਸ਼ਾਂਤੀ ਕਿਥੋਂ ਮਿਲੇਗੀ ? ਇੱਕ ਤੜਫ ਵਾਲਾ ਵਾਤਾਵਰਨ ਬਣਾਕੇ, ਆਨੰਦ ਦੀ ਆਸ ਕਰਨੀ ਵੀ ਬੇਅਰਥ ਹੈ | | ਮੂੰਹ ਤੇ ਮੁਸਕਰਾਹਟਾਂ  ਹਨ, ਪਰ ਦਿਲ ਚੱਕਰਾਂ ਵਿਚ ਪਿਆ ਤੌਖਲੇ ਵਿੱਚ ਤੜਫਦਾ ਰਹਿੰਦਾ ਹੈ | ਸ਼ਾਂਤੀ  ਤਦ ਆਵੇ ਜੇ  ਬੰਦਾ ਪ੍ਰਭ ਜੀ ਦੀ ਯਾਦ ਨੂੰ ਰੋਸ਼ਨੀ ਬਣਾਕੇ  ਜੀਵੇ; ਭਾਵ ਕੋਈ ਕੰਮ ਸ਼ੁਰੂ ਕਰਨਾ ਹੋਵੇ, ਪ੍ਰਭ ਜੀ ਨੂੰ ਯਾਦ ਕਰ ਲਿਆ; ਕਿਸੇ ਨਾਲ ਗਲਬਾਤ ਵਿੱਚ ਲਗਣਾ ਹੋਵੇ ਜਾਂ ਵਰਤਣਾ ਹੋਵੇ,  ਫੇਰ ਪ੍ਰਭ ਜੀ ਨੂੰ ਯਾਦ ਕਰ ਲਿਆ| ਬਸ ਇਸੇ ਤਰਾਂ ਉਨ੍ਹਾਂ ਦੀ ਯਾਦ ਜੇ ਦਿਲ ਵਿੱਚ ਵਸਾਕੇ ਜੀਵੀਏ, ਤਦ ਜਿੰਦਗੀ ਦੇ ਰਾਹਾਂ ਵਿੱਚ ਆਉਣ ਵਾਲੇ ਟੋਏ ਟਿੱਬੇ ਲੰਘਣੇ ਸਾਉਖੇ ਹੋ ਜਾਂਦੇ ਹਨ | ਉਂਝ ਵੀ ਜੇ ਦੂਸਰੇ ਰਸਤੇ ਤੇ ਕੁਝ ਮਿਲਦਾ ਵੀ ਹੈ ਤਾਂ ਫਿਕਰਾਂ ਦੇ ਤੂਫ਼ਾਨ ਵੀ ਨਾਲ ਹੀ ਚੱਲ ਪੈਂਦੇ ਹਨ | ਮਾਇਆ ਦੇ ਚੱਕਰ ਵਿੱਚ ਨਚਾਰ ਬਣਿਆਂ ਮਨ  ਅਸ਼ਾਂਤ ਹੀ ਰਹਿੰਦਾ ਹੈ |

ਨਾਨਕ ਨਾਮ ਵਿਟਹੁ ਕੁਰਬਾਣੁ ॥

ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

ਹੇ ਨਾਨਕ!  ਵਾਹਿਗੁਰੂ ਜੀ ਦੇ ਨਾਮ ਤੋਂ ਵਾਰੀ ਜਾਵੋ ਕਿਉਂਕਿ ਉਨ੍ਹਾਂ ਤੋਂ ਬਿਨਾ ਸਾਰੀ ਦੁਨੀਆ ਅੰਨ੍ਹੀ ਹੋਈ ਫਿਰਦੀ ਹੈ | ।1।  ਰਹਾਉ।1

         ਖੁਦ ਅੰਨ੍ਹੀ ਦੁਨੀਆਂ ਭਲਾਂ ਕੀ ਰਸਤਾ ਵਿਖਾਲੇਗੀ ? ਰਸਤਾ ਵਿਖਾਣ ਵਾਲੇ  ਤਾਂ ਸਹੀ ਅਰਥਾਂ ਵਿਚ  ਉਹ ਸਾਹਿਬ ਕਰਤਾਰ ਜੀ ਹੀ ਹਨ ਜੋ ਸੁਜਾਕੇ ਹਨ; ਇਸ ਲਈ ਉਨ੍ਹਾਂ ਦੀ ਹੀ ਓਟ ਲਵੋ |  ਦੁਨੀਆਂ ਨੂੰ ਗੁਰੂ ਜੀ ਅੰਨ੍ਹੀ ਕਿਉਂ ਆਖਦੇ ਹਨ? ਇਹ ਗੱਲ ਵਿਚਾਰਨ ਵਾਲੀ ਹੈ | ਉਨ੍ਹਾਂ ਦਾ ਮਤਲਬ ਹੈ ਕਿ ਜੋ ਇਨਸਾਨ ਮਾਇਆ ਵਿਚ ਆਪ  ਡੁੱਬਿਆ ਹੋਵੇ, ਉਹ ਅਧਿਆਤਮ ਚਾਨਣ ਕਿਵੇਂ ਦੇ ਸਕਦਾ ਹੈ ? ਦੁਨੀਆਂ ਕੋਲ ਹੈ ਕੀ? ਮਾਇਆ ਅਧੀਨ ਵਪਾਰ, ਧੱਕੇਸ਼ਾਹੀ, ਮਾਇਆ ਦੀ ਅਨੰਤ ਦੌੜ , ਨਾਂ ਦੀ ਪ੍ਰਮਾਣਤਾ, ਅਹੁਦਿਆਂ ਦੇ ਰੰਗ ਦੀ ਖਿੱਚ,  ਤਾਕਤ ਦੀਆਂ ਸਿਖਰਾਂ ਤੇ ਪੁੱਜਣ ਦੇ ਦਾਹਵੇ ਤੇ ਬਾਕੀ ਲਗਾਤਾਰ ਆਮ ਇਨਸਾਨ ਦੀ ਲੁੱਟ ਕਸੁੱਟ  ਦੇ ਮੌਕੇ | ਫੇਰ ਜੇ ਅਜਿਹੀ ਦੁਨੀਆਂ ਕੋਲੋਂ ਪੁਛੀਏ ਕਿ ਮਨ ਦੀ ਸ਼ਾਂਤੀ ਕਿਵੇਂ ਮਿਲਦੀ ਹੈ ? ਤਦ ਇਹ ਇਸ਼ਾਰਾ  ਵੱਡੇ ਵੱਡੇ ਧਰਮ ਦੇ ਦਹਵੇਦਾਰਾਂ ਵੱਲ ਕਰੇਗੀ ਜੋ  ਢੋਲ ਵਜਾਕੇ ਰੱਬ ਜੀ ਨੂੰ ਜੇਬ੍ਹ ਵਿਚ ਪਾ ਰੱਖਣ ਦਾ ਦਾਹਵਾ ਕਰਦੇ ਹਨ ਤੇ ਆਪਣੇ ਧਾਰਮਿਕ ਵਪਾਰ ਨੂੰ ਗਰਮ  ਰੱਖਣ ਖਾਤਰ, ਹੋਰ ਆਪਣੇ ਵਰਗਿਆਂ  ਤੇ ਉਂਗਲੀਆਂ ਕਰਨ ਵਿਚ ਮਸਤ ਹਨ; ਉਂਝ  ਆਪ ਅਜੇਹੇ ਭੇਖੀ ਲੋਕਾਂ  ਨੂੰ ਮਾਇਆ ਤੋਂ ਬਿਨਾਂ ਹੋਰ ਕੁਝ ਦਿਸਦਾ ਹੀ ਨਹੀਂ | ਆਪਾਂ ਦੇਖਦੇ ਤਾਂ ਹਾਂ ਕਿ ਇਹ  ਦੁਨੀਆਂ ਦੇ ਪਿਆਰੇ  ਧਾਰਮਿਕ ਡੇਰੇ ਬਣਾਕੇ ਭੋਲੇ ਲੋਕਾਂ ਨੂੰ ਲੁੱਟ ਕੇ ਮਾਇਆ ਕਿਵੇਂ  ਇਕੱਠੀ ਕਰ ਰਹੇ ਹਨ | ਅਜਿਹੇ ਮਾਇਆਧਾਰੀ ਤੇ ਧਰਮ ਦੇ ਦਾਹਵੇਕਾਰਾਂ  ਕੋਲ ਕੁਝ ਉਹ  ਲੋਕ ਜੋ  ਭੜਕੇ ਹੋਏ ਹਨ, ਕੁਝ ਇਸੇ ਦੁਨੀਆ ਦੇ ਸ਼ਿਕਾਰ ਹੋਏ ਤੇ ਕੁਝ ਥੋੜ੍ਹੀ ਬਹੁਤੀ ਅਧਿਆਤਮਿਕਤਾ  ਦੀ ਖੁਸ਼ਬੂ  ਦੇ ਭੁੱਖੇ  ਅਤੇ ਕੁਝ ਆਪਣੇ ਕੰਮ ਕਰਨ ਦੀ ਲਾਲਸਾ ਵਿਚ, ਬੜੀ ਭੀੜ ਬਣਾਕੇ  ਜੁੜਦੇ ਹਨ| ਸਿਆਸਤਦਾਨਾਂ ਕੋਲੋਂ ਸਚਾਈ, ਇਮਾਨਦਾਰੀ  ਦੀ ਆਸ ਕਰਨੀ ਅਤੇ ਉਨ੍ਹਾਂ ਦੇ ਆਖੇ ਬਚਨਾਂ ਤੇ ਯਕੀਨ ਕਰਨਾ ਮੂਰਖਤਾ ਹੈ  ਤੇ ਬਿਲਕੁਲ ਉਸੇ ਤਰਾਂ ਇਨ੍ਹਾਂ ਧਾਰਮਿਕ ਭੇਖੀਆਂ ਕੋਲੋਂ ਅਧਿਆਤਮਕ ਰੋਸ਼ਨੀ ਦੀ ਆਸ ਰੱਖਣੀ ਵੀ ਸਿਆਣਪ ਨਹੀਂ | ਇਸ ਲਈ ਸੋਚੋ  ਜਿਵੇਂ ਗੁਰੂ ਜੀ ਦੱਸਦੇ ਹਨ ਕਿ ਅਧਿਆਤਮਿਕਤਾ ਤੋਂ ਅੰਨੇਂ ਆਗੂ ਕੀ ਦੇ ਸਕਦੇ ਹਨ? ਇਨ੍ਹਾਂ ਕੋਲ  ਹੈ ਕੀ ? ਓਹੋ ਕੁਝ ਜੋ ਦੁਨੀਆਂ ਕੋਲ ਹੈ | ਦੀਵਾ ਤਾਂ ਕਰਤਾਰ ਜੀ  ਕੋਲ ਹੈ, ਪਰ ਉਸ ਦੀਵੇ  ਵਲ ਮੁੜਨ ਦੀ ਆਪਾਂ ਕਦੇ ਖੇਚਲ ਹੀ ਨਹੀਂ ਕਰਦੇ |

ਸਾਹਿਬ ਸੰਸਾਰ ਦੀ ਹਾਲਤ ਸਮਝਾਉਂਦੇ ਹਨ :

 ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥

ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

(ਗੱਲ ਹੀ ਉਲਟੀ ਹੋਈ ਪਈ ਹੈ ) ਆਪਣੇ ਗੁਰੂ ਕੋਲੋਂ (ਦਖਸ਼ਨਾ ਦੇਣ ਦੀ ਥਾਂ ਤੇ )  ਚੇਲਾ ਆਪ ਹੀ, ਗੁਰੂ ਨੂੰ ਖਾਣ ਦਾ ਵਸੀਲਾ ਬਣਾਕੇ,  ਖਾ ਰਿਹਾ ਹੈ; ਇਸ ਲਈ ਚੇਲਿਆਂ ਨੇ ਇਹ ਖਾਣ ਖਾਤਰ ਹੀ ਪ੍ਰੀਤ ਬਣਾਈ ਹੋਈ ਹੈ | ਇਸੇ ਤਰਾਂ ਦੀ ਜ਼ਿੰਦਗੀ ਜੇ  ਸੌ ਵਰ੍ਹੇ  ਵੀ ਮਨੁੱਖ ਜਿਉਂਦਾ ਵੀ ਰਹੇ ਤਾਂ ਇਹ ਸਭ ਬੇਕਾਰ ਗਈ ਸਮਝੋ, ਕਿਉਂਕਿ ਦਿਨ ਤਾਂ ਓਹੋ ਭਾਗਾਂ ਵਾਲਾ ਹੁੰਦਾ ਹੈ, ਜਦੋਂ ਇਨਸਾਨ ਅਕਾਲਪੁਰਖ ਨਾਲ ਪਿਆਰ  ਪਾਵੇ (ਤੇ ਉਸ ਦੇ ਪਿਆਰ ਵਿਚ ਜੀਵੇ )

         ਗੁਰੂ ਜੀ ਅਗਲੇ ਵਾਕ ਰਾਹੀਂ ਸਮਝਾਉਂਦੇ ਹਨ  ਕਿ ਸੰਸਾਰ ਹਨੇਰ ਗਰਦੀ ਵਿਚ ਗਲਤਾਨ ਹੈ ਅਤੇ ਅਧਿਆਤਮਿਕਤਾ ਵਿਚ ਐਨਾ ਅੰਨ੍ਹਾ ਹੋ ਬੈਠਾ ਕਿ ਮਿਲਨਵਰਤੋਂ ਅਤੇ ਇਨਸਾਫ ਨੂੰ ਵੀ ਧਨ ਦੌਲਤ ਨਾਲ ਬੰਨ੍ਹੀ ਬੈਠਾ ਹੈ :

ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥

ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥

(ਵੇਖੋ ਇਸ ਦੁਨੀਆਂ ਦੀ ਕੋਝੀ ਹਾਲਤ) ਜੋ ਰੱਬ ਜੀ ਨੂੰ ਮੰਨ ਦੇ ਹਨ ਉਹ ਵੀ ਉਨ੍ਹਾਂ ਦੇ ਨਾਮ ਉੱਤੇ ਪਾਏ ਵਾਸਤੇ ਨੂੰ ਕੁਝ ਨਹੀਂ ਸਮਝਦੇ (ਕਿਓਂਕਿ ਉਨ੍ਹਾਂ ਦਾ ਮੋਹ ਧਨ ਨਾਲ ਹੈ ਰੱਬ ਜੀ ਨਾਲ ਨਹੀਂ) | ਹਰੇਕ ਗੱਲ ਮਾਇਆ ਨਾਲ ਜੋੜੀ ਹੋਈ ਹੈ ਜਿਵੇਂ ਕਿ ਮਿਲਣ ਗਿਲਣ ਤੇ ਸੰਸਾਰੀ ਵਰਤੋਂ ਵਿੱਚ ਸਿਰਫ ਲੈਣ ਦੇਣ ਅੱਗੇ ਰਖਿਆ ਹੋਇਆ ਹੈ | ਹਕੂਮਤ ਵਾਲੇ ਵੀ ਬਿਨਾਂ  ਲਿਆਂ ਇਨਸਾਫ ਨਹੀਂ ਕਰਦੇ |

          ਜਿਸ ਇਨਸਾਨ ਕੋਲ ਕੁਝ ਹੈ ਨਹੀਂ, ਉਸ ਨਾਲ ਕੋਈ ਟਾਵਾਂ ਟਾਵਾਂ ਰੱਬ ਜੀ ਦਾ ਪਿਆਰਾ ਹੀ ਧਿਆਨ ਦੇਂਦਾ ਹੈ, ਪਰ ਬਾਕੀ ਦੇ ਸੰਸਾਰੀ ਨਹੀਂ | ਇਸੇ ਲਈ ਸਾਹਿਬ ਫ਼ੁਰਮਾਂਦੇ ਹਨ ਕਿ ਇਹ ਸੰਸਾਰ ਮਾਇਆ ਵਿਚ  ਅੰਨਾਂ ਹੈ, ਇਹ ਕਿਸੇ ਨੂੰ ਕੀ ਸਿਖਏਗਾ? ਜੇ ਕਦੇ ਧਨ ਦੌਲਤ ਵਿੱਚ ਕਿਸੇ ਸਾਧੂ, ਬਾਬੇ ਜਾਂ ਗੁਰੂ ਨੂੰ ਗੜੁੱਚ ਵੇਖੋਂ, ਸਮਝ ਲੈਣ ਕਿ ਉਹ ਅਧਿਆਤਮਕ ਤੌਰਤੇ ਖਾਕੀ ਨੰਗ ਹੈ |  ਸਾਧਗਿਰੀ ਜਾਂ ਅਧਿਆਤਮਕ ਗੁਰੂਤਾ, ਆਪਾ ਰਹਿਤ ਮਨ ਵਿੱਚ ਹੀ ਪੁੰਗਰਦੀ ਹੈ | ਗੁਰਬਾਣੀ ਓਦੋਂ ਮਨ ਨੂੰ ਸੋਧਦੀ ਹੈ ਜਦੋਂ ਮਨ ਮੰਨ ਜਾਵੇ ਕਿ ਸ਼ਾਂਤੀ ਤੇ ਅਨੰਦ ਗੁਰਾਂ ਦੀ ਨਸੀਹਤ ਵਿੱਚ ਹੈ ਤੇ ਬਾਕੀ ਸਭ ਰੌਲ਼ਾ ਰੱਪਾ ਹੀ ਹੈ | ਰੱਬ ਜੀ ਵਲ ਮੁੜੋ ਤੇ ਉਨ੍ਹਾਂ ਨਾਲ ਪਿਆਰ ਪਾਵੋ ਤਾਂ ਕਿ ਕੋਈ ਸੇਧ ਮਿਲੇ | ਗੁਰੂ ਜੀ ਅੱਗੇ ਸਾਨੂੰ ਸਮਝਾਉਂਦੇ ਹਨ ਇਨਸਾਨੀਅਤ ਤੋਂ ਡਿਗੀ ਦੁਨੀਆਂ ਤੇ ਇਸ ਵਿੱਚ ਪਵਿੱਤਰ ਰਹਿਣ ਦੇ ਤਰੀਕੇ ਬਾਰੇ :

ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥

ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

ਹੇ ਨਾਨਕ! ਇਹ ਇਨਸਾਨ ਸਿਰਫ ਨਾਮ ਮਾਤਰ ਹੀ ਇਨਸਾਨ ਹੈ; ਉਂਝ ਇਸ ਦਾ ਵਤੀਰਾ ਕੁੱਤੇ ਵਰਗਾ ਹੋ ਗਿਆ ਹੈ ਜੋ ਆਪਣੇ ਮਾਲਿਕ ਦੇ ਦਰ ਤੇ ਖਾਣ ਖਾਤਰ ਹੁਕਮ ਵਜਾਉਂਦਾ ਹੈ |  ਅਕਾਲਪੁਰਖ ਦੀਆਂ ਨਜਰਾਂ ਵਿਚ ਤਦੇ ਇਨਸਾਨ  ਮਾਣ ਪਾ ਸਕਦਾ ਹੈ ਜੇ ਉਹ ਗੁਰੂ ਜੀ ਦੀ ਕਿਰਪਾ ਨਾਲ ਉਨ੍ਹਾਂ ਦੀ ਸਿਖਿਆ ਤੇ ਚਲਕੇ,  ਇਸ ਸੰਸਾਰ ਵਿਚ ਇੱਕ ਮਹਿਮਾਨ ਬਣਕੇ ਜੀਵੇ |

          ਕੁੱਤੇ ਵਾਲੀ ਨੀਅਤ ਨਾਲ ਜੀਣਾ ਸਾਨੂੰ ਇਨਸਾਨੀ ਪੱਖੋਂ ਡੇਗ ਦੇਂਦਾ ਹੈ, ਤਦੇ ਗੁਰੂ ਜੀ ਇੱਕ ਮਹਿਮਾਨ ਬਣਕੇ ਰਹਿਣ ਦੀ ਸਿਖਿਆ ਦੇਂਦੇ ਹਨ, ਪਰ ਕਿਉਂ? ਆਮ ਇਨਸਾਨ ਸੋਚਦਾ ਹੈ ਕਿ ਜੋ ਪੱਲੇ ਹੈ ਉਹ  ਕਿਸੇ ਨੂੰ ਕਿਵੇਂ ਦੇ ਦਈਏ? ਗੁਰੂ ਜੀ ਜੋ ਕੋਲ ਹੈ, ਉਸ ਨੂੰ ਲੁਟਾਉਣ ਲਈ ਨਹੀਂ ਸਗੋਂ ਸਾਨੂੰ ਆਪਣੇ ਬੇਅੰਤ ਲਗਾਓ ਨੂੰ ਤੋੜਨ ਲਈ ਮਹਿਮਾਨ ਦੇ ਸੁਭਾ ਦੀ ਗੱਲ ਕਰਦੇ ਹਨ | ਮਹਿਮਾਨ ਇੱਕ ਬੇਗਾਨੇ ਘਰ ਵਿੱਚ ਖਾਂਦਾ ਹੈ, ਸਲਾਹ ਲੈਂਦਾ ਹੈ ਤੇ ਦੇਂਦਾ ਹੈ, ਪਰ ਉਹ ਆਪਣੇ ਮੇਜਮਾਨ ਦੀ ਕਿਸੇ ਵੀ ਚੀਜ ਉੱਤੇ ਮਲਕੀਅਤ ਨਹੀਂ ਕਰਦਾ | ਉਹ ਆਪਣੇ ਮੇਜਮਾਨ ਦੀਆਂ ਕੁਝ ਚੀਜਾਂ ਜੇ  ਉਸ ਨੂੰ ਪਸੰਦ ਵੀ ਆ ਜਾਣ ,ਨਾਲ ਜੁੜਦਾ ਨਹੀਂ | ਆਪਣੇ ਮੇਜ਼ਮਾਨ ਦੀਆਂ ਚੀਜਾਂ ਪ੍ਰਤੀ ਮਹਿਮਾਨ ਪਾਸ ਸਬਰ ਸੰਤੋਖ  ਹੁੰਦਾ ਹੈ; ਤਦੇ ਉਹ  ਉਨ੍ਹਾਂ ਚੀਜ਼ਾਂ ਤੇ ਕਾਬਿਜ ਨਹੀਂ ਹੁੰਦਾ ਤੇ ਨਾ ਹੀ ਉਨ੍ਹਾਂ ਨੂੰ ਖੋਹਣ ਬਾਰੇ ਸੋਚਦਾ ਹੈ | ਗੁਰੂ ਜੀ ਆਖਦੇ ਹਨ ਕਿ ਇੱਕ ਮਹਿਮਾਨ ਵਰਗੇ ਵਤੀਰੇ ਨੂੰ  ਮੁਖ ਰੱਖਕੇ ਜੀਵੋ ਇਸ ਦੁਨੀਆ  ਵਿੱਚ ਤਾਂਕਿ ਇਸ ਦਾ ਮੋਹ ਤੁਹਾਨੂੰ ਕੁਰਾਹੇ ਨਾ ਪਾ ਸਕੇ | ਗੁਰਾਂ ਦੇ ਦੱਸੇ ਰਾਹ ਤੇ ਚੱਲ ਕੇ,  ਗੁਰਾਂ ਦੀ ਬਖਸ਼ਸ਼ ਨਾਲ, ਕਰਤਾਰ  ਜੀ ਨਾਲ ਅਜਿਹੇ ਪਿਆਰ ਦੀ ਗੰਢ ਪਾਵੋ ਤਾਂ ਕਿ ਮਾਇਆ ਤੇ ਇਸ ਵਿੱਚ ਗ੍ਰਹੱਸੀ  ਇਹ ਦੁਨੀਆ, ਉਸ ਨੂੰ ਨਾ ਤੋੜ ਸਕੇ | ਕਰਤਾਰ ਜੀ ਨੂੰ ਇੰਝ ਮੋਹ ਕਰੋ ਕਿ ਉਨ੍ਹਾਂ ਦਾ ਨਾਮ ਲੈਂਦਿਆਂ ਮਨ ਵਿੱਚ ਉਨ੍ਹਾਂ ਦੀ ਯਾਦ ਇੰਝ ਵਸਦੀ ਜਾਵੇ ਜਿਵੇਂ ਕੋਹਾਂ ਦੂਰ ਘਾਹ ਖਾਂਦੀ ਗਾਂ ਆਪਣੇ ਬੱਛੇ ਨੂੰ ਮਨ ਵਿੱਚ ਯਾਦ ਰੱਖਦੀ ਹੈ | ਇਸ ਨੂੰ ਆਖੀਦਾ ਹੈ ਪ੍ਰਭ ਜੀ ਦੀ ਯਾਦ ਵਿਚ ਜੀਣਾ | ਧਾਰਮਿਕ ਪਹਿਰਾਵੇ  ਤਦੇ ਚੰਗੇ ਬਣਦੇ ਹਨ ਜਦੋਂ ਇਨਸਾਨ ਆਪਣੇ ਆਪ ਨੂੰ ਕਰਤਾਰ ਜੀ ਦੇ ਪਿਆਰ ਵਿਚ ਰੰਗਕੇ ਜੀਵੇ | ਕਰਤਾਰ ਜੀ ਦੀ ਯਾਦ ਵਿਚ ਰਹਿਕੇ , ਜਦੋਂ  ਕੋਈ ਕੰਮ ਕਰੋਗੇ, ਕਿਸੇ ਨਾਲ ਵਰਤੋਂਗੇ  ਤੇ ਜਾਂ ਕੋਈ ਫੈਸਲਾ ਲੋਵੋਗੇ,   ਤਾਂ  ਪਤਾ ਚੱਲੇਗਾ ਕਿ ਤੁਸੀਂ ਇੱਕ ਘੁੱਪ ਹਨੇਰੇ ਵਿਚੋਂ ਬਾਹਰ ਨਿਕਲ ਆਏ ਹੋ !  

ਸ਼ੁਭ ਇੱਛਾਵਾਂ ਨਾਲ,

ਗੁਰਦੀਪ ਸਿੰਘ

TREADING ON THE SLIPPERY PATHS

On 349/350, SGGS, there is First Guru’s shabda in which he points out our own created causes that rip us off our peace and create obstacles in getting imbued with our Creator. The Guru counsels us that to get rid of such kind of anxiety and pain, we must remain connected to Him. We will ponder over his shabda in this article. The Guru Sahib calls the world a game only to tell us that the deeds that don’t bring peace to the mind need not to be done. There is a story that once the Guru asked a question to a religious leader during a discourse, “Here is my needle, please return it to me at other side after your death.” The leader responded, “Sir, this is not possible to do.” Then the Guru asked him, “then why are you gathering this and that?” We have no concern if this story is accurate or untrue; however, we must understand the truth that we take nothing with us as we die. Then by stooping low, why do we amass wealth and other stuff? After all, how many needs do we have to live? They are not much. Instead most of our needs we have created ourselves by following a race of gathering wealth and other stuff. The contentment is not in involving in the unending worldly Maya race, instead it is in learning from those ones who remain in bliss without Maya. This is what the Guru explains in the essence of this shabda.

ਆਸਾ ਮਹਲਾ ੧ ॥
ਤਾਲ ਮਦੀਰੇ ਘਟ ਕੇ ਘਾਟ ॥ ਦੋਲਕ ਦੁਨੀਆ ਵਾਜਹਿ ਵਾਜ ॥
ਨਾਰਦੁ ਨਾਚੈ ਕਲਿ ਕਾ ਭਾਉ ॥ ਜਤੀ ਸਤੀ ਕਹ ਰਾਖਹਿ ਪਾਉ ॥੧॥

Āsā mėhlā 1.

Ŧāl maḏīre gẖat ke gẖāt. Ḏolak ḏunī-ā vājėh vāj.

Nāraḏ nācẖai kal kā bẖā-o. Jaṯī saṯī kah rākẖahi pā-o. ||1||

Raag Asa, the bani of First Nanak.

In essence: The impulses of the mortal’s mind are like cymbals and ankle-bells and the worldly love is a drum; thus, all are emitting sounds continuously. The clever mortal dances in the love of Maya. Where is the place for the celibates (Truth lovers) and the men of truth?

          This is a trap in which the greedy mind gets stuck, and the mortal keeps dancing. How can one have happiness? Hoping to enjoy happiness by creating environment that triggers worries is meaningless. The people pretend to wear smiles enveloped in worries. One can have peace of mind only if one lives by making the Creator’s memory a guiding light. It means if one starts a job or business, one should remember Him; if one establishes dealings with others, one should remember Him. Thus, if one lives in His memory, all the obstacles coming in one’s path will become easy to overcome. Even if one gets something profitable on other paths, the storms of anxiety start brewing. In quest of the Maya pursuits, the mind keeps twirling without any peace.

ਨਾਨਕ ਨਾਮ ਵਿਟਹੁ ਕੁਰਬਾਣੁ ॥ ਅੰਧੀ ਦੁਨੀਆ ਸਾਹਿਬੁ ਜਾਣੁ ॥੧॥ ਰਹਾਉ ॥

Nānak nām vitahu kurbāṇ. Anḏẖī ḏunī-ā sāhib jāṇ. ||1|| Rahā-o.

Oh Nanak! I sacrifice to Ekankar’s name; except Him, the world is blind (in Maya). Pause.

         What can the world, spiritually blind, teach us? Only Our Creator is the one who can show us a rightful path, because only He is not blinded in Maya; therefore, take His refuge. Why does the Guru call the world blind? This needs to be pondered over. The Guru says that the one who is blind in Maya cannot show path to others. What really the world has? Here is what it offers: trading in search of Maya that promotes exploitation, suppression, endless race for the wealth, recognition of the name, attraction of status and the sources of power that create chances to loot the common folks. If we ask it from where one can obtain peace of mind, it will point out the religious claimants who claim to have the Creator in their pockets, and to keep massive traffic to their shops, they are busy in slandering those who belong to their own category. Unfortunately, some people because of their spiritual craze and some inspired by their own selfish tasks gather in high numbers at such religious shops. But think as the Guru says that how that person who is spiritually blind can guide others? They have what the world has. Real light is with the Creator, but we don’t bother to turn toward Him.

Page 349-350

ਗੁਰੂ ਪਾਸਹੁ ਫਿਰਿ ਚੇਲਾ ਖਾਇ ॥ ਤਾਮਿ ਪਰੀਤਿ ਵਸੈ ਘਰਿ ਆਇ ॥
ਜੇ ਸਉ ਵਰ੍ਹਿਆ ਜੀਵਣ ਖਾਣੁ ॥ ਖਸਮ ਪਛਾਣੈ ਸੋ ਦਿਨੁ ਪਰਵਾਣੁ ॥੨॥

Gurū pāshu fir cẖelā kẖā-e. Ŧām parīṯ vasai gẖar ā-e.

Je sa-o var-hi-ā jīvaṇ kẖāṇ. Kẖasam pacẖẖāṇai so ḏin parvāṇ. ||2||

(The situation is real bad) The disciple adopts the Guru and lives with him just for eating; such a person’s life may be of hundred years long, but it is all about eating (useless). Acceptable to Him is the day when one recognizes Akalpurakh.

         The Guru counsels us in the next verses that the world is lost in spiritual darkness so much that it has attached the social dealings and justice with ‘give and take’ principle:

ਦਰਸਨਿ ਦੇਖਿਐ ਦਇਆ ਨ ਹੋਇ ॥ ਲਏ ਦਿਤੇ ਵਿਣੁ ਰਹੈ ਨ ਕੋਇ ॥
ਰਾਜਾ ਨਿਆਉ ਕਰੇ ਹਥਿ ਹੋਇ ॥ ਕਹੈ ਖੁਦਾਇ ਨ ਮਾਨੈ ਕੋਇ ॥੩॥

Ḏarsan ḏekẖi-ai ḏa-i-ā na ho-e. La-e ḏiṯe viṇ rahai na ko-e.

Rājā ni-ā-o kare hath ho-e. Kahai kẖuḏā-e na mānai ko-e. ||3||

By merely seeing/meeting one another, one does not develop passion and mercy, because the people are more into giving and taking (general tendency that includes bribery and so on). Look at the king, he delivers justice if the fee is paid; even if one asks mercy in the name of the Creator, they don’t care though they consider themselves His believers.

         Thus, in this world, the governments/rulers do not show passion just by looking at one’s plight; it is displayed when the fee is paid, because the world is into giving and taking; in the same manner, the world merely talks about the Creator, but no one believes in Him heartily, since they don’t help other ones even if in His name help is sought. Earlier, the Guru has mentioned that a disciple goes to a Guru just for eating (as today many Sikhs go to the Gurdwara to eat) is not really a disciple. That is why the Guru’s blessing doesn’t occur, because the Guru knows that the disciples’ hearts are not sincere. If you see a baba or a Guru drowned in Maya, must understand that such a person is spiritually bank-corrupt. The nature of becoming a ‘sadh’ or a ‘guru’ conceives in one if one becomes ego free. The Gurbani helps us in becoming spiritually enlightened if we strongly believe that the bliss and peace are obtained through the Guru’s advice; otherwise, all other stuff is just a commotion. Hence, turn toward Ekankar and fall in love with Him so that you can get a rightful direction. In the next verses, the Guru reflects on the low side of the world to guide us to get out of its trap:

ਮਾਣਸ ਮੂਰਤਿ ਨਾਨਕੁ ਨਾਮੁ ॥ ਕਰਣੀ ਕੁਤਾ ਦਰਿ ਫੁਰਮਾਨੁ ॥
ਗੁਰ ਪਰਸਾਦਿ ਜਾਣੈ ਮਿਹਮਾਨੁ ॥ ਤਾ ਕਿਛੁ ਦਰਗਹ ਪਾਵੈ ਮਾਨੁ ॥੪॥੪॥

Māṇas mūraṯ Nānak nām. Karṇī kuṯā ḏar furmān.

Gur parsāḏ jāṇai mihmān. Ŧā kicẖẖ ḏargėh pāvai mān. ||4||4||

Nanak says: the humans are humans only for name’s sake; their deeds are like the dog that serves the master for food. If with the Guru’s blessings, a human being deems him or her as Akalpurakh’s guest in this world, only then in His court, he or she can get honor. 

         Our mentality of being very selfish makes us small human-beings; that is the reason the Guru suggests us living in this world as a guest. Generally, we think that whatever we have,  how can we just give it away?  The Guru is not asking us to abandon what we have. To break away from our deep attachment, the Guru suggests us having no attachment with the materialistic things in such a way that we never suffer because of that. A guest goes to the host; there he eats, takes advice or gives advice but he never puts a claim on his host’s things. He doesn’t show ownership even on the host’s those things he likes dearly, because he remains content. The Guru tells us to keep the behavior of a guest in practice so that the attachment doesn’t succeed in making us go astray. In this way, fall in love with the Creator so strong that this world fails in breaking it. While remembering Akalpurakh, make sure His love flows incessantly within. This is called living in His love. Religious garbs look only then good if one lives but saturated in His love. If you while working, dealing with others, or taking a decision remain in His love ambiance, you will realize that you have come out of a pitch of darkness.

Wishes

Gurdeep Singh

www.gursoch.com

Books:-

A Self Portrait : BHAGAT KABIR Guru Nanak in His Own Words Guru Message, The Ultimate Freedom

Guru Message, The Ultimate Freedom
Guru Nanak in His Own Words
A Self Portrait : BHAGAT KABIR

Book name: A Self Portrait : BHAGAT KABIR
Author: Gurdeep Singh
Author’s Website : www. gursoch.com
Year of Publishing: 2019
Language : English
Publisher : Unistar Books Pvt. Ltd

http://www.unistarbooks.com


Book name: Guru Nanak in His Own Words
Author Name: Gurdeep Singh

Author’s Website : www. gursoch.com
Year of Publishing: 2016
Language : English

Publisher : Unistar Books Pvt. Ltd http://www.unistarbooks.com/…/4736-guru-nanak-in-his-own-wo…


Book name: Guru Message, The Ultimate Freedom

Author Name: Gurdeep Singh

Author’s Website : www. gursoch.com

Year of Publishing: 2011
Language : English

Publisher : Lahore Books

[(www.lahorepublishers.com)]
http://lahorepublishers.com/sikhism-books-en…/guru-messsage/