Previous Next

ਗੁਰਬਾਣੀ ਅਨੁਸਾਰ ‘ਅਬਿਚਲ ਨਗਰੁ’ ਕਿੱਥੇ ਹੈ? (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ‘ਅਬਿਚਲ’ ਸ਼ਬਦ ੭ ਵਾਰੀ ਅਤੇ  ‘ਅਬਿਚਲੁ’ ਸ਼ਬਦ ੨ ਵਾਰੀ ਵਰਤਿਆ ਮਿਲ਼ਦਾ ਹੈ । ‘ਅਬਿਚਲ ਨਗਰੀ’ ਅਤੇ ‘ਅਬਿਚਲ ਨਗਰੁ’ ਦੋਵੇਂ ਵਾਕ-ਅੰਸ਼ ਇੱਕ-ਇੱਕ ਵਾਰੀ ਇਸੇ ਰੂਪ ਵਿੱਚ ਵਰਤੇ ਗਏ ਹਨ ਜਿਨ੍ਹਾਂ ਵਿੱਚ ‘ਅਬਿਚਲ’ ਸ਼ਬਦ /ਲੁ/  ਨਾ ਹੋਣ ਕਾਰਣ ਸੰਬੰਧ ਵਾਚਕ ਰੂਪ ਵਿੱਚ ਵਰਤਿਆ ਗਿਆ ਹੈ । ‘ਅਬਿਚਲ’ ਸ਼ਬਦ ਦੇ ਅਰਥ ਬਣਨਗੇ- ਅਬਿਚਲ ਦਾ, ਅਬਿਚਲ ਦੀ । ‘ਅਬਿਚਲ’ ਕਿਸੇ ਸ਼ਹਰ ਦਾ ਨਾਂ ਨਹੀਂ । ਅਬਿਚਲ- ਨਾ ਡੋਲਣ ਵਾਲ਼ੇ ਦਾ, ਨਾ ਡੋਲਣ ਵਾਲ਼ੇ ਦੀ । ‘ਅਬਿਚਲੁ’ ਸ਼ਬਦ ਨਾਲ਼ ‘ਨਗਰੁ’ ਜਾਂ ‘ਨਗਰੀ’ ਸ਼ਬਦ ਨਹੀਂ ਵਰਤੇ ਗਏ । ਗੁਰਬਾਣੀ ਵਿੱਚੋਂ ਹੇਠ ਲਿਖੀਆਂ ਦੋ ਪੰਕਤੀਆਂ ਅਤੇ ਉਨ੍ਹਾਂ ਦੀ ਵਿਚਾਰ ਵਿੱਚੋਂ ਪਤਾ ਲੱਗੇਗਾ ਕਿ ‘ਅਬਿਚਲ ਨਗਰੁ’ ਕਿੱਥੇ ਹੈ ।

a). ਅਬਿਚਲ ਨਗਰੁ ਗੋਬਿੰਦ ਗੁਰੂ ਕਾ ਨਾਮੁ ਜਪਤ ਸੁਖ ਪਾਇਆ ਰਾਮ॥ { ਗਗਸ ੭੮੩/੧੨}
ਵਿਚਾਰ: ਅਬਿਚਲ- ਨਾ ਡੋਲਣ ਵਾਲ਼ੇ ਦਾ, ਅਬਿਨਾਸ਼ੀ ਦਾ । ਨਗਰੁ- {ਪੁਲਿੰਗ ਇੱਕ-ਵਚਨ} ਸ਼ਹਰ, ਸ਼ਰੀਰ । ਗੋਬਿੰਦ ਗੁਰੂ ਕਾ- ਗੁਰੂ ਗੋਬਿੰਦ ਕਾ {ਕਾ ਨੇ ਗੋਬਿੰਦ ਸ਼ਬਦ ਦੇ ਦੱਦੇ ਦਾ (  ੁ ) ਹਟਾ ਦਿੱਤਾ ਹੈ} ਵੱਡੇ ਗੋਬਿੰਦ ਦਾ, ਪ੍ਰਭੂ ਦਾ । ਗੁਰੂ- ਵੱਡਾ ।

‘ਅਬਿਚਲ ਨਗਰੁ ਗੋਬਿੰਦ ਗੁਰੂ ਕਾ’ ਦੇ ਕੀ ਅਰਥ ਹਨ?
ਇਹ ਸ਼ਰੀਰ ਵੱਡੇ ਅਬਿਨਾਸ਼ੀ ਪ੍ਰਭੂ ਦਾ ਸ਼ਹਰ ਬਣ ਜਾਂਦਾ ਹੈ ।
ਇਹ ਤਬਦੀਲੀ ਕਦੋਂ ਹੁੰਦੀ ਹੈ?
ਉੱਤਰ: ਇਹ ਤਬਦੀਲੀ ‘ਨਾਮੁ ਜਪਤ ਸੁਖੁ ਪਾਇਆ ਰਾਮ’ ਵਾਕ-ਅੰਸ਼ ਤੋਂ ਸਪੱਸ਼ਟ ਹੁੰਦੀ ਹੈ । ਜਿਨ੍ਹਾਂ ਨੇ ਪ੍ਰਭੂ ਦੇ ਗੁਣ ਗਾਉਂਦਿਆਂ ਆਤਮਕ ਸੁੱਖ ਪ੍ਰਾਪਤ ਕਰ ਲਿਆ ਉਨ੍ਹਾਂ ਦਾ ਸ਼ਰੀਰ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦਾ ਸ਼ਹਰ ਬਣ ਗਿਆ, ਭਾਵ, ਟਿਕਾਣਾ ਬਣ ਗਿਆ ।

ਅ). ‘ਨਗਰੁ’ ਦੇ ਥਾਂ ‘ਨਗਰੀ’ ਸ਼ਬਦ ਦੀ ਵਰਤੋਂ 
ਸੋ ਵਸੈ ਇਤੁ ਘਰਿ ਜਿਸੁ ਗੁਰੁ ਪੂਰਾ ਸੇਵ॥
ਅਬਿਚਲ ਨਗਰੀ ਨਾਨਕ ਦੇਵ॥੮॥੧॥ {ਗਗਸ ੪੩੦/੧੯}
ਵਿਚਾਰ: ਨਾਨਕ- ਹੇ ਨਾਨਕ! ਅਬਿਚਲ ਨਗਰੀ- ਨਾ ਡੋਲਣ ਵਾਲ਼ੇ ਦੀ ਨਗਰੀ, ਇਹ ਕਾਇਆ । ਦੇਵ- {ਸੰਬੰਧ ਕਾਰਕ} ਦੇਵ ਦੀ, ਪ੍ਰਭੂ ਦੀ । ਇਹ ਕਾਇਆ ਕਦੇ ਨਾ ਡੋਲਣ ਵਾਲ਼ੇ (ਅਬਿਨਾਸ਼ੀ) ਪ੍ਰਭੂ ਦੀ ਨਗਰੀ ਬਣ ਜਾਂਦੀ ਹੈ ਜੇ ਪੂਰੇ ਗੁਰੂ ਦੀ ਬਖ਼ਸ਼ਸ਼ ਹੋ ਜਾਵੇ ,ਭਾਵ, ਪ੍ਰਭੂ ਦਾ ਟਿਕਾਣਾ ਹੋਣ ਹੋਣ ਕਰ ਕੇ ਇਹ ਕਾਇਆ ਮੋਹ ਮਾਇਆ ਵਿੱਚ ਨਿਰਲੇਪ ਰਹਿੰਦੀ ਹੈ ।

ਨੋਟ: ਨਾਨਕ ਦੇਵ ਸ਼ਬਦਾਂ ਤੋਂ ਟਪਲ਼ਾ ਨਹੀਂ ਖਾਣਾ ਚਾਹੀਦਾ ਕਿ ਇਹ ਪਹਿਲੇ ਗੁਰੂ ਜੀ ਦਾ ਨਾਂ ਹੈ । ਟਪਲ਼ੇ ਕਰ ਕੇ ਹੀ ਪਹਿਲੇ ਗੁਰੂ ਜੀ ਨੂੰ ਸ਼੍ਰੀ ਗੁਰੂ ਨਾਨਕ ਦੇਵ ਜੀ ਆਖਿਆ ਜਾ ਰਿਹਾ ਹੈ ਜੋ ਸੱਚ ਨਹੀਂ ਹੈ । ਪਹਿਲੇ ਗੁਰੂ ਜੀ ਦਾ ਨਾਂ – ਸ਼੍ਰੀ ਗੁਰੂ ਨਾਨਕ ਸਾਹਿਬ ਹੀ ਸੱਚ ਹੈ । ਕਿਸੇ ਗੁਰੂ ਜੀ ਦੇ ਨਾਂ ਨਾਲ਼ ਗੁਰਬਾਣੀ ਵਿੱਚ ਵਰਤੇ ਨਾਵਾਂ ਅਨੁਸਾਰ ‘ਦੇਵ’ ਸ਼ਬਦ ਦੀ ਵਰਤੋਂ ਨਹੀਂ ਹੈ ।

ਸਾਰ-ਅੰਸ਼: ਅਬਿਚਲ ਨਗਰ ਜਾਂ ਨਗਰੀ ਵਾਲ਼ੇ  ਧਰਤੀ ਉੱਤੇ ਬਣੇ ਕਿਸੇ ਅਸਥਾਨ ਨੂੰ ਗੁਰਬਾਣੀ ਦੀਆਂ ਪੰਕਤੀਆਂ ਨਾਲ਼ ਜੋੜ ਕੇ ਨਹੀਂ ਦੇਖਣਾ ਚਾਹੀਦਾ । ਗੁਰਬਾਣੀ ਅਨੁਸਾਰ ਉਹ ਸ਼ਰੀਰ ਹੀ ਅਬਿਨਾਸ਼ੀ ਪ੍ਰਭੂ ਲਈ ‘ਅਬਿਚਲ ਨਗਰੁ’ ਜਾਂ ‘ਅਬਿਚਲ ਨਗਰੀ’ ਹੈ ਜੋ ਪ੍ਰਭੂ ਦੀ ਯਾਦ ਹਰਦਮ ਆਪਣੇ ਅੰਦਰ ਬਣਾਈ ਰੱਖਦਾ ਹੈ ।

————————————————————————————————————————

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

A Self Portrait : BHAGAT KABIR by Gurdeep Singh

BHAGAT KABIR

A Self Portrait : BHAGAT KABIR

Please read A Self Portrait: BHAGAT KABIR book by Gurdeep Singh and Learn how Bhagat Kabir Sahib himself tells about his times and his encounters with religious and social hypocrites; know about his stand against the established lies used to exploit the public. Learn about his brazen declaration about shunning his contemporary religions. Learn how he daringly exposes the people in power and religious quarters and how daringly he opines on the general religious control and suppression that put him in a physical jeopardy. His personality, as the title of the book suggests, is built on his own views not on any hearsay.

Book name: A Self Portrait : BHAGAT KABIR
Author: Gurdeep Singh
Author’s Website : www. gursoch.com
Book Category: English books on Sikhism
Language : English
Available at : https://www.amazon.in
Year of Publishing: 2019
Publisher : Unistar Books Pvt. Ltd

Click to the following link to buy A Self Portrait: Bhagat Kabir Book :

https://www.amazon.in/Self-Portrait-Bhagat-Kabir/dp/9383296364/ref=sr_1_2?keywords=bhagat+kabir&qid=1559372618&s=gateway&sr=8-2

A Self Portrait : Bhagat Kabir by Gurdeep Singh

Bhagat Kabir

A Self Portrait : Bhagat Kabir by Gurdeep Singh

Bhagat Kabir

ਗੁਰਬਾਣੀ ਵਿੱਚ ‘ਹਰਿਮੰਦਰੁ’ ਦਾ ਸੰਕਲਪ (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਹਰਿਮੰਦਰੁ=ਹਰਿ+ਮੰਦਰੁ=ਹਰੀ ਦਾ ਮੰਦਰੁ
‘ਹਰਿਮੰਦਰੁ’ ਸ਼ਬਦ ਦੋ ਸ਼ਬਦਾਂ ‘ਹਰਿ’ ਅਤੇ ‘ਮੰਦਰੁ’ ਨੂੰ ਨਾਲ਼ ਨਾਲ਼ ਲਿਖ ਕੇ ਬਣਦਾ ਹੈ, ਭਾਵੇਂ, ਇਹ ਦੋਵੇਂ ਸ਼ਬਦ ਆਜ਼ਾਦ ਰੂਪ ਵਿੱਚ ਵੀ ਵਰਤੇ ਗਏ ਹਨ । ਗੁਰਬਾਣੀ ਵਿੱਚ ‘ਹਰਿ’ ਸ਼ਬਦ ਮੁੱਖ ਤੌਰ ‘ਤੇ ਕਰਤਾ ਪੁਰਖੁ ਵਾਸਤੇ ਵਰਤਿਆ ਗਿਆ ਹੈ, ਭਾਵੇਂ, ਇਸ ਦੇ ਅਰਥ ‘ਖੋਹ ਲੈਣਾ’ ਜਾਂ ‘ਦੂਰ ਕਰਨਾ’ ਵੀ ਵਰਤੇ ਗਏ ਹਨ । ਦੋ ਪ੍ਰਮਾਣ ਹਨ: –
‘ਹਰਿ’ ਸ਼ਬਦ ਦੀ ਗੁਰਬਾਣੀ ਵਿੱਚ ਵਰਤੋਂ:
a). ਹਰਿ ਕਾ ਨਾਮੁ ਰਿਦੈ ਨਿਤ ਧਿਆਈ॥ {ਗਗਸ ੩੯੪/੨}
ਹਰਿ=ਕਰਤਾ ਪੁਰਖੁ ।
ਅ). ਕਹਿ ਕਬੀਰ ਬੁਧਿ ਹਰਿ ਲਈ ਮੇਰੀ ਬੁਧਿ ਬਦਲੀ ਸਿਧਿ ਪਾਈ॥ {ਗਗਸ ੩੩੯/੯}
ਬੁਧਿ ਹਰਿ ਲਈ=ਹਉਮੈ ਵਾਲ਼ੀ ਮੱਤਿ ਖੋਹ ਲਈ ਜਾਂ ਦੂਰ ਕਰ ਦਿੱਤੀ ।
ਮੰਦਰ ਸ਼ਬਦ ਦੀ ਵਰਤੋਂ:
‘ਮੰਦਰ’ ਸ਼ਬਦ ਗੁਰਬਾਣੀ ਵਿੱਚ ‘ਮੰਦਰੁ’, ‘ਮੰਦਰ’ ਅਤੇ ‘ਮੰਦਰਿ’ ਰੂਪ ਵਿੱਚ ਵਰਤਿਆ ਗਿਆ ਹੈ । ਮੰਦਰੁ- {ਪੁਲਿੰਗ ਇੱਕ-ਵਚਨ, ਨਾਂਵ} ਮਹੱਲੁ, ਘਰੁ, ਸ਼ਰੀਰੁ ਜਾਂ ਟਿਕਾਣੇ ਦੀ ਥਾਂ । ਮੰਦਰ- ‘ਮੰਦਰੁ’ ਦਾ ਬਹੁ-ਵਚਨ, ਪੁਲਿੰਗ ਨਾਂਵ ਜਾਂ ਸੰਬੰਧ ਕਾਰਕ ਵਜੋਂ ਵਰਤੋਂ ਜਿਵੇਂ ਮੰਦਰ ਦਾ । ਮੰਦਰਿ-{ਅਧਿਕਰਣ ਕਾਰਕ} ਮੰਦਰ ਵਿੱਚ । 
ਗੁਰਬਾਣੀ ਵਿੱਚ ‘ਹਰਿਮੰਦਰੁ’ ਦੇ ਕੀ ਅਰਥ ਹਨ?
ਗੁਰਬਾਣੀ ਵਿੱਚ ‘ਹਰਿਮੰਦਰੁ’ ਸ਼ਬਦ ਧਰਤੀ ਉੱਤੇ ਬਣਾਏ ਕਿਸੇ ਅਸਥਾਨ ਲਈ ਨਹੀਂ ਵਰਤਿਆ ਗਿਆ । ਇਸ ਸ਼ਬਦ ਦੀ ਵਰਤੋਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੀ ਬਾਣੀ ਵਿੱਚ ਹੀ ਸ਼ੁਰੂ ਹੋ ਗਈ ਸੀ । ਇਸ ਸ਼ਬਦ ਦੇ ਅਰਥ ਸਮਝਣ ਲਈ ਹੇਠ ਲਿਖੇ ਪ੍ਰਮਾਣ ਧਿਆਨ ਗੋਚਰੇ ਕਰਨੇ ਜ਼ਰੂਰੀ ਹਨ: –
ਧੰਨੁ ਗੁਰੂ ਨਾਨਕ ਪਾਤਿਸ਼ਾਹ ਦੀ ਬਾਣੀ ਵਿੱਚ ‘ਹਰਿਮੰਦਰੁ’
ਮਹਲਾ ੧ ਮਲਾਰ॥
a). ਕਾਇਆ ਮਹਲੁ ਮੰਦਰੁ ਘਰੁ ਹਰਿ ਕਾ ਤਿਸੁ ਮਹਿ ਰਾਖੀ ਜੋਤਿ ਅਪਾਰ॥
{ਗਗਸ ੧੨੫੬/੪}
ਅਰਥ: ਕਾਇਆ ਹੀ ਹਰਿ ਕਾ ਮੰਦਰੁ (ਹਰਿਮੰਦਰੁ) , ਮਹੱਲ ਅਤੇ ਘਰੁ ਹੈ ਜਿਸ ਵਿੱਚ ਉਸ ਹਰੀ ਨੇ ਆਪਣੀ ਜੋਤਿ ਟਿਕਾਈ ਹੋਈ ਹੈ । ਹਰੀ ਦਾ ਵਾਸਾ ਹੋਣ ਕਰਕੇ ਕਾਇਆ ਹੀ ‘ਹਰਿਮੰਦਰੁ’ ਹੈ ।
ਅ). ਹਰਿ ਮੰਦਰਿ ਆਵੈ ਜਾ ਪ੍ਰਭ ਭਾਵੈ ਧਨ ਊਭੀ ਗੁਣ ਸਾਰੀ॥ {ਗਗਸ ੧੧੦੭/੧੬}
ਅਰਥ ਵਿਚਾਰ: ‘ਮੰਦਰੁ’ ਸ਼ਬਦ ਦਾ ਅਧਿਕਰਣ ਕਾਰਕ ਰੂਪ {ਮੰਦਰਿ} ਵਰਤਿਆ ਗਿਆ ਹੈ । ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਤਾਂ ਉਹ ਜੀਵ ਇਸਤ੍ਰੀ ਦੇ ਹਿਰਦੇ ਘਰ ਵਿੱਚ {ਮੰਦਰ ਵਿੱਚ} ਵਿੱਚ ਆ ਟਿਕਦਾ ਹੈ ਅਤੇ ਜੀਵ ਇਸਤ੍ਰੀ (ਧਨ) ਉਤਾਵਲੀ ਹੋ ਕੇ ਉਸ ਹਰੀ ਦੇ ਗੁਣ ਗਾਉਂਦੀ ਹੈ ।
e). ਸਾਕਤ ਠਉਰ ਨਾਹੀ ਹਰਿ ਮੰਦਰ ਜਨਮ ਮਰੈ ਦੁਖੁ ਪਾਇਆ॥ {ਗਗਸ ੧੪੩/੫}
ਅਰਥ ਵਿਚਾਰ: ਮਾਇਆ-ਵੇੜ੍ਹੇ ਪ੍ਰਾਣੀ ਨੂੰ ‘ਹਰਿਮੰਦਰੁ’ ਦੀ ਸੋਝੀ ਨਹੀਂ, ਭਾਵ, ਹਰੀ ਦੇ ਮੰਦਰ (ਮਹੱਲ) ਦੀ ਥਾਂ ਦੀ ਸੋਝੀ ਨਹੀਂ ਹੁੰਦੀ ਜਿਸ ਕਾਰਣ ਉਸ ਜਨਮ ਮਰਨ ਵਿੱਚ ਪਿਆ ਰਹਿੰਦਾ ਹੈ । ਹਰਿ ਮੰਦਰ {ਹਰਿਮੰਦਰੁ’ ਸੰਬੰਧ ਕਾਰਕ ਵਿੱਚ ਵਰਤਿਆਂ ‘ਹਰਿਮੰਦਰ’ ਬਣ ਜਾਂਦਾ ਹੈ ਹੈ} – ਹਰੀ ਦੇ ਮੰਦਰ ਦੀ ।
ਸ). ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ॥ {ਗਗਸ ੫੭/੮}
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਰਚਣਨਾਹੇ ਨੇ ਆਪ ਹੀ ਅਜਿਹਾ ਬਣਾਇਆ ਹੈ । ਕਰਣੈਹਾਰਿ- {ਕਰਤਾ ਕਾਰਕ ਇੱਕ-ਵਚਨ} ਰਚਣਹਾਰੇ ਨੇ ।
ਧੰਨੁ ਗੁਰੂ ਅਮਰਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
ਰਾਮਕਲੀ ਕੀ ਵਾਰ ਮ:੩॥ ਪਉੜੀ॥ 
a). ਹਰਿ ਕਾ ਮੰਦਰੁ ਆਖੀਐ ਕਾਇਆ ਕੋਟੁ ਗੜੁ॥  {ਗਗਸ ੯੫੨/੫}
ਅਰਥ ਵਿਚਾਰ: ਕਾਇਆ ਨੂੰ ਹਰੀ ਦੇ ਰਹਿਣ ਵਾਸਤੇ ਕਿਲ੍ਹਾ ਅਤੇ ਮੰਦਰੁ (ਘਰ) ਆਖਿਆ ਜਾਂਦਾ ਹੈ । ਕੋਟੁ ਗੜੁ- ਕਿਲ੍ਹਾ ।
ਅ).  ਹਰਿ ਕਾ ਮੰਦਰੁ ਸਰੀਰੁ ਅਤਿ ਸੋਹਣਾ ਹਰਿ ਹਰਿ ਨਾਮੁ ਦਿੜੁ॥
{ਗਗਸ ੯੫੨/੬}
ਅਰਥ ਵਿਚਾਰ: ਹਰਿ ਕਾ ਮੰਦਰੁ=ਹਰਿਮੰਦਰੁ । ਸ਼ਰੀਰ ਨੂੰ ਹੀ ਹਰੀ ਦਾ ਖ਼ੂਬਸੂਰਤ ਮੰਦਰ ਸਮਝ ਅਤੇ ਹਰੀ ਦੀ ਯਾਦ ਨੂੰ ਪੱਕਾ ਕਰ ।
e). ਪਉੜੀ॥ ਹਰਿਮੰਦਰੁ ਸੋਈ ਆਖੀਐ ਜਿਥਹੁ ਹਰਿ ਜਾਤਾ॥ 
ਮਨਮੁਖ ਹਰਿਮੰਦਰ ਕੀ ਸਾਰ ਨ ਜਣਨੀ ਤਿਨੀ ਜਨਮੁ ਗਵਾਤਾ॥ {ਗਗਸ ੯੫੩/੭}
ਅਰਥ ਵਿਚਾਰ: ਭਾਵੇਂ ਸਾਰੇ ਸ਼ਰੀਰ ਹੀ ਹਰੀ ਦੇ ਨਿਵਾਸ ਲਈ ਘਰ ਹਨ ਪਰ ਅਸਲ ਵਿੱਚ ਉਹ ਸ਼ਰੀਰ ਹੀ ਅਸਲੀ ‘ਹਰਿਮੰਦੁ’ ਹੈ ਜਿਸ ਰਾਹੀਂ ਕਰਤਾ ਪੁਰਖ ਦੀ ਪਛਾਣ ਅਤੇ ਉਸ ਨਾਲ਼ ਸਾਂਝ ਬਣਦੀ ਹੈ ।
ਗੁਰੂ ਦੀ ਬਖ਼ਸ਼ੀ ਮੱਤਿ ਨੂੰ ਛੱਡ ਕੇ ਮਨ ਦੇ ਪਿੱਛੇ ਤੁਰਨ ਵਾਲ਼ੇ ਇਸ ਸ਼ਰੀਰ ‘ਹਰਿਮੰਦਰੁ’ ਦੀ ਕੀਮਤਿ ਨਾ ਜਣਦੇ ਹੋਏ ਆਪਣਾ ਜਨਮ ਅਜਾਈਂ ਬਿਤਾ ਜਾਂਦੇ ਹਨ ।
ਹੇਠਾਂ ਸ ਤੋਂ ਜ ਤਕ ਪ੍ਰਮਾਣ ਤੀਜੇ ਗੁਰੂ ਜੀ ਬਾਣੀ ਗਗਸ ਪੰਨਾਂ ੧੩੪੬ ਤੋਂ ਹਨ-
ਸ). ਗੁਰ ਪਰਸਾਦੀ ਵੇਖੁ ਤੂ ਹਰਿ ਮੰਦਰੁ ਤੇਰੈ ਨਾਲਿ ॥ 
ਅਰਥ ਵਿਚਾਰ: ਗੁਰੂ ਗਿਆਨ ਦੇ ਸਹਾਰੇ ਸੋਚ ਕੇ ਦੇਖ ‘ਹਰਿਮੰਦਰੁ’ (ਰੱਬ ਦਾ ਟਿਕਾਣਾਂ) ਤਾਂ ਤੇਰੇ ਅੰਦਰ ਹੀ ਹੈ ।
ਕਿਸੇ ਸਿਆਣੇ ਨੇ ਕਿਹਾ ਹੈ-
ਦੇਖੀਂ ਨੀ ਦੇਖੀਂ ਅੜੀਏ ਤੇਰੇ ਅੰਦਰ ਬੈਠਾ ਕਉਣ।
ਬਾਹਰ ਜਿਨ੍ਹਾਂ ਨੂੰ ਲੱਭਦੀ ਏਂ ਕਿਤੇ ਓਹੀ ਸੱਜਣ ਨਾ ਹੋਣ!
ਹ). ਹਰਿ ਮੰਦਰੁ ਸਬਦੇ ਖੋਜੀਐ ਹਰਿ ਨਾਮੋ ਲੇਹੁ ਸਮਾਲਿ ॥੧॥ 
ਅਰਥ ਵਿਚਾਰ: ਹਰੀ ਨਾਮ ਦੀ ਯਾਦ ਬਣਾਈ ਰੱਖ ਅਤੇ ਗੁਰੂ ਦੇ ਸ਼ਬਦ ਦੀ ਰੌਸ਼ਨੀ ਵਿੱਚ ‘ਹਰਿਮੰਦਰੁ’ ਆਪਣੇ ਅੰਦਰੋਂ ਲੱਭ । ਇਹ ਕੋਈ ਇੱਟਾਂ ਵੱਟਿਆਂ ਦਾ ਕੋਠਾ ਜਾਂ ਮਹੱਲ ਨਹੀਂ ਹੈ ਜੋ ਬਾਹਰ ਬਣਿਆਂ ਹੋਇਆ ਦਿਸਦਾ ਹੈ ।
ਕ). ਹਰਿ ਮੰਦਰੁ ਏਹੁ ਸਰੀਰੁ ਹੈ ਗਿਆਨਿ ਰਤਨਿ ਪਰਗਟੁ ਹੋਇ ॥ ਮਨਮੁਖ ਮੂਲੁ ਨ ਜਾਣਨੀ ਮਾਣਸਿ ਹਰਿ ਮੰਦਰੁ ਨ ਹੋਇ ॥੨॥
ਅਰਥ ਵਿਚਾਰ: ਮਨੁੱਖੀ ਸ਼ਰੀਰ ਹੀ ‘ਹਰਿਮੰਦਰੁ’ ਹੈ ਜਿਸ ਦੀ ਸੂਝ ਗੁਰੂ ਬਖ਼ਸ਼ੇ ਗਿਆਨ ਰਾਹੀਂ ਹੁੰਦੀ ਹੈ । ਮਨਮੁਖ ਰੱਬ ਨਾਲ਼ ਸਾਂਝ ਨਹੀਂ ਬਣਾਉਂਦੇ ਅਤੇ ਤਾਂ ਹੀ ਉਹ ਆਖਦੇ ਫਿਰਦੇ ਹਨ ਕਿ ‘ਹਰਿਮੰਦਰੁ’ (ਰੱਬ ਦਾ ਘਰੁ) ਮਨੁੱਖ ਦੇ ਅੰਦਰ ਨਹੀਂ ਹੋ ਸਕਦਾ । ਮਾਣਸਿ- {ਅਧਿਕਰਣ ਕਾਰਕ} ਮਨੁੱਖੀ ਸ਼ਰੀਰ ਵਿੱਚ ।
ਖ). ਹਰਿ ਮੰਦਰੁ ਹਰਿ ਜੀਉ ਸਾਜਿਆ ਰਖਿਆ ਹੁਕਮਿ ਸਵਾਰਿ ॥ 
ਅਰਥ ਵਿਚਾਰ: ਮਨੁੱਖਾ ਸ਼ਰੀਰ ਨੂੰ ਹਰੀ ਨੇ ਆਪ ਹੀ ‘ਹਰਿਮੰਦਰੁ’ ਬਣਾ ਕੇ ਸਜਾ-ਸਵਾਰ ਕੇ ਰੱਖਿਆ ਹੋਇਆ ਹੈ ।
ਗ). ਹਰਿ ਮੰਦਰੁ ਸਬਦੇ ਸੋਹਣਾ ਕੰਚਨੁ ਕੋਟੁ ਅਪਾਰ ॥੪॥ 
ਅਰਥ ਵਿਚਾਰ: ਗੁਰੂ ਸ਼ਬਦ ਦੀ ਬਰਕਤ ਨਾਲ਼ ਜਿਸ ਨੇ ਵੀ ਸ਼ਰੀਰ ‘ਹਰਿਮੰਦਰੁ’ ਨੂੰ ਆਤਮਕ ਤੌਰ ‘ਤੇ ਸੁੰਦਰ ਬਣਾ ਲਿਆ ਉਸ ਦਾ ਇਹ ‘ਹਰਿਮੰਦਰੁ’ ਮਾਨੋ ਅਪਾਰ (ਬਿਅੰਤ) ਹਰੀ ਨਿਵਾਸ ਲਈ ਸੋਨੇ ਦਾ ਕਿਲ੍ਹਾ ਹੀ ਬਣ ਗਿਆ ।
ਘ). ਹਰਿ ਮੰਦਰੁ ਏਹੁ ਜਗਤੁ ਹੈ ਗੁਰ ਬਿਨੁ ਘੋਰੰਧਾਰ॥
ਅਰਥ ਵਿਚਾਰ: ਇਹ ਸਾਰਾ ਜਗਤ ਵੀ ਹਰੀ ਦਾ ਮੰਦਰੁ ਹੀ ਹੈ ਪਰ ਗੁਰੂ ਬਖ਼ਸ਼ੀ ਆਤਮਕ ਜੀਵਨ ਦੀ ਸੂਝ ਤੋਂ ਬਿਨਾਂ ਮਨ ਵਿੱਚ ਅਗਿਆਨਤਾ ਦਾ ਹਨ੍ਹੇਰਾ ਹੀ ਬਣਿਆਂ ਰਹਿੰਦਾ ਹੈ ਅਤੇ ਇਸ ਭੇਤ ਦਾ (ਹਰਿ ਮੰਦਰ ਦਾ) ਪਤਾ ਨਹੀਂ ਲੱਗਦਾ ।
ਙ). ਹਰਿ ਮੰਦਰ ਮਹਿ ਨਾਮੁ ਨਿਧਾਨੁ ਹੈ ਨਾ ਬੂਝਹਿ ਮੁਗਧ ਗਵਾਰ ॥ ਗੁਰ ਪਰਸਾਦੀ ਚੀਨਿ@ਆ ਹਰਿ ਰਾਖਿਆ ਉਰਿ ਧਾਰਿ ॥੭॥ 
ਅਰਥ ਵਿਚਾਰ: ਇਸ ਸ਼ਰੀਰ ‘ਹਰਿਮੰਦਰੁ’ ਵਿੱਚ ਨਾਮ ਦਾ ਖ਼ਜ਼ਾਨਾ ਹੈ ਪਰ ਮੂਰਖਾਂ ਨੂੰ ਇਸ ਭੇਤ ਦਾ ਪਤਾ ਨਹੀਂ ਲੱਗਦਾ । ਗੁਰੂ-ਸ਼ਬਦ ਦੇ ਗਿਆਨ ਨਾਲ਼ ਜਿਸ ਨੇ ਇਹ ਭੇਤ ਸਮਝਿਆ ਉਸ ਨੇ ਇਸ ਖ਼ਜ਼ਾਨੇ ਦੀ ਸੰਭਾਲ਼ ਦਾ ਉੱਦਮ ਕੀਤਾ ਹੈ ।
ਚ). ਹਰਿ ਮੰਦਰੁ ਹਰਿ ਕਾ ਹਾਟੁ ਹੈ ਰਖਿਆ ਸਬਦਿ ਸਵਾਰਿ ॥ ਤਿਸੁ ਵਿਚਿ ਸਉਦਾ ਏਕੁ ਨਾਮੁ ਗੁਰਮੁਖਿ ਲੈਨਿ ਸਵਾਰਿ ॥੯॥ 
ਅਰਥ ਵਿਚਾਰ: ਤੀਜੇ ਗੁਰੂ ਪਾਤਿਸ਼ਾਹ ਜੀ ਅਨੁਸਾਰ ਇਹ ਸ਼ਰੀਰ ਹਰੀ ਦਾ ਮੰਦਰ ਹੈ ਅਤੇ ਇਹ ਹਰੀ ਦੇ ਨਾਮ ਦਾ ਹੱਟ ਹੈ । ਇਸ ਸ਼ਰੀਰ ‘ਹਰਿਮੰਦਰੁ’ ਨੂੰ ਗੁਰੂ ਦੇ ਸ਼ਬਦ ਦੇ ਗਿਆਨ ਨਾਲ਼ ਆਤਮਕ ਤੌਰ ‘ਤੇ ਸਵਾਰ ਕੇ ਰੱਖਿਆ ਜਾ ਸਕਦਾ ਹੈ । ਇਸ ਸ਼ਰੀਰ ਹੱਟ ਵਿੱਚ ਨਾਮ ਦਾ ਸਉਦਾ ਪਿਆ ਹੈ ਜਿਸ ਨੂੰ ਗੁਰੂ ਦੇ ਸਨਮੁਖ ਰਹਿਣ ਵਾਲ਼ੇ ਹੀ ਵਣਜਦੇ ਹਨ ।
ਛ). ਹਰਿ ਮੰਦਰ ਮਹਿ ਮਨੁ ਲੋਹਟੁ ਹੈ ਮੋਹਿਆ ਦੂਜੈ ਭਾਇ ॥ ਪਾਰਸਿ ਭੇਟਿਐ ਕੰਚਨੁ ਭਇਆ ਕੀਮਤਿ ਕਹੀ ਨ ਜਾਇ ॥੧੦॥
ਅਰਥ ਵਿਚਾਰ: ਹਰਿਮੰਦਰੁ+ਮਹਿ=ਹਰਿਮੰਦਰ ਮਹਿ ।ਸ਼ਰੀਰ ਹਰੀ ਦਾ ਮੰਦਰ ਹੈ । ਮੋਹ ਮਾਇਆ ਵਿੱਚ ਫਸਿਆ ਮਨ ਇਸ ਹਰੀ ਦੇ ਮੰਦਰ ਵਿੱਚ ਲੋਹਾ ਹੀ ਬਣਿਆਂ ਰਹਿੰਦਾ ਹੈ । ਜੇ ਗੁਰੂ ਪਾਰਸ ਤੋਂ ਗਿਆਨ ਦਾ ਚਾਨਣ ਲੈ ਲਿਆ ਜਾਵੇ ਤਾਂ ਇਹ ਮਨ ਲੋਹੇ ਤੋਂ ਸੋਨਾ (ਮੰਦੇ ਤੋਂ ਚੰਗਾ) ਕੀਮਤੀ ਬਣ ਸਕਦਾ ਹੈ ।
ਜ). ਹਰਿ ਮੰਦਰ ਮਹਿ ਹਰਿ ਵਸੈ ਸਰਬ ਨਿਰੰਤਰਿ ਸੋਇ ॥ ਨਾਨਕ ਗੁਰਮੁਖਿ ਵਣਜੀਐ ਸਚਾ ਸਉਦਾ ਹੋਇ ॥੧੧॥੧॥ 
ਅਰਥ ਵਿਚਾਰ: ਜਿਹੜਾ ਹਰੀ ਸਰਬ ਨਿਵਾਸੀ ਹੈ ਉਹ ਸ਼ਰੀਰ ‘ਹਰਿਮੰਦਰੁ’ ਵਿੱਚ ਵੀ ਵਸਦਾ ਹੈ । ਗੁਰੂ ਦੇ ਗਿਆਨ ਰਾਹੀਂ ਹੀ ਇਸ ਸ਼ਰੀਰ ਵਿੱਚ ਸਦਾ ਕਾਇਮ ਰਹਿਣ ਵਾਲ਼ਾ ਨਾਮ ਦਾ ਸਉਦਾ ਵਣਜਿਆ ਜਾ ਸਕਦਾ ਹੈ ।
‘ਹਰਿਮੰਦਰੁ’= ਹਰੀ ਦਾ ਘਰੁ ।ਹਰਿਮੰਦਰ ਮਹਿ= ਹਰੀ ਦੇ ਘਰ ਵਿੱਚ। 
‘ਹਰਿਮੰਦਰ ਮਹਿ’ ਵਿੱਚ ਸ਼ਬਦ ‘ਹਰਿਮੰਦਰੁ’ ਹੀ ਹੈ ਪਰ ‘ਮਹਿ’ ਸੰਬੰਧਕ ਦੇ ਕਾਰਣ /ਰੁ/ ਤੋਂ /ਰ/ ਧੁਨੀ ਹੋ ਗਈ ਹੈ । 
ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮}
ਅਰਥ ਵਿਚਾਰ: ਮਨੁੱਖੀ ਸ਼ਰੀਰ ਨੂੰ ਹਰੀ ਨੇ ਆਪਣਾ ਮੰਦਰੁ ਆਪ ਹੀ ਬਣਾਇਆ ਹੈ ਜਿਸ ਵਿੱਚ ਉਹ ਆਪ ਨਿਵਾਸ ਰੱਖਦਾ ਹੈ । 
ਞ). ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ॥ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ॥ {ਗਗਸ ੧੦੫੯/੧੭} 
ਅਰਥ ਵਿਚਾਰ: ਸ਼ਰੀਰ ਹਰੀ ਦਾ ਮੰਦਰੁ ਹੈ ਜਿਸ ਨੂੰ ਹਰੀ ਨੇ ਆਪ ਹੀ ਆਪਣੇ ਬੈਠਣ ਲਈ ਸਵਾਰਿਆ ਹੈ । ਗੁਰੂ ਦੇ ਸ਼ਬਦ ਦੇ ਗਿਆਨ ਰਾਹੀਂ ਜੋ ਹਰੀ-ਨਾਮ ਦਾ ਵਾਪਾਰ ਇਸ ਸ਼ਰੀਰ ਵਿੱਚ ਕਰਦੇ ਹਨ ਉਨ੍ਹਾਂ ਨੂੰ ਹਰੀ ਆਪਣੀ ਯਾਦ ਬਖ਼ਸ਼ ਦਿੰਦਾ ਹੈ ।
ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
‘ਹਰਿ’ ਅਤੇ ‘ਮੰਦਰੁ’ ਸ਼ਬਦ ਇਕੱਠੇ ਵਰਤੇ ਹੋਏ ਨਹੀਂ ਮਿਲ਼ਦੇ ਪਰ ਮੰਦਰ ਸ਼ਬਦ ਦੀ ਵਰਤੋਂ ਕੀਤੀ ਮਿਲ਼ਦੀ ਹੈ ਜਿਸ ਤੋਂ ‘ਹਰਿਮੰਦਰੁ’ ਸ਼ਬਦ ਦੇ ਅਰਥਾਂ ਦਾ ਬੋਧ ਜ਼ਰੂਰ ਹੋ ਜਾਂਦਾ ਹੈ ਕਿ ਇਹ ਕੋਈ ਧਰਤੀ ਉੱਤੇ ਬਣਿਆਂ ਇੱਟਾਂ ਪੱਥਰਾਂ ਦਾ ਕੋਠਾ ਨਹੀਂ ਸਗੋਂ ਸ਼ਰੀਰ ਹੀ ਹਰੀ ਦਾ ਮੰਦਰ ਹੈ । ਹੇਠ ਲਿਖੇ ਪ੍ਰਮਾਣ ਵਿਚਾਰ ਗੋਚਰੇ ਕੀਤੇ ਜਾਂਦੇ ਹਨ-
a). ਰਾਮ ਨਾਮੁ ਰਤਨ ਕੋਠੜੀ ਗੜ ਮੰਦਰਿ ਏਕ ਲੁਕਾਨੀ॥
ਸਤਿਗੁਰੁ ਮਿਲੈ ਤ ਖੋਜੀਐ ਮਿਲਿ ਜੋਤੀ ਜੋਤਿ ਸਮਾਨੀ॥ {ਗਗਸ ੧੧੭੮/੪}
ਅਰਥ ਵਿਚਾਰ: ਰਤਨ ਕੋਠੜੀ- ਵਧੀਆ ਆਤਮਕ ਗੁਣਾ ਦਾ ਖ਼ਜ਼ਾਨਾ । ਗੜ ਮੰਦਰਿ- ਸ਼ਰੀਰ ਕਿਲ੍ਹੇ (ਮੰਦਰ) ਵਿੱਚ । ਲੁਕਾਨੀ- ਗੁਪਤ ਹੈ ।ਇਸ ਖ਼ਜ਼ਾਨੇ ਦੀ ਖੋਜ ਗੁਰੂ ਦੇ ਬਖ਼ਸ਼ੇ ਸ਼ਬਦ-ਗਿਆਨ ਨਾਲ਼ ਕੀਤੀ ਜਾ ਸਕਦੀ ਹੈ ਅਤੇ ਜ਼ਿੰਦ ਰੱਬੀ ਜੋਤਿ ਵਿੱਚ ਲੀਨ ਹੋ ਸਕਦੀ ਹੈ । 
ਅ). ਮਨੁ ਖਿਨੁ ਖਿਨੁ ਭਰਮਿ ਭਰਮਿ ਬਹੁ ਧਾਵੈ ਤਿਲੁ ਘਰਿ ਨਹੀ ਵਾਸਾ ਪਾਈਐ ॥ ਗੁਰਿ ਅੰਕਸੁ ਸਬਦੁ ਦਾਰੂ ਸਿਰਿ ਧਾਰਿਓ ਘਰਿ ਮੰਦਰਿ ਆਣਿ ਵਸਾਈਐ ॥੧॥ {ਗਗਸ ੧੧੭੯/੪}
ਅਰਥ ਵਿਚਾਰ: ਘਰਿ- ਸ਼ਰੀਰ ਘਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿਚ । ਮਨ ਭਟਕਦਾ ਰਹਿੰਦਾ ਹੈ ਅਤੇ ਸ਼ਰੀਰ ਘਰ ਵਿੱਚ ਟਿਕਿਆ ਨਹੀਂ ਰਹਿੰਦਾ । ਗੁਰੂ ਨੇ {ਗੁਰਿ-ਅਧਿਕਰਣ ਕਾਰਕ} ਜਿਸ ਦੇ ਸਿਰ ਉੱਤੇ ਸ਼ਬਦ ਦਾ ਅੰਕੁਸ਼ ਰੱਖ ਦਿੱਤਾ ਉਸ ਦੇ ਮਨ ਨੂੰ ਗੁਰੂ ਜੀ ਨੇ ਸ਼ਰੀਰ ਮੰਦਰ ਵਿੱਚ ਟਿਕਾ ਦਿੱਤਾ ।
ਸ).  ਜਿਤੁ ਗ੍ਰਿਹਿ ਮੰਦਰਿ ਹਰਿ ਹੋਤੁ ਜਾਸੁ ਤਿਤੁ ਘਰਿ ਆਨਦੋ ਆਨੰਦੁ ਭਜੁ ਰਾਮ ਰਾਮ ਰਾਮ ॥  {ਗਗਸ ੧੨੯੭/੪}
ਅਰਥ ਵਿਚਾਰ: ਗ੍ਰਿਹਿ- {ਅਧਿਕਰਣ ਕਾਰਕ} ਸ਼ਰੀਰ ਘਰ ਵਿੱਚ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ ਮੰਦਰ ਵਿੱਚ । ਜਿਸ ਸ਼ਰੀਰ ਮੰਦਰ (ਘਰ) ਵਿੱਚ ਹਰੀ ਦੀ ਸਿਫ਼ਤਿ ਹੁੰਦੀ ਹੈ ਉਸ ਸ਼ਰੀਰ ਮੰਦਰ ਵਿੱਚ ਆਤਮਕ ਖੇੜਾ ਬਣਿਆ ਰਹਿੰਦਾ ਹੈ ।
ਹ). ਕਾਇਆ ਨਗਰਿ ਵਸਿਓ ਘਰਿ ਮੰਦਰਿ ਜਪਿ ਸੋਭਾ ਗੁਰਮੁਖਿ ਕਰਪਫਾ ॥ ਹਲਤਿ ਪਲਤਿ ਜਨ ਭਏ ਸੁਹੇਲੇ ਮੁਖ ਊਜਲ ਗੁਰਮੁਖਿ ਤਰਫਾ ॥੨॥
ਅਰਥ ਵਿਚਾਰ: ਕਾਇਆ ਨਗਰਿ- ਸ਼ਰੀਰ ਨਗਰ ਵਿੱਚ । ਘਰਿ ਮੰਦਰਿ- ਸ਼ਰੀਰ ਮੰਦਰ ਵਿੱਚ । ਕਰਪਫਾ- ਕਰਦੇ ਹਨ । ਤਰਫਾ- ਤਰਦੇ ਹਨ । ਸ਼ਰੀਰ ਮੰਦਰ ਵਿੱਚ ਹਰੀ ਵਸਦਾ ਹੈ ਪਰ ਗੁਰੂ ਸਨਮੁਖੀਏ ਹੀ ਹਰੀ ਦੀ ਸ਼ੋਭਾ ਕਰਦੇ ਹਨ । ਐਸੇ ਗੁਰਮੁਖ ਲੋਕ ਪ੍ਰਲੋਕ ਵਿੱਚ ਉੱਜਲ ਮੁੱਖ ਨਾਲ਼ ਸੁਖੀ ਰਹਿੰਦੇ ਹਨ ਅਤੇ ਭਵਸਾਗਰ ਤਰ ਜਾਂਦੇ ਹਨ ।
ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਦੀ ਬਾਣੀ ਵਿੱਚ ‘ਹਰਿਮੰਦਰੁ’
a). ਹਰਿਮੰਦਰੁ ਹਰਿ ਜੀਉ ਸਾਜਿਆ ਮੇਰੇ ਲਾਲ ਜੀਉ ਹਰਿ ਤਿਸੁ ਮਹਿ ਰਹਿਆ ਸਮਾਏ ਰਾਮ॥ {ਗਗਸ ੫੪੨/੧੧}
ਅਰਥ ਵਿਚਾਰ: ਉੱਪਰੋਕਤ ਝ). ਹਰਿ ਮੰਦਰੁ ਹਰਿ ਸਾਜਿਆ ਹਰਿ ਵਸੈ ਜਿਸੁ ਨਾਲਿ॥ {ਗਗਸ ੧੪੧੮/੧੮} ਅਨੁਸਾਰ ਜੋ ਤੀਜੇ ਗੁਰੂ ਜੀ ਵਲੋਂ ਲਿਖੀ ਪੰਕਤੀ ਹੈ ਉਹ ਪੰਜਵੇਂ ਗੁਰੂ ਜੀ ਵਲੋਂ ਲਿਖੀ ਪੰਕਤੀ ਨਾਲ਼ ਮੇਲ਼ ਖਾਂਦੀ ਹੈ ਅਤੇ ਅਰਥ ਦੋਹਾਂ ਪੰਕਤੀਆਂ ਦੇ ਇੱਕੋ ਜਿਹੇ ਹੀ ਹਨ । 
ਅ). ਹਰਿ ਜਪੇ ਹਰਿਮੰਦਰੁ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ॥ {ਗਗਸ ੭੮੧/੧੨}
ਅਰਥ ਵਿਚਾਰ: ਮਨੁੱਖ ਦਾ ਇਹ ਸ਼ਰੀਰ ਰੂਪੀ ਘਰ (ਹਰਿਮੰਦਰੁ) ਹਰੀ ਨੇ ਨਾਮ ਜਪਣ ਲਈ ਬਣਾਇਆ ਹੈ ।ਇਸ ਸ਼ਰੀਰ ਘਰ ਵਿੱਚ ਸੰਤ ਅਤੇ ਭਗਤ ਜਨ ਹਰੀ ਦੇ ਗੁਣ ਗਾਉਂਦੇ ਰਹਿੰਦੇ ਹਨ । ਹਰਿ ਜਪੇ- ਹਰੀ ਦਾ ਨਾਮ ਜਪਣ ਲਈ । ਉੱਪਰੋਕਤ ਝ ਭਾਗ ਵਿੱਚ ਵੀ ਤੀਜੇ ਸਤਿਗੁਰੂ ਜੀ ਵਲੋਂ ਵਰਤੇ ‘ਹਰਿਮੰਦਰੁ ਸਾਜਿਆ’ ਸ਼ਬਦ ਪੰਜਵੇਂ ਗੁਰੂ ਜੀ ਨੇ ਭੀ ਉਸੇ ਤਰ੍ਹਾਂ ਹੀ ਵਰਤੇ ਹਨ ।
e). ਹਰਿ ਕਾ ਮੰਦਰੁ ਤਿਸੁ ਮਹਿ ਲਾਲੁ॥ ਗੁਰਿ ਖੋਲਿਆ ਪੜਦਾ ਦੇਖਿ ਭਈ ਨਿਹਾਲੁ॥ {ਗਗਸ ੮੦੧/੧੨}
ਅਰਥ ਵਿਚਾਰ: ਸ਼ਰੀਰ ਹਰੀ ਦਾ ਨਿਵਾਸ ਅਸਥਾਨ ਹੈ ਜਿਸ ਉਹ ਕੀਮਤੀ ਲਾਲ ਹਰੀ ਵਸਦਾ ਹੈ । ਜਦੋਂ ਗੁਰੂ ਜੀ ਜੀਵ ਇਸਤ੍ਰੀ ਦੇ ਭਰਮ ਭੁਲੇਖੇ ਦਾ ਪੜਦਾ ਖੋਲ੍ਹਦੇ ਹਨ ਤਾਂ ਸ਼ਰੀਰ ਦੇ ਅੰਦਰੋਂ ਹੀ ਇੱਥੇ ਵਸਦੇ ਲਾਲ ਨੂੰ ਸੁਰਤੀ ਦੀਆਂ ਅੱਖਾਂ ਨਾਲ਼ ਦੇਖ ਕੇ ਉਹ ਨਿਹਾਲ ਹੋ ਜਾਂਦੀ ਹੈ ।
ਸ). ਕਰਿ ਅਪੁਨੀ ਦਾਸੀ ਮਿਟੀ ਉਦਾਸੀ ਹਰਿ ਮੰਦਰਿ ਥਿਤਿ ਪਾਈ॥ {ਗਗਸ ੭੮੨/੧੨}
ਅਰਥ ਵਿਚਾਰ:
ਹਰੀ ਨੇ ਜੀਵ ਇਸਤ੍ਰੀ ਨੂੰ ਆਪਣੀ ਦਾਸੀ ਬਣਾ ਕੇ ਉਸ ਦੇ ਅੰਦਰੋਂ ਮੋਹ ਮਾਇਆ ਦੀ ਭਟਕਣਾ ਮਿਟਾ ਦਿੱਤੀ । ਉਸ ਜੀਵ ਇਸਤ੍ਰੀ ਨੇ ਹਰੀ ਦੇ ਬਣਾਏ ਇਸ ਸ਼ਰੀਰ-ਮੰਦਰ ਵਿੱਚ ਹੀ ਟਿਕਾਉ ਬਣਾ ਲਿਆ । ਮੰਦਰਿ- {ਅਧਿਕਰਣ ਕਾਰਕ} ਸ਼ਰੀਰ-ਮੰਦਰ ਵਿੱਚ ।
ਸਿੱਟਾ: ਗੁਰਬਾਣੀ ਅਨੁਸਾਰ ‘ਹਰਿਮੰਦਰੁ’ ਕਿਸੇ ਇਮਾਰਤ ਦਾ ਨਾਂ ਨਹੀਂ ਹੈ। ਇਸ ਦਾ ਅਰਥ ਹੈ-ਸ਼ਰੀਰ ਹੀ ਹਰੀ ਦਾ ਮੰਦਰੁ (ਟਿਕਾਣਾ) ਜਾਂ ਘਰ ਹੈ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

————————————————————————————————————————-

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।

The Month Of Vaisakh – ਵਿਸਾਖ ਦਾ ਮਹੀਨਾ

 (Its English version is at the end) 

           ਵਿਸਾਖ ਖਾਲਸੇ ਦਾ ਜਨਮ ਮਹੀਨਾ ਹੈ; ਦਸਮੇਸ਼ ਜੀ ਨੇ ਇਸ ਮਹੀਨੇ ਇਨਸਾਫ ਲਈ ਨਿੱਡਰਤਾ ਭਰੀ  ਅਤੇ ਸਾਰੀ ਲੋਕਾਈ ਦੇ ਭਲੇ ਲਈ ਮਰ ਮਿਟਨ ਵਾਲੀ ਫੌਜ ਬਣਾਈ ਸੀ: ਖਾਲਸਾ | ਪੰਜਵੇਂ ਪਾਤਸ਼ਾਹ ਇਸੇ ਮਹੀਨੇ ਵਿਚ ਸਭ  ਸੰਗਤਾਂ ਨੂੰ ਪ੍ਰਭ ਜੀ ਨਾਲ ਜੋੜਨ ਦੀ ਖਾਤਰ ਦੱਸਦੇ ਹਨ ਕਿ ਇਸ ਮਹੀਨੇ ਦੁਖੀ ਉਹ ਹਨ ਜੋ ਪ੍ਰਭ ਜੀ ਨਾਲੋਂ ਟੁਟੇ ਹੋਏ ਹਨ ਤੇ ਉਨ੍ਹਾਂ ਦੀ ਬੇਤਾਬੀ ਪ੍ਰਭਜੀ ਬਿਨਾਂ ਕਿਵੇਂ ਜਾਵੇ ? ਜੋ ਪ੍ਰਭ ਜੀ ਵਿਚ ਜੁੜੇ ਬੈਠੇ ਹਨ, ਉਹ ਸ਼ਿਲਾਗਾ ਯੋਗ ਹਨ | ਦਸ਼ਮੇਸ਼ ਦਾ ਖਾਲਸਾ ਸਿਰਜਣ ਦਾ ਕਦਮ  ਅਤੇ ਪੰਜਵੇਂ ਗੁਰੂਜੀ  ਦੀ ਸਭ  ਸੰਗਤਾਂ ਨੂੰ ਪ੍ਰਭ ਜੀ ਨਾਲ  ਜੋੜਨ ਦੀ ਅਰਦਾਸ  ਸਿਖਾਂ ਦੀ ਹੀ ਨਹੀਂ ਬਲਕਿ  ਸਭਨਾ ਲਈ ਸੰਸਾਰੀ ਸਮੁੰਦਰ ਵਿਚ ਸੱਚ ਨੂੰ ਊਚਾ ਰੱਖਣ ਦੇ ਉਪਰਾਲੇ ਹਨ | ਬਾਰਾਮਾਹ ਦਾ ਇਹ ਹਿੱਸਾ ਅੰਗ 133  ਤੇ ਦਰਜ ਹੈ :

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥ ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥ ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥ ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥ ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥ ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥ ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥ ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥ ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥ { 133}

ਅਰਥ: ਪ੍ਰਭ ਜੀ ਨੂੰ ਪਤੀ ਤੇ ਜੀਵ ਨੂੰ ਇਸਤਰੀ ਦੀ ਉਪਮਾ ਦੇਕੇ ਸਾਹਿਬ ਸਮਝਾਉਂਦੇ ਹਨ  ਕਿ ਵਿਸਾਖ ਦੇ ਮਹੀਨੇ ਭਲਾਂ ਉਹ ਕਿਵੇਂ ਧੀਰਜ ਰੱਖਣ ਜੋ (ਪਤੀ ਤੋਂ) ਵਿਛੜੀਆਂ ਹੋਈਆਂ ਹਨ ? (ਕੀ ਕਰਨ ਵਿਚਾਰੀਆਂ ?) ਮਾਇਆ ਦੇ ਪਿਆਰ ਵਿੱਚ  ਗਲਤਾਨ ਹੋਕੇ  ਆਪਣੇ ਪਤੀ ਨੂੰ ਭੁਲਾ ਬੈਠੀਆਂ ਹਨ | (ਓਹਨਾ ਨੂੰ ਜਾਣ ਲੈਣਾ ਚਾਹੀਦਾ ਹੈ ਕਿ ) ਅੰਤ ਵਿੱਚ, ਅੱਟਲ ਪਤੀ ਪ੍ਰਭੂ ਤੋਂ ਬਿਨਾਂ, ਨਾ ਪੁੱਤਰ, ਨਾ ਜੀਵਨ ਸਾਥੀ, ਅਤੇ ਨਾ ਧਨ ਸਾਥ ਦੇਂਦਾ ਹੈ | (ਇਹ ਹਾਲ ਸਭ ਦਾ ਹੈ ) ਸਾਰੀ ਦੁਨੀਆਂ ਮਾਇਆ ਦੇ ਮੋਹ ਵਿੱਚ ਪੈਕੇ ਝੂਠੇ ਧੰਧਿਆਂ ਵਿੱਚ ਉਲਝੀ ਪਈ ਹੈ| ਪ੍ਰਭ ਜੀ ਦੇ ਨਾਮ ਤੋਂ ਬਿਨਾਂ, ਇਥੇ ਜੋ ਕੁਝ ਵੀ ਖਟਿਆ ਜਾਂਦਾ ਹੈ ਅਤੇ ਲਿਆ ਜਾਂਦਾ ਹੈ, ਉਹ ਸਭ ਖੋਹ ਲਿਆ ਜਾਂਦਾ ਹੈ |   ਪਿਆਰੇ ਪ੍ਰਭ ਜੀ ਨੂੰ ਵਿਸਾਰਕੇ ਖੁਆਰੀ ਹੀ ਮਿਲਦੀ ਹੈ ਕਿਉਂਕਿ ਉਨ੍ਹਾਂ ਤੋਂ ਬਿਨਾਂ ਸਾਡਾ ਸੱਚੀਂ  ਹੈ ਹੀ ਕੋਈ ਨਹੀਂ | ਪਰ ਜਿਹੜੇ ਪ੍ਰਭ ਜੀ ਦੇ ਚਰਣੀ ਲੱਗ ਜਾਂਦੇ ਹਨ ਉਹ ਅਸਲ ਸ਼ੋਭਾ ਪਾਉਂਦੇ ਹਨ | ਨਾਨਕ ਦੀ ਇਹ ਬੇਨਤੀ ਹੈ,  “ਪ੍ਰਭ ਜੀ! ਤੁਹਾਡਾ ਦਰਸ ਨਸੀਬ ਹੋਵੇ |” ਇਹ ਵਿਸਾਖ ਤਾਂ ਹੀ  ਸੋਹਣਾ ਲਗਦਾ ਹੈ ਜੇ ਸੰਤਾ ਦੀ (ਸਿਰਫ ਉਨ੍ਹਾਂ ਸੰਤਾ ਦੀ ਜੋ ਪ੍ਰਭ ਜੀ ਦੇ ਪਿਆਰ ਵਿੱਚ ਖੋਏ ਬੈਠੇ ਹਨ ਨਾ ਕੇ ਧਨ ਇੱਕਠਾ ਕਰਨ ਵਾਲੇ )  ਸੰਗਤ ਮਿਲੀ ਰਹੇ |

           ਮਾਇਆ ਇੱਕ ਨਸ਼ੇ ਵਾਂਗਰ ਹੈ; ਜਦੋਂ ਉਤਰ ਗਿਆ, ਮਨ ਹੋਰ ਨਸ਼ੇ ਲਈ ਭੱਜਦਾ  ਹੈ ਤੇ ਇਸੇ ਦੋੜ  ਵਿਚ ਤਬਾਹੀ ਦੇ ਕਿਨਾਰੇ ਉੱਤੇ ਲਿਜਾ ਖੜ੍ਹਦਾ ਹੈ | ਪਰ  ਪ੍ਰਭਜੀ ਦਾ ਪਿਆਰ ਮਾਇਆ ਨੂੰ ਲੋੜ ਤੋਂ ਵੱਧ ਹੋਰ ਕੁਝ ਸਮਝਣ ਹੀ ਨਹੀਂ ਦੇਂਦਾ | ਫੇਰ ਇਹ ਸਾਧ-ਦਿਲ ਮਾਇਆ ਨੂੰ  ਭਾਰ ਸਮਝਦਾ ਹੈ ਪਰ  ਦੂਸਰੀ ਕਿਸਮ ਦਾ ਮਨ ਮਾਇਆ ਪਿਛੇ ਪਿਆ ਇਸ ਨੂੰ ਪਾਕੇ ਵੀ, ਪਾਗ਼ਲ ਹੋਇਆ ਹੋਰ ਪਾਉਣ ਵਿਚ ਸੜ ਮਰਦਾ ਹੈ |ਸਾਹਿਬ ਅਰਦਾਸ ਕਰਦੇ ਹਨ  ਪ੍ਰਭ ਜੀ ਕੋਲ,  “ਆਪਣੀ ਮੇਹਰ ਨਾਲ ਸਭ ਨੂੰ ਆਪਣੇ ਨਾਲ ਜੋੜੋ ਕਿਉਂਕਿ  ਤੁਹਾਡੀ ਯਾਦ ਵਿਚ ਜੀਵਿਆਂ ਦੁੱਖ ਦੁੱਖ ਨਹੀਂ ਲਗਦੇ ਤੇ ਖੁਸ਼ੀ ਹਉਮੈ ਦੀ ਭੇਂਟ ਨਹੀਂ ਚੜ੍ਹਦੀ |”

           ਵੈਸਾਖ ਵਿਚ ਪੌਦੇ ਸਜਦੇ ਹਨ ਨਵੀਆਂ ਕਰੂੰਬਲਾਂ ਨਾਲ; ਖਾਲਸਾ ਸਜਦਾ ਹੈ ਸੱਚ, ਇਨਸਾਫ ਅਤੇ ਧਕੇ ਦੇ ਵਿਰੋਧ ਵਿਚ  ਅਤੇ ਪ੍ਰਭਜੀ ਦਾ ਭਗਤ ਸਜਦਾ ਹੈ ਪ੍ਰਭਜੀ ਦੇ ਰੰਗ ਵਿਚ; ਉਸਦੀ ਨਜਰ ਦਯਾ ਨਾਲ ਭਰਦੀ ਹੈ ਤੇ ਉਸਨੂੰ  ਜ਼ਰੇ ਜ਼ਰੇ ਵਿਚ ਪ੍ਰਭਜੀ ਦਾ ਪਹਿਰਾ  ਨਜ਼ਰ ਆਉਂਦਾ ਹੈ | ਇਸੇ ਪ੍ਰਸੰਗ ਵਿਚ ਹੁਣ ਵੇਖੋ  ਪਹਿਲੇ ਪਾਤਸ਼ਾਹ ਅੰਗ ੧੧੦੮ ਉਤੇ ਵੈਸਾਖ ਮਹੀਨੇ ਨੂੰ ਲੈਕੇ, ਪ੍ਰਭਜੀ ਦੇ ਪਿਆਰ ਨੂੰ ਕਿਵੇਂ ਬੁਲੰਦ ਕਰਦੇ ਹਨ:

ਵੈਸਾਖੁ ਭਲਾ ਸਾਖਾ ਵੇਸ ਕਰੇ ॥ ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥ ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥ ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥ ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥ ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥ {ਪੰਨਾ 1108}

ਅਰਥ: ਵੈਸਾਖ ਚੰਗਾ ਲਗਦਾ ਹੈ ਕਿ ਇਸ ਮਹੀਨੇ ਵਿਚ ਨਵੀਂਆਂ ਕਰੂੰਬਲਾਂ ਫੁੱਟ ਕੇ ਟਾਹਣੀਆਂ ਨੂੰ ਸ਼ਿੰਗਾਰਦੀਆਂ  ਹਨ ਅਤੇ ਜੀਵ ਇਸਤਰੀ ਦਰ ਤੇ ਪ੍ਰਭਜੀ ਨੂੰ ਉਡੀਕਦੀ ਹੈ ਇਹ ਆਸ ਕਰਕੇ ਕਿ ਪ੍ਰਭਜੀ ਆਉਣ ਦੀ ਦਇਆ ਕਰਨ ( ਦਿਲ ਵਿੱਚ ) ਤੇ ਆਖਦੀ ਹੈ , ” ਘਰ ਆਵੋ ਤਾਂਕਿ ਮੈਂ ਬਿਖਮ ਸੰਸਾਰੀ ਸਮੁੰਦਰ ਤੋਂ ਪਾਰ ਹੋ ਸਕਾਂ ; ਭਲਾਂ ਤੁਹਾਡੇ ਬਿਨਾਂ ਮੇਰੀ ਕੀਮਤ ਕੀ ਹੈ ? ਕੌਡੀ ਦੀ ਵੀ ਨਹੀਂ |   ਜਦੋਂ ਮੈਨੂੰ ਤੁਸਾਂ ਨੇ ਆਪਣੇ ਪਸੰਦ ਦੀ ਬਣਾ ਲਿਆ ਫੇਰ ਮੇਰੀ ਕੀਮਤ ਕੌਣ ਪਾ ਸਕਦਾ ਹੈ? ਫੇਰ ਤੁਹਾਨੂੰ ਮੈਂ ਦੂਰ ਨਹੀਂ ਸਮਝਾਂਗੀ ਬਲਕਿ ਆਪਣੇ ਅੰਦਰ ਹੀ ਸਮਝਾਂਗੀ ਅਤੇ ਇੰਝ ਤੁਹਾਡੇ ਟਿਕਾਣੇ ਨੂੰ ਮੈਂ ਪਾ ਲਵਾਂਗੀ |” ਹੇ ਨਾਨਕ ! ਵੈਸਾਖ ਵਿੱਚ ਉਹ ਜੀਵ ਇਸਤਰੀ ਪ੍ਰਭਜੀ ਨੂੰ ਪਾ ਲੈਂਦੀ ਹੈ ਜੋ ਗੁਰੂ ਜੀ ਦੇ ਸ਼ਬਦ ਵਿੱਚ ਸੂਰਤ ਲਾਕੇ  ਆਪਣੇ ਮਨ ਨੂੰ ਪ੍ਰਭਜੀ ਦੀ ਸਿਫਤ ਵਿੱਚ ਰੁਝਾ  ਲੈਂਦੀ  ਹੈ |

           ਗੱਲ  ਸੁਰਤ  ਤੇ ਆਕੇ ਮੁੱਕਦੀ ਹੈ | ਸੁਰਤ   ਮਾਇਆ ਵਿਚ ਹੈ ਤਦ ਵਹਿਗੁਰੁਜੀ ਤੋਂ ਦੂਰੀ ਵਧਦੀ ਹੈ,  ਥੁੜ੍ਹਚਿਰੀ ਖੁਸ਼ੀ ਅੰਤ ਵਿਚ  ਗ਼ਮ ਨਾਲ ਜੋੜ ਦੇਂਦੀ ਹੈ | ਮਨ ਮਾਇਆ ਵਿਚ ਨੱਚਦਾ ਹੈ ਤੇ ਰੋਂਦਾ ਰਹਿੰਦਾ ਹੈ | ਯਾਦ ਰੱਖਣਾ ਕਿ ਸੱਚ ਤੇ ਇਮਾਨਦਾਰੀ ਦੇ ਰਾਹੇ  ਤੁਰਦਿਆਂ ਕਾਰ ਕਰਕੇ ਜੀਵਨ  ਦਾ ਨਿਰਭੈ ਕਰਨਾ,  ਮਾਇਆ ਨਾਲ ਜੁੜਨਾ ਨਹੀਂ ਹੁੰਦਾ | ਕਰਤਾਰ ਜੀ ਦੀ ਦੁਆ ਨਾਲ ਜਦੋਂ ਸੁਰਤ  ਸਿਰਫ ਕਰਤਾਰ ਜੀ ਵਿਚ ਜੁੜਦੀ ਹੈ, ਤਦ ਇਨਸਾਨ ਸ਼ਾਂਤੀ , ਦਇਆ, ਖਿਮਾਂ, ਤੇ ਸਰਬ ਸੰਸਾਰ ਦੇ ਪਿਆਰ  ਨਾਲ ਭਰਕੇ ਜਿਉਂਦਾ ਹੈ | ਸੁਰਤ ਦੀ ਕਿਰਪਾ ਨਾਲ ਇਨਸਾਨ ਅਕਾਲਪੁਰਖ ਦਾ ਹੁਕਮ ਮੰਨਣਾ ਸਿੱਖਦਾ  ਹੈ ਤੇ ਉਸੇ ਮੁਤਾਬਿਕ ਚਲਦਾ ਹੈ | ਇਸੇ ਕਰਕੇ ਗਮੀਆਂ, ਖੁਸ਼ੀਆਂ, ਦੁੱਖ, ਸੁਖ ਸਭ ਕੁਝ ਉਸਦੇ ਸੁਭਾ ਵਿਚ  ਰਲ ਜਾਂਦੇ ਹਨ | ਉਹ ਮਾਇਆ ਸਮੁੰਦਰ ਵਿਚ ਜਿਉਂਦਾ ਹੈ ਪਰ ਉਸ ਦੀ ਸੁਰਤ ਅਪਣੇ ਕਾਰਤਾਰਜੀ ਵਿਚ ਹੀ ਰਹਿੰਦੀ ਹੈ | ਮਾਇਆ ਨਾਲ ਜੱਫੇ ਪਾਉਣ ਵਾਲੇ ਇਸ ਬਲੁੰਦੀ ਉੱਤੇ ਕਦੇ ਨਹੀਂ ਪਹੁੰਚ ਸਕਦੇ |

ਸ਼ੁਭ ਇੱਛਾਵਾਂ !

ਗੁਰਦੀਪ ਸਿੰਘ

www.gursoch.com

The Month Of  Vaisakh

           The month of Vaisakh is Khalsa’s birth month; in this month, Tenth Guru created an army filled with fearlessness to fight tooth and nail for the well being of the world. Fifth Guru, while inspiring the followers to connect to Akalpurakh in his bani ‘Baramaha’, states that in Vaisakh, only those ones endure miseries who are disconnected from the Creator.  Without Ekankar, how their freaked minds can be subsided? Those who are connected to Him have praiseworthy reputation. Tenth Guru’s creating of Khalsa and Fifth Guru’s effort to connect the followers with Akalpurakh are the efforts to elevate the all people up from the Maya world. Fifth Guru’s bani is on 133, SGGS:

Page 133-134

ਵੈਸਾਖਿ ਧੀਰਨਿ ਕਿਉ ਵਾਢੀਆ ਜਿਨਾ ਪ੍ਰੇਮ ਬਿਛੋਹੁ ॥
ਹਰਿ ਸਾਜਨੁ ਪੁਰਖੁ ਵਿਸਾਰਿ ਕੈ ਲਗੀ ਮਾਇਆ ਧੋਹੁ ॥
ਪੁਤ੍ਰ ਕਲਤ੍ਰ ਨ ਸੰਗਿ ਧਨਾ ਹਰਿ ਅਵਿਨਾਸੀ ਓਹੁ ॥
ਪਲਚਿ ਪਲਚਿ ਸਗਲੀ ਮੁਈ ਝੂਠੈ ਧੰਧੈ ਮੋਹੁ ॥
ਇਕਸੁ ਹਰਿ ਕੇ ਨਾਮ ਬਿਨੁ ਅਗੈ ਲਈਅਹਿ ਖੋਹਿ ॥
ਦਯੁ ਵਿਸਾਰਿ ਵਿਗੁਚਣਾ ਪ੍ਰਭ ਬਿਨੁ ਅਵਰੁ ਨ ਕੋਇ ॥
ਪ੍ਰੀਤਮ ਚਰਣੀ ਜੋ ਲਗੇ ਤਿਨ ਕੀ ਨਿਰਮਲ ਸੋਇ ॥
ਨਾਨਕ ਕੀ ਪ੍ਰਭ ਬੇਨਤੀ ਪ੍ਰਭ ਮਿਲਹੁ ਪਰਾਪਤਿ ਹੋਇ ॥
ਵੈਸਾਖੁ ਸੁਹਾਵਾ ਤਾਂ ਲਗੈ ਜਾ ਸੰਤੁ ਭੇਟੈ ਹਰਿ ਸੋਇ ॥੩॥

Vaisākẖ ḏẖīran ki-o vādẖī-ā jinā parem bicẖẖohu.

Har sājan purakẖ visār kai lagī mā-i-ā ḏẖohu.

Puṯar kalṯar na sang ḏẖanā har avināsī oh.

Palacẖ palacẖ saglī mu-ī jẖūṯẖai ḏẖanḏẖai moh.

Ikas har ke nām bin agai la-ī-ah kẖohi.

Ḏa-yu visār vigucẖṇā parabẖ bin avar na ko-e.

Parīṯam cẖarṇī jo lage ṯin kī nirmal so-e.

Nānak kī parabẖ benṯī parabẖ milhu parāpaṯ ho-e.

Vaisākẖ suhāvā ṯāʼn lagai jā sanṯ bẖetai har so-e. ||3||

In essence: How, those brides, who are separated from their Spouse and who have no love for their Spouse, can have stilled minds in this month of Vaisakh. They, being in the love of the deceitful Maya, have forgotten their dear Ekankar, the all-pervading Spouse. One’s son, wife, and the wealth do not go with one but Ekankar, who is imperishable. The entire world suffers through the false love of Maya affairs. Except remembering Ekankar’s name, all other deeds go in vain. Forgetting the merciful Ekankar brings frustration, and without Him, there is none other (who can help us). Those who are attached to my Beloved have pious glory. Nanak prays humbly: Oh Ekankar! Meet me so that I can get that (glory). The month of Vaisakh becomes pleasing if a Sant unites me with Ekankar.  

           Maya is addicting just like any other intoxicant substance; once its effect goes away, the mind runs after it for more and more; consequently, this race takes one to the point of destruction. Prabh’s love doesn’t let the seeker deem wealth as more than a need. The spiritually enlightened one deems Maya as a burden; however, its lover eventually dies for it. The Guru Sahib prays for the seekers to have them His realization so that they live in His memory void of the feelings of any pain and comforts and never let the conceit take over them.

            In the month of Vaisakh, the plants decorate themselves by leafing out; the Khalsa decorates itself with the truth against suppression for justice, and Prabh’s devotees decorate themselves with Prabh’s love as they look at others with kindness and see Prabh everywhere. In this context, now let us see how First Nanak elevates Prabh’s to the highest on 1108

ਵੈਸਾਖੁ ਭਲਾ ਸਾਖਾ ਵੇਸ ਕਰੇ ॥
ਧਨ ਦੇਖੈ ਹਰਿ ਦੁਆਰਿ ਆਵਹੁ ਦਇਆ ਕਰੇ ॥
ਘਰਿ ਆਉ ਪਿਆਰੇ ਦੁਤਰ ਤਾਰੇ ਤੁਧੁ ਬਿਨੁ ਅਢੁ ਨ ਮੋਲੋ ॥
ਕੀਮਤਿ ਕਉਣ ਕਰੇ ਤੁਧੁ ਭਾਵਾਂ ਦੇਖਿ ਦਿਖਾਵੈ ਢੋਲੋ ॥
ਦੂਰਿ ਨ ਜਾਨਾ ਅੰਤਰਿ ਮਾਨਾ ਹਰਿ ਕਾ ਮਹਲੁ ਪਛਾਨਾ ॥
ਨਾਨਕ ਵੈਸਾਖੀਂ ਪ੍ਰਭੁ ਪਾਵੈ ਸੁਰਤਿ ਸਬਦਿ ਮਨੁ ਮਾਨਾ ॥੬॥

Vaisākẖ bẖalā sākẖā ves kare.

Ḏẖan ḏekẖai har ḏu-ār āvhu ḏa-i-ā kare.

Gẖar ā-o pi-āre ḏuṯar ṯāre ṯuḏẖ bin adẖ na molo.

Kīmaṯ ka-uṇ kare ṯuḏẖ bẖāvāʼn ḏekẖ ḏikẖāvai dẖolo.

Ḏūr na jānā anṯar mānā har kā mahal pacẖẖānā.

Nānak vaisākẖīʼn parabẖ pāvai suraṯ sabaḏ man mānā. ||6||

In essence: The month of Vaisakh is good, because in it, the branches of trees start leafing out, and the bride looks at her door for Har saying, “take pity on me and come home. Oh my dear! Come home and ferry me across the dreadful Maya ocean; without you, I am nothing. If I become pleasing to you, the Guru can make me see you also. Who can value my worth then? Oh Har! I have realized your place within; I will not feel you far away.” Oh Nanak! In Vaisakh, that bride who is focused at the Guru’s shabda by involving her mind in Har obtains Him.

             It is one’s focus that brings results; as one’s focus remains on  the wealth and its related attractions, one remains away from the Creator. Temporary happiness ends in despair eventually. This way, one’s mind keeps dancing being involved in Maya to cry out in the end. Once one gets focused on Akalpurakh with His grace, one gets filled with peace, empathy, compassion, forgiveness, and worldly love. It is because of one’s focus on Him that one learns how to obey the Creator. Thus, in a state of despair, pain, comforts, happiness and so on, one remains imbued with Him. Then while living in this Maya influenced world, one’s mind remains involved with Him; nonetheless, those people who remain extremely involved in Maya pursuits never reach to that height ever.

Wishes

Gurdeep Singh

www.gursoch.com

ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ ॥ ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਭਾਈ ਵੀਰ ਸਿੰਘ ਨੇ ‘ਜਪੁ’ ਬਾਣੀ ਵਿੱਚ ‘ਏਕਾ’ ਸ਼ਬਦ ਦੇ ਅਰਥ ‘ਇੱਕ ਅਕਾਲ ਪੁਰਖ’ ਕਰ ਕੇ ਗੁਰਬਾਣੀ ਵਿੱਚ ਕਈ ਥਾਵਾਂ ਉੱਤੇ ਵਰਤੇ ‘ਏਕਾ’ ਸ਼ਬਦ ਦੇ ਅਰਥਾਂ ਪੱਖੋਂ ਆਪਣੀ ਪੂਰੀ ਅਗਿਆਨਤਾ ਪ੍ਰਗਟਾਈ ਹੈ ਅਤੇ ਨਾਲ਼ ਹੀ ਉਸ ਸਮੇਂ ਦੀ ਪ੍ਰਚੱਲਤ ਵਿਚਾਰਧਾਰਾ ਨੂੰ ਵੀ ਗੁਰੂ ਜੀ ਨਾਲ਼ ਜੋੜ ਦਿੱਤਾ ਹੈ ਜੋ ਗੁਰੂ ਜੀ ਨਾਲ਼ ਅਨਿਆਂ ਹੈ । ਭਾਈ ਵੀਰ ਸਿੰਘ ਵਲੋਂ ‘ਏਕਾ’ ਸ਼ਬਦ ਦੇ ਕੀਤੇ ਗ਼ਲਤ ਅਰਥਾਂ ਦੀ ਨਕਲ ਕਰ ਕੇ ਇੱਕ ਚੋਟੀ ਦੇ ‘ਭਾਈ ਸਾਹਿਬ’ ਦਾ ਖ਼ਿਤਾਬ ਪ੍ਰਾਪਤ ਕਥਾਕਾਰ ਨੇ ਵੀ ‘ਜਪੁ’ ਜੀ ਦੇ ਰੀਕਾਰਡ ਕੀਤੇ ਟੀਕੇ ਵਿੱਚ ਉਹੀ ਅਰਥ ਵਰਤੇ ਹਨ ਅਤੇ ਨਾਲ਼ ਭਾਈ ਵੀਰ ਸਿੰਘ ਦੇ ਅਜਿਹੇ ਕੀਤੇ ਅਰਥਾਂ ਦਾ ਹਵਾਲਾ ਵੀ ਕਥਾਕਾਰ ਨੇ ਦਿੱਤਾ ਹੈ । ਗੁਰਬਾਣੀ ਦੇ ਸੰਸਾਰ ਪ੍ਰਸਿੱਧ ਵਿਆਕਰਣਵੇਤਾ ਪ੍ਰੋ. ਸਾਹਿਬ ਸਿੰਘ ਵਲੋਂ ‘ਜਪੁ’ ਬਾਣੀ ਦੀ ਪੰਕਤੀ ਵਿੱਚ  ‘ਏਕਾ’ ਸ਼ਬਦ ਦੇ ਕੀਤੇ ਅਰਥਾਂ ਨੂੰ ਵੀ ਕਥਾਕਾਰ ਨੇ ਅਣਗੌਲ਼ਿਆ ਕੀਤਾ ਹੈ ਜਿਸ ਤੋਂ ਅਜਿਹੀ ਆਸ ਨਹੀਂ ਕੀਤੀ ਜਾ ਸਕਦੀ ਸੀ ।

ਸੱਚ ਕੀ ਹੈ?
‘ਏਕਾ ਮਾਈ’ ਦੇ ਅਰਥ ਕਰਨ ਲੱਗਿਆਂ ਇਹ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿ ਇਸ ਪੰਕਤੀ ਵਿੱਚ ਗੁਰੂ ਜੀ ਆਪਣਾ ਖ਼ਿਆਲ ਨਹੀਂ ਦੇ ਰਹੇ ਸਗੋਂ ਪ੍ਰਚੱਲਤ ਖ਼ਿਆਲ ਦੀ ਗੱਲ ਕਰਦੇ ਹਨ । ਭਾਈ ਵੀਰ ਸਿੰਘ ਅਤੇ ਉਨ੍ਹਾਂ ਦੇ ਕੀਤੇ ਅਰਥਾਂ ਦੀ ਨਕਲ ਕਰਨ ਵਾਲ਼ੇ ਏਥੋਂ ਹੀ ਟਪਲ਼ਾ ਖਾ ਗਏ ਹਨ । ‘ਏਕਾ’ ਸ਼ਬਦ ਨੂੰ ਅਕਾਲ ਪੁਰਖ ਨਾਲ਼ ਨਹੀਂ ਜੋੜਿਆ ਜਾ ਸਕਦਾ । ‘ਏਕਾ’ ਸ਼ਬਦ ਇਸਤ੍ਰੀ ਲਿੰਗ ਹੈ । ‘ਏਕਾ’ ਸ਼ਬਦ ਦਾ ਸੰਬੰਧ ‘ਮਾਈ’  ਸ਼ਬਦ ਨਾਲ਼ ਬਣਦਾ ਹੈ ਕਿਉਂਕਿ ‘ਮਾਈ’ ਸ਼ਬਦ ਵੀ ਇਸਤਰੀ ਲਿੰਗ ਹੈ । 

‘ਏਕਾ ਮਾਈ ਦਾ ਕੀ ਅਰਥ ਹੈ?
ਏਕਾ= ਇਕੱਲੀ । ਮਾਈ= ਮਾਇਆ ।
‘ਜੁਗਤਿ ਵਿਆਈ’ ਦਾ ਕੀ ਅਰਥ ਹੈ ?
ਜੁਗਤੀ ਨਾਲ਼ ਪ੍ਰਸੂਤ ਹੋਈ । ਜੇ ‘ਏਕਾ’ ਸ਼ਬਦ ਦਾ ਅਰਥ ਅਕਾਲਪੁਰਖ ਮੰਨਿਆਂ ਜਾਵੇ ਤਾਂ ‘ਅਕਾਲਪੁਰਖ ਮਾਈ ਵਿਆਈ’ ਦੇ ਕੋਈ ਸਾਰਥਕ ਅਰਥ ਨਹੀਂ ਬਣਦੇ । ਅਕਾਲਪੁਰਖ ‘ਮਾਈ’ ਨਹੀਂ ਹੈ ਅਤੇ ਅਕਾਲਪੁਰਖ ਸ਼ਬਦ ਨਾਲ਼ ‘ਵਿਆਈ’ ਸ਼ਬਦ ਨਹੀਂ ਜੁੜਦਾ । ਪ੍ਰਸੂਤ ਹੋਣ ਵਾਲੀ ਏਕਾ ਮਾਈ (ਮਾਇਆ) ਹੈ ਕਿਉਂਕਿ ਅਕਾਲਪੁਰਖ ਪ੍ਰਸੂਤ ਨਹੀਂ ਹੋ ਸਕਦਾ ਜੋ ਨਿਰਾਕਾਰ ਅਤੇ ਪੁਲਿੰਗ ਹੈ । 

ਤਿੰਨਿ ਚੇਲੇ ਪਰਵਾਣੁ’ ਦਾ ਕੀ ਅਰਥ ਹੈ?
ਪ੍ਰਤੱਖ ਤੌਰ ਉੱਤੇ ਉਸ ਮਾਇਆ ਤੋਂ ਤਿੰਨ ਚੇਲੇ {ਬ੍ਰਹਮਾ, ਵਿਸ਼ਣੂ ਅਤੇ ਸ਼ਿਵ} ਜੰਮ ਪਏ । 

ਏਕਾ ਸ਼ਬਦ ਦੇ ਅਰਥ ਅਕਾਲਪੁਰਖ ਕਿਉਂ ਠੀਕ ਨਹੀਂ?
ਗੁਰੂ ਜੀ ਨੇ ਵਿਚਾਰ ਅਧੀਨ ਪੂਰੀ ਪੰਕਤੀ ਅਤੇ ਇਸ ਤੋਂ ਅਗਲੀ ਪੰਕਤੀ ਵਿੱਚ ਉਸ ਸਮੇਂ ਦੇ ਲੋਕਾਂ ਵਿੱਚ ਪ੍ਰਚੱਲਤ ਖ਼ਿਆਲ ਨੂੰ ਦੱਸਿਆ ਹੈ ਜਿਸ ਨਾਲ਼ ਗੁਰੂ ਜੀ ਸਹਿਮਤ ਨਹੀਂ ਹਨ । ਲੋਕ ਇੱਕ ਅਕਾਲਪੁਰਖ ਨੂੰ ਨਾ ਮੰਨ ਕੇ ਵੱਖ-ਵੱਖ ਦੇਵੀ ਦੇਵਤਿਆਂ ਦੀ ਪੂਜਾ ਕਰਦੇ ਸਨ । ਇੱਕ ਅਕਾਲਪੁਰਖ ਦਾ ਖ਼ਿਆਲ ਤਾਂ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਲੋਕਾਂ ਨੂੰ ਦਿੱਤਾ ਕਿਉਂਕਿ ਲੋਕਾਂ ਕੋਲ਼ ਪਹਿਲਾਂ ਅਜਿਹੀ ਸੋਚ ਨਹੀਂ ਸੀ । ਇਸ ਲਈ ‘ਏਕਾ’ ਸ਼ਬਦ ਦਾ ਅਰਥ ‘ਅਕਾਲਪੁਰਖ’ ਕਰ ਕੇ ‘ਏਕਾ ਮਾਈ ਜੁਗਤਿ ਵਿਆਈ ਤਿਨਿ ਚੇਲੇ ਪਰਵਾਣੁ॥’ ਅਤੇ ‘ਇਕੁ ਸੰਸਾਰੀ ਇਕੁ ਭੰਡਾਰੀ ਇਕੁ ਲਾਏ ਦੀਬਾਣੁ’ ਵਾਲ਼ੀਆਂ ਦੋ ਪੰਕਤੀਆਂ ਨੂੰ ਗੁਰੂ ਜੀ ਦੀ ਸੋਚ ਨਾਲ਼ ਨਹੀਂ ਜੋੜਿਆ ਜਾ ਸਕਦਾ । ਗੁਰੂ ਜੀ ਦੀ ਸੋਚ ਇਨ੍ਹਾਂ ਤੋਂ ਅਗਲੀਆਂ ਪੰਕਤੀਆਂ ਵਿੱਚ ਹੈ । ਗੁਰੂ ਜੀ ਨੇ ਤਾਂ ਪ੍ਰਚੱਲਤ ਗ਼ਲਤ ਸੋਚ ਨੂੰ ਸਹੀ ਸੇਧ ਦਿੱਤੀ ਹੈ । ਗੁਰੂ ਜੀ ਨੇ ਆਪਣਾ ਮੱਤ ‘ਜਿਵ ਤਿਸੁ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਣੁ॥ ਓਹੁ ਵੇਖੈ ਓਨਾ ਨਦਰਿ ਨ ਆਵੈ ਬਹੁਤਾ ਏਹੁ ਵਿਡਾਣੁ॥’ ਵਾਲ਼ੀਆਂ ਪੰਕਤੀਆਂ ਵਿੱਚ ਸਪੱਸ਼ਟ ਕਰ ਕੇ ਦੱਸਿਆ ਹੈ ਕਿ ਤਿੰਨਾਂ ਚੇਲਿਆਂ ਦੇ ਹੱਥ ਵਿੱਚ ਕੁੱਝ ਵੀ ਨਹੀਂ ਹੈ ਕਿਉਂਕਿ ਸੰਸਾਰੀ, ਭੰਡਾਰੀ ਅਤੇ ਦੀਬਾਣ ਲਾਉਣ ਵਾਲ਼ਾ ਪ੍ਰਭੂ ਆਪ ਹੀ ਹੈ ਹੋਰ ਕੋਈ ਨਹੀਂ ਹੈ । ਓਹੁ=ਅਕਾਲਪੁਰਖ । ਓਨਾ= ਸੰਸਾਰੀਆਂ ਨੂੰ । ਵਿਡਾਣੁ=ਅਸਚੱਰਜ ।}

‘ਏਕਾ’ ਸ਼ਬਦ ਦੀ ਵਰਤੋਂ ਦੇ ਗੁਰਬਾਣੀ ਵਿੱਚੋਂ ਹੀ ਪ੍ਰਮਾਣ:-
ਗੁਰਬਾਣੀ ਵਿੱਚ ਕਿਤੇ ਵੀ ‘ਏਕਾ’ ਸ਼ਬਦ ਕਰਤਾ ਕਾਰਕ ਵਜੋਂ ਨਹੀਂ ਵਰਤਿਆ ਗਿਆ । ਏਕਾ ਸ਼ਬਦ ਇਸਤ੍ਰੀ ਲਿੰਗ ਜਾਂ ਸੰਬੰਧ ਕਾਰਕ ਵਿੱਚ ਹੀ ਵਰਤਿਆ ਗਿਆ ਮਿਲ਼ਦਾ ਹੈ ।
੧). ਸੰਬੰਧ ਕਾਰਕ ਵਜੋਂ ‘ਏਕਾ ਸ਼ਬਦ’ ਦੀ ਵਰਤੋਂ:
a. ਏਕਾ ਓਟ ਗਹੁ ਹਾਂ॥ {ਗਗਸ ੪੧੦/੨}
ਵਿਚਾਰ: ਏਕਾ ਓਟ- ਇੱਕ ਓਟ ਜਾਂ ਇੱਕ ਦੀ ਓਟ ।
ਅ. ਏਕਾ ਸਰਣਿ ਗਹੀ ਮਨ ਮੇਰੈ ਤੁਧੁ ਬਿਨੁ ਦੂਜਾ ਨਾਹੀ ਠਾਉ॥     { ਗਗਸ ੮੯੩/੧੨}
ਵਿਚਾਰ: ਏਕਾ ਸਰਣਿ- ਇੱਕ ਸ਼ਰਣਿ ਜਾਂ ਇੱਕ ਦੀ ਸ਼ਰਣਿ ।
e. ਏਕਾ ਖੋਜੈ ਏਕ ਪ੍ਰੀਤਿ॥{ਗਗਸ ੧੧੮੦/੧੮}
ਵਿਚਾਰ: ਏਕਾ ਖੋਜੈ- ਇੱਕ ਦੀ ਖੋਜ ਕਰਦਾ ਹੈ ।
ਸ. ਏਕਾ ਦੇਸੀ ਏਕੁ ਦਿਖਾਵੈ ਏਕੋ ਰਹਿਆ ਬਿਆਪੈ॥     {ਗਗਸ ੮੮੫/੧}
ਵਿਚਾਰ: ਏਕਾ ਦੇਸੀ {ਦੇਸ਼ੀ}- ਇੱਕ ਦੇ ਦੇਸ਼ ਦਾ ਵਾਸੀ ।
ਹ. ਏਕਾ ਟੇਕ ਮੇਰੈ ਮਨਿ ਚੀਤ॥       {ਗਗਸ ੧੮੭/੧੭}
ਵਿਚਾਰ: ਏਕਾ ਟੇਕ- ਇੱਕੋ ਹੀ ਟੇਕ ਜਾਂ ਇੱਕ ਦੀ ਟੇਕ ।
੨). ਇਸਤ੍ਰੀ ਲਿੰਗ ਵਜੋਂ ‘ਏਕਾ’ ਸ਼ਬਦ ਦੀ ਵਰਤੋਂ:
a. ਏਕਾ ਸੁਰਤਿ ਜੇਤੇ ਹੈ ਜੀਅ॥   {ਗਗਸ ੨੪/੧੯}
ਅ. ਏਕਾ ਸੁਰਤਿ ਏਕਾ ਹੀ ਸੇਵਾ ਏਕੋ ਗੁਰ ਤੇ ਜਾਪੈ॥ {ਗਗਸ ੮੮੫/੨}
e. ਏਕਾ ਜੋਤਿ ਜੋਤਿ ਹੈ ਸਰੀਰਾ॥    {ਗਗਸ ੧੨੫/੧੦}
ਸ. ਏਕਾ ਨਿਰਭਉ ਬਾਤ ਸੁਨੀ॥
ਸੋ ਸੁਖੀਆ ਸੋ ਸਦਾ ਸੁਹੇਲਾ ਜੋ ਗੁਰ ਮਿਲਿ ਗਾਇ ਗੁਨੀ॥ਰਹਾਉ॥
{ਗਗਸ ੯੯੮/੧੮}

ਵਿਚਾਰ: ਏਕਾ ਬਾਤ- ਇੱਕ ਗੱਲ । ਏਕਾ ਸ਼ਬਦ ‘ਨਿਰਭਉ’ ਨਾਲ਼ ਨਹੀਂ ਸਗੋਂ ਇਸਤ੍ਰੀ ਲਿੰਗ ਹੋਣ ਕਰਕੇ ‘ਬਾਤ’ ਨਾਲ਼ ਜੁੜਦਾ ਹੈ । ਏਕਾ ਨਿਰਭਉ ਬਾਤ- ਇੱਕ ਬਾਤ ਜੋ ਨਿਰਭਉ ਬਣਾ ਦਿੰਦੀ ਹੈ । ਕਿਹੜੀ ਬਾਤ ਹੈ ਜੋ ਨਿਰਭਉ ਬਣਾ ਦਿੰਦੀ ਹੈ ? ‘ਸੋ ਸੁਖੀਆ’ ਵਾਲ਼ੀ ਅਗਲੀ ਪੰਕਤੀ ਵਿੱਚ ਸਪੱਸ਼ਟ ਉੱਤਰ ਹੈ ।
ਹ. ਏਕਾ ਬਖਸ ਫਿਰਿ ਬਹੁਰਿ ਨ ਬੁਲਾਵੈ॥  {ਗਗਸ ੧੩੩੭/੧੯}
ਵਿਚਾਰ: ਏਕਾ ਬਖਸ- ਇੱਕੋ ਵਾਰੀ ਬਖ਼ਸ਼ਸ਼ ।
ਕ. ਏਕਾ ਬੇਦਨ ਦੂਜੈ ਬਿਆਪੀ ਨਾਮੁ ਰਸਾਇਣੁ ਵੀਸਰਿਆ॥    {ਗਗਸ ੯੪੦/੧੯}
ਵਿਚਾਰ: ਏਕਾ ਬੇਦਨ- ਇੱਕ ਪੀੜ ।
ਖ. ਏਕਾ ਮਾਟੀ ਏਕਾ ਜੋਤਿ॥   {ਗਗਸ ੧੮੮/੧੦}
ਗ. ਏਕਾ ਮੂਰਤਿ ਸਾਚਾ ਨਾਉ॥         {ਗਗਸ ੧੧੮੮/੧੭}
ਘ. ਏਕਾ ਲਿਵ ਏਕੋ ਮਨਿ ਭਾਉ॥        {ਗਗਸ ੧੮੪/੧}
ਙ. ਏਕਾ ਲਿਵ ਪੂਰਨ ਪਰਮੇਸੁਰ ਭਉ ਨਹੀ ਨਾਨਕ ਤਾ ਕੈ॥    {ਗਗਸ ੧੨੨੩/੩}
ਚ. ਏਕਾ ਭਗਤਿ ਏਕੋ ਹੈ ਭਾਉ॥      {ਗਗਸ ੧੧੮੮}
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

————-*****————

ਨੋਟ : ਪ੍ਰੋਫੈਸਰ ਕਸ਼ਮੀਰ ਸਿੰਘ ਜੀ ਵਾਂਗ ਅਸੀਂ ਇਹ ਨਹੀਂ ਆਖਾਂਗੇ ਕੇ ਭਾਈ ਵੀਰ ਸਿੰਘ ਜੀ ਨੇ ਕੋਈ ਅਗਿਆਨਤਾ ਵਿਖਾਈ ਹੈ ‘ਏਕਾ’ ਸ਼ਬਦ ਨੂੰ ਬ੍ਰਹਮ ਨਾਲ ਜੋੜਕੇ, ਕਿਓਂਕਿ ਉਹ ਵੀ ਪਹਿਲਾ ਬਣਾਈਆਂ/ਸਥਾਪਤ ਕੀਤੀਆਂ ਸ਼ਕਤੀਆਂ ਅੱਗੇ ਇੱਕੋ ਪ੍ਰਭ ਦੀ ਤਾਕਤ ਨੂੰ ਪਹਿਲ ਦੇਂਦੇ ਹਨ ; ਜਿਵੇਂ ਉਹ ਲਿਖਦੇ ਹਨ, ‘ਜਿਕਰ ਏਕੈ = ਅਕਾਲਪੁਰਖ ਨੂੰ ਭਾਉਂਦਾ ਹੈ ਤਿਕਰ ਉਹ ਚੇਲਿਆਂ ਨੂੰ ਚਲਾਉਂਦਾ ਹੈ| ” ਭਾਵ ਉਨ੍ਹਾਂ ਤਿੰਨਾਂ, ਬਰਮਾ, ਵਿਸ਼ਨੂੰ ਤੇ ਸ਼ਿਵਜੀ, ਦੀ ਆਪਣੀ ਹਸਤੀ ਕੋਈ ਨਹੀਂ | ਅਸੀਂ ਪ੍ਰੋਫੈਸਰ ਕਸ਼ਮੀਰ ਸਿੰਘ ਨਾਲ ਸਹਿਮਤ ਹਾਂ ਕਿ ਸ਼ਬਦ ‘ਏਕਾ ‘ ਦਾ ਸਬੰਧ ਸਿਰਫ ਸ਼ਬਦ ‘ਮਾਈ’ ਨਾਲ ਜੁੜਦਾ ਹੈ ਨਾ ਕਿ ‘ਏਕੈ= ਬ੍ਰਹਮ /ਅਕਾਲਪੁਰਖ ‘| ਪ੍ਰੋਫੈਸਰ ਕਸ਼ਮੀਰ ਸਿੰਘ ਜੀ ਨੇ ਇਸ ਪ੍ਰਸੰਗ ਵਿਚ ਇਸ ਸ਼ਬਦ ‘ਏਕਾ’ ਦੀ ਹੋਰਾਂ ਸ਼ਬਦਾਂ ਨਾਲ ਗੁਰਬਾਣੀ ਵਿਚ ਹੋਈ ਵਰਤੋਂ ਦਾ ਹਵਾਲਾ ਦੇਕੇ ਆਪਣਾ ਕਿੰਤੂ ਸਿੱਧ ਕੀਤਾ ਹੈ | ਮੁਕਦੀ ਗੱਲ ਇਹ ਹੈ ਕਿ ਭਾਈ  ਵੀਰ ਸਿੰਘ ਜੀ ਵੀ ਸਹਿਮਤ ਹਨ ਕਿ ਗੁਰੂ ਜੀ ਪ੍ਰਚਲਤ ਵਿਸ਼ਵਾਸ਼ ਉਤੇ ਕਿੰਤੂ ਕਰਕੇ ਇੱਕੋ ਅਕਾਲਪੁਰਖ ਦੀ ਸ਼ਕਤੀ ਉਤੇ ਵਿਸ਼ਵਾਸ਼ ਰੱਖਣ ਨੂੰ ਆਖ ਰਹੇ ਹਨ | ਪਰ ਉਨ੍ਹਾਂ ਦਾ ‘ਏਕਾ’ ਸ਼ਬਦ ਨੂੰ ਅਕਾਲਪੁਰਖ ਨਾਲ ਜੋੜਨਾ ਸਹੀ ਨਹੀਂ ਹੈ |
ਗੁਰਦੀਪ ਸਿੰਘ