Previous Next

ਗੁਰਬਾਣੀ ਅਨੁਸਾਰ ਵਧਾਈ ਦੇਣ ਦੀ ਸਮਰਥਾ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿਚ ਹੈ, ਆਮ ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

According to Gurbani the authority of granting Congratulation lies in the hands of Akal Purkh and SatGuru only. Common public does not any authority

ਆਮ ਤੌਰ ਤੇ ਲੋਕ ਵਿਆਹ, ਜਨਮ ਦਿਨ, ਦਿਵਾਲੀ, ਨਵਾਂ ਸਾਲ, ਗੁਰਪੁਰਬ, ਦਿਨ ਦਿਹਾਰ ਆਦਿ ਦੀ ਵਧਾਈ ਜਾਂ ਮੁਬਾਰਕ ਬਹੁਤ ਦਿੰਦੇ ਰਹਿੰਦੇ ਹਨ। ਅੱਜਕਲ ਤਾਂ ਵਟਸਐਪ (WhatsApp) ਵਿਚ ਤਾਂ ਇਸ ਦਾ ਆਮ ਰਿਵਾਜ ਹੋ ਗਿਆ ਹੈ। ਰੋਜਾਨਾ ਲੱਖਾਂ ਦੀ ਗਿਣਤੀ ਵਿਚ ਅਜੇਹੇ ਸੁਨੇਹੇ ਭੇਜੇ ਜਾਂਦੇ ਹਨ। ਅਗਿਣਤ ਗਿਣਤੀ ਵਿਚ ਅਜੇਹੇ ਸ਼ੁਭ ਇਸ਼ਾਵਾਂ ਦੇ ਸੁਨੇਹੇ ਭੇਜਣ ਦੇ ਬਾਵਜੂਦ ਵੀ ਨਾ ਤਾਂ ਲੋਕਾਂ ਦਾ ਕੋਈ ਭਲਾ ਹੁੰਦਾ ਦਿਖਾਈ ਦਿੰਦਾ ਹੈ, ਤੇ ਨਾ ਹੀ ਲੋਕਾਂ ਦੇ ਵਤੀਰੇ ਜਾਂ ਸੋਚ ਵਿਚਾਰ ਵਿਚ ਕੋਈ ਸੁਧਾਰ ਆਇਆ ਵਿਖਾਈ ਦਿੰਦਾ ਹੈ। ਲੋਕਾਂ ਦਾ ਪਿਠ ਪਿਛੇ ਚੁਗਲੀ ਕਰਨਾਂ, ਬੁਰਾ ਸੋਚਣਾ, ਆਦਿ ਵਿਚ ਕੋਈ ਬਦਲਾਵ ਨਹੀਂ ਦਿਖਾਈ ਦਿੰਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਨੂੰ ਸੜਕ ਵਿਚ ਰਸਤਾ ਦੇਣ ਵਾਲਾ ਹੁੰਦਾ ਹੈ, ਕਿਸੇ ਬਜੁਰਗ ਨੂੰ ਸੜਕ ਪਾਰ ਕਰਵਾਉਂਣ ਵਾਲਾ ਵੀ ਕੋਈ ਵਿਰਲਾ ਹੀ ਮਿਲਦਾ ਹੈ। ਕੋਈ ਵਿਰਲਾ ਹੀ ਕਿਸੇ ਦੂਸਰੇ ਦਾ ਭਲਾ ਕਰਨ ਬਾਰੇ ਸੋਚਦਾ ਹੈ ਜਾਂ ਕਰਦਾ ਹੈ। ਜਿਆਦਾਤਰ ਲੋਕ ਆਪਣਾ ਸਵਾਰਥ ਜਾਂ ਦੂਸਰੇ ਤੋਂ ਅੱਗੇ ਲੰਗਣ ਦੀ ਦੌੜ ਵਿਚ ਹੀ ਲੱਗੇ ਰਹਿੰਦੇ ਹਨ।
          ਜਿਸ ਵੱਡੇ ਪੱਧਰ ਤੇ ਵਧਾਈਆਂ ਦਿਤੀਆਂ ਜਾ ਰਹੀਆਂ ਹਨ, ਉਸ ਅਨੁਸਾਰ ਨਤੀਜੇ ਤਾਂ ਦਿਖਾਈ ਨਹੀਂ ਦੇ ਰਹੇ ਹਨ। ਪੂਰੀ ਦੁਨੀਆਂ ਵਿਚ ਕ੍ਰੋੜਾ ਦੀ ਗਿਣਤੀ ਵਿਚ ਗੁੱਡ ਮੌਰਨਿੰਗ ਤੇ ਨਵੇਂ ਸਾਲ ਦੀ ਵਧਾਈਆਂ ਦਿਤੀਆਂ ਜਾਂਦੀਆਂ ਹਨ। ਪਰੰਤੂ ਵਿਸ਼ਵ ਵਿਚ ਕੋਈ ਅਮਨ ਸੁਖ ਜਾਂ ਸ਼ਾਂਤੀ ਹੁੰਦੀ ਦਿਖਾਈ ਨਹੀਂ ਦੇ ਰਹੀ ਹੈ। ਹਰੇਕ ਵਿਆਹ ਸਮੇਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਲੱਖਾਂ ਰੁਪਇਆ ਖਰਚਿਆ ਜਾਂਦਾ ਹੈ, ਪਰੰਤੂ ਪਰਿਵਾਰਾਂ ਵਿਚ ਆਪਸੀ ਮਿਲਵਰਤਨ ਜਾਂ ਸ਼ਾਂਤੀ ਬਹੁਤ ਘੱਟ ਦਿਖਾਈ ਦਿੰਦੀ ਹੈ। ਗੁਰਪੁਰਬਾਂ ਦੀਆਂ ਅਣਗਿਣਤ ਵਧਾਈਆਂ ਦਿਤੀਆਂ ਜਾਂਦੀਆਂ ਹਨ, ਕ੍ਰੋੜਾਂ ਰੁਪਇਆ ਸਮਾਗਮਾਂ ਤੇ ਖਰਚਿਆ ਜਾਂਦਾ ਹੈ, ਪਰੰਤੂ ਗੁਰੂ ਗਰੰਥ ਸਾਹਿਬ ਨੂੰ ਸਮਝਣ ਵਾਲੇ ਜਾਂ ਗੁਰਬਾਣੀ ਅਨੁਸਾਰ ਚਲਣ ਵਾਲੇ ਕੋਈ ਵਿਰਲੇ ਹੀ ਦਿਖਾਈ ਦਿੰਦੇ ਹਨ। ਇਹ ਸਭ ਕੁਝ ਇਕ ਵਿਖਾਵੇ ਜਾਂ ਰਵਾਇਤ ਦੀ ਤਰ੍ਹਾਂ ਲਗਦਾ ਹੈ। ਅਜੇਹੀਆਂ ਅਣਗਿਣਤ ਰਵਾਇਤਾ ਨਾਲ ਮਨ ਨੂੰ ਕੋਈ ਦਿਸ਼ਾ ਨਹੀਂ ਮਿਲਦੀ ਹੈ। ਸਮਾਜਕ ਰਵਾਇਤਾ ਕਰਕੇ ਵਧਾਈ ਦੇਣ ਦਾ ਰਿਵਾਜ ਬਹੁਤ ਵੱਡੇ ਪੱਧਰ ਤੇ ਪੈ ਗਿਆ ਹੈ, ਜਾਂ ਕਹਿ ਲਉ ਕਿ ਕਈ ਵਾਰੀ ਮਜਬੂਰੀ ਕਰਕੇ ਵੀ ਵਧਾਈ ਦੇਣੀ ਪੈਂਦੀ ਹੈ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾ ਹੈ ਕਿ, ਗੁਰਪੁਰਬ ਗੁਰੂ ਸਾਹਿਬਾਂ ਦੀਆਂ ਸਿਖਿਆਵਾਂ ਨੂੰ ਸੁਣਨ, ਸਮਝਣ ਤੇ ਅਪਨਾਣ ਲਈ; ਗੁਰਬਾਣੀ ਦੁਆਰਾ ਅਮਲੀ ਜੀਵਨ ਵਿਚ ਵਿਚਰਨ ਲਈ ਤੇ ਪੂਰਨੇ ਪਾਣ ਦੀ ਜਾਚ ਸਿਖਣ ਲਈ; ਇਤਿਹਾਸਕ ਘਟਨਾਵਾਂ ਤੇ ਯਾਦਾਂ ਨੂੰ ਜਾਣਨ ਲਈ ਤੇ ਤਾਜਾਂ ਕਰਨ ਲਈ ਮਨਾਏ ਜਾਂਦੇ ਹਨ।
         ਅੱਜਕਲ ਦੀਆਂ ਵਧਾਈਆਂ ਵੀ ਪੁਰਾਤਨ ਸਮੇਂ ਦੀਆਂ ਕਹਾਣੀਆਂ ਜਾਂ ਕਥਾਵਾਂ ਵਿਚ ਦਿਤੇ ਜਾਣ ਵਾਲੇ ਵਰ ਜਾਂ ਸ਼ਰਾਪ ਦੀ ਤਰ੍ਹਾਂ ਦੀਆਂ ਹੀ ਲਗਦੀਆਂ ਹਨ। ਜਿਸ ਦਾ ਲੋਕਾਂ ਤੇ ਮਨ ਅੰਦਰ ਵਹਿਮ ਜਾਂ ਡਰ ਤਾਂ ਬਹੁਤ ਹੈ, ਪਰੰਤੂ ਇਨ੍ਹਾਂ ਨਾਲ ਹੁੰਦਾ ਕੁਝ ਵੀ ਨਹੀਂ। ਕਈ ਵਾਰੀ ਵੇਖਣ ਵਿਚ ਆਇਆ ਹੈ, ਕਿ ਇਧਰ ਤਾਂ ਲੱਖਾਂ ਦੀ ਗਿਣਤੀ ਵਿਚ ਨਵੇਂ ਸਾਲ ਜਾਂ ਦਿਨ ਦਿਹਾਰ ਦੀਆਂ ਵਧਾਈਆਂ ਦਿਤੀਆਂ ਜਾ ਰਹੀਆਂ ਹਨ ਤੇ ਦੂਸਰੇ ਪਾਸੇ ਕੁਝ ਘਟਨਾ ਦੀ ਖਬਰ ਆ ਜਾਂਦੀ ਹੈ।
         ਆਉ ਗੁਰਬਾਣੀ ਦੀ ਸਹਾਇਤਾ ਨਾਲ ਇਨ੍ਹਾਂ ਵਧਾਈਆਂ ਬਾਰੇ ਵੀਚਾਰ ਕਰਨ ਦਾ ਉਪਰਾਲਾ ਕਰੀਏ ਤੇ ਜਾਣਨ ਦਾ ਯਤਨ ਕਰੀਏ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਅਸਲੀ ਵਧਾਈ ਕੀ ਹੈ, ਤੇ ਕਿਸ ਤਰ੍ਹਾਂ ਹੋ ਸਕਦੀ ਹੈ। 
         ਜਿਹੜੇ ਮਨੁੱਖ ਮਨ ਅੰਦਰੋਂ ਤਾਂ ਝੂਠੇ ਹਨ, ਪਰ ਬਾਹਰ ਕੂੜੀ ਇੱਜ਼ਤ ਬਣਾਈ ਬੈਠੇ ਹਨ, ਤੇ ਜਗਤ ਵਿਚ ਵਿਖਾਵਾ ਬਣਾਈ ਰੱਖਦੇ ਹਨ, ਉਹ ਭਾਵੇਂ ਅਠਾਹਠ ਤੀਰਥਾਂ ਉੱਤੇ ਜਾ ਕੇ ਇਸ਼ਨਾਨ ਕਰਨ, ਉਨ੍ਹਾਂ ਦੇ ਮਨ ਦੇ ਕਪਟ ਦੀ ਮੈਲ ਕਦੇ ਨਹੀਂ ਉਤਰਦੀ। ਜਿਨ੍ਹਾਂ ਮਨੁੱਖਾਂ ਦੇ ਅੰਦਰ ਰੇਸ਼ਮ ਹੈ, ਭਾਵ ਕੋਮਲਤਾ ਤੇ ਪ੍ਰੇਮ ਰੂਪੀ ਕਪੜਾ ਹੈ, ਪਰੰਤੂ ਬਾਹਰ ਭਾਵੇਂ ਗੁੱਦੜ ਹੈ, ਭਾਵ ਬਾਹਰੋ ਰੁੱਖਾ ਪਨ ਰੂਪੀ ਗੁੱਦੜ ਹੈ, ਜਗਤ ਵਿਚ ਅਜੇਹੇ ਬੰਦੇ ਨੇਕ ਹਨ। ਉਨ੍ਹਾਂ ਦਾ ਅਕਾਲ ਪੁਰਖੁ ਨਾਲ ਨੇਹ ਲੱਗਾ ਹੋਇਆ ਹੈ, ਤੇ ਉਹ ਅਕਾਲ ਪੁਰਖੁ ਦਾ ਦੀਦਾਰ ਕਰਨ ਦੇ ਵਿਚਾਰ ਵਿਚ ਸਦਾ ਜੁੜੇ ਰਹਿੰਦੇ ਹਨ। ਉਹ ਮਨੁੱਖ ਅਕਾਲ ਪੁਰਖੁ ਦੇ ਪਿਆਰ ਵਿਚ ਰੱਤੇ ਹੋਏ ਕਦੇ ਹੱਸਦੇ ਹਨ, ਤੇ ਕਦੇ ਪ੍ਰੇਮ ਵਿਚ ਹੀ ਰੋਂਦੇ ਹਨ, ਅਤੇ ਪ੍ਰੇਮ ਵਿਚ ਹੀ ਕਦੇ ਚੁੱਪ ਵੀ ਕਰ ਜਾਂਦੇ ਹਨ, ਭਾਵ, ਉਹ ਅਕਾਲ ਪੁਰਖੁ ਦੇ ਪ੍ਰੇਮ ਵਿਚ ਹੀ ਲੀਨ ਰਹਿੰਦੇ ਹਨ, ਉਨ੍ਹਾਂ ਨੂੰ ਸੱਚੇ ਖਸਮ ਅਕਾਲ ਪੁਰਖੁ ਤੋਂ ਬਿਨਾ ਕਿਸੇ ਹੋਰ ਦੀ ਕੋਈ ਮੁਥਾਜੀ ਨਹੀਂ ਹੁੰਦੀ ਹੈ। ਉਹ ਮਨੁੱਖ ਅਕਾਲ ਪੁਰਖੁ ਦੇ ਦਰ ਤੋਂ ਹੀ ਨਾਮ ਰੂਪੀ ਖ਼ੁਰਾਕ ਮੰਗਦੇ ਹਨ, ਜਦੋਂ ਅਕਾਲ ਪੁਰਖੁ ਦੇਂਦਾ ਹੈ, ਤਾਂ ਉਦੋਂ ਉਹ ਖਾਂਦੇ ਹਨ। ਉਨ੍ਹਾਂ ਨੂੰ ਇਹ ਨਿਸ਼ਚਾ ਹੈ, ਕਿ ਅਕਾਲ ਪੁਰਖੁ ਆਪ ਹੀ ਫ਼ੈਸਲਾ ਕਰਨ ਵਾਲਾ ਹੈ, ਤੇ ਆਪ ਹੀ ਲੇਖਾ ਲਿਖਣ ਵਾਲਾ ਹੈ, ਸਾਰੇ ਚੰਗੇ ਮੰਦੇ ਜੀਵਾਂ ਦਾ ਮੇਲਾ ਉਸ ਦੇ ਦਰ ਤੇ ਹੁੰਦਾ ਹੈ, ਅਕਾਲ ਪੁਰਖੁ ਸਭ ਕੋਲੋ ਕੀਤੇ ਕਰਮਾਂ ਦਾ ਲੇਖਾ ਮੰਗਦਾ ਹੈ, ਤੇ ਮੰਦੇ ਮਨੁੱਖਾਂ ਨੂੰ ਇਉਂ ਪੀੜ ਸੁੱਟਦਾ ਹੈ, ਜਿਵੇਂ ਕੋਹਲੂ ਵਿਚ ਤੇਲ ਕੱਡਣ ਲਈ ਤਿਲਾਂ ਨੂੰ ਪੀੜਿਆ ਜਾਂਦਾ ਹੈ, ਭਾਵ, ਉਨ੍ਹਾਂ ਦੇ ਮੰਦੇ ਸੰਸਕਾਰ ਅੰਦਰੋਂ ਕੱਢਣ ਲਈ ਉਨ੍ਹਾਂ ਨੂੰ ਦੁਖਾਂ ਰੂਪੀ ਕੋਹਲੂ ਵਿਚ ਪਾ ਕੇ ਪੀੜਿਆ ਜਾਂਦਾ ਹੈ।

         ਮਃ ੧ ॥  ਅੰਦਰਹੁ ਝੂਠੇ ਪੈਜ ਬਾਹਰਿ ਦੁਨੀਆ ਅੰਦਰਿ ਫੈਲੁ ॥  ਅਠਸਠਿ ਤੀਰਥ ਜੇ ਨਾਵਹਿ ਉਤਰੈ ਨਾਹੀ ਮੈਲੁ ॥  ਜਿਨ੍ਹ੍ਹ ਪਟੁ ਅੰਦਰਿ ਬਾਹਰਿ ਗੁਦੜੁ ਤੇ ਭਲੇ ਸੰਸਾਰਿ ॥  ਤਿਨ੍ਹ੍ਹ ਨੇਹੁ ਲਗਾ ਰਬ ਸੇਤੀ ਦੇਖਨ੍ਹ੍ਹੇ ਵੀਚਾਰਿ ॥  ਰੰਗਿ ਹਸਹਿ ਰੰਗਿ ਰੋਵਹਿ ਚੁਪ ਭੀ ਕਰਿ ਜਾਹਿ ॥  ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥  ਦਰਿ ਵਾਟ ਉਪਰਿ ਖਰਚੁ ਮੰਗਾ ਜਬੈ ਦੇਇ ਤ ਖਾਹਿ ॥  ਦੀਬਾਨੁ ਏਕੋ ਕਲਮ ਏਕਾ ਹਮਾ ਤੁਮ੍ਹ੍ਹਾ ਮੇਲੁ ॥  ਦਰਿ ਲਏ ਲੇਖਾ ਪੀੜਿ ਛੁਟੈ ਨਾਨਕਾ ਜਿਉ ਤੇਲੁ ॥੨॥ 

         ਅਨੰਦੁ ਸਾਹਿਬ ਦੀ ਬਾਣੀ ਦੇ ਸ਼ੁਰੂ ਵਿਚ ਹੀ ਗੁਰੂ ਅਮਰਦਾਸ ਸਾਹਿਬ ਸਮਝਾ ਰਹੇ ਹਨ, ਕਿ ਹੇ ਮੇਰੀ ਮਾਂ! ਮੇਰੇ ਅੰਦਰ ਅਨੰਦੁ ਭਾਵ ਪੂਰਨ ਖਿੜਾਉ ਪੈਦਾ ਹੋ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲਿਆ ਹੈ, ਉਦੋਂ ਤੋਂ ਹੀ ਮੈਨੂੰ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ ਹੈ, ਭਾਵ, ਸਤਿਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ, ਮੇਰੇ ਮਨ ਵਿਚ ਮਾਨੋ ਖ਼ੁਸ਼ੀ ਦੇ ਵਾਜੇ ਵੱਜ ਪਏ ਹਨ। ਇਥੇ ਸਪੱਸ਼ਟ ਕਿਹਾ ਗਿਆ ਹੈ, ਕਿ, ਮੇਰੇ ਮਨ ਵਿਚ ਵਾਧਾਈਆ ਆ ਕੇ ਵਜੀਆ ਹਨ, “ਮਨਿ ਵਜੀਆ ਵਾਧਾਈਆ”। ਸੋਹਣੇ ਰਾਗ ਆਪਣੇ ਪਰਵਾਰ ਤੇ ਰਾਣੀਆਂ ਸਮੇਤ ਮੇਰੇ ਮਨ ਵਿਚ, ਮਾਨੋ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਵਣ ਆ ਗਏ ਹਨ। ਇਸ ਲਈ ਤੁਸੀ ਵੀ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਗੀਤ ਗਾਵੋ। ਜਿਨ੍ਹਾਂ ਮਨੁੱਖਾਂ ਨੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦਾ ਸ਼ਬਦ ਆਪਣੇ ਮਨ ਵਿਚ ਵਸਾਇਆ ਹੈ, ਉਨ੍ਹਾਂ ਦੇ ਅੰਦਰ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੇਰੇ ਅੰਦਰ ਵੀ ਆਨੰਦ ਬਣ ਗਿਆ ਹੈ, ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ। ਸਬਦ ਦਾ ਭਾਵ ਹੈ, ਕਿ ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ।

         ਰਾਮਕਲੀ ਮਹਲਾ ੩ ਅਨੰਦੁ  ੴ ਸਤਿਗੁਰ ਪ੍ਰਸਾਦਿ ॥  ਅਨੰਦੁ ਭਇਆ ਮੇਰੀ ਮਾਏ ਸਤਿਗੁਰੂ ਮੈ ਪਾਇਆ ॥  ਸਤਿਗੁਰੁ ਤ ਪਾਇਆ ਸਹਜ ਸੇਤੀ ਮਨਿ ਵਜੀਆ ਵਾਧਾਈਆ ॥  ਰਾਗ ਰਤਨ ਪਰਵਾਰ ਪਰੀਆ ਸਬਦ ਗਾਵਣ ਆਈਆ ॥  ਸਬਦੋ ਤ ਗਾਵਹੁ ਹਰੀ ਕੇਰਾ ਮਨਿ ਜਿਨੀ ਵਸਾਇਆ ॥  ਕਹੈ ਨਾਨਕੁ ਅਨੰਦੁ ਹੋਆ ਸਤਿਗੁਰੂ ਮੈ ਪਾਇਆ ॥੧॥ 

          ਇਥੇ ਇਹ ਸਪੱਸ਼ਟ ਹੋ ਜਾਂਦਾ ਹੈ, ਕਿ ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਦੂਸਰੀ ਗਲ ਇਹ ਸਪੱਸ਼ਟ ਹੈ, ਕਿ ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ। ਤੀਸਰੀ ਗਲ ਇਹ ਸਪੱਸ਼ਟ ਹੈ, ਵਾਧਾਈਆ ਆਪਣੇ ਆਪ ਆ ਕੇ ਵਜਦੀਆ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਇਸ ਸਬਦ ਵਿਚ ਗੁਰੂ ਸਾਹਿਬ ਸਪੱਸ਼ਟ ਕਰਕੇ ਸਮਝਾ ਰਹੇ ਹਨ, ਕਿ ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ। 
         ਗੁਰੂ ਗਰੰਥ ਸਾਹਿਬ ਵਿਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।
ਗੁਰੂ ਸਾਹਿਬ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ, ਮਾਨੋ, ਇਕ ਵੇਲ ਦੀ ਤਰ੍ਹਾਂ ਹੈ, ਗੁਰੂ ਦੀ ਸਰਨ ਪੈਣ ਵਾਲੇ ਮਨੁੱਖਾਂ ਨੇ ਅਕਾਲ ਪੁਰਖੁ ਦੇ ਨਾਮੁ ਰੂਪੀ ਜਲ ਨਾਲ ਸਿੰਜ ਸਿੰਜ ਕੇ ਇਸ ਨਾਮੁ ਰੂਪੀ ਵੇਲ ਨੂੰ ਆਪਣੇ ਅੰਦਰ ਵਡੀ ਕਰ ਲਿਆ ਹੈ, ਉਨ੍ਹਾਂ ਦੇ ਆਤਮਕ ਜੀਵਨ ਵਿਚ ਇਸ ਵੇਲ ਨੂੰ ਰਸ ਦੇਣ ਵੇਲੇ ਸੁਆਦਲੇ ਆਤਮਕ ਗੁਣਾਂ ਦੇ ਫਲ ਲੱਗਦੇ ਹਨ। ਅਕਾਲ ਪੁਰਖੁ ਨੇ ਆਪਣੀ ਭਗਤੀ ਗੁਰੂ ਵਿਚ ਟਿਕਾ ਰੱਖੀ ਹੈ, ਤੇ ਗੁਰੂ ਪ੍ਰਸੰਨ ਹੋ ਕੇ ਭਗਤੀ ਦੀ ਇਹ ਦਾਤ ਸਿੱਖ ਨੂੰ ਦੇਂਦਾ ਹੈ। ਪਰ ਜੇਹੜਾ ਮਨੁੱਖ ਗੁਰੂ ਦੀ ਸਰਨ ਨਹੀਂ ਪੈਂਦਾ ਤੇ ਆਪਣੀ ਹਉਮੈ ਵਿਚ ਹੀ ਆਪਣੇ ਵਲੋਂ ਧਾਰਮਿਕ ਕੰਮ ਕਰਦਾ ਹੈ, ਉਹ ਅਕਾਲ ਪੁਰਖੁ ਦੀ ਭਗਤੀ ਦੀ ਰਤਾ ਭਰ ਵੀ ਸਾਰ ਨਹੀਂ ਜਾਣਦਾ ਹੈ। ਉਸ ਦੇ ਹਉਮੈ ਦੇ ਆਸਰੇ ਕੀਤੇ ਹੋਏ, ਉਸ ਦੇ ਧਾਰਮਿਕ ਕੰਮ ਇਉਂ ਹਨ, ਜਿਵੇਂ ਹਾਥੀ ਨਹਾ ਕੇ ਆਪਣੇ ਸਿਰ ਤੇ ਮਿੱਟੀ ਪਾ ਲੈਂਦਾ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਜਗਤ ਦੇ ਅਨੇਕਾਂ ਜੀਵ ਜੰਤੂਆਂ ਤੇ ਬੇਅੰਤ ਤਰ੍ਹਾਂ ਦੀਆਂ ਲਹਰਾਂ ਦੇ ਮਾਲਕ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ। ਗੁਰੂ ਦੀ ਮਤਿ ਲੈ ਕੇ ਮੁੜ ਮੁੜ ਅਕਾਲ ਪੁਰਖੁ ਦਾ ਨਾਮੁ ਚੇਤੇ ਕਰ ਤੇ ਸਿਫ਼ਤਿ ਸਾਲਾਹ ਕਰਦਾ ਰਹੁ। ਜਿਸ ਮਨੁੱਖ ਨੇ ਅਕਾਲ ਪੁਰਖੁ ਦਾ ਨਾਮੁ ਜਪਿਆ, ਜਿਸ ਮਨੁੱਖ ਨੇ ਸਿਫ਼ਤਿ-ਸਾਲਾਹ ਕੀਤੀ, ਉਸ ਨੇ ਆਪਣੇ ਮਨ ਰੂਪੀ ਸੱਪ ਨੂੰ ਮਾਰ ਲਿਆ, ਉਸ ਨੇ ਆਪਣਾ ਮੌਤ ਦੇ ਡਰ ਨੂੰ ਮੁਕਾ ਲਿਆ, ਉਸ ਨੇ ਜਮਦੂਤਾਂ ਨੂੰ ਮਾਰ ਲਿਆ। ਹੁਣ ਜਮਦੂਤ ਉਸ ਦੇ ਨੇੜੇ ਨਹੀਂ ਢੁਕਦੇ ਹਨ। ਇਸ ਲਈ ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ।

         ਆਸਾ ਮਹਲਾ ੪ ॥  ਗੁਰਮੁਖਿ ਹਰਿ ਹਰਿ ਵੇਲਿ ਵਧਾਈ ॥  ਫਲ ਲਾਗੇ ਹਰਿ ਰਸਕ ਰਸਾਈ ॥੧॥  ਹਰਿ ਹਰਿ ਨਾਮੁ ਜਪਿ ਅਨਤ ਤਰੰਗਾ ॥  ਜਪਿ ਜਪਿ ਨਾਮੁ ਗੁਰਮਤਿ ਸਾਲਾਹੀ ਮਾਰਿਆ ਕਾਲੁ ਜਮਕੰਕਰ ਭੁਇਅੰਗਾ ॥੧॥ ਰਹਾਉ ॥

         ਜੇਕਰ ਮਾਇਆ ਨਾਲ ਬਹੁਤੀ ਪ੍ਰੀਤਿ ਕਰੀਏ, ਤਾਂ ਜਿਉਂ ਜਿਉਂ ਇਸ ਨਾਲ ਆਪਣਾ ਸਾਥ ਬਣਾਈਦਾ ਹੈ, ਤਿਉਂ ਤਿਉਂ ਇਸ ਮਾਇਆ ਨਾਲ ਮੋਹ ਵਧਦਾ ਜਾਂਦਾ ਹੈ। ਆਖ਼ਰ ਜਦੋਂ ਇਹ ਗਲ ਨਾਲ ਚੰਬੜੀ ਹੋਈ ਛੱਡਦੀ ਹੀ ਨਹੀਂ, ਤਾਂ ਫਿਰ ਸਤਿਗੁਰੂ ਦੀ ਚਰਨੀਂ ਲੱਗ ਕੇ ਹੀ ਇਸ ਤੋਂ ਖ਼ਲਾਸੀ ਪਾਈ ਜਾ ਸਕਦੀ ਹੈ। ਇਹ ਮਾਇਆ ਐਸੀ ਮਨ ਨੂੰ ਮੋਹ ਲੈਣ ਵਾਲੀ ਹੈ, ਕਿ ਮਨੁੱਖ ਦੇ ਮਨ ਨੂੰ ਤੁਰਤ ਮੋਹ ਦੇ ਜਾਲ ਵਿਚ ਫਸਾ ਲੈਂਦੀ ਹੈ। ਮਿੱਠੀ ਬਣ ਕੇ ਇਹ ਮਨ ਵਿਚ ਤੇ ਤਨ ਵਿਚ ਆ ਕੇ ਚੰਬੜ ਜਾਂਦੀ ਹੈ। ਗੁਰੂ ਸਾਹਿਬ ਸਮਝਾਂਦੇ ਹਨ, ਕਿ ਸਤਿਗੁਰੂ ਦੀ ਕਿਰਪਾ ਨਾਲ ਜਦੋਂ ਤੋਂ ਮੈਨੂੰ ਮਾਇਆ ਦੇ ਤਿੰਨ ਗੁਣਾਂ ਦੇ ਪ੍ਰਭਾਵ ਤੋਂ ਉਤਾਂਹ ਰਹਿਣ ਵਾਲਾ ਅਕਾਲ ਪੁਰਖੁ ਮਿਲਿਆ ਹੈ, ਮੇਰੇ ਅੰਦਰ ਉਤਸ਼ਾਹ ਭਰੀ ਅਵਸਥਾ ਪ੍ਰਬਲ ਹੋ ਗਈ ਹੈ, ਤਦੋਂ ਤੋਂ ਹੀ ਮੈਂ ਸਾਰੇ ਜਗਤ ਨੂੰ ਮੋਹਣ ਵਾਲੀ ਮਾਇਆ ਦੇ ਮੋਹ ਨੂੰ ਤਿਆਗ ਕੇ ਪਰੇ ਸੁੱਟ ਦਿੱਤਾ ਹੈ। ਜਦੋਂ ਦਾ ਮੈਨੂੰ ਸਤਿਗੁਰੂ ਮਿਲ ਪਿਆ ਹੈ, ਉਦੋਂ ਤੋਂ ਹੁਣ ਮੇਰੇ ਮਨ ਵਿਚ ਆਤਮਕ ਆਨੰਦ ਬਣਿਆ ਰਹਿੰਦਾ ਹੈ। ਇਸ ਲਈ ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿਚ ਪੈਣ ਨਾਲ ਹੀ ਸੰਭਵ ਹੈ।

         ਆਸਾ ਮਹਲਾ ੫ ॥  ਇਨ੍ਹ੍ਹ ਸਿਉ ਪ੍ਰੀਤਿ ਕਰੀ ਘਨੇਰੀ ॥  ਜਉ ਮਿਲੀਐ ਤਉ ਵਧੈ ਵਧੇਰੀ ॥  ਗਲਿ ਚਮੜੀ ਜਉ ਛੋਡੈ ਨਾਹੀ ॥  ਲਾਗਿ ਛੁਟੋ ਸਤਿਗੁਰ ਕੀ ਪਾਈ ॥੧॥  ਜਗ ਮੋਹਨੀ ਹਮ ਤਿਆਗਿ ਗਵਾਈ ॥  ਨਿਰਗੁਨੁ ਮਿਲਿਓ ਵਜੀ ਵਧਾਈ ॥੧॥ ਰਹਾਉ ॥

          ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਉਹ ਅਕਾਲ ਪੁਰਖੁ ਸਦਾ ਤੇਰੇ ਅੰਗ ਸੰਗ ਵੱਸਦਾ ਹੈ, ਇਸ ਲਈ ਗੁਰੂ ਦੀ ਮਤਿ ਲੈ ਕੇ ਉਸ ਦੇ ਮਿਲਾਪ ਦਾ ਸੁਆਦ ਲੈ। ਜੇਕਰ ਤੂੰ ਆਪਣਾ ਅਸਲਾ ਸਮਝ ਲਏਂ ਤਾਂ ਉਸ ਅਕਾਲ ਪੁਰਖੁ ਨਾਲ ਤੇਰੀ ਡੂੰਘੀ ਜਾਣ ਪਛਾਣ ਬਣ ਜਾਏਗੀ, ਫਿਰ ਤੈਨੂੰ ਇਹ ਸਮਝ ਵੀ ਆ ਜਾਇਗੀ ਕਿ ਆਤਮਕ ਮੌਤ ਕੀ ਚੀਜ਼ ਹੈ, ਤੇ ਆਤਮਕ ਜ਼ਿੰਦਗੀ ਕੀ ਹੈ। ਜੇਕਰ ਗੁਰੂ ਦੀ ਕਿਰਪਾ ਨਾਲ ਇਕ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲਏਂ, ਤਾਂ ਤੇਰੇ ਅੰਦਰ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਮੋਹ ਪ੍ਰਬਲ ਨਹੀਂ ਹੋ ਸਕੇਗਾ। ਜਦੋਂ ਮਨੁੱਖ ਦੇ ਮਨ ਵਿਚ ਸ਼ਾਂਤੀ ਪੈਦਾ ਹੋ ਜਾਂਦੀ ਹੈ, ਤੇ ਜਦੋਂ ਇਸ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਜਾਂਦੀ ਹੈ, ਤਾਂ ਇਹ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। ਗੁਰੂ ਸਾਹਿਬ ਦੁਬਾਰਾ ਇਹੀ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਚਾਨਣ ਹੀ ਚਾਨਣ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਇਸ ਲਈ ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ। 

         ਮਨ ਤੂੰ ਜੋਤਿ ਸਰੂਪੁ ਹੈ ਆਪਣਾ ਮੂਲੁ ਪਛਾਣੁ ॥  ਮਨ ਹਰਿ ਜੀ ਤੇਰੈ ਨਾਲਿ ਹੈ ਗੁਰਮਤੀ ਰੰਗੁ ਮਾਣੁ ॥  ਮੂਲੁ ਪਛਾਣਹਿ ਤਾਂ ਸਹੁ ਜਾਣਹਿ ਮਰਣ ਜੀਵਣ ਕੀ ਸੋਝੀ ਹੋਈ ॥  ਗੁਰ ਪਰਸਾਦੀ ਏਕੋ ਜਾਣਹਿ ਤਾਂ ਦੂਜਾ ਭਾਉ ਨ ਹੋਈ ॥  ਮਨਿ ਸਾਂਤਿ ਆਈ ਵਜੀ ਵਧਾਈ ਤਾ ਹੋਆ ਪਰਵਾਣੁ ॥  ਇਉ ਕਹੈ ਨਾਨਕੁ ਮਨ ਤੂੰ ਜੋਤਿ ਸਰੂਪੁ ਹੈ ਅਪਣਾ ਮੂਲੁ ਪਛਾਣੁ ॥੫॥

         ਗੁਰਬਾਣੀ ਦੁਆਰਾ ਆਪਣੇ ਪਾਪਾ ਤੇ ਕਾਬੂ ਕਰਨ ਦੀ ਸੋਝੀ ਪ੍ਰਾਪਤ ਕਰੋ, ਪਾਪਾ ਨੂੰ ਕਹੋ ਕਿ ਹੁਣ ਤੁਸੀ ਮੇਰੇ ਹਿਰਦੇ ਵਿਚੋਂ ਚਲੇ ਜਾਵੋ, ਕਿਉਂਕਿ ਮੇਰੇ ਹਿਰਦੇ ਘਰ ਵਿਚ ਮੇਰਾ ਅਕਾਲ ਪੁਰਖੁ ਵੱਸ ਗਿਆ ਹੈ। ਜਿਸ ਹਿਰਦੇ ਵਿਚ ਅਕਾਲ ਪੁਰਖੁ ਪਰਗਟ ਹੋ ਜਾਂਦਾ ਹੈ, ਉਸ ਵਿਚੋਂ ਵਿਕਾਰੀ ਵੈਰੀਆਂ ਦਾ ਨਾਸ ਹੋ ਜਾਂਦਾ ਹੈ। ਪਿਆਰੇ ਅਕਾਲ ਪੁਰਖੁ, ਉਸ ਮਨੁੱਖ ਦੇ ਹਿਰਦੇ ਵਿਚ ਪਰਗਟ ਹੁੰਦੇ ਹਨ, ਜਿਹੜਾ ਮਨੁੱਖ ਸਾਧ ਸੰਗਤਿ ਵਿਚ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਕਰਦਾ ਹੈ। ਜੇਹੜਾ ਮਨੁੱਖ ਗੁਰੂ ਦੀ ਕਿਰਪਾ ਦੁਆਰਾ ਅਕਾਲ ਪੁਰਖੁ ਨਾਲ ਡੂੰਘੀ ਸਾਂਝ ਪਾ ਲੈਂਦਾ ਹੈ, ਉਹ ਆਪਣੇ ਅੰਦਰ ਇਕ ਹੈਰਾਨ ਕਰ ਦੇਣ ਵਾਲਾ ਤਮਾਸ਼ਾ ਵੇਖਦਾ ਹੈ, ਉਸ ਦੇ ਹਿਰਦੇ ਵਿਚ ਆਤਮਕ ਜੀਵਨ ਦੇਣ ਵਾਲਾ ਨਾਮੁ ਰੂਪੀ ਜਲ ਆ ਵੱਸਦਾ ਹੈ, ਉਸ ਦੇ ਮਨ ਵਿਚ ਬੇਅੰਤ ਠੰਡ ਪੈ ਜਾਂਦੀ ਹੈ, ਉਸ ਦੇ ਅੰਦਰ ਬੇਅੰਤ ਚੜ੍ਹਦੀ ਕਲਾ ਬਣ ਜਾਂਦੀ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਭਾਈ! ਜਿਸ ਮਨੁੱਖ ਉਤੇ ਅਕਾਲ ਪੁਰਖੁ ਮੇਹਰ ਕਰਦਾ ਹੈ, ਉਸ ਨੂੰ ਅਕਾਲ ਪੁਰਖੁ ਆਪ ਹੀ ਆਨੰਦ ਮਈ ਆਤਮਕ ਅਡੋਲਤਾ ਵਿਚ ਟਿਕਾਂਦਾ ਹੈ, ਅਕਾਲ ਪੁਰਖੁ ਆਪ ਹੀ ਉਸ ਦਾ ਆਪਣੇ ਨਾਲ ਮਿਲਾਪ ਬਣਾ ਦਿੰਦਾ ਹੈ। ਇਸ ਲਈ ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।

         ਨਸਿ ਵੰਞਹੁ ਕਿਲਵਿਖਹੁ ਕਰਤਾ ਘਰਿ ਆਇਆ ॥  ਦੂਤਹ ਦਹਨੁ ਭਇਆ ਗੋਵਿੰਦੁ ਪ੍ਰਗਟਾਇਆ ॥  ਪ੍ਰਗਟੇ ਗੁਪਾਲ ਗੋਬਿੰਦ ਲਾਲਨ ਸਾਧਸੰਗਿ ਵਖਾਣਿਆ ॥  ਆਚਰਜੁ ਡੀਠਾ ਅਮਿਉ ਵੂਠਾ ਗੁਰ ਪ੍ਰਸਾਦੀ ਜਾਣਿਆ ॥  ਮਨਿ ਸਾਂਤਿ ਆਈ ਵਜੀ ਵਧਾਈ ਨਹ ਅੰਤੁ ਜਾਈ ਪਾਇਆ ॥  ਬਿਨਵੰਤਿ ਨਾਨਕ ਸੁਖ ਸਹਜਿ ਮੇਲਾ ਪ੍ਰਭੂ ਆਪਿ ਬਣਾਇਆ ॥੨॥ 
ਉਸ ਅਕਾਲ ਪੁਰਖੁ ਨੂੰ ਸਦਾ ਯਾਦ ਕਰਨਾ ਚਾਹੀਦਾ ਹੈ, ਜਿਸ ਦੀ ਆਪਣੀ ਸੱਤਾ ਸਾਰੇ ਸੰਸਾਰ ਵਿਚ ਕੰਮ ਕਰ ਰਹੀ ਹੈ। ਗੁਰੂ ਦੀ ਸਰਨ ਪੈਣਾ ਚਾਹੀਦਾ ਹੈ, ਕਿਉਂਕਿ ਗੁਰੂ ਦੀ ਸਰਨ ਪਿਆਂ ਸਰਬ ਵਿਆਪਕ ਅਕਾਲ ਪੁਰਖੁ ਮਨ ਵਿਚੋਂ ਨਹੀਂ ਭੁੱਲਦਾ ਹੈ। ਜਿਨ੍ਹਾਂ ਮਨੁੱਖਾਂ ਨੇ ਸਦਾ ਅਕਾਲ ਪੁਰਖੁ ਦਾ ਸਿਮਰਨ ਕੀਤਾ ਹੈ, ਉਨ੍ਹਾਂ ਉੱਤੇ ਕੋਈ ਰੋਗ, ਕੋਈ ਦੁੱਖ, ਜਾਂ ਕੋਈ ਡਰ ਆਪਣਾ ਜ਼ੋਰ ਨਹੀਂ ਪਾ ਸਕਦਾ ਹੈ। ਅਜੇਹੇ ਮਨੁੱਖਾਂ ਨੇ ਗੁਰੂ ਦੀ ਕਿਰਪਾ ਨਾਲ ਇਹ ਸੰਸਾਰ ਰੂਪੀ ਸਮੁੰਦਰ ਪਾਰ ਕਰ ਲਿਆ ਸਮਝੋ, ਤੇ ਪੂਰਬਲੇ ਸਮੇਂ ਵਿਚ ਕੀਤੀ ਕਮਾਈ ਅਨੁਸਾਰ ਮੱਥੇ ਉੱਤੇ ਭਗਤੀ ਦਾ ਲਿਖਿਆ ਲੇਖ, ਉਨ੍ਹਾਂ ਨੂੰ ਪ੍ਰਾਪਤ ਹੋ ਗਿਆ। ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਉਨ੍ਹਾਂ ਦੇ ਮਨ ਵਿਚ ਠੰਡ ਪੈ ਗਈ, ਤੇ ਉਨ੍ਹਾਂ ਨੂੰ ਬੇਅੰਤ ਅਕਾਲ ਪੁਰਖੁ ਮਿਲ ਗਿਆ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ ਸਿਮਰ ਸਿਮਰ ਕੇ ਮੇਰੀ ਵੀ ਅਕਾਲ ਪੁਰਖੁ ਦੇ ਮਿਲਾਪ ਵਾਲੀ ਚਿਰਾਂ ਦੀ ਆਸ ਪੂਰੀ ਹੋ ਗਈ ਹੈ। ਇਸ ਲਈ ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।
      

         ਸੰਤ ਪ੍ਰਸਾਦਿ ਤਰੇ ਭਵਜਲੁ ਪੂਰਬਿ ਲਿਖਿਆ ਪਾਇਆ ॥ ਵਜੀ ਵਧਾਈ ਮਨਿ ਸਾਂਤਿ ਆਈ ਮਿਲਿਆ ਪੁਰਖੁ ਅਪਾਰੀ ॥ ਬਿਨਵੰਤਿ ਨਾਨਕੁ ਸਿਮਰਿ ਹਰਿ ਹਰਿ ਇਛ ਪੁੰਨੀ ਹਮਾਰੀ ॥੪॥੩॥ (੫੪੪)

         ਜਿਸ ਤਰ੍ਹਾਂ ਪਾਂਧੇ ਪੰਡਿਤ ਪੱਤ੍ਰੀ ਵੇਖ ਕੇ ਵਿਆਹ ਦੇ ਫੇਰੇ ਦੇਣ ਦਾ ਸਮਾਂ ਵਿਚਾਰਦੇ ਹਨ। ਇਸੇ ਤਰ੍ਹਾਂ ਗੁਰਮੁਖ ਗੁਰਬਾਣੀ ਦੀ ਵੀਚਾਰ ਕਰਦੇ ਹਨ ਤੇ ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤਾਂ ਜੀਵ ਇਸਤ੍ਰੀ ਦੇ ਹਿਰਦੇ ਵਿਚ ਆਤਮਕ ਆਨੰਦ ਦੀ ਲਹਿਰ ਚੱਲ ਪੈਂਦੀ ਹੈ। ਗੁਰਮੁਖ ਬਾਣੀ ਦੇ ਰਸੀਏ ਸਾਧ ਸੰਗਤਿ ਵਿਚ ਮਿਲ ਕੇ ਗੁਰੂ ਦੀ ਬਾਣੀ ਪੜ੍ਹਦੇ ਤੇ ਅਕਾਲ ਪੁਰਖੁ ਦੇ ਗੁਣਾਂ ਨੂੰ ਵਿਚਾਰਦੇ ਹਨ। ਜਿਉਂ ਜਿਉਂ ਗੁਰਬਾਣੀ ਵਿਚਾਰਦੇ ਹਨ, ਜੀਵ ਇਸਤ੍ਰੀ ਦੇ ਹਿਰਦੇ ਘਰ ਵਿਚ ਸੱਜਣ ਅਕਾਲ ਪੁਰਖੁ ਦਾ ਪ੍ਰਕਾਸ਼ ਹੁੰਦਾ ਹੈ, ਮਾਨੋ, ਉਸ ਦੇ ਮਨ ਵਿਚ ਆਨੰਦ ਦੇ ਵਾਜੇ ਵੱਜਦੇ ਹਨ। ਇਸ ਲਈ ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। 

         ਪਤੀ ਵਾਚਾਈ ਮਨਿ ਵਜੀ ਵਧਾਈ ਜਬ ਸਾਜਨ ਸੁਣੇ ਘਰਿ ਆਏ ॥ ਗੁਣੀ ਗਿਆਨੀ ਬਹਿ ਮਤਾ ਪਕਾਇਆ ਫੇਰੇ ਤਤੁ ਦਿਵਾਏ ॥ (੭੭੩)

         ਅਕਾਲ ਪੁਰਖੁ ਦਾ ਨਾਮੁ ਵਿਕਾਰੀਆਂ ਨੂੰ ਪਵਿੱਤਰ ਕਰਨ ਵਾਲਾ ਹੈ, ਅਤੇ ਸੰਤ ਜਨਾਂ ਦੇ ਸਾਰੇ ਕੰਮ ਸਿਰੇ ਚੜ੍ਹਾਨ ਵਾਲਾ ਹੈ। ਜਿਨ੍ਹਾਂ ਨੂੰ ਸੰਤ ਗੁਰੂ ਮਿਲ ਪਿਆ, ਉਨ੍ਹਾਂ ਨੇ ਅਕਾਲ ਪੁਰਖੁ ਦਾ ਨਾਮੁ ਸਿਮਰਨਾ ਸ਼ੁਰੂ ਕਰ ਦਿੱਤਾ, ਉਨ੍ਹਾਂ ਦੀਆਂ ਸਾਰੀਆਂ ਮੁਰਾਦਾਂ ਪੂਰੀਆਂ ਹੋਣ ਲੱਗ ਪਈਆਂ, ਉਨ੍ਹਾਂ ਦੇ ਅੰਦਰੋਂ ਹਉਮੈ ਤੇ ਕਲੇਸ਼ ਨਾਸ ਹੋ ਗਏ, ਉਹ ਸਦਾ ਖਿੜੇ ਮੱਥੇ ਰਹਿਣ ਲੱਗ ਪਏ, ਤੇ ਚਿਰਾਂ ਦੇ ਵਿੱਛੁੜੇ ਹੋਏ ਅਕਾਲ ਪੁਰਖੁ ਨਾਲ ਮਿਲਾਪ ਹੋ ਗਿਆ। ਉਨ੍ਹਾਂ ਦੇ ਮਨ ਵਿਚ ਸਿਮਰਨ ਦੀ ਬਰਕਤਿ ਨਾਲ ਠੰਢ ਪੈ ਗਈ, ਉਨ੍ਹਾਂ ਦੇ ਅੰਦਰ ਚੜ੍ਹਦੀ ਕਲਾ ਪ੍ਰਬਲ ਹੋ ਗਈ, ਹੁਣ ਉਨ੍ਹਾਂ ਨੂੰ ਅਕਾਲ ਪੁਰਖੁ ਦਾ ਨਾਮੁ ਕਦੇ ਨਹੀਂ ਭੁੱਲਦਾ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਸਤਿਗੁਰੂ ਨੇ ਇਹ ਗੱਲ ਹਿਰਦੇ ਵਿਚ ਪੱਕੀ ਕਰ ਦਿੱਤੀ ਹੈ, ਕਿ ਸਦਾ ਜਗਤ ਦੇ ਮਾਲਕ ਦਾ ਨਾਮੁ ਜਪਦੇ ਰਿਹਾ ਕਰੋ। ਇਸ ਲਈ ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ। 
     

         ਪਤਿਤ ਪਾਵਨ ਹਰਿ ਨਾਮਾ ॥ ਪੂਰਨ ਸੰਤ ਜਨਾ ਕੇ ਕਾਮਾ ॥ ਗੁਰੁ ਸੰਤੁ ਪਾਇਆ ਪ੍ਰਭੁ ਧਿਆਇਆ ਸਗਲ ਇਛਾ ਪੁੰਨੀਆ ॥ ਹਉ ਤਾਪ ਬਿਨਸੇ ਸਦਾ ਸਰਸੇ ਪ੍ਰਭ ਮਿਲੇ ਚਿਰੀ ਵਿਛੁੰਨਿਆ ॥ ਮਨਿ ਸਾਤਿ ਆਈ ਵਜੀ ਵਧਾਈ ਮਨਹੁ ਕਦੇ ਨ ਵੀਸਰੈ ॥ ਬਿਨਵੰਤਿ ਨਾਨਕ ਸਤਿਗੁਰਿ ਦ੍ਰਿੜਾਇਆ ਸਦਾ ਭਜੁ ਜਗਦੀਸਰੈ ॥੪॥੧॥੩॥ (੭੭੯)

         ਜਿਸ ਮਨੁੱਖ ਦੇ ਮਨ ਵਿਚ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਮਨੁੱਖ ਦੇ ਮਨ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਬਰਕਤਿ ਨਾਲ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਪੂਰੇ ਗੁਰੂ ਦੁਆਰਾ ਜਿਸ ਮਨੁੱਖ ਨੂੰ ਅਕਾਲ ਪੁਰਖੁ ਮਿਲ ਜਾਂਦਾ ਹੈ, ਉਹ ਮਨੁੱਖ ਹਰ ਵੇਲੇ ਅਕਾਲ ਪੁਰਖੁ ਵਿਚ ਸੁਰਤਿ ਜੋੜੀ ਰੱਖਦਾ ਹੈ। ਉਸ ਦੇ ਅੰਦਰੋਂ ਆਤਮਕ ਜੀਵਨ ਦੀ ਅਗਿਆਨਤਾ ਦਾ ਹਨੇਰਾ ਕੱਟਿਆ ਜਾਂਦਾ ਹੈ, ਉਸ ਦੇ ਅੰਦਰ ਅਕਾਲ ਪੁਰਖੁ ਦੇ ਨਾਮੁ ਦੀ ਜੋਤਿ ਜਗ ਪੈਂਦੀ ਹੈ। ਅਜੇਹੇ ਮਨੁੱਖ ਲਈ ਅਕਾਲ ਪੁਰਖੁ ਦਾ ਨਾਮੁ ਜ਼ਿੰਦਗੀ ਦਾ ਆਸਰਾ ਬਣ ਜਾਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਸਦਾ ਲੀਨ ਰਹਿੰਦਾ ਹੈ। ਇਸ ਲਈ ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ।

         ਹਰਿ ਪ੍ਰਭੁ ਹਰਿ ਮਨਿ ਭਾਇਆ ਹਰਿ ਨਾਮਿ ਵਧਾਈ ਰਾਮ ॥ ਗੁਰਿ ਪੂਰੈ ਪ੍ਰਭੁ ਪਾਇਆ ਹਰਿ ਹਰਿ ਲਿਵ ਲਾਈ ਰਾਮ ॥ ਅਗਿਆਨੁ ਅੰਧੇਰਾ ਕਟਿਆ ਜੋਤਿ ਪਰਗਟਿਆਈ ਰਾਮ ॥ ਜਨ ਨਾਨਕ ਨਾਮੁ ਅਧਾਰੁ ਹੈ ਹਰਿ ਨਾਮਿ ਸਮਾਈ ਰਾਮ ॥੨॥ (੮੪੫)

         ਗੁਰੂ ਦੇ ਅੰਦਰ ਅਕਾਲ ਪੁਰਖੁ ਦਾ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਹੈ, ਅਕਾਲ ਪੁਰਖੁ ਨੇ ਆਪ ਇਹ ਗੁਣ ਸਤਿਗੁਰੂ ਵਿਚ ਵਧਾਇਆ ਹੈ। ਸਤਿਗੁਰੂ ਦੇ ਸਾਰੇ ਸਿੱਖ ਸੇਵਕ ਸਤਿਗੁਰੂ ਦੇ ਇਸ ਗੁਣ ਨੂੰ ਵੇਖ ਕੇ ਆਤਮਕ ਜੀਵਨ ਹਾਸਲ ਕਰਦੇ ਹਨ, ਉਨ੍ਹਾਂ ਨੂੰ ਸਤਿਗੁਰੂ ਦਾ ਇਹ ਗੁਣ ਆਪਣੇ ਹਿਰਦੇ ਵਿਚ ਪਿਆਰਾ ਲੱਗਦਾ ਹੈ। ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।

         ਪਉੜੀ ॥  ਗੁਰ ਸਤਿਗੁਰ ਵਿਚਿ ਨਾਵੈ ਕੀ ਵਡੀ ਵਡਿਆਈ ਹਰਿ ਕਰਤੈ ਆਪਿ ਵਧਾਈ ॥  ਸੇਵਕ ਸਿਖ ਸਭਿ ਵੇਖਿ ਵੇਖਿ ਜੀਵਨ੍ਹ੍ਹਿ ਓਨ੍ਹ੍ਹਾ ਅੰਦਰਿ ਹਿਰਦੈ ਭਾਈ ॥ 

         ਸੰਤ ਜਨ ਆਖਦੇ ਹਨ, ਕਿ ਮੇਰੇ ਅਕਾਲ ਪੁਰਖੁ ਦੇ ਘਰ ਵਿਚ ਖ਼ੁਸ਼ੀ, ਸਦਾ ਖ਼ੁਸ਼ੀ ਹੀ ਰਹਿੰਦੀ ਹੈ। ਉਸ ਅਕਾਲ ਪੁਰਖੁ ਦੇ ਘਰ ਵਿਚ ਇਕ ਰਸ ਸੁਰ ਵਾਲਾ ਸਿਫ਼ਤਿ ਸਾਲਾਹ ਦਾ ਮਿੱਠਾ ਗੀਤ ਸਦਾ ਵਜਦਾ ਰਹਿੰਦਾ ਹੈ। ਜਿਸ ਅਕਾਲ ਪੁਰਖੁ ਦੀ ਸਦਾ ਹੀ ਚੜ੍ਹਦੀ ਕਲਾ ਰਹਿੰਦੀ ਹੈ, ਉਸ ਦੇ ਘਰ ਵਿਚ ਉਸ ਦੀ ਸਿਫ਼ਤਿ ਸਾਲਾਹ ਦੇ ਇਕ ਰਸ ਵਾਜੇ ਵੱਜਦੇ ਰਹਿੰਦੇ ਹਨ। ਇਸ ਲਈ ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।

         ਮੰਗਲਾ ਹਰਿ ਮੰਗਲਾ ਮੇਰੇ ਪ੍ਰਭ ਕੈ ਸੁਣੀਐ ਮੰਗਲਾ ॥ ਸੋਹਿਲੜਾ ਪ੍ਰਭ ਸੋਹਿਲੜਾ ਅਨਹਦ ਧੁਨੀਐ ਸੋਹਿਲੜਾ ॥ ਅਨਹਦ ਵਾਜੇ ਸਬਦ ਅਗਾਜੇ ਨਿਤ ਨਿਤ ਜਿਸਹਿ ਵਧਾਈ ॥ (੯੨੪-੯੨੫)

         ਹੇ ਅਕਾਲ ਪੁਰਖੁ! ਤੇਰਾ ਬੇਅੰਤ ਹੀ ਵੱਡਾ ਰੁਤਬਾ ਹੈ, ਸੰਸਾਰ ਵਿਚ ਤੇਰੇ ਅਨੇਕਾਂ ਹੀ ਕਿਸਮਾਂ ਦੇ ਕੌਤਕ ਹੋ ਰਹੇ ਹਨ, ਜਿਹੜੇ ਸਮਝੇ ਨਹੀਂ ਜਾ ਸਕਦੇ। ਸਭ ਜੀਵਾਂ ਦੇ ਅੰਦਰ ਤੂੰ ਹੀ ਜਿੰਦ ਰੂਪ ਵਿਚ ਵਸਦਾ ਹੈ, ਤੂੰ ਜੀਵਾਂ ਦੀ ਹਰੇਕ ਗੱਲ ਨੂੰ ਜਾਣਦਾ ਹੈ। ਤੇਰਾ ਟਿਕਾਣਾ ਬਹੁਤ ਸੋਹਣਾ ਹੈ, ਤੇ ਸਾਰੀ ਸ੍ਰਿਸ਼ਟੀ ਤੇਰੇ ਹੀ ਵੱਸ ਵਿਚ ਹੈ। ਇਤਨੀ ਸ੍ਰਿਸ਼ਟੀ ਦਾ ਮਾਲਕ ਹੁੰਦਿਆਂ ਹੋਇਆ ਵੀ ਤੇਰੇ ਹਿਰਦੇ ਵਿਚ ਸਦਾ ਆਨੰਦ ਤੇ ਖ਼ੁਸ਼ੀਆਂ ਹਨ, ਤੂੰ ਆਪਣੇ ਇਤਨੇ ਵੱਡੇ ਮਾਣ ਵਡਿਆਈ ਤੇ ਪਰਤਾਪ ਨੂੰ ਆਪ ਹੀ ਜਰਦਾ ਹੈ। ਅਕਾਲ ਪੁਰਖੁ ਸਾਰੀਆਂ ਤਾਕਤਾਂ ਦਾ ਮਾਲਕ ਹੈ ਤੇ ਹਰੇਕ ਥਾਂ ਤੇ ਦਿੱਸ ਰਿਹਾ ਹੈ। ਗੁਰੂ ਸਾਹਿਬ ਬੇਨਤੀ ਕਰਕੇ ਸਮਝਾਂਦੇ ਹਨ, ਕਿ ਹੇ ਅਕਾਲ ਪੁਰਖੁ! ਨਾਨਕ ਤੇਰੇ ਦਾਸਾਂ ਦਾ ਦਾਸ ਹੈ ਤੇ ਤੇਰੇ ਅੱਗੇ ਹੀ ਅਰਦਾਸ ਬੇਨਤੀ ਕਰਦਾ ਹੈ। ਇਸ ਸਬਦ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਇਸ ਸਬਦ ਵਿਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?

         ਪਉੜੀ ॥  ਵਡੀ ਹੂ ਵਡਾ ਅਪਾਰੁ ਤੇਰਾ ਮਰਤਬਾ ॥  ਰੰਗ ਪਰੰਗ ਅਨੇਕ ਨ ਜਾਪਨ੍ਹ੍ਹਿ ਕਰਤਬਾ ॥  ਜੀਆ ਅੰਦਰਿ ਜੀਉ ਸਭੁ ਕਿਛੁ ਜਾਣਲਾ ॥  ਸਭੁ ਕਿਛੁ ਤੇਰੈ ਵਸਿ ਤੇਰਾ ਘਰੁ ਭਲਾ ॥  ਤੇਰੈ ਘਰਿ ਆਨੰਦੁ ਵਧਾਈ ਤੁਧੁ ਘਰਿ ॥  ਮਾਣੁ ਮਹਤਾ ਤੇਜੁ ਆਪਣਾ ਆਪਿ ਜਰਿ ॥  ਸਰਬ ਕਲਾ ਭਰਪੂਰੁ ਦਿਸੈ ਜਤ ਕਤਾ ॥  ਨਾਨਕ ਦਾਸਨਿ ਦਾਸੁ ਤੁਧੁ ਆਗੈ ਬਿਨਵਤਾ ॥੧੮॥ 

         ਪਿਉ ਹਰਨਾਖਸ਼ ਨੇ ਪ੍ਰਹਲਾਦ ਉੱਤੇ ਗੁਰਜ ਚੁੱਕੀ, ਤੇ ਆਖਣ ਲੱਗਾ ਦੱਸ, ਕਿੱਥੇ ਹੈ ਤੇਰਾ ਜਗਦੀਸ਼? ਕਿੱਥੇ ਹੈ ਤੇਰਾ ਗੁਸਾਈਂ? ਜਿਹੜਾ ਤੈਨੂੰ ਹੁਣ ਬਚਾਏਗਾ। ਪ੍ਰਹਲਾਦ ਨੇ ਉੱਤਰ ਦਿੱਤਾ ਜਗਤ ਦਾ ਆਸਰਾ ਦਾਤਾਰ ਅਕਾਲ ਪੁਰਖੁ ਹੀ ਹਰੇਕ ਜੀਵ ਦਾ ਮਦਦਗਾਰ ਬਣਦਾ ਹੈ। ਮੈਂ ਤਾਂ ਜਿੱਧਰ ਵੇਖਦਾ ਹਾਂ, ਉਧਰ ਹੀ ਉਹ ਮੌਜੂਦ ਹੈ। ਉਸੇ ਵੇਲੇ ਥੰਮ@ ਪਾੜ ਕੇ ਅਕਾਲ ਪੁਰਖੁ ਨੇ ਆਪਣੇ ਆਪ ਨੂੰ ਪਰਗਟ ਕਰ ਦਿੱਤਾ, ਰਾਜ ਦੇ ਹੰਕਾਰ ਵਿਚ ਮਸਤ ਹੋਏ ਹਰਨਾਖਸ਼ ਦੈਂਤ ਨੂੰ ਮਾਰ ਮੁਕਾਇਆ। ਅਕਾਲ ਪੁਰਖੁ ਦੀ ਮਿਹਰ ਸਦਕਾ, ਭਗਤਾਂ ਦੇ ਮਨ ਵਿਚ ਸਦਾ ਆਨੰਦ ਤੇ ਚੜ੍ਹਦੀ ਕਲਾ ਬਣੀ ਰਹਿੰਦੀ ਹੈ। ਭਗਤ ਜਾਣਦੇ ਹਨ, ਕਿ ਅਕਾਲ ਪੁਰਖੁ ਆਪਣੇ ਭਗਤਾਂ ਨੂੰ ਲੋਕ ਪਰਲੋਕ ਵਿਚ ਇੱਜ਼ਤ ਬਖਸ਼ਦਾ ਹੈ। ਇਸ ਸਬਦ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

         ਥੰਮ੍ਹ੍ਹੁ ਉਪਾੜਿ ਹਰਿ ਆਪੁ ਦਿਖਾਇਆ ॥  ਅਹੰਕਾਰੀ ਦੈਤੁ ਮਾਰਿ ਪਚਾਇਆ ॥  ਭਗਤਾ ਮਨਿ ਆਨੰਦੁ ਵਜੀ ਵਧਾਈ ॥  ਅਪਨੇ ਸੇਵਕ ਕਉ ਦੇ ਵਡਿਆਈ ॥੯॥ 

         ਜੇ ਕਰ ਉਪਰ ਲਿਖੀਆਂ, ਗੁਰਬਾਣੀ ਦੀਆਂ ਸਿਖਿਆਵਾਂ, ਨੂੰ ਇਕੱਠਾ ਕਰੀਏ ਤਾਂ ਅਸੀਂ ਸੰਖੇਪ ਵਿਚ ਕਹਿ ਸਕਦੇ ਹਾਂ ਕਿ
• ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਸਤਿਗੁਰੂ ਨੂੰ ਪਾਣ ਨਾਲ ਮਿਲਦੀਆਂ ਹਨ, ਲੋਕਾਂ ਦੇ ਕਹਿਣ ਜਾਂ ਦੇਣ ਨਾਲ ਨਹੀਂ। ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਾਧਾਈਆ ਦੇਣ ਦਾ ਹੱਕ ਸਿਰਫ ਤੇ ਸਿਰਫ ਸਤਿਗੁਰੂ ਨੂੰ ਹੈ, ਤੇ ਜਾਂ ਅਕਾਲ ਪੁਰਖੁ ਨੂੰ ਹੈ। ਇਹ ਤਾਕਤ, ਸਮਰਥਾ ਜਾਂ ਅਧਿਕਾਰ ਆਮ ਲੋਕਾਂ ਕੋਲ ਨਹੀਂ ਹੈ।
• ਗੁਰੂ ਗਰੰਥ ਸਾਹਿਬ ਵਿਚ ਸਬਦ ਵਾਧਾਈਆ, ਵਧਾਈ, ਆਦਿ ਅਨੇਕਾਂ ਵਾਰੀ ਆਏ ਹਨ, ਪਰੰਤੂ ਇਨ੍ਹਾਂ ਸਭ ਦੇ ਅਰਥ ਇਹੀ ਬਣਦੇ ਹਨ ਕਿ ਮਨ ਵਿਚ ਖ਼ੁਸ਼ੀ, ਖੇੜਾ, ਆਨੰਦ, ਜਾਂ ਵਾਧਾ ਆਦਿ। ਇਨ੍ਹਾਂ ਸਭ ਸਬਦਾਂ ਦੇ ਅਰਥਾਂ ਅਨੁਸਾਰ ਇਹ ਕਿਤੇ ਵੀ ਨਹੀਂ ਇਹ ਬਣਦਾ ਹੈ, ਕਿ, ਇਹ ਖੇੜਾ, ਆਨੰਦ, ਜਾਂ ਵਾਧਾ ਲੋਕਾਂ ਦੇ ਕਹਿਣ ਨਾਲ ਜਾਂ ਲੋਕਾਂ ਦੇ ਕਾਰਡ ਵੰਡਣ ਨਾਲ ਮਿਲ ਸਕਦਾ ਹੈ।
• ਵਧਾਈ ਲੈਣ ਲਈ ਗੁਰਮੁਖਿ ਬਣ ਕਰ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ
• ਵਧਾਈ ਲੈਣ ਲਈ ਉਸ ਨਿਰਗੁਨੁ ਅਕਾਲ ਪੁਰਖੁ ਦਾ ਮਿਲਾਪ ਜਰੂਰੀ ਹੈ, ਜਿਹੜਾ ਕਿ ਸਤਿਗੁਰੂ ਦੀ ਸ਼ਰਨ ਵਿਚ ਪੈਣ ਨਾਲ ਹੀ ਸੰਭਵ ਹੈ।
• ਗੁਰੂ ਸਾਹਿਬ ਆਪਣੇ ਮਨ ਨੂੰ ਸਮਝਾਂਦੇ ਹਨ, ਕਿ ਹੇ ਮੇਰੇ ਮਨ! ਤੂੰ ਉਸ ਅਕਾਲ ਪੁਰਖੁ ਦਾ ਅੰਸ ਹੈ, ਜੋ ਨਿਰਾ ਨੂਰ ਹੀ ਨੂਰ ਹੈ, ਇਸ ਲਈ ਆਪਣੇ ਉਸ ਅਸਲੇ ਨਾਲ ਸਾਂਝ ਬਣਾ। ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਜਾਣ ਲਿਆ ਜਾਵੇ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਦਵੈਤ ਭਾਵ ਦੂਰ ਕਰ ਲਿਆ ਜਾਵੇ, ਅਜੇਹਾ ਕਰਨ ਨਾਲ ਹੀ ਉਸ ਅਕਾਲ ਪੁਰਖੁ ਦੇ ਦਰ ਤੇ ਪਰਵਾਣ ਹੋ ਸਕਦੇ ਹਾਂ।
• ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ।
• ਸਤਿਗੁਰੂ ਦੀ ਕਿਰਪਾ ਨਾਲ ਹੀ ਮਨ ਵਿਚ ਸ਼ਾਂਤੀ ਆ ਸਕਦੀ ਹੈ, ਤੇ ਵਧਾਈ ਵਜ ਸਕਦੀ ਹੈ। ਸਤਿਗੁਰੂ ਦੀ ਕਿਰਪਾ ਨਾਲ ਹੀ ਉਸ ਬੇਅੰਤ ਅਕਾਲ ਪੁਰਖੁ ਦਾ ਮਿਲਾਪ ਹੋ ਸਕਦਾ ਹੈ।
• ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਗੁਰੂ ਦੀ ਕਿਰਪਾ ਨਾਲ ਪਤੀ ਅਕਾਲ ਪੁਰਖੁ ਜੀਵ ਇਸਤ੍ਰੀ ਦੇ ਅੰਦਰ ਪਰਗਟ ਹੁੰਦਾ ਹੈ, ਤੇ ਗੁਰਬਾਣੀ ਦੀ ਵੀਚਾਰ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ।
• ਮਨ ਵਿਚ ਵਧਾਈ ਤਾਂ ਹੀ ਵਜ ਸਕਦੀ ਹੈ, ਜਦੋਂ ਸਤਿਗੁਰੂ ਦੀ ਕਿਰਪਾ ਨਾਲ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸ ਜਾਂਦਾ ਹੈ। ਫਿਰ ਮਨੁੱਖ ਦੇ ਮਨ ਵਿਚੋਂ ਅਕਾਲ ਪੁਰਖੁ ਦਾ ਨਾਮੁ ਕਦੇ ਵਿਸਰਦਾ ਨਹੀਂ।
• ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ।
• ਜੇ ਨਾਮੁ ਜਪਣ ਜਪਾਣ ਦਾ ਵੱਡਾ ਗੁਣ ਅਕਾਲ ਪੁਰਖੁ ਨੇ ਆਪ ਸਤਿਗੁਰੂ ਦੇ ਅੰਦਰ ਵਧਾਇਆ ਹੈ, ਤਾਂ ਵਧਾਈ ਵੀ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਹੀ ਦੇ ਸਕਦੇ ਹਨ।
• ਸਤਿਗੁਰ ਦੇ ਸਬਦ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਤੇ ਵਧਾਈ ਸਦਾ ਹੁੰਦੀ ਰਹਿੰਦੀ ਹੈ।
• ਗੁਰਬਾਣੀ ਵਿਚ ਸਪੱਸ਼ਟ ਕਰਕੇ ਸਮਝਾਇਆ ਗਿਆ ਹੈ, ਕਿ ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਗਏ? ਗੁਰਬਾਣੀ ਵਿਚ ਤਾਂ ਗੁਰੂ ਸਾਹਿਬ ਦਾਸਾਂ ਦਾ ਦਾਸ ਬਣ ਕੇ ਬੇਨਤੀ ਕਰ ਰਹੇ ਹਨ, ਫਿਰ ਅਸੀਂ ਕਿਸ ਤਰ੍ਹਾ ਦੂਸਰਿਆਂ ਨੂੰ ਵਰ ਜਾਂ ਵਧਾਈ ਦੇਣ ਵਾਲੇ ਹੋ ਸਕਦੇ ਹਾਂ?
• ਸਭ ਕੁਝ ਅਕਾਲ ਪੁਰਖੁ ਦੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ?

         ਗੁਰਬਾਣੀ ਦੇ ਸਾਰੇ ਸਬਦ ਇਹੀ ਸਮਝਾਂਦੇ ਹਨ, ਸਤਿਗੁਰੂ ਪਾਸੋਂ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੀ ਦਾਤ ਮਿਲਦੀ ਹੈ, ਤੇ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਮਨੁੱਖ ਦੇ ਮਨ ਵਿਚ ਪੂਰਨ ਖਿੜਾਉ ਪੈਦਾ ਹੋ ਜਾਂਦਾ ਹੈ। ਵਾਧਾਈਆ ਆਪਣੇ ਆਪ ਆ ਕੇ ਮਨ ਵਿਚ ਵਜਦੀਆਂ ਹਨ, ਲੋਕਾਂ ਦੇ ਕਹਿਣ ਜਾਂ ਭੇਜਣ ਤੇ ਨਹੀਂ। ਵਧਾਈ ਲੈਣ ਲਈ ਗੁਰਮੁਖਿ ਬਣ ਕੇ ਅਕਾਲ ਪੁਰਖੁ ਦਾ ਨਾਮੁ ਆਪਣੇ ਹਿਰਦੇ ਅੰਦਰ ਟਿਕਾਣਾ ਹੈ। ਮਨ ਵਿਚ ਸ਼ਾਂਤੀ ਤਾਂ ਹੀ ਆ ਸਕਦੀ ਹੈ, ਤੇ ਵਧਾਈ ਤਾਂ ਹੀ ਵਜ ਸਕਦੀ ਹੈ, ਜੇਕਰ ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰ ਲਏ ਜਾਣ, ਤੇ ਗੁਰਬਾਣੀ ਦੁਆਰਾ ਉਸ ਅਕਾਲ ਪੁਰਖੁ ਨੂੰ ਪਛਾਣ ਲਿਆ ਜਾਵੇ। ਉਸ ਮਨੁੱਖ ਦੇ ਮਨ ਵਿਚ ਵਧਾਈ ਮਿਲ ਸਕਦੀ ਹੈ, ਜਿਸ ਮਨੁੱਖ ਨੂੰ ਪੂਰੇ ਗੁਰੂ ਦੁਆਰਾ ਅਕਾਲ ਪੁਰਖੁ ਪਿਆਰਾ ਲੱਗਣ ਲੱਗ ਪੈਂਦਾ ਹੈ, ਤੇ ਉਹ ਮਨੁੱਖ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਰਹਿੰਦਾ ਹੈ। ਵਧਾਈ ਦੇਣ ਦਾ ਹੱਕ ਸਿਰਫ ਤਾਂ ਸਿਰਫ ਸਤਿਗੁਰੂ ਜਾਂ ਅਕਾਲ ਪੁਰਖੁ ਦੇ ਹੱਥ ਵਿਚ ਹੀ ਹੈ, ਮਨੁੱਖ ਦੇ ਹੱਥ ਵਿਚ ਕੁਝ ਵੀ ਨਹੀਂ ਹੈ। ਇਸ ਸ੍ਰਿਸ਼ਟੀ ਵਿਚ ਜੋ ਕੁਝ ਵੀ ਹੋ ਰਿਹਾ ਹੈ, ਉਹ ਸਭ ਕੁਝ ਅਕਾਲ ਪੁਰਖੁ ਦੇ ਆਪਣੇ ਹੱਥ ਵਿਚ ਹੈ, ਸਦਾ ਆਨੰਦ ਤੇ ਚੜ੍ਹਦੀ ਕਲਾ ਬਣਾਈ ਰੱਖਣ ਵਾਲਾ ਵੀ ਅਕਾਲ ਪੁਰਖੁ ਆਪ ਹੀ ਹੈ, ਫਿਰ ਅਸੀਂ ਕਿਸੇ ਨੂੰ ਵਧਾਈ ਦੇਣ ਵਾਲੇ ਕਿਸ ਤਰ੍ਹਾਂ ਬਣ ਸਕਦੇ ਹਾਂ? 
         ਰੀਤੀ ਰਿਵਾਜ ਦੀ ਵਧਾਈ ਦੇਣ ਲਈ ਜਾਂ ਉਸ ਵਧਾਈ ਦਾ ਜਵਾਬ ਦੇਣ ਲਈ ਤਾਂ ਲੋਕੀ ਬਹੁਤ ਜਲਦੀ ਕਰਦੇ ਹਨ, ਪਰੰਤੂ ਫ਼ਤਹ (ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ) ਕਹਿਣ ਲਈ ਤੇ ਉਸ ਦਾ ਜਵਾਬ ਫ਼ਤਹ ਵਿਚ ਦੇਣ ਲਈ ਅਕਸਰ ਝਿਜਕ ਜਾਂਦੇ ਹਨ। ਫ਼ਤਹ ਦਾ ਜਵਾਬ ਪੂਰੇ ਦਿਲ ਅਤੇ ਮਾਣ ਨਾਲ ਫ਼ਤਹ ਵਿਚ ਹੀ ਦੇਣਾਂ ਚਾਹੀਦਾ ਹੈ, ਤਾਂ ਜੋ ਸਿੱਖ ਦੇ ਅੰਦਰ ਆਪਸੀ ਮਿਲਵਰਤਣ, ਸਾਂਝ, ਨਿਮਰਤਾ ਤੇ ਸਬਦ ਗੁਰੂ ਪ੍ਰਤੀ ਪਿਆਰ ਪੈਦਾ ਹੋ ਸਕੇ। 
ਵਾਹਿਗੁਰੂ Þ ਵਾਹਿ + ਗੁਰੂ = ਅਕਾਲ ਪੁਰਖੁ ਦੀ ਉਸਤਤ + ਗੁਰੂ (ਸਬਦ) ਦੁਆਰਾ Þ
ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਉਸਤਤ ਕਰਨੀ ਹੈ Þ
ਗੁਰਬਾਣੀ ਵਿਚ ਸਮਝਾਏ ਗਏ ਮਾਰਗ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਤੇ ਰਜਾ ਵਿਚ ਚਲਣਾ Þ
“ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ”

         ਗੁਰੂ ਸਾਹਿਬ ਸਮਝਾਂਦੇ ਹਨ, ਕਿ ਮੈਂ ਇਹੋ ਜਿਹੀ ਰੀਤ ਨੂੰ ਸਾੜ ਦਿਆਂ, ਜਿਸ ਕਰਕੇ ਪਿਆਰਾ ਅਕਾਲ ਪੁਰਖੁ ਮੈਨੂੰ ਵਿਸਰ ਜਾਏ। ਪ੍ਰੇਮ ਉਹੋ ਹੀ ਚੰਗਾ ਹੈ, ਜਿਸ ਨਾਲ ਅਕਾਲ ਪੁਰਖੁ ਦੇ ਦਰ ਤੇ ਇੱਜ਼ਤ ਬਣੀ ਰਹੇ।
ਮਹਲਾ ੧ ॥ ਜਾਲਉ ਐਸੀ ਰੀਤਿ ਜਿਤੁ ਮੈ ਪਿਆਰਾ ਵੀਸਰੈ ॥ ਨਾਨਕ ਸਾਈ ਭਲੀ ਪਰੀਤਿ ਜਿਤੁ ਸਾਹਿਬ ਸੇਤੀ ਪਤਿ ਰਹੈ ॥੨॥ (੫੯੦)

         ਆਓ ਸਾਰੇ ਜਾਣੇ ਰੀਤੀ ਰਿਵਾਜ ਤਿਆਗ ਕੇ ਗੁਰੂ ਗਰੰਥ ਸਾਹਿਬ ਵਿਚ ਅੰਕਿਤ ਬਾਣੀ ਦੁਆਰਾ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਵਸਾਈਏ, ਸਤਿਗੁਰੂ ਦੀ ਕਿਰਪਾ ਨਾਲ ਆਪਣੇ ਅੰਦਰੋਂ ਪਾਪ ਦੂਰ ਕਰੀਏ, ਤਾਂ ਜੋ ਅਕਾਲ ਪੁਰਖੁ ਦੀ ਮਿਹਰ ਸਦਕਾ ਸਾਡੇ ਮਨ ਵਿਚ ਸ਼ਾਂਤੀ ਤਾਂ ਸਕੇ, ਤੇ ਆਪਣੇ ਆਪ ਵਧਾਈ ਵਜ ਸਕੇ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ  ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ 

Ramkli Mehla 1, Dakhni, Onkaar

Continues from the last month…

Interestingly, contrary to the progressive-Sikh groups, the Guru points out the life and its forms in context of getting rid of its cycle; please read on, it is about not indulging in Maya but in His love:

ਜੋ ਆਵਹਿ ਸੇ ਜਾਹਿ ਫੁਨਿ ਆਇ ਗਏ ਪਛੁਤਾਹਿ ॥
ਲਖ ਚਉਰਾਸੀਹ ਮੇਦਨੀ ਘਟੈ ਨ ਵਧੈ ਉਤਾਹਿ ॥
ਸੇ ਜਨ ਉਬਰੇ ਜਿਨ ਹਰਿ ਭਾਇਆ ॥ ਧੰਧਾ ਮੁਆ ਵਿਗੂਤੀ ਮਾਇਆ ॥
ਜੋ ਦੀਸੈ ਸੋ ਚਾਲਸੀ ਕਿਸ ਕਉ ਮੀਤੁ ਕਰੇਉ ॥
ਜੀਉ ਸਮਪਉ ਆਪਣਾ ਤਨੁ ਮਨੁ ਆਗੈ ਦੇਉ ॥
ਅਸਥਿਰੁ ਕਰਤਾ ਤੂ ਧਣੀ ਤਿਸ ਹੀ ਕੀ ਮੈ ਓਟ ॥
ਗੁਣ ਕੀ ਮਾਰੀ ਹਉ ਮੁਈ ਸਬਦਿ ਰਤੀ ਮਨਿ ਚੋਟ ॥੪੩॥

Jo āvahi se jāhi fun ā-e ga-e pacẖẖuṯāhi.

Lakẖ cẖa-orāsīh meḏnī gẖatai na vaḏẖai uṯāhi.

Se jan ubre jin har bẖā-i-ā. Ḏẖanḏẖā mu-ā vigūṯī mā-i-ā.

Jo ḏīsai so cẖālsī kis ka-o mīṯ kare-o.

Jī-o sampa-o āpṇā ṯan man āgai ḏe-o.

Asthir karṯā ṯū ḏẖaṇī ṯis hī kī mai ot.

Guṇ kī mārī ha-o mu-ī sabaḏ raṯī man cẖot. ||43||

In essence: Those who come shall go also; being into Maya, they continue to repent. For them, there are eighty-four kinds of existences that do not decrease or increase. Those ones who are in love with the Creator are saved, because in His love, their desire for worldly valuables goes away and their strife ends. Whoever we see is bound to go; whom should we befriend? Only permanent is the eternal Creator who is my support and I surrender my mind and body to Him. Through the Guru’s instruction, the mind is inspired. With the virtue of praising the Creator, one’s conceit (ਹਉ) is eradicated.

     In the following, the Guru asks the followers to follow what is being said instead of falling for the Maya pursuits:

ਰਾਣਾ ਰਾਉ ਨ ਕੋ ਰਹੈ ਰੰਗੁ ਨ ਤੁੰਗੁ ਫਕੀਰੁ ॥
ਵਾਰੀ ਆਪੋ ਆਪਣੀ ਕੋਇ ਨ ਬੰਧੈ ਧੀਰ ॥
ਰਾਹੁ ਬੁਰਾ ਭੀਹਾਵਲਾ ਸਰ ਡੂਗਰ ਅਸਗਾਹ ॥
ਮੈ ਤਨਿ ਅਵਗਣ ਝੁਰਿ ਮੁਈ ਵਿਣੁ ਗੁਣ ਕਿਉ ਘਰਿ ਜਾਹ ॥
ਗੁਣੀਆ ਗੁਣ ਲੇ ਪ੍ਰਭ ਮਿਲੇ ਕਿਉ ਤਿਨ ਮਿਲਉ ਪਿਆਰਿ ॥
ਤਿਨ ਹੀ ਜੈਸੀ ਥੀ ਰਹਾਂ ਜਪਿ ਜਪਿ ਰਿਦੈ ਮੁਰਾਰਿ ॥
ਅਵਗੁਣੀ ਭਰਪੂਰ ਹੈ ਗੁਣ ਭੀ ਵਸਹਿ ਨਾਲਿ ॥
ਵਿਣੁ ਸਤਗੁਰ ਗੁਣ ਨ ਜਾਪਨੀ ਜਿਚਰੁ ਸਬਦਿ ਨ ਕਰੇ ਬੀਚਾਰੁ ॥੪੪॥

Rāṇā rā-o na ko rahai rang na ṯung fakīr.

Vārī āpo āpṇī ko-e na banḏẖai ḏẖīr.

Rāhu burā bẖīhāvalā sar dūgar asgāh.

Mai ṯan avgaṇ jẖur mu-ī viṇ guṇ ki-o gẖar jāh.

Guṇī-ā guṇ le parabẖ mile ki-o ṯin mila-o pi-ār.

Ŧin hī jaisī thī rahāʼn jap jap riḏai murār.

Avguṇī bẖarpūr hai guṇ bẖī vasėh nāl.

Viṇ saṯgur guṇ na jāpnī jicẖar sabaḏ na kare bīcẖār. ||44||

In essence: None of the kings, or the nobles, or the poor, or the rich, or the beggar is to stay here (forever). All go by their turns; no one can comfort others (because one who comforts others has to go also). The path is pernicious and dreadful; it’s like passing through impassable ocean. I suffer horribly in repentance because of my bad deeds. Without any virtue, how can I go to my home (to my Master). The virtuous ones have met Ekankar, how can I meet Him? (Answer) If I contemplate and remember Ekankar in my mind, I can also be virtuous like them. The mortal is filled with sins but virtues are also within him. Without having the Satiguru and practicing his shabda, the virtues are not realized

ਲਸਕਰੀਆ ਘਰ ਸੰਮਲੇ ਆਏ ਵਜਹੁ ਲਿਖਾਇ ॥
ਕਾਰ ਕਮਾਵਹਿ ਸਿਰਿ ਧਣੀ ਲਾਹਾ ਪਲੈ ਪਾਇ ॥
ਲਬੁ ਲੋਭੁ ਬੁਰਿਆਈਆ ਛੋਡੇ ਮਨਹੁ ਵਿਸਾਰਿ ॥
ਗੜਿ ਦੋਹੀ ਪਾਤਿਸਾਹ ਕੀ ਕਦੇ ਨ ਆਵੈ ਹਾਰਿ ॥
ਚਾਕਰੁ ਕਹੀਐ ਖਸਮ ਕਾ ਸਉਹੇ ਉਤਰ ਦੇਇ ॥
ਵਜਹੁ ਗਵਾਏ ਆਪਣਾ ਤਖਤਿ ਨ ਬੈਸਹਿ ਸੇਇ ॥
ਪ੍ਰੀਤਮ ਹਥਿ ਵਡਿਆਈਆ ਜੈ ਭਾਵੈ ਤੈ ਦੇਇ ॥
ਆਪਿ ਕਰੇ ਕਿਸੁ ਆਖੀਐ ਅਵਰੁ ਨ ਕੋਇ ਕਰੇਇ ॥੪੫॥

Laskarī-ā gẖar sammle ā-e vajahu likẖā-e.

Kār kamāvėh sir ḏẖaṇī lāhā palai pā-e.

Lab lobẖ buri-ā-ī-ā cẖẖode manhu visār.

Gaṛ ḏohī pāṯisāh kī kaḏe na āvai hār.

Cẖākar kahī-ai kẖasam kā sa-uhe uṯar ḏe-e.

Vajahu gavā-e āpṇā ṯakẖaṯ na baisėh se-e.

Parīṯam hath vaḏi-ā-ī-ā jai bẖāvai ṯai ḏe-e.

Āp kare kis ākẖī-ai avar na ko-e kare-i. ||45||

In essence: Like the soldiers, the beings are in their bodies to act according to the allotted pay (support of life); those who praise Akalpurakh get profit of it. They abandon greed and sins; they praise Akalpurakh loudly and never get defeated (by negative forces because they praise Him and take His ordinance happily). How that person who questions his Master can be called a servant? Such a person loses His support and a chance to sit on a throne of eternal bliss. All glories are in the hands of my Beloved (Akalpurakh); He gives to that one with whom He is pleased. Before whom we can cry for help? He is doing everything; no one can do at his/her own.

ਬੀਜਉ ਸੂਝੈ ਕੋ ਨਹੀ ਬਹੈ ਦੁਲੀਚਾ ਪਾਇ ॥
ਨਰਕ ਨਿਵਾਰਣੁ ਨਰਹ ਨਰੁ ਸਾਚਉ ਸਾਚੈ ਨਾਇ ॥
ਵਣੁ ਤ੍ਰਿਣੁ ਢੂਢਤ ਫਿਰਿ ਰਹੀ ਮਨ ਮਹਿ ਕਰਉ ਬੀਚਾਰੁ ॥
ਲਾਲ ਰਤਨ ਬਹੁ ਮਾਣਕੀ ਸਤਿਗੁਰ ਹਾਥਿ ਭੰਡਾਰੁ ॥
ਊਤਮੁ ਹੋਵਾ ਪ੍ਰਭੁ ਮਿਲੈ ਇਕ ਮਨਿ ਏਕੈ ਭਾਇ ॥
ਨਾਨਕ ਪ੍ਰੀਤਮ ਰਸਿ ਮਿਲੇ ਲਾਹਾ ਲੈ ਪਰਥਾਇ ॥
ਰਚਨਾ ਰਾਚਿ ਜਿਨਿ ਰਚੀ ਜਿਨਿ ਸਿਰਿਆ ਆਕਾਰੁ ॥
ਗੁਰਮੁਖਿ ਬੇਅੰਤੁ ਧਿਆਈਐ ਅੰਤੁ ਨ ਪਾਰਾਵਾਰੁ ॥੪੬॥

Bīja-o sūjẖai ko nahī bahai ḏulīcẖā pā-e.

Narak nivāraṇ narah nar sācẖa-o sācẖai nā-e.

Vaṇ ṯariṇ dẖūdẖaṯ fir rahī man mėh kara-o bīcẖār.

Lāl raṯan baho māṇkī saṯgur hāth bẖandār.

Ūṯam hovā parabẖ milai ik man ekai bẖā-e.

Nānak parīṯam ras mile lāhā lai parthā-e.

Racẖnā rācẖ jin racẖī jin siri-ā ākār.

Gurmukẖ be-anṯ ḏẖi-ā-ī-ai anṯ na pārāvār. ||46||

In essence: I don’t see any other one, who is an eternal Master of all like Ekankar. Through the praise of His name, the eternal Master, who wards off miseries and pains, is obtained. After wandering through jungles and so on, now I have understood that the treasure of gems, jewels and pearls (virtues) is in the hand of the Satiguru; through him I can meet Ekankar by becoming sublime, pure and virtuous by falling in love sincerely with Him only. Oh Nanak! Those who are imbued with Him earn profit hereafter. Ekankar, who created the creation and the forms, is infinite and without limits; He can be meditated on through the Guru’s guidance.

Page 936 – 937

ੜਾੜੈ ਰੂੜਾ ਹਰਿ ਜੀਉ ਸੋਈ ॥ ਤਿਸੁ ਬਿਨੁ ਰਾਜਾ ਅਵਰੁ ਨ ਕੋਈ ॥
ੜਾੜੈ ਗਾਰੁੜੁ ਤੁਮ ਸੁਣਹੁ ਹਰਿ ਵਸੈ ਮਨ ਮਾਹਿ ॥
ਗੁਰ ਪਰਸਾਦੀ ਹਰਿ ਪਾਈਐ ਮਤੁ ਕੋ ਭਰਮਿ ਭੁਲਾਹਿ ॥
ਸੋ ਸਾਹੁ ਸਾਚਾ ਜਿਸੁ ਹਰਿ ਧਨੁ ਰਾਸਿ ॥ ਗੁਰਮੁਖਿ ਪੂਰਾ ਤਿਸੁ ਸਾਬਾਸਿ ॥
ਰੂੜੀ ਬਾਣੀ ਹਰਿ ਪਾਇਆ ਗੁਰ ਸਬਦੀ ਬੀਚਾਰਿ ॥
ਆਪੁ ਗਇਆ ਦੁਖੁ ਕਟਿਆ ਹਰਿ ਵਰੁ ਪਾਇਆ ਨਾਰਿ ॥੪੭॥

ṛāṛai rūṛā har jī-o so-ī. Ŧis bin rājā avar na ko-ī.

ṛāṛai gāruṛ ṯum suṇhu har vasai man māhi.

Gur parsādī har pā-ī-ai maṯ ko bẖaram bẖulāhi.

So sāhu sācẖā jis har ḏẖan rās. Gurmukẖ pūrā ṯis sābās.

Rūṛī baṇī har pā-i-ā gur sabḏī bīcẖār.

Āp ga-i-ā ḏukẖ kati-ā har var pā-i-ā nār. ||47||

In essence: My Master is the most beauteous one; there is no other King but Him. (Oh Pundit!) You listen to the Guru’s mantra; Akalpurakh will come to dwell in you. No one should be in any illusion that without the Guru’s blessings, Akalpurakh is obtained. Only that person who has the wealth of His name is rich. Such a person becomes perfect and praiseworthy with the Guru’s blessings. The Guru’s shabda is beauteous; by reflecting on it, Akalpurakh is obtained. As the soul-bride’s “self” (conceit) is eliminated, her pains are eradicated and she attains her Spouse, Akalpurakh.

     Regardless how much wealth we accumulate, it never gives us happiness that can last  forever; nonetheless, living in His love fills us with everlasting bliss:

ਸੁਇਨਾ ਰੁਪਾ ਸੰਚੀਐ ਧਨੁ ਕਾਚਾ ਬਿਖੁ ਛਾਰੁ ॥
ਸਾਹੁ ਸਦਾਏ ਸੰਚਿ ਧਨੁ ਦੁਬਿਧਾ ਹੋਇ ਖੁਆਰੁ ॥
ਸਚਿਆਰੀ ਸਚੁ ਸੰਚਿਆ ਸਾਚਉ ਨਾਮੁ ਅਮੋਲੁ ॥
ਹਰਿ ਨਿਰਮਾਇਲੁ ਊਜਲੋ ਪਤਿ ਸਾਚੀ ਸਚੁ ਬੋਲੁ ॥
ਸਾਜਨੁ ਮੀਤੁ ਸੁਜਾਣੁ ਤੂ ਤੂ ਸਰਵਰੁ ਤੂ ਹੰਸੁ ॥
ਸਾਚਉ ਠਾਕੁਰੁ ਮਨਿ ਵਸੈ ਹਉ ਬਲਿਹਾਰੀ ਤਿਸੁ ॥
ਮਾਇਆ ਮਮਤਾ ਮੋਹਣੀ ਜਿਨਿ ਕੀਤੀ ਸੋ ਜਾਣੁ ॥
ਬਿਖਿਆ ਅੰਮ੍ਰਿਤੁ ਏਕੁ ਹੈ ਬੂਝੈ ਪੁਰਖੁ ਸੁਜਾਣੁ ॥੪੮॥

Su-inā rupā sancẖī-ai ḏẖan kācẖā bikẖ cẖẖār.

Sāhu saḏā-e sancẖ ḏẖan ḏubiḏẖā ho-e kẖu-ār.

Sacẖi-ārī sacẖ sancẖi-ā sācẖa-o nām amol.

Har nirmā-il ūjlo paṯ sācẖī sacẖ bol.

Sājan mīṯ sujāṇ ṯū ṯū sarvar ṯū hans.

Sācẖa-o ṯẖākur man vasai ha-o balihārī ṯis.

Mā-i-ā mamṯā mohṇī jin kīṯī so jāṇ.

Bikẖi-ā amriṯ ek hai būjẖai purakẖ sujāṇ. ||48||

In essence: Usually we gather gold, silver, and wealth, but they are like poison and ashes/temporary. Those who gather wealth are called bankers, but their dilemma and duality waste their lives. The true ones gather Akalpurakh’s name that is invaluable. Those who remember the immaculate and pure Creator get true honor and respect; they say “Oh Akalpurakh! You are our beloved friend; you are all wise; you are the tank and its swan as well.” I sacrifice to those in whose minds the true Master dwells. (So, you) Only recognize Akalpurakh who has created the bewitching Maya. Those who have realized the all-wise Akalpurakh deem good and bad as the same (bitter or sweet comes from the same source: Akalpurakh).

ਖਿਮਾ ਵਿਹੂਣੇ ਖਪਿ ਗਏ ਖੂਹਣਿ ਲਖ ਅਸੰਖ ॥
ਗਣਤ ਨ ਆਵੈ ਕਿਉ ਗਣੀ ਖਪਿ ਖਪਿ ਮੁਏ ਬਿਸੰਖ ॥
ਖਸਮੁ ਪਛਾਣੈ ਆਪਣਾ ਖੂਲੈ ਬੰਧੁ ਨ ਪਾਇ ॥
ਸਬਦਿ ਮਹਲੀ ਖਰਾ ਤੂ ਖਿਮਾ ਸਚੁ ਸੁਖ ਭਾਇ ॥
ਖਰਚੁ ਖਰਾ ਧਨੁ ਧਿਆਨੁ ਤੂ ਆਪੇ ਵਸਹਿ ਸਰੀਰਿ ॥
ਮਨਿ ਤਨਿ ਮੁਖਿ ਜਾਪੈ ਸਦਾ ਗੁਣ ਅੰਤਰਿ ਮਨਿ ਧੀਰ ॥
ਹਉਮੈ ਖਪੈ ਖਪਾਇਸੀ ਬੀਜਉ ਵਥੁ ਵਿਕਾਰੁ ॥
ਜੰਤ ਉਪਾਇ ਵਿਚਿ ਪਾਇਅਨੁ ਕਰਤਾ ਅਲਗੁ ਅਪਾਰੁ ॥੪੯॥

Kẖimā vihūṇe kẖap ga-e kẖūhaṇ lakẖ asaʼnkẖ.

Gaṇaṯ na āvai ki-o gaṇī kẖap kẖap mu-e bisankẖ.

Kẖasam pacẖẖāṇai āpṇā kẖūlai banḏẖ na pā-e.

Sabaḏ mahlī kẖarā ṯū kẖimā sacẖ sukẖ bẖā-e.

Kẖaracẖ kẖarā ḏẖan ḏẖi-ān ṯū āpe vasėh sarīr.

Man ṯan mukẖ jāpai saḏā guṇ anṯar man ḏẖīr.

Ha-umai kẖapai kẖapā-isī bīja-o vath vikār.

Janṯ upā-e vicẖ pā-i-an karṯā alag apār. ||49||

In essence: Lacking tolerance, innumerable numbers of people have perished; their count is not possible; how can I count them? All of them have perished being distressed and bothered. When one understands the eternal Master, one becomes broadminded and one’s chains of narrow-mindedness go away. Oh Ekankar! Through the Guru’s shabda, one sees you and attains virtues of forgiveness and peace. You become one’s support, wealth, and concentration. You become manifest in one, and one’s mind is stilled. And one starts praising you extremely; however, (and opposite of it) in self-conceit, the beings, without His name, are distracted by Maya and get ruined. (Look at His play!) The infinite Creator Himself remains detached though He has created the beings and put conceit in them.

      Here are few words on the wealth for which the world has gone crazy and to gain it, it remembers Him as well. Isn’t it sad that His love that frees us from all worries remains unimportant to us?

ਸ੍ਰਿਸਟੇ ਭੇਉ ਨ ਜਾਣੈ ਕੋਇ ॥ ਸ੍ਰਿਸਟਾ ਕਰੈ ਸੁ ਨਿਹਚਉ ਹੋਇ ॥
ਸੰਪੈ ਕਉ ਈਸਰੁ ਧਿਆਈਐ ॥ ਸੰਪੈ ਪੁਰਬਿ ਲਿਖੇ ਕੀ ਪਾਈਐ ॥
ਸੰਪੈ ਕਾਰਣਿ ਚਾਕਰ ਚੋਰ ॥ ਸੰਪੈ ਸਾਥਿ ਨ ਚਾਲੈ ਹੋਰ ॥
ਬਿਨੁ ਸਾਚੇ ਨਹੀ ਦਰਗਹ ਮਾਨੁ ॥ ਹਰਿ ਰਸੁ ਪੀਵੈ ਛੁਟੈ ਨਿਦਾਨਿ ॥੫੦॥

Sariste bẖe-o na jāṇai ko-e. Saristā karai so nihcẖa-o ho-e.

Sampai ka-o īsar ḏẖi-ā-ī-ai. Sampai purab likẖe kī pā-ī-ai.

Sampai kāraṇ cẖākar cẖor. Sampai sāth na cẖālai hor.

Bin sācẖe nahī ḏargėh mān. Har ras pīvai cẖẖutai niḏān. ||50||

In essence: No one knows the secret of the Creator; it happens what the Creator does assuredly. People contemplate Him to get wealth; however, one gets as per His will (preordained-writ). Because of the wealth, the people become servants and thieves; however, it doesn’t go with anyone; after one’s death, someone other owns it. Without His true name, there is no honor given by Him. One who drinks Ekankar’s elixir (His name-love) gets liberated from this (the wealth-slavery).

        In the following stanza, the Guru makes clear what a seeker needs to do to realize the eternal Creator. Thus, it becomes clear that without falling in love with Him, we remain stuck in the Maya quagmire. Following the Guru’s guidance can be considered a Sikh’s goal of life while living in this Maya dominated world:

ਹੇਰਤ ਹੇਰਤ ਹੇ ਸਖੀ ਹੋਇ ਰਹੀ ਹੈਰਾਨੁ ॥
ਹਉ ਹਉ ਕਰਤੀ ਮੈ ਮੁਈ ਸਬਦਿ ਰਵੈ ਮਨਿ ਗਿਆਨੁ ॥
ਹਾਰ ਡੋਰ ਕੰਕਨ ਘਣੇ ਕਰਿ ਥਾਕੀ ਸੀਗਾਰੁ ॥
ਮਿਲਿ ਪ੍ਰੀਤਮ ਸੁਖੁ ਪਾਇਆ ਸਗਲ ਗੁਣਾ ਗਲਿ ਹਾਰੁ ॥
ਨਾਨਕ ਗੁਰਮੁਖਿ ਪਾਈਐ ਹਰਿ ਸਿਉ ਪ੍ਰੀਤਿ ਪਿਆਰੁ ॥
ਹਰਿ ਬਿਨੁ ਕਿਨਿ ਸੁਖੁ ਪਾਇਆ ਦੇਖਹੁ ਮਨਿ ਬੀਚਾਰਿ ॥
ਹਰਿ ਪੜਣਾ ਹਰਿ ਬੁਝਣਾ ਹਰਿ ਸਿਉ ਰਖਹੁ ਪਿਆਰੁ ॥
ਹਰਿ ਜਪੀਐ ਹਰਿ ਧਿਆਈਐ ਹਰਿ ਕਾ ਨਾਮੁ ਅਧਾਰੁ ॥੫੧॥

Heraṯ heraṯ he sakẖī ho-e rahī hairān.

Ha-o ha-o karṯī mai mu-ī sabaḏ ravai man gi-ān.

Hār dor kankan gẖaṇe kar thākī sīgār.

Mil parīṯam sukẖ pā-i-ā sagal guṇā gal hār.

Nānak gurmukẖ pā-ī-ai har si-o parīṯ pi-ār.

Har bin kin sukẖ pā-i-ā ḏekẖhu man bīcẖār.

Har paṛ-ṇā har bujẖ-ṇā har si-o rakẖahu pi-ār.

Har japī-ai har ḏẖi-ā-ī-ai har kā nām aḏẖār. ||51||

In essence: I am wonder-struck to see that my ‘self-conceit’ is gone; my mind is attached to the Guru’s shabda and I have attained the divine knowledge”. I am weary of wearing of necklace, hair-strings, and bracelets (I am tired of making religious show); however, after meeting my Beloved Ekankar, I am in peace, and now I wear the garlands of virtues. Oh Nanak! Through the Guru, love for Ekankar is attained (developed). Check out by pondering over it, without Ekankar, none has obtained peace. (The Guru’s advice is that) Read about Ekankar, understand Him, and be in love with Him. Have Ekankar’s support, recite His name and meditate on His name.

ਲੇਖੁ ਨ ਮਿਟਈ ਹੇ ਸਖੀ ਜੋ ਲਿਖਿਆ ਕਰਤਾਰਿ ॥
ਆਪੇ ਕਾਰਣੁ ਜਿਨਿ ਕੀਆ ਕਰਿ ਕਿਰਪਾ ਪਗੁ ਧਾਰਿ ॥
ਕਰਤੇ ਹਥਿ ਵਡਿਆਈਆ ਬੂਝਹੁ ਗੁਰ ਬੀਚਾਰਿ ॥
ਲਿਖਿਆ ਫੇਰਿ ਨ ਸਕੀਐ ਜਿਉ ਭਾਵੀ ਤਿਉ ਸਾਰਿ ॥
ਨਦਰਿ ਤੇਰੀ ਸੁਖੁ ਪਾਇਆ ਨਾਨਕ ਸਬਦੁ ਵੀਚਾਰਿ ॥
ਮਨਮੁਖ ਭੂਲੇ ਪਚਿ ਮੁਏ ਉਬਰੇ ਗੁਰ ਬੀਚਾਰਿ ॥
ਜਿ ਪੁਰਖੁ ਨਦਰਿ ਨ ਆਵਈ ਤਿਸ ਕਾ ਕਿਆ ਕਰਿ ਕਹਿਆ ਜਾਇ ॥
ਬਲਿਹਾਰੀ ਗੁਰ ਆਪਣੇ ਜਿਨਿ ਹਿਰਦੈ ਦਿਤਾ ਦਿਖਾਇ ॥੫੨॥

Lekẖ na mit-ī he sakẖī jo likẖi-ā karṯār.

Āpe kāraṇ jin kī-ā kar kirpā pag ḏẖār.

Karṯe hath vaḏi-ā-ī-ā būjẖhu gur bīcẖār.

Likẖi-ā fer na sakī-ai ji-o bẖāvī ṯi-o sār.

Naḏar ṯerī sukẖ pā-i-ā Nānak sabaḏ vīcẖār.

Manmukẖ bẖūle pacẖ mu-e ubre gur bīcẖār.

Jė purakẖ naḏar na āvī ṯis kā ki-ā kar kahi-ā jā-e.

Balihārī gur āpṇe jin hirḏai ḏiṯā ḏikẖā-e. ||52||

In essence: Oh, my friend! Akalpurakh’s scribed writ cannot be erased. The Creator, who has created the universe, comes into mind (is met) with His grace. By reflecting on the Guru’s instructions, it is understood that all the glories are in the Creator’s hands. His scribed writ cannot be changed. Oh Nanak! Say: Oh Akalpurakh! Take care of us as it pleases you. With your grace, by reflecting on your name, peace is obtained. Those who are mind-slaves pass through miseries, but those who followed the Guru are saved. What can be said about Akalpurakh, who is not seen? I sacrifice to my Guru, who has shown Him within.  

          Whoever claims to be a religious teacher, must inspire the seekers to get attached to Ekankar by stilling his (her) mind in His love; only such a teacher deserves to be called educated; nonetheless, that teacher who only follows his mind falls in the trap of Maya:

(Page 937 – 938)

ਪਾਧਾ ਪੜਿਆ ਆਖੀਐ ਬਿਦਿਆ ਬਿਚਰੈ ਸਹਜਿ ਸੁਭਾਇ ॥
ਬਿਦਿਆ ਸੋਧੈ ਤਤੁ ਲਹੈ ਰਾਮ ਨਾਮ ਲਿਵ ਲਾਇ ॥
ਮਨਮੁਖੁ ਬਿਦਿਆ ਬਿਕ੍ਰਦਾ ਬਿਖੁ ਖਟੇ ਬਿਖੁ ਖਾਇ ॥
ਮੂਰਖੁ ਸਬਦੁ ਨ ਚੀਨਈ ਸੂਝ ਬੂਝ ਨਹ ਕਾਇ ॥੫੩॥

Pāḏẖā paṛi-ā ākẖī-ai biḏi-ā bicẖrai sahj subẖā-e.

Biḏi-ā soḏẖai ṯaṯ lahai rām nām liv lā-e.

Manmukẖ biḏi-ā bikarḏā bikẖ kẖate bikẖ kẖā-e.

Mūrakẖ sabaḏ na cẖīn-ī sūjẖ būjẖ nah kā-e. ||53||

In essence: Only that Pundit who learns to live by stilling his mind (in peace) is really educated. Through the education, he understands Akalpurakh, the Origin of everything and remains imbued with His name. The mind-slave sells the knowledge he has. Thus, he earns poison and consumes poison. Because the foolish pundit has no understanding (of Akalpurakh), he doesn’t contemplate His name.

ਪਾਧਾ ਗੁਰਮੁਖਿ ਆਖੀਐ ਚਾਟੜਿਆ ਮਤਿ ਦੇਇ ॥
ਨਾਮੁ ਸਮਾਲਹੁ ਨਾਮੁ ਸੰਗਰਹੁ ਲਾਹਾ ਜਗ ਮਹਿ ਲੇਇ ॥
ਸਚੀ ਪਟੀ ਸਚੁ ਮਨਿ ਪੜੀਐ ਸਬਦੁ ਸੁ ਸਾਰੁ ॥
ਨਾਨਕ ਸੋ ਪੜਿਆ ਸੋ ਪੰਡਿਤੁ ਬੀਨਾ ਜਿਸੁ ਰਾਮ ਨਾਮੁ ਗਲਿ ਹਾਰੁ ॥੫੪॥੧॥

Pāḏẖā gurmukẖ ākẖī-ai cẖātṛi-ā maṯ ḏe-e.

Nām samālahu nām sangrahu lāhā jag mėh le-e.

Sacẖī patī sacẖ man paṛī-ai sabaḏ so sār.

Nānak so paṛi-ā so pandiṯ bīnā jis rām nām gal hār. ||54||1||

In essence: A true Guru’s follower is actually a Pundit who educates his disciples to contemplate Ekankar’s name and tells them that only profit in this world is to gather (be with Him) His name. A true patti (education) is to implant Ekankar in the mind; the Pundit should teach his disciples to contemplate Guru’s shabda. Oh Nanak! That person alone is a wise scholar, who has the garland of Ekankar’s name (It means: to be completely in love with Akalpurakh).

      In a nut shell, it can be said that the Guru states that those who, forgetting the eternal Creator, worship other entities are in spiritual darkness; none is beyond His ordinance and all are subject to come and go from this planet but the Eternal Creator. To realize Him, a true Guru, who has realized Him, is needed, but the Guru’s guidance to realize Him comes only through His blessings, and to have His blessings, one needs to tread on a virtuous path free from greed, conceit, anger, lust and deep attachment. Once one becomes virtuous through the Guru’s guidance, one remains focus on Ekankar, the eternal Creator. Having fear and love for Him, one gets rid of the Maya pursuits and remains in love with the Creator; consequently, Ekankaar blesses the Guru-oriented seeker. Then, loving the world creates no problem. Always remember that it is the attachment of the world that takes the seeker’s focus away from the Creator.

Completed

Wishes

Gurdeep Singh

ਗੁਰਬਾਣੀ ਸਾਨੂੰ ਅੱਖਾਂ ਮੀਟਣ ਲਈ ਸਿਖਿਆ ਨਹੀਂ ਦਿੰਦੀ ਹੈ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

Gurmat does not teach us for closing the eyes

               ਲੋਕਾਂ ਦੇ ਵੱਖ ਵੱਖ ਤਰ੍ਹਾਂ ਦੇ ਵਿਸ਼ਵਾਸਾਂ ਤੇ ਰਵਾਇਤਾ ਅਨੁਸਾਰ ਦੁਨੀਆਂ ਵਿਚ ਅਨੇਕਾਂ ਧਰਮ ਚਲ ਰਹੇ ਹਨ। ਧਰਮ ਦੀ ਗੱਲ ਮਨੁੱਖ ਦੇ ਮਨ ਅੰਦਰੋਂ ਤੇ ਉਸ ਦੀ ਸੋਚ ਵਿਚੋਂ ਸ਼ੁਰੂ ਹੁੰਦੀ ਹੈ। ਜੇਕਰ ਧਰਮ ਬਾਹਰੀ ਕਰਮ ਕਾਂਢ ਤੇ ਵਿਖਾਵਾ ਹੀ ਹੈ ਤਾਂ ਅਜੇਹਾ ਧਰਮ ਇਕ ਪਾਖੰਡ ਬਣ ਕੇ ਹੀ ਰਹਿ ਜਾਂਦਾ ਹੈ। ਗੁਰੂ ਸਾਹਿਬ ਤਾਂ ਸਾਨੂੰ ਅੱਖਾਂ ਖੋਲ ਕੇ ਗੁਰਬਾਣੀ ਸੁਣਨ, ਸਮਝਣ ਤੇ ਵੀਚਾਰਨ ਲਈ ਸਿਖਿਆ ਦਿੰਦੇ ਹਨ, ਪਰੰਤੂ ਅਸੀਂ ਦੂਸਰਿਆਂ ਦੇ ਭੰਬਲ ਭੂਸਿਆਂ ਵਿਚ ਫਸ ਕੇ ਤੇ ਅੱਖਾਂ ਮੀਟ ਕੇ ਅਗਿਆਨਤਾ ਵਲ ਜਾ ਰਹੇ ਹਾਂ।
               ਇਹ ਮਨੁੱਖਾ ਜਨਮ ਦਾ ਸਮਾਂ ਅੱਖਾਂ ਮੀਟਣ ਤੇ ਨੱਕ ਫੜਨ ਵਾਸਤੇ ਨਹੀਂ ਹੈ, ਅਜੇਹਾ ਕਰਨ ਨਾਲ ਅਕਾਲ ਪੁਰਖੁ ਦਾ ਮੇਲ ਨਹੀਂ ਹੁੰਦਾ, ਤੇ ਨਾ ਹੀ ਇਹ ਉੱਚੇ ਆਚਰਨ ਦਾ ਇਹ ਕੋਈ ਤਰੀਕਾ ਹੈ। ਇਨ੍ਹਾਂ ਤਰੀਕਿਆਂ ਰਾਹੀਂ ਜਗਤ ਦੇ ਅਨੇਕਾਂ ਪਵਿਤਰ ਹਿਰਦੇ ਵੀ ਗੰਦੇ ਹੋ ਜਾਂਦੇ ਹਨ, ਇਸ ਤਰ੍ਹਾਂ ਜਗਤ ਵਿਕਾਰਾਂ ਵਿਚ ਡੁੱਬਣ ਲੱਗ ਪੈਂਦਾ ਹੈ। ਜਗਤ ਵਿਚ ਅਕਾਲ ਪੁਰਖੁ ਦਾ ਨਾਮੁ ਸਿਮਰਨਾ ਹੋਰ ਸਾਰੇ ਕੰਮਾਂ ਨਾਲੋਂ ਸ੍ਰੇਸ਼ਟ ਹੈ। ਜੇਹੜੇ ਲੋਕ ਅੱਖਾਂ ਤਾਂ ਮੀਟਦੇ ਹਨ, ਨੱਕ ਵੀ ਫੜਦੇ ਹਨ, ਉਹ ਲੋਕ ਇਸ ਜਗਤ ਨੂੰ ਭੁਲੇਖਿਆਂ ਵਿਚ ਲਾ ਕੇ ਠੱਗਣ ਲਈ ਕਰਦੇ ਹਨ, ਇਹ ਭਗਤੀ ਨਹੀਂ, ਤੇ ਨਾ ਹੀ ਇਹ ਕੋਈ ਸ੍ਰੇਸ਼ਟ ਧਾਰਮਿਕ ਕੰਮ ਹੈ।

ਕਲ ਮਹਿ ਰਾਮ ਨਾਮੁ ਸਾਰੁ ॥ ਅਖੀ ਤ ਮੀਟਹਿ ਨਾਕ ਪਕੜਹਿ ਠਗਣ ਕਉ ਸੰਸਾਰੁ ॥੧॥ ਰਹਾਉ ॥ (੬੬੨-੬੬੩)

               ਜਿਸ ਮਨੁੱਖ ਉਤੇ ਅਕਾਲ ਪੁਰਖੁ ਚੰਗੀ ਤਰ੍ਹਾਂ ਖ਼ੁਸ਼ ਹੁੰਦਾ ਹੈ, ਉਹ ਮਨੁੱਖ ਅਕਾਲ ਪੁਰਖੁ ਦੇ ਗੁਣ ਗਾਇਨ ਕਰਦਾ ਹੈ, ਅਜੇਹਾ ਮਨੁੱਖ ਉਸ ਦੀਆਂ ਨਜ਼ਰਾਂ ਵਿਚ ਭਗਤ ਹੈ, ਉਸ ਦੇ ਦਰ ਤੇ ਕਬੂਲ ਹੁੰਦਾ ਹੈ। ਜਿਸ ਮਨੁੱਖ ਦੇ ਹਿਰਦੇ ਵਿਚ ਅਕਾਲ ਪੁਰਖ ਆ ਵੱਸਦਾ ਹੈ, ਉਸ ਦੀ ਵਡਿਆਈ ਬਿਆਨ ਨਹੀਂ ਕੀਤੀ ਜਾ ਸਕਦੀ। ਇਸ ਲਈ ਚਿੱਤ ਜੋੜ ਕੇ, ਗੁਰੂ ਦੀ ਬਾਣੀ ਨਾਲ ਸੁਰਤਿ ਜੋੜ ਕੇ, ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਗੀਤ ਗਾਇਨ ਕਰਨੇ ਹਨ। ਉਹ ਗੁਰੂ ਐਸਾ ਸਮਰਥ ਹੈ, ਕਿ ਉਸ ਪਾਸੋਂ ਸਭ ਤੋਂ ਉੱਚਾ ਖ਼ਜ਼ਾਨਾ ਮਿਲ ਜਾਂਦਾ ਹੈ, ਗੁਰੂ ਦੀ ਦੱਸੀ ਹੋਈ ਸੇਵਾ ਵੀ ਫਲ ਲਿਆਉਂਦੀ ਹੈ। ਜੇਹੜੇ ਮਨੁੱਖ ਮਾਇਆ ਦੇ ਪਿਆਰ ਵਿਚ ਫਸ ਕੇ ਮਨ ਦੀਆਂ ਵਾਸਨਾਂ ਪੂਰੀਆਂ ਕਰਨ ਦੀ ਖ਼ਾਤਰ ਵਿਸ਼ੇ ਵਿਕਾਰਾਂ ਵਿਚ ਲੱਗੇ ਰਹਿੰਦੇ ਹਨ, ਉਹ ਆਪਣਾ ਮਨੁੱਖਾ ਜੀਵਨ ਵਿਅਰਥ ਗਵਾ ਲੈਂਦੇ ਹਨ। ਜਿਸ ਮਨੁੱਖ ਨੂੰ ਗੁਰੂ ਉੱਤੇ ਸਰਧਾ ਹੁੰਦੀ ਹੈ, ਉਹ ਅਕਾਲ ਪੁਰਖ ਦਾ ਜਸ ਗਾਇਨ ਕਰਦਾ ਹੈ, ਤੇ ਉਸ ਦੀ ਹਜ਼ੂਰੀ ਵਿਚ ਕਬੂਲ ਹੋ ਜਾਂਦਾ ਹੈ। ਅਜੇਹਾ ਮਨੁੱਖ ਅਕਾਲ ਪੁਰਖੁ ਦੀ ਦਰਗਾਹ ਵਿਚ ਆਦਰ ਪ੍ਰਾਪਤ ਕਰਦਾ ਹੈ। ਪਰੰਤੂ ਜੇਹੜੇ ਫ਼ਰੇਬੀ ਮਨੁੱਖ, ਗੁਰੂ ਉਤੇ ਨਿਸਚਾ ਰੱਖਣ ਤੋਂ ਬਿਨਾ ਝੂਠ ਮੂਠ ਹੀ ਅੱਖਾਂ ਮੀਟਦੇ ਹਨ, ਸਮਾਧੀ ਲਾਈ ਬੈਠੇ ਰਹਿੰਦੇ ਹਨ, ਉਹਨਾਂ ਦਾ ਆਪਣੀ ਉੱਚਤਾ ਬਾਰੇ ਝੂਠਾ ਅਹੰਕਾਰ ਇਕ ਦਿਨ ਆਖ਼ਰ ਲਹਿ ਜਾਇਗਾ।

ਜਿਸ ਨੋ ਪਰਤੀਤਿ ਹੋਵੈ ਤਿਸ ਕਾ ਗਾਵਿਆ ਥਾਇ ਪਵੈ ਸੋ ਪਾਵੈ ਦਰਗਹ ਮਾਨੁ ॥ ਜੋ ਬਿਨੁ ਪਰਤੀਤੀ ਕਪਟੀ ਕੂੜੀ ਕੂੜੀ ਅਖੀ ਮੀਟਦੇ ਉਨ ਕਾ ਉਤਰਿ ਜਾਇਗਾ ਝੂਠੁ ਗੁਮਾਨੁ ॥ ੩ ॥ (੭੩੪)

               ਤ੍ਵ ਪ੍ਰਸਾਦਿ ਸਵੱਯੇ ਵਿਚ ਵੀ ਅਜੇਹੀ ਸਿਖਿਆ ਦਿਤੀ ਗਈ ਹੈ ਕਿ, ਕੀ ਹੋਇਆ ਕਿ ਜੇ ਕੋਈ ਮਨੁੱਖ ਆਪਣੀਆਂ ਦੋਵੇਂ ਅੱਖਾਂ ਮੀਟ ਕੇ ਬਗਲੇ ਵਾਲੀ ਸਮਾਧੀ ਲਾ ਕੇ ਬੈਠਾ ਰਹੇ, ਅਜੇਹੀ ਸਮਾਧੀ ਦਾ ਕੋਈ ਲਾਭ ਨਹੀਂ ਹੈ। ਜੇ ਕੋਈ ਮਨੁੱਖ ਸੱਤਾਂ ਸਮੁੰਦਰਾਂ ਤੇ ਤੀਰਥਾਂ ਦਾ ਇਸ਼ਨਾਨ ਕਰਦਾ ਰਿਹਾ, ਤਾਂ ਉਸ ਨੇ ਆਪਣਾ ਇਸ ਲੋਕ ਦਾ ਸੁਖ ਤੇ ਅਤੇ ਪਰਲੋਕ ਦਾ ਸੁਖ, ਦੋਵੇਂ ਹੀ ਗਵਾ ਲਏ, ਕਿਉਂਕਿ ਉਸ ਨੇ ਅਕਾਲ ਪੁਰਖੁ ਦਾ ਨਾਮੁ ਤਾਂ ਚੇਤੇ ਨਹੀਂ ਕੀਤਾ, ਹੁਕਮੁ ਤੇ ਰਜਾ ਨੂੰ ਨਾ ਤਾਂ ਪਛਾਨਿਆ ਤੇ ਨਾ ਹੀ ਉਸ ਅਨੁਸਾਰ ਚਲਣ ਦਾ ਉਪਰਾਲਾ ਕੀਤਾ। ਜੇਕਰ ਮਨੁੱਖ ਨੇ ਵਿਕਾਰਾ ਦਾ ਸੰਗ ਕਰਕੇ ਆਪਣੀ ਸਾਰੀ ਉਮਰ ਐਵੇ ਬੈਠ ਕੇ ਹੀ ਗਵਾ ਦਿੱਤੀ, ਤਾਂ ਅਜੇਹੇ ਜੀਵਨ ਦਾ ਵੀ ਕੋਈ ਲਾਭ ਨਹੀਂ। ਇਸ ਸਵੱਯੇ ਵਿਚ ਸਾਰਿਆਂ ਨੂੰ ਅਸਲੀ ਸਚਾਈ ਬਾਰੇ ਇਹੀ ਸਮਝਾਂਇਆ ਗਿਆ ਹੈ, ਕਿ ਧਿਆਨ ਨਾਲ ਸੁਣੋ ਤੇ ਆਪਣੇ ਪੱਲੇ ਬੰਨ ਲਉ, ਕਿ ਜਿਨ੍ਹਾਂ ਨੇ ਅਕਾਲ ਪੁਰਖੁ ਤੇ ਉਸ ਦੀ ਕੁਦਰਤ ਨਾਲ ਪਿਆਰ ਕੀਤਾ ਹੈ, ਉਨ੍ਹਾਂ ਨੇ ਹੀ ਉਸ ਅਕਾਲ ਪੁਰਖੁ ਨੂੰ ਪਾਇਆ ਹੈ।

ਤ੍ਵ ਪ੍ਰਸਾਦਿ ਸਵੱਯੇ ॥ ਕਹਾ ਭਯੋ ਜੋ ਦੋਊ ਲੋਚਨ ਮੂੰਦ ਕੈ ਬੈਠਿ ਰੋਹਓ ਬਕ ਧਿਆਨ ਲਗਾਇਓ ॥ ਨ੍ਹਾਤ ਫਿਰਿਓ ਲੀਏ ਸਾਤ ਸਮੁਦ੍ਰਨਿ ਲੋਕ ਗਯੋ ਪਰਲੋਕ ਗਵਾਇਓ ॥ ਬਾਸ ਕੀਓ ਬਿਖਿਆਨ ਸੋ ਬੈਠ ਕੈ ਐਸੇ ਹੀ ਐਸੇ ਸੁ ਬੈਸ ਬਿਤਾਇਓ ॥ ਸਾਚੁ ਕਹੋਂ ਸੁਨ ਲੇਹੁ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ ॥੯॥

               ਜੇਕਰ ਕੋਈ ਪਾਂਧੀ, ਰਾਹੀ ਨੂੰ ਰਾਹ ਤਾਂ ਪੁਛਦਾ ਹੈ, ਪਰ ਉਸ ਰਸਤੇ ਤੇ ਚਲਦਾ ਨਹੀਂ, ਇਸ ਤਰ੍ਹਾਂ ਗੱਲਾਂ ਗੱਲਾਂ ਨਾਲ ਅਕਾਲ ਪੁਰਖੁ ਦੇ ਦਰ ਤੇ ਕਿਸ ਤਰ੍ਹਾਂ ਪਹੁੰਚਿਆ ਜਾ ਸਕਦਾ ਹੈ। ਇਸੇ ਤਰ੍ਹਾਂ ਜੇਕਰ ਹਕੀਮ ਨੂੰ ਦਵਾਈ ਤੇ ਇਲਾਜ ਬਾਰੇ ਤਾਂ ਪੁਛ ਲਈਏ, ਪਰ ਉਸ ਦਵਾਈ ਨੂੰ ਸੰਜਮ ਤੇ ਪਰਹੇਜ ਨਾਲ ਨਾ ਖਾਈਏ, ਤਾਂ ਇਸ ਤਰ੍ਹਾਂ ਕਰਨ ਨਾਲ ਰੋਗ ਕਿਸ ਤਰ੍ਹਾਂ ਦੂਰ ਹੋ ਸਕਦਾ ਹੈ, ਤੇ ਸਰੀਰ ਕਿਸ ਤਰ੍ਹਾਂ ਤੰਦਰੁਸਤ ਹੋ ਸਕਦਾ ਹੈ। ਜੇਕਰ ਕਿਸੇ ਸੁਹਾਗਨ ਨੂੰ ਸੁਹਾਗ ਨਾਲ ਰਾਜੀ ਖੁਸ਼ੀ ਰਹਿਣ ਲਈ ਤੇ ਸੁਖ ਦਾ ਪਰਿਵਾਰਕ ਜੀਵਨ ਜਿਉਂਣ ਲਈ ਚੱਜ ਆਚਾਰ ਤੇ ਵਿਹਾਰ ਤਾਂ ਪੁਛ ਲਈਏ, ਪਰ ਕਰਮ ਤੇ ਕਰਤੂਤਾਂ ਇਕ ਦੁਹਾਗਨ ਵਾਲੀਆਂ ਹੀ ਕਰੀਏ, ਆਪਣੇ ਹਿਰਦੇ ਵਿਚ ਬਿਭਚਾਰ ਵਾਲੀ ਭਾਵਨਾ ਰੱਖਈਏ, ਤਾਂ ਇਸ ਤਰ੍ਹਾਂ ਕਰਨ ਨਾਲ ਪਤੀ ਨੂੰ ਕਿਸ ਤਰ੍ਹਾਂ ਖੁਸ਼ ਕੀਤਾ ਜਾ ਸਕਦਾ ਹੈ। ਇਸੇ ਤਰ੍ਹਾਂ ਅੱਖਾਂ ਮੀਟ ਕੇ ਖਾਲੀ ਗਾਇਨ ਕਰਨ ਨਾਲ ਜਾਂ ਸੁਣਨ ਨਾਲ ਅਕਾਲ ਪੁਰਖੁ ਨੂੰ ਨਹੀਂ ਪਾਇਆ ਜਾ ਸਕਦਾ ਹੈ, ਜਦੋਂ ਤਕ ਗੁਰੁ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਉਪਦੇਸ਼ ਨੂੰ ਹਿਰਦੇ ਵਿਚ ਵਸਾ ਕੇ ਕਮਾਈ ਨਾ ਕੀਤੀ ਜਾਵੇ।

ਪੂਛਤ ਪਥਕਿ, ਤਿਹ ਮਾਰਗ ਨ ਧਾਰੈ ਪਗਿ॥ ਪ੍ਰੀਤਮ ਕੈ ਦੇਸ, ਕੈਸੇ ਬਾਤਨੁ ਕੇ ਜਾਈਐ ॥ ਪੂਛਤ ਹੈ ਬੈਦ, ਖਾਤ ਅਉਖਦ ਨ ਸੰਜਮ ਸੈ, ਕੈਸੇ ਮਿਟੈ ਰੋਗ, ਸੁਖ ਸਹਜ ਸਮਾਈਐ ॥ ਪੂਛਤ ਸੁਹਾਗਨ, ਕਰਮ ਹੈ ਦੁਹਾਗਨਿ ਕੈ, ਰਿਦੈ ਬਿਬਿਚਾਰ, ਕਤ ਸਿਹਜਾ ਬੁਲਾਈਐ ॥ ਗਾਏ ਸੁਨੇ ਆਂਖੇ ਮੀਚੈ, ਪਾਈਐ ਨ ਪਰਮਪਦੁ॥ ਗੁਰ ਉਪਦੇਸੁ, ਗਹਿ ਜਉ ਲਉ, ਨ ਕਮਾਈਐ ॥੪੩੯॥ (ਕਬਿਤ ਭਾਈ ਗੁਰਦਾਸ ਜੀ)

               ਗੁਰੂ ਅਮਰਦਾਸ ਸਾਹਿਬ ਮਨੁੱਖ ਦੇ ਸਰੀਰ ਦੇ ਸਾਰੇ ਅੰਗਾਂ ਦੇ ਨਾਲ ਨਾਲ ਮਨੁੱਖ ਦੀਆਂ ਅੱਖਾਂ ਨੂੰ ਵੀ ਸਮਝਾਂਦੇ ਹਨ ਕਿ, ਹੇ ਮੇਰੀਓ ਅੱਖੀਓ! ਅਕਾਲ ਪੁਰਖੁ ਨੇ ਤੁਹਾਡੇ ਅੰਦਰ ਆਪਣੀ ਜੋਤਿ ਟਿਕਾਈ ਹੈ, ਤਾਂ ਹੀ ਤੁਸੀ ਵੇਖਣ ਜੋਗੀਆਂ ਹੋ ਸਕੀਆਂ ਹੋ, ਇਸ ਲਈ ਜਿੱਧਰ ਵੀ ਤੱਕੋ, ਉਸ ਅਕਾਲ ਪੁਰਖੁ ਦਾ ਹੀ ਦੀਦਾਰ ਕਰੋ, ਅਕਾਲ ਪੁਰਖੁ ਤੋਂ ਬਿਨਾ ਤੁਹਾਨੂੰ ਹੋਰ ਕੋਈ ਵੀ ਗ਼ੈਰ ਨਾ ਦਿੱਸੇ, ਆਪਣੀ ਨਿਗਾਹ ਨਾਲ ਅਕਾਲ ਪੁਰਖੁ ਨੂੰ ਸਾਰਿਆਂ ਵਿਚ ਵਸਦਾ ਵੇਖੋ। ਇਹ ਸਾਰਾ ਸੰਸਾਰ ਜੋ ਤੁਸੀ ਵੇਖ ਰਹੀਆਂ ਹੋ, ਇਹ ਸਭ ਅਕਾਲ ਪੁਰਖੁ ਦਾ ਹੀ ਰੂਪ ਹੈ, ਤੇ ਅਕਾਲ ਪੁਰਖੁ ਦਾ ਹੀ ਰੂਪ ਦਿੱਸ ਰਿਹਾ ਹੈ। ਗੁਰੂ ਦੀ ਕਿਰਪਾ ਨਾਲ ਮੈਨੂੰ ਸਮਝ ਪਈ ਹੈ, ਹੁਣ ਮੈਂ ਜਦੋਂ ਚਾਰੇ ਚੁਫੇਰੇ ਵੇਖਦਾ ਹਾਂ, ਤਾਂ ਹਰ ਥਾਂ ਇਕ ਅਕਾਲ ਪੁਰਖੁ ਹੀ ਦਿੱਸਦਾ ਹੈ, ਉਸ ਤੋਂ ਬਿਨਾ ਹੋਰ ਕੁਝ ਨਹੀਂ। ਗੁਰੁ ਸਾਹਿਬ ਸਮਝਾਂਦੇ ਹਨ ਕਿ, ਗੁਰੂ ਨੂੰ ਮਿਲਣ ਤੋਂ ਪਹਿਲਾਂ ਇਹ ਅੱਖੀਆਂ ਅਸਲ ਵਿਚ ਅੰਨ੍ਹੀਆਂ ਸਨ, ਜਦੋਂ ਗੁਰੂ ਮਿਲਿਆ, ਇਨ੍ਹਾਂ ਵਿਚ ਰੌਸ਼ਨੀ ਆਈ, ਹੁਣ ਇਨ੍ਹਾਂ ਨੂੰ ਹਰ ਥਾਂ ਅਕਾਲ ਪੁਰਖੁ ਦਾ ਰੂਪ ਦਿੱਸਣ ਲੱਗ ਪਿਆ ਹੈ। ਇਹ ਆਤਮਿਕ ਦੀਦਾਰ ਹੀ ਅਸਲੀ ਆਨੰਦ ਦਾ ਮੂਲ ਹੈ। 

ਏ ਨੇਤ੍ਰਹੁ ਮੇਰਿਹੋ ਹਰਿ ਤੁਮ ਮਹਿ ਜੋਤਿ ਧਰੀ ਹਰਿ ਬਿਨੁ ਅਵਰੁ ਨ ਦੇਖਹੁ ਕੋਈ ॥ ਹਰਿ ਬਿਨੁ ਅਵਰੁ ਨ ਦੇਖਹੁ ਕੋਈ ਨਦਰੀ ਹਰਿ ਨਿਹਾਲਿਆ ॥ ਏਹੁ ਵਿਸੁ ਸੰਸਾਰੁ ਤੁਮ ਦੇਖਦੇ ਏਹੁ ਹਰਿ ਕਾ ਰੂਪੁ ਹੈ ਹਰਿ ਰੂਪੁ ਨਦਰੀ ਆਇਆ ॥ ਗੁਰ ਪਰਸਾਦੀ ਬੁਝਿਆ ਜਾ ਵੇਖਾ ਹਰਿ ਇਕੁ ਹੈ ਹਰਿ ਬਿਨੁ ਅਵਰੁ ਨ ਕੋਈ ॥ ਕਹੈ ਨਾਨਕੁ ਏਹਿ ਨੇਤ੍ਰ ਅੰਧ ਸੇ ਸਤਿਗੁਰਿ ਮਿਲਿਐ ਦਿਬ ਦ੍ਰਿਸਟਿ ਹੋਈ ॥੩੬॥ (੯੨੨)

               ਗੁਰੂ ਸਾਹਿਬ ਸਮਝਾਂਦੇ ਹਨ ਕਿ, ਹੇ ਗੁਰੂ! ਤੇਰਾ ਦਰਸਨ ਕਰ ਕੇ ਮੈਨੂੰ ਆਤਮਕ ਜੀਵਨ ਮਿਲ ਜਾਂਦਾ ਹੈ। ਹੇ ਅਕਾਲ ਪੁਰਖੁ! ਤੇਰੀ ਪੂਰਨ ਬਖ਼ਸ਼ਸ਼ ਹੋਏ ਤੇ, ਮੈਨੂੰ ਗੁਰੂ ਮਿਲ ਜਾਵੇ। ਮੇਰੀ ਇਹ ਅਰਜ਼ੋਈ ਸੁਣ, ਗੁਰੂ ਦੁਆਰਾ ਮੈਨੂੰ ਆਪਣਾ ਸੇਵਕ ਬਣਾ ਕੇ ਆਪਣਾ ਨਾਮੁ ਬਖ਼ਸ਼। ਸਭ ਦਾਤਾਂ ਦੇਣ ਵਾਲੇ ਅਕਾਲ ਪੁਰਖੁ! ਮੈਨੂੰ ਆਪਣੀ ਸਰਨ ਵਿਚ ਰੱਖ। ਸਬਦ ਗੁਰੂ ਦੀ ਕਿਰਪਾ ਨਾਲ ਕਿਸੇ ਵਿਰਲੇ ਮਨੁੱਖ ਨੇ ਤੇਰੇ ਨਾਲ ਡੂੰਘੀ ਸਾਂਝ ਪਾਈ ਹੈ। ਹੇ ਮੇਰੇ ਮਿੱਤਰ ਅਕਾਲ ਪੁਰਖੁ! ਮੇਰੀ ਅਰਜ਼ੋਈ ਸੁਣ ਤੇ ਮੇਰੇ ਤੇ ਮੇਹਰ ਕਰ ਤਾਂ ਜੋ ਤੇਰੇ ਸੋਹਣੇ ਚਰਨ ਮੇਰੇ ਚਿੱਤ ਅੰਦਰ ਵੱਸ ਜਾਣ। ਸਭ ਗੁਣਾਂ ਦੇ ਖ਼ਜ਼ਾਨੇ ਤੇ ਪੂਰਨ ਅਕਾਲ ਪੁਰਖੁ, ਤੇਰਾ ਸੇਵਕ ਨਾਨਕ ਤੇਰੇ ਦਰ ਤੇ ਇਕ ਅਰਜ਼ ਕਰਦਾ ਹੈ, ਮੇਰੇ ਉਪਰ ਕਿਰਪਾ ਕਰ ਤੇ ਮੈਨੂੰ ਨਾਨਕ ਨੂੰ ਕਦੇ ਵੀ ਨਾ ਭੁੱਲ।

ਸੂਹੀ ਮਹਲਾ ੫ ॥ ਦਰਸਨੁ ਦੇਖਿ ਜੀਵਾ ਗੁਰ ਤੇਰਾ ॥ ਪੂਰਨ ਕਰਮੁ ਹੋਇ ਪ੍ਰਭ ਮੇਰਾ ॥੧॥ ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥ ਅਪਣੀ ਸਰਣਿ ਰਾਖੁ ਪ੍ਰਭ ਦਾਤੇ ॥ ਗੁਰ ਪ੍ਰਸਾਦਿ ਕਿਨੈ ਵਿਰਲੈ ਜਾਤੇ ॥੨॥ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ॥ ਚਰਣ ਕਮਲ ਵਸਹਿ ਮੇਰੈ ਚੀਤਾ ॥੩॥ ਨਾਨਕੁ ਏਕ ਕਰੈ ਅਰਦਾਸਿ ॥ ਵਿਸਰੁ ਨਾਹੀ ਪੂਰਨ ਗੁਣਤਾਸਿ ॥੪॥੧੮॥੨੪॥ (੭੪੨)

               ਦਰਸਨੁ ਸ਼ਬਦ ਵਿਚ ਨੂੰ ਅਖੀਰ ਤੇ ਔਕੁੜ ਹੈ, “ਦਰਸਨੁ ਦੇਖਿ ਜੀਵਾ ਗੁਰ ਤੇਰਾ ॥”, ਭਾਵ ਇਕ ਵਚਨ ਹੈ। ਇਥੇ ਸਬਦ ਗੁਰੂ ਦੁਆਰਾ ਉਸ ਇਕ ਅਕਾਲ ਪੁਰਖੁ ਦੇ ਦਰਸਨੁ ਦੀ ਗੱਲ ਹੋ ਰਹੀ ਹੈ। ਰਹਾਉ ਦੀ ਪੰਗਤੀ ਵਿਚ ਉਸ ਸ਼ਬਦ ਦਾ ਮੂਲ ਭਾਵ ਹੁੰਦਾਂ ਹੈ। ਇਸ ਵਿਚ ਇਹੀ ਬੇਨਤੀ ਕੀਤੀ ਜਾ ਰਹੀ ਹੈ, ਕਿ “ਇਹ ਬੇਨੰਤੀ ਸੁਣਿ ਪ੍ਰਭ ਮੇਰੇ ॥ ਦੇਹਿ ਨਾਮੁ ਕਰਿ ਅਪਣੇ ਚੇਰੇ ॥੧॥ ਰਹਾਉ ॥” ਇਸ ਦਾ ਭਾਵ ਹੈ ਕਿ, ਹੇ ਮੇਰੇ ਅਕਾਲ ਪੁਰਖੁ ਮੇਰੀ ਇਹ ਅਰਜ਼ੋਈ ਸੁਣ, ਗੁਰੂ ਦੀ ਰਾਹੀਂ ਮੈਨੂੰ ਆਪਣਾ ਸੇਵਕ ਬਣਾ ਕੇ, ਆਪਣਾ ਨਾਮ ਬਖ਼ਸ਼।
               ਹੁਣ ਸਵਾਲ ਪੈਦਾ ਹੁੰਦਾਂ ਹੈ ਕਿ ਨਾਮੁ ਕੀ ਹੈ। ਇਹ ਧਿਆਨ ਵਿਚ ਰੱਖਣਾਂ ਹੈ ਕਿ, ਗੁਰੂ ਗਰੰਥ ਸਾਹਿਬ ਵਿਚ ਕਿਤੇ ਵੀ ਨਹੀਂ ਕਿਹਾ ਗਿਆ ਹੈ ਕਿ, ਵਾਰ ਵਾਰ, “ਵਾਹਿਗੁਰੂ ਵਾਹਿਗੁਰੂ” ਕਰੀ ਜਾਣਾ ਨਾਮੁ ਹੈ। ਅਜੇਹਾ ਕਰਨਾ ਨਾਲ ਅਸੀਂ ਗੁਰਮਤਿ ਦਾ ਮਾਰਗ ਤਿਆਗ ਕੇ ਹੋਰਨਾ ਮੱਤਾ ਵਲ ਜਾ ਰਹੇ ਹਾਂ।

ਜੇਤਾ ਕੀਤਾ ਤੇਤਾ ਨਾਉ ॥ ਵਿਣੁ ਨਾਵੈ ਨਾਹੀ ਕੋ ਥਾਉ ॥
ਸਤਸੰਗਤਿ ਕੈਸੀ ਜਾਣੀਐ ॥ ਜਿਥੈ ਏਕੋ ਨਾਮੁ ਵਖਾਣੀਐ ॥ ਏਕੋ ਨਾਮੁ ਹੁਕਮੁ ਹੈ ਨਾਨਕ ਸਤਿਗੁਰਿ ਦੀਆ ਬੁਝਾਇ ਜੀਉ ॥੫॥ (੭੨)

               ਸਾਰੀ ਸ੍ਰਿਸ਼ਟੀ ਵਿਚ ਅਕਾਲ ਪੁਰਖੁ ਨੂੰ ਰਮਿਆ ਹੋਇਆ ਵੇਖਣਾ ਹੈ। ਸਾਰੀ ਸ੍ਰਿਸ਼ਟੀ ਉਸ ਦਾ ਸਰਗੁਣ ਰੂਪ ਹੈ। ਸਾਰੀ ਸ੍ਰਿਸ਼ਟੀ ਵਿਚ ਉਸ ਅਕਾਲ ਪੁਰਖੁ ਦਾ ਨਾਮੁ ਵੀ ਚਲ ਰਿਹਾ ਹੈ ਤੇ ਉਸ ਦਾ ਹੁਕਮੁ ਵੀ ਚਲ ਰਿਹਾ ਹੈ। ਨਾਮੁ ਸਬੰਧੀ ਵਿਸਥਾਰ ਲਈ ਹੇਠ ਲਿਖੀ ਕਿਤਾਬ ਪੜ੍ਹ ਸਕਦੇ ਹੋ ਜੀ:
“ਗੁਰੂ ਗਰੰਥ ਸਾਹਿਬ ਅਤੇ ਨਾਮੁ”

http://www.geocities.ws/sarbjitsingh/BookGuruGranthSahibAndNaam.pdf

http://www.sikhmarg.com/pdf-files/sggs-naam.pdf

http://www.singhsabhacanada.com/wp-content/uploads/2017/09/Book-Guru-Granth-Sahib-and-Naam-20170901-1.pdf,

               ਗੁਰੂ ਨਾਨਕ ਸਾਹਿਬ ਨੇ ਸਿੱਖ ਧਰਮ ਦਾ ਮੂਢਲਾ ਸਿਧਾਂਤ (ਭaਸਚਿ ਫਰਨਿਚਪਿਲe ੋਡ ਸ਼ਕਿਹਸਿਮ) ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਹੀ ਸਮਝਾ ਦਿੱਤਾ ਹੈ, ਕਿ ਜੇ ਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ। 

ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

               ਜੇ ਕਰ ਗੁਰਬਾਣੀ ਨੂੰ ਧਿਆਨ ਨਾਲ ਵੀਚਾਰਿਆ ਜਾਵੇ ਤਾਂ ਪਤਾ ਲਗਦਾ ਹੈ ਕਿ ਗੁਰੂ ਗਰੰਥ ਸਾਹਿਬ ਅਨੁਸਾਰ ਨਾਮੁ ਜਪਣ ਦਾ ਭਾਵ ਹੈ, ਕਿ ਅਕਾਲ ਪੁਰਖੁ ਦੇ ਗੁਣਾਂ ਨੂੰ ਗੁਰਬਾਣੀ ਦੀ ਸਹਾਇਤਾ ਨਾਲ ਪੜ੍ਹਨਾਂ, ਸੁਣਨਾ, ਸਮਝਣਾਂ, ਵਿਚਾਰਨਾਂ ਤੇ ਅਮਲੀ ਜੀਵਨ ਵਿਚ ਅਪਨਾਉਣਾ ਹੈ। ਗੁਰੂ ਦੇ ਸੇਵਕ ਨੇ ਭਾਵੇਂ ਉਹ ਸੁਤਾ ਹੋਵੇ ਜਾਂ ਜਾਗਦਾ, ਕੰਮ ਕਰਦਾ ਹੋਵੇ ਜਾਂ ਖਾਣਾ ਖਾਂਦਾ ਹੋਵੇ, ਗੱਡੀ ਚਲਾਉਂਦਾ ਹੋਵੇ ਜਾਂ ਮਸ਼ੀਨ ਤੇ ਕੰਮ ਕਰਦਾ ਹੋਵੇ, ਹਰ ਸਮੇਂ ਦਿਨ ਰਾਤ ਲਗਾਤਾਰ ਗੁਰਬਾਣੀ ਅਨੁਸਾਰ ਆਪਣੇ ਜੀਵਨ ਵਿਚ ਵਿਚਰਦੇ ਰਹਿੰਣਾਂ ਹੈ। ਜੇਕਰ ਅਸੀਂ ਆਪਣਾ ਮਨ ਬਣਾ ਕੇ ਗੁਰਬਾਣੀ ਅਨੁਸਾਰ ਜੀਵਨ ਬਤੀਤ ਕਰਨਾ ਚਾਹੀਏ ਤਾਂ ਬੜੇ ਸਹਿਜ ਤਰੀਕੇ ਨਾਲ ਕਰ ਸਕਦੇ ਹਾਂ। ਇਸ ਲਈ ਭਾਵੇਂ ਅਸੀਂ ਸੁੱਤੇ ਹੋਈਏ ਜਾਂ ਜਾਗਦੇ ਹੋਈਏ, ਹਰ ਸਮੇਂ ਅਕਾਲ ਪੁਰਖੁ ਦੇ ਹੁਕਮੁ ਤੇ ਰਜ਼ਾ ਵਿਚ ਚਲ ਸਕਦੇ ਹਾਂ।
               ਗੁਰਬਾਣੀ ਵਿਚ ਤਿੰਨ ਜੀਵਾਂ ਦਾ ਜਿਕਰ ਆਉਂਦਾ ਹੈ। ਮੱਛੀ = ਪਾਣੀ ਮੰਗਦੀ ਹੈ, ਭਾਂਵੇ ਕੋਈ ਵੀ ਹੋਵੇ। ਬਬੀਹਾ = ਸਿਰਫ ਸੰਵਾਤੀ ਬੂੰਦ ਮੰਗਦਾ ਹੈ। ਮੋਰ = ਨਾ ਪਾਣੀ, ਨਾ ਸੰਵਾਤੀ ਬੂੰਦ, ਸਿਰਫ ਬੱਲਦ ਮੰਗਦਾ ਹੈ। ਸਿੱਖ ਅਜੇਹਾ ਨਹੀਂ ਹੋਣਾ ਚਾਹੀਦਾ ਹੈ, ਕਿ ਮੱਛੀ ਦੀ ਤਰ੍ਹਾਂ ਕੋਈ ਵੀ ਗੁਰੂ ਚਲੇਗਾ। ਅਰਦਾਸ ਇਹ ਨਹੀਂ ਹੋਣੀ ਚਾਹੀਦੀ ਹੈ, ਕਿ ਜੇ ਮੰਗ ਪੂਰੀ ਹੋਈ ਤਾਂ ਹੀ ਪ੍ਰਸੰਨ ਹੋਣਾਂ ਹੈ, ਜਿਸ ਤਰ੍ਹਾਂ ਕਿ ਬਬੀਹਾ। ਸਿੱਖ ਇਸ ਤਰ੍ਹਾਂ ਦਾ ਹੋਣਾਂ ਚਾਹੀਦਾ ਹੈ, “ਦਰਸਨਿ ਪਰਸਿਐ ਗੁਰੂ ਕੈ ਜਨਮ ਮਰਣ ਦੁਖੁ ਜਾਇ” (੧੩੯੨)। ਮੱਛੀ ਦੀ ਪ੍ਰੀਤ ਪਾਣੀ ਨਾਲ ਹੁੰਦੀ ਹੈ, ਪਰੰਤੂ ਪਾਣੀ ਦੀ ਪ੍ਰੀਤ ਮੱਛੀ ਨਾਲ ਨਹੀਂ ਹੁੰਦੀ ਹੈ। ਚਕਵੀ ਦੀ ਪ੍ਰੀਤ ਚਕੋਰ ਨਾਲ ਹੁੰਦੀ ਹੈ, ਪਰੰਤੂ ਚਕੋਰ ਦੀ ਪ੍ਰੀਤ ਚਕਵੀ ਨਾਲ ਨਹੀਂ ਹੁੰਦੀ ਹੈ। ਪਤੰਗੇ ਦੀ ਪ੍ਰੀਤ ਦੀਪਕ ਨਾਲ ਹੁੰਦੀ ਹੈ, ਪਰੰਤੂ ਦੀਪਕ ਦੀ ਪ੍ਰੀਤ ਪਤੰਗੇ ਨਾਲ ਨਹੀਂ ਹੁੰਦੀ ਹੈ। ਪਰੰਤੂ ਸਿੱਖ ਧਰਮ ਵਿਚ, ਗੁਰੂ ਤੇ ਚੇਲੇ ਦੀ ਪ੍ਰੀਤ ਦੋਵੇ ਪਾਸੇ ਹੁੰਦੀ ਹੈ। (ਗੁਰੂ ਚੇਲਾ) (ਵਾਹੁ ਵਾਹੁ ਗੋਬਿੰਦ ਸਿੰਘ ਆਪੇ ਗੁਰ ਚੇਲਾ)
               ਸਿੱਖ ਧਰਮ ਵਿਚ ਅੱਖਾਂ ਨਾਲ ਵੇਖਣ ਵਾਲਾ ਦਰਸ਼ਨ ਪਰਵਾਨ ਨਹੀਂ। ਗੁਰਮਤਿ ਅਨੁਸਾਰ ਅੱਖਾਂ ਮੀਟ ਕੇ ਬੈਠਣਾਂ ਵੀ ਪਰਵਾਨ ਨਹੀਂ। ਇਕ ਗੱਲ ਦਾ ਧਿਆਨ ਰੱਖਣਾਂ ਹੈ ਕਿ, ਅੱਖਾਂ ਮੀਟ ਕੇ ਬਗਲੇ ਵਾਗੂੰ ਲੁਟਣ ਵਾਲੇ ਪੱਬਾਂ ਜਾ ਸ਼ਰਾਬਖਾਨਿਆਂ ਵਿਚ ਨਹੀਂ ਬੈਠੇ ਹੁੰਦੇ ਹਨ, ਇਹ ਤਾਂ ਧਰਮ ਅਸਥਾਨਾਂ ਤੇ ਬੈਠੇ ਹੁੰਦੇ ਹਨ, ਇਸ ਲਈ ਇਨ੍ਹਾਂ ਕੋਲੋ ਬਚ ਕੇ ਰਹਿੰਣਾਂ ਹੈ।
               ਮਨ ਵਿਚ ਸਬਦ ਗੁਰੂ ਦੁਆਰਾ ਅਕਾਲ ਪੁਰਖ ਨੂੰ ਯਾਦ ਕਰਨਾ ਹੈ, ਜੀਭ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖ ਦਾ ਨਾਮੁ ਜਪਣਾ ਹੈ। ਅੱਖਾਂ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਨੂੰ ਹਰੇਕ ਦੇ ਹਿਰਦੇ ਵਿਚ ਵਸਦਾ ਵੇਖਣਾ ਹੈ। ਪੇਖਣਾ ਦਾ ਭਾਵ, ਉਹ ਤੱਕਣਾ ਹੈ, ਜੋ ਸਤਿਗੁਰੁ ਨੇ ਆਪਣੇ ਉਪਦੇਸ਼ ਦੁਆਰਾ ਸਮਝਾਇਆ ਹੈ। ਕੰਨਾਂ ਨਾਲ ਸਬਦ ਗੁਰੂ ਦੁਆਰਾ ਅਕਾਲ ਪੁਰਖੁ ਦਾ ਨਾਮੁ ਸੁਣਨਾ। ਜੇਕਰ ਆਪਣੇ ਗੁਰੂ ਦੇ ਪਿਆਰ ਵਿਚ ਰੰਗੇ ਜਾਈਏ ਤਾਂ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਥਾਂ ਮਿਲ ਸਕਦਾ ਹੈ। ਅਕਾਲ ਪੁਰਖੁ ਉਸ ਮਨੁੱਖ ਨੂੰ ਇਹ ਦਾਤ, ਦੇਂਦਾ ਹੈ, ਜਿਸ ਉਤੇ ਉਹ ਆਪਣੀ ਮੇਹਰ ਕਰਦਾ ਹੈ। ਅਜੇਹੇ ਬੰਦੇ ਜਗਤ ਵਿਚ ਸ੍ਰੇਸ਼ਟ ਅਖਵਾਉਂਦੇ ਹਨ, ਪਰੰਤੂ ਅਜੇਹੇ ਗੁਰਮੁਖ ਕੋਈ ਵਿਰਲੇ ਵਿਰਲੇ ਹੀ ਹੁੰਦੇ ਹਨ।

ਸਲੋਕੁ ਮ; ੫ ॥ ਅੰਤਰਿ ਗੁਰੁ ਆਰਾਧਣਾ ਜਿਹਵਾ ਜਪਿ ਗੁਰ ਨਾਉ ॥ ਨੇਤ੍ਰੀ ਸਤਿਗੁਰੁ ਪੇਖਣਾ ਸ੍ਰਵਣੀ ਸੁਨਣਾ ਗੁਰ ਨਾਉ ॥ ਸਤਿਗੁਰ ਸੇਤੀ ਰਤਿਆ ਦਰਗਹ ਪਾਈਐ ਠਾਉ ॥ ਕਹੁ ਨਾਨਕ ਕਿਰਪਾ ਕਰੇ ਜਿਸ ਨੋ ਏਹ ਵਥੁ ਦੇਇ ॥ ਜਗ ਮਹਿ ਉਤਮ ਕਾਢੀਅਹਿ ਵਿਰਲੇ ਕੇਈ ਕੇਇ ॥੧॥ (੫੧੭)

               ਕਬੀਰ ਸਾਹਿਬ ਸਮਝਾਂਦੇ ਹਨ ਕਿ, ਹੁਣ ਤਾਂ ਮੈਂ ਜਿੱਧਰ ਅੱਖਾਂ ਖੋਲ੍ਹ ਕੇ ਤੱਕਦਾ ਹਾਂ, ਮੈਨੂੰ ਅਕਾਲ ਪੁਰਖੁ ਤੋਂ ਬਿਨਾ ਹੋਰ ਓਪਰਾ ਕੋਈ ਦਿੱਸਦਾ ਹੀ ਨਹੀਂ (ਭਾਈ ਘਨਈਆ ਜੀ ਦੀ ਤਰ੍ਹਾਂ)। ਮੇਰੀਆਂ ਅੱਖਾਂ ਅਕਾਲ ਪੁਰਖੁ ਨਾਲ ਪਿਆਰ ਲਾਈ ਬੈਠੀਆਂ ਹਨ, ਮੈਨੂੰ ਹਰ ਪਾਸੇ ਅਕਾਲ ਪੁਰਖੁ ਹੀ ਦਿੱਸਦਾ ਹੈ , ਹੁਣ ਮੈਥੋਂ ਕੋਈ ਹੋਰ ਗੱਲ ਆਖੀ ਹੀ ਨਹੀਂ ਜਾ ਸਕਦੀ ਭਾਵ, ਮੈਂ ਹੁਣ ਇਹ ਆਖਣ ਜੋਗਾ ਹੀ ਨਹੀਂ ਰਿਹਾ ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਵੀ ਹੋ ਸਕਦਾ ਹੈ। ਜਦੋਂ ਤੋਂ ਮੇਰਾ ਚਿੱਤ ਅਕਾਲ ਪੁਰਖੁ ਦੇ ਨਾਮੁ ਵਿਚ ਲੀਨ ਹੋ ਗਿਆ ਹੈ, ਮੇਰਾ ਭੁਲੇਖਾ ਦੂਰ ਹੋ ਗਿਆ ਹੈ, ਕਿ ਅਕਾਲ ਪੁਰਖੁ ਤੋਂ ਬਿਨਾ ਕੋਈ ਹੋਰ ਹਸਤੀ ਵੀ ਜਗਤ ਵਿਚ ਹੋ ਸਕਦੀ ਹੈ। ਇਸ ਭੁਲੇਖੇ ਦੇ ਦੂਰ ਹੋਣ ਨਾਲ, ਹੁਣ ਮੈਂਨੂੰ ਕੋਈ ਡਰ ਨਹੀਂ ਰਹਿ ਗਿਆ ਹੈ, ਕਿਉਂਕਿ ਡਰ ਤਾਂ ਕਿਸੇ ਓਪਰੇ ਪਾਸੋਂ ਹੀ ਹੋ ਸਕਦਾ ਹੈ। ਅਕਾਲ ਪੁਰਖੁ ਨਾਲ ਮਿਲਾਪ ਹੋਣ ਦੀ ਅਵਸਥਾ ਵਿਚ, ਹਰ ਥਾਂ ਅਕਾਲ ਪੁਰਖੁ ਆਪ ਹੀ ਦਿੱਸਦਾ ਹੈ, ਇਹ ਜਗਤ ਉਸੇ ਦੀ ਹੀ ਬਣਾਈ ਹੋਈ ਖੇਡ ਪ੍ਰਤੀਤ ਹੁੰਦੀ ਹੈ। ਪਰ ਇਹ ਅਵਸਥਾ ਗੁਰੂ ਦੀ ਮਿਹਰ ਨਾਲ ਆਪਾ ਭਾਵ ਦੂਰ ਕਰਨ ਨਾਲ ਹੀ ਮਿਲ ਸਕਦੀ ਹੈ।

ਘਰੁ ੨ ॥ ਦੁਇ ਦੁਇ ਲੋਚਨ ਪੇਖਾ ॥ ਹਉ ਹਰਿ ਬਿਨੁ ਅਉਰੁ ਨ ਦੇਖਾ ॥ ਨੈਨ ਰਹੇ ਰੰਗੁ ਲਾਈ ॥ ਅਬ ਬੇ ਗਲ ਕਹਨੁ ਨ ਜਾਈ ॥੧॥ ਹਮਰਾ ਭਰਮੁ ਗਇਆ ਭਉ ਭਾਗਾ ॥ ਜਬ ਰਾਮ ਨਾਮ ਚਿਤੁ ਲਾਗਾ ॥੧॥ਰਹਾਉ॥ {ਪੰਨਾ ੬੫੫}

               ਗੁਰੂ ਸਾਹਿਬ ਸਮਝਾਂਦੇ ਹਨ ਕਿ, ਮੈਂ ਆਪਣੀਆਂ ਅੱਖਾਂ ਨਾਲ ਜਗਤ ਨੂੰ ਵੇਖਿਆ ਹੈ, ਅਜੇ ਵੀ ਮੈਨੂੰ ਜਗਤ ਵੇਖਣ ਦੀ ਪਿਆਸ ਬਹੁਤ ਹੈ, ਤੇ ਇਹ ਪਿਆਸ ਬੁੱਝਦੀ ਨਹੀਂ। ਜਿਨ੍ਹਾਂ ਅੱਖਾਂ ਨੇ ਮੇਰੇ ਪਿਆਰੇ ਪ੍ਰਭੂ ਨੂੰ ਵੇਖਿਆ, ਉਹ ਅੱਖਾਂ ਹੋਰ ਕਿਸਮ ਦੀਆਂ ਹਨ, ਉਨ੍ਹਾਂ ਅੱਖਾਂ ਨੂੰ ਦੁਨੀਆ ਦੇ ਪਦਾਰਥ ਵੇਖਣ ਦੀ ਲਾਲਸਾ ਨਹੀਂ ਹੁੰਦੀ। ਉਹੀ ਮਨੁੱਖ ਭਲੇ ਹਨ, ਸੰਤ ਹਨ, ਸੁਖੀ ਹਨ, ਜੋ ਆਪਣੇ ਮਾਲਕ ਪ੍ਰਭੂ ਨੂੰ ਚੰਗੇ ਲੱਗਦੇ ਹਨ। 

ਸਲੋਕੁ ॥ ਲੋਇਣ ਲੋਈ ਡਿਠ ਪਿਆਸ ਨ ਬੂਝੈ ਮੂ ਘਣੀ ॥ ਨਾਨਕ ਸੇ ਅਖੜੀਆਂ ਬਿਅੰਨਿ ਜਿਨੀ ਡਿਸੰਦੋ ਮਾ ਪਿਰੀ ॥੧॥ (੫੭੭)

               ਜੇ ਕੋਈ ਮਨੁੱਖ ਗੁਰੂ ਦੇ ਸਬਦ ਨਾਲ ਪ੍ਰੇਮ ਪਿਆਰ ਜੋੜੇ, ਤਾਂ ਗੁਰੂ ਦੇ ਦਿੱਤੇ ਹੋਏ ਸਬਦ ਦੁਆਰਾ ਵਿਕਾਰਾਂ ਤੋਂ ਖ਼ਲਾਸੀ ਹੋ ਜਾਂਦੀ ਹੈ, ਉਹ ਸਦਾ ਕਾਇਮ ਰਹਿਣ ਵਾਲਾ ਅਕਾਲ ਪੁਰਖੁ ਉਸ ਦੇ ਮਨ ਵਿਚ ਵੱਸ ਜਾਂਦਾ ਹੈ। ਪਰੰਤੂ ਕੋਈ ਵਿਰਲਾ ਮਨੁੱਖ ਹੀ ਗੁਰੂ ਦੇ ਸਬਦ ਨਾਲ ਪ੍ਰੇਮ ਪਿਆਰ ਪੈਦਾ ਕਰਦਾ ਹੈ। ਗੁਰੂ ਦੇ ਸਬਦ ਵਿਚ ਚਿੱਤ ਜੋੜਿਆਂ ਸਦਾ ਆਤਮਕ ਆਨੰਦ ਮਿਲਦਾ ਰਹਿੰਦਾ ਹੈ। ਗੁਰੂ ਦੇ ਸਬਦ ਵਿਚ ਸੁਰਤਿ ਟਿਕਾਣ ਨਾਲ ਵਿਕਾਰਾਂ ਤੋਂ ਖ਼ਲਾਸੀ ਪਾਣ ਲਈ ਰਾਹ ਲੱਭ ਪੈਂਦਾ ਹੈ। ਗੁਰੂ ਦੇ ਸ਼ਬਦ ਵਿਚ ਜੁੜਿਆਂ ਮਨੁੱਖ ਦੇ ਸਰੀਰ ਨੂੰ ਸੁਖ ਮਿਲਦਾ ਹੈ, ਸ਼ਾਂਤੀ ਮਿਲਦੀ ਹੈ, ਤੇ ਗੁਰੂ ਦੀ ਸਰਨ ਵਿਚ ਆਉਂਣ ਕਰਕੇ ਉਸ ਨੂੰ ਕੋਈ ਦੁੱਖ ਪੋਹ ਨਹੀਂ ਸਕਦਾ। ਗੁਰੂ ਸਾਹਿਬ ਸਮਝਾਂਦੇ ਹਨ ਕਿ, ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ, ਆਤਮਕ ਮੌਤ ਉਸ ਦੇ ਨੇੜੇ ਨਹੀਂ ਢੁੱਕ ਸਕਦੀ। ਉਹ ਗੁਰਮੁਖਿ ਸਦਾ ਕਾਇਮ ਰਹਿਣ ਵਾਲੇ ਅਕਾਲ ਪੁਰਖੁ ਵਿਚ ਲੀਨ ਰਹਿੰਦਾ ਹੈ।

ਗੁਰ ਕੈ ਸਬਦਿ ਸੁਖੁ ਸਾਂਤਿ ਸਰੀਰ ॥ ਗੁਰਮੁਖਿ ਤਾ ਕਉ ਲਗੈ ਨ ਪੀਰ ॥ ਜਮਕਾਲੁ ਤਿਸੁ ਨੇੜਿ ਨ ਆਵੈ ॥ ਨਾਨਕ ਗੁਰਮੁਖਿ ਸਾਚਿ ਸਮਾਵੈ ॥੪॥੧॥੪੦॥ (੩੬੧)

               ਜਦੋਂ ਕੋਈ ਮਨੁੱਖ ਅੱਖਾਂ ਮੀਟ ਕੇ ਕੁਝ ਸੋਚਣ ਦਾ ਯਤਨ ਅਰੰਭ ਕਰਦਾ ਹੈ, ਤਾਂ ਉਹ ਕੁਝ ਕੁ ਸੰਿਕੰਟਾਂ ਬਾਅਦ ਆਪਣੇ ਮਨ ਦੇ ਅਧੀਨ ਹੋਣਾ ਸ਼ੁਰੂ ਹੋ ਜਾਂਦਾ ਹੈ, ਤੇ ਉਸ ਦੇ ਵੀਚਾਰ ਕੇਂਦ੍ਰਿਤ ਹੋਣ ਦੀ ਬਜਾਏ, ਖਿੰਡਣੇ ਸ਼ੁਰੂ ਹੋ ਜਾਂਦੇ ਹਨ। ਮਨੁੱਖ ਤਰ੍ਹਾਂ ਤਰ੍ਹਾਂ ਦੇ ਖਿਆਲਾਂ ਤੇ ਸੁਪਨਿਆਂ ਵਿਚ ਗਵਾਚਣਾ ਸ਼ੁਰੂ ਕਰ ਦਿੰਦਾ ਹੈ। ਗੁਰੂ ਦੇ ਸਿੱਖ ਨੇ ਤਾਂ ਮਨ ਨੂੰ ਆਪਣੇ ਅਧੀਨ ਕਰਨਾ ਹੈ, ਆਪਣੇ ਮਨ ਤੇ ਕਾਬੂ ਰੱਖਣਾ ਹੈ, ਆਪਣੇ ਮਨ ਨੂੰ ਜਿਤਣਾ ਹੈ। ਜੇਕਰ ਉਹ ਆਪਣੇ ਮਨ ਦਾ ਗੁਲਾਮ ਹੀ ਬਣ ਕੇ ਰਹਿ ਗਿਆ ਤਾਂ “ਮਨਿ ਜੀਤੈ ਜਗੁ ਜੀਤੁ॥”, ਕਿਸ ਤਰ੍ਹਾਂ ਹੋ ਸਕਦਾ ਹੈ? ਇਸ ਦੇ ਉਲਟ ਜਦੋਂ ਕੋਈ ਮਨੁੱਖ ਅੱਖਾਂ ਖੋਲ ਕੇ ਕੁਝ ਕਰਨ ਜਾ ਸੋਚਣ ਦਾ ਯਤਨ ਕਰਦਾ ਹੈ ਤਾਂ ਉਸ ਦਾ ਧਿਆਨ ਹਮੇਸ਼ਾਂ ਉਸੇ ਕੰਮ ਵਲ ਕੇਂਦ੍ਰਿਤ ਰਹਿੰਦਾ ਹੈ। ਖੁਲੀਆਂ ਅੱਖਾਂ ਮਨੁੱਖ ਦੀ ਸੋਚ ਨੂੰ ਇਧਰ ਉਧਰ ਨਹੀਂ ਜਾਣ ਦਿੰਦੀਆਂ ਹਨ। ਮਨ ਖਿੰਡਣ ਦੀ ਬਜਾਏ ਉਸੇ ਵਿਸ਼ੇ ਜਾਂ ਕੰਮ ਵਲ ਕੇਂਦ੍ਰਿਤ ਰਹਿੰਦਾ ਹੈ, ਤੇ ਅਜੇਹਾ ਮਨੁੱਖ ਦੂਰ ਡੂੰਗਿਆਈ ਤਕ ਸੋਚ ਸਕਦਾ ਹੈ।
               ਅੰਤ ਵਿਚ ਦਾਸ ਇਹੀ ਬੇਨਤੀ ਕਰੇਗਾ, ਕਿ ਸਿੱਖ ਨੇ ਕਰਮ ਕਾਂਡ ਤੇ ਰਵਾਇਤਾ ਤਿਆਗ ਕੇ, ਗੁਰੂ ਗਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਅੱਖਾਂ ਖੋਲ ਕੇ, ਪੂਰੀ ਸੋਚ ਵੀਚਾਰ ਤੇ ਸਮਝ ਨਾਲ ਦਰਸ਼ਨ ਕਰਨੇ ਹਨ। ਗੁਰਬਾਣੀ ਦੁਆਰਾ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਸੁਣਨੀ ਹੈ, ਉਸ ਅਕਾਲ ਪੁਰਖੁ ਨੂੰ ਸਬਦ ਗੁਰੂ ਦੁਆਰਾ ਆਪਣੇ ਹਿਰਦੇ ਵਿਚ ਵਸਾਉਂਣਾਂ ਹੈ। ਗੁਰੂ ਦੀ ਮਿਹਰ ਨਾਲ ਆਪਣੇ ਆਤਮਕ ਜੀਵਨ ਵਿਚ ਚਾਨਣ ਪੈਦਾ ਕਰਨਾ ਹੈ, ਤਾਂ ਜੋ ਖੋਟੀ ਮਤਿ ਤੇ ਵਿਕਾਰ ਤਿਆਗੇ ਜਾ ਸਕਣ। ਮਨ ਤੇ ਤਨ ਵਿਚ ਖੁਸ਼ਹਾਲੀ ਪੈਦਾ ਕੀਤੀ ਜਾ ਸਕੇ ਤੇ ਜੀਵਨ ਸਬਰ ਸੰਤੋਖ ਤੇ ਆਨੰਦ ਵਾਲਾ ਬਣ ਸਕੇ। ਗੁਰੂ ਦੇ ਸਿੱਖ ਨੇ ਆਪਣੇ ਜੀਵਨ ਨੂੰ ਗੁਰਮਤਿ ਅਨੁਸਾਰ ਢਾਲ ਕੇ ਉਦਮ ਉਪਰਾਲੇ ਕਰਦੇ ਹੋਏ, ਜੀਵਨ ਦੇ ਹਰੇਕ ਪਹਿਲੂ ਵਿਚ ਸਫਲਤਾ ਪ੍ਰਾਪਤ ਕਰਨੀ ਹੈ।

ਮਾਰੂ ਮਹਲਾ ੫ ॥ ਆਉ ਜੀ ਤੂ ਆਉ ਹਮਾਰੈ ਹਰਿ ਜਸੁ ਸ੍ਰਵਨ ਸੁਨਾਵਨਾ ॥੧॥ ਰਹਾਉ ॥

ਤੁਧੁ ਆਵਤ ਮੇਰਾ ਮਨੁ ਤਨੁ ਹਰਿਆ ਹਰਿ ਜਸੁ ਤੁਮ ਸੰਗਿ ਗਾਵਨਾ ॥੧॥ (੧੦੧੮)

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ  ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ

Ramkli Mehla 1, Dakhni, Onkaar

Continues from the last month…

 At the last moment, when time to depart this planet comes, situation is not as usual as we think now. Thinking about that now, it is good to keep Him in the memory from right now:

 ਥਰ ਥਰ ਕੰਪੈ ਜੀਅੜਾ ਥਾਨ ਵਿਹੂਣਾ ਹੋਇ

ਥਾਨਿ ਮਾਨਿ ਸਚੁ ਏਕੁ ਹੈ ਕਾਜੁ ਫੀਟੈ ਕੋਇ
ਥਿਰੁ ਨਾਰਾਇਣੁ ਥਿਰੁ ਗੁਰੂ ਥਿਰੁ ਸਾਚਾ ਬੀਚਾਰੁ
ਸੁਰਿ ਨਰ ਨਾਥਹ ਨਾਥੁ ਤੂ ਨਿਧਾਰਾ ਆਧਾਰੁ
ਸਰਬੇ ਥਾਨ ਥਨੰਤਰੀ ਤੂ ਦਾਤਾ ਦਾਤਾਰੁ
ਜਹ ਦੇਖਾ ਤਹ ਏਕੁ ਤੂ ਅੰਤੁ ਪਾਰਾਵਾਰੁ
ਥਾਨ ਥਨੰਤਰਿ ਰਵਿ ਰਹਿਆ ਗੁਰ ਸਬਦੀ ਵੀਚਾਰਿ
ਅਣਮੰਗਿਆ ਦਾਨੁ ਦੇਵਸੀ ਵਡਾ ਅਗਮ ਅਪਾਰੁ ੩੪

Thar thar kampai jī-aṛā thān vihūṇā ho-e.

Thān mān sacẖ ek hai kāj na fītai ko-e.

Thir nārā-iṇ thir gurū thir sācẖā bīcẖār.

Sur nar nāthah nāth ṯū niḏẖārā āḏẖār.

Sarbe thān thananṯarī ṯū ḏāṯā ḏāṯār.

Jah ḏekẖā ṯah ek ṯū anṯ na pārāvār.

Thān thananṯar rav rahi-ā gur sabḏī vīcẖār.

Aṇmangi-ā ḏān ḏevsī vadā agam apār. ||34||

In essence: losing the support of the Creator, the soul trembles a lot. The real supporter and glory-giver is Ekankar. When His support is there, nothing goes wrong. Oh Ekankar! You are eternal, so is the Guru and the contemplation on you; thus, you remain in the hearts of those who have your support and the Guru’s guidance. Only you are the support of Devtas, men, and the unsupported ones. You are pervading all over and you are the Donor of the donors. Wherever I look, I see you; you have no limits. Through the Guru’s guidance, it is learned that Ekankar pervades all places. He, who is great, unfathomable and infinite, gives away gifts without asking.

ਦਇਆ ਦਾਨੁ ਦਇਆਲੁ ਤੂ ਕਰਿ ਕਰਿ ਦੇਖਣਹਾਰੁ
ਦਇਆ ਕਰਹਿ ਪ੍ਰਭ ਮੇਲਿ ਲੈਹਿ ਖਿਨ ਮਹਿ ਢਾਹਿ ਉਸਾਰਿ
ਦਾਨਾ ਤੂ ਬੀਨਾ ਤੁਹੀ ਦਾਨਾ ਕੈ ਸਿਰਿ ਦਾਨੁ
ਦਾਲਦ ਭੰਜਨ ਦੁਖ ਦਲਣ ਗੁਰਮੁਖਿ ਗਿਆਨੁ ਧਿਆਨੁ ੩੫

Ḏa-i-ā ḏān ḏa-i-āl ṯū kar kar ḏekẖaṇhār.

Ḏa-i-ā karahi parabẖ mel laihi kẖin mėh dẖāhi usār.

Ḏānā ṯū bīnā ṯuhī ḏānā kai sir ḏān.

Ḏālaḏ bẖanjan ḏukẖ ḏalaṇ gurmukẖ gi-ān ḏẖi-ān. ||35||

In essence: Oh Prabh! You are merciful; you are an embodiment of compassion and charity. After creating the Creation, you watch it. With mercy, you unite the beings with you; you destroy and build instantly. You are all-wise, all-watching and the most supreme Giver. You are eradicator of the mortals’ poverty and pain. You give your understanding through the Guru’s divine knowledge.

ਧਨਿ ਗਇਐ ਬਹਿ ਝੂਰੀਐ ਧਨ ਮਹਿ ਚੀਤੁ ਗਵਾਰ
ਧਨੁ ਵਿਰਲੀ ਸਚੁ ਸੰਚਿਆ ਨਿਰਮਲੁ ਨਾਮੁ ਪਿਆਰਿ
ਧਨੁ ਗਇਆ ਤਾ ਜਾਣ ਦੇਹਿ ਜੇ ਰਾਚਹਿ ਰੰਗਿ ਏਕ
ਮਨੁ ਦੀਜੈ ਸਿਰੁ ਸਉਪੀਐ ਭੀ ਕਰਤੇ ਕੀ ਟੇਕ
ਧੰਧਾ ਧਾਵਤ ਰਹਿ ਗਏ ਮਨ ਮਹਿ ਸਬਦੁ ਅਨੰਦੁ
ਦੁਰਜਨ ਤੇ ਸਾਜਨ ਭਏ ਭੇਟੇ ਗੁਰ ਗੋਵਿੰਦ
ਬਨੁ ਬਨੁ ਫਿਰਤੀ ਢੂਢਤੀ ਬਸਤੁ ਰਹੀ ਘਰਿ ਬਾਰਿ
ਸਤਿਗੁਰਿ ਮੇਲੀ ਮਿਲਿ ਰਹੀ ਜਨਮ ਮਰਣ ਦੁਖੁ ਨਿਵਾਰਿ ੩੬

Ḏẖan ga-i-ai bahi jẖūrī-ai ḏẖan mėh cẖīṯ gavār.

Ḏẖan virlī sacẖ sancẖi-ā nirmal nām pi-ār.

Ḏẖan ga-i-ā ṯā jāṇ ḏėh je rācẖėh rang ek.

Man ḏījai sir sa-upī-ai bẖī karṯe kī tek.

Ḏẖanḏẖā ḏẖāvaṯ rėh ga-e man mėh sabaḏ anand.

Ḏurjan ṯe sājan bẖa-e bẖete gur govinḏ.

Ban ban firṯī dẖūdẖ-ṯī basaṯ rahī gẖar bār.

Saṯgur melī mil rahī janam maraṇ ḏukẖ nivār. ||36||

In essence: The mind of the foolish man remains engrossed in wealth; when it is lost, he greatly grieves. There are rare ones who gather the wealth of His name through His love. If by losing wealth, one’s mind gets absorbed in Ekankar, one should let it (the wealth) go. Surrender to Him completely and take only His support. When one’s mind goes in bliss with the Gurushabda, one’s affairs of Maya come to an end. When Ekankar is met through the Guru, the mortals become good ones from bad ones. I have been looking for Him throughout the jungle, but I have found Him within. As the Guru unites us with Ekankar, we remain with Him and we are saved from the pains of birth and death.

            Thus the Guru keeps the seeker on Akalpurakh’s  path on which treading is difficult, but he advises, one should not worry about the Maya and its attractions if one  wants to get close to Him. Keeping His memory (Naam) within, living becomes worry free.

Page 934 – 935

ਨਾਨਾ ਕਰਤ ਛੂਟੀਐ ਵਿਣੁ ਗੁਣ ਜਮ ਪੁਰਿ ਜਾਹਿ
ਨਾ ਤਿਸੁ ਏਹੁ ਓਹੁ ਹੈ ਅਵਗੁਣਿ ਫਿਰਿ ਪਛੁਤਾਹਿ
ਨਾ ਤਿਸੁ ਗਿਆਨੁ ਧਿਆਨੁ ਹੈ ਨਾ ਤਿਸੁ ਧਰਮੁ ਧਿਆਨੁ
ਵਿਣੁ ਨਾਵੈ ਨਿਰਭਉ ਕਹਾ ਕਿਆ ਜਾਣਾ ਅਭਿਮਾਨੁ
ਥਾਕਿ ਰਹੀ ਕਿਵ ਅਪੜਾ ਹਾਥ ਨਹੀ ਨਾ ਪਾਰੁ
ਨਾ ਸਾਜਨ ਸੇ ਰੰਗੁਲੇ ਕਿਸੁ ਪਹਿ ਕਰੀ ਪੁਕਾਰ
ਨਾਨਕ ਪ੍ਰਿਉ ਪ੍ਰਿਉ ਜੇ ਕਰੀ ਮੇਲੇ ਮੇਲਣਹਾਰੁ
ਜਿਨਿ ਵਿਛੋੜੀ ਸੋ ਮੇਲਸੀ ਗੁਰ ਕੈ ਹੇਤਿ ਅਪਾਰਿ ੩੭

Nānā karaṯ na cẖẖūtī-ai viṇ guṇ jam pur jāhi.

Nā ṯis ehu na oh hai avguṇ fir pacẖẖuṯāhi.

Nā ṯis gi-ān na ḏẖi-ān hai nā ṯis ḏẖaram ḏẖi-ān.

Viṇ nāvai nirbẖa-o kahā ki-ā jāṇā abẖimān.

Thāk rahī kiv apṛā hāth nahī nā pār.

Nā sājan se rangule kis pėh karī pukār.

Nānak pari-o pari-o je karī mele melaṇhār.

Jin vicẖẖoṛī so melsī gur kai heṯ apār. ||37||

In essence: By doing various religious rites, the mortals cannot get liberated, because without virtues, they face miseries of death. This way, they don’t make this world or hereafter better and they go in repentance. Such people have no divine knowledge or concentration; they have no faith or meditation. Without His name, how can they have the fearless Creator? How can they understand self-conceit (its influences). I am tired and I couldn’t know His limits. I have no friends, who are imbued with the Creator. Before whom should I cry for help? Oh Nanak! If I remember my beloved Akalpurakh, He can unite me with Him, because He is the one who is uniter. Akalpurakh, who has caused this separation, will unite me with Him through the Guru, who infuses love in us for the Infinite One.

ਪਾਪੁ ਬੁਰਾ ਪਾਪੀ ਕਉ ਪਿਆਰਾ ਪਾਪਿ ਲਦੇ ਪਾਪੇ ਪਾਸਾਰਾ
ਪਰਹਰਿ ਪਾਪੁ ਪਛਾਣੈ ਆਪੁ ਨਾ ਤਿਸੁ ਸੋਗੁ ਵਿਜੋਗੁ ਸੰਤਾਪੁ
ਨਰਕਿ ਪੜੰਤਉ ਕਿਉ ਰਹੈ ਕਿਉ ਬੰਚੈ ਜਮਕਾਲੁ
ਕਿਉ ਆਵਣ ਜਾਣਾ ਵੀਸਰੈ ਝੂਠੁ ਬੁਰਾ ਖੈ ਕਾਲੁ
ਮਨੁ ਜੰਜਾਲੀ ਵੇੜਿਆ ਭੀ ਜੰਜਾਲਾ ਮਾਹਿ
ਵਿਣੁ ਨਾਵੈ ਕਿਉ ਛੂਟੀਐ ਪਾਪੇ ਪਚਹਿ ਪਚਾਹਿ ੩੮

Pāp burā pāpī ka-o pi-ārā. Pāp laḏe pāpe pāsārā.

Parhar pāp pacẖẖāṇai āp. Nā ṯis sog vijog sanṯāp.

Narak paṛaʼnṯa-o ki-o rahai ki-o bancẖai jamkāl.

Ki-o āvaṇ jāṇā vīsrai jẖūṯẖ burā kẖai kāl.

Man janjālī veṛi-ā bẖī janjālā māhi.

Viṇ nāvai ki-o cẖẖūtī-ai pāpe pacẖėh pacẖāhi. ||38||

In essence: Sin is bad but it is dear to the sinner, who gets into loads of sins and keeps making ostentation. If he abandons sinning, only then he can realize his “inner-self”, and to him there will be no sorrow, separation and sufferings. (If one remains in sins) how can one escape from falling into miseries and pains of death? How this coming and going can be over? Falsehood (sin) is bad (the mortals cling to it). Because of it, the mortals suffer death-fear. As the mind stays in sins, it gets enveloped with the entanglements of sins. Without His name, how can one be liberated (one cannot), because in sins, one suffers repeatedly?

         While treading on a sinful path, there is no way, the Creator can be realized.

ਫਿਰਿ ਫਿਰਿ ਫਾਹੀ ਫਾਸੈ ਕਊਆ ਫਿਰਿ ਪਛੁਤਾਨਾ ਅਬ ਕਿਆ ਹੂਆ
ਫਾਥਾ ਚੋਗ ਚੁਗੈ ਨਹੀ ਬੂਝੈ ਸਤਗੁਰੁ ਮਿਲੈ ਆਖੀ ਸੂਝੈ
ਜਿਉ ਮਛੁਲੀ ਫਾਥੀ ਜਮ ਜਾਲਿ ਵਿਣੁ ਗੁਰ ਦਾਤੇ ਮੁਕਤਿ ਭਾਲਿ
ਫਿਰਿ ਫਿਰਿ ਆਵੈ ਫਿਰਿ ਫਿਰਿ ਜਾਇ
ਇਕ ਰੰਗਿ ਰਚੈ ਰਹੈ ਲਿਵ ਲਾਇ ਇਵ ਛੂਟੈ ਫਿਰਿ ਫਾਸ ਪਾਇ ੩੯

Fir fir fāhī fāsai ka-ū-ā. Fir pacẖẖuṯānā ab ki-ā hū-ā.

Fāthā cẖog cẖugai nahī būjẖai. Saṯgur milai ṯa ākẖī sūjẖai.

Ji-o macẖẖulī fāthī jam jāl. Viṇ gur ḏāṯe mukaṯ na bẖāl.

Fir fir āvai fir fir jā-e.

Ik rang racẖai rahai liv lā-e. Iv cẖẖūtai fir fās na pā-e. ||39||

In essence: Crow like mortals fall into the net of Maya again and again. When they repent, what can happen then? Being trapped, they enjoy temptation (Of Maya), but they don’t understand its consequences. If one meets the Satiguru, only then one can comprehend it. Like a fish, one is trapped into the death net. Without the Guru, the beneficent, there is no salvation. Such people repeatedly come and go. There are some who remain imbued with Ekankar.  And, they become liberated never to be trapped again.

           First of all, one should deem oneself as a guest here, because no one is forever here. The Body for which one works day and night is left alone when the breath stops. In its service, the entire life is spent and at the end, one leaves without realizing Him.

ਬੀਰਾ ਬੀਰਾ ਕਰਿ ਰਹੀ ਬੀਰ ਭਏ ਬੈਰਾਇ
ਬੀਰ ਚਲੇ ਘਰਿ ਆਪਣੈ ਬਹਿਣ ਬਿਰਹਿ ਜਲਿ ਜਾਇ
ਬਾਬੁਲ ਕੈ ਘਰਿ ਬੇਟੜੀ ਬਾਲੀ ਬਾਲੈ ਨੇਹਿ
ਜੇ ਲੋੜਹਿ ਵਰੁ ਕਾਮਣੀ ਸਤਿਗੁਰੁ ਸੇਵਹਿ ਤੇਹਿ
ਬਿਰਲੋ ਗਿਆਨੀ ਬੂਝਣਉ ਸਤਿਗੁਰੁ ਸਾਚਿ ਮਿਲੇਇ
ਠਾਕੁਰ ਹਾਥਿ ਵਡਾਈਆ ਜੈ ਭਾਵੈ ਤੈ ਦੇਇ
ਬਾਣੀ ਬਿਰਲਉ ਬੀਚਾਰਸੀ ਜੇ ਕੋ ਗੁਰਮੁਖਿ ਹੋਇ
ਇਹ ਬਾਣੀ ਮਹਾ ਪੁਰਖ ਕੀ ਨਿਜ ਘਰਿ ਵਾਸਾ ਹੋਇ ੪੦

Bīrā bīrā kar rahī bīr bẖa-e bairā-e.

Bīr cẖale gẖar āpṇai bahiṇ birėh jal jā-e.

Bābul kai gẖar betṛī bālī bālai nehi.

Je loṛėh var kāmṇī saṯgur sevėh ṯehi.

Birlo gi-ānī būjẖ-ṇa-o saṯgur sācẖ mile-e.

Ŧẖākur hāth vadā-ī-ā jai bẖāvai ṯai ḏe-e.

Baṇī birla-o bīcẖārsī je ko gurmukẖ ho-e.

Ih baṇī mahā purakẖ kī nij gẖar vāsā ho-e. ||40||

In essence: This body keeps calling the soul” oh brother” in love, but eventually, the soul becomes a stranger (goes away). The soul brother leaves her for home and the body-sister suffers in separation. Like a daughter, who involves in toy-playing while in father’s home, the soul involves in the worldly toy-attractions, which are very short lived. If the soul wants to have her Spouse, she should serve the Satiguru. Rare are those who understand this fact by meeting the Satiguru with love. All glories are in the hands of the Master, who gives them to that one with whom He is pleased. A rare person who is a true Guru’s follower will reflect on the Guru’s bani. This Satiguru’s bani is such that with it, the mind stills within.

                 Everything falls in His ordinance; He makes and destroys the creation at His own will.. Through the Guru only one gets connected to Him.

ਭਨਿ ਭਨਿ ਘੜੀਐ ਘੜਿ ਘੜਿ ਭਜੈ ਢਾਹਿ ਉਸਾਰੈ ਉਸਰੇ ਢਾਹੈ
ਸਰ ਭਰਿ ਸੋਖੈ ਭੀ ਭਰਿ ਪੋਖੈ ਸਮਰਥ ਵੇਪਰਵਾਹੈ
ਭਰਮਿ ਭੁਲਾਨੇ ਭਏ ਦਿਵਾਨੇ ਵਿਣੁ ਭਾਗਾ ਕਿਆ ਪਾਈਐ
ਗੁਰਮੁਖਿ ਗਿਆਨੁ ਡੋਰੀ ਪ੍ਰਭਿ ਪਕੜੀ ਜਿਨ ਖਿੰਚੈ ਤਿਨ ਜਾਈਐ
ਹਰਿ ਗੁਣ ਗਾਇ ਸਦਾ ਰੰਗਿ ਰਾਤੇ ਬਹੁੜਿ ਪਛੋਤਾਈਐ
ਭਭੈ ਭਾਲਹਿ ਗੁਰਮੁਖਿ ਬੂਝਹਿ ਤਾ ਨਿਜ ਘਰਿ ਵਾਸਾ ਪਾਈਐ
ਭਭੈ ਭਉਜਲੁ ਮਾਰਗੁ ਵਿਖੜਾ ਆਸ ਨਿਰਾਸਾ ਤਰੀਐ
ਗੁਰ ਪਰਸਾਦੀ ਆਪੋ ਚੀਨ੍ਹ੍ਹੈ ਜੀਵਤਿਆ ਇਵ ਮਰੀਐ ੪੧

Bẖan bẖan gẖaṛī-ai gẖaṛ gẖaṛ bẖajai dẖāhi usārai usre dẖāhai.

Sar bẖar sokẖai bẖī bẖar pokẖai samrath veparvāhai.

Bẖaram bẖulāne bẖa-e ḏivāne viṇ bẖāgā ki-ā pā-ī-ai.

Gurmukẖ gi-ān dorī parabẖ pakṛī jin kẖincẖai ṯin jā-ī-ai.

Har guṇ gā-e saḏā rang rāṯe bahuṛ na pacẖẖoṯā-ī-ai.

Bẖabẖai bẖālėh gurmukẖ būjẖėh ṯā nij gẖar vāsā pā-ī-ai.

Bẖabẖai bẖa-ojal mārag vikẖ-ṛā ās nirāsā ṯarī-ai.

Gur parsādī āpo cẖīnĥai jīvṯi-ā iv marī-ai. ||41||

In essence: Prabh breaks and fashions (His creation); by fashioning again, He shatters, demolishes and builds it again to demolish; The omnipotent and carefree Prabh has the capability to dry up the filled-up tanks, and also, He fills them fully. Deluded by doubts, the people are crazy. Without the good luck, they find nothing (about Him). The Guru’s guidance is held in Prabh’s hand; a person to whom He attracts toward Him goes toward Him. (Through the Guru’s guidance) Such people whom He draws toward Him remain imbued with Him and they don’t repent again, The Guru’s followers seek Him and get stilled in their hearts. In the desirous-world, those who restrain their desires swim across the arduous ocean. When one understands one’s “inner-self” through the Guru’s blessings, one doesn’t remain acquisitive; this is the way to be dead while living.

Page 935 – 936

ਮਾਇਆ ਮਾਇਆ ਕਰਿ ਮੁਏ ਮਾਇਆ ਕਿਸੈ ਸਾਥਿ
ਹੰਸੁ ਚਲੈ ਉਠਿ ਡੁਮਣੋ ਮਾਇਆ ਭੂਲੀ ਆਥਿ
ਮਨੁ ਝੂਠਾ ਜਮਿ ਜੋਹਿਆ ਅਵਗੁਣ ਚਲਹਿ ਨਾਲਿ
ਮਨ ਮਹਿ ਮਨੁ ਉਲਟੋ ਮਰੈ ਜੇ ਗੁਣ ਹੋਵਹਿ ਨਾਲਿ
ਮੇਰੀ ਮੇਰੀ ਕਰਿ ਮੁਏ ਵਿਣੁ ਨਾਵੈ ਦੁਖੁ ਭਾਲਿ
ਗੜ ਮੰਦਰ ਮਹਲਾ ਕਹਾ ਜਿਉ ਬਾਜੀ ਦੀਬਾਣੁ
ਨਾਨਕ ਸਚੇ ਨਾਮ ਵਿਣੁ ਝੂਠਾ ਆਵਣ ਜਾਣੁ
ਆਪੇ ਚਤੁਰੁ ਸਰੂਪੁ ਹੈ ਆਪੇ ਜਾਣੁ ਸੁਜਾਣੁ ੪੨

Mā-i-ā mā-i-ā kar mu-e mā-i-ā kisai na sāth.

Hans cẖalai uṯẖ dumṇo mā-i-ā bẖūlī āth.

Man jẖūṯẖā jam johi-ā avguṇ cẖalėh nāl.

Man mėh man ulto marai je guṇ hovėh nāl.

Merī merī kar mu-e viṇ nāvai ḏukẖ bẖāl.

Gaṛ manḏar mėhlā kahā ji-o bājī ḏībāṇ.

Nānak sacẖe nām viṇ jẖūṯẖā āvaṇ jāṇ.

Āpe cẖaṯur sarūp hai āpe jāṇ sujāṇ. ||42||

In essence: Many died crying for more and more wealth, but it never went with anyone. The soul departs in dilemma and the wealth is forsaken right here. The death warns the mind, which is impure with Maya greed; the demerits go with the living one (Maya is left behind). If one’s mind has virtues, it becomes detached to Maya and gets stilled within. Without the name of Akalpurakh, puffed up in pride, people fall into miseries. In this short-lived play, the fortresses, mansions, palaces and courts are left here. Oh Nanak! Without Akalpurakh’s name, all life is a waste. Akalpurakh is wise and beauteous; He is self- accomplished and omniscient.

                    The Guru suggests looking at the Maya race that never ends and destroys a chance of getting connected to the Creator. Is it worth following Maya? Shouldn’t He be preferred to Maya?

CONTINUES…….

Wishes

Gurdeep Singh

ਸਿੱਖ ਮਰਦ ਕਿੱਤਾਕਾਰ, ਨਿਜੀ ਤੇ ਸਰਕਾਰੀ ਕਰਮਚਾਰੀ, ਵਾਪਾਰੀ ਅਤੇ ਸਨਤਕਾਰ ਆਦਿ ਦੇ ਰੂਪ ਵਿਚ (ਲੇਖਕ – ਡਾ: ਸਰਬਜੀਤ ਸਿੰਘ, ਨਵੀਂ ਮੁੰਬਈ)

Status Of A Sikh As A    Self-employed, Government Or Private Employee,  Businessperson or Industrialist

ਗੁਰੂ ਨਾਨਕ ਸਾਹਿਬ ਨੇ ਤਾਂ ਜਪੁਜੀ ਸਾਹਿਬ ਦੀ ਪਹਿਲੀ ਪੌੜੀ ਵਿੱਚ ਸਿੱਖ ਧਰਮ ਦਾ ਮੁਢਲਾ ਸਿਧਾਂਤ ਦੱਸਣ ਦੇ ਨਾਲ ਨਾਲ ਇਹ ਵੀ ਸਮਝਾ ਦਿੱਤਾ ਹੈ ਕਿ ਜੇਕਰ ਅਕਾਲ ਪੁਰਖੁ ਨੂੰ ਪਾਉਣਾਂ ਹੈ ਤਾਂ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਪਵੇਗਾ, ਜੋ ਕਿ ਧੁਰ ਤੋਂ ਹੀ ਜੀਵ ਦੇ ਨਾਲ ਲਿਖਿਆ ਹੋਇਆ ਹੈ।

ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ ॥ ਹੁਕਮਿ ਰਜਾਈ ਚਲਣਾ ਨਾਨਕ ਲਿਖਿਆ ਨਾਲਿ ॥੧॥ (੧)

             ਇਸ ਲਈ ਜੇਕਰ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਹੈ, ਤਾਂ ਉਸ ਦੇ ਹੁਕਮੁ ਨੂੰ ਗੁਰਬਾਣੀ ਦੁਆਰਾ ਸਮਝਣਾ ਪਵੇਗਾ। ਅਕਾਲ ਪੁਰਖੁ ਦੇ ਗੁਣ ਗਾਇਨ ਕਰਨੇ ਹਨ ਤੇ ਸਭ ਕੁਝ ਦੇਣ ਵਾਲੇ ਉਸ ਅਕਾਲ ਪੁਰਖੁ ਦਾ ਧੰਨਵਾਦ ਵੀ ਕਰਨਾ ਹੈ। ਇਸ ਤਰ੍ਹਾਂ ਗੁਣ ਗਾਇਨ ਕਰਨ ਨਾਲ ਮਨੁੱਖ ਦੇ ਅੰਦਰ ਵੀ ਉਸ ਅਕਾਲ ਪੁਰਖੁ ਵਰਗੇ ਉੱਤਮ ਆਤਮਿਕ ਗੁਣ ਪੈਦਾ ਹੋ ਜਾਂਦੇ ਹਨ। ਅਕਾਲ ਪੁਰਖੁ ਨੇ ਜਿਥੇ ਅਨੇਕਾਂ ਜੀਵ ਪੈਦਾ ਕੀਤੇ ਹਨ, ਉਥੇ ਉਨ੍ਹਾਂ ਦੀ ਖੁਰਾਕ ਲਈ ਤੇ ਉਸ ਖੁਰਾਕ ਲਈ ਰੁਜਗਾਰ ਕਰਨ ਦਾ ਪ੍ਰਬੰਧ ਵੀ ਕੀਤਾ ਹੋਇਆ ਹੈ। ਦੁਨੀਆਂ ਦਾ ਹਰੇਕ ਜੀਵ ਆਪਣੇ ਨਿਰਵਾਹ ਲਈ ਖੁਰਾਕ ਲੱਭਣ ਲਈ ਉਪਰਾਲੇ ਕਰਦਾ ਹੈ। ਸਫਲਤਾ ਵੀ ਉਸ ਜੀਵ ਨੂੰ ਹੀ ਮਿਲਦੀ ਹੈ, ਜਿਹੜਾ ਠੀਕ ਤਰੀਕੇ ਨਾਲ ਉਚਿੱਤ ਉਪਰਾਲੇ ਕਰਦਾ ਹੈ। ਇਹੀ ਨਿਯਮ ਮਨੁੱਖ ਤੇ ਵੀ ਲਾਗੂ ਹੁੰਦਾ ਹੈ। ਇਸੇ ਲਈ ਗੁਰੂ ਸਾਹਿਬ ਨੇ ਜਿਥੇ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਦੀ ਸਿਖਿਆ ਦਿਤੀ ਹੈ, ਉਸ ਦੇ ਨਾਲ ਨਾਲ ਆਪਣਾ ਕਾਰਜ ਆਪ ਸਵਾਰਨ ਲਈ ਵੀ ਸਿਖਿਆ ਦਿਤੀ ਹੈ।

ਆਪਣ ਹਥੀ ਆਪਣਾ ਆਪੇ ਹੀ ਕਾਜੁ ਸਵਾਰੀਐ ॥੨੦॥ (੪੭੪)

             ਆਪਣਾ ਕਾਰਜ ਆਪ ਸਵਾਰਨ ਲਈ, ਉਸ ਕਾਰਜ ਨੂੰ ਸਮਝਣਾ ਪੈਂਦਾ ਹੈ ਤੇ ਉਸ ਅਨੁਸਾਰ ਮਿਹਨਤ ਕਰਨੀ ਪੈਂਦੀ ਹੈ, ਦਸਾਂ ਨੌਹਾਂ ਦੀ ਕਿਰਤ ਕਰਨੀ ਪੈਂਦੀ ਹੈ। ਕਿਰਤ ਕਰਨ ਲਈ ਮਨੁੱਖ ਨੂੰ ਆਪਣੇ ਆਸੇ ਪਾਸੇ ਤੇ ਕੁਦਰਤ ਬਾਰੇ ਜਾਣਕਾਰੀ ਪ੍ਰਾਪਤ ਕਰਨੀ ਪੈਂਦੀ ਹੈ। ਰੁਜਗਾਰ ਦੇ ਸਾਧਨ ਜਾਨਣੇ ਤੇ ਲੱਭਣੇ ਪੈਂਦੇ ਹਨ। ਮਨੁੱਖ ਇਕ ਸਮਾਜਕ ਪ੍ਰਾਣੀ ਹੈ, ਇਸ ਲਈ ਉਸ ਨੂੰ ਰੁਜਗਾਰ ਕਰਨ ਦੇ ਨਾਲ ਨਾਲ ਦੂਸਰਿਆਂ ਨਾਲ ਸਾਂਝ ਪੈਦਾ ਕਰਨ ਦੀ ਜਾਚ ਵੀ ਆ ਜਾਂਦੀ ਹੈ। ਕਿਰਤ ਕਰਨ ਨਾਲ ਮਨੁੱਖ ਵਿਚ ਆਪਣੇ ਆਪ ਨਾਮੁ ਦੇ ਪਰੈਕਟੀਕਲ ਗੁਣ ਪੈਦਾ ਹੋਣੇ ਸ਼ੁਰੂ ਹੋ ਜਾਂਦੇ ਹਨ। ਮਿਹਨਤ ਨਾਲ ਆਨੰਦ ਵੀ ਮਿਲਦਾ ਹੈ ਤੇ ਕੰਮ ਦੀ ਕਦਰ ਵੀ ਆਉਦੀਂ ਹੈ। ਸਾਂਝੇ ਤੌਰ ਤੇ ਕੰਮ ਕਰਨ ਨਾਲ ਆਪਸੀ ਪਿਆਰ ਅਤੇ ਭਰਾਤਰੀ ਭਾਵ ਦੇ ਗੁਣ ਪੈਦਾ ਹੁੰਦੇ ਹਨ। ਇਹ ਸਾਰੇ ਗੁਣ ਮਿਲ ਜਾਣ ਤਾਂ ਸਮਾਜ ਆਪਣੇ ਆਪ ਸਹੀ ਦਿਸ਼ਾ ਵੱਲ ਚਲ ਪੈਂਦਾ ਹੈ।

             ਜੀਵਨ ਵਿਚ ਨਿਰਵਾਹ ਕਰਨ ਲਈ ਕੁਝ ਨਾ ਕੁਝ ਕਾਰੋਬਾਰ ਕਰਨਾ ਪੈਂਦਾ ਹੈ, ਤਾਂ ਜੋ ਧਨ ਕਮਾਇਆ ਜਾ ਸਕੇ, ਜਿਸ ਨਾਲ ਪਰਿਵਾਰ ਦਾ ਗੁਜਾਰਾ ਚਲਦਾ ਰਹੇ। ਧਨ ਕਮਾਉਣ ਦੇ ਵਸੀਲੇ ਹਨ: (੧) ਕਿੱਤਾ (ਕਿਰਸਾਣੀ, ਆਪਣਾ ਕਾਰੋਬਾਰ), (੨) ਵਾਪਾਰ (ਦੁਕਾਨਦਾਰੀ, ਵਾਪਾਰ, ਸਨਤਕਾਰੀ) ਅਤੇ (੩) ਨੌਕਰੀ (ਸਰਕਾਰੀ ਜਾਂ ਪ੍ਰਾਈਵੇਟ)

             ਕਿਰਸਾਣੀ ਭਾਵ ਵਾਹੀ ਦਾ ਕੰਮ, ਇਹ ਉੱਦਮ ਵਾਲਾ ਕੰਮ ਹੈ, ਇਸ ਲਈ ਆਮ ਤੌਰ ਤੇ ਉੱਤਮ ਗਿਣਿਆ ਜਾਂਦਾ ਹੈ। ਸਫਲਤਾ ਪ੍ਰਾਪਤ ਕਰਨ ਲਈ ਵਾਹੀ ਦਾ ਕੰਮ ਉੱਦਮ ਤੇ ਲਗਨ ਨਾਲ ਕਰਨਾ ਪੈਂਦਾ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਜੀਵਨ ਕਾਲ ਵਿਚ ਇਹ ਸਾਰੇ ਤਰ੍ਹਾਂ ਦੇ ਕਿਤੇ ਖੁਦ ਕਰ ਕੇ ਵਿਖਾਏ। ਆਪ ਜੀ ਨੇ ਵਾਹੀ ਦਾ ਕੰਮ ਆਪਣੇ ਜੀਵਨ ਦੇ ਆਖਰੀ ਪੜਾ ਵਿਚ ਕਰਤਾਰਪੁਰ ਸਾਹਿਬ ਵਿਖੇ ਕਰ ਕੇ ਵਿਖਾਇਆ। ਸਤਿਸੰਗਤ ਕਾਇਮ ਕੀਤੀ ਤੇ ਅਕਾਲ ਪੁਰਖੁ ਦੇ ਹੁਕਮੁ ਤੇ ਉਸ ਦੀ ਰਜ਼ਾ ਅਨੁਸਾਰ ਚਲਣਾ ਦੀ ਸਿਖਿਆ ਦਿਤੀ। ਸਚ ਦਾ ਵਾਪਾਰ ਕਰਨ ਦੀ ਜਾਚ ਸਿਖਾਈ। ਸਤਿਸੰਗਤ ਕਾਇਮ ਕਰਨ ਲਈ ਗੁਰੂ ਨਾਨਕ ਸਾਹਿਬ ਨੇ ਚਾਰ ਉਦਾਸੀਆਂ ਕੀਤੀਆਂ ਤੇ ਮਨੁੱਖਤਾ ਨੂੰ ਅਸਲੀ ਸੱਚ ਨਾਲ ਜੁੜਨ ਦੀ ਜਾਚ ਸਿਖਾਈ। ਆਪਣੀ ਨੌਕਰੀ ਵਿਚ ਪੂਰਾ ਚਿਤ ਲਾ ਕੇ ਕੰਮ ਕਰਨਾ ਹੈ, ਗੁਰੂ ਨਾਨਕ ਸਾਹਿਬ ਨੇ ਸੁਲਤਾਨਪੁਰ ਲੋਧੀ ਵਿਚ ਮੋਦੀ ਦੀ ਨੌਕਰੀ ਪੂਰੀ ਇਮਾਨਦਾਰੀ ਤੇ ਦਿਆਨਤਦਾਰੀ ਨਾਲ ਕਰ ਕੇ ਵਖਾਈ। ਆਪਣੀ ਦੁਕਾਨ ਵਿਚ ਠੀਕ ਤੋਲਣਾ ਤੇ ਸੁਰਤ ਉਸ ਅਕਾਲ ਪੁਰਖੁ ਨਾਲ ਜੋੜੀ ਰੱਖਣ ਦੀ ਸਿਖਿਆਂ ਪੂਰੀ ਖਲਕਤ ਨੂੰ ਦਿੱਤੀ। ਚੂੜਖਾਨੇ ਵਿਚ ਸੱਚਾ ਸੌਦਾ ਕਰਦੇ ਸਮੇਂ ਦੂਸਰਿਆਂ ਦਾ ਭਲਾ ਕਰਨਾ ਤੇ ਜੀਵਨ ਬਾਰੇ ਜਾਚ ਸਿਖਾਈ। ਸਚ ਤੇ ਚਲ ਕੇ, ਉੱਦਮ ਵਾਲਾ ਕਾਰੋਬਾਰ ਕਰਨ ਨਾਲ ਮਨ ਹਮੇਸ਼ਾਂ ਖਿੜਿਆਂ ਰਹਿੰਦਾ ਹੈ।

             ਹਰੇਕ ਨੂੰ ਪਤਾ ਹੈ, ਕਿ ਮਰਨ ਸਮੇਂ ਮਾਇਆ ਜੀਵ ਦੇ ਨਾਲ ਨਹੀਂ ਜਾਂਦੀ, ਪਰ ਫਿਰ ਵੀ ਮਾਇਆ ਨੇ ਸਾਰੇ ਜਗਤ ਨੂੰ ਆਪਣੇ ਵੱਸ ਵਿਚ ਕੀਤਾ ਹੋਇਆ ਹੈ। ਕੋਈ ਵਿਰਲਾ ਮਨੁੱਖ ਹੀ ਸਮਝਦਾ ਹੈ, ਕਿ ਸਦਾ ਨਾਲ ਨਿਭਣ ਵਾਲਾ ਧਨ ਹੋਰ ਹੈ। ਇਸ ਲਈ ਸਦਾ ਨਾਲ ਨਿਭਣ ਵਾਲਾ ਨਾਮੁ ਧੰਨ ਕਮਾਉਣ ਲਈ ਮਨ ਨੂੰ ਹਾਲੀ (ਕਿਰਸਾਨ) ਵਰਗਾ ਉੱਦਮੀ ਬਣਾਉਣਾਂ ਹੈ, ਉੱਚੇ ਆਚਰਨ ਨੂੰ ਵਾਹੀ (ਕਿਰਸਾਨੀ) ਸਮਝਣਾ ਹੈ। ਇਹ ਮਨੁੱਖਾ ਸਰੀਰ ਹੀ ਖੇਤ ਹੈ, ਜਿਸ ਵਿਚ ਨਾਮੁ ਰੂਪੀ ਬੀਜ ਨੂੰ ਪਰਫੁੱਲਤ ਕਰਨਾ ਹੈ, ਮਿਹਨਤ ਨਾਮੁ ਦੀ ਫ਼ਸਲ ਲਈ ਪਾਣੀ ਹੈ, ਇਸ ਖੇਤ ਵਿਚ ਅਕਾਲ ਪੁਰਖੁ ਦਾ ਨਾਮੁ ਬੀਜ, ਬੀਜ ਕੇ ਉਸ ਨੂੰ ਪੰਛੀਆ (ਤ੍ਰਿਸ਼ਨਾ) ਤੋਂ ਬਚਾਣ ਲਈ ਸੰਤੋਖ ਦਾ ਸੁਹਾਗਾ ਫੇਰਨਾ ਜ਼ਰੂਰੀ ਹੈ। ਜੇਕਰ ਸੰਤੋਖ ਵਾਲਾ ਜੀਵਨ ਨਹੀਂ, ਤਾਂ ਮਾਇਆ ਦੀ ਤ੍ਰਿਸ਼ਨਾ ਨਾਮੁ ਰੂਪੀ ਬੀਜ ਨੂੰ ਮੁਕਾ ਦੇਵੇਗੀ, ਸਾਦਾ ਜੀਵਨ ਨਾਮੁ ਰੂਪੀ ਫ਼ਸਲ ਦੀ ਰਾਖੀ ਕਰਨ ਲਈ ਰਾਖਾ ਹੈ। ਇਸ ਤਰ੍ਹਾਂ ਦੀ ਵਾਹੀ ਕੀਤਿਆਂ ਸਰੀਰ ਰੂਪੀ ਖੇਤ ਵਿਚ ਅਕਾਲ ਪੁਰਖੁ ਦੀ ਮਿਹਰ ਨਾਲ ਪ੍ਰੇਮ ਪੈਦਾ ਹੋਵੇਗਾ। ਜਿਨ੍ਹਾਂ ਨੇ ਅਜੇਹੀ ਵਾਹੀ ਕੀਤੀ, ਉਨ੍ਹਾਂ ਦੇ ਹਿਰਦੇ ਨਾਮੁ ਰੂਪੀ ਧਨ ਨਾਲ ਧਨਾਢ ਹੋ ਗਏ। 

ਸੋਰਠਿ ਮਹਲਾ ੧ ਘਰੁ ੧ ॥ ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ ॥ ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ ॥ ਭਾਉ ਕਰਮ ਕਰਿ ਜੰਮਸੀ ਸੇ ਘਰ ਭਾਗਠ ਦੇਖੁ ॥੧॥ ਬਾਬਾ ਮਾਇਆ ਸਾਥਿ ਨ ਹੋਇ ॥ ਇਨਿ ਮਾਇਆ ਜਗੁ ਮੋਹਿਆ ਵਿਰਲਾ ਬੂਝੈ ਕੋਇ ॥ ਰਹਾਉ ॥ (੫੯੫-੫੯੬)

             ਗੁਰੂ ਸਾਹਿਬ ਨੇ ਇਹ ਸਾਰੇ ਤਰ੍ਹਾਂ ਦੇ ਕੰਮ ਕਿਸ ਤਰ੍ਹਾਂ ਕਰਨੇ ਹਨ, ਉਪਰ ਲਿਖੇ ਸ਼ਬਦ ਵਿੱਚ ਸਮਝਾ ਦਿੱਤੇ ਹਨ। ਕਿਰਤ ਕੋਈ ਵੀ ਹੋਵੇ, ਪਰ ਨੇਕ ਹੋਣੀ ਚਾਹੀਦੀ ਹੈ। ਰਿਜ਼ਕ ਕਰਕੇ ਮਨੁੱਖ ਇਕ ਥਾਂ ਤੋਂ ਦੂਜੀ ਥਾਂ ਤੇ ਜਾਂਦਾ ਹੈ। ਮਾਲਕ ਕਿਥੇ ਕੰਮ ਕਰਨ ਲਈ ਤੇ ਮਨੁੱਖਾ ਜਨਮ ਸਫਲ ਕਰਨ ਲਈ ਭੇਜਦਾ ਹੈ, ਇਹ ਸਭ ਕੁਝ ਉਸ ਅਕਾਲ ਪੁਰਖੁ ਦੇ ਹੱਥ ਵਿੱਚ ਹੀ ਹੈ।

ਮ; ੨ ॥ ਨਕਿ ਨਥ ਖਸਮ ਹਥ ਕਿਰਤੁ ਧਕੇ ਦੇ ॥ ਜਹਾ ਦਾਣੇ ਤਹਾਂ ਖਾਣੇ ਨਾਨਕਾ ਸਚੁ ਹੇ ॥੨॥ (੬੫੩)

             ਆਪਣੇ ਨੱਕ ਨੂੰ ਦੁਨਿਆਵੀ ਰਿਵਾਇਤਾ ਕਰਕੇ ਨਹੀਂ ਛੇਦਨਾ ਹੈ। ਉਸ ਤੇ ਖਸਮ ਦੀ ਨੱਥ ਪਾਉਣੀ ਹੈ। ਦੁਨੀਆਂ ਅਨੁਸਾਰ ਚੱਲਣ ਦੀ ਬਜਾਏ, ਗੁਰਮਤਿ ਦੇ ਮਾਰਗ ਤੇ ਚਲਣਾ ਹੈ। ਜਨਮ ਸਮੇਂ ਤਾਂ ਸਤ, ਸੰਤੋਖ, ਦਇਆ, ਧਰਮ ਸੀ, ਪਰ ਬਾਅਦ ਵਿੱਚ ਕਾਮ, ਕ੍ਰੋਧ, ਲੋਭ, ਮੋਹ ਤੇ ਹੰਕਾਰ ਦੇ ਦੁਆਰ ਖੁਲਣੇ ਸ਼ੁਰੂ ਹੋ ਜਾਂਦੇ ਹਨ। ਆਮ ਵਾਪਾਰ ਵਿਚ ਵਾਧਾ ਜਾਂ ਘਾਟਾ ਹੋ ਸਕਦਾ ਹੈ, ਪਰ ਨਾਮੁ ਦੇ ਵਾਪਾਰ ਵਿਚ, ਭਾਵ ਸੱਚ ਦੇ ਵਾਪਾਰ ਵਿਚ, ਕਦੀ ਘਾਟਾ ਨਹੀਂ ਹੁੰਦਾਂ ਹੈ, ਸਦਾ ਅਨੰਦ ਹੀ ਮਿਲਦਾ ਹੈ।

ਪਉੜੀ ॥ ਕਾਇਆ ਕੋਟੁ ਅਪਾਰੁ ਹੈ ਅੰਦਰਿ ਹਟਨਾਲੇ ॥ ਗੁਰਮੁਖਿ ਸਉਦਾ ਜੋ ਕਰੇ ਹਰਿ ਵਸਤੁ ਸਮਾਲੇ ॥ ਨਾਮੁ ਨਿਧਾਨੁ ਹਰਿ ਵਣਜੀਐ ਹੀਰੇ ਪਰਵਾਲੇ ॥ ਵਿਣੁ ਕਾਇਆ ਜਿ ਹੋਰ ਥੈ ਧਨੁ ਖੋਜਦੇ ਸੇ ਮੂੜ ਬੇਤਾਲੇ ॥ ਸੇ ਉਝੜਿ ਭਰਮਿ ਭਵਾਈਅਹਿ ਜਿਉ ਝਾੜ ਮਿਰਗੁ ਭਾਲੇ ॥੧੫॥ (੩੦੯)

             ਜਿਆਦਾ ਤਰ ਲੋਕ ਕਿੱਤਾਕਾਰ, ਸਰਕਾਰੀ ਕਰਮਚਾਰੀ, ਪ੍ਰਾਈਵੇਟ ਕਰਮਚਾਰੀ, ਵਾਪਾਰੀ ਜਾਂ ਸਨਤਕਾਰ ਦੇ ਰੂਪ ਵਿੱਚ ਆਪਣਾ ਕਾਰੋਬਾਰ ਕਰਦੇ ਹਨ। ਸਿੱਖਾਂ ਨੇ ਵੀ ਆਪਣੇ ਰੁਜਗਾਰ ਲਈ ਇਹ ਵਸੀਲੇ ਅਪਨਾਏ ਹਨ। ਆਓ ਅਸੀਂ ਗੁਰਮਤਿ ਦੇ ਆਧਾਰ ਤੇ ਸਿੱਖਾਂ ਦੀ ਕੀ ਸਥਿਤੀ ਹੈ, ਇਸ ਸਬੰਧੀ ਸਾਂਝ ਕਰਨ ਦਾ ਉਪਰਾਲਾ ਕਰੀਏ।

ਕਿੱਤਾਕਾਰ
             ਗੁਰੂ ਸਾਹਿਬ ਨੇ ਸਿੱਖ ਨੂੰ ਕਿਰਤੀ ਬਣਾਇਆ ਹੈ, ਇਸ ਲਈ ਸਿੱਖ ਆਪਣੇ ਕਿੱਤੇ ਵਿੱਚ ਅਕਸਰ ਮਾਹਿਰ ਹੁੰਦੇ ਹਨ। ਜਿਸ ਕਿੱਤੇ ਲਈ ਜਿਆਦਾ ਮਿਹਨਤ ਕਰਨੀ ਪੈਂਦੀ ਹੈ, ਗੁਰੂ ਦੇ ਸਿੱਖ ਉਸ ਨੂੰ ਆਸਾਨੀ ਨਾਲ ਕਰ ਲੈਂਦੇ ਹਨ। ਇਸ ਲਈ ਸਿੱਖ ਕਿਸਾਨ, ਮਕੈਨਿਕ, ਫੈਬਰੀਕੇਟਰ, ਡਿਜ਼ਾਈਨਰ, ਲੇਥ ਦਾ ਕੰਮ, ਨਵੀਂਆਂ ਮਸ਼ੀਨਾ ਤਿਆਰ ਕਰਨੀਆਂ, ਲੋਹਾਰ, ਤਰਖਾਣ, ਮਿਸਤਰੀ, ਟਰਾਂਸਪੋਰਟਰ, ਡਰਾਈਵਰ, ਆਦਿ ਕਿਤਿਆਂ ਵਿੱਚ ਜਿਆਦਾ ਗਿਣਤੀ ਵਿੱਚ ਵੇਖੇ ਜਾਂਦੇ ਹਨ। ਜਿਤਨੇ ਵੀ ਸਿੱਖ ਗੁਰੂ ਘਰ ਨਾਲ ਸਬੰਧਤ ਹਨ, ਉਹ ਆਮ ਤੌਰ ਤੇ ਆਪਣੇ ਆਪਣੇ ਕਾਰੋਬਾਰ ਲਈ ਲੋਕਾਂ ਵਿੱਚ ਪ੍ਰਸਿੱਧ ਹੁੰਦੇ ਹਨ। ਜਿਹੜੇ ਆਪਣੀ ਇਮਾਨਦਾਰੀ ਕਾਇਮ ਰੱਖਦੇ ਹਨ, ਉਨ੍ਹਾਂ ਦਾ ਨਾਂ ਦੂਰ ਦੂਰ ਤੱਕ ਜਾਣਿਆ ਜਾਂਦਾ ਹੈ। ਸਮੇਂ ਨਾਲ ਉੱਨ੍ਹਾਂ ਦੀ ਆਮਦਨ ਵੀ ਵਧਦੀ ਰਹਿੰਦੀ ਹੈ।

             ਸਿੱਖ ਨਿਜੀ ਕੰਮਾਂ ਵਿਚ ਤਾਂ ਬਹੁਤ ਸਫ਼ਲ ਹਨ। ਪਰ ਅਕਸਰ ਸਾਂਝੇ ਕੰਮਾਂ ਵਿੱਚ, ਜਿਆਦਾ ਦੇਰ ਤੱਕ ਨਹੀਂ ਟਿਕਦੇ ਹਨ। ਇਸ ਦਾ ਕਾਰਨ ਹਉਮੈ, ਬੇਸਬਰੀ, ਬੇਇਤਬਾਰੀ ਅਤੇ ਅਸਹਿਣਸ਼ੀਲਤਾ ਹਨ। ਸਿੱਖ ਸ਼ੁਰੂ ਵਿੱਚ ਤਾਂ ਇਕੱਠੇ ਕੰਮ ਆਰੰਭ ਕਰਦੇ ਹਨ, ਪਰ ਬਾਅਦ ਵਿੱਚ ਆਪਸੀ ਅਣਬਣ ਹੋਣ ਕਰਕੇ ਅਕਸਰ ਵੱਖਰੇ ਹੋ ਜਾਂਦੇ ਹਨ। ਇਹੀ ਹਾਲ ਗੁਰਦੁਆਰੇ ਜਾਂ ਖ਼ਾਲਸਾ ਸਕੂਲ ਬਣਾਉਂਣ ਸਬੰਧੀ ਹੈ। ਇਕੱਠੇ ਰਲ ਕੇ ਬਿਲਡਿੰਗ ਤਾਂ ਬਹੁਤ ਆਸਾਨੀ ਨਾਲ ਬਣਾ ਲੈਣਗੇ, ਪਰ ਚਲਾਉਣ ਸਮੇਂ ਆਪਸੀ ਅਣਬਣ ਤੇ ਤੂੰ ਤੂੰ, ਮੈਂ ਮੈਂ, ਆਰੰਭ ਹੋ ਜਾਂਦੀ ਹੈ।

             ਹਰੇਕ ਕਾਰੋਬਾਰ ਲਈ, ਕੱਚਾ ਮਾਲ ਲੈਣਾਂ, ਮਾਲ ਤਿਆਰ ਕਰਨਾ, ਮਾਲ ਵੇਚਣਾ, ਹਿਸਾਬ ਕਿਤਾਬ ਰੱਖਣਾਂ, ਚੰਗਾਂ ਮਾਲ ਘੱੱਟ ਕੀਮਤ ਤੇ ਤਿਆਰ ਕਰਨਾ ਤੇ ਵੇਚਣਾਂ, ਆਦਿ ਬਹੁਤ ਸਾਰੇ ਖੇਤਰਾਂ ਵਿੱਚ ਨਿਪੁੰਨਤਾ ਦੀ ਲੋੜ ਹੈ। ਜਰੂਰੀ ਨਹੀਂ ਕਿ ਇਕ ਮਨੁੱਖ ਇਨ੍ਹਾਂ ਸਾਰੇ ਖੇਤਰਾਂ ਵਿੱਚ ਨਿਪੁੰਨ ਹੋਵੇ। ਕੁਦਰਤ ਨੇ ਸਾਰਿਆਂ ਵਿੱਚ ਕੁਝ ਨਾ ਕੁਝ ਗੁਣ ਦਿਤੇ ਹਨ। ਜੇਕਰ ਕਿੱਤੇ ਵਿੱਚ ਸਾਂਝ ਹੋਵੇ ਤਾਂ ਕੁਝ ਸੱਜਣ ਰਲ ਕੇ ਹੌਲੀ ਹੌਲੀ ਇਕ ਛੋਟੇ ਕਾਰੋਬਾਰ ਨੂੰ, ਇਕ ਵੱਡੀ ਫੈਕਟਰੀ ਤੱਕ ਲਿਜਾ ਸਕਦੇ ਹਨ। ਹੋਰ ਮਿਹਨਤ ਤੇ ਆਪਸੀ ਮਿਲਵਰਤਨ ਨਾਲ ਇੱਕ ਵੱਡੇ ਸਨਤਕਾਰ ਤੱਕ ਪਹੁੰਚਾਇਆ ਜਾ ਸਕਦਾ ਹੈ। ਅੱਜ ਦੁਨੀਆਂ ਵਿੱਚ ਵੱਡੇ ਸਨਤਕਾਰ ਹੀ ਜਿਆਦਾ ਸਫ਼ਲ ਹਨ, ਕਿਉਂਕਿ ਉਹ ਜਿਅਦਾ ਮਾਤਰਾ ਵਿੱਚ ਸਸਤਾ ਤੇ ਵਧੀਆ ਮਾਲ ਤਿਆਰ ਕਰ ਸਕਦੇ ਹਨ। 

             ਵੱਡੇ ਪੱਧਰ ਦੇ ਸਿੱਖ ਸਨਤਕਾਰ ਦੁਨੀਆਂ ਵਿੱਚ ਵਿਰਲੇ ਹੀ ਮਿਲਦੇ ਹਨ। ਸਿੱਖਾਂ ਵਿੱਚ ਆਪਸੀ ਏਕਤਾ ਨਾ ਹੋਣ ਕਰਕੇ ਕੋਈ ਵਿਰਲਾ ਹੀ ਇਸ ਉਚਾਈ ਤੱਕ ਪਹੁੰਚਦਾ ਹੈ। ਦੂਸਰੀਆਂ ਕੁਝ ਕੌਮਾਂ ਦੇ ਲੋਕ ਜਿਵੇਂ ਕਿ ਗੁਜਰਾਤੀ, ਬੰਗਾਲੀ, ਮਲਿਆਲੀ, ਯਹੂਦੀ ਆਦਿ ਆਪਣੀ ਕੌਮ ਦੇ ਲੋਕਾਂ ਦੀ ਪੂਰੀ ਪੂਰੀ ਮਦਦ ਕਰਦੇ ਹਨ, ਪਰ ਸਿੱਖਾਂ ਵਿੱਚ ਇਹ ਬਹੁਤ ਵੱਡੀ ਘਾਟ ਹੈ। ਸਿੱਖਾਂ ਦੀਆਂ ਆਪਣੀਆਂ ਫੈਕਟਰੀਆਂ ਵਿੱਚ ਵੀ ਬਹੁਤ ਘੱਟ ਸਿੱਖ ਦਿਖਾਈ ਦਿੰਦੇ ਹਨ।

             ਜੇਕਰ ਕੋਈ ਸਿੱਖ ਸਨਤਕਾਰ ਕਿਸੇ ਸਿੱਖ ਨੂੰ ਨਾਲ ਰੱਖਦਾ ਹੈ ਤਾਂ ਉਹ ਪੂਰਾ ਸਾਥ ਨਿਭਾਉਣ ਦੀ ਬਜਾਏ ਉਸ ਦੀ ਤਕਨੀਕ ਤੇ ਕੰਮ ਸਿੱਖ ਕੇ ਆਪਣਾ ਬਰਾਬਰ ਦਾ ਨਵਾਂ ਧੰਦਾ ਸ਼ੁਰੂ ਕਰ ਦਿੰਦਾਂ ਹੈ। ਇਸ ਦੇ ਦੋ ਕਾਰਨ ਹੋ ਸਕਦੇ ਹਨ। ਇੱਕ ਤਾਂ ਸਿੱਖ ਸਨਤਕਾਰ ਯੋਗਤਾ ਅਨੁਸਾਰ, ਉਸ ਦੀ ਤਨਖਾਹ ਵਿੱਚ ਵਾਧਾ ਨਹੀਂ ਕਰਦਾ ਹੈ। ਦੂਸਰਾ ਕੰਮ ਕਰਨ ਵਾਲੇ ਦੇ ਮਨ ਅੰਦਰ ਹਉਮੈ ਤੇ ਲਾਲਚ ਆ ਜਾਂਦਾ ਹੈ, ਕਿ ਮੈਂ ਕਿਉਂ ਨਾ ਆਪਣਾ ਨਵਾਂ ਧੰਦਾ ਸ਼ੁਰੂ ਕਰ ਲਵਾਂ, ਮਾਲਕ ਵੀ ਬਣ ਜਾਵਾਂ ਤੇ ਵੱਧ ਪੈਸੇ ਵੀ ਆ ਜਾਣ। ਨਤੀਜਾ ਇਹ ਹੁੰਦਾਂ ਹੈ ਕਿ ੮-੧੦ ਘੰਟੇ ਦੀ ਬਜਾਏ ੧੨-੧੪ ਘੰਟੇ ਤੱਕ ਕੰਮ ਕਰਨਾ ਪੈਂਦਾ ਹੈ, ਜਿਸ ਕਰਕੇ ਘਰੇਲੂ ਮੁਸੀਬਤਾਂ ਵਿਚ ਵਾਧਾ ਹੋ ਜਾਂਦਾ ਹੈ। ਕਈ ਵਾਰੀ ਤਾਂ ਅਜੇਹੀ ਹਾਲਤ ਹੋ ਜਾਂਦੀ ਹੈ ਕਿ ਛੋਟੇ ਕਾਰੋਬਾਰ ਕਰਕੇ    ਮਾਲ ਤਿਆਰ ਕਰਨਾ ਤੇ ਵੇਚਣਾ ਵੀ ਬਹੁਤ ਮੁਸ਼ਕਲ ਹੋ ਜਾਂਦਾ ਹੈ। ਜਿਸ ਕਰਕੇ ਮਾਨਸਕ ਪ੍ਰੇਸ਼ਾਨੀਆਂ ਵਿਚ ਵਾਧਾ ਹੋ ਜਾਂਦਾ ਹੈ ਤੇ ਘਰ ਦਾ ਗੁਜਾਰਾ ਚਲਾਣਾ ਵੀ ਮੁਸ਼ਕਲ ਹੋ ਜਾਂਦਾ ਹੈ। ਹਉਮੈ, ਸਵਾਰਥ, ਲਾਲਚ ਤੇ ਬੇਵਫਾਈ ਕਰਕੇ ਸਾਡਾ ਸਾਰਾ ਦੇਸ਼ ਛੋਟੇ ਛੋਟੇ ਧੰਦਿਆਂ ਵਿੱਚ ਵੰਡਿਆ ਹੋਇਆ ਹੈ। ਬਾਹਰਲੇ ਦੇਸ਼ ਦਾ ਇੱਕ ਸਨਤਕਾਰ ਆ ਕੇ ਇਨ੍ਹਾਂ ਸਭ ਦੇ ਧੰਦੇ ਆਸਾਨੀ ਬੰਦ ਕਰਵਾ ਦਿੰਦਾ ਹੈ। ਅੱਜਕਲ ਚੀਨ ਤੋਂ ਜਿਸ ਪੱਧਰ ਤੇ ਸਸਤਾ ਮਾਲ ਆ ਰਿਹਾ ਹੈ, ਉਸ ਨਾਲ ਬਹੁਤ ਸਾਰੇ ਛੋਟੇ ਛੋਟੇ ਧੰਦੇ ਬੰਦ ਹੋ ਰਹੇ ਹਨ। ਸਿੱਖ ਕਾਰੋਬਾਰ ਵਿੱਚ ਤਾਂ ਹੀ ਤਰੱਕੀ ਕਰ ਸਕਦੇ ਹਨ, ਜੇਕਰ ਇਕੱਠੇ ਹੋਣ। ਗੁਰਬਾਣੀ ਤਾਂ ਇਹੀ ਸਿਖਿਆ ਦਿੰਦੀ ਹੈ:

ਹੋਇ ਇਕਤ੍ਰ ਮਿਲਹੁ ਮੇਰੇ ਭਾਈ ਦੁਬਿਧਾ ਦੂਰਿ ਕਰਹੁ ਲਿਵ ਲਾਇ ॥ ਹਰਿ ਨਾਮੈ ਕੇ ਹੋਵਹੁ ਜੋੜੀ ਗੁਰਮੁਖਿ ਬੈਸਹੁ ਸਫਾ ਵਿਛਾਇ॥ (੧੧੮੫)

             ਪਰੰਤੂ ਅਫਸੋਸ ਕਿ ਅਸੀਂ ਗੁਰੂ ਸਾਹਿਬ ਦੀ ਗੱਲ ਸੁਣਨ ਲਈ ਤਿਆਰ ਨਹੀਂ ਹਾਂ। ਪੰਜਾਬ ਦੇ ਬਹੁਤ ਸਾਰੇ ਲੋਕ ਖੇਤੀ ਬਾੜੀ ਦਾ ਕੰਮ ਕਰਦੇ ਸਨ। ਹੌਲੀ ਹੌਲੀ ਜਮੀਨ ਦੀ ਆਪਸੀ ਵੰਡ ਕਰਕੇ ਵਾਹੀ ਕਰਨ ਵਾਲੀ ਜਮੀਨ ਘਟਦੀ ਗਈ। ਹੰਕਾਰ ਕਰਕੇ, ਹਰੇਕ ਟਰੈਕਟਰ ਤੇ ਵੱਡੀਆਂ ਮਸ਼ੀਨਾਂ ਲੈਣੀਆਂ ਚਾਹੁੰਦਾ ਹੈ। ਨਤੀਜਾ ਇਹ ਹੋਇਆ ਕਿ ਆਮਦਨ ਘਟ ਤੇ ਖਰਚੇ ਜਿਆਦਾ। ਚਾਹੀਦਾ ਤਾਂ ਸੀ ਕਿ ਵਿਗਿਆਨਕ ਢੰਗ ਨਾਲ ਖੇਤੀ ਦੀ ਉਪਜ ਵਿਚ ਵਾਧਾ ਕਰਦੇ ਤੇ ਖਰਚੇ ਘਟਾਉਂਦੇ, ਪਰ ਇਸ ਵਲ ਕੋਈ ਧਿਆਨ ਨਹੀਂ ਦਿਤਾ ਗਿਆ। ਬਾਹਰਲੇ ਦੇਸ਼ਾਂ ਵਿਚ ਇਕੱਲਾ ਕਿਸਾਨ, ਕਈ ਏਕੜ ਜਮੀਨ ਵਿਚ ਵਿਗਿਆਨਕ ਢੰਗ ਨਾਲ ਖੇਤੀ ਕਰ ਲੈਂਦਾ ਹੈ। ਘਟ ਜਮੀਨ ਦੇ ਬਾਵਜੂਦ ਵੀ ਸਾਂਝੀ ਖੇਤੀ ਕਰਨ ਨਾਲ ਅਧੁਨਿਕ ਤਕਨੀਕਾਂ ਅਪਨਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਨਾਲ ਬਹੁਤ ਸਾਰੀਆਂ ਮੁਸ਼ਕਲਾਂ ਹਲ ਹੋ ਸਕਦੀਆਂ ਹਨ। ਪਰ ਇਹ ਤਾਂ ਹੀ ਸੰਭਵ ਹੈ, ਜੇਕਰ   ਆਪਸ ਵਿਚ ਪ੍ਰੇਮ, ਪਿਆਰ, ਵਿਸ਼ਵਾਸ ਤੇ ਸਾਂਝ ਹੋਵੇ। ਪੰਜਾਬ ਵਿਚ ਬਹੁਤ ਸਾਰਿਆਂ ਨੇ ਬਿਹਾਰੀ ਨੌਕਰ ਰੱਖ ਲਏ ਤੇ ਆਪ ਖੁਦ ਕੰਮ ਕਰਨ ਦੀ ਬਜਾਏ, ਸ਼ਰਾਬ ਦੇ ਨਸ਼ਿਆਂ ਵਿਚ ਡੁੱਬਣਾਂ ਸ਼ੁਰੂ ਕਰ ਦਿਤਾ। ਕਈ ਵਾਰੀ ਤਾਂ ਅਜੇਹਾ ਹੁੰਦਾ ਹੈ, ਕਿ ਮਾਰਕੀਟ ਵਿਚ ਬਹੁਤ ਫਸਲ ਆ ਗਈ, ਭਾਅ ਘਟ ਗਏ ਤੇ ਬੁਰੀ ਤਰ੍ਹਾਂ ਘਾਟਾ ਪੈ ਗਿਆ। ਸਾਡਾ ਕੋਈ ਸਾਂਝਾ ਜਾਣਕਾਰੀ ਦੇਣ ਵਾਲਾ ਸਿਸਟਮ ਨਹੀਂ ਹੈ, ਕਿ ਸਾਨੂੰ ਪਤਾ ਲਗ ਸਕੇ ਕਿ ਕਿਹੜੀ ਫਸਲ ਕਿੰਨੀ ਮਾਤਰਾ ਵਿਚ ਬੀਜਣੀ ਹੈ, ਤਾਂ ਜੋ ਮੰਡੀ ਵਿਚ ਵਾਜਬ ਕੀਮਤ ਮਿਲ ਸਕੇ।

ਬਹੁਤ ਸਾਰੇ ਸਿੱਖ ਟੈਕਸੀ ਚਲਾਉਣ ਦਾ ਧੰਦਾ ਵੀ ਕਰਦੇ ਹਨ। ਜਿਆਦਾਤਰ ਸਿੱਖ ਇਮਾਨਦਾਰੀ ਦਾ ਧੰਦਾ ਕਰਦੇ ਹਨ ਤੇ ਉਹ ਸੁਖੀ ਵੀ ਰਹਿੰਦੇ      ਹਨ। ਪਰੰਤੂ ਵੇਖਣ ਵਿਚ ਆਇਆ ਹੈ, ਕਿ ਕੁਝ ਕੁ ਲੋਕ ਮੀਟਰ ਵਿਚ ਹੇਰਾਫੇਰੀ ਕਰਕੇ ਸਿੱਖੀ ਸਰੂਪ ਨੂੰ ਬਦਨਾਮ ਵੀ ਕਰਦੇ ਹਨ। ਬਹੁਤ ਸਾਰੇ ਸਿੱਖ ਟਰੱਕ ਚਲਾਉਣ ਦਾ ਧੰਦਾ ਵੀ ਕਰਦੇ ਹਨ। ਉਹ ਅਕਸਰ ਪਰਿਵਾਰ ਤੋਂ ਕਈ ਕਈ ਦਿਨ ਦੂਰ ਰਹਿੰਦੇ ਹਨ। ਕਈਆਂ ਨੂੰ ਨਸ਼ੇ ਤੇ ਗਲਤ ਆਦਤਾਂ ਕਰਕੇ ਕਈ ਖ਼ਤਰਨਾਕ ਬੀਮਾਰੀਆ ਵੀ ਲਗ ਜਾਂਦੀਆਂ ਹਨ। ਜਿਆਦਾ ਤਰ ਲੋਕ ਆਈ ਚਲਾਈ ਵਾਲਾ ਕੰਮ ਹੀ ਕਰਦੇ ਹਨ। ਕਈ ਅਜੇਹੇ ਵੀ ਹਨ, ਜਿਨ੍ਹਾਂ ਨੇ ਨਾਲ ਨਾਲ ਹੋਰ ਕਾਰੋਬਾਰ ਆਰੰਭ ਕਰਕੇ ਜੀਵਨ ਵਿਚ ਸਫਲਤਾ ਵੀ ਪ੍ਰਾਪਤ ਕਰ ਲਈ ਹੈ।

             ਕਈਆਂ ਤੇ ਆਪਣੇ ਸਕੂਲਾਂ ਜਾਂ ਕਾਲਜ਼ ਖੋਲ ਲਏ ਹਨ ਤੇ ਇਸ ਨੂੰ ਹੀ ਕਿੱਤੇ ਦੇ ਤੌਰ ਤੇ ਅਪਨਾ ਲਿਆ ਹੈ। ਬਹੁਤ ਸਾਰੇ ਪ੍ਰਾਈਵੇਟ ਸਕੂਲਾਂ ਦਾ ਵੀ ਬੁਰਾ ਹਾਲ ਹੈ, ਤੇ ਵਾਪਾਰ ਦੀ ਮੰਡੀ ਬਣ ਗਏ ਹਨ। ਵਿਰਲੇ ਹੀ ਹਨ ਜੋ ਕਿ ਬੱਚਿਆਂ ਦੀ ਸਫਲਤਾ ਵੱਲ ਧਿਆਨ ਦਿੰਦੇ ਹਨ। ਜਿਆਦਾ ਤਰ ਬੱਚਿਆਂ ਦਾ ਵਿਦਿਅਕ ਦਰਜਾ ਬਹੁਤ ਘਟ ਹੈ।

             ਮਾਇਆ ਦੀ ਖਿਚ ਮਨ ਨੂੰ ਮੋਹਣ ਵਾਲੀ ਹੈ, ਇਸ ਨੇ ਸੰਸਾਰ ਨੂੰ ਬਿਨਾਂ ਦੰਦਾਂ ਤੋਂ ਹੀ ਖਾ ਲਿਆ ਹੈ। ਮਨਮੁਖ ਇਸ ‘ਮਮਤਾ ਮੋਹਣੀ’ ਵਿਚ ਫਸ ਜਾਂਦੇ ਹਨ, ਤੇ ਹੇਰਾ ਫੇਰੀ ਤੇ ਵਿਕਾਰੀ ਜੀਵਨ ਬਤੀਤ ਕਰਨ ਲਗ ਪੈਂਦੇ ਹਨ। ਜਿਨ੍ਹਾਂ ਗੁਰਮੁਖਾਂ ਨੇ ਸੱਚੇ ਨਾਮੁ ਨਾਲ ਚਿੱਤ ਜੋੜਿਆ ਹੈ, ਉਹ ਨੇਕ ਕਮਾਈ ਕਰਕੇ ਤਰੱਕੀ ਕਰ ਲੈਦੇ ਹਨ ਤੇ ਵਿਕਾਰੀ ਜੀਵਨ ਤੋਂ ਬਚ ਜਾਂਦੇ ਹਨ। ਸਤਿਗੁਰੂ ਦੇ ਸਨਮੁਖ ਹੋ ਕੇ ਇਹ ਦਿੱਸਣ ਲਗ ਪੈਂਦਾ ਹੈ ਕਿ ਸੰਸਾਰ ਨਾਮੁ ਤੋਂ ਬਿਨਾ ਕਮਲਾ ਹੋਇਆ ਭਟਕਦਾ ਹੈ, ਮਾਇਆ ਦੇ ਕਜੀਏ ਕਰਦਿਆਂ ਮਨੁੱਖਾ ਜਨਮ ਵਿਅਰਥ ਗਵਾ ਲੈਂਦਾ ਹੈ।

ਸਲੋਕੁ ਮ; ੩ ॥ ਮਾਇਆ ਮਮਤਾ ਮੋਹਣੀ ਜਿਨਿ ਵਿਣੁ ਦੰਤਾ ਜਗੁ ਖਾਇਆ ॥ ਮਨਮੁਖ ਖਾਧੇ ਗੁਰਮੁਖਿ ਉਬਰੇ ਜਿਨੀ ਸਚਿ ਨਾਮਿ ਚਿਤੁ ਲਾਇਆ ॥ (੬੪੩-੬੪੪)

ਇਸ ਲਈ ਜੇਕਰ ਆਪਣੀ ਕਿਰਤ ਵਿਚ ਸਫਲ ਹੋਣਾਂ ਚਾਹੁੰਦੇ ਹਾਂ ਤਾਂ ਮਾਇਆ ਦਾ ਮੋਹ ਤਿਆਗ ਕੇ ਧਰਮ ਦੀ ਕਮਾਈ ਕਰਨ ਵਾਲੀ ਨੀਤੀ ਅਪਨਾਉਣੀ ਪਵੇਗੀ।

ਕਿਰਤ ਵਿਰਤ ਕਰ ਧਰਮ ਦੀ ਹਥਹੁੰ ਦੇਕੇ ਭਲਾ ਮਨਾਵੈ॥ (੬-੧੨) (ਭਾਈ ਗੁਰਦਾਸ ਜੀ)

             ਸਰਕਾਰ ਨੇ ਆਜ਼ਾਦੀ ਤੋਂ ਬਾਅਦ ਗਰੀਨ ਰੈਵੋਲੂਸ਼ਨ ਲਿਆਉਣ ਲਈ ਕਈ ਉਪਰਾਲੇ ਕੀਤੇ, ਖਾਦਾਂ, ਕੀਟਨਾਸ਼ਕ ਦਵਾਈਆਂ, ਤੇ ਖੇਤੀ ਲਈ ਔਜ਼ਾਰਾਂ ਨੂੰ ਸਸਤੇ ਭਾਅ ਤੇ ਉਪਲਭਦ ਕਰਵਾਇਆ। ਲੋੜ ਅਨੁਸਾਰ ਕਿਸਾਨਾ ਨੂੰ ਨਵੀਂ ਤਕਨੀਕ ਅਪਨਾਉਣ ਲਈ ਕਰਜ਼ੇ ਵੀ ਦਿੱਤੇ, ਜਿਸ ਸਦਕਾ ਦੇਸ ਅਨਾਜ ਦੇ ਮਸਲੇ ਵਿਚ ਆਤਮ ਨਿਰਭਰ ਹੋ ਗਿਆ। ਇਹ ਸਹਾਇਤਾ ਬਾਅਦ ਵਿਚ ਬੰਦ ਹੋ ਗਈ, ਜਿਸ ਕਰਕੇ ਹੋਰ ਵਾਧਾ ਰੁਕ ਗਿਆ ਤੇ ਉਲਟਾ ਨਿਵਾਣ ਵੱਲ ਆਉਂਣਾਂ ਸ਼ੁਰੂ ਹੋ ਗਿਆ।

             ਪੰਜਾਬ ਵਿਚ ਕੋਈ ਵੱਡੀ ਇਨਡਸਟਰੀ ਨਹੀਂ ਲਗਾਈ ਗਈ, ਜਿਸ ਕਰਕੇ ਬੇਰੁਜਗਾਰੀ ਵਿਚ ਵਾਧਾ ਹੋ ਗਿਆ। ਸਿੱਖਾਂ ਨੇ ਚੰਗੇ ਕਾਰੋਬਾਰ ਜਾਂ ਚੰਗੀਆਂ ਨੌਕਰੀਆਂ ਲਈ ਪੰਜਾਬ ਤੋਂ ਬਾਹਰ ਜਾਂ ਹੋਰ ਦੇਸ਼ਾਂ ਵਿਚ ਜਾਣਾ ਸ਼ੁਰੂ ਕਰ ਦਿਤਾ। ਸਰਕਾਰ ਨੇ ੧੯੭੨ ਵਿਚ ਕਾਨੂੰਨ ਬਣਾ ਕੇ ਜਮੀਨ ਦੀ ਸੀਮਾ ੭ ਏਕੜ ਤਕ ਕਰ ਦਿਤੀ, ਜਮੀਨਾਂ ਵੰਡੀਆਂ ਗਈਆਂ। ਦੂਸਰੀਆਂ ਸਟੇਟਾ ਨੂੰ ਪਾਣੀ ਵੰਡਣ ਨਾਲ, ਪੰਜਾਬ ਵਿਚ ਪਾਣੀ ਤੇ ਬਿਜਲੀ ਦੀ ਕਿਲਤ ਆ ਗਈ, ਜਿਸ ਕਰਕੇ ਬਹੁਤ ਸਾਰਿਆਂ ਨੂੰ ਖੇਤੀਬਾੜੀ ਦਾ ਕਾਰੋਬਾਰ ਛੱਡ ਕੇ ਹੋਰ ਰੁਜ਼ਗਾਰ ਲੱਭਣ ਲਈ ਜਾਣਾ ਪਿਆ।

             ਆਮ ਸੋਚ ਤੇ ਅਨੁਸਾਰ ਸਿੱਖਾਂ ਕੋਲ ਕੰਮ ਕਾਜ ਵੀ ਹੈ ਤੇ ਸਿੱਖ ਕੋਈ ਮੰਗਤਾ ਵੀ ਦਿਖਾਈ ਨਹੀਂ ਦਿੰਦਾਂ ਹੈ, ਕੋਈ ਨਾ ਕੋਈ ਕਾਰੋਬਾਰ ਜਰੂਰ ਕਰਦਾ ਹੈ। ਗੁਰੂ ਸਾਹਿਬ ਦਾ ਸਿੱਖ ਨੂੰ ਇਕ ਸਫਲ ਮਨੁੱਖ ਬਣਾਉਣ ਦਾ ਮੰਤਵ ਸੀ, ਤਾਂ ਜੋ ਉਨ੍ਹਾਂ ਕੋਲੋ ਦੂਸਰਿਆਂ ਲੋਕਾਂ ਨੂੰ ਪ੍ਰੇਰਨਾ ਮਿਲ ਸਕੇ, ਸਿੱਖ ਹੋਰਨਾਂ ਲੋਕਾਂ ਦੀ ਅਗਵਾਈ ਕਰ ਸਕਣ, ਸਿੱਖ ਮਨੁੱਖਤਾ ਲਈ ਸਹਾਰਾ ਬਣ ਸਕਣ। ਦੁਨਿਆਵੀ ਸੋਚ ਅਨੁਸਾਰ ਸਿੱਖ ਆਪਣੇ ਕਿਤਿਆਂ ਵਿਚ ਠੀਕ ਲਗਦੇ ਹਨ, ਪਰ ਜਦੋਂ ਗੁਰਮਤਿ ਦੀ ਕਸਵੱਟੀ ਤੇ ਪਰਖਦੇ ਹਾਂ ਤਾਂ ਸਿੱਖ ਅਜੇ ਬਹੁਤ ਪਿਛੇ ਹਨ। ਕਈਆਂ ਨੇ ਮਾਇਕ ਤਰੱਕੀ ਤਾਂ ਬਹੁਤ ਕਰ ਲਈ ਹੈ, ਪਰੰਤੂ ਗੁਰਮਤਿ ਦੇ ਸਿਧਾਂਤਾਂ ਤੋਂ ਅਣਜਾਣ ਤੇ ਬਹੁਤ ਦੂਰ ਹੋ ਗਏ ਹਨ। ਜਿਸ ਕਰਕੇ ਭਟਕ ਰਹੇ ਹਨ, ਨਸ਼ਿਆਂ ਦੇ ਸ਼ਿਕਾਰ ਹੋ ਰਹੇ ਹਨ, ਪਰਿਵਾਰ ਟੁਟ ਰਹੇ ਹਨ, ਆਦਿ

             ਗੁਰ ਤੇ ਮੁਹੁ ਫੇਰੇ ਜੇ ਕੋਈ ਗੁਰ ਕਾ ਕਹਿਆ ਨ ਚਿਤਿ ਧਰੈ ॥ ਕਰਿ ਆਚਾਰ ਬਹੁ ਸੰਪਉ ਸੰਚੈ ਜੋ ਕਿਛੁ ਕਰੈ ਸੁ ਨਰਕਿ ਪਰੈ ॥੪॥ (੧੩੩੪)

ਸਰਕਾਰੀ ਕਰਮਚਾਰੀ
             ਸਿੱਖ ਮਾਤਾ ਪਿਤਾ ਆਪਣੇ ਬੱਚਿਆਂ ਦੀ ਦੁਨਿਆਵੀ ਪੜ੍ਹਾਈ ਲਈ ਪੂਰਾ ਜੋਰ ਲਾਉਂਦੇ ਹਨ ਤੇ ਮਾਇਆ ਵੱਲੋਂ ਕੋਈ ਕਸਰ ਨਹੀਂ ਛਡਦੇ ਹਨ, ਪਰ ਜ਼ਿਆਦਾ ਪੈਸੇ ਦੇ ਕੇ ਕਈ ਵਾਰੀ ਬੱਚਿਆਂ ਨੂੰ ਵਿਗਾੜਦੇ ਵੀ ਲੈਂਦੇ ਹਨ। ਸਿੱਖ ਬੱਚੇ ਮੋਟਰਸਾਈਕਲਾਂ ਤੇ ਅਵਾਰਾ ਗਰਦੀ ਕਰਦੇ ਅਕਸਰ ਵੇਖੇ ਜਾਂਦੇ ਹਨ। ਇਨ੍ਹਾਂ ਆਦਤਾਂ ਕਰਕੇ ਬੱਚਿਆਂ ਦੀ ਰੁਚੀ ਹਿੰਮਤ ਵਾਲੇ ਕੰਮਾਂ ਵਿਚ ਘਟ ਤੇ ਸੌਖੀਆਂ ਸਰਕਾਰੀ ਨੌਕਰੀਆਂ ਲਈ ਜਿਆਦਾ ਹੋ ਗਈ ਹੈ। ਜ਼ਮੀਨਾਂ ਦੀ ਵੰਡ ਕਰਕੇ ਸਾਰੇ ਖੇਤੀ ਬਾੜੀ ਨਹੀਂ ਕਰ ਸਕਦੇ ਹਨ। ਉਹ ਵੀ ਹੁਣ ਜ਼ਿਆਦਾ ਤਰ ਬਿਹਾਰ ਜਾਂ ਯੂ:ਪੀ: ਦੇ ਭਈਆਂ ਦੇ ਹੱਥ ਵਿੱਚ ਹੈ। ਜਿਸ ਕਰਕੇ ਹੋਰ ਨੌਕਰੀਆਂ ਦਾ ਸਹਾਰਾ ਲੈਣਾਂ ਪੈਂਦਾ ਹੈ। ਪੰਜਾਬ ਵਿੱਚ ਜ਼ਿਆਦਾ ਵੱਡੀਆਂ ਫੈਕਟਰੀਆਂ ਵੀ ਨਹੀਂ ਹਨ, ਜਿਨ੍ਹਾਂ ਨਾਲ ਰੁਜਗਾਰ ਮਿਲ ਸਕੇ। ਨਤੀਜਾ ਇਹ ਹੋਇਆ ਕਿ ਬਹੁਤ ਸਾਰੇ ਬੱਚਿਆਂ ਨੂੰ ਸਰਕਾਰੀ ਨੌਕਰੀਆਂ ਦਾ ਸਹਾਰਾ ਲੈਂਣਾਂ ਪੈਂਦਾ ਹੈ। ਜ਼ਿਆਦਾ ਤਰ ਸਰਕਾਰੀ ਕਰਮਚਾਰੀ ਸਫ਼ਾਰਸ਼ ਤੇ ਰਿਸ਼ਵਤ ਨਾਲ ਹੀ ਲੱਗਦੇ ਹਨ। ਰਾਜਨੀਤਕਾਂ ਤਕ ਪਹੁੱਚ ਕਰਕੇ, ਕਈ ਆਪਣੇ ਕੰਮ ਵੱਲ ਠੀਕ ਤਵੱਜੋ ਵੀ ਨਹੀਂ ਦਿੰਦੇ ਹਨ। ਪੰਜਾਬ ਦੇ ਲੋਕਾਂ ਦੇ ਮਿਹਨਤੀ ਹੋਣ ਦੇ ਬਾਵਜ਼ੂਦ ਵੀ, ਪੰਜਾਬ ਦੀ ਆਰਥਕ ਹਾਲਤ ਬਹੁਤ ਹੀ ਮਾੜੀ ਹੈ। ਸਰਕਾਰ ਦਾ ਖ਼ਜਾਨਾ ਖਾਲੀ ਹੈ, ਇਸ ਲਈ ਉਹ ਲੋਕਾਂ ਨੂੰ ਹੋਰ ਨੌਕਰੀਆ ਨਹੀਂ ਦੇ ਸਕਦੇ ਹਨ।

             ਵਿਰਲੇ ਹੀ ਸਰਕਾਰੀ ਕਰਮਚਾਰੀ ਮਿਲਣਗੇ ਜੋ ਇਮਾਨਦਾਰ ਹਨ ਤੇ ਉਨ੍ਹਾਂ ਦੀ ਆਪਸ ਵਿੱਚ ਬਣਦੀ ਹੈ। ਕਾਲਜਾਂ ਤੇ ਯੂਨੀਵਰਸਟੀਆਂ ਦਾ ਵੀ ਬੁਰਾ ਹਾਲ ਹੈ। ਜੇ ਕੋਈ ਬਾਹਰਲਾ ਸੱਜਣ, ਕਾਲਜ ਦੀ ਮਦਦ ਵੀ ਕਰਨਾ ਚਾਹੁੰਦਾਂ ਹੈ, ਤਾਂ ਪ੍ਰੋਫੈਸਰਾਂ ਦੀ ਆਪਸੀ ਅਣਬਣ ਜਾਂ ਰਵੱਈਏ ਕਰਕੇ ਕਈ ਵਾਰੀ ਕੁਝ ਨਹੀਂ ਕਰ ਸਕਦਾ ਹੈ। ਇਹ ਸਭ ਕੁਝ ਇਸ ਲਈ ਹੋ ਰਿਹਾ ਹੈ ਕਿ ਅਧਿਆਪਕਾਂ ਜਾਂ ਪ੍ਰੋਫੈਸਰਾਂ ਨੂੰ ਦੁਨਿਆਵੀ ਗਿਆਨ ਤਾਂ ਹੈ ਪਰ ਆਤਮਿਕ ਗਿਆਨ ਨਹੀਂ। ਜੇਕਰ ਅੰਦਰ ਆਤਮਿਕ ਗਿਆਨ ਨਹੀਂ ਹੈ ਤਾਂ ਇਕੱਲਾ ਪੜ੍ਹਨ ਨਾਲ ਲੋਭ ਤੇ ਹੰਕਾਰ ਹੀ ਵਧਦਾ ਹੈ।

ਪੜਿਆ ਮੂਰਖੁ ਆਖੀਐ ਜਿਸੁ ਲਬੁ ਲੋਭੁ ਅਹੰਕਾਰਾ ॥ ਨਾਉ ਪੜੀਐ ਨਾਉ ਬੁਝੀਐ ਗੁਰਮਤੀ ਵੀਚਾਰਾ ॥ (੧੪੦)

             ਹੋਰਨਾਂ ਕੌਮਾਂ ਵਾਲੇ ਤਾਂ ਆਪਣਿਆ ਦੀ ਤਰੱਕੀ ਲਈ ਮਦਦ ਕਰਦੇ ਹਨ। ਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਪੰਜਾਬੀ ਆਪਣੇ ਸਾਥੀ ਨੂੰ ਉਪਰ ਚੁਕਣ ਦੀ ਬਜਾਏ ਥੱਲੇ ਹੀ ਡੇਗਦੇ ਹਨ। ਸਿੱਖਾਂ ਨਾਲ ਵੈਸੇ ਵੀ ਕਈ ਥਾਂਵਾਂ ਤੇ ਵਿਤਕਰਾ ਕੀਤਾ ਜਾਂਦਾ ਹੈ। ਜਿਸ ਕਰਕੇ ਸਿੱਖ ਨੂੰ ਉੱਪਰ ਆਉਣ ਲਈ ਹੋਰ ਲੋਕਾਂ ਨਾਲੋਂ ਬਹੁਤ ਜਿਆਦਾ ਜੱਦੋ ਜਹਿਦ ਕਰਨੀ ਪੈਂਦੀ ਹੈ। ਸਰਕਾਰੀ ਦਫਤਰਾਂ ਵਿੱਚ ਰਾਜਨੀਤਕ ਲੀਡਰਾਂ ਨੂੰ ਸੱਚ ਤੇ ਚੱਲਣ ਵਾਲੇ ਪਸੰਦ ਨਹੀਂ ਆਉਂਦੇ, ਕਿਉਕਿ ਉਨ੍ਹਾਂ ਨੇ ਗਲਤ ਕੰਮ ਕਰਵਾਉਂਣੇ ਹੁੰਦੇ ਹਨ। ਜਿਸ ਸਦਕਾਂ ਗੁਰਸਿੱਖਾਂ ਦੀ ਤਰੱਕੀ ਵਿੱਚ ਹੋਰ ਰੁਕਾਵਟਾਂ ਪਾਈਆਂ ਜਾਂਦੀਆਂ ਹਨ। 

             ਕਈ ਸਿੱਖੀ ਲਿਬਾਸ ਵਿਚ ਉੱਚੀਆਂ ਪਦਵੀਆਂ ਤੇ ਵੇਖੇ ਜਾਂ ਸਕਦੇ ਹਨ। ਅਜੇਹੇ ਲੋਕ ਬਾਹਰੋ ਤਾਂ ਸਿੱਖ ਦਿਖਾਈ ਦਿੰਦੇ ਹਨ, ਪਰ ਅੰਦਰੋ ਖੋਖਲੇ ਹੀ ਹੁੰਦੇ ਹਨ। ਕੋਈ ਵਿਰਲੇ ਹੀ ਹੁੰਦੇ ਹਨ ਜਿਨ੍ਹਾਂ ਨੇ ਖੰਡੇ ਦੀ ਪਾਹੁਲ ਲਈ ਹੁੰਦੀ ਹੈ ਤੇ ਅਣਖ ਵਾਲਾ ਜੀਵਨ, ਸੱਚ ਦੇ ਆਧਾਰ ਤੇ ਜੀਵਨ ਬਤੀਤ ਕਰਦੇ ਹਨ। ਪਹਿਲਾਂ ਫੌਜ਼ ਵਿਚ ਅਣਖ ਵਾਲਾ ਜੀਵਨ ਜਿਉਣ ਵਾਲਿਆਂ ਦੀ ਗਿਣਤੀ ਕਾਫੀ ਹੁੰਦੀ ਸੀ, ਪਰ ਹੁਣ ਗਿਣਤੀ ਬਹੁਤ ਘਟ ਗਈ ਹੈ, ਬਹੁਤ ਸਾਰੇ ਤਾਂ ਸਿੱਖੀ ਸਰੂਪ ਵਿਚ ਵੀ ਨਹੀਂ ਹੁੰਦੇ ਹਨ। ਕੋਈ ਵਿਰਲਾ ਹੀ ਫਿਲਮੀ ਐਕਟਰ ਜਾਂ ਗਾਇਕ ਮਿਲੇਗਾ, ਜਿਹੜਾ ਕਿ ਪੂਰਨ ਤੌਰ ਤੇ ਸਿੱਖੀ ਸਰੂਪ ਵਿਚ ਹੋਵੇਗਾ। ਜਿਆਦਾ ਤਰ ਪੰਜਾਬੀ ਫਿਲਮਾਂ ਵਿਚ ਵੀ ਸਿੱਖੀ ਸਰੂਪ ਤੇ ਸਿੱਖੀ ਅਸੂਲਾਂ ਨੂੰ ਵਿਗਾੜ ਕੇ ਪੇਸ਼ ਕੀਤਾ ਜਾਂਦਾ ਹੈ।

             ਅੰਗਰੇਜ਼ਾਂ ਦੇ ਰਾਜ ਸਮੇਂ ਸਰਕਾਰੀ ਨੌਕਰੀਆਂ ਵਿਚ ਬਰਾਹਮਣਾ ਦੀ ਗਿਣਤੀ ੩% ਸੀ, ਜੋ ਕਿ ਹੁਣ ੭੦% ਹੋ ਗਈ ਹੈ। ਇਸ ਦੇ ਉਲਟ ਦੂਸਰੀਆਂ ਕੌਮਾਂ ਦੀ ਗਿਣਤੀ ਸਰਕਾਰੀ ਨੌਕਰੀਆਂ ਵਿਚ ਬਹੁਤ ਘਟ ਗਈ ਹੈ। ਸਿੱਖਾਂ ਦੀ ਫੌਜ ਵਿਚ ਗਿਣਤੀ ੧੬% ਤੋਂ ਘਟ ਕੇ ਸਿਰਫ ੨% ਰਹਿ ਗਈ ਹੈ। ਯੋਗਤਾ ਹੋਣ ਦੇ ਬਾਵਜੂਦ, ਉਚੀਆਂ ਪਦਵੀਆਂ ਤੇ ਸਿੱਖਾਂ ਦੀ ਗਿਣਤੀ ਘਟ ਹੈ।

             ਸਰਕਾਰੀ ਨੌਕਰੀਆਂ ਵਿਚ ਵਾਧਾ ਕਰਨ ਲਈ ਸਿੱਖਾਂ ਨੂੰ ਆਪਣਾ ਵਿਦਿਅਕ ਪੱਧਰ ਉੱਚਾ ਕਰਨਾ ਪਵੇਗਾ। ਬੱਚਿਆਂ ਨੂੰ ਨਕਲ ਮਾਰ ਕੇ ਪਾਸ ਕਰਵਾਉਂਣ ਦੀ ਬਜਾਏ, ਮਾਤਾ ਪਿਤਾ ਨੂੰ ਬੱਚਿਆਂ ਦੀ ਪੜ੍ਹਾਈ ਵਲ ਧਿਆਨ ਦੇਣਾ ਪਵੇਗਾ। ਵਿਆਹਾਂ ਅਤੇ ਨਾਚ ਗਾਣਿਆਂ ਤੇ ਫਜੂਲ ਪੈਸੇ ਤੇ ਸਮਾਂ ਬਰਬਾਦ ਕਰਨ ਦੀ ਬਜਾਏ, ਬੱਚਿਆਂ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਅਧੁਨਿਕ ਤਕਨੀਕਾਂ ਨਾਲ ਬੱਚਿਆਂ ਦੀ ਸਿਖਲਾਈ ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਥਾਂ ਥਾਂ ਤੇ ਸੈਮੀਨਾਰ ਤੇ ਵਿਚਾਰ ਗੋਸ਼ਟੀਆਂ ਕਰਵਾਉਣੀਆਂ ਚਾਹੀਦੀਆਂ ਹਨ, ਫeਰਸੋਨaਲਟੇ ਧeਵeਲੋਪਮeਨਟ ਦੇ ਕੋਰਸ ਕਰਵਾਉਂਣੇ ਚਾਹੀਦੇ ਹਨ, ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ ੜੋਚaਟਿਨaਲ ਘੁਦਿaਨਚe ਲਈ ਪ੍ਰਬੰਧ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਉੱਚੀਆਂ ਪਦਵੀਆਂ ਪ੍ਰਾਪਤ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਬੁਲਾ ਕੇ ਜੀਵਨ ਵਿਚ ਸਫਲਤਾ ਪ੍ਰਾਪਤ ਕਰਨ ਸਬੰਧੀ ਜਾਣਕਾਰੀ ਲੈਣੀ ਚਾਹੀਦੀ ਹੈ। ਇਸ ਤਰ੍ਹਾਂ ਕਰਨ ਨਾਲ ਆਪਸੀ ਸਾਂਝ ਤੇ ਸਹਾਇਤਾ ਦੋਵੇ ਹੀ ਹੋ ਸਕਣਗੇ।

ਨਿਜੀ ਕਰਮਚਾਰੀ
             ਸਿੱਖ ਮਿਹਨਤੀ ਤੇ ਇਮਾਨਦਾਰ ਹੁੰਦੇ ਹਨ, ਜਿਸ ਕਰਕੇ ਪ੍ਰਾਈਵੇਟ ਕੰਪਨੀਆਂ ਅਕਸਰ ਉਨ੍ਹਾਂ ਦੇ ਕੰਮ ਨੂੰ ਪਸੰਦ ਕਰਦੀਆਂ ਹਨ। ਪ੍ਰਾਈਵੇਟ ਕੰਪਨੀਆਂ ਨੂੰ ਆਪਣਾ ਧੰਦਾ ਚਾਹੀਦਾ ਹੈ, ਇਸ ਲਈ ਉਹ ਸਿੱਖਾਂ ਦੀ ਕਦਰ ਕਰਦੇ ਹਨ। ਗੈਰਸਿੱਖਾਂ ਦੀਆਂ ਕੰਪਨੀਆਂ ਵਿਚ ਤਾਂ ਸਿੱਖ ਦਿਖਾਈ ਦਿੰਦੇ ਹਨ, ਪਰ ਸਿੱਖਾਂ ਦੀਆਂ ਕੰਪਨੀਆਂ ਵਿਚ ਬਹੁਤ ਘੱਟ ਸਿੱਖ ਦਿਖਾਈ ਦਿੰਦੇ ਹਨ। ਜਿਸ ਦਾ ਕਾਰਨ ਹਉਮੈ, ਲਾਲਚ, ਬੇਸਬਰੀ, ਅਸਹਿਣਸ਼ੀਲਤਾ ਅਤੇ ਆਪਸੀ ਬੇਇਤਬਾਰੀ ਹਨ। ਅੱਜਕਲ ਸਾਡਾ ਇਹ ਹਾਲ ਹੈ ਕਿ ਨਾ ਤਾਂ ਅਸੀਂ ਦੂਸਰੇ ਨੂੰ ਸੁਣਨ ਲਈ ਤਿਆਰ ਹਾਂ ਤੇ ਨਾ ਹੀ ਗੁਰਬਾਣੀ ਅਨੁਸਾਰ ਚਲਣ ਲਈ ਤਿਆਰ ਹਾਂ। ਜੇ ਕੋਈ ਨੌਕਰ ਆਪਣੇ ਮਾਲਕ ਦੀ ਨੌਕਰੀ ਵੀ ਕਰੇ, ਤੇ ਨਾਲ ਨਾਲ ਆਪਣੇ ਮਾਲਕ ਅੱਗੇ ਹੰਕਾਰ ਦੀਆਂ ਗੱਲਾਂ ਵੀ ਕਰੀ ਜਾਏ, ਵਾਦ ਵਿਵਾਦ ਵੀ ਕਰੀ ਜਾਏ, ਤੇ ਹੋਰ ਬਹੁਤੀਆਂ ਗੱਲਾਂ ਵੀ ਕਰੀ ਜਾਏ, ਤਾਂ ਉਹ ਨੌਕਰ ਮਾਲਕ ਦੀ ਖ਼ੁਸ਼ੀ ਹਾਸਲ ਨਹੀਂ ਕਰ ਸਕਦਾ ਹੈ। ਮਨੁੱਖ ਆਪਣਾ ਆਪ ਮਿਟਾ ਕੇ ਮਾਲਕ ਦੀ ਸੇਵਾ ਕਰੇ ਤਾਂ ਹੀ ਉਸ ਨੂੰ ਮਾਲਕ ਦੇ ਦਰ ਤੋਂ ਕੁਝ ਆਦਰ ਮਿਲ ਸਕਦਾ ਹੈ ਤੇ ਕਬੂਲ ਹੋ ਸਕਦਾ ਹੈ।

ਸਲੋਕੁ ਮਹਲਾ ੨ ॥ ਚਾਕਰੁ ਲਗੈ ਚਾਕਰੀ ਨਾਲੇ ਗਾਰਬੁ ਵਾਦੁ ॥ ਗਲਾ ਕਰੇ ਘਣੇਰੀਆ ਖਸਮ ਨ ਪਾਏ ਸਾਦੁ ॥ ਆਪੁ ਗਵਾਇ ਸੇਵਾ ਕਰੇ ਤਾ ਕਿਛੁ ਪਾਏ ਮਾਨੁ ॥ ਨਾਨਕ ਜਿਸ ਨੋ ਲਗਾ ਤਿਸੁ ਮਿਲੈ ਲਗਾ ਸੋ ਪਰਵਾਨੁ ॥੧॥ (੪੭੪)

             ਦੁਨਿਆਵੀ ਮਾਲਕ ਦੇ ਨਾਲ ਨਾਲ ਉਸ ਅਸਲੀ ਮਾਲਕ ਦੇ ਅਨੁਸਾਰ ਵੀ ਚਲਣਾ ਹੈ। ਅਕਾਲ ਪੁਰਖੁ ਤੇ ਉਸ ਦੀ ਖਲਕਤ ਨਾਲ ਸਾਂਝ ਪੈਦਾ ਕਰਨੀ ਹੈ। ਆਪਸੀ ਸਾਂਝ ਤਾਂ ਹੀ ਹੋ ਸਕਦੀ ਹੈ ਜੇਕਰ ਵਿਚਾਰ ਧਾਰਾ ਇਕ ਹੋਵੇ। ਇਕ ਵਿਚਾਰ ਧਾਰਾ ਤਾਂ ਹੀ ਹੋ ਸਕਦੀ ਹੈ, ਜੇਕਰ ਸਾਰੇ ਜਾਣੇ ਗੁਰਮਤਿ ਨੂੰ ਅਪਨਾ ਲੈਣ। ਪਰੰਤੂ ਅਸੀਂ ਵਿਖਾਵੇ ਦੇ ਸਿੱਖ ਹੀ ਰਹਿ ਗਏ ਹਾਂ ਗੁਰੂ ਦੇ ਸਿੱਖ ਨਹੀਂ।

ਸੂਹੀ ਮਹਲਾ ੫ ॥ ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥ ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥ (੭੪੭, ੭੪੮)

             ਜਿਵੇਂ ਕੋਈ ਗਵਾਲਾ ਪਰਾਏ ਚਰਾਂਦ ਵਿਚ ਆਪਣਾ ਮਾਲ-ਡੰਗਰ ਚਾਰਨ ਲਈ ਲੈ ਜਾਂਦਾ ਹੈ, ਤਿਵੇਂ ਇਹ ਜਗਤ ਦੀ ਕਾਰ ਹੈ। ਜਿਹੜੇ ਆਦਮੀ ਮੌਤ ਨੂੰ ਭੁਲਾ ਕੇ ਪੱਕੇ ਘਰ ਮਕਾਨ ਬਣਾਂਦੇ ਹਨ, ਉਹ ਵਿਅਰਥ ਉੱਦਮ ਕਰਦੇ ਹਨ। ਗੁਰੂ ਸਾਹਿਬ ਤਾਂ ਬਾਰ ਬਾਰ ਸੁਚੇਤ ਕਰਦੇ ਹਨ, ਕਿ ਮਾਇਆ ਦੇ ਮੋਹ ਦੀ ਨੀਂਦ ਵਿਚ ਸੁੱਤੇ ਹੋਏ ਜੀਵੋ ! ਹੋਸ਼ ਕਰੋ! ਹੋਸ਼ ਕਰੋ! ਤੁਹਾਡੇ ਸਾਹਮਣੇ ਤੁਹਾਡਾ ਸਾਥੀ, ਜੀਵ-ਵਣਜਾਰਾ ਦੁਨੀਆ ਤੋਂ ਸਦਾ ਲਈ ਜਾ ਰਿਹਾ ਹੈ, ਇਸੇ ਤਰ੍ਹਾਂ ਇਕ ਦਿਨ ਤੁਹਾਡੀ ਵਾਰੀ ਵੀ ਆਵੇਗੀ। ਇਸ ਲਈ ਅਕਾਲ ਪੁਰਖੁ ਨੂੰ ਹਮੇਸ਼ਾਂ, ਗੁਰਮਤਿ ਦੁਆਰਾ ਹਿਰਦੇ ਵਿਚ ਵਸਾ ਕੇ ਰੱਖੋ।

ਜੈਸੇ ਗੋਇਲਿ ਗੋਇਲੀ ਤੈਸੇ ਸੰਸਾਰਾ ॥ ਕੂੜੁ ਕਮਾਵਹਿ ਆਦਮੀ ਬਾਂਧਹਿ ਘਰ ਬਾਰਾ ॥੧॥ ਜਾਗਹੁ ਜਾਗਹੁ ਸੂਤਿਹੋ ਚਲਿਆ ਵਣਜਾਰਾ ॥੧॥ ਰਹਾਉ ॥ (੪੧੮)

             ਪੁਰਾਨੇ ਸਮਿਆਂ ਵਿਚ ਅਕਾਲ ਪੁਰਖੁ ਦਾ ਦਰਸ਼ਨ ਕਰਨ ਵਾਸਤੇ, ਰਾਜ ਮਿਲਖ ਦੇ ਮਾਲਿਕ ਆਪਣੇ ਮਹਲ ਮਾੜੀਆਂ ਛੱਡ ਕੇ, ਲੋਕ ਆਪਣੇ ਘਰ ਬਾਰ, ਹਾਥੀ ਘੋੜੇ ਤੇ ਆਪਣੇ ਦੇਸ ਵਤਨ ਛੱਡ ਕੇ, ਜੰਗਲਾ ਵਿਚ ਚਲੇ ਜਾਂਦੇ ਸਨ। ਅਨੇਕਾਂ ਪੀਰਾਂ ਪੈਗ਼ੰਬਰਾਂ ਗਿਆਨਵਾਨਾਂ ਤੇ ਸਿਦਕੀਆਂ ਨੇ ਤੇਰੇ ਦਰ ਤੇ ਕਬੂਲ ਹੋਣ ਵਾਸਤੇ ਦੁਨੀਆ ਛੱਡੀ।

ਦਰ ਘਰ ਮਹਲਾ ਹਸਤੀ ਘੋੜੇ ਛੋਡਿ ਵਿਲਾਇਤਿ ਦੇਸ ਗਏ ॥ ਪੀਰ ਪੇਕਾਂਬਰ ਸਾਲਿਕ ਸਾਦਿਕ ਛੋਡੀ ਦੁਨੀਆ ਥਾਇ ਪਏ ॥੨॥ (੩੫੮)

             ਪਰੰਤੂ ਅੱਜਕਲ ਲੋਕ ਮਾਇਆ ਦੀ ਖਾਤਰ, ਜਮੀਨਾਂ ਵੇਚ ਕੇ ਤੇ ਘਰਬਾਰ ਛੱਡ ਕੇ, ਵਿਦੇਸ਼ਾਂ ਨੂੰ ਜਾ ਰਹੇ ਹਨ। ਉਸ ਦਾ ਇਕ ਕਾਰਨ ਇਹ ਵੀ ਹੈ ਕਿ ਸਾਡੇ ਦੇਸ਼ ਅਤੇ ਖਾਸ ਤੌਰ ਤੇ ਪੰਜਾਬ ਵਿਚ ਕੋਈ ਨੌਕਰੀਆਂ ਨਹੀਂ ਹਨ। ਜਿਸ ਕਰਕੇ ਮਜਬੂਰਨ ਬੱਚਿਆਂ ਨੂੰ ਬਾਹਰ ਜਾਣਾ ਪੈ ਰਿਹਾ ਹੈ। ਵਿਦੇਸ਼ਾਂ ਵਿਚ ਜਾ ਕੇ ਉਨ੍ਹਾਂ ਨੂੰ ਕਈ ਤਰ੍ਹਾਂ ਦੀਆਂ ਆਰਥਕ ਤੇ ਸਮਾਜਕ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਵਿਦੇਸ਼ੀ ਭਾਸ਼ਾ ਵਿਚ ਗਲ ਨਹੀਂ ਕਰ ਸਕਦੇ ਹਨ। ਸਮਾਜਕ ਤੇ ਆਰਥਕ ਪ੍ਰੇਸ਼ਾਨੀਆਂ ਕਰਕੇ ਕਈ ਆਪਣੇ ਕਕਾਰ ਵੀ ਤਿਆਗ ਦਿੰਦੇ ਹਨ। ਕਈਆਂ ਨੂੰ ਘੱਟ ਕਾਬਲੀਅਤ ਕਰਕੇ ਚੰਗੇ ਕੰਮ ਨਹੀਂ ਮਿਲਦੇ ਹਨ। ਸਿੱਖ ਸੰਸਥਾਵਾਂ ਵੀ ਬਹੁਤ ਘਟ ਹਨ, ਜੋ ਕਿ ਇਸ ਮੁਸ਼ਕਲ ਨੂੰ ਹਲ ਕਰਨ ਵਿਚ ਸਹਾਈ ਹੋ ਸਕਣ।          

ਘਰੇਲੂ ਝਗੜੇ, ਸ਼ਰਾਬ ਤੇ ਨਸ਼ੇ, ਬਜੁਰਗਾਂ ਦੀਆਂ ਮੁਸ਼ਕਲਾਂ, ਔਰਤਾਂ ਤੇ ਜੁਲਮ, ਬੱਚਿਆਂ ਨਾਲ ਝਗੜੇ, ਨਸਲ ਭੇਦ ਭਾਵ ਤੇ ਜ਼ੁਲਮ, ਸਿੱਖਾਂ ਦੀਆਂ ਮੁਸ਼ਕਲਾਂ ਵਿਚ ਹੋਰ ਵਾਧਾ ਕਰ ਦਿੰਦੇ ਹਨ, ਜਿਸ ਕਰਕੇ ਸਿੱਖਾਂ ਨੂੰ ਵਿਦੇਸ਼ਾਂ ਵਿਚ ਅਨਪੜ੍ਹ, ਗੰਦੇ ਤੇ ਮੁਜ਼ਰਮ ਸਮਝਿਆ ਜਾਂਦਾ ਹੈ। ਭਾਵੇਂ ਦੂਸਰੀਆਂ ਕੌਮਾਂ (ਯਹੂਦੀਆਂ) ਨੂੰ ਵੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਪਰ ਉਨ੍ਹਾਂ ਨੇ ਆਪਸੀ ਸਹਾਇਤਾ ਲਈ ਸੰਸਥਾਵਾਂ ਕਾਇਮ ਕੀਤੀਆ ਹਨ। ਸਿੱਖਾਂ ਵਿਚ ਇਕ ਦੂਜੇ ਦੀ ਸਹਾਇਤਾ ਕਰਨ ਲਈ ਕੋਈ ਸੰਸਥਾ ਨਹੀਂ ਹੈ। ਅਮੀਰ ਸਿੱਖ ਦੂਜੇ ਸਿੱਖਾਂ ਦੀ ਸਹਾਇਤਾ ਨਹੀਂ ਕਰਦਾ ਹੈ, ਬਲਕਿ ਉਲਟਾ ਹੰਕਾਰ ਵਿਚ ਆ ਕੇ ਸਿੱਖੀ ਤੋਂ ਦੂਰ ਹੋ ਜਾਂਦਾ ਹੈ।

             ਕਿੱਤਾ ਕਰਨ ਵਾਲੇ ਲਈ ਜਰੂਰੀ ਹੋ ਜਾਂਦਾ ਹੈ, ਕਿ ਉਹ ਕਿੱਤੇ ਵਿੱਚ ਨਿਪੁੰਨ ਹੋਵੇ। ਜਿਸ ਮਾਲਕ ਦੇ ਹੇਠ ਕੰਮ ਕਰ ਰਿਹਾ ਹੈ, ਉਸ ਦੇ ਦੱਸੇ ਅਨੁਸਾਰ ਕਰੇ। ਸਾਡਾ ਅਸਲੀ ਮਾਲਕ ਤਾਂ ਜੁਗੋ ਜੁਗ ਅਟੱਲ ਗੁਰੁ ਗਰੰਥ ਸਾਹਿਬ ਹੈ। ਅਸੀਂ ਸਿਰਫ ਰਵਾਇਤਾਂ ਹੀ ਪੂਰੀਆਂ ਕਰਦੇ ਹਾਂ, ਪਰ ਗੁਰਬਾਣੀ ਅਨੁਸਾਰ ਜੀਵਨ ਨਹੀਂ ਜਿਉਦੇ ਹਾਂ। ਜੇਕਰ ਅਸੀਂ ਗੁਰਬਾਣੀ ਅਨੁਸਾਰ ਇਕ ਵਿਚਾਰਧਾਰਾ ਬਣਾ ਲਈਏ, ਤਾਂ ਅਪਸੀ ਸਾਂਝ ਨਾਲ, ਅਸੀਂ ਸਭ ਕੁਝ ਕਰ ਸਕਦੇ ਹਾਂ, ਫਿਰ ਵਿਦੇਸ਼ਾਂ ਨੂੰ ਦੌੜਨਾਂ ਨਹੀਂ ਪਵੇਗਾ।

             ਕਈ ਵਾਰੀ ਵੇਖਣ ਵਿਚ ਆਉਂਦਾ ਹੈ, ਕਿ ਕੋਈ ਵਿਦਵਾਨ ਨੇਕ ਸਲਾਹ ਦਿੰਦਾ ਹੈ ਜਾਂ ਲੋਕਾਂ ਦੀ ਸਹਾਇਤਾ ਲਈ ਕੁਝ ਕਰਨਾ ਚਾਹੁੰਦਾ ਹੈ, ਪਰ ਅਫਸੋਸ ਕਿ ਲੋਕ ਜਾਂ ਪ੍ਰਬੰਧਕ ਉਸ ਦਾ ਸਾਥ ਦੇਣ ਲਈ ਤਿਆਰ ਨਹੀਂ ਹੁੰਦੇ। ਇਸ ਦਾ ਕਾਰਨ ਵੀ ਲੋਕਾਂ ਜਾਂ ਪ੍ਰਬੰਧਕਾਂ ਦਾ ਹਉਮੈਂ ਤੇ ਅਗਿਆਨਤਾ ਹੀ ਹੈ, ਕਿ ਉਹ ਠੀਕ ਰਾਏ ਨੂੰ ਪਰਖ ਵੀ ਨਹੀਂ ਸਕਦੇ ਹਨ। ਆਪਣੇ ਕਿਤਿਆਂ ਵਿਚ ਨਿਪੁਨੰਤਾ ਹਾਸਲ ਕਰਨ ਲਈ ਸਿੱਖਾਂ ਨੂੰ ਆਪਣਾ ਅਧਿਆਤਮਿਕ ਤੇ ਵਿਦਿਅਕ ਪਧਰ ਉੱਚਾ ਕਰਨਾ ਪਵੇਗਾ, ਬੱਚਿਆਂ ਦੀ ਪੜ੍ਹਾਈ ਵਲ ਖਾਸ ਧਿਆਨ ਦੇਣਾ ਪਵੇਗਾ। ਤਕਨੀਕੀ ਜਾਣਕਾਰੀ ਦੇਣ ਲਈ ਬਹੁਤ ਸਾਰੇ ਡਿਪਲੋਮਾਂ ਤੇ ਇੰਜਨੀਅਰਿੰਗ ਕਾਲਜ ਖੋਲਣੇ ਪੈਣਗੇ ਜਿਨ੍ਹਾਂ ਵਿਚ ਲੋੜੀਂਦੇ ਵਿਸ਼ਿਆਂ ਸਬੰਧੀ ਚੰਗੀ ਸਿਖਿਆ ਦਿੱਤੀ ਜਾ ਸਕੇ। ਬੱਚਿਆਂ ਦੀ ਜਾਣਕਾਰੀ ਤੇ ਸਿਖਲਾਈ ਲਈ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਅਧੁਨਿਕ ਤਕਨੀਕਾਂ ਵਰਤਣ ਲਈ ਯੋਗ ਪ੍ਰਬੰਧ ਕਰਨੇ ਚਾਹੀਦੇ ਹਨ। ਨੌਕਰੀਆਂ ਦੀ ਭਾਲ ਸਬੰਧੀ ਜਾਣਕਾਰੀ ਲਈ ਸਹਾਇਤਾ ਕੇਂਦਰ ਕਾਇਮ ਕਰਨੇ ਚਾਹੀਦੇ ਹਨ। ਜਿਨ੍ਹਾਂ ਸਿੰਘਾਂ ਨੇ ਆਪਣੇ ਕਿਤਿਆਂ ਵਿਚ ਉਪਲਬਧੀਆਂ ਹਾਸਲ ਕੀਤੀਆਂ ਹਨ, ਉਨ੍ਹਾਂ ਨੂੰ ਪਿੰਡਾਂ, ਸਕੂਲਾਂ, ਕਾਲਜਾਂ ਵਿਚ ਬੁਲਾ ਕੇ ਜੀਵਨ ਵਿਚ ਕਿਸ ਤਰ੍ਹਾਂ ਸਫਲਤਾ ਪ੍ਰਾਪਤ ਕਰਨੀ ਹੈ, ਇਸ ਸਬੰਧੀ ਜਾਣਕਾਰੀ ਸਾਂਝੀ ਕਰਨ ਲਈ ਬੇਨਤੀ ਕਰਨੀ ਪਵੇਗੀ। ਇਸ ਤਰ੍ਹਾਂ ਕਰਨ ਨਾਲ ਠੀਕ ਤੇ ਲੋੜੀਦੀ ਜਾਣਕਾਰੀ ਹਰੇਕ ਬੱਚੇ ਤਕ ਆਸਾਨੀ ਨਾਲ ਪਹੁੱਚ ਸਕੇਗੀ। 

ਵਾਪਾਰੀ
             ਇਕ ਵਾਪਾਰੀ ਦਾ ਕੰਮ ਹੈ ਕਿ ਉਤਪਾਦਕ ਤੋਂ ਸਮਾਨ ਲੈਕੇ ਦੂਸਰੇ ਜਾਂ ਆਮ ਲੋਕਾਂ ਨੂੰ ਦੇਣਾ। ਹਰੇਕ ਮਨੁੱਖ ਚਾਹੇਗਾ ਕਿ ਮਾਲ ਚੰਗਾ ਤੇ ਸਸਤਾ ਹੋਵੇ। ਇਸ ਲਈ ਵਾਪਾਰੀ ਨੂੰ ਮਾਲ ਦੀ ਚੰਗੀ ਤਰ੍ਹਾਂ ਪਰਖ ਤੇ ਜਾਣਕਾਰੀ ਹੋਣੀ ਚਾਹੀਦੀ ਹੈ। ਇਸ ਸਬੰਧੀ ਗੁਰਮਤਿ ਵੀ ਇਹੀ ਸਿਖਿਆ ਦਿੰਦੀ ਹੈ।

ਪਹਿਲਾ ਵਸਤੁ ਸਿਞਾਣਿ ਕੈ ਤਾਂ ਕੀਚੈ ਵਾਪਾਰੁ ॥ (੧੪੧੦)

             ਵਪਾਰੀ ਨੌਕਰ ਨੂੰ ਚੰਗਾ ਸੌਦਾ ਚੰਗੀ ਦੁਕਾਨ ਤੋਂ ਲਿਆਉਂਣ ਲਈ ਕਹਿੰਦਾਂ ਹੈ। ਚੰਗਾ ਨੌਕਰ ਇਸ ਅਨੁਸਾਰ ਹੀ ਕਰਦਾ ਹੈ। ਪਰ ਲਾਲਚੀ ਨੌਕਰ ਕਿਸੇ ਹੋਰ ਦੁਕਾਨ ਤੇ ਜਾ ਕੇ ਘਟੀਆ ਸੌਦਾ ਲੈ ਆਉਂਦਾ ਹੈ। ਅਕਾਲ ਪੁਰਖੁ ਨੇ ਮਨੁੱਖ ਨੂੰ ਗੁਰੂ ਦੇ ਦਰ ਤੇ ਜਾ ਕੇ, ਨਾਮੁ ਦਾ ਵਪਾਰ ਕਰਨ ਲਈ ਭੇਜਿਆ ਹੈ। ਘਟੀਆ ਮਨੁੱਖ ਸਬਦ ਗੁਰੂ ਤੋਂ ਸਿਖਿਆ ਲੈਣ ਦੀ ਬਜਾਏ ਮਾਇਆ ਵਿਚ ਹੀ ਲਿਪਤ ਰਹਿੰਦਾਂ ਹੈ।

             ਪੰਜਾਬ ਵਿਚ ਬਹੁਤ ਸਾਰੀਆਂ ਵਸਤੂਆਂ ਦਾ ਵਾਪਾਰ ਹੁੰਦਾਂ ਹੈ, ਜਿਸ ਤਰ੍ਹਾਂ ਕਿ, ਬਾਸਮਤੀ ਚੌਲਾਂ ਦੀ ਦਰਾਮਦ, ਟੈਕਸਟਾਈਲ ਤੇ ਕੱਤਣ ਵਾਲੀਆਂ ਮਸ਼ੀਨਾਂ ਦੀ ਆਮਦ ਤੇ ਦਰਾਮਦ, ਸੀਤੇ ਤੇ ਕਡਾਈ ਕੀਤੇ ਕਪੜੇ ਦੀ ਦਰਾਮਦ, ਕਪੜਾ ਬੁਣਨ, ਰੰਗਾਈ ਤੇ ਤਿਆਰ ਕਰਨ ਦਾ ਕਾਰੋਬਾਰ, ਸੀਣ ਤੇ ਕਡਾਈ ਕਰਨ ਵਾਲੀਆਂ ਮਸ਼ੀਨਾਂ ਦਾ ਵਾਪਾਰ ਆਦਿ। ਪਰ ਇਨ੍ਹਾਂ ਵਿਚੋਂ ਜਿਆਦਾ ਤਰ ਵਾਪਾਰ ਗੈਰ ਸਿੱਖਾਂ ਦੇ ਹੱਥ ਵਿਚ ਹੀ ਹਨ।

             ਵਾਪਾਰ ਕਰਨ ਸਮੇਂ ਇਹ ਧਿਆਨ ਰੱਖਣਾਂ ਹੈ ਚੀਜ਼, ਚੰਗੀ ਹੋਵੇ ਤੇ ਜਿਆਦਾ ਦੇਰ ਤਕ ਚਲੇ। ਇਸ ਨਾਲ ਪੱਕੇ ਗਾਹਕ ਬਣ ਜਾਣਗੇ ਤੇ ਵਾਪਾਰ ਵਿੱਚ ਸਦਾ ਲਈ ਲਾਭ ਹੀ ਹੋਵੇਗਾ। ਵਣਜ ਕਰਨ ਵਾਲੇ ਮਨੁੱਖ ਨੂੰ ਆਪਣਾ ਸੌਦਾ ਸੰਭਾਲ ਕੇ ਰੱਖਣਾ ਚਾਹੀਦਾ ਹੈ (ਨਾਮੁ ਦਾ ਸੌਦਾ)। ਅਜੇਹਾ ਸੌਦਾ ਹੀ ਖ਼ਰੀਦਣਾ ਚਾਹੀਦਾ ਹੈ, ਜਿਹੜਾ ਸਦਾ ਲਈ ਸਾਥ ਨਿਬਾਹੇ। ਜਿਸ ਤਰ੍ਹਾਂ ਗਾਹਕ ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰਦਾ ਹੈ, ਇਸੇ ਤਰ੍ਹਾਂ ਉਹ ਅਕਾਲ ਪੁਰਖੁ ਸਾਡੇ ਨਾਮੁ ਦੇ ਸੌਦੇ ਨੂੰ ਪੂਰੀ ਪਰਖ ਕਰ ਕੇ ਕਬੂਲ ਕਰੇਗਾ। ਝੂਠ ਦਾ ਵਾਪਾਰ ਜਿਆਦਾ ਦੇਰ ਤੱਕ ਨਹੀਂ ਚਲਦਾ ਹੈ।

ਵਣਜੁ ਕਰਹੁ ਵਣਜਾਰਿਹੋ ਵਖਰੁ ਲੇਹੁ ਸਮਾਲਿ ॥ ਤੈਸੀ ਵਸਤੁ ਵਿਸਾਹੀਐ ਜੈਸੀ ਨਿਬਹੈ ਨਾਲਿ ॥ (੨੨-੨੩)

             ਜਿਸ ਮਨੁੱਖ ਦੇ ਅੰਦਰ ਮਾਇਆ ਦਾ ਲਾਲਚ ਟਿਕਿਆ ਰਹਿੰਦਾ ਹੈ, ਉਸ ਦਾ ਮਨ ਹਰ ਵੇਲੇ ਮੈਲਾ ਰਹਿੰਦਾ ਹੈ, ਮੈਲੇ ਮਨ ਦੇ ਕਾਰਨ ਉਹ ਮਨੁੱਖ ਲਾਲਚ ਦੀ ਹੋਰ ਮੈਲ ਆਪਣੇ ਮਨ ਨੂੰ ਲਾਉਂਦਾ ਰਹਿੰਦਾ ਹੈ। ਜਿਉਂ ਜਿਉਂ ਲਾਲਚ ਦੇ ਅਧੀਨ ਉਹ ਮੈਲੇ ਕਰਮ ਕਰਦਾ ਹੈ, ਉਹ ਆਤਮਕ ਦੁਖ ਪਾਉਂਦਾ ਹੈ। ਉਹ ਸਦਾ ਨਾਸ਼ਵੰਤ ਪਦਾਰਥਾਂ ਦੇ ਕਮਾਣ ਦਾ ਧੰਧਾ ਕਰਦਾ ਹੈ, ਤੇ ਝੂਠ ਬੋਲ ਬੋਲ ਕੇ ਦੁਖ ਸਹਿੰਦਾ ਹੈ। ਜਿਹੜਾ ਮਨੁੱਖ ਕੂੜ ਬੋਲਦਾ ਹੈ ਅਤੇ ਕੂੜ ਦਾ ਵਾਪਾਰ ਕਰਦਾ ਹੈ, ਇਕ ਦਿਨ ਉਸ ਦੀ ਪਾਜ ਖੁਲ ਜਾਂਦੀ ਹੈ, ਫਿਰ ਉਸ ਨਾਲ ਕੋਈ ਵੀ ਸਾਂਝ ਜਾ ਵਾਪਾਰ ਨਹੀਂ ਕਰਦਾ ਹੈ ਤੇ ਹੌਲੀ ਉਸ ਦਾ ਸਾਰਾ ਵਾਪਾਰ ਇਕ ਦਿਨ ਬੰਦ ਹੋ ਜਾਂਦਾ ਹੈ, ਜਿਸ ਕਰਕੇ ਉਹ ਦੁਖ ਪਾਉਂਦਾ ਹੈ।

ਅੰਤਰਿ ਲੋਭੁ ਮਨਿ ਮੈਲੈ ਮਲੁ ਲਾਏ ॥ ਮੈਲੇ ਕਰਮ ਕਰੇ ਦੁਖੁ ਪਾਏ ॥ ਕੂੜੋ ਕੂੜੁ ਕਰੇ ਵਾਪਾਰਾ ਕੂੜੁ ਬੋਲਿ ਦੁਖੁ ਪਾਇਦਾ ॥੧੨॥ (੧੦੬੨)

             ਜੇਕਰ ਸਿੱਖ ਵਪਾਰੀ ਝੂਠ ਬੋਲ ਰਿਹਾ ਹੈ, ਤਾਂ ਉਹ ਮਹਿਸੂਸ ਕਰਦਾ ਹੈ, ਕਿ ਮੈਂ ਗੁਰੂ ਤੋਂ ਗਿਰ ਰਿਹਾ ਹਾਂ, ਇਹ ਸੋਚ ਉਸ ਨੂੰ ਸੁਧਾਰ ਵਲ ਲਿਜਾ ਸਕਦੀ ਹੈ, ਪਰੰਤੂ ਇਹ ਤਾਂ ਹੀ ਸੰਭਵ ਹੈ, ਜੇਕਰ ਉਹ ਗੁਰਮਤਿ ਦੇ ਮਾਰਗ ਤੇ ਚਲਣਾ ਸ਼ੁਰੂ ਕਰ ਦੇਵੇ। ਅਕਾਲ ਪੁਰਖੁ ਦੇ ਰਚੇ ਹੋਏ ਇਸ ਸਰੀਰ ਰੂਪੀ ਕਿਲ੍ਹੇ ਵਿਚ ਮਾਨੋ ਗਿਆਨ ਇੰਦ੍ਰੇ, ਹੱਟ ਹਨ, ਜਿਥੇ ਅਕਾਲ ਪੁਰਖੁ ਆਪ ਹੀ ਵਾਪਾਰ ਕਰ ਰਿਹਾ ਹੈ। ਅਕਾਲ ਪੁਰਖੁ ਦਾ ਨਾਮੁ ਹੀ ਇਕ ਐਸਾ ਤੋਲ ਹੈ, ਜਿਸ ਦੇ ਰਾਹੀਂ ਕੀਤੇ ਵਣਜ ਵਿਚ ਕੋਈ ਘਾਟਾ ਨਹੀਂ ਪੈਂਦਾ। ਇਸ ਪੂਰੇ ਤੋਲ ਦੇ ਰਾਹੀਂ ਅਕਾਲ ਪੁਰਖੁ ਸਰੀਰ ਰੂਪੀ ਕਿਲ੍ਹੇ ਵਿਚ ਬੈਠ ਕੇ, ਆਪ ਹੀ ਨਾਮੁ ਦਾ ਵੱਖਰ ਤੋਲਦਾ ਹੈ, ਆਪ ਹੀ ਨਾਮੁ ਰੂਪੀ ਰਤਨ ਵਿਹਾਝਦਾ ਹੈ, ਆਪ ਹੀ ਨਾਮੁ ਰੂਪੀ ਰਤਨ ਦਾ ਠੀਕ ਮੁੱਲ ਪਾਂਦਾ ਹੈ। ਜੇਕਰ ਅਕਾਲ ਪੁਰਖੁ ਦੇ ਤੋਲ, ਇਨਸਾਫ ਵਿਚ ਕੋਈ ਵਾਧ ਘਾਟ ਨਹੀਂ ਹੁੰਦੀ ਹੈ ਤਾਂ ਫਿਰ ਅਸੀਂ ਹੇਰਾ ਫੇਰੀ ਤੇ ਧੋਖੇ ਬਾਜੀ ਕਰਕੇ ਕਿਸ ਤਰ੍ਹਾਂ ਬਚ ਸਕਦੇ ਹਾਂ।

ਗੜ ਮਹਿ ਹਾਟ ਪਟਣ ਵਾਪਾਰਾ ॥ ਪੂਰੈ ਤੋਲਿ ਤੋਲੈ ਵਣਜਾਰਾ ॥ ਆਪੇ ਰਤਨੁ ਵਿਸਾਹੇ ਲੇਵੈ ਆਪੇ ਕੀਮਤਿ ਪਾਇਦਾ ॥੪॥ (੧੦੩੬)

             ਇਹ ਮਨੁੱਖਾ ਸਰੀਰ ਅਕਾਲ ਪੁਰਖੁ ਦਾ ਪਵਿੱਤਰ ਘਰ ਹੈ, ਅਕਾਲ ਪੁਰਖੁ ਇਸ ਨੂੰ ਆਪ ਹੀ ਸੋਹਣਾ ਬਣਾਂਦਾ ਹੈ, ਇਸ ਵਿਚ ਦੈਂਤਾਂ ਵਾਲੇ ਵਿਚਾਰਾਂ ਨੂੰ ਮਾਰਨ ਵਾਲਾ ਅਕਾਲ ਪੁਰਖੁ ਆਪ ਵੱਸਦਾ ਹੈ। ਜਿਹੜੇ ਜੀਵ-ਵਣਜਾਰੇ ਇਸ ਸਰੀਰ ਵਿਚ ਗੁਰੂ ਦੇ ਸ਼ਬਦ ਦੁਆਰਾ ਅਕਾਲ ਪੁਰਖੁ ਦੇ ਨਾਮੁ ਦਾ ਵਣਜ ਕਰਦੇ ਹਨ, ਅਕਾਲ ਪੁਰਖੁ ਆਪਣੀ ਮਿਹਰ ਦੀ ਨਿਗਾਹ ਨਾਲ, ਉਨ੍ਹਾਂ ਨੂੰ ਆਪਣੇ ਨਾਲ ਮਿਲਾ ਲੈਂਦਾ ਹੈ। ਜਿਹੜਾ ਵਾਪਾਰੀ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿਚ ਵਿਚਰਦਾ ਹੈ ਤੇ ਆਪਣਾ ਕਾਰੋਬਾਰ ਕਰਦਾ ਹੈ, ਉਸ ਤੇ ਅਕਾਲ ਪੁਰਖੁ ਦੀ ਮਿਹਰ ਨਜ਼ਰ ਹਮੇਸ਼ਾਂ ਰਹਿੰਦੀ ਹੈ, ਜਿਸ ਸਦਕਾ ਉਸ ਨੂੰ ਜੀਵਨ ਵਿਚ ਸਫਲਤਾ ਪ੍ਰਾਪਤ ਹੁੰਦੀ ਹੈ। 

ਕਾਇਆ ਹਰਿ ਮੰਦਰੁ ਹਰਿ ਆਪਿ ਸਵਾਰੇ ॥ ਤਿਸੁ ਵਿਚਿ ਹਰਿ ਜੀਉ ਵਸੈ ਮੁਰਾਰੇ ॥ ਗੁਰ ਕੈ ਸਬਦਿ ਵਣਜਨਿ ਵਾਪਾਰੀ ਨਦਰੀ ਆਪਿ ਮਿਲਾਇਦਾ ॥੪॥ (੧੦੫੯)

ਅਕਾਲ ਪੁਰਖੁ ਦੇ ਭਗਤ ਗੁਰੂ ਦੀ ਸਿਖਿਆ ਲੈ ਕੇ ਨਾਮੁ ਦਾ ਵਾਪਾਰ ਕਰਦੇ ਹਨ। “ਹਰਿ ਭਗਤਾ ਹਰਿ ਧਨੁ ਰਾਸਿ ਹੈ ਗੁਰ ਪੂਛਿ ਕਰਹਿ ਵਾਪਾਰੁ ॥”

             ਠੀਕ ਇਸੇ ਤਰ੍ਹਾਂ ਇਕ ਮਨੁੱਖ ਨੂੰ ਦੁਨਿਆਵੀ ਵਾਪਾਰ ਸ਼ੁਰੂ ਕਰਨ ਤੋਂ ਪਹਿਲਾਂ, ਉਸ ਵਾਪਾਰ ਦੇ ਤਜੱਰਬਾਕਾਰ ਵਿਅਕਤੀ ਤੋਂ ਗੁਰ ਸਿੱਖਣੇ ਪੈਂਦੇ ਹਨ। ਇਸ ਲਈ ਵਾਪਾਰ ਕਰਨ ਵਾਲਿਆ ਦਾ ਇਕ ਸਾਂਝਾ ਸਿੱਖਲਾਈ ਕੇਂਦਰ ਹੋਣਾ ਚਾਹੀਦਾ ਹੈ, ਜਿਥੋਂ ਹੋਰਨਾਂ ਨੂੰ ਜਾਣਕਾਰੀ ਪ੍ਰਾਪਤ ਹੋ ਸਕੇ। ਵਾਪਾਰ ਲਈ ਕੱਚਾ ਮਾਲ ਕਿਥੋਂ ਲੈਂਣਾ ਹੈ, ਤਿਆਰ ਮਾਲ ਕਿਥੇ ਵੇਚਣਾ ਹੈ, ਵੱਡੇ ਵਾਪਾਰੀਆਂ ਸਬੰਧੀ ਜਾਣਕਾਰੀ, ਛੋਟੇ ਵਾਪਾਰੀਆਂ ਸਬੰਧੀ ਜਾਣਕਾਰੀ, ਕਿਸ ਇਲਾਕੇ ਵਿਚ ਕਿਸ ਤਰ੍ਹਾਂ ਦੇ ਮਾਲ ਦੀ ਜਿਆਦਾ ਲੋੜ ਹੈ, ਆਦਿ। ਇਸ ਤਰ੍ਹਾਂ ਆਪਸ ਵਿਚ ਸਾਂਝ ਪੈਦਾ ਕਰਕੇ ਵਾਪਾਰ ਵਿਚ ਵਾਧਾ ਕੀਤਾ ਜਾ ਸਕਦਾ ਹੈ। 
            ਜਿਸ ਮਨੁੱਖ ਉਤੇ ਗੁਰੂ ਤਰੁੱਠਦਾ ਹੈ, ਉਸ ਦੇ ਹਿਰਦੇ ਨੂੰ ਸ੍ਰਿਸ਼ਟੀ ਦਾ ਰਚਨਹਾਰ ਕਰਤਾਰ, ਆਪਣੇ ਰਹਿਣ ਲਈ ਸੋਹਣਾ ਮਹਲ ਬਣਾ ਲੈਂਦਾ ਹੈ। ਤਿੰਨਾਂ ਭਵਨਾਂ ਵਿਚ ਵਿਆਪਕ ਬੇਅੰਤ ਅਕਾਲ ਪੁਰਖੁ ਦੀ ਅਨੂਪ ਜੋਤਿ ਉਸ ਦੇ ਅੰਦਰ ਜਗ ਪੈਂਦੀ ਹੈ, ਉਸ ਦੇ ਅੰਦਰ ਅਗਿਆਨਤਾ ਦਾ ਹਨੇਰਾ ਦੂਰ ਕਰਨ ਵਾਲਾ, ਗਿਆਨ ਦਾ ਸੂਰਜ ਤੇ ਕਾਮ ਕ੍ਰੋਧ ਆਦਿਕ ਦੀ ਤਪਸ਼ ਨੂੰ ਬੁਝਾਣ ਵਾਲੀ, ਸ਼ਾਂਤ ਅਵਸਥਾ ਦਾ ਚੰਦ ਚੜ੍ਹ ਪੈਂਦਾ ਹੈ। ਅਜੇਹਾ ਮਨੁੱਖ ਆਪਣੀ ਦੁਕਾਨ, ਸ਼ਹਿਰ ਤੇ ਸਰੀਰ ਰੂਪੀ ਕਿਲ੍ਹੇ ਅੰਦਰ, ਸੱਚ ਦਾ ਸੌਦਾ ਖਰੀਦਦਾ ਹੈ ਤੇ ਸੱਚ ਦਾ ਵਾਪਾਰ ਕਰਦਾ ਹੈ। 

ਹਰਿ ਕਾ ਮੰਦਰੁ ਸੋਹਣਾ ਕੀਆ ਕਰਣੈਹਾਰਿ ॥ ਰਵਿ ਸਸਿ ਦੀਪ ਅਨੂਪ ਜੋਤਿ ਤ੍ਰਿਭਵਣਿ ਜੋਤਿ ਅਪਾਰ ॥ ਹਾਟ ਪਟਣ ਗੜ ਕੋਠੜੀ ਸਚੁ ਸਉਦਾ ਵਾਪਾਰ ॥੨॥ (੫੭)
             ਵਾਪਾਰ ਕਰਨ ਲਈ ਜਰੂਰੀ ਹੈ ਕਿ ਮਨੁੱਖ ਸਬਰ ਤੇ ਸੰਤੋਖ ਵਾਲਾ ਹੋਵੇ। ਆਪਣੇ ਗਾਹਕ ਦੀ ਮਾਨਸਿਕਤਾ ਨੂੰ ਸਮਝਣਾ ਹੈ, ਉਸ ਦੀ ਲੋੜ ਅਨੁਸਾਰ ਮਾਲ ਦੇਣਾਂ ਹੈ, ਉਸ ਨਾਲ ਝਗੜਾ ਨਹੀਂ ਕਰਨਾ ਹੈ, ਨਹੀਂ ਤਾਂ ਹੋਰ ਗਾਹਕ ਵੀ ਚਲੇ ਜਾਂ ਸਕਦੇ ਹਨ। 

“ਗਿਆਨੀਆ ਕਾ ਧਨੁ ਨਾਮੁ ਹੈ ਸਹਜਿ ਕਰਹਿ ਵਾਪਾਰੁ ॥” (੬੮-੬੯)

ਜੇਕਰ ਸਿੱਖ ਵਾਪਾਰੀ, ਸਿੱਖ ਨੂੰ ਸਸਤੀ ਚੀਜ਼ ਦੇਵਾਗੇ ਤਾਂ ਆਪਣੇ ਆਪ ਹਰ ਸਿੱਖ, ਉਸ ਵਾਪਾਰੀ ਦਾ ਪਰਚਾਰਕ ਬਣ ਜਾਵੇਗਾ।ਇਸ ਤਰ੍ਹਾਂ ਕਰਨ ਨਾਲ ਵਾਪਾਰੀ ਨੂੰ ਲੱਖਾਂ ਰੁਪਿਆ ਪਰਚਾਰ (ਅਦਵeਰਟਸਿeਮeਨਟ) ਲਈ ਖਰਚਨਾ ਨਹੀਂ ਪਵੇਗਾ। ਇਹ ਇਕ ਬਹੁਤ ਸਸਤਾ ਤੇ ਪਾਇਦਾਰ, ਪਰਚਾਰ ਕਰਨ ਦਾ ਤਰੀਕਾ ਹੈ। ਅਸੀਂ ਭਾਵੇ ਅਖਬਾਰ ਜਾਂ ਟੀ.ਵੀ. ਦੇ ਪਰਚਾਰ ਤੇ ਇਤਬਾਰ ਕਰੀਏ ਜਾਂ ਨਾ ਕਰੀਏ, ਪਰੰਤੂ ਕਿਸੇ ਦੇ ਕਹੇ ਦਾ ਅਸਰ ਸਾਡੇ ਉੱਪਰ ਜਰੂਰ ਹੁੰਦਾਂ ਹੈ।

             ਜੀਵਨ ਵਿਚ ਸਫਲਤਾ ਲਈ ਸੱਚ ਦਾ ਵਾਪਾਰ ਜਰੂਰੀ ਹੈ। ਸਸਸਤੀਆਂ ਦੁਕਾਨਾਂ ਖੋਲੀਆਂ ਜਾਣ, ਖਾਣਪੀਣ ਵਾਲੀਆਂ ਤੇ ਆਮ ਵਰਤੋਂ ਵਾਲੀਆਂ ਚੀਜ਼ਾਂ ਦੀਆਂ ਦੁਕਾਨਾਂ ਆਸਾਨੀ ਨਾਲ ਸਸਤੀ ਲਾਗਤ ਨਾਲ ਖੋਲੀਆਂ ਜਾ ਸਕਦੀਆਂ ਹਨ। ਇਸ ਤਰ੍ਹਾਂ ਕਰਨ ਨਾਲ ਵਪਾਰੀਆਂ ਜਾਂ ਸੰਗਤ ਨੂੰ ਸੱਚ ਦਾ ਵਾਪਾਰ ਕਰਨ ਦੀ ਸਿਖਿਆਂ ਦਿੱਤੀ ਜਾ ਸਕੇਗੀ। ਸਸਤਾ ਤੇ ਚੰਗਾ ਮਾਲ ਵੇਚਣਾ, ਠੀਕ ਤੋਲਣਾ ਅਤੇ ਹੇਰਾ ਫੇਰੀ ਨਾ ਕਰਨ ਨਾਲ, ਹੋਰਨਾਂ ਨੂੰ ਵੀ ਸੱਚੇ ਵਾਪਾਰ ਲਈ ਪ੍ਰੇਰਿਆ ਜਾ ਸਕੇਗਾ। ਇਸ ਤਰ੍ਹਾਂ ਕਰਨ ਨਾਲ ਮਨੁੱਖਾ ਜੀਵਨ ਸਫਲ ਕੀਤਾ ਜਾ ਸਕਦਾ ਹੈ।

ਸਚੁ ਵਾਪਾਰੁ ਕਰਹੁ ਵਾਪਾਰੀ ॥ ਦਰਗਹ ਨਿਬਹੈ ਖੇਪ ਤੁਮਾਰੀ ॥ ਏਕਾ ਟੇਕ ਰਖਹੁ ਮਨ ਮਾਹਿ ॥ ਨਾਨਕ ਬਹੁਰਿ ਨ ਆਵਹਿ ਜਾਹਿ ॥੬॥ (੨੯੩)

             ਜਿਸ ਮਨੁੱਖ ਨੂੰ ਚੰਗੀ ਚੀਜ ਦੀ ਪਰਖ ਨਹੀਂ, ਉਹ ਉਸ ਦੀ ਕਦਰ ਵੀ ਨਹੀਂ ਜਾਣ ਸਕਦਾ ਹੈ। ਮਨੁੱਖ ਜਿਸ ਤਰ੍ਹਾਂ ਦੀ ਸਮਝ ਰੱਖਦਾ ਹੈ, ਉਸੇ ਤਰ੍ਹਾਂ ਕਰੀ ਜਾਂਦਾ ਹੈ। ਗੁਰੂ ਨਾਨਕ ਸਾਹਿਬ ਜਿਸ ਕੋਲ ਵੀ ਗਏ, ਉਸ ਮਨੁੱਖ ਦੀ ਮਤ ਅਨੁਸਾਰ ਤਰੀਕਾ ਵਰਤ ਕੇ ਸੱਚ ਦਾ ਰਸਤਾ ਦੱਸਿਆ। ਇਸੇ ਤਰ੍ਹਾਂ ਗਾਹਕ ਦੀ ਸੋਚ, ਮਤ, ਰੁਚੀ ਤੇ ਲੋੜ ਅਨੁਸਾਰ ਉਸ ਨੂੰ ਸਮਝਾਂਉਂਣ ਦਾ ਤਰੀਕਾ ਵਰਤਣਾ ਪਵੇਗਾ ਤਾਂ ਜੋ ਉਸ ਨੂੰ ਠੀਕ ਸੌਦੇ ਦੀ ਸਹੀ ਪਛਾਣ ਹੋ ਸਕੇ।

ਨਾਨਕ ਗਾਹਕੁ ਕਿਉ ਲਏ ਸਕੈ ਨ ਵਸਤੁ ਪਛਾਣਿ ॥੨॥ (੯੫੪)

             ਜੇ ਕੋਈ ਗਾਹਕ ਨਾ ਹੋਵੇ ਤੇ ਕੋਈ ਗੁਣ, ਭਾਵ ਕੋਈ ਕੀਮਤੀ ਪਦਾਰਥ ਵੇਚੇ, ਤਾਂ ਉਹ ਗੁਣ (ਅਕਾਲ ਪੁਰਖ ਦੇ ਗੁਣ) ਸਸਤੇ ਭਾ ਵਿਕ ਜਾਂਦੇ ਹਨ, ਭਾਵ, ਉਸ ਦੀ ਕਦਰ ਨਹੀਂ ਪੈਂਦੀ। ਪਰ ਜੇ ਗੁਣਾਂ ਦਾ ਗਾਹਕ ਮਿਲ ਪਏ ਤਾਂ ਉਹ ਬਹੁਤ ਕੀਮਤ ਨਾਲ ਵਿਕਦਾ ਹੈ। ਇਸ ਲਈ ਵਾਪਾਰ ਵਿਚ ਸਫਲਤਾ ਲਈ ਜਰੂਰੀ ਹੈ, ਗਾਹਕ ਵੀ ਸਹੀ ਲੱਭਣੇ ਹਨ ਤੇ ਧਿਆਨ ਵਿਚ ਰੱਖਣਾ ਹੈ, ਕਿ ਵਾਜ਼ਬ ਕੀਮਤ ਮਿਲ ਸਕੇ।

ਵਿਣੁ ਗਾਹਕ ਗੁਣ ਵੇਚੀਐ ਤਉ ਗੁਣੁ ਸਹਘੋ ਜਾਇ ॥ ਗੁਣ ਕਾ ਗਾਹਕੁ ਜੇ ਮਿਲੈ ਤਉ ਗੁਣੁ ਲਾਖ ਵਿਕਾਇ ॥ (੧੦੮੬, ੧੦੮੭)

             ਮਨੁੱਖ ਜਿਸ ਤਰ੍ਹਾਂ ਦਾ ਬੀਜ਼ ਬੀਜ਼ਦਾ ਹੈ, ਉਹੋ ਜਿਹਾ ਫਲ ਮਿਲਦਾ ਹੈ। ਜੇਕਰ ਅਕਾਲ ਪੁਰਖ ਨੂੰ ਯਾਦ ਨਹੀਂ ਕੀਤਾ, ਤਾਂ ਉਸ ਵਰਗੇ ਆਤਮਕ ਗੁਣ ਕਿੱਥੋਂ ਪੈਦਾ ਹੋ ਜਾਣਗੇ? ਤੇ ਆਤਮਕ ਗੁਣਾਂ ਤੋਂ ਬਿਨਾ ਜੀਵਨ ਸਫਲ ਨਹੀਂ ਹੋ ਸਕਦਾ ਹੈ। ਇਹ ਹਮੇਸ਼ਾਂ ਧਿਆਨ ਵਿਚ ਰੱਖਣਾਂ ਚਾਹੀਦਾ ਹੈ ਕਿ ਆਤਮਕ ਗੁਣਾਂ ਤੋਂ ਬਿਨਾ ਆਤਮਕ ਸੁਖ ਨਹੀਂ ਮਿਲ ਸਕਦਾ, ਤੇ ਅਕਾਲ ਪੁਰਖ ਦੇ ਨਾਮੁ ਤੋਂ ਬਿਨਾ ਗੁਣ ਪੈਦਾ ਨਹੀਂ ਹੋ ਸਕਦੇ। ਗੁਣਾਂ ਦੀ ਖ਼ਾਤਰ ਅਕਾਲ ਪੁਰਖ ਦੇ ਗੁਣਾਂ ਦੀ ਦਾਸੀ ਬਨਣ ਨਾਲ ਹੀ ਆਤਮਕ ਸੁਖ ਮਿਲ ਸਕਦਾ ਹੈ। ਔਗੁਣਾਂ ਨੂੰ ਛੱਡ ਕੇ ਹੀ ਅਕਾਲ ਪੁਰਖ ਦੇ ਚਰਨਾਂ ਵਿਚ ਲੀਨ ਹੋ ਸਕਦੇ ਹਾਂ, ਗੁਰੂ ਦੀ ਮਤਿ ਅਨੁਸਾਰ ਚਲਿਆਂ ਹੀ ਉਹ ਪੂਰਾ ਅਕਾਲ ਪੁਰਖ ਮਿਲ ਸਕਦਾ ਹੈ। ਵਾਪਾਰ ਤਾਂ ਹੀ ਕੀਤਾ ਜਾ ਸਕਦਾ ਹੈ, ਜੇਕਰ ਕੋਲ ਸਰਮਾਇਆ ਹੈ। ਸਰਮਾਏ ਤੋਂ ਬਿਨਾ ਵਪਾਰੀ ਨਫ਼ੇ ਵਾਸਤੇ ਵਿਅਰਥ ਹੀ ਚੌਹੀਂ ਪਾਸੇ ਵੇਖਦਾ ਰਹਿੰਦਾ ਹੈ। ਜੇਹੜਾ ਮਨੁੱਖ       ਆਪਣੀ ਜ਼ਿੰਦਗੀ ਦੇ ਮੂਲ, ਉਸ ਅਕਾਲ ਪੁਰਖ ਨੂੰ ਨਹੀਂ ਸਮਝਦਾ, ਉਸ ਦਾ ਅਸਲ ਸਰਮਾਇਆ ਉਸ ਦੇ ਹਿਰਦੇ ਅੰਦਰ ਅਣਪਛਾਤਾ ਹੀ ਪਿਆ ਰਹਿ ਜਾਂਦਾ ਹੈ। ਨਾਸਵੰਤ ਪਦਾਰਥਾਂ ਦਾ ਵਪਾਰ ਕਰਨ ਵਾਲੀ ਜੀਵ ਇਸਤ੍ਰੀ ਕੂੜ ਵਿਚ ਲੱਗ ਕੇ ਆਪਣੇ ਆਤਮਕ ਗੁਣਾਂ ਨੂੰ ਲੁੱਟਾਈ ਜਾ ਰਹੀ ਹੈ, ਨਾਮੁ ਦੇ ਵਾਪਾਰ ਤੋਂ ਵਾਂਜੇ ਰਹਿ ਕੇ ਉਸ ਨੂੰ ਆਤਮਕ ਕਲੇਸ਼ ਹੀ ਮਿਲਦਾ ਹੈ। ਜੇਹੜਾ ਮਨੁੱਖ ਸੋਚ ਸਮਝ ਕੇ ਨਾਮੁ ਰਤਨ ਨੂੰ ਪਰਖਦਾ ਹੈ, ਉਹੀ ਨਾਮੁ ਦੀ ਕੀਮਤ ਸਮਝਦਾ ਹੈ, ਉਸ ਨੂੰ ਦਿਨ ਰਾਤ ਆਤਮਕ ਗੁਣਾਂ ਦਾ ਨਿੱਤ ਨਵਾਂ ਲਾਭ ਪ੍ਰਾਪਤ ਹੁੰਦਾ ਰਹਿੰਦਾ ਹੈ। ਜੇਹੜਾ ਮਨੁੱਖ ਨਾਮੁ ਦੇ ਵਪਾਰੀ ਸਤਸੰਗੀਆਂ ਨਾਲ ਮਿਲ ਕੇ ਨਾਮੁ ਦਾ ਵਣਜ ਕਰਦਾ ਹੈ, ਸਬਦ ਗੁਰੂ ਦੇ ਸਰਨੀ ਪੈ ਕੇ ਅਕਾਲ ਪੁਰਖ ਦੇ ਗੁਣਾਂ ਨੂੰ ਆਪਣੇ ਸੋਚ-ਮੰਡਲ ਵਿਚ ਲਿਆਉਂਦਾ ਤੇ ਵਿਚਾਰਦਾ ਹੈ, ਉਹ ਆਪਣੇ ਹਿਰਦੇ ਅੰਦਰੋਂ ਹੀ ਆਪਣਾ ਅਸਲ ਸਰਮਾਇਆ ਲੱਭ ਲੈਂਦਾ ਹੈ, ਤੇ ਆਪਣੇ ਜੀਵਨ ਦਾ ਮੰਤਵ ਪੂਰਾ ਕਰ ਲੈਂਦਾ ਹੈ।

ਵਿਣੁ ਰਾਸੀ ਵਾਪਾਰੀਆ ਤਕੇ ਕੁੰਡਾ ਚਾਰਿ ॥ ਮੂਲੁ ਨ ਬੁਝੈ ਆਪਣਾ ਵਸਤੁ ਰਹੀ ਘਰ ਬਾਰਿ ॥ ਵਿਣੁ ਵਖਰ ਦੁਖੁ ਅਗਲਾ ਕੂੜਿ ਮੁਠੀ ਕੂੜਿਆਰਿ ॥੨॥ (੫੬)

             ਇਸ ਲਈ ਹਮੇਸ਼ਾਂ ਨਾਮੁ ਰੂਪੀ ਧਨ ਖੱਟਣ ਲਈ ਸਦਾ ਥਿਰ ਰਹਿਣ ਵਾਲਾ ਸੱਚ ਦਾ ਵਾਪਾਰ ਕਰਨਾ ਚਾਹੀਦਾ ਹੈ। ਅਜੇਹੇ ਵਪਾਰ ਵਿਚ ਕੋਈ ਭਟਕਣਾ ਨਹੀਂ, ਕੋਈ ਮਾਇਆ ਦਾ ਖਲਜਗਨ ਨਹੀਂ। ਇਹ ਸਦਾ ਥਿਰ ਰਹਿੰਣ ਵਾਲ ਨਾਮੁ ਰੂਪੀ ਧਨ ਖੱਟਣ ਨਾਲ ਕਦੇ ਵੀ ਘਾਟਾ ਨਹੀਂ ਪੈਂਦਾ ਹੈ। ਪਰ ਇਸ ਗੱਲ ਨੂੰ ਕੋਈ ਵਿਰਲਾ ਵਿਚਾਰਵਾਨ ਹੀ ਸਮਝਦਾ ਹੈ।

ਸਾਚਾ ਹਟੁ ਪੂਰਾ ਸਉਦਾ ਵਖਰੁ ਨਾਮੁ ਵਾਪਾਰਹੁ ॥ (੩੯੯)

ਸਚਾ ਸਉਦਾ ਸਚੁ ਵਾਪਾਰਾ ॥ ਨ ਤਿਥੈ ਭਰਮੁ ਨ ਦੂਜਾ ਪਸਾਰਾ ॥ ਸਚਾ ਧਨੁ ਖਟਿਆ ਕਦੇ ਤੋਟਿ ਨ ਆਵੈ ਬੂਝੈ ਕੋ ਵੀਚਾਰੀ ਹੇ ॥੨॥ (੧੦੫੦)

             ਜਿਸ ਮਨੁੱਖ ਨੂੰ ਸਤਿਗੁਰ ਮਿਲ ਪੈਂਦਾ ਹੈ, ਉਸ ਨੂੰ ਉਹ ਇਸ ਭਵਸਾਗਰ ਤੋਂ ਪਾਰ ਲੰਘਾ ਲੈਂਦਾ ਹੈ, ਗੁਰੂ ਉਸ ਦੇ ਔਗੁਣ ਮਿਟਾ ਦਿੰਦਾ ਹੈ ਤੇ ਗੁਣ ਦੇ ਕੇ, ਉਸ ਨੂੰ ਵਿਕਾਰਾਂ ਤੋਂ ਬਚਾ ਲੈਂਦਾ ਹੈ। ਜੋ ਮਨੁੱਖ ਗੁਰੂ ਦੇ ਸਨਮੁਖ ਹੈ, ਉਹ ਜ਼ਿੰਦਗੀ ਦੀ ਬਾਜ਼ੀ ਕਦੇ ਹਾਰਦਾ ਨਹੀਂ, ਸਤਿਗੁਰੂ ਦਾ ਸ਼ਬਦ ਵਿਚਾਰ ਕੇ ਉਸ ਨੂੰ ਮਾਇਆ ਦੇ ਬੰਧਨਾਂ ਤੋਂ ਆਜ਼ਾਦੀ ਦਾ ਵੱਡਾ ਸੁਖ ਮਿਲਦਾ ਹੈ। ਗੁਰਮੁੱਖ ਆਪਣੇ ਸਰੀਰ ਨੂੰ ਸੋਹਣੀ ਜਿਹੀ ਹੱਟੀ ਤੇ ਮਨ ਨੂੰ ਵਪਾਰੀ ਬਣਾਉਂਦਾ ਹੈ, ਅਡੋਲਤਾ ਵਿਚ ਰਹਿ ਕੇ ਅਕਾਲ ਪੁਰਖੁ ਦਾ ਨਾਮ ਰੂਪੀ ਵਣਜ ਕਰਦਾ ਹੈ। ਇਸ ਸਦਕਾ ਉਸ ਨੂੰ ਜੀਵਨ ਦੇ ਹਰੇਕ ਪਹਿਲੂ ਵਿਚ ਸਫਲਤਾ ਮਿਲਦੀ ਹੈ।

ਜਿਸੁ ਗੁਰੁ ਮਿਲੈ ਤਿਸੁ ਪਾਰਿ ਉਤਾਰੈ ॥ ਅਵਗਣ ਮੇਟੈ ਗੁਣਿ ਨਿਸਤਾਰੈ ॥ ਮੁਕਤਿ ਮਹਾ ਸੁਖ ਗੁਰ ਸਬਦੁ ਬੀਚਾਰਿ ॥ ਗੁਰਮੁਖਿ ਕਦੇ ਨ ਆਵੈ ਹਾਰਿ ॥ ਤਨੁ ਹਟੜੀ ਇਹੁ ਮਨੁ ਵਣਜਾਰਾ ॥ ਨਾਨਕ ਸਹਜੇ ਸਚੁ ਵਾਪਾਰਾ ॥੩੯॥ (੯੪੨)

             ਜੇਕਰ ਉਪਰ ਸਾਂਝੀਆਂ ਕੀਤੀਆਂ ਗਈਆਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਇਕੱਠਾਂ ਕਰੀਏ ਤਾਂ ਅਸੀਂ ਵਾਪਾਰ ਕਰਨ ਦੇ ਸਾਰੇ ਗੁਰ ਜਾਣ ਸਕਦੇ ਹਾਂ। ਜਿਹੜਾ ਵਾਪਾਰੀ ਗੁਰੂ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿਚ ਵਿਚਰਦਾ ਹੈ, ਤੇ ਆਪਣਾ ਕਾਰੋਬਾਰ ਕਰਦਾ ਹੈ, ਉਹ ਸਦਾ ਜੀਵਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ। ਵਾਪਾਰ ਕਰਨ ਸਮੇਂ ਇਹ ਧਿਆਨ ਰੱਖਣਾਂ ਹੈ, ਕਿ ਚੀਜ਼, ਚੰਗੀ ਹੋਵੇ ਤੇ ਜਿਆਦਾ ਦੇਰ ਚਲੇ, ਕੂੜ ਦਾ ਵਾਪਾਰ ਨਹੀਂ ਕਰਨਾ, ਆਪਣੇ ਅੰਦਰ ਸਬਰ ਤੇ ਸੰਤੋਖ ਰੱਖਣਾ ਹੈ, ਗਾਹਕ ਨਾਲ ਝਗੜਾ ਨਹੀਂ ਕਰਨਾ, ਗਾਹਕ ਦੀ ਸੋਚ, ਮਤ, ਰੁਚੀ ਤੇ ਲੋੜ ਅਨੁਸਾਰ ਉਸ ਨੂੰ ਸਮਝਾਉਣ ਦਾ ਤਰੀਕਾ ਵਰਤਣਾ ਹੈ, ਗਾਹਕ ਵੀ ਸਹੀ ਲੱਭਣੇ ਤੇ ਧਿਆਨ ਵਿਚ ਰੱਖਣਾ ਹੈ ਕਿ ਵਾਜ਼ਬ ਕੀਮਤ ਮਿਲ ਸਕੇ, ਵਾਪਾਰ ਸ਼ੁਰੂ ਕਰਨ ਤੋਂ ਪਹਿਲਾਂ, ਉਸ ਵਾਪਾਰ ਦੇ ਮਾਰਹ ਤੋਂ ਜਾਚ ਸਿਖਣੀ ਹੈ।

             ਸਿੱਖ ਵਾਪਾਰੀਆਂ ਨੂੰ ਆਪਣਾ ਇਕ ਸਾਂਝਾ ਸਿਖਲਾਈ ਕੇਂਦਰ ਬਣਾਉਂਣਾਂ ਚਾਹੀਦਾ ਹੈ, ਜਿਥੋਂ ਹੋਰਨਾਂ ਨੂੰ ਵਾਪਾਰ ਸਬੰਧੀ ਹਰ ਪ੍ਰਕਾਰ ਦੀ ਜਾਣਕਾਰੀ ਪ੍ਰਾਪਤ ਹੋ ਸਕੇ। ਜੇਕਰ ਸਿੱਖ ਵਾਪਾਰੀ, ਸਿੱਖ ਨੂੰ ਸਸਤੀ ਚੀਜ਼ ਦੇਵਾਗੇ ਤਾਂ ਆਪਣੇ ਆਪ ਹਰ ਸਿੱਖ, ਉਸ ਵਾਪਾਰੀ ਦਾ ਪਰਚਾਰਕ ਬਣ ਜਾਵੇਗਾ।

ਆਪਣੇ ਆਪ ਨੂੰ ਗੁਰੂ ਗਰੰਥ ਸਾਹਿਬ ਦੇ ਅੱਗੇ ਅਰਪਨ ਕਰਨਾ ਹੈ, ਆਪਣੀਆਂ ਚਤੁਰਾਈਆਂ ਤਿਆਗ ਕੇ ਗੁਰਬਾਣੀ ਅਨੁਸਾਰ ਅਕਾਲ ਪੁਰਖੁ ਦੇ ਹੁਕਮੁ ਅਨੁਸਾਰ ਚਲਣਾ ਹੈ, ਗੁਰੂ ਦੇ ਉਪਦੇਸ਼ ਅਨੁਸਾਰ ਚਲ ਕੇ ਸਚ ਦਾ ਵਾਪਾਰ ਕਰਨਾ ਹੈ।

ਮਾਰੂ ਮਹਲਾ ੧ ॥ ਮੁਲ ਖਰੀਦੀ ਲਾਲਾ ਗੋਲਾ ਮੇਰਾ ਨਾਉ ਸਭਾਗਾ ॥ ਗੁਰ ਕੀ ਬਚਨੀ ਹਾਟਿ ਬਿਕਾਨਾ ਜਿਤੁ ਲਾਇਆ ਤਿਤੁ ਲਾਗਾ ॥੧॥ {੯੯੧}

ਸਨਤਕਾਰ
             ਸਨਤਕਾਰ ਪੂੰਜੀ ਲਗਾ ਕੇ ਆਪਣਾ ਕੰਮ ਸ਼ੁਰੂ ਕਰਦਾ ਹੈ। ਸਫ਼ਲਤਾ ਤਾਂ ਹੀ ਮਿਲਦੀ ਹੈ ਕੇ ਕਰ ਪੂਰੀ ਯੋਜਨਾ ਨਾਲ ਫੈਕਟਰੀ ਦੀ ਬੁਨਿਆਦ ਰੱਖੇ, ਪਰਖ ਕੇ ਕੱਚਾ ਮਾਲ ਖਰੀਦੇ, ਚੰਗੀਆਂ ਮਸ਼ੀਨਾਂ ਤੇ ਠੀਕ ਔਜਾਰ ਵਰਤੇ, ਚੰਗੇ ਪੁਰਜੇ ਤਿਆਰ ਕਰੇ, ਠੀਕ ਮਾਲ ਤਿਆਰ ਕਰਕੇ ਭੇਜੇ, ਆਪਣਾ ਮਾਲ ਵਰਤਣ ਵਾਲੇ ਗਾਹਕਾਂ ਦੀ ਤਸੱਲੀ ਕਰਾਵੇ, ਆਦਿ। ਚੰਗੇ ਮਨੁੱਖ ਗੁਰੂ ਸਾਹਿਬ ਦੀ ਦੱਸੀ ਵਿਚਾਰ ਅਨੁਸਾਰ ਅਮਲ ਕਰ ਕੇ ਸੱਚ ਦਾ ਵਾਪਾਰ ਕਰਦੇ ਹਨ, ਇਥੋਂ ਸਦਾ ਥਿਰ ਰਹਿਣ ਵਾਲਾ ਸੱਚਾ ਸੌਦਾ ਲੈ ਕੇ ਜਾਂਦੇ ਹਨ। ਜਿਸ ਮਨੁੱਖ ਦੇ ਪੱਲੇ ਸਦਾ ਥਿਰ ਰਹਿਣ ਵਾਲਾ ਸੌਦਾ ਹੈ, ਧਨ ਹੈ, ਉਹ ਸਦਾ ਥਿਰ ਰਹਿੰਣ ਵਾਲੇ ਅਕਾਲ ਪੁਰਖੁ ਦੀ ਸਿਫ਼ਤਿ ਸਾਲਾਹ ਦੇ ਸ਼ਬਦ ਦੇ ਰਾਹੀਂ, ਭਾਵ ਗੁਰਮਤਿ ਦੇ ਮਾਰਗ ਤੇ ਚਲ ਕੇ ਆਤਮਕ ਉਤਸ਼ਾਹ ਪ੍ਰਾਪਤ ਕਰਦਾ ਰਹਿੰਦਾ ਹੈ।

ਨੀਕੇ ਸਾਚੇ ਕੇ ਵਾਪਾਰੀ ॥ ਸਚੁ ਸਉਦਾ ਲੈ ਗੁਰ ਵੀਚਾਰੀ ॥ ਸਚਾ ਵਖਰੁ ਜਿਸੁ ਧਨੁ ਪਲੈ ਸਬਦਿ ਸਚੈ ਓਮਾਹਾ ਹੇ ॥੯॥ (੧੦੩੨-੧੦੩੩)

             Various type of industries in Punjab are related with Agriculture, Arts & Crafts, Automotive, Computers, Home Textiles, Industrial Goods, Medical & Hospital, Pharmaceutical Products, Plant & Machinery, Tools & Equipment, etc.

             ਕੁਝ ਕੁ ਫੈਕਟਰੀਆਂ ਸਿੱਖਾਂ ਦੀਆਂ ਹਨ, ਪਰ ਇਨ੍ਹਾਂ ਵਿਚੋਂ ਜਿਆਦਾ ਤਰ ਸਨਤਾਂ ਗੈਰ ਸਿੱਖਾਂ ਦੇ ਹੱਥ ਵਿਚ ਹੀ ਵੇਖਣ ਵਿਚ ਆਉਂਦੀਆਂ ਹਨ। ਵਿਰਲੇ ਵਿਰਲੇ ਸਿੱਖਾਂ ਨੇ ਪੰਜਾਬ ਤੋਂ ਬਾਹਰ ਆਪਣੀਆਂ ਫੈਕਟਰੀਆਂ ਲਗਾਈਆਂ ਹਨ। ਜਿਆਦਾ ਤਰ ਜਾਂ ਤਾਂ ਆਪਣਾ ਕਿੱਤਾ ਕਰਦੇ ਹਨ ਜਾਂ ਛੋਟੇ ਪੱਧਰ ਤੇ ਵਾਪਾਰ ਕਰਦੇ ਹਨ।

             ਗੁਰੂ ਦਾ ਬਖ਼ਸ਼ਿਆ ਗਿਆਨ, ਅਕਾਲ ਪੁਰਖੁ ਨੂੰ ਵੱਡਾ ਆਖ ਕੇ, ਉਸ ਦੀ ਸਿਫ਼ਤ ਸਾਲਾਹ ਕਰਨ ਦੀ ਜਾਚ ਸਿਖਾਂਦਾ ਹੈ ਤੇ ਦੱਸਦਾ ਹੈ ਕਿ ਅਕਾਲ ਪੁਰਖੁ ਦਾ ਨਾਮੁ ਸਦਾ ਕਾਇਮ ਰਹਿਣ ਵਾਲਾ ਹੈ। ਜੋ ਮਨੁੱਖ ਅਕਾਲ ਪੁਰਖੁ ਦਾ ਨਾਮੁ ਹਿਰਦੇ ਵਿਚ ਬੀਜਦਾ ਹੈ, ਉਸ ਦੇ ਅੰਦਰ ਨਾਮੁ ਹੀ ਪ੍ਰਫੁਲਤ ਹੁੰਦਾ ਹੈ, ਉਸ ਦਾ ਹੰਕਾਰ ਦੂਰ ਹੋ ਜਾਂਦਾ ਹੈ। ਅੰਦਰ ਨਿਮਰਤਾ, ਸਬਰ, ਸੰਤੋਖ, ਸਹਿਜ ਆਦਿ ਗੁਣ ਪੈਦਾ ਹੋ ਜਾਂਦੇ ਹਨ। ਅਜੇਹੇ ਮਨੱਖ ਨੂੰ ਆਪਣੇ ਵਾਪਾਰ ਵਿਚ ਸਫਲਤਾ ਮਿਲਦੀ ਹੈ ਤੇ ਉਸ ਨੂੰ ਅਕਾਲ ਪੁਰਖੁ ਦੀ ਹਜ਼ੂਰੀ ਵਿਚ ਵੀ ਆਦਰ ਸਤਿਕਾਰ ਮਿਲਦਾ ਹੈ। ਗੁਰੂ ਸਾਹਿਬ ਸਮਝਾਉਂਦੇ ਹਨ, ਕਿ ਮਨੁੱਖ ਲਈ ਅਸਲ ਰਾਸਿ ਪੂੰਜੀ ਅਕਾਲ ਪੁਰਖੁ ਦੇ ਗੁਣਾਂ ਦਾ ਗਿਆਨ ਹੈ ਤੇ ਇਹ ਗਿਆਨ ਗੁਰੂ ਤੋਂ ਮਿਲਦਾ ਹੈ। ਇਸ ਗਿਆਨ ਰੂਪੀ ਪੂੰਜੀ ਤੋਂ ਬਿਨਾ ਕੋਈ ਮਨੁੱਖ ਜਗਤ ਤੋਂ ਨਫ਼ਾ ਖੱਟ ਕੇ ਨਹੀਂ ਜਾਂਦਾ। ਅੱਜਕਲ ਜਿਆਦਾ ਤਰ ਸਿੱਖਾਂ ਵਿਚ ਗੁਰਬਾਣੀ ਦੁਆਰਾ ਦੱਸੇ ਗਏ ਗਿਆਨ ਦੀ ਕਮੀ ਹੈ, ਜਿਸ ਕਰਕੇ ਉਹ ਇਕ ਸਫਲ ਸਨਤ ਲਾਉਂਣ ਤੇ ਚਲਾਉਂਣ ਦਾ ਤਰੀਕਾ ਨਹੀਂ ਸਮਝ ਸਕੇ ਹਨ।

ਗਿਆਨੁ ਸਲਾਹੇ ਵਡਾ ਕਰਿ ਸਚੋ ਸਚਾ ਨਾਉ ॥ ਸਚੁ ਬੀਜੈ ਸਚੁ ਉਗਵੈ ਦਰਗਹ ਪਾਈਐ ਥਾਉ ॥ (੧੨੪੩-੧੨੪੪)

            ਅਕਾਲ ਪੁਰਖੁ ਦੇ ਨਾਮੁ ਰੂਪੀ ਧਨ ਦਾ ਵਣਜ ਕਰਨ ਵਾਲਾ, ਭਾਵ ਗੁਰਮਤਿ ਅਨੁਸਾਰ ਕਿਰਤ ਕਰਨ ਵਾਲਾ ਮਨੁੱਖ ਜੀਵਨ ਵਿਚ ਪੂਰਨ ਤੌਰ ਤੇ ਸਫਲ ਰਹਿੰਦਾ ਹੈ। ਉਹ ਅਡੋਲ ਹਿਰਦੇ ਦਾ ਮਾਲਕ ਬਣ ਜਾਂਦਾ ਹੈ ਤੇ ਉਸ ਉਤੇ ਕੋਈ ਵਿਕਾਰ ਆਪਣਾ ਪ੍ਰਭਾਵ ਨਹੀਂ ਪਾ ਸਕਦਾ। ਜਿਸ ਮਨੁੱਖ ਤੇ ਅਕਾਲ ਪੁਰਖੁ ਮਿਹਰ ਦੀ ਨਜ਼ਰ ਕਰਦਾ ਹੈ, ਉਸ ਮਨੁੱਖ ਅੰਦਰ ਵਿਕਾਰਾਂ ਦਾ ਟਾਕਰਾ ਕਰਨ ਦੀ ਹਿੰਮਤ ਆ ਜਾਂਦੀ ਹੈ ਤੇ ਅਜੇਹਾ ਮਨੁੱਖ ਸੂਰਮਾ ਬਣ ਜਾਂਦਾ ਹੈ।

ਹਰਿ ਧਨ ਕੋ ਵਾਪਾਰੀ ਪੂਰਾ ॥ ਜਿਸਹਿ ਨਿਵਾਜੇ ਸੋ ਜਨੁ ਸੂਰਾ ॥੧॥ ਰਹਾਉ ॥ (੧੯੪)

ਜਿਥੇ ਇਕ ਸਨਤਕਾਰ ਨੂੰ ਹਿੰਮਤੀ, ਸੂਰਮਾਂ ਤੇ ਬਹਾਦਰ ਹੋਣਾ ਚਾਹੀਦਾ ਹੈ, ਉਸ ਦੇ ਨਾਲ ਨਾਲ ਉਸ ਅੰਦਰ ਨਿਮਰਤਾ ਦੀ ਮਿਠਾਸ ਵੀ ਹੋਣੀ ਚਾਹੀਦਾ ਹੈ। ਅਕਾਲ ਪੁਰਖੁ ਦੇ ਨਾਮੁ ਦਾ ਵਪਾਰ ਸੁਆਦਲਾ ਵਪਾਰ ਹੈ, ਅਜੇਹਾ ਵਾਪਾਰ ਕਰਨ ਵਾਲੇ ਮਨੁੱਖ ਦੇ ਅੰਦਰ ਨਿਮਰਤਾ ਤੇ ਮਿਠਾਸ ਆਪਣੇ ਆਪ ਪੈਦਾ ਹੋ ਜਾਂਦੀ ਹੈ। ਜਿਸ ਸਦਕਾ ਉਸ ਦਾ ਵਪਾਰ ਵਿਚ ਨਫ਼ਾ ਸਦਾ ਵਧਦਾ ਰਹਿੰਦਾ ਹੈ।

ਨਾਮ ਕਾ ਵਾਪਾਰੁ ਮੀਠਾ ਭਗਤਿ ਲਾਹਾ ਅਨਦਿਨੋ ॥ (੨੪੩)

             ਜੇਕਰ ਉਪਰ ਸਾਂਝੀਆਂ ਕੀਤੀਆਂ ਗਈਆਂ ਗੁਰਬਾਣੀ ਦੀਆਂ ਪੰਗਤੀਆਂ ਨੂੰ ਇਕੱਠਾਂ ਕਰੀਏ ਤਾਂ ਅਸੀਂ ਸਨਤ ਲਗਾਉਂਣ ਤੇ ਚਲਾਉਂਣ ਦੇ ਸਾਰੇ ਗੁਰ ਜਾਣ ਸਕਦੇ ਹਾਂ। ਜਿਹੜਾ ਸਨਤਕਾਰ ਗੁਰ ਸਾਹਿਬ ਦੇ ਦੱਸੇ ਹੋਏ ਮਾਰਗ ਤੇ ਚਲ ਕੇ ਜੀਵਨ ਵਿਚ ਵਿਚਰਦਾ ਹੈ, ਉਹ ਸੱਚ ਦੀ ਪਹਿਚਾਨ ਕਰਨ ਦੇ ਸਮਰਥ ਹੋ ਜਾਂਦਾ ਹੈ ਤੇ ਹਮੇਸ਼ਾ ਜੀਵਨ ਵਿਚ ਸਫਲਤਾ ਪ੍ਰਾਪਤ ਕਰਦਾ ਹੈ। ਸਨਤਕਾਰ ਦੇ ਅੰਦਰ ਅਕਾਲ ਪੁਰਖੁ ਦੇ ਗੁਣਾਂ ਦਾ ਗਿਆਨ ਹੋਣਾ ਚਾਹੀਦਾ ਹੈ ਤਾਂ ਜੋ ਨਿਮਰਤਾ, ਸਬਰ, ਸੰਤੋਖ, ਸਹਿਜ ਆਦਿ ਗੁਣ ਪੈਦਾ ਹੋ ਸਕਣ। ਜਿਥੇ ਇਕ ਸਨਤਕਾਰ ਨੂੰ ਹਿੰਮਤੀ ਸੂਰਮਾਂ ਤੇ ਬਹਾਦਰ ਹੋਣਾ ਚਾਹੀਦਾ ਹੈ ਉਸ ਦੇ ਨਾਲ ਨਾਲ ਉਸ ਅੰਦਰ ਨਿਮਰਤਾ ਦੀ ਮਿਠਾਸ ਵੀ ਹੋਣੀ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਉਹ ਆਪਣੇ ਸਾਰੇ ਕੰਮ ਕਰਨ ਵਾਲਿਆਂ ਨਾਲ ਪ੍ਰੇਮ ਤੇ ਸਾਂਝ ਕਾਇਮ ਕਰ ਸਕਦਾ ਹੈ ਤੇ ਸਫਲ ਪ੍ਰਬੰਧਕ ਤੇ ਸਨਤਕਾਰ ਬਣ ਸਕਦਾ ਹੈ। ਹਰੇਕ ਇਨਸਾਨ ਵਿਚ ਕੁਝ ਨਾ ਕੁਝ ਗੁਣ ਜਰੂਰ ਹੁੰਦੇ ਹਨ, ਇਸ ਲਈ ਵੱਡੇ ਤੇ ਸਾਂਝੇ ਕਾਰਜ ਕਰਨ ਲਈ ਹੋਰਨਾਂ ਦਾ ਸਾਥ ਲੈਂਣ ਨਾਲ ਸਫਲਤਾ ਆਪਣੇ ਆਪ ਮਿਲ ਜਾਂਦੀ ਹੈ। ਹਰੇਕ ਸਨਤਕਾਰ ਲਈ ਇਹ ਬਹੁਤ ਜਰੂਰੀ ਹੈ ਕਿ ਉਹ ਸਭ ਦੀਆਂ ਯੋਗਤਾਵਾਂ ਦਾ ਪੂਰਾ ਪੂਰਾ ਲਾਭ ਲੈ ਕੇ ਸਾਂਝੇ ਕਾਰਜ ਨੂੰ ਤਰੱਕੀ ਦੀ ਦਿਸ਼ਾ ਵੱਲ ਲੈ ਕੇ ਜਾਵੇ। ਭਾਈ ਗੁਰਦਾਸ ਜੀ ਨੇ ਇਹੀ ਕਿਹਾ ਹੈ।

ਇਕ ਸਿਖ ਦੁਇ ਸਾਧ ਸੰਗ ਪੰਜੀ ਪਰਮੇਸ਼ੁਰ॥ (੧੩-੧੯-੧)

ਨਿਚੋੜ
             ਕਿਸੇ ਵੀ ਕੌਮ ਦੀ ਤਰੱਕੀ ਇਸ ਉਪਰ ਨਿਰਭਰ ਕਰਦੀ ਹੈ ਕਿ ਉਨ੍ਹਾਂ ਦਾ ਵਿਦਿਅਕ ਤੇ ਗਿਆਨ ਦਾ ਸਤੱਰ ਕਿਤਨਾਂ ਕੁ ਹੈ। ਪਹਿਲਾਂ ਪੰਜਾਬ ਵਿਚ ਪੜ੍ਹਿਆਂ ਲਿਖਿਆਂ ਦਾ ਦਰਜਾ ੧੯੧੧ ਵਿਚ ਭਾਰਤ ਵਿਚੋਂ ਚੌਥੇ ਸਥਾਨ (੪/੧੮) ਤੇ ਸੀ ਜੋ ਕਿ ਘਟ ਕੇ ਚੱਵੀਵੇਂ (੨੪) ਨੰਬਰ ਤੇ ਰਹਿ ਗਿਆ ਹੈ।( Position of Punjab in Education within India was 1911 = 4th, 1951 = 7th, 1961 = 13th, 1971 = 11th, 2001 = 24th ) ਇਹੀ ਕਾਰਨ ਹੈ ਕਿ ਪੰਜਾਬ ਦੀ ਆਰਥਿਕ ਸਥਿਤੀ ਬਹੁਤ ਕਮਜੋਰ ਹੋ ਗਈ ਹੈ। ਪਿੰਡਾਂ ਵਿਚ ਸਰਕਾਰੀ ਸਕੂਲਾਂ ਦਾ ਸਤੱਰ ਬਹੁਤ ਨੀਵਾਂ ਹੈ ਤੇ ਪ੍ਰਾਈਵੇਟ ਸਕੂਲ਼ ਜਾਂ ਕਾਲਜਾਂ ਦਾ ਮੰਤਵ ਸਿਰਫ ਪੈਸਾ ਇਕੱਠਾ ਕਰਨਾ ਲਈ ਇਕ ਵਾਪਾਰ ਹੀ ਰਹਿ ਗਿਆਂ ਹੈ। ਹਾਲਤ ਇਹ ਹੈ, ਕਿ ਨਾ ਤਾਂ ਬੱਚੇ ਪੜ੍ਹਨਾਂ ਚਾਹੁੰਦੇ ਹਨ ਤੇ ਨਾ ਹੀ ਅਧਿਆਪਕ ਪੜ੍ਹਾਉਣਾ ਚਾਹੁੰਦੇ ਹਨ, ਮਾਤਾ ਪਿਤਾ ਨੂੰ ਸਿਰਫ ਪਾਸ ਹੋਣ ਤੇ ਚੰਗੇ ਨੰਬਰ ਲੈਣ ਦਾ ਹੀ ਫਿਕਰ ਹੈ। ਕਿਸੇ ਨੂੰ ਵਿਦਿਅਕ ਯੋਗਤਾ ਵਧਾਉਣ ਨਾਲ ਕੋਈ ਵਾਸਤਾ ਨਹੀਂ। ਵਿਦਿਅਕ ਯੋਗਤਾ ਘਟਨ ਕਰਕੇ ਮਾਇਕ ਹਾਲਤ ਹੋਰ ਬੁਰੀ ਹੁੰਦੀ ਜਾ ਰਹੀ ਹੈ। ਕੌਮ ਦੀ ਤਰੱਕੀ ਸਾਇੰਸ, ਕਾਮਰਸ, ਖੇਤੀ ਬਾੜੀ ਜਾਂ ਹੋਰ ਤਕਨੀਕੀ ਵਿਸ਼ੇ ਪੜ੍ਹਨ ਨਾਲ ਹੋਣੀ ਹੈ, ਪਰ ਇਨ੍ਹਾਂ ਵਲ ਬਹੁਤ ਘਟ ਲੋਕ ਤਵੱਜੋ ਦਿੰਦੇ ਹਨ। ਭਾਵੇਂ ਲੁਧਿਆਣੇ ਵਿਚ ਖੇਤੀ ਬਾੜੀ ਯੂਨੀਵਰਸਟੀ ਬਣੀ ਹੈ, ਪਰ ਕਿਨੇ ਕੁ ਪਿੰਡਾਂ ਦੇ ਖੇਤੀ ਕਰਨ ਵਾਲੇ ਬੱਚੇ ਉਥੇ ਪੜ੍ਹਦੇ ਹਨ। ਖੇਤੀ ਬਾੜੀ ਯੂਨੀਵਰਸਟੀ ਵਿਚ ਪੜ੍ਹਨ ਵਾਲੇ ਬੱਚੇ ਜਿਆਦਾਤਰ ਸ਼ਹਿਰਾਂ ਦੇ ਹੀ ਹਨ ਤੇ ਜਾਂ ਉਹ ਬੱਚੇ ਹਨ, ਜਿਹੜੇ ਖੇਤੀ ਬਾੜੀ ਨਹੀਂ ਕਰਦੇ ਹਨ।

             ਬਾਹਰੋਂ ਕੋਈ ਸਨਤ ਨਹੀ ਲਗਾਈ ਜਾ ਰਹੀ ਹੈ, ਜਿਸ ਕਰਕੇ ਨੌਕਰੀਆਂ ਨਹੀਂ ਮਿਲ ਰਹੀਆਂ ਹਨ। ਬੇਰੁਜਗਾਰੀ ਕਰਕੇ ਚੋਰੀਆਂ ਡਾਕੇ ਤੇ ਹੋਰ ਕਈ ਤਰ੍ਹਾਂ ਦੀਆਂ ਗੈਰਕਾਨੂੰਨੀ ਕਾਰਵਾਈਆਂ ਵਧ ਗਈਆਂ ਹਨ। ਬਿਹਾਰੀਆਂ ਦਾ ਭਾਰੀ ਗਿਣਤੀ ਵਿਚ ਪੰਜਾਬ ਵਿਚ ਆ ਕੇ ਵਸਣ ਨਾਲ ਬੇਰੁਜਗਾਰੀ ਤੇ ਗੈਰਕਾਨੂੰਨੀ ਕਾਰਵਾਈਆਂ ਵਿਚ ਬਹੁਤ ਵਾਧਾ ਹੋ ਗਿਆਂ ਹੈ। ਇਨ੍ਹਾਂ ਵਧ ਰਹੀਆਂ ਸਮਸਿਆਂਵਾਂ ਪ੍ਰਤੀ ਲੋਕ ਅਤੇ ਸਰਕਾਰ, ਕੋਈ ਵੀ ਤਵੱਜੋਂ ਨਹੀਂ ਦੇ ਰਹੇ ਹਨ।

           ਪੰਜਾਬ ਵਿਚ ਰਹਿਣ ਵਾਲਾ, ਨਾਲ ਦੀਆਂ ਸਟੇਟ ਵਿਚ ਜਾ ਕੇ ਜਮੀਨ ਨਹੀਂ ਖਰੀਦ ਸਕਦਾ ਹੈ, ਪਰੰਤੂ ਬਾਹਰ ਦੀ ਸਟੇਟ ਵਿਚ ਰਹਿਣ ਵਾਲਾ ਪੰਜਾਬ ਵਿਚ ਆ ਕੇ ਜਮੀਨ ਖਰੀਦ ਸਕਦਾ ਹੈ। ਇਸ ਕਰਕੇ ਖੇਤੀਬਾੜੀ ਦਾ ਕਾਰੋਬਾਰ ਵੀ ਦੂਸਰਿਆਂ ਦੇ ਹੱਥਾਂ ਵਿਚ ਜਾ ਰਿਹਾ ਹੈ।
ਕੌਮ ਦੀ ਤਰੱਕੀ ਤਾਂ ਹੀ ਸੰਭਵ ਹੋ ਸਕਦੀ ਹੈ, ਜੇਕਰ ਸਿੱਖਾਂ ਦਾ ਵਿਦਿਅਕ ਸਤੱਰ ਉਚਾ ਹੋਵੇ ਤਾਂ ਜੋ ਉਹ ਕਿਤਾ, ਵਾਪਾਰ, ਨੌਕਰੀ ਤੇ ਸਨਤ ਸਬੰਧੀ ਸਹੀ ਚੋਣ ਤੇ ਕਾਰਵਾਈ ਕਰ ਸਕਣ। ਸ਼੍ਰੋਮਣੀ ਕਮੇਟੀ ਨੂੰ ਚਾਹੀਦਾ ਹੈ ਕਿ ਉਹ ਸਿੱਖਾਂ ਦਾ ਵਿਦਿਅਕ ਸਤੱਰ ਉੱਚਾ ਕਰਨ ਲਈ ਧਿਆਨ ਦੇਵੇ। ਜਲੂਸਾਂ, ਆਤਸ਼ਬਜੀਆਂ, ਕੀਰਤਨ ਦਰਬਾਰਾਂ ਤੇ ਸਮਾਗਮਾਂ ਤੇ ਖਰਚਾ ਘਟਾ ਕੇ ਉਸ ਨੂੰ ਘਰ ਘਰ ਵਿਚ ਗੁਰਬਾਣੀ ਪੜ੍ਹਨ, ਸੁਣਨ, ਤੇ ਸਮਝਾਣ ਲਈ ਵਰਤੇ ਤਾਂ ਜੋ “ਘਰ ਘਰ ਅੰਦਰ ਧਰਮਸਾਲ ਹੋਵੈ ਕੀਰਤਨ ਸਦਾ ਵਿਸੋਆ॥” ਦਾ ਮੰਤਵ ਪੂਰਾ ਕੀਤਾ ਜਾ ਸਕੇ। ਵਿਦੇਸ਼ਾਂ ਤੋਂ ਆਉਣ ਵਾਲੇ ਸਿੱਖ ਵੀ ਗੁਰਦੁਆਰਾ ਸਾਹਿਬ ਦੀਆਂ ਬਿਲਡਿੰਗਾਂ ਲਈ ਮਾਇਆਂ ਦੇਣ ਦੀ ਬਜਾਏ, ਗਰੀਬ ਸਿੱਖਾਂ ਦੀ ਸਹਾਇਤਾ ਅਤੇ ਉਨ੍ਹਾਂ ਦਾ ਧਾਰਮਿਕ ਤੇ ਵਿਦਿਅਕ ਸਤੱਰ ਉੱਚਾ ਕਰਨ ਲਈ ਵਰਤਣ। ਮੰਜਲ ਇਹ ਹੋਣੀ ਚਾਹੀਦੀ ਹੈ ਕਿ ਕੋਈ ਵੀ ਸਿੱਖ ਬੱਚਾ ਜਾਂ ਬੱਚੀ ਬੀ.ਐਸ.ਸੀ, ਡਿਪਲੋਮਾਂ ਜਾਂ ਡਿਗਰੀ ਤੋਂ ਘਟ ਨਹੀਂ ਹੋਣੇ ਚਾਹੀਦੇ ਹਨ। ਚੰਗੇ ਸਿੱਖ ਬੱਚੇ ਜਾਂ ਬੱਚੀਆਂ ਨੂੰ ਉਤਸ਼ਾਹਤ ਕਰਨ ਲਈ ਬਹੁਤ ਸਾਰੇ ਵਜ਼ੀਫੇ ਤੇ ਇਨਾਮ ਦਿਤੇ ਜਾਣੇ ਚਾਹੀਦੇ ਹਨ। ਜਿਆਦਾ ਘਟ ਪੜ੍ਹੇ ਬੱਚਿਆਂ ਦੀ ਗਿਣਤੀ ਪੰਜਾਬ ਦੇ ਪਿੰਡਾਂ ਵਿਚ ਹੀ ਹੈ, ਇਸ ਲਈ ਪੰਜਾਬ ਦੇ ਪਿੰਡਾਂ ਦੇ ਬੱਚਿਆਂ ਦਾ ਵਿਦਿਅਕ ਪੱਧਰ ਉੱਚਾ ਕਰਨ ਲਈ ਅਧੁਨਿਕ ਤਕਨੀਕ ਦੀ ਵਿਦਿਆ ਦਾ ਖਾਸ ਤੌਰ ਤੇ ਪ੍ਰਬੰਧ ਕਰਨਾ ਚਾਹੀਦਾ ਹੈ। ਲਾਇਕ ਤੇ ਗੁਣਵਾਨ ਸਿੱਖ ਬੱਚੇ ਜਾਂ ਬੱਚੀਆਂ ਲਈ ਅਧੁਨਿਕ ਤਕਨੀਕ ਦੇ ਆਧਾਰ ਤੇ ਤਿਆਰ ਕੀਤੇ ਗਏ, ਮਾਡਲ ਸਕੂਲਾਂ ਵਿਚ ਵਿਸ਼ੇਸ਼ ਸਿਖਿਆ ਦਾ ਪ੍ਰਬੰਧ ਹੋਣਾ ਚਾਹੀਦਾ ਹੈ, ਜਿਸ ਵਿਚ ਧਾਰਮਕ, ਇਖਲਾਕ, ਤੇ ਦੁਨਿਆਵੀ ਸਿਖਿਆ ਦਾ ਪੱਧਰ ਆਮ ਨਾਲੋਂ ਕਿਤੇ ਉੱਚਾ ਹੋਣਾ ਚਾਹੀਦਾ ਹੈ।
Hard Work and Efforts  Good Marks  Good Colleges  Good Job 
Good spouse
Gurmat Vichar  Principles of Gurbani  Balanced Family life  Harmony in life  (ਬੇਗਮਪੁਰਾ, ਅਨੰਦ) 

             ਵਿਦਿਆਰਥੀਆਂ ਦੇ ਕਿੱਤੇ, ਖੇਤਰ, ਆਦਿ ਦੀ ਚੋਣ ਜ਼ਿਆਦਾਤਰ ਵਿਦਿਆਰਥੀ ਦੀ ਯੋਗਤਾ ਜਾਂ ਰੁਚੀ ਅਨੁਸਾਰ ਨਹੀਂ ਹੁੰਦੀ ਹੈ। ਇਹ ਮਾਪਿਆਂ ਦੀ ਆਰਥਕ ਸਥਿਤੀ, ਕਾਲਜ਼/ਯੁਨੀਵਰਸਿਟੀ ਦੀ ਫੀਸ ਅਤੇ ਦਾਖਲਾ ਨੀਤੀ ਅਨੁਸਾਰ ਹੁੰਦੀ ਹੈ। ਸਾਡਾ ਇਮਤਿਹਾਨ ਸਿਸਟਮ ਲਿੱਖਤੀ ਪੇਪਰਾਂ ਦੇ ਨਤੀਜਿਆਂ ਅਨੁਸਾਰ ਚਲਦਾ ਹੈ। ਅਧਿਆਪਕਾਂ ਦੀ ਕਮਜ਼ੋਰੀ, ਪੈਸੇ ਵਾਲਿਆਂ ਦਾ ਜੋਰ ਅਤੇ ਲੀਡਰਾਂ ਦੀਆਂ ਸਿਫਾਰਸ਼ਾਂ ਕਰਕੇ ਪਰੈਕਟੀਕਲ ਇਮਤਿਹਾਨਾਂ ਦੀ ਮਹੱਤਤਾ ਬਹੁਤ ਘਟ ਗਈ ਹੈ। ਇਸ ਕਰਕੇ ਵਿਦਿਆਰਥੀ ਦੀ ਪਰਖ ਦਾ ਲਿਖਤੀ ਵਸੀਲਾ ਹੀ ਰਹਿ ਗਿਆ ਹੈ। ਕਿੱਤੇ ਦੀ ਚੋਣ ਲਈ ਸਿਰਫ ਮੈਰਿਟ ਲਿਸਟ ਹੀ ਦੇਖੀ ਜਾਂਦੀ ਹੈ, ਕਿੱਤੇ ਪ੍ਰਤੀ ਯੋਗਤਾ ਜਾਂ ਰੁਚੀ ਨਹੀਂ। ਮਾਤਾ ਪਿਤਾ ਅਤੇ ਵਿਦਿਆਰਥੀ ਵੀ ਜਿਆਦਾ ਤਰ ਬਾਅਦ ਵਿਚ ਮਿਲਣ ਵਾਲੀ ਨੌਕਰੀ ਅਤੇ ਤਨਖਾਹ ਹੀ ਵੇਖਦੇ ਹਨ।

             ਸਰਕਾਰ ਦੀਆਂ ਆਰਥਕ ਮੁਸ਼ਕਲਾਂ ਕਰਕੇ ਹਰ ਸਾਲ ਸਕੂਲਾਂ ਅਤੇ ਕਾਲਜ਼ਾਂ ਦੀਆਂ ਫੀਸਾਂ ਵਧ ਰਹੀਆਂ ਹਨ। ਬਾਹਰਲੇ ਦੇਸ਼ਾਂ ਵਾਂਗ ਪੜ੍ਹਾਈ ਮਹਿੰਗੀ ਹੁੰਦੀ ਜਾ ਰਹੀ ਹੈ। ਇਸ ਕਰਕੇ ਸਿਰਫ ਅਮੀਰ ਮਾਂ ਬਾਪ ਹੀ ਬੱਚਿਆਂ ਦੀ ਪੜ੍ਹਾਈ ਜਾਰੀ ਰੱਖ ਸਕਦੇ ਹਨ। ਸਰਕਾਰੀ ਨੌਕਰੀ ਦੀ ਚੋਣ ਸਮੇਂ ਸਫਾਰਸ਼ ਤੇ ਨੰਬਰ ਵੇਖੇ ਜਾਂਦੇ ਹਨ। ਇਸ ਲਈ ਰਾਜਨੀਤਕਾਂ ਅਤੇ ਅਮੀਰਾਂ ਨੇ ਡਿਗਰੀਆਂ ਵਿਚ ਵੱਧ ਨੰਬਰ ਕਰਵਾਉਣ ਵਿਚ ਵੀ ਪ੍ਰਭਾਵ ਪਾਉਣਾਂ ਸ਼ੁਰੂ ਕਰ ਦਿਤਾ ਹੈ।

             ਸਿੱਖ ਧਰਮ ਸਬੰਧੀ ਅਗਿਆਨਤਾ ਤੇ ਬੇਰੁਜਗਾਰੀ ਨੇ ਪਿੰਡਾਂ, ਸਕੂਲਾਂ, ਕਾਲਜਾਂ ਤੇ ਯੂਨੀਵਰਸਟੀਆਂ ਵਿਚ ਪੜ੍ਹ ਰਹੇ ਬੱਚੇ ਬੱਚੀਆਂ ਵਿਚ ਨਸ਼ਿਆਂ ਦੀ ਆਦਤ ਪਾ ਦਿਤੀ ਹੈ, ਜੋ ਕਿ ਵੱਡੀ ਪੱਧਰ ਤੇ ਇਕ ਬਰਬਾਦੀ ਦਾ ਕਾਰਨ ਬਣ ਗਈ ਹੈ। ਕਈ ਜੀਵਨ ਤੇ ਪਰਿਵਾਰ ਬਰਬਾਦ ਹੋ ਗਏ ਹਨ ਤੇ ਹੋਰ ਬਹੁਤ ਸਾਰੇ ਭਵਿੱਖ ਵਿਚ ਬਰਬਾਦ ਹੋ ਜਾਣਗੇ। ਸਿੱਖ ਧਰਮ ਅਨੁਸਾਰ ਸ਼ਰਾਬ ਤੇ ਨਸ਼ਿਆਂ ਦੀ ਸਖਤ ਮਨਾਹੀ ਹੈ, ਇਸ ਲਈ ਪੰਜਾਬ ਵਿਚ ਹੁਣ ਸਿੱਖ ਨਹੀਂ, ਬਲਕਿ ਬਹਿਰੂਪੀਏ ਮਿਲ ਰਹੇ ਹਨ। ਸ਼ਰਾਬ, ਅਫੀਮ, ਚਰਸ, ਗਾਂਜਾ, ਸਮੈਕ, ਜਾ ਹੋਰ ਕਿਸੇ ਪ੍ਰਕਾਰ ਦੇ ਨਸ਼ੇ ਸੇਵਨ ਕਰਨ ਵਾਲੇ ਲੋਕਾਂ ਨੂੰ ਸਿੱਖ ਧਰਮ ਵਿਚ ਕੋਈ ਥਾਂ ਨਹੀਂ ਹੈ।

             ਈਮਾਨ ਨਾਲ ਧੋਖਾ ਅਕਾਲ ਪੁਰਖੁ ਨਾਲ ਧੋਖਾ ਹੈ। ਜੀਵਨ ਉਹੀ ਸਫਲ ਹੈ ਜੋ ਅਸਲ ਨਾਲ ਜੁੜਿਆ ਹੈ, ਨਹੀਂ ਤਾਂ ਉਹ ਇਕ ਬਨਾਵਟੀ ਜੀਵਨ ਹੈ। ਇਸ ਉਪਰ ਦਿੱਸਦੇ ਆਕਾਸ਼ (ਛੱਤ) ਦੇ ਹੇਠ ਬੇਅੰਤ ਧਰਤੀਆਂ, ਮਾਨੋ ਬਾਜ਼ਾਰ ਹਨ, ਇਨ੍ਹਾਂ ਵਿਚ ਅਕਾਲ ਪੁਰਖੁ ਦੇ ਨਾਮੁ ਦਾ ਵਪਾਰ ਕਰਨ ਵਾਲੇ ਜੀਵ-ਵਪਾਰੀ ਹੀ ਸੋਹਣੇ ਲੱਗਦੇ ਹਨ। ਇਸ ਜਗਤ ਰੂਪੀ ਮੰਡੀ ਵਿਚ ਉਹ ਮਨੁੱਖ ਧਨਵਾਨ ਹੈ, ਜੋ ਇਕ ਅਖੁੱਟ ਹਰਿ ਨਾਮ ਦਾ ਸੌਦਾ ਹੀ ਖੱਟਦਾ ਹੈ।

ਸਲੋਕ ਮ; ੫ ॥ ਛਤੜੇ ਬਾਜਾਰ ਸੋਹਨਿ ਵਿਚਿ ਵਪਾਰੀਏ ॥ ਵਖਰੁ ਹਿਕੁ ਅਪਾਰੁ ਨਾਨਕ ਖਟੇ ਸੋ ਧਣੀ ॥੧॥ (੯੬੫)

             ਪ੍ਰਬੰਧਕ ਕਮੇਟੀਆਂ ਦਾ ਫਰਜ਼ ਹੈ ਕਿ ਸੰਗਤ ਦਾ ਆਪਸੀ ਮੇਲ ਜੋਲ ਵਧਾਉਣ ਅਤੇ ਹਰ ਤਰ੍ਹਾ ਦੇ ਕਿਤਿਆਂ ਵਿਚ ਸਹਾਈ ਹੋਣ। ਲੰਗਰ ਤੋਂ ਬਾਅਦ ਆਪਸੀ ਗੱਪਾਂ ਦੀ ਬਜਾਏ, ਇਕ ਦੂਜੇ ਦੇ ਕਿੱਤੇ ਵਿਚ ਸਹਾਈ ਹੋਣ ਲਈ ਵਿਚਾਰ ਵਟਾਂਦਰਾ ਕੀਤਾ ਜਾ ਸਕਦਾ ਹੈ। ਉਦਯੋਗ ਪਤੀ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਲਈ ਸਹਾਈ ਹੋ ਸਕਦੇ ਹਨ। ਗੁਰਦੁਆਰਾ ਸਾਹਿਬ ਅੰਦਰ ਆਪਣੇ ਇਲਾਕੇ ਵਿਚ ਹਰ ਸਿੱਖ ਪਰਿਵਾਰ ਦਾ ਪੂਰਾ ਰਿਕਾਰਡ ਰੱਖਿਆ ਜਾਵੇ, ਜਿਸ ਵਿਚ ਹਰੇਕ ਦੀ ਯੋਗਤਾ ਅਤੇ ਕਿੱਤੇ ਬਾਰੇ ਜਾਣਕਾਰੀ ਹੋਵੇ। ਇਸ ਕੰਮ ਲਈ ਕੰਮਪਿਊਟਰ ਵਿੱਚ ਡਾਟਾ ਬੈਂਕ ਕਾਇਮ ਕੀਤਾ ਜਾ ਸਕਦਾ ਹੈ। ਪ੍ਰਬੰਧਕ ਕਮੇਟੀਆਂ ਹਰ ਤਰ੍ਹਾਂ ਦੀ ਸਾਂਝੀ ਸਿਖਲਾਈ ਦੇ ਪ੍ਰਬੰਧ ਕਰਨ ਲਈ ਸਹਾਈ ਹੋ ਸਕਦੀਆਂ ਹਨ। ਸਕੂਲਾਂ ਅਤੇ ਕਾਲਜ਼ਾ ਨਾਲ ਤਾਲਮੇਲ ਹੋਣਾਂ ਚਾਹੀਦਾ ਹੈ। ਗੁਰਦੁਆਰਾ ਸਾਹਿਬ ਨੂੰ ਇਕੱਲੀ ਪਾਠ ਪੂਜ਼ਾ ਤੋਂ ਅੱਗੇ ਵਧ ਕੇ, ਜੀਵਨ ਦੇ ਹਰ ਪਹਿਲੂ ਵਿਚ ਰਹਿਨੁਮਾਈ ਦੇਣੀ ਚਾਹੀਦੀ ਹੈ। ਜਿਸ ਤਰ੍ਹਾਂ ਕਿ ਕਾਰੋਬਾਰ, ਕੀਰਤਨ, ਸ਼ਬਦ ਵਿਚਾਰ, ਦਵਾ ਦਾਰੂ, ਸਰੀਰਕ ਤੰਦਰੁਸਤੀ, ਧਾਰਮਿਕ, ਸਮਾਜਕ ਅਤੇ ਰਾਜਨੀਤਕ ਸਿਖਿਆ, ਆਦਿ। ਹਰੇਕ ਛੋਟੇ ਅਤੇ ਵੱਡੇ ਨੂੰ ਸਿੱਖੀ ਦੇ ਮੁਢਲੇ ਸਿਧਾਂਤ ਅਤੇ ਅਮਲੀ ਜੀਵਨ ਦੀ ਸਿਖਿਆ ਦੇਣ ਲਈ ਪ੍ਰਬੰਧ ਕਰਨਾ ਚਾਹੀਦਾ ਹੈ। ਹੱਥ ਪੈਰ ਵਰਤ ਕੇ ਕੰਮ ਕਾਜ ਕਰਨੇ ਹਨ ਅਤੇ ਚਿੱਤ ਮਾਇਆ ਰਹਿਤ ਅਕਾਲ ਪੁਰਖੁ ਨਾਲ ਜੋੜਨਾਂ ਹੈ।

ਨਾਮਾ ਕਹੈ ਤਿਲੋਚਨਾ ਮੁਖ ਤੇ ਰਾਮੁ ਸੰਮ@ਾਲਿ ॥ ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨੁ ਨਾਲਿ ॥ ੨੧੩ ॥ (੧੩੭੫-੧੩੭੬)

             ਹਰੇਕ ਕਾਰਜ ਨੂੰ ਕਰਨ ਲਈ ਸਭ ਤੋਂ ਪਹਿਲਾਂ ਉਦਮ ਕਰਨਾ ਪੈਂਦਾ ਹੈ। ਜੇਕਰ ਪਹਿਲਾ ਪਦਮ ਹੀ ਨਾ ਪੁਟੀਏ ਤਾਂ ਅੱਗੇ ਵਧਿਆ ਨਹੀਂ ਜਾ ਸਕਦਾ ਹੈ। ਗੁਰਬਾਣੀ ਵੀ ਇਹੀ ਸਿਖਿਆ ਦਿੰਦੀ ਹੈ।

ਉਦਮੁ ਕਰੇਦਿਆ ਜੀਉ ਤੂੰ ਕਮਾਵਦਿਆ ਸੁਖ ਭੁੰਚੁ ॥ ਧਿਆਇਦਿਆ ਤੂੰ ਪ੍ਰਭੂ ਮਿਲੁ ਨਾਨਕ ਉਤਰੀ ਚਿੰਤ ॥੧॥ (੫੨੨)

             ਆਮ ਪੰਜਾਬੀ ਦੀ ਕਹਾਵਤ ਹੈ ਕਿ “ਕੱਲ ਕਰਨਾ ਸੋ ਅੱਜ ਕਰ ਲੈ, ਅੱਜ ਕਰਨਾ ਸੋ ਅਬ ਕਰ ਲੈ”। ਕਬੀਰ ਸਾਹਿਬ ਵੀ ਗੁਰਬਾਣੀ ਵਿਚ ਇਹੀ ਸਮਝਾਉਂਦੇ ਹਨ, ਕਿ ਅਕਾਲ ਪੁਰਖੁ ਦਾ ਨਾਮੁ ਯਾਦ ਕਰਨ ਤੋਂ ਕਦੇ ਆਲਸ ਨਾ ਕਰ। ਭਲਕੇ ਯਾਦ ਕਰਾਂਗਾ, ਇਹੋ ਜਿਹੀ ਸਲਾਹ ਕਰਦਾ ਨਾ ਰਹਿ ਜਾਵੀ, ਇਸ ਲਈ ਹੁਣੇ ਹੀ ਅਕਾਲ ਪੁਰਖੁ ਨੂੰ ਯਾਦ ਕਰ। ਭਲਕੇ ਯਾਦ ਕਰਨਾ ਸ਼ੁਰੂ ਕਰਨ ਦੇ ਬਜਾਏ ਹੁਣੇ ਹੀ ਯਾਦ ਕਰਨਾ ਸ਼ੁਰੂ ਕਰ ਦੇ, ਨਹੀਂ ਤਾਂ ਭਲਕ ਭਲਕ ਕਰਦਿਆਂ ਜਦੋਂ ਮੌਤ ਸਿਰ ਤੇ ਆ ਜਾਵੇਗੀ ਹੈ, ਉਸ ਵੇਲੇ ਸਮਾਂ ਬੀਤ ਜਾਣ ਦੇ ਬਾਅਦ ਕੁਝ ਨਹੀਂ ਹੋ ਸਕਣਾ।

ਕਬੀਰ ਕਾਲਿ ਕਰੰਤਾ ਅਬਹਿ ਕਰੁ ਅਬ ਕਰਤਾ ਸੁਇ ਤਾਲ ॥ ਪਾਛੈ ਕਛੂ ਨ ਹੋਇਗਾ ਜਉ ਸਿਰ ਪਰਿ ਆਵੈ ਕਾਲੁ ॥੧੩੮॥ (੧੩੭੧)

ਗੁਰੂ ਸਾਹਿਬ ਗੁਰਬਾਣੀ ਵਿਚ ਵਾਰ ਵਾਰ ਇਹੀ ਸਮਝਾਉਂਦੇ ਹਨ ਕਿ ਅਗਾਂਹ ਵਧਣ ਲਈ ਤਾਂਘ ਕਰ, ਪਿਛਾਂਹ ਨੂੰ ਮੋਢਾ ਨ ਮੋੜ, ਜੀਵਨ ਨੂੰ ਹੋਰ ਉੱਚਾ ਬਣਾਣ ਲਈ ਉੱਦਮ ਕਰ, ਨੀਵਾਂ ਨ ਹੋਣ ਦੇ। ਇਸੇ ਜਨਮ ਵਿਚ ਕਾਮਯਾਬ ਹੋ, ਜੀਵਨ ਦੀ ਖੇਡ ਜਿੱਤ, ਤਾਕਿ ਮੁੜ ਜਨਮ ਨਾ ਲੈਣਾ ਪਏ।

ਡਖਣੇ ਮ; ੫ ॥ ਆਗਾਹਾ ਕੂ ਤ੍ਰਾਘਿ ਪਿਛਾ ਫੇਰਿ ਨ ਮੁਹਡੜਾ ॥ ਨਾਨਕ ਸਿਝਿ ਇਵੇਹਾ ਵਾਰ ਬਹੁੜਿ ਨ ਹੋਵੀ ਜਨਮੜਾ ॥੧॥ (੧੦੯੬)

             ਗੁਰਬਾਣੀ ਵਿਚ ਮਨੁੱਖਤਾ ਦੀ ਭਲਾਈ ਲਈ ਬੇਅੰਤ ਰਹਿਨੁਮਾਈ ਮਿਲਦੀ ਹੈ। ਪਰੰਤੂ ਲੋੜ ਹੈ ਇਸ ਨੂੰ ਸਮਝਣ ਦੀ ਅਤੇ ਖੋਜਣ ਦੀ। ਜਿੰਨੀ ਦੇਰ ਤੱਕ ਪੂਰੀ ਤਰ੍ਹਾਂ ਸਮਝਾਂਗੇ ਨਹੀਂ, ਖੋਜਾਂਗੇ ਨਹੀਂ ਤਾਂ ਉਤਨੀ ਦੇਰ ਤੱਕ ਅਸਲੀਅਤ ਦਾ ਪਤਾ ਨਹੀਂ ਲੱਗ ਸਕੇਗਾ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗਰੰਥ ਸਾਹਿਬ ਨੂੰ ਗੁਰਗੱਦੀ ਦੇਂਦੇ ਸਮੇਂ ਹੁਕਮਨਾਮਾ ਜਾਰੀ ਕੀਤਾ ਸੀ। ਜੋ ਕਿ ਹਰ ਰੋਜ਼ ਅਰਦਾਸ ਦੇ ਉਪਰੰਤ ਪੜ੍ਹਿਆ ਜਾਂਦਾ ਹੈ। 

ਦੋਹਰਾ: ਆਗਿਆ ਭਈ ਅਕਾਲ ਕੀ ਤਬੈ ਚਲਾਯੋ ਪੰਥ॥ ਸਬ ਸਿੱਖਨ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ॥ ਗੁਰੂ ਗ੍ਰੰਥ ਕੋ ਮਾਨੀਓ ਪ੍ਰਗਟ ਗੁਰਾਂ ਕੀ ਦੇਹ॥ ਜੋ ਪ੍ਰਭ ਕੋ ਮਿਲਬੋ ਚਹੇ ਖੋਜ ਸ਼ਬਦ ਮੈਂ ਲੇਹ॥

             ਪਰ ਕੀ ਅਸੀਂ ਗੁਰੂ ਗਰੰਥ ਸਾਹਿਬ ਵਿਚੋਂ ਉਸ ਅਕਾਲ ਪੁਰਖੁ ਨੂੰ ਖੋਜਦੇ ਹਾਂ। ਜੇਕਰ ਆਪਣੇ ਕਾਰੋਬਾਰ ਵਿਚ ਸਫਲਤਾ ਚਾਹੁੰਦੇ ਹਾਂ, ਤਾਂ ਗੁਰਬਾਣੀ ਵਿਚੋ ਜੀਵਨ ਵਿਚ ਵਿਚਰਨ ਦਾ ਤਰੀਕਾ ਲੱਭਣਾ ਪਵੇਗਾ ਤੇ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾਉਂਣਾ ਪਵੇਗਾ।

             ਮੈ ਸਤਿਗੁਰ ਸੇਤੀ ਪਿਰਹੜੀ ਕਿਉ ਗੁਰ ਬਿਨੁ ਜੀਵਾ ਮਾਉ ॥ ਮੈ ਗੁਰਬਾਣੀ ਆਧਾਰੁ ਹੈ ਗੁਰਬਾਣੀ ਲਾਗਿ ਰਹਾਉ ॥੮॥ (੭੫੯)
ਇਸ ਲਈ ਆਉ ਸਾਰੇ ਜਾਣੇ ਪ੍ਰਣ ਕਰੀਏ ਕਿ ਅਸੀਂ ਗੁਰਬਾਣੀ ਨੂੰ ਜੀਵਨ ਦਾ ਆਧਾਰ ਬਣਾ ਕੇ, ਅਤੇ ਉਦਮ ਕਰਕੇ ਮਨੁੱਖਤਾ ਨੂੰ ਖੁਸ਼ਹਾਲੀ ਅਤੇ ਆਨੰਦ ਦੀ ਅਵਸਥਾ ਤੱਕ ਲੈ ਕੇ ਜਾਈਏ।

“ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ”

——————–*********************———————-

Note:  Only Dr. Sarbjit Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।