Previous Next

The Realization Of The Guru’s Advice – ਗੁਰਿਮਤ ਦਾ ਅਹਿਸਾਸ 

ਗੁਰਿਮਤ ਦਾ ਅਹਿਸਾਸ 

(Its English version is at the end of Punjabi article)

ਮੇਰੀ ਨਜ਼ਰ ’ਚ ਕੋਈ ਅਜਿਹਾ ਸਿੱਖ ਗਰੁੱਪ ਨਹੀਂ ਆਇਆ ਜੋ ਪਾਠਕਾਂ ਨੂੰ ਗੁਰਬਾਣੀ ਦੇ ਅਰਥ ਸਿਰਫ ਸ੍ਰੀ ਗੁਰੂ ਗਰੰਥ ਸਾਹਿਬ ਚੋਂ ਹੀ ਲੱਭਣ ਲਈ ਆਖੇ | ਸਗੋਂ ਹਰੇਕ ਨੇ ਬਾਣੀ ਦੇ ਅਰਥ ਆਪਣੇ ਗਰੁੱਪ, ਜੋ ਬਾਹਰਲੇ ਪ੍ਰਭਾਵ ਹੇਠਾਂ ਬਹੁਤ ਆਏ ਹੋਏ ਹਨ, ਦੀ ਪ੍ਰਥਾ ਅਨੁਸਾਰ ਕਰਨੇ ਅਰੰਭੇ ਹੋਏ ਨੇ |ਪਰ ਸਿਖਾਂ ਨੂੰ ਕਿਸੇ ਗਰੁੱਪ ਦੀ ਲੋੜ ਨਹੀਂ ਗੁਰਬਾਣੀ ਸਮਝਣ ਲਈ ਕਿਉਂਕਿ ਭਾਵੇਂ  ਗੁਰਬਾਣੀ ਜਰਾ ਗੁੰਝਲਾਂ  ਸਮਝਾਂਦੀ  ਹੈ, ਪਰ ਉਂਝ ਬਹੁਤ ਸੌਖੀ ਵੀ ਹੈ | ਹੇਠਲੇ ਸ਼ਬਦ ਵਿਚ ਸਤਿਗੁਰੁਜੀ ਆਪਣੇ ਚੇਲਿਆਂ ਨੂੰ (ਆਪਾਂ ਨੂੰ ) ਇਕਓਂਕਾਰ ਨਾਲ ਪਿਆਰ ਪਾਉਣ ਅਤੇ ਉਸੇ ਦੇ ਪਿਆਰ ਚ ਰਹਿਣ ਦੀ ਨਸੀਹਤ ਦੇਂਦੇ ਹਨ | ਉਹ ਸਾਨੂੰ  ਅਹਿਸਾਸ ਕਰਾਉਂਦੇ ਹਨ ਕਿ ਜਿੰਦਗੀ ਦਾ ਸਮਾਂ  ਬਹੁਤ ਘਟ ਹੈ  ਤੇ ਇੱਕ ਦਿਨ ਸਭ ਨੂੰ ਮੌਤ ਦਾ ਸਾਹਮਣਾ ਕਰਨਾ ਪੈਣਾ ਹੈ | ਇਹ ਸ਼ਬਦ ਬਹੁਤ ਸੌਖਾ ਹੈ ਸਮਝਣ ਲਈ; ਜੇ ਔਖੀ ਹੈ ਤਦ ਹੈ ਉਹ ਮਿਸਾਲ ਜਿਸ ਰਾਹੀਂ ਉਨ੍ਹਾਂ ਆਪਣਾ ਸੁਨੇਹਾ ਦਿੱਤਾ ਹੈ | ਇਹ ਮਿਸਾਲ ਹੈ ਇੱਕ ਲੜਕੀ ਦੀ ਜਿਸ ਨੇ ਅਖੀਰ ਆਪਣੇ ਸਹੁਰੇ ਘਰ ਜਾਣਾ ਹੈ; ਬਿਲਕੁਲ  ਉਸੇ ਤਰਾਂ ਅੱਸੀ ਵੀ ਆਖਰ ਨੂੰ ਆਪਣੇ ਪਤੀ ਦੇਵ (ਅਕਾਲਪੁਰਖ) ਦੇ ਪਾਸ ਜਾਣਾ ਹੈ ਜਿਸ ਖਾਤਰ  ਉਸਦਾ ਅਦਬ ਅਤੇ ਉਸ ਲਈ ਪਿਆਰ ਸਾਨੂੰ ਹੁਣ ਹੀ ਬਣਾ ਲੈਣਾ ਚਾਹੀਦਾ ਹੈ | ਆਓ ਇਸ ਸ਼ਬਦ ਨੂੰ ਵਿਚਾਰੀਏ :

ਸਿਰੀਰਾਗੁ ਮਹਲਾ ੧ ਘਰੁ ੨ ॥

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥  ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

Sirīrāg mėhlā 1 gẖar 2.

Ḏẖan joban ar fulṛā nāṯẖī-aṛe ḏin cẖār.

Pabaṇ kere paṯ ji-o dẖal dẖul jummaṇhār. ||1||

ਅਰਥ ਨਿਚੋੜ : ਧਨ ਜੋਬਨ ਤੇ ਫੁਲ ਬਹੁਤ ਥੁੜ੍ਹ ਚੀਰੇ ਹੁੰਦੇ ਹਨ ਬਿਲਕੁਲ ਉਸੇ ਤਰਾਂ ਜਿਵੇਂ ਨਦੀ ਤੇ ਉੱਗੀ  ਚੌਪੱਤੀ ਦੇ ਪੱਤਰ ਪਾਣੀ ਦੇ ਢਲ ਜਾਣ ਨਾਲ ਸੁੱਕ ਕੇ ਨਾਸ ਹੋ ਜਾਂਦੇ|

ਗੁਰੂ ਜੀ  ਜਵਾਨੀ ਦੀ ਥੁੜ੍ਹ ਚਿਰੀ ਛਾਂ  ਵੱਲ ਇਸ਼ਾਰਾ ਕਰਕੇ ਆਖਦੇ ਹਨ ਕਿ ਇਸ ਦਾ ਬਹੁਤ ਮਾਣ ਕਰਨ ਦੀ ਜਰੂਰਤ ਨਹੀਂ; ਇਸ ਕਰਕੇ ਆਪਣੇ ਆਪ ਨੂੰ ਉਸ ਦੀ  ਭਗਤੀ ’ਚ ਲਾਉਣਾ ਚੰਗਾ ਹੈ |

ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥  ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥

Rang māṇ lai pi-āri-ā jā joban na-o hulā.

Ḏin thoṛ-ṛe thake bẖa-i-ā purāṇā cẖolā. ||1|| Rahā-o.

ਹੇ ਪਿਆਰੇ! ਜਦ ਤਕ ਨਵੀਂ ਜੁਆਨੀ ਹੈ, ਆਤਮਕ ਅਨੰਦ ਲੈ ਲੈ; ਉਮਰ ਥੋੜ੍ਹੀ ਹੈ, ਫਿਰ ਇਹ  ਸਰੀਰਕ ਚੋਲਾ ਪੁਰਾਣਾ ਹੋ ਜਾਇਗਾ (ਸਰੀਰ ਢਲ ਜਾਏਗਾ; ਭਾਵ ਉਸਦੀ ਭਗਤੀ ਵੀ ਕਰਨੀ ਚਾਹੀਦੀ  ) ।1। ਰਹਾਉ।

ਜਵਾਨੀ ਸ਼ਬਦ ਦਾ ਜਿਕਰ ਉਤਲੀਆਂ ਤੁਕਾਂ ’ਚ ਸਿਰਫ ਭਰਜੋਬਨ  ਵਾਲੇ ਸਮੇਂ ਲਈ ਹੀ ਨਹੀਂ ਵਰਤਿਆ ਗਿਆ ਸਗੋਂ ਸਾਰੀ ਜਿੰਦਗੀ ਨੂੰ ਪ੍ਰਭ ਜੀ ਦੀ ਸਿਫਤ ਸਲਾਹ ’ਚ ਵਰਤਣ ਦੀ ਨਸੀਹਤ ਹੈ, ਕਿਉਂਕਿ ਸਾਰੀ ਉਮਰ ਹੀ ਉਸਦੇ ਪਿਆਰ ਦਾ ਆਨੰਦ ਮਾਨਣ ਲਈ ਹੈ | ਕੁਝ ਵੀ ਉਸੇ ਦੇ ਨਾਂ ਦੀ  ਸਿਫਤ ਸਲਾਹ ਵਿਚ ਅੜੀਕਾ ਨਹੀਂ ਬਣਨ  ਦੇਣਾ ਚਾਹੀਦਾ |ਆਪਣੀ ਜ਼ਿੰਦਗੀ ਲਈ ਕਮਾਉਣ ਅਤੇ ਆਪਣੇ ਪਰਿਵਾਰ ਦੀ ਮਦਦ ਕਰਨ  ਤੋਂ ਬਿਨਾ ਕੁਝ ਸਮਾਂ ਉਸ ਦੀ ਸਿਫਤ ਸਲਾਹ ਲਈ ਵੀ ਜਰੂਰ ਕੱਢਣਾ ਚਾਹੀਦਾ ਹੈ; ਓਹੋ ਸਮਾਂ ਫਿਰ ਉਸ ਦੇ ਰੰਗ ’ਚ ਰੰਗੇਗਾ |   |

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥  ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥

Sajaṇ mere rangule jā-e suṯe jārāṇ.

Haʼn bẖī vañā dumṇī rovā jẖīṇī bāṇ. ||2||

ਮੇਰੇ ਪਿਆਰੇ ਸੱਜਣ ਕਬਰਾਂ  ਵਿਚ ਜਾ ਸੁੱਤੇ ਹਨ; ਮੈਂ  ਵੀ ਵਿਛੋੜੇ ਚ ਹੌਲੀ  ਆਵਾਜ਼ ਨਾਲ ਰੋ ਰਹੀ ਹਾਂ; ਲਗਦਾ ਹੈ ਮੈਂ ਭੀ ਦੁਚਿੱਤੀ ਚ ਹੀ  ਓਧਰ ਚਲੇ ਜਾਵਾਂਗੀ ।2।

ਗੁਰੂਜੀ ਸਾਨੂ ਯਾਦ ਕਰਵਾਉਂਦੇ ਹਨ ਕਿ ਜਿਵੇਂ ਸਾਡੇ ਪਿਆਰੇ  ਮਿੱਤਰ ਚੱਲ ਵਸੇ, ਅਸੀਂ ਵੀ ਚਲੇ ਹੀ ਜਾਣਾ ਹੈ| ਵਕਤ ਖਰਾਬ ਕਰਨ ਨਾਲੋਂ  ਅਸਾਨੂੰ ਅਕਾਲਪੁਰਖ ਦੀ ਯਾਦ ’ਚ ਜੀਣਾ ਚਾਹੀਦਾ ਹੈ,  ਦੁਚਿਤੀ ਚ ਰਹਿਕੇ ਜੀਵਨ ਗੁਜਾਰਨ  ਨਾਲੋਂ |

ਅਗਲੀਆਂ ਤੁਕਾਂ ਚ ਗੁਰੂ ਜੀ ਉਸ ਸੱਚ ਨਾਲ ਸਾਡੀ ਸਾਂਝ ਪਾਕੇ ਸਮਝਾਂਦੇ ਹਨ  ਕਿ ਜਿਸ ਮੌਤ ਨੂੰ ਅਸੀਂ ਰੋਜ਼ ਵੇਖਦੇ, ਉਸ ਦੇ ਅਹਿਸਾਸ ਤੋਂ ਖਾਲੀ ਰਹਿੰਦੇ ਹਾਂ:

ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥  ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥

Kī na suṇehī gorī-e āpaṇ kannī so-e.

Lagī āvahi sāhurai niṯ na pe-ī-ā ho-e. ||3||

ਹੇ ਸੁੰਦਰ ਜੀਵ-ਇਸਤ੍ਰੀ! ਤੂੰ ਇਸ  ਖ਼ਬਰ  ਬਾਰੇ ਨੂੰ ਕਿਉਂ ਧਿਆਨ ਨਾਲ ਨਹੀਂ ਸੁਣਦੀ ਕਿ ਪੇਕਾ-ਘਰ (ਇਹ ਸੰਸਾਰ ) ਸਦਾ ਲਈ ਨਹੀਂ ਹੁੰਦਾ , ਸਹੁਰੇ ਘਰ (ਪਰਲੋਕ ਵਿਚ/ਮੌਤ ਆਏਗੀ) ਜ਼ਰੂਰ ਜਾਣਾ ਪਵੇਗਾ?3

ਇੱਕ ਮਿਸਾਲ ਰਾਹੀਂ ਗੁਰੂ ਜੀ ਦੱਸਦੇ ਹਨ ਕਿ ਜਿਵੇਂ   ਇੱਕ ਲੜਕੀ ਪੇਕੇ ਛੱਡ ਸਹੁਰੇ ਜਾਂਦੀ ਹੀ ਹੈ ਉਸੇ ਤਰਾਂ ਇਹ ਸੰਸਾਰ ਸਾਨੂੰ ਛਡਣਾ ਪੈਣਾ ਹੈ ਇੱਕ ਦਿਨ | ਗੁਰਬਾਣੀ ਵਿਚ ਸਾਡੇ ਸਭ ਜੀਵਾਂ ਦਾ ਪਤੀ ਇੱਕ ਹੀ ਦੱਸਿਆ ਗਿਆ  ਹੈ  ਤੇ ਉਹ ਹੈ ਕਰਤਾਰ ; ਵੇਖੋ ਅੰਗ 933

ਠਾਕੁਰੁ ਏਕੁ ਸਬਾਈ ਨਾਰਿ ॥ 

Ŧẖākur ek sabā-ī nār. {SGGS–933}

  ਪਤੀ ਇੱਕ ਹੀ ਹੈ ਉਹ ਅਕਾਲਪੁਰਖ, ਬਾਕੀ ਸਭ ਉਸ ਦੀਆਂ ਪਤਨੀਆਂ ਹਨ |

ਸ਼ਬਦ ਜਾਰੀ ਹੈ :

ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥  ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥

Nānak suṯī pe-ī-ai jāṇ virṯī sann.

Guṇā gavā-ī ganṯẖ-ṛī avgaṇ cẖalī bann. ||4||24||

ਹੇ ਨਾਨਕ! ਜਿਹੜੀ  ਜੀਵ-ਇਸਤ੍ਰੀ ਪੇਕੇ ਘਰ (ਇਥੇ ਮਾਇਆ ਵਿਚ ) ਸੁੱਤੀ ਰਹਿੰਦੀ ਹੈ ,  ਉਹ ਦੇ ਗੁਣਾਂ ਨੂੰ  ਦਿਨ-ਦਿਹਾੜੇ ਹੀ ਸੰਨ੍ਹ ਲੱਗੀ ਹੋਈ ਹੈ  । ਉਸ ਨੇ ਆਪਣੇ  ਗੁਣਾਂ ਦੀ ਗੰਢੜੀ ਗਵਾ ਲਈ ਅਤੇ ਉਹ  ਇਥੋਂ  ਔਗੁਣਾਂ ਦੀ ਪੰਡ ਹੀ ਲੈਕੇ  ਜਾਏਗੀ  (ਪ੍ਰਭ ਜੀ ਦੇ ਪਿਆਰ ਤੋਂ ਬਿਨਾਂ )।4। 24।

 ਮਾਇਆ ਦੀਆਂ ਦਿਲਖਿੱਚ ਚੀਜਾਂ ਸਾਨੂੰ ਐਨੀਆਂ ਪਿਆਰੀਆਂ ਹੋ ਚੁਕੀਆਂ ਹਨ ਕਿ ਉਹ ਸਾਡੀ ਇੱਕ ਦਰਜਾ ਮਨ ਨੂੰ ਖੁਸ਼ ਕਰਨ ਦੀਆਂ  ਜਰੂਰਤਾਂ ਬਣ ਗਈਆਂ ਹਨ ਤੇ ਅਸੀਂ ਉਨ੍ਹਾਂ ਨੂੰ ਹੋਰ ਚਾਹੁੰਦੇ ਰਹਿੰਦੇ ਹਾਂ ਜੋ ਕਿ ਇੱਕ ਦਿਨ ਸਾਡੇ ਲਈ ਜਾਲ ਬਣ ਜਾਂਦੀਆਂ ਹਨ  | ਸਦਾ ਵਕਤ ਇਸੇ ਜਾਲ ’ਚ ਲੰਘਦਾ ਹੈ ਜਿਸ ਕਾਰਨ ਵਾਹਿਗੁਰੂ ਜੀ ਦਾ ਪਿਆਰ ਸਾਡੀ ਨਜ਼ਰ ਹੇਠ ਹੀ ਨਹੀਂ ਆਉਂਦਾ | ਗੁਰੂ ਜੀ ਸਮਝਾਂਦੇ ਹਨ ਸਾਨੂੰ ਇਸ ਜਾਲ ਚੋਂ ਨਿਕਲ ਆਉਣ ਲਈ  ਤਾਂਕਿ ਅਸੀਂ ਪਾਪਾਂ ਦੇ ਭਰ ਹੇਠ ਰਹਿਕੇ ਨਾ ਮਰੀਏ ਕਿਓਂਕਿ ਮਾਇਆ ਖਾਤਰ ਅਸੀਂ ਪਾਪਾਂ ਦੇ ਭਾਗੀ ਬਣ ਦੇ ਹਾਂ| ਕੀ  ਇਸ ਜਾਲ ਚੋਂ ਨਿਕਲਣਾ ਮੁਸ਼ਕਲ ਹੈ ? ਦਰਅਸਲ ਬਿਲਕੁਲ ਨਹੀਂ |

ਜੇ ਅਸੀਂ ਆਪਣੀ ਅੰਤਲੀ ਘੜੀ ਨੂੰ ਨਜ਼ਰ ਅੰਦਾਜ  ਕਰੀਏ  ਤਦ ਜਦੋਂ  ਅਸੀਂ ਸੱਚੀਂ ਮੁਚੀਂ  ਮੌਤ  ਦਾ ਸਾਮਣਾ  ਕਰਾਂਗੇ  ਤਦ  ਸਾਨੂੰ ਗੁਰੂਜੀ ਦੀ ਨਸੀਹਤ  ਯਾਦ  ਆਏਗੀ |

The Realization Of The Guru’s Advice

 I am not aware of any Sikh group that tells the Sikhs to find the bani-meaning only in Sri Guru Granth Sahib; instead, everyone has started figuring out its meaning as per their group-mentality heavily influenced by the outer influences The Sikhs don’t need any group’s advice on the bani, but the bani itself, which is not all compact or hard to understand instead very easy. In the following shabda, the Guru advises his followers to fall in love with the Creator and start living in His love, because the time span of everyone’s life is limited; consequently, everyone has to face the death; thus, the Guru is making us aware about it. The shabad is very simple. The only difficult thing is to understand the analogy he uses in it. It is an analogy of a girl, who eventually goes to her in-laws leaving her parental home behind. Let us understand how he guides us.

ਸਿਰੀਰਾਗੁ ਮਹਲਾ ੧ ਘਰੁ ੨ ॥

ਧਨੁ ਜੋਬਨੁ ਅਰੁ ਫੁਲੜਾ ਨਾਠੀਅੜੇ ਦਿਨ ਚਾਰਿ ॥

ਪਬਣਿ ਕੇਰੇ ਪਤ ਜਿਉ ਢਲਿ ਢੁਲਿ ਜੁੰਮਣਹਾਰ ॥੧॥

Sirīrāg mėhlā 1 gẖar 2.

Ḏẖan joban ar fulṛā nāṯẖī-aṛe ḏin cẖār.

Pabaṇ kere paṯ ji-o dẖal dẖul jummaṇhār. ||1||

Raag Sree Raag, the bani of first Nanak, house second.

In essence: Wealth, youth, and flowers are the guests of a short time; they perish like the perishable Lily-leaves, which wither and die at the bank of a river in a short time.

               The Guru starts with the temporary shade of the youth about which we feel proud; it is not forever; therefore, we should devote ourselves to the Creator who has blessed us with all this.

ਰੰਗੁ ਮਾਣਿ ਲੈ ਪਿਆਰਿਆ ਜਾ ਜੋਬਨੁ ਨਉ ਹੁਲਾ ॥

ਦਿਨ ਥੋੜੜੇ ਥਕੇ ਭਇਆ ਪੁਰਾਣਾ ਚੋਲਾ ॥੧॥ ਰਹਾਉ ॥

Rang māṇ lai pi-āri-ā jā joban na-o hulā.

Ḏin thoṛ-ṛe thake bẖa-i-ā purāṇā cẖolā. ||1|| Rahā-o.

Oh dear! Enjoy Akalpurakh’s love now when you are in good health. Your body will grow old as a few days (limited time) are left. Pause.

                In the above verses, youth is not used as only for the period of youthfulness, but for a time when Akalpurakh’s praise should be done. The entire life is to enjoy Akalpurakh’s love; nothing should become hindrance in praising His name. Besides making a living and supporting one’s family, one should also spare some time for the Creator.

ਸਜਣ ਮੇਰੇ ਰੰਗੁਲੇ ਜਾਇ ਸੁਤੇ ਜੀਰਾਣਿ ॥

ਹੰ ਭੀ ਵੰਞਾ ਡੁਮਣੀ ਰੋਵਾ ਝੀਣੀ ਬਾਣਿ ॥੨॥

Sajaṇ mere rangule jā-e suṯe jārāṇ.

Haʼn bẖī vañā dumṇī rovā jẖīṇī bāṇ. ||2||

My beloved friends have rested in the graveyard; I too, though double minded, weep feebly (thinking I shall also depart).

               The Guru is reminding us that our dear ones depart from us forever and our turn remains due; as they are gone, we will do too; therefore, we should realize about this passing span of life, which shouldn’t be wasted by not remembering Akalpurakh. In the next verses, the Guru reminds us the truth we hear every day about our final departure from here but we often ignore:

ਕੀ ਨ ਸੁਣੇਹੀ ਗੋਰੀਏ ਆਪਣ ਕੰਨੀ ਸੋਇ ॥

ਲਗੀ ਆਵਹਿ ਸਾਹੁਰੈ ਨਿਤ ਨ ਪੇਈਆ ਹੋਇ ॥੩॥

Kī na suṇehī gorī-e āpaṇ kannī so-e.

Lagī āvahi sāhurai niṯ na pe-ī-ā ho-e. ||3||

Oh, beautiful one! Haven’t you heard this news with your own ears? (What is the news? Its answer follows) A girl is bound to leave her parental home for her in-laws (One cannot live in this world forever and one has to depart from here).

                In an analogy, the Guru takes this world as a parental home and going to Akalpurakh as going to ‘in-laws home’ to settle down forever (as a daughter settles in-laws’ home), because in the Gurbani,  Akalpurakh is addressed as the Spouse of all soul-brides. Please read on 933, SGGS:

ਠਾਕੁਰੁ ਏਕੁ ਸਬਾਈ ਨਾਰਿ ॥

Ŧẖākur ek sabā-ī nār. {SGGS–933}

There is only one husband (Akalpurakh) and all the rest are His brides.

The shabda continues:

ਨਾਨਕ ਸੁਤੀ ਪੇਈਐ ਜਾਣੁ ਵਿਰਤੀ ਸੰਨਿ ॥

ਗੁਣਾ ਗਵਾਈ ਗੰਠੜੀ ਅਵਗਣ ਚਲੀ ਬੰਨਿ ॥੪॥੨੪॥

Nānak suṯī pe-ī-ai jāṇ virṯī sann.

Guṇā gavā-ī ganṯẖ-ṛī avgaṇ cẖalī bann. ||4||24||

Oh Nanak! The soul-bride remains in slumber (of Maya) and she is being robbed during the broad daylight. She has lost all virtues, and she will depart from here with the load of bad deeds.

               The Maya attraction has become so dear to us that we feel we need it to become satisfied up to some standard; however, the more we get it, the more we feel for it. Eventually it becomes our trap. Thus, our time passes only in this trap and loving Him and living in His love never come under our consideration. The Guru advises us to turn toward Him to avoid dying with the weight of sins we commit in the Maya pursuits. Turning toward Him colors us in His love. Is it hard to do?  Not really.

               If we ignore the last moment when eventually we face our end, we will miss the Guru’s advice.

Wishes

Gurdeep Singh

www.gursoch.com

 

 

The Message They Conveyed Is Unforgettable

The martyrdom of the children of our tenth Guru is in this month, December. At age 17, Baba Ajit Singh and at age 13, Baba Jujhar Singh embraced martyrdom in Chamkaur Sahib battle against the corrupt tyrants on December 23, 1704. At age 7, Baba Jorarvar Singh and at age 5, Baba Fateh Singh fearlessly preferred dying to bowing before the corrupt and coward administrators of Sirhind on December 27, 1704. We go to their martyrdom-places to pay tribute to them; however, they didn’t die for our wordy tribute only but to teach us how to get elevated ourselves so high that nothing should scare us or buy our conscious and dignity. A Sikh who is sold or gets scared dies being alive according to their martyrdom; therefore, every Sikh has a duty to pay tribute to them through his /her actions against suppression, corruption, lawlessness and conversion. If we do it, our tribute to the brave Sahibzadas will be praise worthy; otherwise, our visiting their martyrdom places will carry no weight. They changed the psyche of their coming generations and we can continue their glowing light for our coming generations by standing for the principles they stood and died without an iota of hesitation. Their martyrdom places remind us from where we are coming and what we are capable of doing. Thus, when you visit there, you take an oath to remain sincere to their principles. Speak loudly on social media about their ultimate sacrifice so that the world should know.

ਆਪਣੇ ਦਸਮ ਗੁਰਾਂ ਦੇ ਸਪੁੱਤਰਾਂ ਦੇ ਸ਼ਹੀਦੀ ਦਿਵਸ ਇਸ ਮਹੀਨੇ, ਦਸੰਬਰ ਵਿਚ ਹਨ | ਬਾਬਾ ਅਜੀਤ ਸਿੰਘ ਜੀ ਉਮਰ ੧੭ ਸਾਲ ਤੇ ਬਾਬਾ ਜੁਝਾਰ ਸਿੰਘ ਜੀ ਉਮਰ ੧੩ ਸਾਲ ਹੋਰਾਂ ਨੇ ਦਸੰਬਰ ੨੩, ੧੭੦੪ ਨੂੰ ਜਾਲਮ ਅਤੇ ਭ੍ਰਿਸ਼ਟਾਚਾਰੀ ਲੋਕਾਂ ਨਾਲ ਲੜਦਿਆਂ ਸ਼ਹੀਦੀ ਪਾਈ | ਬਾਬਾ ਜ਼ੋਰਾਵਰ ਸਿੰਘ ਜੀ ਉਮਰ ੭ ਸਾਲ ਅਤੇ ਬਾਬਾ ਫਤਿਹ ਸਿੰਘ ਜੀ ਉਮਰ 5 ਸਾਲ ਹੋਰਾਂ ਨੇ ਦਸੰਬਰ ੨੭, ੧੭੦੪ ਨੂੰ ਸਰਹਿੰਦ ਦੇ ਭ੍ਰਿਸ਼ਟਾਚਾਰੀ ਤੇ ਬੁਜ਼ਦਿਲ ਹਾਕਮਾਂ ਅੱਗੇ ਝੁਕਣ ਨਾਲੋਂ ਨਿਡਰਤਾ ਨਾਲ ਮੌਤ ਨੂੰ ਚੁੰਮਣ ਨੂੰ ਤਰਜੀਹ ਦਿਤੀ | ਅਸੀਂ ਉਨ੍ਹਾਂ ਦੇ ਸ਼ਹੀਦੀ ਥਾਂਵਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਜਾਂਦੇ ਹਾਂ ਪਰ ਉਨ੍ਹਾਂ ਨੇ ਸਿਰਫ ਸ਼ਬਦੀ ਸ਼ਰਧਾਂਜਲੀ ਲੈਣ ਲਈ ਸ਼ਹੀਦੀਆਂ ਪ੍ਰਾਪਤ ਨਹੀਂ ਸਨ ਕੀਤੀਆਂ ਸਗੋਂ ਸਾਨੂੰ ਇਹ ਦੱਸਣ ਲਈ ਉਹ ਸ਼ਹੀਦ ਹੋਏ ਕਿ ਆਪਣੇ ਆਪ ਨੂੰ ਏਨਾ ਊਚਾ ਕਰ ਲਿਆ ਜਾਵੇ ਕਿ ਨਾ ਕੋਈ ਸਾਨੂੰ ਡਰਾ ਸਕੇ ਤੇ ਨਾ ਕੋਈ ਸਾਡੀ ਜਮੀਰ ਤੇ ਅਣਖ ਨੂੰ ਖਰੀਦ ਸਕੇ | ਉਨ੍ਹਾਂ ਦੀ ਸ਼ਹੀਦੀ ਮੁਤਾਬਿਕ ਜੋ ਸਿੱਖ ਵਿਕ ਜਾਂਦਾ ਹੈ ਜਾਂ ਡਰ ਜਾਂਦਾ ਹੈ ਉਹ ਜਿਓਂਦਿਆਂ ਹੀ ਮਰ ਜਾਂਦਾ ਹੈ; ਇਸ ਲਈ ਹਰ ਸਿੱਖ ਦਾ ਇਹ ਫਰਜ ਬਣਦਾ ਕਿ ਉਹ ਆਪਣੇ ਕੰਮਾਂ ਰਾਹੀਂ ਧੱਕੇਸ਼ਾਹੀ , ਭ੍ਰਿਸ਼ਟਾਚਾਰ , ਗੁੰਡੇਗਰਦੀ ਅਤੇ ਧਰਮਬਦਲ ਨੀਤੀਆਂ ਦੇ ਵਿਰੁੱਧ ਖੜੋਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਣ ਕਰੇ | ਜੇ ਇੰਝ ਅਸੀਂ ਕਰੀਏ ਤਾਂ ਸਾਡੀ ਸਾਹਿਬਜ਼ਾਦਿਆਂ ਪ੍ਰਤੀ ਦਿਤੀ ਸ਼ਰਧਾਂਜਲੀ ਸ਼ਿਲਾਹਗਾ ਯੋਗ ਹੋਵੇਗੀ ਨਹੀਂ ਤਾਂ ਸਾਡਾ ਉਨ੍ਹਾਂ ਦੇ ਸ਼ਹੀਦੀਧਾਮਾਂ ਤੇ ਜਾਣਾ ਕੋਈ ਖਾਸ ਅਰਥ ਨਹੀਂ ਰੱਖਦਾ | ਉਨ੍ਹਾਂ ਨੇ ਆਉਣ ਵਾਲਿਆਂ ਨਸਲਾਂ ਦੀ ਸੋਚ ਬਦਲੀ ਹੈ , ਆਓ ਆਪਾਂ ਉਨ੍ਹਾਂ ਦੀ ਜਲਾਈ  ਜੋਤ ਨੂੰ ਆਉਣ ਵਾਲੀਆਂ ਨਸਲਾਂ ਲਈ ਜਲਾਈ ਰੱਖੀਏ ਉਨ੍ਹਾਂ ਦੇ ਅਸੂਲਾਂ ਲਈ ਖੜੋਕੇ ਜਿਨ੍ਹਾਂ ਲਈ ਸ਼ਹੀਦੀ ਦੇਣ ਲੱਗਿਆਂ ਉਹ ਜਰਾ ਜਿਨ੍ਹਾਂ ਵੀ ਨਹੀਂ ਸੀ ਝਿਜਕੇ | ਉਨ੍ਹਾਂ ਦੇ ਸ਼ਾਹੀਦੀਧਾਮ ਸਾਨੂੰ ਇਹ ਯਾਦ ਕਰਵਾਉਂਦੇ ਹਨ ਕਿ ਅਸੀਂ ਕੌਣ ਹਾਂ ਅਤੇ ਕੀ ਕਰ ਸਕਣ ਦੇ ਕਾਬਲ ਹਾਂ | ਇਸ ਲਈ ਜਦੋਂ ਤੁਸੀਂ ਉਨ੍ਹਾਂ ਸ਼ਹੀਦੀ ਧਾਮਾਂ ਤੇ ਜਾਵੋਂ ਤਦ ਉਨ੍ਹਾਂ ਦੇ ਅਸੂਲਾਂ ਨਾਲ ਖੜ੍ਹਨ ਦੀ ਕਸਮ ਖਾਣੀ| ਸੋਸ਼ਲ ਮੀਡਿਆ ਤੇ ਵਾਰ ਵਾਰ ਉਨ੍ਹਾਂ ਬਾਰੇ ਅਵਾਜ ਉਠਾਉਣਾ  ਤਾਂਕਿ ਸੰਸਾਰ ਉਨ੍ਹਾਂ ਦੀ ਲਾਸਾਨ ਕੁਰਬਾਨੀ ਬਾਰੇ ਜਾਣ ਲਵੇ |

ਗੁਰਦੀਪ ਸਿੰਘ

Do A Trade That Makes You Successful Spiritually

Regardless our establishments or the wealth we obtain, we remain in a cycle of ups and downs; what all that is worth if we remain deficient in everlasting joy? It must be comprehended that the fulfillment of our conceit instinct is always temporary. To take us out of that unending cycle, Sri Guru Nanak ji doesn’t ask us to abandon what we have but to grip on the reality of our origin, Ekankar. I am going to share with my readers his shabda, through which he guarantees us to be in an interminable bliss by simply walking on a path that finally leads us to our Creator from whom we have originated and who is identified with many names having presence all over without any particular form. It is on 22 to 23, SGGS:

 ਸਿਰੀਰਾਗੁ ਮਹਲਾ ੧ ॥ 

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥  ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ 

ਅਗੈ ਸਾਹੁ ਸੁਜਾਣੁ ਹੈ ਲੈਸੀ ਵਸਤੁ ਸਮਾਲਿ ॥੧॥

Sirīrāg mėhlā 1. 

Vaṇaj karahu vaṇjāriho vakẖar leho samāl. Ŧaisī vasaṯ visāhī-ai jaisī nibhai nāl.

Agai sāhu sujāṇ hai laisī vasaṯ samāl. ||1||

Raag Sree Raag, the bani of first Nanak.

In essence: Oh traders! Do trade in in a way that you hold on to the merchandise you traded in (here the merchandise is Akalpurakh’s name memory, because the Guru defines it in the ‘Rahao’ verses) and make sure you have only that merchandise, which may last with you. Hereafter, the wise Merchant will take the genuine article (It will become clear in the next verses that the metaphors of trade and Merchant are used for Akalpurakh’s name that is remembered by His name lovers; it means we should praise Him only, because all the rest things do not go with us).

        ‘ਵਖਰੁ  word is used for His name through which we remember Him in a process of surrendering to Him through which we realize His oneness and shed away our inclination to duality. The Guru basically asks us to remember Him in His love heartily:

ਭਾਈ ਰੇ ਰਾਮੁ ਕਹਹੁ ਚਿਤੁ ਲਾਇ ॥  ਹਰਿ ਜਸੁ ਵਖਰੁ ਲੈ ਚਲਹੁ ਸਹੁ ਦੇਖੈ ਪਤੀਆਇ ॥੧॥ ਰਹਾਉ ॥

Bẖā-ī re rām kahhu cẖiṯ lā-e.  Har jas vakẖar lai cẖalhu saho ḏekẖai paṯī-ā-e. ||1|| Rahā-o.

Oh Brother! Recite Har’s name from the heart. Take with you Har’s praise, because it is the real thing, and Har, the merchant, will be pleased with. Pause.

       Now no doubt remains that trading in Akalpurakh’s love is remembering His name in a way that our living gets saturated in His memory; it is important to say this here that remembering His name merely or in a conditioned way is of no use ( ਰਾਮ ਰਾਮ ਸਭੁ ਕੋ ਕਹੈ ਕਹਿਐ ਰਾਮੁ ਨ ਹੋਇ ॥  ਗੁਰ ਪਰਸਾਦੀ ਰਾਮੁ ਮਨਿ ਵਸੈ ਤਾ ਫਲੁ ਪਾਵੈ ਕੋਇ ॥੧॥  ਅੰਤਰਿ ਗੋਵਿੰਦ ਜਿਸੁ ਲਾਗੈ ਪ੍ਰੀਤਿ ॥  ਹਰਿ ਤਿਸੁ ਕਦੇ ਨ ਵੀਸਰੈ ਹਰਿ ਹਰਿ ਕਰਹਿ ਸਦਾ ਮਨਿ ਚੀਤਿ ॥੧॥ ਰਹਾਉ ॥  Rām rām sabẖ ko kahai kahi-ai rām na ho-e. Gur parsādī rām man vasai ṯā fal pāvai ko-e. ||1|| Anṯar govinḏ jis lāgai parīṯ. Har ṯis kaḏe na vīsrai har har karahi saḏā man cẖīṯ. ||1|| Rahā-o. . In essence: All utter “Ram Ram” but merely uttering so, the success in realizing Him is not obtained. With the Guru’s blessings, when Ekankar abides in one’s mind, one obtains the fruit of that (remembering Ram Pause.); instead the Guru wants the seekers to surrender their hearts abandoning the worldly show off.

       As we start living in His love while uttering His name, at one stage, we don’t speak at all and settle within in His love entirely. This is what the Guru promotes in the above verses

PAGE 23

ਜਿਨਾ ਰਾਸਿ ਨ ਸਚੁ ਹੈ ਕਿਉ ਤਿਨਾ ਸੁਖੁ ਹੋਇ ॥ ਖੋਟੈ ਵਣਜਿ ਵਣੰਜਿਐ ਮਨੁ ਤਨੁ ਖੋਟਾ ਹੋਇ ॥ 

ਫਾਹੀ ਫਾਥੇ ਮਿਰਗ ਜਿਉ ਦੂਖੁ ਘਣੋ ਨਿਤ ਰੋਇ ॥੨॥

Jinā rās na sacẖ hai ki-o ṯinā sukẖ ho-e. Kẖotai vaṇaj vaṇanji-ai man ṯan kẖotā ho-e.

Fāhī fāthe mirag ji-o ḏūkẖ gẖaṇo niṯ ro-e. ||2||

How can those ones who do not have the wealth of Akalpurakh’s name obtain peace? As a result of involving in the false deeds for the false things, the mind and body become false. In such pursuits, the mortals endure a lot of pain just like the deer that gets caught in a trap; thus, they cry every day.

ਖੋਟੇ ਪੋਤੈ ਨਾ ਪਵਹਿ ਤਿਨ ਹਰਿ ਗੁਰ ਦਰਸੁ ਨ ਹੋਇ ॥  ਖੋਟੇ ਜਾਤਿ ਨ ਪਤਿ ਹੈ ਖੋਟਿ ਨ ਸੀਝਸਿ ਕੋਇ ॥ 

ਖੋਟੇ ਖੋਟੁ ਕਮਾਵਣਾ ਆਇ ਗਇਆ ਪਤਿ ਖੋਇ ॥੩॥

Kẖote poṯai nā pavėh ṯin har gur ḏaras na ho-e.  Kẖote jāṯ na paṯ hai kẖot na sījẖas ko-e.

Kẖote kẖot kamāvaṇā ā-e ga-i-ā paṯ kẖo-e. ||3||

As the treasury does not accept the counterfeit currency, those persons who are into bad deeds do not see Har, the Guru. The false ones are not worthy of Har’s honor, because by practicing falsehood, they cannot succeed in realizing Him. The false one remains into bad deeds, loses His honor and keeps coming and going.

ਨਾਨਕ ਮਨੁ ਸਮਝਾਈਐ ਗੁਰ ਕੈ ਸਬਦਿ ਸਾਲਾਹ ॥  ਰਾਮ ਨਾਮ ਰੰਗਿ ਰਤਿਆ ਭਾਰੁ ਨ ਭਰਮੁ ਤਿਨਾਹ ॥ 

ਹਰਿ ਜਪਿ ਲਾਹਾ ਅਗਲਾ ਨਿਰਭਉ ਹਰਿ ਮਨ ਮਾਹ ॥੪॥੨੩॥

Nānak man samjā-ī-ai gur kai sabaḏ sālāh.   Rām nām rang raṯi-ā bẖār na bẖaram ṯināh.

Har jap lāhā aglā nirbẖa-o har man māh. ||4||23||

Oh Nanak! The mind should be counseled through the Guru’s shabda. Those ones who are drenched in Har’s love carry no weight of sins and do not wander in doubt. They profit from praising Har’s name; consequently, the fearless, Har, abides in their minds.

       How can the Creator who is without any form be made our darling? We need a special help in this regard; we need a Guru who has envisioned Him. The Guru is a spiritual counselor through whom the mind is reprogrammed to envision the unseen,139, SGGS:

ਸਲੋਕੁ ਮ; ੨ ॥ 

ਅਖੀ ਬਾਝਹੁ ਵੇਖਣਾ ਵਿਣੁ ਕੰਨਾ ਸੁਨਣਾ ॥  ਪੈਰਾ ਬਾਝਹੁ ਚਲਣਾ ਵਿਣੁ ਹਥਾ ਕਰਣਾ ॥ 

ਜੀਭੈ ਬਾਝਹੁ ਬੋਲਣਾ ਇਉ ਜੀਵਤ ਮਰਣਾ ॥  ਨਾਨਕ ਹੁਕਮੁ ਪਛਾਣਿ ਕੈ ਤਉ ਖਸਮੈ ਮਿਲਣਾ ॥੧॥

Salok mėhlā 2.

Akẖī bājẖahu vekẖ-ṇā viṇ kanna sunṇā.  Pairā bājẖahu cẖalṇā viṇ hathā karṇā.

Jībẖai bājẖahu bolṇā i-o jīvaṯ marṇā.  Nānak hukam pacẖẖāṇ kai ṯa-o kẖasmai milṇā. ||1||

Slok of Second Nanak.

In essence: (To be with Ekankar, one needs to change totally). Oh Nanak! To meet the master, Ekankar, who cannot be understood with the given eyes, ears, hands, feet and tongue, one has to overcome one’s self-conceit and live in utter humility by understanding His ordinance.

       How?

ਮ; ੨ ॥  

ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਇ ॥  ਰੁਹਲਾ ਟੁੰਡਾ ਅੰਧੁਲਾ ਕਿਉ ਗਲਿ ਲਗੈ ਧਾਇ ॥  

ਭੈ ਕੇ ਚਰਣ ਕਰ ਭਾਵ ਕੇ ਲੋਇਣ ਸੁਰਤਿ ਕਰੇਇ ॥   ਨਾਨਕੁ ਕਹੈ ਸਿਆਣੀਏ ਇਵ ਕੰਤ ਮਿਲਾਵਾ ਹੋਇ ॥੨॥

Mėhlā 2.

Ḏisai suṇī-ai jāṇī-ai sā-o na pā-i-ā jā-e.  Ruhlā tundā anḏẖulā ki-o gal lagai ḏẖā-e.

Bẖai ke cẖaraṇ kar bẖāv ke lo-iṇ suraṯ kare-i.  

Nānak kahai si-āṇī-e iv kanṯ milāvā ho-e. ||2||

The bani of Second Nanak.

In essence: (Literally the Guru elaborates his first Slok in this slok) Ekankar is heard and known, but why the taste of His union is not obtained? (Reason) How a lame and armless person can embrace anyone? (Neither have we arms to embrace Him, nor feet to walk toward Him; now the answer in detail) Make fearing from Ekankar your feet to walk toward Himmake your love for Him, your hands to hold Him and your meditation on Him your eyes to see Him. Nanak says: Oh wise bride! This is the way, the union with the Spouse occurs.

        What we have like eyes, ears, feet, hands and tongues cannot help us in seeing the Creator, because they are guided by our self-conceit, greed, the worldly attachment, anger and lust; therefore, we fail to use them to see Ekankar. The Guru makes clear in this slok that overcoming conceit and embracing humility is important (living without eyes, hears, hands, feet and tongue). It is living in Ekankar’s fear and loving Him heartily that take us closer to Him, and it is His meditation that makes us behold Him.

       The mind can go through three states. Three states of the mind are: that state of mind when it remains enveloped in the needs (physical or mental) of the body. The second state is when it gets keyed up through the Guru’s guidance and counsels itself to realize its inner-self/jyot-sroop. The third one is when it realizes that (beyond the limits of body) its real jyot/light is a part of the all-pervading Creator. Thus, the Guru counsels the seeker to take the mind to the third state and be one with Ekankar.

       As we see the power of Maya attachment, we all will not attain the third state; nonetheless, the Guru desires from us to be in the third state eventually. We celebrate our Guru’s birthday again and again but why don’t we start loving the Creator sincerely as the Guru instructs us and pursue for the third state by pledging to him starting on his birthday? Living in His love, we will relish happiness by being pure, unbiased and above greed, attachment, lust and anger; then the third state will automatically become inevitable.

Wishes

Gurdeep Singh

ਗੁਰਪੁਰਬ ਦੇ ਨਾਲ਼ ਗੁਰੂ ਨੂੰ ਵੀ ਮਨਾਓ! ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

(Editor’s Note:  ਇਸ ਲੇਖ ਵਿਚ ਪ੍ਰੋਫੈਸਰ ਕਸ਼ਮੀਰਾ  ਸਿੰਘ ਜੀ ਭਗੌਤੀ ਸ਼ਬਦ ਦੇ ਅਰਥ ਇੱਕੋ ਮੰਨੀ ਬੈਠੇ ਹਨ ਪਰ ਇਹ ਸ਼ਬਦ ਨੂੰ ਸਿਰਫ ਹਿੰਦੂਆਂ ਦੀ ਦੇਵੀ ਹੀ ਸਮਝਣਾ ਠੀਕ ਨਹੀਂ ਕਿਓੰਕੇ ਗੁਰਬਾਣੀ ਵਿਚ ਵੀ ਇਸਦੇ ਅਰਥ ਭਗਵਾਨ ਤੋਂ ਹੈ ਅਤੇ ਇਸ ਤੋਂ ਬਿਨਾ ਗੁਰਬਾਣੀ ਵਿਚ ਮੁਰਾਰ, ਗੋਪਾਲਾ ਤੇ ਕ੍ਰਿਸ਼ਨ ਆਦਿ ਸ਼ਬਦ ਹਿੰਦੂਆਂ ਦੇ ਦੇਵਤੇ ਲਈ ਨਹੀਂ ਬਲਕਿ ਅਕਾਲਪੁਰਖ ਲਈ ਵਰਤੇ ਗਏ ਹਨ ੧ ਕੀ ਸਾਨੂੰ ਉਨ੍ਹਾਂ ਸ਼ਬਦਾਂ ਚੋਂ ਹਿੰਦੁ ਦੇਵਤਿਆਂ ਦੀ ਝਲਕ ਵੇਖਣੀ ਹੈ? ਇਸ ਦਾ ਉੱਤਰ ਹੈ, ਨਹੀਂ | ਮੇਰੇ ਮੁਤਾਬਿਕ ਸਿਖ ਪਹਿਲਾ ਏਕੰਕਾਰ ਨੂੰ ਧਿਆਕੇ ਫੇਰ ਸ੍ਰੀ ਗੁਰੂ ਨਾਨਕ ਜੀ  ਦਾ ਧਿਆਨ (ਯਾਦ) ਕਰਦੇ ਹਨ ਤੇ ਫੇਰ ਬਾਕੀ ਗੁਰੂ ਸਾਹਿਬਾਨ ਨੂੰ ਜਿਵੇਂ ਉਹ ਸਭ ਸਾਡੀ ਅਰਦਾਸ ਦਾ ਹਿੱਸਾ ਹਨ | ਜਿਵੇਂ ਅਸੀਂ ‘ਕ੍ਰਿਸ਼ਨ’ ਜਾ ‘ਰਾਮ’ ਸ਼ਬਦਾਂ ਨੂੰ ਗੁਰਬਾਣੀ ਚ ਪੜ੍ਹਕੇ ਹਿੰਦੂਆਂ ਦੇ ਕ੍ਰਿਸ਼ਨ ਜਾਂ ਰਾਮ ਨੂੰ ਨਹੀਂ ਯਾਦ ਕਰਦੇ ਇਸੇ ਤਰਾਂ ਭਗੌਤੀ ਨੂੰ ਸਿਮਰਦਿਆਂ ਦੁਰਗਾ ਨੂੰ ਨਹੀਂ ਬਲਕਿ ਏਕੰਕਾਰ ਨੂੰ ਧੀਆਂਦੇ ਹਾਂ|
ਮਿਸਾਲ
ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ ਜੈਸੇ ਕਾਗਰਾ ਕਰਤ ਬੀਚਾਰੰ ॥
ਭਗਤਿ ਭਾਗਉਤੁ ਲਿਖੀਐ ਤਿਹ ਊਪਰੇ ਪੂਜੀਐ ਕਰਿ ਨਮਸਕਾਰੰ ॥੨॥
ਅਰਥ :ਤਾੜੀ ਦੇ ਰੁੱਖ ਅਪਵਿਤ੍ਰ ਮੰਨੇ ਜਾਂਦੇ ਹਨ, ਉਸੇ ਤਰ੍ਹਾਂ ਹੀ ਉਹਨਾਂ ਰੁੱਖਾਂ ਤੋਂ ਬਣੇ ਹੋਏ ਕਾਗ਼ਜ਼ਾਂ ਬਾਰੇ ਲੋਕ ਵਿਚਾਰ ਕਰਦੇ ਹਨ (ਭਾਵ, ਉਹਨਾਂ ਕਾਗ਼ਜ਼ਾਂ ਨੂੰ ਭੀ ਅਪਵਿਤ੍ਰ ਸਮਝਦੇ ਹਨ),
        ਪਰ ਜਦੋਂ ਭਗਵਾਨ ਦੀ ਸਿਫ਼ਤ-ਸਾਲਾਹ ਉਹਨਾਂ ਉਤੇ ਲਿਖੀ ਜਾਂਦੀ ਹੈ ਤਾਂ ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ॥੨॥ (ਸ੍ਰੀ ਗੁਰੂ ਗਰੰਥ ਸਾਹਿਬ ਜੀ ੧੨੯੩)
        ਇਹ ਲੇਖ ਅੱਸੀ ਤਾਂ ਸ਼ਾਪ ਰਹੇ ਹੈਂ ਤਾਕਿ ਪਾਠਕ ਸਮਝ ਲੈਣ ਕੇ ਕੁਝ ਸਿੱਖ ‘ਭਗੌਤੀ’ ਦੇ ਅਰਥ ਸਿਰਫ ਹਿੰਦੁ ਦੇਵੀ ਦੁਰਗਾ ਸਮਝਦੇ ਹਨ ਜੋ ਸਹੀ ਨਹੀਂ |)

 

੨੩ ਨਵੰਬਰ ੨੦੧੮ ਨੂੰ ਪਹਿਲੇ ਸਤਿਗੁਰੂ ਜੀ ਦਾ ਪ੍ਰਕਾਸ਼ ਦਿਹਾੜਾ ਸਮੂਹ ਜਗਤ ਵਿੱਚ ਸਿੱਖ ਸ਼ਰਧਾ ਭਾਵਨਾ ਨਾਲ਼ ਮਨਾਉਣਗੇ । ਰਾਗੀ, ਢਾਢੀ, ਪ੍ਰਚਾਰਕ ਆਦਿਕ ਸੱਭ ਗੁਰੂ ਨਾਨਕ ਪਾਤਿਸ਼ਾਹ ਜੀ ਦੀਆਂ ਸਿਫ਼ਤਾਂ ਕਰਦੇ ਹੋਏ ਉਹ: –
a). ਗੁਰੂ ਨਾਨਕ ਪਾਤਿਸ਼ਾਹ ਜੀ ਨੂੰ ਸੱਭ ਤੋਂ ਵੱਡਾ ਆਖਣਗੇ:
ਕਈ ਬੁਲਾਰੇ ਗੁਰਬਾਣੀ ਵਿੱਚੋਂ “ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲ ਰਾਖੀ ਮੇਰੀ॥”{ਗਗਸ ਪੰਨਾਂ ੭੫੦} ਪੰਕਤੀ ਦੇ ਅਰਥ ਸੰਗਤਾਂ ਨਾਲ਼ ਸਾਂਝੇ ਕਰਨਗੇ ਕਿ ਸਤਿਗੁਰੂ ਨਾਨਕ ਪਾਤਿਸ਼ਾਹ ਜੀ ਸੱਭ ਤੋਂ ਵੱਡੇ ਹਨ ਜਿਹਾ ਕਿ ਪੰਕਤੀ ਵਿੱਚ ਪੰਜਵੇਂ ਗੁਰੂ ਜੀ ਨੇ ਬਖ਼ਸ਼ਸ਼ ਕਰਦਿਆਂ ਕਿਹਾ ਹੈ । 
ਅ). ਗੁਰੂ ਨਾਨਕ ਪਾਤਿਸ਼ਾਹ ਦੀ ਕਮਾਈ ਬਹੁਤ ਵੱਡੀ ਕਹਿਣਗੇ:
ਕੋਈ ਭਾਈ ਗੁਰਦਾਸ ਜੀ ਦੀਆਂ ਵਾਰਾਂ ਵਿੱਚੋਂ “ਸਿਧ ਬੋਲਨਿ ਸੁਭ ਬਚਨ ਧੰਨੁ ਨਾਨਕ ਤੇਰੀ ਵਡੀ ਕਮਾਈ॥” ਵਾਲ਼ੀ ਪਉੜੀ ਨੂੰ ਕੀਰਤਨ ਰਾਹੀਂ ਸੰਗਤਾਂ ਨੂੰ ਸੁਣਾਏਗਾ ਤੇ ਸ਼ਆਖੇਗਾ ਕਿ ਬਾਬਾ ਨਾਨਕ ਦੀ ਨਾਮ ਦੀ ਕਮਾਈ ਸੱਭ ਤੋਂ ਵੱਡੀ ਹੈ । 
e). ਬਾਬ ਨਾਨਕ ਨੂੰ ਵੱਡਾ ਪੁਰਖ ਕਹਿ ਕੇ ਸਲਾਹੁਣਗੇ:
ਕਈ ਬੁਲਾਰੇ ਬਾਬਾ ਨਾਨਕ ਪ੍ਰਤੀ “ਵਡਾ ਪੁਰਖ ਪਰਗਟਿਆ ਕਲਜੁਗ ਅੰਦਰਿ ਜੋਤਿ ਜਗਾਈ॥” ਪੰਕਤੀ ਨੂੰ ਆਧਾਰ ਬਣਾ ਕੇ ਗੁਰੂ ਨਾਨਕ ਪਾਤਿਸ਼ਾਹ ਨੂੰ ਕਲਯੁਗ ਵਿੱਚ ਪ੍ਰਗਟ ਹੋਣ ਵਾਲ਼ੇ ‘ਵੱਡੇ ਪੁਰਖ’ ਸਾਬਤ ਕਰੇਗਾ ।
ਸ). ਬਾਬਾ ਨਾਨਕ ਨੂੰ ਪਹਿਲੇ ਨੰਬਰ ਉੱਤੇ ਰੱਖਣਗੇ:
ਕੋਈ ਕਥਾ ਵਾਚਕ ਜਾਂ ਰਾਗੀ ਕਥਾ ਸੁਣਾਵੇਗਾ ਜਾਂ ਕੀਰਤਨ ਕਰੇਗਾ “ਪ੍ਰਥਮੇ ਨਾਨਕ ਚੰਦੁ ਜਗਤ ਭਇਓ ਆਨੰਦੁ ਤਾਰਨਿ ਮਨੁਖ´ ਜਨ ਕੀਅਉ ਪ੍ਰਗਾਸੁ॥”, {ਗਗਸ ਪੰਨਾਂ ੧੩੯੯} ਭਾਵ, ਬਾਬਾ ਨਾਨਕ ਜੀ ਅਗਿਆਨਤਾ ਦੇ ਹਨ੍ਹੇਰੇ ਵਿੱਚ ਗਿਆਨ ਦਾ ਪ੍ਰਕਾਸ਼ ਕਰਨ ਵਿੱਚ ਸੱਭ ਤੋਂ ਪਹਿਲੇ ਨੰਬਰ ਉੱਤੇ (ਪ੍ਰਥਮ) ਹਨ ॥ ਬਾਬਾ ਨਾਨਕ ਨੂੰ ਉਹ ਚੰਦ੍ਰਮਾ ਦੇ ਪ੍ਰਕਾਸ਼ ਨਾਲ਼ ਤੁਲਨਾ ਦੇਵੇਗਾ । ਚੰਦੁ- ਚੰਦ੍ਰਮਾ । ਪ੍ਰਗਾਸੁ- ਚਾਨਣ ।
ਹ). ਬਾਬਾ ਨਾਨਕ ਨੂੰ ਜਗਤ ਗੁਰੂ ਕਹਿ ਕੇ ਵਡਿਆਉਣਗੇ:
ਕਿਸੇ ਵਲੋਂ ਬਾਬਾ ਨਾਨਕ ਦੀਆਂ ਸਿਫ਼ਤਾਂ ਕਰਦਿਆਂ ਕਿਹਾ ਜਾਵੇਗਾ ਕਿ ਉਹ ਤਾਂ ਜਗਤ ਦੇ ਗੁਰੂ, ਜ਼ਾਹਰ ਪੀਰ, ਅਥਾਹ, ਬੇਪਰਵਾਹ, ਬੇਮੁਹਤਾਜ, ਬੇਸ਼ੁਮਾਰ, ਅਗੰਮ, ਅਡੋਲ, ਅਤੋਲ, ਭਗਤੀ ਵਛਲ, ਪਤਿਤ ਉਧਾਰਣ ਅਤੇ ਵਿਆਖਿਆ ਕਰ ਕੇ ਸੰਗਤਾਂ ਨੂੰ ਨਿਹਾਲ ਕਰਨ ਲਈ ਭਾਈ ਗੁਰਦਾਸ ਦੀ ੨੪ਵੀਂ ਵਾਰ ਦੀਆਂ ਹੇਠ ਲਿਖੀਆਂ ਪਉੜੀਆਂ ਸੁਣਾਉਣਗੇ-
ਪਉੜੀ ਨੰਬਰ ੩
ਸਤਿਗੁਰ ਸਚਾ ਪਾਤਿਸਾਹੁ ਬੇਪਰਵਾਹੁ ਅਥਾਹੁ ਸਹਾਬਾ॥ 
ਨਾਉ ਗਰੀਬ ਨਿਵਾਜੁ ਹੈ ਬੇਮੁਹਤਾਜ ਨ ਮੋਹੁ ਮੁਹਾਬਾ॥ 
ਬੇਸੁਮਾਰੁ ਨਿਰੰਕਾਰੁ ਹੈ ਅਲਖ ਅਪਾਰੁ ਸਲਾਹ ਸਿਞਾਬਾ॥ 
ਕਾਇਮੁ ਦਾਇਮੁ ਸਾਹਿਬੀ ਹਾਜਰੁ ਨਾਜਰੁ ਵੇਦ ਕਿਤਾਬਾ॥ 
ਅਗਮੁ ਅਡੋਲੁ ਅਤੋਲੁ ਹੈ ਤੋਲਣਹਾਰੁ ਨ ਡੰਡੀ ਛਾਬਾ॥ 
ਇਕੁ ਛਤਿ ਰਾਜੁ ਕਮਾਂਵਦਾ ਦੁਸਮਣੁ ਦੂਤੁ ਨ ਸੋਰ ਸਰਾਬਾ॥ 
ਆਦਲੁ ਅਦਲੁ ਚਲਾਇਦਾ ਜਾਲਮੁ ਜੁਲਮੁ ਨ ਜੋਰ ਜਰਾਬਾ॥ 
ਜਾਹਰ ਪੀਰ ਜਗਤੁ ਗੁਰੁ ਬਾਬਾ ॥੩॥ 
ਪਉੜੀ ਨੰਬਰ ੪
ਗੰਗ ਬਨਾਰਸ ਹਿੰਦੂਆਂ ਮੁਸਲਮਾਣਾਂ ਮਕਾ ਕਾਬਾ॥ 
ਘਰਿ ਘਰਿ ਬਾਬਾ ਗਾਵੀਐ ਵਜਨਿ ਤਾਲ ਮ੍ਰਿਦੰਗੁ ਰਬਾਬਾ॥ 
ਭਗਤਿ ਵਛਲੁ ਹੋਇ ਆਇਆ ਪਤਿਤ ਉਧਾਰਣੁ ਅਜਬੁ ਅਜਾਬਾ॥ 
ਚਾਰਿ ਵਰਨ ਇਕ ਵਰਨ ਹੋਇ ਸਾਧਸੰਗਤਿ ਮਿਲਿ ਹੋਇ ਤਰਾਬਾ॥ 
ਚੰਦਨੁ ਵਾਸੁ ਵਣਾਸਪਤਿ ਅਵਲਿ ਦੋਮ ਨ ਸੇਮ ਖਰਾਬਾ॥ 
ਹੁਕਮੈ ਅੰਦਰਿ ਸਭ ਕੋ ਕੁਦਰਤਿ ਕਿਸ ਦੀ ਕਰੈ ਜਵਾਬਾ॥ 
ਜਾਹਰ ਪੀਰੁ ਜਗਤੁ ਗੁਰ ਬਾਬਾ ॥੪॥ 
ਕ). ਬਾਬਾ ਨਾਨਕ ਨੂੰ ਪਰਮ ਗੁਰੂ ਕਹਿਣਗੇ:
ਤਾਸੁ ਚਰਨ ਲੇ ਰਿਦੈ ਬਸਾਵਉ॥
ਤਉ ਪਰਮ ਗੁਰੂ ਨਾਨਕ ਗੁਨ ਗਾਵਉ॥ {ਗਗਸ ਪੰਨਾਂ ੧੩੮੯} ਵਾਲ਼ੀਆਂ ਪਾਵਨ ਪੰਕਤੀਆਂ ਨੂੰ ਆਧਾਰ ਬਣਾ ਕੇ ਕੋਈ ਕਥਾਵਾਚਕ ਆਖੇਗਾ ਕਿ ਬਾਬਾ ਨਾਨਕ ਸੱਭ ਤੋਂ ਸ੍ਰੇਸ਼ਟ ਅਤੇ ਵੱਡੇ ਭਾਵ ‘ਪਰਮ ਗੁਰੂ’ ਹਨ ।
ਖ). ਬਾਬਾ ਨਾਨਕ ਨੂੰ ਸੱਭ ਰਿਸ਼ੀਆਂ ਮੁਨੀਆਂ ਦੁਆਰਾ ਸਾਲਾਹੇ ਜਾਣ ਵਾਲ਼ਾ ਦੱਸਣਗੇ:
ਭੱਟਾਂ ਦੇ ਸਵੱਯਾਂ ਨੂੰ ਆਧਾਰ ਬਣਾ ਕੇ ਕੋਈ ਨਾ ਕੋਈ ਪ੍ਰਵਚਨ ਕਰੇਗਾ ਕਿ ਬਾਬਾ ਨਾਨਕ ਨੂੰ ਜੋਗੀ, ਜੰਗਮ, ਇੰਦ੍ਰ, ਭਗਤ ਪ੍ਰਹਲਾਦ, ਜਨਕ, ਵੱਡੇ ਵੱਡੇ ਜੋਗੀ, ਬ੍ਰਹਮਾ ਅਤੇ ਉਸ ਦੇ ਪੁੱਤਰ, ਧੋਮ ਰਿਸ਼ੀ, ਜਮਦਗਨੀ ਰਿਸ਼ੀ, ਪਰਸ਼ੁ ਰਾਮ ਜਮਦਗਨੀ ਦਾ ਪੁੱਤਰ, ਸ਼੍ਰੀ ਕ੍ਰਿਸ਼ਨ ਦੇ ਭਗਤ ਊਧਉ, ਅਕ੍ਰੂਰੁ ਅਤੇ ਬਿਦਰ, ਛੇ ਦਰਸ਼ਨ(ਜੰਗਮ, ਜੋਗੀ, ਜੈਨੀ, ਸੰਨਿਆਸੀ, ਵੈਰਾਗੀ ਅਤੇ ਵੈਸ਼ਨੋ) ਸ਼ੇਸ਼ ਨਾਗ, ਸ਼ਿਵ ਜੀ, ਭਗਤ ਰਵਿਦਾਸ ਜੀ, ਭਗਤ ਜੈ ਦੇਉ ਜੀ, ਭਗਤ ਤ੍ਰਿਲੋਚਨ ਜੀ, ਭਗਤ ਨਾਮ ਦੇਵ ਜੀ, ਭਗਤ ਕਬੀਰ ਜੀ, ਸੁਖਦੇਉ ਰਿਸ਼ੀ, ਗੌਤਮ ਰਿਸ਼ੀ, ਅਭਿਮੰਨਯੂ ਦਾ ਪੁੱਤਰ ਅਤੇ ਅਰਜੁਨ ਦਾ ਪੋਤ੍ਰਾ ਰਾਜਾ ਪਰੀਖਿ´ਤ, ਸੁਖਦੇਉ ਦਾ ਪਿਤਾ ਬਿਆਸ ਰਿਸ਼ੀ, ਸੂਰਜਵੰਸ਼ੀ ਕੁਲ਼ ਦਾ ਇੱਕ ਚੱਕਰਵਰਤੀ ਰਾਜਾ ਮਾਂਧਾਤਾ, ਬਲਿ ਰਾਉ, ਰਾਜਾ ਭਰਥਰੀ, ਦੁਰਵਾਸ਼ਾ ਰਿਸ਼ੀ, ਚੰਦ੍ਰਵੰਸ਼ੀ ਕੁਲ਼ ਦਾ ਛੇਵਾਂ ਰਾਜਾ ਪੁਰੂ, ਅੰਗਰੈ ਰਿਸ਼ੀ ਆਦਿਕ ਨੇ ਸੱਭ ਤੋਂ ਵੱਡੇ ਜਾਣ ਕੇ ਸਾਲਾਹਿਆ ਹੈ ।
ਗ). ਬਾਬਾ ਨਾਨਕ ਨੂੰ ਹਨ੍ਹੇਰੇ ਵਿੱਚ ਚਰਾਗ ਆਖਣਗੇ:
ਕੋਈ ਕਥਾ ਵਾਚਕ ਕਹੇਗਾ-  ਹੇ ਭਾਈ! ਤੇਰਾ ਸੇਵਕ, ਹੇ ਪਾਰਬ੍ਰਹਮ! ਤੇਰਾ ਰੂਪ ਗੁਰੂ ਨਾਨਕ ਸਾਰੇ ਜਗਤ ਵਿਚ ਪਰਗਟ ਹੋਇਆ ਹੈ । (ਗੁਰੂ ਨਾਨਕ) ਹਨੇਰੇ ਵਿਚ ਦੀਵਾ ਜਗ ਪਿਆ ਹੈ, (ਉਸ ਦੇ ਦੱਸੇ ਹੋਏ) ਨਾਮ ਦੀ ਬਰਕਤਿ ਨਾਲ ਸਾਰੀ ਸ੍ਰਿਸ਼ਟੀ ਪਾਰ ਲੰਘ ਰਹੀ ਹੈ । ਪ੍ਰਮਾਣ ਵਜੋਂ ਕਹੇਗਾ: –
ਬਲਿਓ ਚਰਾਗੁ ਅੰਧ´ਾਰ ਮਹਿ ਸਭ ਕਲਿ ਉਧਰੀ ਇਕ ਨਾਮ ਧਰਮ ॥ ਪ੍ਰਗਟੁ ਸਗਲ ਹਰਿ ਭਵਨ ਮਹਿ ਜਨੁ ਨਾਨਕੁ ਗੁਰੁ ਪਾਰਬ੍ਰਹਮ॥੯॥ {ਗਗਸ ਪੰਨਾ ੧੩੮੭}
ਘ). ਬਾਬਾ ਨਾਨਕ ਨੂੰ ਸਰਬ ਕਲਾ ਸੰਪੂਰਨ ਕਹਿਣਗੇ:
ਕੋਈ ਕਥਾਵਾਚਕ ਕਹੇਗਾ ਕਿ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਹਰ ਪ੍ਰਕਾਰ ਦੀ ਸੱਤਿਆ ਰੱਖਦੇ ਸਨ ਅਤੇ ਪ੍ਰਮਾਣ ਵਜੋਂ ਆਖੇਗਾ-
ਗਾਵਹਿ ਜਨਕਾਦਿ ਜੁਗਤਿ ਜੋਗੇਸੁਰ ਹਰਿ ਰਸ ਪੂਰਨ ਸਰਬ ਕਲਾ ॥
ਙ). ਬਾਬਾ ਨਾਨਕ ਨੂੰ ਸੂਰਜ ਅਤੇ ਚੰਦ ਕਹਿ ਕੇ ਵਡਿਆਉਣਗੇ:
ਪ੍ਰਚਾਰਕ ਬਾਬਾ ਨਾਨਕ ਜੀ ਦੀ ਸਿਫ਼ਤ ਕਰਦਿਆਂ ਆਖਣਗੇ – ਜਿਵੇਂ ਸੂਰਜ ਚੜ੍ਹਨ ਨਾਲ਼ ਤਾਰੇ ਛੁਪਦੇ ਅਤੇ ਰਾਤਿ ਦਾ ਹਨ੍ਹੇਰਾ ਦੂਰ ਹੋ ਜਾਂਦਾ ਹੈ ਇਵੇਂ ਹੀ ਬਾਬਾ ਨਾਨਕ ਜੀ ਦੇ ਆਗਮਨ ਨਾਲ਼ ਹੋਇਆ । ਕਈ ਪ੍ਰਚਾਰਕ ਇਉਂ ਵੀ ਆਖਣਗੇ ਕਿ ਹਨ੍ਹੇਰਾ ਮਿਟ ਗਿਆ ਹੈ ਕਿਉਂਕਿ ਚੰਦ ਚੜ੍ਹ ਗਿਆ ਹੈ । ਪ੍ਰਮਾਣ ਵਜੋਂ ਇਉਂ ਸਾਂਝ ਪਾਉਣਗੇ-
੧). ਸਤਿਗੁਰੁ ਨਾਨਕੁ ਪ੍ਰਗਟਿਆ ਮਿਟੀ ਧੁੰਧ ਜਗਿ ਚਾਨਣੁ ਹੋਆ॥
ਜਿਉ ਕਰਿ ਸੂਰਜੁ ਨਿਕਲਿਆ ਤਾਰੇ ਛਪੇ ਅੰਧੇਰੁ ਪਲੋਆ॥ {ਵਾਰ ੧ ਪਉੜੀ ੨੭}
੨). ਗੁਰ ਪਰਸਾਦਿ ਸਹਜ ਘਰੁ ਪਾਇਆ ਮਿਟਿਆ ਅੰਧੇਰਾ ਚੰਦੁ ਚੜਿਆ॥{ਗਗਸ ਪੰਨਾਂ ੩੯੩}
ਚ). ਬਾਬਾ ਨਾਨਕ ਨੇ ਮੱਕੇ ਨੂੰ ਨਿਵਾ ਲਿਆ ਆਖਣਗੇ:
ਪ੍ਰਚਾਕਰ ਸੱਜਣ ਸੰਗਤਾਂ ਨੂੰ ਦੱਸਣਗੇ ਕਿ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਬਗਦਾਦ, ਮੱਕੇ ਅਤੇ ਮਦੀਨੇ ਨੂੰ ਨਿਵਾ ਲਿਆ ਸੀ ਅਤੇ ਉਹ ਸੱਭ ਤੋਂ ਵੱਡੇ ਸਨ । ਭਾਈ ਗੁਰਦਾਸ ਦੀ ਵਾਰ ੧ ਪਉੜੀ ੨੭ ਦਾ ਹਵਾਲਾ ਵੀ ਇਉਂ ਦੇਣਗੇ-
ਗੜ ਬਗਦਾਦੁ ਨਿਵਾਇਕੇ ਮਕਾ ਮਦੀਨਾ ਸਭੇ ਨਿਵਾਇਆ॥
ਛ). ਬਾਬਾ ਨਾਨਕ ਨੂੰ ਸ਼ੇਰ ਨਾਲ਼ ਤੁਲਨਾ ਦੇਣਗੇ:
ਪ੍ਰਚਾਰਕ ਸੰਗਤਾਂ ਨੂੰ ਦੱਸਣਗੇ ਕਿ ਬਾਬਾ ਨਾਨਕ ਜੀ ਸ਼ੇਰ ਦੀ ਨਿਆਈਂ ਹਨ । ਜਿਵੇਂ ਸ਼ੇਰ ਦੇ ਬੁੱਕਣ ਨਾਲ਼ ਹਿਰਨਾ ਦੀਆਂ ਡਾਰਾਂ ਮਾਰੇ ਜਾਣ ਦੇ ਡਰ ਤੋਂ ਭੱਜ ਜਾਂਦੀਆਂ ਹਨ ਇਵੇਂ ਹੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਦੇ ਬਖ਼ਸ਼ੇ ਸ਼ਬਦ-ਗੁਰਬਾਣੀ ਦੇ ਗਿਆਨ ਨਾਲ਼ ਭਰਮਾਂ ਅਤੇ ਵਹਿਮਾਂ ਦੇ ਛੱਪਰ ਵੀ ਉੱਡ ਜਾਂਦੇ ਹਨ । ਲਿਖੇ ਪ੍ਰਮਾਣ ਵੀ ਦੇਣਗੇ-
ਵਾਰ ੧ ਪਉੜੀ ੩੪ ਭਾਈ ਗੁਰਦਾਸ ਜੀ
੧). ਬੁਕਿਆ ਸਿੰਘ ਉਜਾੜ ਵਿਚਿ ਸਭ ਮਿਰਗਾਵਲਿ ਭੰਨੀ ਜਾਈ॥
ਵਾਰ ੧ ਪਉੜੀ ੨੭ ਭਾਈ ਗੁਰਦਾਸ ਜੀ
੨). ਸਿੰਘ ਬੁਕੇ, ਮਿਰਗਾਵਲੀ ਭੰਨੀ ਜਾਇ, ਨ ਧੀਰਿ ਧਰੋਆ॥               
            ਸੱਚ ਮੁੱਚ ਹੀ ਬਾਬਾ ਨਾਨਕ ਸੱਭ ਤੋਂ ਵੱਡੇ ਹਨ । ਬਾਬਾ ਨਾਨਕ ਦੀਆਂ ਜਿੰਨੀਆਂ ਸਿਫ਼ਤਾਂ ਕਰੋ ਸੱਭ ਥੋੜ੍ਹੀਆਂ ਹਨ । ਪ੍ਰਚਾਰਕਾਂ ਵਲੋਂ ਕੀਤੀਆਂ ਜਾਂਦੀਆਂ ਸਿਫ਼ਤਾਂ ਸੱਭ ਠੀਕ ਹਨ ਅਤੇ ਕਰਨੀਆਂ ਵੀ ਬਣਦੀਆਂ ਹਨ ।
ਪਰ ਅਫ਼ਸੋਸ!!!
             ਇੱਕ ਅਫ਼ਸੋਸ ਜ਼ਰੂਰ ਹੈ! ਸਿਫ਼ਤਾਂ ਦੇ ਨਾਲ਼ ਬਾਬਾ ਨਾਨਕ ਨਾਲ਼ ਬਹੁਤ ਬੇਇਨਸਾਫ਼ੀ ਵੀ ਕੀਤੀ ਜਾਂਦੀ ਹੈ । ਪ੍ਰਕਾਸ਼ ਦਿਵਸ ਦੇ ਅਜਿਹੇ ਸ਼ੁੱਭ ਮੌਕੇ ਸਮੇਂ ਸੱਭ ਤੋਂ ਵੱਧ ਅਫ਼ਸੋਸ ਵਾਲ਼ਾ ਪਲ ਵੀ ਆਉਂਦਾ ਹੈ । ਅਜਿਹਾ ਕਿਹੜਾ ਪਲ ਹੈ? ਕਦੇ ਸੋਚਿਆ ਹੈ?
             ਬਾਬਾ ਨਾਨਕ ਦੀਆਂ ਮਣਾਂ ਮੂੰਹੀਂ ਸਿਫ਼ਤਾਂ ਨਾਲ਼ ਸੰਗਤਾ ਨੂੰ ਨਿਹਾਲ ਕਰ ਕੇ ਦੀਵਾਨਾਂ ਦੀ ਸਮਾਪਤੀ ਸਮੇਂ ਇੱਕ ਬੜਾ ਹੀ ਅਜੀਵ ਅਤੇ ਮਨਹੂਸ ਸਮਾਂ ਦੇਖਣ ਨੂੰ ਆਉਂਦਾ ਹੈ । ਉਹ ਸਮਾਂ ਐਸਾ ਹੈ ਜਿਸ ਦਾ ਦਰਦ ਬਹੁਤ ਹੀ ਘੱਟ ਸੱਜਣਾ ਨੂੰ ਮਹਿਸੂਸ ਹੁੰਦਾ ਹੈ ਕਿਉਂਕਿ ਬਹੁ ਗਿਣਤੀ ਸਿੱਖਾਂ ਨੇ ਕਦੇ ਵਿਚਾਰ ਹੀ ਨਹੀਂ ਕੀਤੀ ਕਿ ਉਹ ਇੱਕ ਮਨਹੂਸ ਪਲ ਵਿੱਚੋਂ ਵੀ ਲੰਘਦੇ ਹਨ ਜਦੋਂ ਬਾਬਾ ਨਾਨਕ ਨਾਲ਼ ਬੇਇਨਸਾਫ਼ੀ ਹੋ ਰਹੀ ਹੁੰਦੀ ਹੈ । ਇਹ ਬੇਇਨਸਾਫ਼ੀ ਇੱਕ ਦਿਨ ਦੀ ਗੱਲ ਨਹੀਂ ਰੋਜ਼ਾਨਾ ਕਈ ਵਾਰੀ ਕੀਤੀ ਜਾ ਰਹੀ ਹੈ। ਜਿਸ ਮਨਹੂਸ ਸਮੇਂ ਦੀ ਗੱਲ ਕੀਤੀ ਜਾ ਰਹੀ ਹੈ ਉਹ ਸਮਾਂ ਐਸਾ ਹੈ ਜਦੋਂ ਦੀਵਾਨਾਂ ਵਿੱਚ ਕੀਤੀਆਂ ‘ਸੱਭ ਤੋਂ ਵੱਡੇ ਬਾਬਾ ਨਾਨਕ’ ਦੀਆਂ ਸਿਫ਼ਤਾਂ ਅਤੇ ਵਡਿਆਈਆਂ ਉਨ੍ਹਾਂ ਹੀ ਦੀਵਾਨਾਂ ਵਿੱਚ ਪ੍ਰਚਾਰਕਾਂ ਦੇ ਸਾਮ੍ਹਣੇ ਹੀ ਜ਼ੀਰੋ ਕਰ ਦਿੱਤੀਆਂ ਜਾਂਦੀਆਂ ਹਨ ਪਰ ਪ੍ਰਚਾਰਕ ਬਾਬਾ ਨਾਨਕ ਦੀ ਹੁੰਦੀ ਬਾਇਨਸਾਫ਼ੀ ਦੇ ਪਲ ਵਿੱਚੋਂ ਗੁਜ਼ਰਦੇ ਆਪੋ ਆਪਣੀ ਮਾਇਆ ਦੇ ਗੱਫੇ ਲੈ ਕੇ ਚੁੱਪ-ਚਾਪ ਵਿਦਿਆ ਹੋ ਜਾਂਦੇ ਹਨ । ਪ੍ਰਚਾਰਕ ਇਸ ਬੇਇਨਸਾਫ਼ੀ ਵਿਰੁੱਧ ਬੋਲਣ ਨੂੰ ਆਪਣੇ ਭਵਿੱਖ ਲਈ ਸ਼ਾਇਦ ਬਹੁਤ ਵੱਡਾ ਖ਼ਤਰਾ ਮੰਨਦੇ ਹਨ ਕਿਉਂਕਿ ਇਸ ਬੇਇਨਸਾਫ਼ੀ ਦਾ ਮੁੱਢ ਸ਼੍ਰੋ. ਕਮਟੀ (ਬਹੁਤੇ ਸਿੱਖਾਂ ਲਈ ਪੰਥ) ਦੁਆਰਾ ਹੀ ਬੰਨ੍ਹਿਆ ਗਿਆ ਹੈ ।
             ਬਾਬਾ ਨਾਨਕ ਦੀਆਂ ਵਡਿਆਈਆਂ ਕਰ ਕੇ ਉਨ੍ਹਾਂ ਨੂੰ ਸੱਭ ਤੋਂ ਵੱਡਾ ਕਹਿਣ ਵਿੱਚ ਕਈ ਘੰਟੇ ਬਿਤਾ ਦਿੱਤੇ ਜਾਂਦੇ ਹਨ ਅਤੇ ਸੱਭ ਸੰਗਤ ਨੂੰ ਘੰਟਿਆਂ ਬੱਧੀ ਬਿਠਾਈ ਰੱਖਿਆ ਜਾਂਦਾ ਹੈ ਪਰ ਅੰਤ ਵਿੱਚ ਬਾਬਾ ਨਾਨਕ ਨੂੰ ਕੁੱਝ ਸਕਿੰਟਾਂ ਵਿੱਚ ਹੀ ਛੋਟਾ ਕਰ ਦਿੱਤਾ ਜਾਂਦਾ ਹੈ । ਸੰਗਤਾਂ ਨੂੰ ਘੰਟਿਆਂ ਬੱਧੀ ਸੁਣਾ ਕੇ ਕਿ ‘ਬਾਬਾ ਨਾਨਕ ਜੀ ਸੱਭ ਤੋਂ ਵੱਡੇ ਹਨ, ਬਾਬਾ ਨਾਨਕ ਜੀ ਸੱਭ ਤੋਂ ਵੱਡੇ ਹਨ’ ਅੰਤ ਵਿੱਚ ਕਹਿ ਦਿੱਤਾ ਜਾਂਦਾ ਹੈ – ‘ਨਹੀਂ! ਨਹੀਂ! ਬਾਬਾ ਨਾਨਕ ਸੱਭ ਤੋਂ ਵੱਡੇ ਨਹੀਂ । ਬਾਬਾ ਨਾਨਕ ਤਾਂ ਛੋਟੇ ਹਨ । ਬਾਬਾ ਨਾਨਕ ਤੋਂ ਵੀ ਇੱਕ ਸ਼ੱਕਤੀ ਵੱਡੀ ਹੈ’ । 
         ਉਹ ਸ਼ਕਤੀ ਕੌਣ ਹੈ? ਕਦੇ ਸੋਚਿਆ? ਜੇ ਨਹੀਂ ਤਾਂ ਇੱਸ ਦਾ ਉੱਤਰ ਹੈ- ਭਗਉਤੀ । ਭਗਉਤੀ ਕੌਣ ਹੈ ? ਸ਼ਿਵ ਜੀ ਦੇ ਘਰ ਵਾਲ਼ੀ ਪਾਰਬਤੀ ਜੋ ਦੁਰਗਾ ਨਾਂ ਨਾਲ਼ ‘ਵਾਰ ਦੁਰਗਾ ਕੀ’ ਵਿੱਚ ਦੈਂਤਾਂ ਨਾਲ਼ ਲੜਦੀ ਹੈ । ਹਿੰਦੂ ਮੱਤ ਦੇ ਗ੍ਰੰਥ ਮਾਰਕੰਡੇ ਪੁਰਾਣ ਵਿੱਚੋਂ ਲਈ ਇਹ ਕਥਾ ਸਿੱਖਾਂ ਦੇ ਗਲ਼ਿ ਪਾਈ ਹੋਈ ਹੈ । ਸਿੱਖਾਂ ਨੂੰ ਬੁੱਧੂ ਬਣਾਉਣ ਲਈ ਦਸ਼ਮ ਗ੍ਰੰਥ ਦੇ ਘਾੜਿਆਂ ਨੇ ਸੰਨ ੧੮੯੭ ਵਿੱਚ ਛਾਪੇ ਦਸ਼ਮ ਗ੍ਰੰਥ ਵਿੱਚ ‘ਵਾਰ ਦੁਰਗਾ ਕੀ’ ਦਾ ਸਹੀ ਸਿਰਲੇਖ ਬਦਲ ਕੇ ‘ਵਾਰ ਸ੍ਰੀ ਭਗਉਤੀ ਜੀ ਕੀ’ ਰੱਖ ਦਿੱਤਾ ਸੀ । ਅਜਿਹਾ ਕਰ ਕੇ ‘ਦੁਰਗਾ’ ਸ਼ਬਦ ਨੂੰ ਸਿੱਖਾਂ ਤੋਂ ਪਾਸੇ ਕਰਨ ਦੀ ਅਸੱਫ਼ਲ ਕੋਸ਼ਿਸ਼ ਕੀਤੀ ਗਈ ਕਿਉਂਕਿ ‘ਵਾਰ ਦੁਰਗਾ ਕੀ’ ਵਿੱਚ ਦੈਂਤਾਂ ਨਾਲ਼ ਲੜਨ ਵਾਲ਼ੀ ਦੇਵੀ ਦਾ ਨਾਂ ਵਾਰ ਵਾਰ ਦੁਰਗਾ ਹੀ ਆ ਰਿਹਾ ਹੈ ਭਗਉਤੀ ਨਹੀਂ । ਦੂਜੇ ਸ਼ਬਦਾਂ ਵਿੱਚ ਦੁਰਗਾ ਦਾ ਬਦਲ ਕੇ ਰੱਖਿਆ ਨਾਂ ਹੀ ਭਗਉਤੀ ਹੈ ਜੋ ਹਿੰਦੂ ਮੱਤ ਵਿੱਚ ਸ਼ਿਵ ਜੀ ਦੀ ਪਤਨੀ ਹੈ । ਭਗਵਤੀ ਹਿੰਦੂ ਮੱਤ ਵਿੱਚ ਦੇਵੀ ਦੁਰਗਾ ਹੈ । ਭਗਵਤੀ ਤੋਂ ਹੀ ਭਗਉਤੀ ਸ਼ਬਦ ਬਣਦਾ ਹੈ { /ਵ/ ਨੂੰ /a/ ਵਿੱਚ ਬਦਲ ਕੇ } ਜਿਵੇਂ ਪ੍ਰਭਾਵ ਤੋਂ ਪ੍ਰਭਾਉ, ਲਗਾਵ ਤੋਂ ਲਗਾਉ, ਗਾਵ ਤੋਂ ਗਾਉ, ਘਾਵ ਤੋਂ ਘਾਉ, ਪਾਵ ਤੋਂ ਪਾਉ ਆਦਿਕ । 
        ਜਦੋਂ ਸ਼੍ਰੋ. ਕਮੇਟੀ ਵਲੋਂ ਸੰਨ ੧੯੪੫ ਵਿੱਚ ਪ੍ਰਵਾਨ ਕੀਤੀ ਅਰਦਾਸਿ ਰਾਹੀਂ ਅਰਦਾਸੀਏ ਵਲੋਂ ‘ਪ੍ਰਿਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਇ’॥ ਕਿਹਾ ਜਾਂਦਾ ਹੈ ਤਾਂ ਬਾਬਾ ਨਾਨਕ ਨੂੰ ਭਗਉਤੀ/ਦੁਰਗਾ ਦੇਵੀ ਤੋਂ ਛੋਟਾ ਕਰ ਦਿੱਤਾ ਜਾਂਦਾ ਹੈ ਕਿਉਂਕਿ ਪਹਿਲੇ ਨੰਬਰ ਉੱਤੇ ਭਾਵ ‘ਪ੍ਰਿਥਮ ਭਗਉਤੀ’ ਹੈ ਅਤੇ ਬਾਬਾ ਨਾਨਕ ਪਿੱਛੋਂ ਹੈ । ਇਸ ਤਰ੍ਹਾਂ ਬਾਬਾ ਨਾਨਕ ਨੂੰ ਦੁਰਗਾ ਨਾਲ਼ੋਂ ਛੋਟਾ ਕਰ ਦਿੱਤਾ ਜਾਂਦਾ ਹੈ ਜੋ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਿੱਤੇ ਧੰਨੁ ਗੁਰੂ ਅਰਜੁਨ ਪਾਤਿਸ਼ਾਹ ਜੀ ਦੇ ਆਦੇਸ਼ ‘ਸਭ ਤੇ ਵਡਾ ਸਤਿਗੁਰੁ ਨਾਨਕੁ ਜਿਨਿ ਕਲਿ ਰਾਖੀ ਮੇਰੀ॥’ ਦੀ ਨਿੱਤ ਕੀਤੀ ਜਾਂਦੀ ਘੋਰ ਉਲੰਘਣਾ ਅਤੇ ਬੇਅਦਵੀ ਹੈ । ਪ੍ਰਿਥਮ ਭਗਉਤੀ ਵਾਲ਼ੀ ਪਉੜੀ ਵਿੱਚ ਲਿਖਾਰੀ ਨੇ ਗੁਰੂ ਪਾਤਿਸ਼ਾਹਾਂ ਨੂੰ ਦੁਰਗਾ ਦੇ ਪੁਜਾਰੀ ਹੀ ਬਣਾਇਆ ਹੈ । ‘ਵਾਰ ਦੁਰਗਾ ਕੀ’ ਦੀਆਂ ਸਾਰੀਆਂ ੫੫ ਪਉੜੀਆਂ ਹਨ ਜੋ ਦੁਰਗਾ ਦੇਵੀ ਦਾ ਹੀ ਪਾਠ ਹੈ, ਅਕਾਲ ਪੁਰਖ ਦਾ ਨਹੀਂ, ਅਤੇ ਇਹ ਤੱਥ ਖ਼ੁਦ ਵਾਰ ਦੇ ਲਿਖਾਰੀ ਨੇ ਵੀ ਮੰਨਿਆਂ ਹੈ ਜਿਵੇਂ-
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ।
ਫੇਰ ਨਾ ਜੂਨੀ ਆਇਆ ਜਿਨ ਇਹ ਗਾਇਆ। (ਪਉੜੀ ੫੫)।
ਅਰਥ- ਲਿਖਾਰੀ ਕਹਿੰਦਾ ਹੈ- ਦੁਰਗਾ ਕੀ ਵਾਰ/ਵਾਰ ਸ਼੍ਰੀ ਭਗਉਤੀ ਜੀ ਕੀ ਦਾ ਪਾਠ ਪ੍ਰਿਥਮ ਭਗਉਤੀ ਵਾਲ਼ੀ ਪਉੜੀ ਸਮੇਤ ੫੫ ਪਉੜੀਆਂ ਹੀ ਮੈਂ ਦੁਰਗਾ ਦੇਵੀ ਦਾ ਪਾਠ ਬਣਾਇਆ ਹੈ । ਇਹ ਮੈਂ ਤਾਂ ਲਿਖਿਆ ਹੈ ਕਿ ਇਸ ਪਾਠ ਨੂੰ ਦੁਰਗਾ ਦੇਵੀ ਤੋਂ ਬਿਨਾਂ ਕੋਈ ਕਿਸੇ ਹੋਰ ਇਸ਼ਟ ਨਾਲ਼ ਨਾਲ਼ ਜੋੜ ਲਵੇ । ਸਿੱਖਾਂ ਨੇ ਕਵੀ ਦੀ ਕਹੀ ਗੱਲ ਦੀ ਉਲੱੰਘਣਾ ਕਰਦਿਆਂ ਪਾਠ ਆਪਣੇ ਗੁਰੂ ਪਾਤਿਸ਼ਾਹਾਂ ਨਾਲ਼ ਜੋੜ ਲਿਆ ਹੈ ।
ਨੋਟ: ਕਵੀ ਵਲੋਂ ਏਨੇ ਸਪੱਸ਼ਟ ਸ਼ਬਦਾਂ ਵਿੱਚ ਦੱਸਣ ਉੱਤੇ ਵੀ ਕਿ ‘ਪ੍ਰਿਥਮ ਭਗਉਤੀ ਵਾਲੀ ਪਉੜੀ ਦੁਰਗਾ ਦੇਵੀ ਦਾ ਪਾਠ ਹੈ ਪਤਾ ਨਹੀਂ ਸੰਨ ੧੯੪੫ ਵਾਲ਼ੀ ਸ਼੍ਰੋ. ਕਮੇਟੀ ਨੂੰ ਬ੍ਰਾਹਮਣਵਾਦ ਨੇ ਕਿਹੜੀ ਬੂਟੀ ਸੁੰਘਾਂ ਦਿੱਤੀ ਸੀ ਕਿ ਇੱਸ ਕਮੇਟੀ ਨੇ ਸਿੱਖਾਂ ਨੂੰ ਹੀ ਦੁਰਗਾ ਦੇਵੀ ਦਾ ਪਾਠ ਪੜਾਉਣ ਲਾ ਦਿੱਤਾ!!! 
             ਅਫ਼ਸੋਸ! ਕਿ ਅੱਜ ਦੇ ਯੁੱਗ ਦੇ ਪੜ੍ਹੇ ਲਿਖੇ ਸਿੱਖ ਵਿਦਵਾਨ, ਪੜ੍ਹੀਆਂ ਲਿਖੀਆਂ ਸਿੱਖ ਬੀਬੀਆਂ ਅਤੇ ਨੌਜਵਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੱਚੀ ਅਤੇ ਸੁੱਚੀ ਵਿਚਾਰਧਾਰਾ ਦੇ ਹੁੰਦਿਆਂ ਪਾਣੀ ਵਿੱਚ ਸਾਬਣ ਜਾਂ ਰਸਾਇਣ ਘੋਲ਼ ਕੇ ਬਣਾਏ ਚਿੱਟੇ ਪਦਾਰਥ ਨੂੰ ਦੁੱਧ ਸਮਝ ਕੇ ਅਜੇ ਤਕ ਪੀ ਪੀ ਕੇ ਸਿੱਖੀ ਦੀ ਸਿਹਤ ਦਾ ਕਿਉਂ ਸੱਤਿਆਨਾਸ਼ ਕਰ ਰਹੇ ਹਨ ।
ਗੁਰਬਾਣੀ  ਦਾ ਇਹ ਅੰਮ੍ਰਿਤ ਵਚਨ ਚੇਤੇ ਰੱਖੀਏ-
ਦੁਨੀਆ ਹੁਸਿਆਰ ਬੇਦਾਰ ਜਾਗਤ ਮੁਸੀਅਤ ਹਉ ਰੇ ਭਾਈ॥
ਨਿਗਮ ਹੁਸੀਆਰ ਪਹਰੂਆ ਦੇਖਤ ਜਮੁ ਲੇ ਜਾਈ ॥੧॥ ਰਹਾਉ ॥
{ਪੰਨਾ ਗਗਸ ੯੭੨}
ਅਰਥ:- ਹੇ ਭਾਈ! ਹੇ ਜਗਤ ਦੇ ਲੋਕੋ! ਸੁਚੇਤ ਰਹੋ, ਜਾਗਦੇ ਰਹੋ, ਤੁਸੀ ਤਾਂ (ਆਪਣੇ ਵਲੋਂ) ਜਾਗਦੇ ਹੀ ਲੁੱਟੇ ਜਾ ਰਹੇ ਹੋ; ਵੇਦ ਸ਼ਾਸਤ੍ਰ-ਰੂਪ ਧਰਮ ਗ੍ਰੰਥ ਸੁਚੇਤ ਪਹਿਰੇਦਾਰਾਂ ਦੇ ਵੇਖਦਿਆਂ ਹੀ ਤੁਹਾਨੂੰ ਜਮ-ਰਾਜ ਲਈ ਜਾ ਰਿਹਾ ਹੈ (ਭਾਵ, ਢਧਰਮ ਪੁਸਤਕਾਂ ਦੀ ਰਾਖੀ ਪਹਿਰੇਦਾਰੀ ਵਿਚ ਭੀ ਤੁਸੀ ਅਜਿਹੇ ਕੰਮ ਕਰੀ ਜਾ ਰਹੇ ਹੋ, ਜਿਨ੍ਹਾਂ ਕਰਕੇ ਜਨਮ ਮਰਨ ਦਾ ਗੇੜ ਬਣਿਆ ਪਿਆ ਹੈ) ।੧।ਰਹਾਉ। 
ਸਨਿਮਰ ਬੇਨਤੀ:                 
             ਬਾਬਾ ਨਾਨਕ ਦਾ ਪ੍ਰਕਾਸ਼ ਦਿਵਸ ਮਨਾਉਣ ਵਾਲ਼ੇ ਸਤਿ ਸੰਗੀਓ ਇਕੱਠੇ ਹੋ ਕੇ ਆਪੋ ਆਪਣੇ ਧਰਮ ਸਥਾਨਾ ਉੱਤੇ ਨਿੱਤ ਸੱਚ ਦਾ ਹੋਕਾ ਦਿਓ ਕਿ ਬਾਬਾ ਨਾਨਕ ਨੂੰ ਦੁਰਗਾ ਭਗਉਤੀ ਤੋਂ ਛੋਟਾ ਨਾ ਬਣਾਓ ਕਿਉਂਕਿ ਸ਼੍ਰੀ ਗੁਰੂ ਗ੍ਰੰਥ ਅਨੁਸਾਰ ਸਿੱਖਾਂ ਲਈ ‘ਪ੍ਰਥਮ ਨਾਨਕ’ ਹੈ, ‘ਪ੍ਰਥਮ ਭਗਉਤੀ’ ਨਹੀਂ ।
ਗੱਲ ਕਿਵੇਂ ਬਣੇਗੀ?
ਬਕਤੈ ਬਕਿ ਸਬਦੁ ਸੁਨਾਇਆ ॥ ਸੁਨਤੈ ਸੁਨਿ ਮੰਨਿ ਬਸਾਇਆ ॥
ਭਗਉਤੀ ਤੋਂ ਛੁਟਕਾਰਾ ਪਾਉਣ ਲਈ ਅਰਦਾਸਿ ਇਸ ਤਰ੍ਹਾਂ ਸ਼ੁਰੂ ਕਰੋ-
ੴ ਸਤਿ ਗੁਰ ਪ੍ਰਸਾਦਿ ॥
ਤੁਧ ਆਗੈ ਅਰਦਾਸਿ ਹਮਾਰੀ ਜੀਉ ਪਿੰਡੁ ਸਭਾ ਤੇਰਾ॥
ਕਹੁ ਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੈ ਮੇਰਾ॥ 
ਫਿਰ ਦਸਾਂ ਪਾਤਿਸ਼ਾਹੀਆਂ ਦੇ ਨਾਂ ਲਓ, ਜਿਵੇਂ-
ਧੰਨੁ ਧੰਨੁ ਗੁਰੂ ਨਾਨਕ ਸਾਹਿਬ ਪਾਤਿਸ਼ਾਹ । ਧੰਨੁ ਧੰਨੁ ਗੁਰੂ ਅੰਗਦ ਸਾਹਿਬ ਪਾਤਿਸ਼ਾਹ । ਧੰਨੁ ਧੰਨੁ ਗੁਰੂ ਅਮਰਦਾਸ ਸਾਹਿਬ ਪਾਤਿਸ਼ਾਹ ।———————————। ਧੰਨੁ ਧੰਨੁ ਗੁਰੂ ਗੋਬਿੰਦ ਸਿੰਘ ਪਾਤਿਸ਼ਾਹ। ਸੱਭ ਥਾਈਂ ਹੋਣਾ ਜੀ ਸਹਾਇ। ਦਸਾਂ ਪਾਤਿਸ਼ਾਹੀਆਂ ਦੀ ਜੋਤਿ ਧੰਨੁ ਧੰਨੁ ਸ਼੍ਰੀ ਗੁਰੂ ਗ੍ਰੰਥ ਸੋਹਬ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿ ਗੁਰੂ—–ਇਸ ਤੋਂ ਅੱਗੇ ਰਹਤ ਮਰਯਾਦਾ ਵਾਲ਼ੀ ਅਰਦਾਸਿ ਜਾਰੀ ਰੱਖੋ ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!

ਦਸਵੇਂ ਪਾਤਿਸ਼ਾਹ ਵਲੋਂ ਪ੍ਰਵਾਨਤ ਨਿੱਤਨੇਮ ਕਿੱਥੇ ਹੈ?  ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਨਿੱਤਨੇਮ ਤੋਂ ਕੀ ਭਾਵ ਹੈ?
ਨਿੱਤਨੇਮ ਤੋਂ ਭਾਵ ਹੈ ਨਿੱਤ ਜਾਂ ਰੋਜ਼ਾਨਾ ਕੀਤੇ ਜਾਣ ਵਾਲਾ ਧਾਰਮਿਕ ਕਰਮ ਜੋ ਆਪਣੇ ਇਸ਼ਟ ਦੀ ਯਾਦ ਤਾਜ਼ਾ ਰੱਖਣ ਵਿੱਚ ਸਹਾਇਤਾ ਕਰਦਾ ਹੈ । ਇਹ ਕਰਮ ਘੰਟਿਆਂ ਬੱਧੀ ਨਹੀਂ ਹੁੰਦਾ । ਇਸ ਧਾਰਮਿਕ ਕਰਮ ਦਾ ਸਮਾਂ ਹਰ ਇਕ ਸ਼ਰਧਾਲੂ ਲਈ ਇਸ ਢੰਗ ਨਾਲ਼ ਬਣਾਇਆ ਜਾਂਦਾ ਹੈ ਕਿ ਉਸ ਦੀ ਸੁਕ੍ਰਿਤ ਦੇ ਸਮੇਂ ਵਿੱਚ ਕੋਈ ਬਿਘਨ ਨਾ ਪਵੇ । ਇਸ ਪੱਖ ਤੋਂ ਦੇਖੀਏ ਤਾਂ ਹਿੰਦੂ ਜਗਤ ਦਾ ਗਾਇਤ੍ਰੀ ਮੰਤ੍ਰ ਉਨ੍ਹਾਂ ਦਾ ਨਿੱਤਨੇਮ ਹੈ ਜੋ ਕੇਵਲ ੩ ਪਾਲ਼ਾਂ ਦਾ ਹੀ ਹੈ ਜਿਵੇਂ ਗੁਰਬਾਣੀ ਵਿੱਚ ਇਸ ਦਾ ਸੰਕੇਤ ਹੈ: –
ਤ੍ਰੈ ਪਾਲ ਤਿਹਾਲ ਬਿਚਾਰੰ॥ {ਗਗਸ ਪੰਨਾਂ ੪੭੦}
           ਤਿਹਾਲ- ਤ੍ਰਿਕਾਲ਼, ਤਿੰਨ ਵੇਲੇ । ਤ੍ਰੈਪਾਲ—ਤਿੰਨ ਪਾਲਾਂ ਵਾਲੀ, ਤਿੰਨ ਪਦਾਂ ਵਾਲੀ ਤ੍ਰਿਪਦਾ; ਗਾਯਤ੍ਰੀ ਮੰਤਰ । ਗਾਯਤ੍ਰੀ ਇਕ ਬੜੇ ਪਵਿੱਤਰ ਛੰਦ ਦਾ ਨਾਮ ਹੈ, ਜਿਸ ਨੂੰ ਹਰੇਕ ਬ੍ਰਾਹਮਣ ਸੰਧਿਆ ਕਰਨ ਵੇਲੇ ਅਤੇ ਕਈ ਹੋਰ ਸਮਿਆਂ ਉੱਤੇ ਭੀ ਬੜੀ ਸ਼ਰਧਾ ਨਾਲ ਪੜ੍ਹਦਾ ਹੈ । ਇਹ ਮੰਤਰ ਰਿਗਵੇਦ ਦੇ ਤੀਜੇ ਮੰਡਲ ਵਿਚ ਲਿਖਿਆ ਹੈ । ਗੁਰੂ ਪਾਤਿਸ਼ਾਹਾਂ ਨੇ ਵੀ ਸਿੱਖ ਜਗਤ ਨੂੰ ਬਹੁਤ ਵਧੀਆ ਅਤੇ ਹਰ ਇੱਕ ਦੇ ਕਰਨ-ਯੋਗ ਨਿੱਤਨੇਮ ਬਖ਼ਸ਼ਿਆ ਹੈ ।

ਗੁਰੂ ਨਾਨਕ ਪਾਤਿਸ਼ਾਹ ਜੀ ਦਾ ਬਖ਼ਸ਼ਿਆ ਨਿੱਤਨੇਮ ਕਿੱਥੇ ਹੈ?

           ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ੧੩ ਪੰਨਿਆਂ ਵਿੱਚ ਦਰਜ ਹੈ । ਨਿੱਤਨੇਮ ਦੀ ਮੁੱਢਲੀ ਰੂਪ ਰੇਖਾ ਪਹਿਲੇ ਗੁਰੂ ਜੀ ਨੇ ਹੀ ਬਣਾ ਦਿੱਤੀ ਸੀ ਅਤੇ ਸਿੱਖਾਂ ਵਿੱਚ ਇਹ ਨਿੱਤਨੇਮ ਪ੍ਰਚੱਲਤ ਹੋ ਚੁੱਕਾ ਸੀ । ਭਾਈ ਗੁਰਦਾਸ ਦੀਆਂ ਵਾਰਾਂ ਵਿੱਚੋਂ ਇੱਸ ਨਿੱਤਨੇਮ ਦੇ ਪ੍ਰਚੱਲਤ ਹੋਣ ਵਾਰੇ ਪੁਸ਼ਟੀ ਹੋ ਜਾਂਦੀ ਹੈ ਜਿਵੇਂ: –

a). ਕਰਤਾਰਪੁਰ (ਪਾਕਿ) ਨਿੱਤਨੇਮੀ ਵਰਤਾਰਾ:
ਬਾਬਾ ਆਇਆ ਕਰਤਾਰਪੁਰ ਭੇਖ ਉਦਾਸੀ ਸਗਲ ਉਤਾਰਾ॥ 
ਪਹਿਰ ਸੰਸਾਰੀ ਕਪੜੇ ਮੰਜੀ ਬੈਠ ਕੀਆ ਅਵਤਾਰਾ॥ 
ਉਲਟੀ ਗੰਗ ਵਹਾਈਓਨੁ ਗੁਰ ਅੰਗਦ ਸਿਰ ਉਪਰਿ ਧਾਰਾ॥ 
ਪੁਤ੍ਰੀਂ ਕੌਲ ਨ ਪਾਲਿਆ ਮਨ ਖੋਟੇ ਆਕੀ ਨਸਿਆਰਾ॥ 
ਬਾਣੀ ਮੁਖਹੁ ਉਚਾਰੀਐ ਹੋਇ ਰੁਸ਼ਨਾਈ ਮਿਟੈ ਅੰਧਿਆਰਾ॥ 
ਗਿਆਨ ਗੋਸ਼ਟਿ ਚਰਚਾ ਸਦਾ ਅਨਹਦ ਸ਼ਬਦ ਉਠੇ ਧੁਨਕਾਰਾ॥ 
ਸੋਦਰੁ ਆਰਤੀ ਗਾਵੀਐ ਅੰਮ੍ਰਿਤ ਵੇਲੇ ਜਾਪ ਉਚਾਰਾ॥ 
ਗੁਰਮੁਖਿ ਭਾਰ ਅਥਰਬਣ ਧਾਰਾ ॥੩੮॥ 
ਸੋਦਰੁ- ੩ ਸ਼ਬਦ ਮੌਜੂਦਾ ਨਿੱਤਨੇਮ ਦੇ ਪਹਿਲੇ ਗੁਰੂ ਜੀ ਦੇ ।
ਜਾਪ- ਪਹਿਲੇ ਗੁਰੂ ਜੀ ਦੀ ‘ਜਪ’ ਜੀ ਦੀ ਬਾਣੀ, ੩੮ ਪਉੜੀਆਂ ਅਤੇ ੨ ਸ਼ਲੋਕ ।
ਅ). ਗੁਰਸਿੱਖ ਨਿੱਤ ਕਰਮ:
ਅੰਮ੍ਰਿਤ ਵੇਲੇ ਉਠ ਕੇ ਜਾਇ ਅੰਦਰ ਦਰਯਾਇ ਨ੍ਹਵੰਦੇ॥ 
ਸਹਜ ਸਮਾਧ ਅਗਾਧ ਵਿਚ ਇਕ ਮਨ ਹੋ ਗੁਰ ਜਾਪ ਜਪੰਦੇ॥ 
ਮਥੇ ਟਿਕੇ ਲਾਲ ਲਾਇ ਸਾਧ ਸੰਗਤ ਚਲ ਜਾਇ ਬਹੰਦੇ॥ 
ਸ਼ਬਦ ਸੁਰਤਿ ਲਿਵਲੀਨ ਹੋਇ ਸਤਿਗੁਰ ਬਾਣੀ ਗਾਵ ਸੁਨੰਦੇ॥ 
ਭਾਇ ਭਗਤ ਭੈ ਵਰਤਮਾਨ ਗੁਰ ਸੇਵਾ ਗੁਰ ਪੁਰਬ ਕਰੰਦੇ॥ 
ਸੰਝੈ ਸੋਦਰੁ ਗਾਵਣਾ ਮਨ ਮੇਲੀ ਕਰ ਮੇਲ ਮਿਲੰਦੇ॥ 
ਰਾਤੀ ਕੀਰਤਿ ਸੋਹਿਲਾ ਕਰ ਆਰਤੀ ਪਰਸਾਦ ਵੰਡੰਦੇ॥ 
ਗੁਰਮੁਖਿ ਸੁਖਫਲ ਪਿਰਮ ਚਖੰਦੇ ॥੩॥ 
ਸੋਹਿਲਾ- ਪਹਿਲੇ ਗੁਰੂ ਜੀ ਦੇ ਮੌਜੂਦਾ ਨਿੱਤਨੇਮ ਵਿੱਚ ਪਹਿਲੇ ੩ ਸ਼ਬਦ ।

ਪੰਜਵੇਂ ਗੁਰੂ ਜੀ ਵਲੋਂ ਸੰਪੂਰਨ ਕੀਤਾ ਨਿੱਤਨੇਮ ਕਿੱਥੇ ਹੈ?
ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ੧੩ ਪੰਨਿਆਂ ਵਿੱਚ ਦਰਜ ਹੈ । 

           ‘ਪੋਥੀ’ (ਆਦਿ ਬੀੜ/ਕਰਤਾਰਪੁਰੀ ਬੀੜ) ਦੀ ਰਚਨਾ ਸਮੇਂ ਪੰਜਵੇਂ ਗੁਰੂ ਜੀ ਨੇ ਪਹਿਲੇ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਵਿੱਚ ਵਾਧੇ ਕਰ ਕੇ ਨਿੱਤਨੇਮ ਦਾ ਨਵਾਂ ਸਰੂਪ ਬਣਇਆ । ਪਹਿਲੇ ਗੁਰੂ ਜੀ ਦੇ ਬਣਾਏ ਨਿੱਤਨੇਮ ਵਿੱਚੋਂ ਕੋਈ ਰਚਨਾ ਬਦਲੀ ਨਹੀਂ, ਸਗੋਂ ‘ਸੋ ਦਰੁ’ ਅਤੇ ਸੋਹਿਲੇ ਦੇ ਸ਼ਬਦਾਂ ਵਿੱਚ ਹੋਰ ਸ਼ਬਦ ਜੋੜੇ ਗਏ । ‘ਸੋ ਦਰੁ’ ਸੰਗ੍ਰਿਹ ਵਿੱਚ ਦੇ ਸ਼ਬਦ (ਇੱਕ ਆਪਣਾ ਅਤੇ ਇੱਕ ਪਿਤਾ ਗੁਰੂ ਜੀ ਦਾ) ਜੋੜੇ ਗਏ । ‘ਸੋ ਪੁਰਖੁ’ ਦਾ ੪ ਸ਼ਬਦਾਂ ਦਾ ਨਵਾਂ ਸੰਗ੍ਰਿਹ (੨ ਪਿਤਾ ਗੁਰੂ ਜੀ ਦੇ, ਇੱਕ ਆਪਣਾ ਅਤੇ ਇੱਕ ਪਹਿਲੇ ਗੁਰੂ ਜੀ ਦਾ) ਜੋੜ ਕੇ ਸ਼ਾਮ ਦੇ ਪਾਠ ਦੇ ਨੌਂ ਸ਼ਬਦ ਨਿਸਚਾਤ ਕੀਤੇ । ਪਹਿਲੇ ਗੁਰੂ ਜੀ ਦੇ ਸੋਹਿਲੇ ਦੇ ੩ ਸ਼ਬਦਾਂ ਵਿੱਚ ੨ ਹੋਰ ਸ਼ਬਦ (ਇੱਕ ਆਪਣਾ ਅਤੇ ਇੱਕ ਪਿਤਾ ਗੁਰੂ ਜੀ ਦਾ) ਜੋੜ ਦਿੱਤੇ ਗਏ । ਸਵੇਰ ਦਾ ਨਿੱਤਨੇਮ(ਜਪੁ ਜੀ) ਉਹੀ ਰੱਖਿਆ ਗਿਆ ।

ਦਸਵੇਂ ਗੁਰੂ ਜੀ ਦਾ ਪ੍ਰਵਾਨਤ ਨਿੱਤਨੇਮ ਕਿੱਥੇ ਹੈ?

           ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ੧੩ ਪੰਨਿਆਂ ਉੱਤੇ ਦਰਜ ਹੈ । ਕਈ ਸੱਜਣ ਇਹ ਸਵਾਲ ਕਰਦੇ ਹਨ ਕਿ ਇਹ ਨਿੱਤਨੇਮ ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਕਿਵੇਂ ਹੈ । ਪਹਿਲੇ ਪਾਤਿਸ਼ਾਹ ਵਲੋਂ ਬਣਾਇਆ ਨਿੱਤਨੇਮ ਉਨ੍ਹਾਂ ਵਲੋਂ ਪ੍ਰਵਾਨਤ ਸੀ ਜਿਸ ਨੂੰ ਪੰਜਵੇਂ ਪਾਤਿਸ਼ਾਹ ਜੀ ਨੇ ਪ੍ਰਵਾਨ ਕਰਦਿਆਂ ਉਸ ਵਿੱਚ ਵਾਧੇ ਕੀਤੇ ਅਤੇ ਨਵਾਂ ਸਰੂਪ ਕਾਇਮ ਕੀਤਾ । ਪੰਜਵੇਂ ਗੁਰੂ ਜੀ ਅਜਿਹੀ ਤਬਦੀਲੀ ਕਰਨ ਦੇ ਸਮਰੱਥ ਸਨ । ਨਿੱਤਨੇਮ ਦੇ ਇਸ ਨਵੇਂ ਸਰੂਪ ਨੂੰ ਛੇਵੇਂ, ਸੱਤਵੇਂ, ਅੱਠਵੇਂ ਅਤੇ ਨੌਵੇਂ ਗੁਰੂ ਜੀ ਨੇ ਪ੍ਰਵਾਨ ਕੀਤਾ ਪਰ ਇਸ ਦੇ ਸਰੂਪ ਵਿੱਚ ਕੋਈ ਤਬਦੀਲੀ ਨਹੀਂ ਕੀਤੀ ।

ਦਸਵੇਂ ਗੁਰੂ ਜੀ ਨੇ ਨਿੱਤਨੇਮ ਇਉਂ ਪ੍ਰਵਾਨ ਕਰ ਲਿਆ:

           ਇੱਕ ਮੌਕਾ ਬਣਿਆਂ ਜਦੋਂ ਦਸਵੇਂ ਗੁਰੂ ਜੀ ਵਲੋਂ ਦਮਦਮੀ ਬੀੜ ਲਿਖਵਾਈ ਗਈ । ਲਿਖਣ ਦੀ ਸੇਵਾ ਭਾਈ ਮਨੀ ਸਿੰਘ ਨੇ ਨਿਭਾਈ ਜਿਵੇਂ ਪੰਜਵੇਂ ਗੁਰੂ ਜੀ ਸਮੇਂ ਇਹ ਸੇਵਾ ਭਾਈ ਗੁਰਦਾਸ ਨੇ ਨਿਭਾਈ ਸੀ । ਨੌਵੇਂ ਸਤਿਗੁਰੂ ਜੀ ਦੀ ਬਾਣੀ ਰਾਗ ਵਾਰ ਥਾਹੋਂ-ਥਾਹੀਂ ਦਰਜ ਕਰਵਾਈ ਗਈ । ਦਸਵੇਂ ਗੁਰੂ ਜੀ ਲਈ ਇਹ ਇੱਕ ਅਧਿਕਾਰਤ ਮੌਕਾ ਸੀ ਜਦੋਂ ਉਹ ਪੰਜਵੇਂ ਗੁਰੂ ਜੀ ਵਲੋਂ ਬਣਾਏ ਨਿੱਤਨੇਮ ਦੇ ਸਰੂਪ ਵਿੱਚ ਕੋਈ ਤਬਦੀਲੀ ਕਰ ਸਕਦੇ ਸਨ ਜਿਵੇਂ ਪੰਜਵੇਂ ਗੁਰੂ ਜੀ ਨੇ ‘ਪੋਥੀ’ (ਆਦਿ ਬੀੜ) ਨੂੰ ਲਿਖਵਾਉਣ ਸਮੇਂ ਪਹਿਲੇ ਗੁਰੂ ਜੀ ਦੇ ਬਣਾਏ ਨਿੱਤਨੇਮ ਵਿੱਚ ਵਾਧੇ ਕੀਤੇ ਸਨ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ । ਇਸ ਤੋਂ ਸਿੱਧਾ ਅਤੇ ਸਪੱਸ਼ਟ ਸੰਕੇਤ ਇਹੀ ਮਿਲ਼ਦਾ ਹੈ ਕਿ ਦਸਵੇਂ ਗੁਰੂ ਜੀ ਨੇ ਪੰਜਵੇਂ ਗੁਰੂ ਜੀ ਦੇ ਬਣਾਏ ਨਿੱਤਨੇਮ ਨੂੰ ਅੰਤਮ ਪ੍ਰਵਾਨਗੀ ਬਖ਼ਸ਼ ਦਿੱਤੀ ਸੀ ਜਿਸ ਸਦਕਾ ਉਸ ਸਮੇਂ ਦੇ ਸਿੱਖ ਇਹੀ ਪ੍ਰਵਾਨਤ ਨਿੱਤਨੇਮ ਕਰਦੇ ਸਨ । 

           ਨੋਟ: ਸੰਨ ੧੯੩੧ ਤੋਂ ੧੯੪੫ ਵਿੱਚ ਸ਼੍ਰੋ. ਕਮੇਟੀ ਵਲੋਂ ਬਣਾਈ ਸਿੱਖ ਰਹਤ ਮਰਯਾਦਾ ਵਿੱਚ ਬ੍ਰਾਹਮਣਵਾਦੀ ਰਚਨਾਵਾਂ ਨਾਲ਼ ਵਾਧੇ ਕਰ ਕੇ ਬਦਲਿਆ ਨਿੱਤਨੇਮ ਦਸਵੇਂ ਗੁਰੂ ਵਲੋਂ ਪ੍ਰਵਾਨਤ ਕੀਤੇ ਨਿੱਤਨੇਮ ਦੀ ਘੋਰ ਉਲੰਘਣਾ ਅਤੇ ਗੁਰੂ ਜੀ ਦੇ ਹੁਕਮਾਂ ਨੂੰ ਛਿੱਕੇ ਉੱਤੇ ਟੰਗਣ ਦੇ ਬਰਾਬਰ ਹੈ । 

           ਹਰ ਸਿੱਖ ਨੂੰ ਦਸਵੇਂ ਪਾਤਿਸ਼ਾਹ ਜੀ ਦਾ ਹੁਕਮ ਮੰਨ ਕੇ ਉਨ੍ਹਾਂ ਵਲੋਂ ਪ੍ਰਵਾਨਤ ਨਿੱਤਨੇਮ ਹੀ ਕਰਨਾ ਬਣਦਾ ਹੈ ਨਹੀਂ ਤਾਂ ਗੁਰੂ ਜੀ ਦੀ ਹੁਕਮ ਅਦੂਲੀ ਹੈ । ਜੇ ਪੁੱਤਰ ਆਪਣੇ ਪਿਉ ਦਾ ਹੁਕਮ ਹੀ ਨਾ ਮੰਨੇ ਤਾਂ ਉਸ ਪੁੱਤਰ ਨੂੰ ਕੀ ਕਹੋਗੇ? ਕੀ ਪਿਤਾ ਦੀ ਖ਼ੁਸ਼ੀ ਦਾ ਉਹ ਪਾਤ੍ਰ ਬਣ ਸਕੇਗਾ?

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!