Previous Next

Gurbani on the Caste System – ਗੁਰਬਾਣੀ ਮੁਤਾਬਿਕ ਜਾਤ ਪਾਤ

(Its English version is at the end)

ਨਸਲਪ੍ਰਸਤੀ ਤੇ ਜਾਤ ਪਾਤ ਵਰਗੀਆਂ ਮਨੁੱਖੀ ਨਾਂਹਵਾਚਕ ਧਾਰਨਾਵਾਂ ਨਾਲ ਜੁੜਕੇ ਮਨੁੱਖ ਸਦੀਆਂ ਤੋਂ ਮਨੁੱਖ ਦਾ ਸੋਸ਼ਨ ਹੀ ਨਹੀਂ ਕਰਦਾ ਆਇਆ ਬਲਕਿ ਆਪਣੇ ਕਰਮਾਂ ਸੰਗ ਸੰਸਾਰ ਸਟੇਜ ਉੱਤੇ ਦਰੰਦਗੀ ਦੇ ਨਾਟਕ ਖੇਡਦਾ ਆ ਰਿਹਾ ਹੈ | ਅਜਿਹੀਆਂ ਨਾਂਹਵਾਚਕ ਧਾਰਨਾਵਾਂ ਵਿੱਚੋਂ ਮਨੁੱਖ ਨਿਕਲਨੋਂ ਅੱਜ ਵੀ ਬਹੁਤ ਅਸਮਰੱਥ ਹੈ | ਗੁਰਬਾਣੀ ਵਿੱਚ ਅਜਿਹੀਆਂ ਧਾਰਨਾਵਾਂ ਦੀ ਬੜੀ ਨਿਖੇਧੀ ਕੀਤੀ ਗਈ ਹੈ ਪਰ ਤ੍ਰਾਸਦੀ ਹੈ ਇਹ ਹੈ ਕਿ ਗੁਰਬਾਣੀ ਨੂੰ  ਪਿਆਰ ਕਰਨ ਵਾਲੇ ਵੀ ਅਜਿਹੀਆਂ ਧਾਰਨਾਵਾਂ ਦੇ ਸਕੰਜੇ ਵਿੱਚੋਂ  ਨਹੀਂ ਨਿਕਲ ਸਕੇ | ਆਓ ਵੇਖੀ ਗੁਰਬਾਣੀ ਮਨੁੱਖ ਨੂੰ  ਇਸ ਪ੍ਰਸੰਗ ਵਿੱਚ ਕਿਵੇਂ ਰਾਹ ਵਿਖਾਉਂਦੀ ਹੈ; ਤੀਜੇ ਪਾਤਸ਼ਾਹ ਆਖਦੇ ਹਨ 1127, 1128 ਉੱਤੇ :

 

ਰਾਗੁ ਭੈਰਉ ਮਹਲਾ ੩ ਚਉਪਦੇ ਘਰੁ ੧   ੴ ਸਤਿਗੁਰ ਪ੍ਰਸਾਦਿ ॥ ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥ ਜਾਤਿ ਕਾ ਗਰਬੁ ਨਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥ ਚਾਰੇ ਵਰਨ ਆਖੈਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥ ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿਭਾਂਡੇ ਘੜੈ ਕੁਮ੍ਹ੍ਹਾਰਾ ॥੩॥ ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈਬੀਚਾਰਾ ॥੪॥ ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥੫॥੧॥ {ਪੰਨਾ 1127-1128

ਅਰਥ: ਹੇ ਮੂਰਖ! ਹੇ ਗੰਵਾਰ! (ਉੱਚੀ) ਜਾਤਿ ਦਾ ਮਾਣ ਨਾਹ ਕਰ। ਇਸ ਮਾਣ-ਅਹੰਕਾਰ ਤੋਂ (ਭਾਈਚਾਰਕ ਜੀਵਨ ਵਿਚ) ਕਈ ਵਿਗਾੜ ਚੱਲ ਪੈਂਦੇ ਹਨ।1। ਰਹਾਉ।

ਹੇ ਭਾਈ! ਕੋਈ ਭੀ ਧਿਰ (ਉੱਚੀ) ਜਾਤਿ ਦਾ ਮਾਣ ਨਾਹ ਕਰਿਓ। (‘ਜਾਤਿ’ ਦੇ ਆਸਰੇ ਬ੍ਰਾਹਮਣ ਨਹੀਂ ਬਣੀਦਾ) ਉਹ ਮਨੁੱਖ ਬ੍ਰਾਹਮਣ ਬਣ ਜਾਂਦਾ ਹੈ ਜਿਹੜਾ ਬ੍ਰਹਮ (ਪਰਮਾਤਮਾ) ਨਾਲ ਡੂੰਘੀ ਸਾਂਝ ਪਾ ਲੈਂਦਾ ਹੈ ।1।

ਹੇ ਭਾਈ! ਹਰੇਕ ਮਨੁੱਖ ਇਹੀ ਆਖਦਾ ਹੈ ਕਿ (ਬ੍ਰਾਹਮਣ, ਖੱਤ੍ਰੀ, ਵੈਸ਼, ਸ਼ੂਦਰ, ਇਹ) ਚਾਰ ਹੀ (ਵਖ ਵਖ) ਵਰਨ ਹਨ। (ਪਰ ਇਹ ਲੋਕ ਇਹ ਨਹੀਂ ਸਮਝਦੇ ਕਿ) ਪਰਮਾਤਮਾ ਦੀ ਜੋਤਿ-ਰੂਪ ਅਸਲੇ ਤੋਂ ਹੀ ਸਾਰੀ ਸ੍ਰਿਸ਼ਟੀ ਪੈਦਾ ਹੁੰਦੀ ਹੈ ।2।

ਹੇ ਭਾਈ! (ਜਿਵੇਂ ਕੋਈ) ਘੁਮਿਆਰ ਇਕੋ ਮਿੱਟੀ ਤੋਂ ਕਈ ਕਿਸਮਾਂ ਦੇ ਭਾਂਡੇ ਘੜ ਲੈਂਦਾ ਹੈ, (ਤਿਵੇਂ) ਇਹ ਸਾਰਾ ਸੰਸਾਰ ਹੈ (ਪਰਮਾਤਮਾ ਨੇ ਆਪਣੀ ਹੀ ਜੋਤਿ ਤੋਂ ਬਣਾਇਆ ਹੋਇਆ) ।3।

ਹੇ ਭਾਈ! ਪੰਜ ਤੱਤ ਮਿਲ ਕੇ ਸਰੀਰ ਦੀ ਸ਼ਕਲ ਬਣਦੀ ਹੈ। ਕੋਈ ਇਹ ਨਹੀਂ ਆਖ ਸਕਦਾ ਕਿ ਕਿਸੇ (ਵਰਨ ਵਾਲੇ) ਵਿਚ ਬਹੁਤੇ ਤੱਤ ਹਨ, ਤੇ, ਕਿਸੇ (ਵਰਨ ਵਾਲੇ) ਵਿਚ ਥੋੜ੍ਹੇ ਤੱਤ ਹਨ ।4।

ਨਾਨਕ ਆਖਦਾ ਹੈ– (ਭਾਵੇਂ ਕੋਈ ਬ੍ਰਾਹਮਣ ਹੈ, ਭਾਵੇਂ ਕੋਈ ਸ਼ੂਦਰ ਹੈ) ਹਰੇਕ ਜੀਵ ਆਪੋ ਆਪਣੇ ਕੀਤੇ ਕਰਮਾਂ (ਦੇ ਸੰਸਕਾਰਾਂ) ਦਾ ਬੱਝਾ ਹੋਇਆ ਹੈ। ਗੁਰੂ ਨੂੰ ਮਿਲਣ ਤੋਂ ਬਿਨਾ (ਕੀਤੇ ਕਰਮਾਂ ਦੇ ਸੰਸਕਾਰਾਂ ਦੇ ਬੰਧਨਾਂ ਤੋਂ) ਖ਼ਲਾਸੀ ਨਹੀਂ ਹੁੰਦੀ ।5।1। (ਡਾਕਟਰ ਸਾਹਿਬ ਸਿੰਘ )

83 ਉੱਤੇ ਗੁਰੂ ਨਾਨਕ ਸਾਹਿਬ ਸਮਝਾਉਂਦੇ ਹਨ

ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥ ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥ {ਪੰਨਾ 83}

ਅਰਥ: ਜਾਤਿ ਤੇ ਨਾਮ (ਵਡੱਪਣ ਦਾ ਅਹੰਕਾਰ) ਵਿਅਰਥ ਹਨ, (ਅਸਲ ਵਿਚ) ਸਾਰੇ ਜੀਵਾਂ ਦੀ ਇਕੋ ਹੀ ਨੁਹਾਰ ਹੁੰਦੀ ਹੈ (ਭਾਵ, ਆਤਮਾ ਸਭ ਦਾ ਇਕ ਹੀ ਹੈ) । (ਜਾਤੀ ਜਾਂ ਵਡਿਆਈ ਦੇ ਆਸਰੇ) ਜੇ ਕੋਈ ਜੀਵ ਆਪਣੇ ਆਪ ਨੂੰ ਚੰਗਾ ਅਖਵਾਏ (ਤਾਂ ਉਹ ਚੰਗਾ ਨਹੀਂ ਬਣ ਜਾਂਦਾ) । ਹੇ ਨਾਨਕ! (ਜੀਵ) ਤਾਂ ਹੀ ਚੰਗਾ ਜਾਣਿਆ ਜਾਂਦਾ ਹੈ, ਜੇ ਲੇਖੇ ਵਿਚ (ਭਾਵ, ਸੱਚੀ ਦਰਗਾਹ ਵਿਚ ਲੇਖੇ ਵੇਲੇ) ਆਦਰ ਹਾਸਲ ਕਰੇ।1। (ਡਾਕਟਰ ਸਾਹਿਬ ਸਿੰਘ )

 ਮਤਲਬ ਇਹੋ ਕਿ ਮਨੁੱਖ ਦੇ ਸੋਸ਼ਨ ਲਈ ਇਹ ਜਾਤ ਪਾਤ ਅਤੇ ਨਸਲਪ੍ਰਸਤੀ ਦੀਆਂ ਧਾਰਨਾਵਾਂ ਬਣੀਆਂ, ਉਂਝ ਇਹ ਇਨ੍ਹਾਂ ਦਾ ਕੋਈ ਮਤਲਬ ਨਹੀਂ | ਇਸ ਕਰਕੇ, ਸਿੱਖਾਂ ਦਾ ਨਸਲ ਜਾਂ ਜਾਤ ਪਾਤ ਵਿੱਚ ਵਿਸ਼ਵਾਸ਼ ਰੱਖਣਾ ਗੁਰੂ ਸਾਹਿਬਾਨ ਤੋਂ ਮੁਨਕਰ ਹੋਣਾ ਹੈ | ਸਿੱਖਾਂ ਦਾ ਮੰਨੂ ਨੂੰ ਮੰਨਕੇ ਗੁਰੂ ਦੀ ਨਸੀਹਤ ਨੂੰ ਭੁਲਾਉਣਾ ਇੱਕ ਕੁਰੀਤੀ ਹੈ | ਜਿਸ ਯੁੱਗ ਵਿੱਚ ਅਸੀਂ ਗੁਜਰ ਰਹੇ ਹਾਂ ਉਸ ਵਿੱਚ ਅਜੀਹੀ ਨੀਵੀਂ ਸੋਚ ਲਈ ਕੋਈ ਥਾਂ ਨਹੀਂ ਹੈ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

Gurbani on the Caste System

Through racism and caste system, the negative inclinations, many people have been not only exploiting others but also staging heinous crimes against humanity because of it for a long time. A lot of people are still incapable to get out of this criminal attitude. The Gurbani strongly criticizes such beliefs; however, the Gurbani lovers are still inept to get out of the chains of the caste system and racism. Let us see how the Gurbani guides its followers:

  ੴ ਸਤਿਗੁਰ ਪ੍ਰਸਾਦਿ

Ik-oaʼnkār saṯgur parsāḏ.

There is only one all pervading Akalpurakh, who is known with the blessings of the Satiguru.

ਜਾਤਿ ਕਾ ਗਰਬੁ ਨ ਕਰੀਅਹੁ ਕੋਈ ॥ ਬ੍ਰਹਮੁ ਬਿੰਦੇ ਸੋ ਬ੍ਰਾਹਮਣੁ ਹੋਈ ॥੧॥

Jāṯ kā garab na karī-ahu ko-ī. Barahm binḏe so barāhmaṇ ho-ī. ||1||

In essence: Do not ever take pride in the caste, because only that person, who knows Brahm (Ekankar), is a Brahmin.

ਜਾਤਿ ਕਾ ਗਰਬੁ ਨਕਰਿ ਮੂਰਖ ਗਵਾਰਾ ॥ ਇਸੁ ਗਰਬ ਤੇ ਚਲਹਿ ਬਹੁਤੁ ਵਿਕਾਰਾ ॥੧॥ ਰਹਾਉ ॥

ਚਾਰੇ ਵਰਨ ਆਖੈਸਭੁ ਕੋਈ ॥ ਬ੍ਰਹਮੁ ਬਿੰਦ ਤੇ ਸਭ ਓਪਤਿ ਹੋਈ ॥੨॥

ਮਾਟੀ ਏਕ ਸਗਲ ਸੰਸਾਰਾ ॥ ਬਹੁ ਬਿਧਿਭਾਂਡੇ ਘੜੈ ਕੁਮ੍ਹ੍ਹਾਰਾ ॥੩॥

ਪੰਚ ਤਤੁ ਮਿਲਿ ਦੇਹੀ ਕਾ ਆਕਾਰਾ ॥ ਘਟਿ ਵਧਿ ਕੋ ਕਰੈਬੀਚਾਰਾ ॥੪॥

ਕਹਤੁ ਨਾਨਕ ਇਹੁ ਜੀਉ ਕਰਮ ਬੰਧੁ ਹੋਈ ॥ ਬਿਨੁ ਸਤਿਗੁਰ ਭੇਟੇ ਮੁਕਤਿ ਨ ਹੋਈ॥੫॥੧॥

Jāṯ kā garab na kar mūrakẖ gavārā. Is garab ṯe cẖalėh bahuṯ vikārā. ||1|| Rahā-o.

Cẖāre varan ākẖai sabẖ ko-ī. Barahm binḏ ṯe sabẖ opaṯ ho-ī. ||2||

Mātī ek sagal sansārā. Baho biḏẖ bẖāʼnde gẖaṛai kumĥārā. ||3||

Pancẖ ṯaṯ mil ḏehī kā ākārā.  Gẖat vaḏẖ ko karai bīcẖārā. ||4||

Kahaṯ Nānak ih jī-o karam banḏẖ ho-ī. Bin saṯgur bẖete mukaṯ na ho-ī. ||5||1||

Oh ignorant fool! Do not take pride in your caste. This pride leads to many vices. Pause.

All are talking about the four castes (Indian caste system: Brahmin, Khatri, Vaiash and Sudra); however, all people emanate from the same Brahm .

The entire world is made of the same clay as a potter fashions various kinds of vessels.

Ekankar has fashioned the body from five elements; no one can say that anyone has less or more elements.

Nanak says that the living one is bound to its acts. Without meeting the Satiguru, there is no liberation.

Now see how Guru Nanak guides the follows to disregard these false assumptions: The following slok clearly states that a Sikh should not believe in the Mannu’s Simiriti, because the Guru speaks opposite to that. Tenth Nanak created Khalsa opposite to the caste system. I still wonder today why some Sikhs are still stuck to the castes.

ਸਲੋਕ ਮਃ ੧ ॥ ਫਕੜ ਜਾਤੀ ਫਕੜੁ ਨਾਉ ॥ ਸਭਨਾ ਜੀਆ ਇਕਾ ਛਾਉ ॥

ਆਪਹੁ ਜੇ ਕੋ ਭਲਾ ਕਹਾਏ ॥ ਨਾਨਕ ਤਾ ਪਰੁ ਜਾਪੈ ਜਾ ਪਤਿ ਲੇਖੈ ਪਾਏ ॥੧॥

Salok mehlaa 1.   Fakarh jaatee fakarh naa-o.

Sabhnaa jee-aa ikaa chhaa-o.   Aaphu jay ko bhalaa kahaa-ay.

Naanak taa par jaapai jaa pat laykhai paa-ay.  ||1||

Slok of First Nanak.

In essence: Useless is the caste and glory of one’s name. All the beings have the support of the Creator. One who thinks as to be good cannot be good. Oh Nanak! One is good if the Creator accepts one as an honorable person.

Believing in the caste system is to turn one’s back toward the Guru in whom one believes to seek a divine path. It is idiocy and fault of the Sikhs to follow Mannu and his beliefs ignoring their Guru. It is to be measured against the civil world of today.

Wishes

Gurdeep Singh

www.gursoch.com

His Acceptance – ਕਰਤਾਰ ਵੱਲੋਂ ਕਬੂਲ

(Its English version is at the end)

ਅਸੀਂ ਆਖੀ ਜਾਂਦੇ ਹਾਂ ਕਿ ਮੇਰਾ ਰੱਬ ਮੇਰਾ ਹੈ ਜਾਂ ਰੱਬ ਹੀ ਮੇਰਾ ਸਭ ਕੁਝ ਹੈ, ਪਰ ਵਿਚਲੀ ਗੱਲ ਹੈ ਕਿ ਜੋ ਸਾਡੇ ਕਰਮ /ਕੰਮ ਹਨ ਕੀ  ਅਜਿਹੇ ਹਨ ਜਿਨ੍ਹਾਂ ਸਦਕਾ ਅਸੀਂ ਉਸ ਦੀਆਂ ਨਜਰਾਂ ਵਿੱਚ ਕਬੂਲ ਹੋਵਾਂਗੇ, ਇਹ ਵਿਚਾਰਨ ਵਾਲੀ ਗੱਲ ਹੈ ਅਤੇ ਇਸ ਦਾ ਉੱਤਰ 1090 ਅੰਗ  ਸ ਗ ਗ ਸ, ਵਿੱਚ ਗੁਰੂ ਨਾਨਕ ਸਾਹਿਬ ਦਰਸਾਉਂਦੇ ਹਨ , ਆਓ ਇਨ੍ਹਾਂ ਸਲੋਕਾਂ ਨੂੰ ਵਿਚਾਰੀਏ :  

 ਸਲੋਕੁ ਮਃ ੧ ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ {ਪੰਨਾ 1090}

ਅਰਥ: ਪਰਮਾਤਮਾ ਦੇ ਹੁਕਮ ਵਿਚ ਤੁਰਿਆਂ ਪਰਮਾਤਮਾ ਨਾਲ ਬਣ ਆਉਂਦੀ ਹੈ, ਪ੍ਰਭੂ ਦੀ ਹਜ਼ੂਰੀ ਵਿਚ ਸੱਚ (ਭਾਵ, ਸਿਮਰਨ) ਪ੍ਰਵਾਨ ਹੈ। ਹੇ ਭਾਈ! ਦੁਨੀਆ ਨੂੰ ਵੇਖ ਕੇ (ਸਿਮਰਨ ਨੂੰ ਭੁੱਲਣ ਦੀ) ਗ਼ਲਤੀ ਨਾਹ ਖਾਹ, ਮਾਲਕ (ਤੇਰੇ ਅਮਲਾਂ ਦਾ) ਲੇਖਾ ਮੰਗੇਗਾ।

ਜੋ ਮਨੁੱਖ ਦਿਲ ਦੀ ਰਾਖੀ ਕਰਦਾ ਹੈ, ਦਿਲ ਨੂੰ ਸਿੱਧੇ ਰਾਹ ਤੇ ਰੱਖਣ ਦੀ ਫ਼ਕੀਰੀ ਕਮਾਂਦਾ ਹੈ, ਹੇ ਨਾਨਕ! ਉਸ ਦੇ ਪਿਆਰ ਮੁਹੱਬਤ ਦਾ ਹਿਸਾਬ ਕਰਤਾਰ ਦੇ ਪਾਸ ਹੈ (ਭਾਵ, ਪ੍ਰਭੂ ਉਸ ਦੇ ਪਿਆਰ ਨੂੰ ਜਾਣਦਾ ਹੈ) ।1। (ਡਾਕਟਰ ਸਾਹਿਬ ਸਿੰਘ )

ਰੱਬ ਜੀ ਨਾਲ ਪਿਆਰ ਪਾਕੇ ਆਪਣੇ ਦਿਲ ਦੀ ਰਾਖੀ ਇਹ ਕਰਨੀ ਹੈ ਕਿ ਇਹ ਮਾਇਆ ਦੇ ਪ੍ਰਭਾਵ ਵਿੱਚ ਮਨ ਡੋਲਦਾ ਤਾਂ ਨਹੀਂ ਕਿਤੇ, ਜਿਸ ਕਰਕੇ ਅਉਗਣ ਗ੍ਰਹਿਣ ਕਰਿ ਜਾਵੇ ਅਤੇ ਗੁਣ ਗਵਾਉਂਦਾ ਰਹੇ | ਦੁਨੀਆਂ ਕੀ ਕਹਿੰਦੀ ਹੈ ਰੱਬ ਬਾਰੇ ਜਾਂ ਉਸ ਪ੍ਰਤੀ ਕੀਤੇ ਜਾਂਦੇ ਪਿਆਰ ਬਾਰੇ, ਇਹ ਮਨ ਦਾ ਮੁੱਦਾ ਹੀ ਨਹੀਂ ਹੋਣਾ ਚਾਹੀਦਾ | ਸੱਚ ਉਹਨੂੰ ਪ੍ਰਵਾਨ ਹੈ ਅਤੇ ਸੱਚ ਦੇ ਲੜ ਲੱਗੇ ਰਹਿਣਾ ਹੈ | ਉਸ ਨੂੰ ਯਾਦ ਰੱਖਣਾ ਉਹਦੀ ਸਿਫਤ ਕਰਨੀ ਹੋਏ | ਜੇ ਉਹ ਰੱਬ ਯਾਦ ਹੈ ਤਦ ਬੁਰਾ ਕੰਮ ਮਨੁੱਖ ਕਰ ਹੀ ਨਹੀਂ ਪਾਉਂਦਾ | ਰੱਬ ਨੂੰ ਮੰਨਣ ਵਾਲੇ ਜਦੋਂ ਉਸ ਨੂੰ ਹਮੇਸ਼ਾ ਯਾਦ ਰੱਖਦੇ ਹਨ, ਉਹ ਬੁਰਾ ਕੰਮ ਨਹੀਂ ਕਰ ਸਕਦੇ | ਹੋਰ ਵੇਖਣ ਵਾਲੀ ਗੱਲ ਹੈ ਕੀ ਹੁਣ ਇਸ ਪ੍ਰੀਤ ਨੂੰ ਕਾਇਮ ਰੱਖਣ ਦਾ ਉਦੇਸ਼ ਦੱਸਿਆ ਹੈ ਕਿ ਨਿਰਲੇਪਤਾ ਵਿੱਚ ਰਹਿਣਾ:

ਮਃ ੧ ॥ ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ {ਪੰਨਾ 1090}

ਅਰਥ: (ਜੋ ਜੀਵ-) ਭੌਰਾ ਨਿਰਲੇਪ ਰਹਿ ਕੇ ਹਰ ਥਾਂ ਪਰਮਾਤਮਾ ਨੂੰ ਤੱਕਦਾ ਹੈ, ਜਿਸ ਦੀ ਆਤਮਾ ਪਰਮਾਤਮਾ ਵਿਚ ਪ੍ਰੋਤੀ ਹੋਈ ਹੈ, ਹੇ ਨਾਨਕ! ਉਹ ਪ੍ਰਭੂ-ਪ੍ਰੇਮ ਦੀ ਰਾਹੀਂ ਪ੍ਰਭੂ ਦੇ ਗਲ ਨਾਲ (ਲੱਗਾ ਹੋਇਆ) ਹੈ।2। (ਡਾਕਟਰ ਸਹਿਬ ਸਿੰਘ )

ਨਿਰਲੇਪਤਾ ਵੈਰ ਵਿਰੋਧ ਖਤਮ ਕਰਦੀ ਹੈ ਅਤੇ ਵੈਰ ਵਿਰੋਧਤਾ ਖਤਮ ਹੋਣ ਨਾਲ ਹਾਜਰ ਨਜਰ ਰੱਬ ਜੀ ਫੇਰ  ਹਰ ਥਾਂ ਦਿਸਦੇ ਹਨ | ਇੰਝ ਮਨੁੱਖ ਦੀ ਬਿਰਤੀ ਰੱਬ ਦੇ ਪਿਆਰ ਵਿੱਚ ਲੱਗੀ ਰਹਿੰਦੀ ਹੈ ਅਤੇ ਉਹ ਇਨਸਾਨ ਰੱਬ ਜੀ ਵੱਲੋਂ ਪ੍ਰਵਾਨ ਹੁੰਦਾ ਹੈ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

His Acceptance

We often claim to be the devotees of the Creator, or sometimes assert that He is our everything, but thing that needs to be pondered over is to analyze if our deeds are acceptable to Him. On 1090, Guru Nanak Sahib answers this, let us ponder over these slokas:

 

ਸਲੋਕੁ ਮਃ ੧ ॥ ਹੁਕਮਿ ਰਜਾਈ ਸਾਖਤੀ ਦਰਗਹ ਸਚੁ ਕਬੂਲੁ ॥

ਸਾਹਿਬੁ ਲੇਖਾ ਮੰਗਸੀ ਦੁਨੀਆ ਦੇਖਿ ਨ ਭੂਲੁ ॥

ਦਿਲ ਦਰਵਾਨੀ ਜੋ ਕਰੇ ਦਰਵੇਸੀ ਦਿਲੁ ਰਾਸਿ ॥

ਇਸਕ ਮੁਹਬਤਿ ਨਾਨਕਾ ਲੇਖਾ ਕਰਤੇ ਪਾਸਿ ॥੧॥ {ਪੰਨਾ 1090}

Salok mėhlā 1. Hukam rajā-ī sākẖ-ṯī ḏargėh sacẖ kabūl.

Sāhib lekẖā mangsī ḏunī▫ā ḏekẖ na bẖūl.

Ḏil ḏarvānī jo kare ḏarvesī ḏil rās. 

Isak muhabaṯ nānkā lekẖā karṯe pās. ||1||

 

Slok of First Nanak.

In essence: Living in Ekankar’s Will, one obtains His union.  In His court, truth is accepted. Oh mortal! Your Master, Ekankar, will call you to account; seeing the world, do not forget it.

Oh Nanak! Ekankar keeps an account of the love of that one, who watches over one’s mind and practices Faqeeri  (humbleness and detachment) by keeping one’s heart on the right path.

One is advised not to pay attention what the people say about one’s devotion toward the Creator or about Him. The Guru stresses that definitely, one’s deeds will be questioned.

ਮਃ ੧ ॥ ਅਲਗਉ ਜੋਇ ਮਧੂਕੜਉ ਸਾਰੰਗਪਾਣਿ ਸਬਾਇ ॥

ਹੀਰੈ ਹੀਰਾ ਬੇਧਿਆ ਨਾਨਕ ਕੰਠਿ ਸੁਭਾਇ ॥੨॥ {ਪੰਨਾ 1090}

Mėhlā 1.

Alga-o jo-e maḏẖūkaṛa-o sarangpāṇ sabā-e.

Hīrai hīrā beḏẖi-ā Nānak kanṯẖ subẖā-e. ||2||

First Nanak.

In essence: A person detached like a bumblebee sees Akalpurakh in all. Oh Nanak! Such a person remains one with Him intuitively.

Then how one can involve with the Creator? The Guru advises the followers to live being detached and through detachment, one keeps one’s love for Him intact.

Wishes

Gurdeep Singh

www.gursoch.com 

 

Pride Of What ? – ਮਾਣ ਕਾਸਦਾ?

(Its English version is at the end)

ਸਲੋਕ ਵਾਰਾਂ ਤੋਂ ਵਧੀਕ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਲੋਕ ਹਨ ਅਤੇ ਉਨ੍ਹਾਂ ਦਾ ਪਹਿਲਾ ਸਲੋਕ ਹੈ ਸ ਗ ਗ ਸ ਵਿੱਚ 1410  ਉੱਤੇ ਹੈ | ਗੁਰੂ ਜੀ ਘੁਮੰਡ ਦੇ ਆਧਾਰ ਦੀ ਬੁਨਿਆਦ ਨੂੰ ਵਕਤੀ ਆਖਕੇ ਸਿੱਖਿਆ ਦੇਂਦੇ ਹਨ ਕਿ ਇਸ ਮਾਣ ਘੁਮੰਡ ਨੂੰ ਛੱਡਕੇ ਨਿਮਰਤਾ ਅਪਣਾਓ ਕਿਉਂਕਿ ਵਕਤ ਬਹੁਤ ਤਾਕਤਵਰ ਹੈ ਜੋ ਸਭ ਕੁਝ ਪੱਧਰਾ ਕਰ ਦੇਂਦਾ ਹੈ| ਉਹ ਸਲੋਕ ਹੈ :

ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ 1410}

ਅਰਥ: ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ– ਹੇ ਸਹੇਲੀਏ!) ਭਰਵੀਂਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ । (ਦੱਸ,) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?) । (ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ,) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ਤੇ ਔਰਤ ਨੂੰ ਆਪਣੀ ਭਰਵੀਂ ਛਾਤੀ ‘ਤੇ ਕਾਹਦਾ ਗਰਬ ?

ਛੋਟੀ ਘਟਨਾ ਰਾਹੀਂ, ਗੁਰੂ ਜੀ ਉਸ ਹੰਕਾਰ ਨੂੰ ਹਲਕਾ ਆਖਦੇ ਹਨ ਜਿਹੜਾ ਜਵਾਨੀ ਵਿੱਚ ਜਾਂ ਕਿਸੇ ਹੋਰ ਗੱਲ ਕਰਕੇ ਇਨਸਾਨੀਅਤ ਨੂੰ ਆਪਣੇ ਹੋਰਾਂ ਇਨਸਾਨਾਂ ਪ੍ਰਤੀ ਫਰਜ ਭੁਲਾ ਸਕਣ ਦੀ ਹਿੰਮਤ ਰੱਖਦਾ ਹੈ | ਵੱਡੇ ਮਹਿਲ ਜੋ ਸਦੀਆਂ ਤੀਕ ਖੜੇ ਰੱਖਣ ਦੀ ਉਮੀਦ ਵਿੱਚ ਕਦੇ ਬਣਾਏ ਜਾਂਦੇ ਹਨ, ਉਹ ਵਕਤ ਬੀਤਣ ਨਾਲ, ਖੰਡਰਾਂ ਦਾ ਰੂਪ ਧਾਰ ਜਾਂਦੇ ਹਨ, ਤੇ ਇੱਕ ਇਨਸਾਨ ਦੀ ਜਵਾਨੀ ਤਾਂ ਹੈ ਹੀ ਬਹੁਤ ਥੁੜ ਚਿਰੀ | ਇਸ ਹੰਕਾਰ ਦੀ  ਦਲਦਲ ਵਿੱਚੋਂ ਨਿਕਲਕੇ ਮਨੁੱਖ ਜਦੋਂ ਆਪਣੇ ਫਰਜਾਂ ਵੱਲ ਮੁੜਦਾ ਹੈ, ਉਹ ਹੰਕਾਰ  ਵਿੱਚ ਖਤਮ ਹੋਣ ਤੋਂ ਬਚ ਜਾਂਦਾ ਹੈ | ਇਹ ਮਾਣ ਹੀ ਇਨਸਾਨ ਨੂੰ ਕਰਤਾਰ ਤੋਂ ਦੂਰ ਲੈਕੇ ਜਾਂਦਾ ਹੈ | ਗੁਰੂ ਜੀ ਇਸ ਸਲੋਕ ਰਾਹੀਂ ਇਹੋ ਸਿੱਖਿਆ ਦੇਂਦੇ ਹਨ ਕਿ ਮਾਣ ਕਿਸੇ ਗੱਲ ਦਾ ਵੀ ਨਹੀਂ ਕਰਨਾ ਚਾਹੀਦਾ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

Pride Of What?

On SGGS 1410, Slok Vaaran ton Vdheek, in the first slok, Guru Nanak Sahib says that the youthfulness, which is very momentary many times inflates oneself, but it is not worth to feel proud; instead, one should try to remain conceit free  and never let it take oneself over as we see that with time the youth withers away eventually.       

Slok, Varaan Ton Vadheek (extra slok which were left after Varaan). Slok first First Nanak

ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥

ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ 1410}

Mehlaa 1. Utangee pai-ohree gahiree gambheeree.

Sasurh suhee-aa kiv karee nivan na jaa-ay thanee.

Gach je lagaa girvarhee sakhee-ay dha-ulharee.

Say bhee dhahday dith mai mundh na garab thanee. ||1||

In essence: oh proud and extremely young woman! Be serious! You are saying, “How can I bow to my mother-in-law in respect? Because of my fully stiff breasts, I cannot bend” Oh my friend! (Her friend says) I have seen the mountains and high mansions plastered with lime crumbling; therefore, do not be proud of your breasts.

The entire Slok is addressing the issue of self-conceit; a rare one realizes that the youth and beauty one takes pride in are very transitory.

The Guru advises his followers through this that taking pride in anything is not worth because everything is temporary and we see how big buildings built with so much care crumble eventually. Simple life, free of self-conceit, is what the Guru loves. In other words, modesty is a virtue that brings peace to one’s mind and one’s self-conceit invites problems in one’s life.

Wishes!

G Singh

www.gursoch.com 

 

 

The Closeness Of The Creator With Us – ਸਾਡੇ ਨਾਲ ਕਰਤਾਰ ਦੀ ਨੇੜਤਾ

(Its English version is at the end)

ਰਾਗ ਮਾਰੂ ਵਿੱਚ ਗੁਰੂ ਨਾਨਕ ਜੀ ਨੇ ਕੁਝ ਭੇਦ ਖੋਹਲੇ ਹਨ ਜਿਨ੍ਹਾਂ ਤੋਂ ਇਸ ਗੱਲ ਦਾ ਅਹਿਸਾਸ ਹੁੰਦਾ ਹੈ ਕਿ ਕਰਤਾਰ ਜੀ ਕਿਤੇ ਉਚਾਈ ‘ਤੇ ਹੀ ਨਹੀਂ ਬਲਕਿ ਹਰ ਜੀਵ/ਚੀਜ਼ ਵਿੱਚ ਹਾਜਰ ਹਨ | ਆਓ ਇਸ ਗੱਲ ਨੂੰ ਵਿਚਾਰੀਏ ਉਨ੍ਹਾਂ ਦੇ ਆਪਣੇ ਸ਼ਬਦਾਂ ਮੁਤਾਬਿਕ; ਉਹ ਦੱਸਦੇ ਹਨ 1030 ਅੰਗ ਉੱਤੇ:

ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥7॥

ਅਰਥ : ਪੰਜ ਤੱਤਾਂ ਤੋਂ ਇਹ ਸਰੀਰ ਬਣਾਇਆ ਗਿਆ ਤੇ ਇਸੇ ਸਰੀਰ ਵਿੱਚ ਜੋ ਕਰਤਾਰ ਹੀਰਾ ਹੈ ਉਸ ਨੂੰ ਲੱਭ ਲਵੋ ਕਿਉਂਕਿ ਕਰਤਾਰ ਹੀ ਆਤਮਾ ਹੈ ਅਤੇ ਆਤਮਾ ਹੀ ਕਰਤਾਰ ਹੈ, ਜੋ ਸ਼ਬਦ ਨੂੰ ਵਿਚਾਰਨ ਨਾਲ ਪਾਇਆ ਜਾਂਦਾ ਹੈ |

ਸਰੀਰ ਵਿੱਚ ਜਿੰਦ ਹੈ ਜੋ ਅਸੀਂ ਵੇਖਦੇ ਹਾਂ ਅਤੇ ਜੇ ਇਹ ਜਿੰਦ ਉਸ ਕਰਤਾਰ ਦਾ ਹੀ ਰੂਪ ਹੈ, ਤਦ ਕਰਤਾਰ ਅਤੇ ਜੀਵ ਵਿੱਚ ਕੋਈ ਫਰਕ ਨਹੀਂ ਹੈ | ਇਸ ਕਰਕੇ ਸਤਿਗੁਰੂ ਦੇ ਇਸ ਉਪਦੇਸ਼ ਰਾਹੀਂ ਸਭ ਤੋਂ ਪਹਿਲਾਂ ਸਾਨੂੰ ਕੀ ਕਰਨਾ  ਚਾਹੀਦਾ ਹੈ ਕਿ ਗੁਰੂ ਜੀ ਦੇ ਦੱਸੇ ਇਸ ਤੱਥ ਦੀ ਸਮਝ ਪੈ ਜਾਵੇ ? ਗੁਰੂ ਜੀ ਦੱਸਦੇ ਹਨ :

ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥8॥

ਅਰਥ : ਹੇ ਭਾਈ ! ਤੁਸੀਂ ਸਤ ਅਤੇ ਸੰਤੋਖ ਵਿੱਚ ਰਹੋ; ਸਤਿਗੁਰੂ ਦੀ ਸ਼ਰਨ ਲਵੋ (ਇਸ ਖਾਤਰ) ਅਤੇ ਆਪਣੇ ਅੰਦਰ ਖਿਮਾ ਨੂੰ ਭਰੀ ਰੱਖੋ | ਪਹਿਲਾਂ ਇਸ ਆਤਮਾ ਨੂੰ ਪਛਾਣੋ  (ਕਿ ਇਹ ਉਸੇ ਕਰਤਾਰ ਦਾ ਰੂਪ ਹੈ ) ਫੇਰ ਪਰਾਤਮਾ (ਵੱਡੀ ਆਤਮਾ = ਕਰਤਾਰ) ਨੂੰ ਪਹਿਚਾਣੋ (ਫੇਰ ਇਹ ਸਮਝ ਆ ਜਾਏਗੀ ਕਿ ਕਰਤਾਰ ਆਤਮਾ ਤੋਂ ਵੱਖ ਨਹੀਂ ) | ਸਤਿਗੁਰੂ  ਦੀ ਸੰਗਤ ਰਾਹੀਂ ਉਧਾਰ ਹੁੰਦਾ ਹੈ (ਇਹ ਗੁਰੂ ਦੀ ਸੰਗਤ ਨਾਲ ਗੱਲ ਸਮਝ ਆ ਜਾਂਦੀ ਹੈ, ਪਰ ਆਪਣੀ ਸੋਚ ਨਾਲ ਨਹੀਂ | ਜੇ ਮਨ ਇਸ ਗੱਲ ਨੂੰ ਮੰਨਦਾ ਹੀ ਨਹੀਂ, ਫੇਰ ਇਹ ਗੱਲ ਸਮਝ ਹੀ ਨਹੀਂ ਆਉਣੀ; ਮਤਲਬ ਸਾਡੀ ਮਨਮੁਖਤਾ ਸਾਨੂੰ ਇਸ ਤੱਥ ਸਮਝਣੋਂ ਅਸਮਰੱਥ ਰੱਖੇਗੀ ) |

ਇਸੇ ਪ੍ਰਸੰਗ ਵਿੱਚ, ਗ ਗ ਸ ਵਿੱਚ 1025 ‘ਤੇ ਵਿੱਚ ਇਹ ਗੁਰਬਾਣੀ ਤੁਕਾਂ ਨੂੰ ਵੇਖੋ:

ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ ॥

ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥13॥

ਅਰਥ : ਇਸ ਦੇਹਿ ਅੰਦਰ ਹੀ ਨਾਮ (ਕਰਤਾਰ ) ਦਾ ਨਿਵਾਸ ਹੈ, ਪਰ ਕਰਤਾਰ ਅਮਰ ਹੈ | ਆਤਮਾ ਕਦੇ ਮਰਦੀ ਨਹੀਂ ਤੇ ਨਾ ਇਸ ਨੂੰ ਮਾਰਿਆ ਜਾ ਸਕਦਾ ਹੈ (ਸਿਰਫ਼ ਜੋ ਸਰੀਰ ਪੰਜ ਧਾਤਾਂ ਬਣਿਆ ਹੈ, ਉਸ ਨੇ ਹੀ ਬਿਨਸਣਾ ਹੈ ) | ਕਰਤਾ ਇਸ ਨੂੰ ਸਿਰਜਕੇ ਵੇਖਦਾ ਹੈ (ਸੰਭਾਲਦਾ ) ਅਤੇ ਇਹ ਕਰਤੇ ਦੀ ਰਜਾ ਵਿੱਚ ਹੈ |

ਇੰਝ ਇਹ ਸਮਝ ਆਉਂਦੀ ਹੈ ਕਿ ਮਾਛੀ ਅਤੇ ਮਛਲੀ ਉਹ ਆਪ ਹੀ ਹੈ | ਉਸ ਦਾ ਅਹਿਸਾਸ ਕਰਨ ਲਈ, ਗੁਰੂ ਜੀ ਮੁਤਾਬਿਕ ਖਿਮਾ, ਸੱਚ ਅਤੇ ਸੰਤੋਖ ਵਿੱਚ ਰਹਿਣ ਨਾਲ ਅਤੇ ਉਸ ਕਰਤਾਰ  ਨੂੰ ਹੀ ਸਭ ਵਿੱਚ ਵੇਖਕੇ ਜਿਉਣ ਨਾਲ ਹੀ ਉਸ ਦੀ ਸਮਝ ਆਉਂਦੀ ਹੈ  ਅਤੇ ਦੂਜਾਪਣ ਖਤਮ ਹੋ ਜਾਂਦਾ ਹੈ, ਪਰ ਤਾਂ ਜੇ ਗੁਰੂ ਨੂੰ ਹੀ ਜ਼ਿੰਦਗੀ ਦਾ ਰਹਿਬਰ ਬਣਾਇਆ ਜਾਵੇ ਨਾ ਕਿ ਆਪਣੇ ਆਪ ਨੂੰ | ਜੋ ਲੋਕ ਗਲਤ ਗੱਲਾਂ/ਕੰਮ ਕਰਦੇ ਹਨ, ਉਹ ਤਦ ਕਰਦੇ ਹਨ, ਕਿਉਂਕਿ ਉਹ ਸਿਰਫ਼ ਆਪਣੇ ਮਨ ਅਤੇ ਲੋਕਾਂ ਅਨੁਸਾਰ ਚੱਲਦੇ ਹਨ ਅਤੇ ਆਪਣੀ ਆਤਮਾ ਨੂੰ ਕਰਤਾਰ ਦੀ ਹੋਂਦ ਨਾਲੋਂ ਵੱਖ ਸਮਝਕੇ ਜਿਉਂਦੇ ਹਨ | ਇਸੇ ਦਲਦਲ ਵਿੱਚ ਰਹਿਕੇ, ਉਹ ਲੋਕ ਕਰਤਾਰ ਨੂੰ ਬਿਨ ਸਮਝਿਆਂ ਹੀ ਜ਼ਿੰਦਗੀ ਜਿਉਂਦੇ ਹਨ | ਭਗਤ ਕਬੀਰ ਜੀ  ਗ ਗ ਸ ਵਿੱਚ  871  ‘ਤੇ ਦੱਸਦੇ ਹਨ ਇਸੇ ਤਰਾਂ ਦਾ ਵਿਚਾਰ; ਇਹ ਪ੍ਰਬੱਚਨ ਇਸੇ ਪ੍ਰਸੰਗ ਵਿੱਚ ਵਿਚਰਨਯੋਗ ਹੈ :

ਇਆ ਮੰਦਰ ਮਹਿ ਕੌਨ ਬਸਾਈ ॥ ਤਾ ਕਾ ਅੰਤੁ ਨ ਕੋਊ ਪਾਈ ॥1॥ ਰਹਾਉ ॥

ਅਰਥ : ਜੋ ਇਸ ਸਰੀਰ ਵਿੱਚ ਰਹਿੰਦਾ ਹੈ ਉਸ ਦਾ ਅੰਤ/ਹੱਦ ਬੰਨ੍ਹਾਂ ਨੂੰ ਕੋਈ ਨਹੀਂ ਪਾ ਸਕਦਾ, (ਕਿਉਂਕਿ ਉਹ ਬੇਅੰਤ ਹੈ )|

ਭਗਤ ਕਬੀਰ ਜੀ ਇਸੇ ਸ਼ਬਦ ਦੇ ਅੰਤ ਵਿੱਚ ਆਖਦੇ ਹਨ :

ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥4॥2॥5॥

ਅਰਥ : ਹੇ ਕਬੀਰ ! ਇਹ ਆਖ ਕਿ ਇਹ (ਇਸ ਸਰੀਰ ਵਿੱਚ ਰਹਿਣ ਵਾਲਾ/ਵਾਲੀ) ਕਰਤਾਰ ਦੀ ਅੰਸ਼ ਹੈ /ਹਿੱਸਾ ਹੈ ਅਤੇ ਇਹ ਦੋਨੋਂ ਇੱਕ ਦੂਜੇ ਨਾਲ ਇੰਝ ਜੁੜੇ ਹੋ ਹਨ ਜਿਵੇਂ ਕਾਗਜ਼ ਅਤੇ ਸ਼ਿਆਹੀ |

ਮੁੜਕੇ ਗੁਰੂ ਸਾਹਿਬ ਦੇ ਪ੍ਰਬੱਚਨਾਂ ਵੱਲ ਆਈਏ; ਕਰਤਾਰ ਸਾਡੇ ਨਾਲ ਹੈ | ਉਹ ਸਭ ਜੀਵਤ ਅਤੇ ਅਜੀਵਤ ਵਿੱਚ ਹਾਜਰ ਹੈ, ਕਿਉਂਕਿ ਸਭ ਕੁਝ ਉਸੇ ਕਰਤਾਰ ਦਾ ਹਿੱਸਾ ਹੈ | ਇਸ ਦਾ ਭੇਦ ਜਾਣਨ ਲਈ ਮਾਇਆ ਸਮੁੰਦਰ ਵਿੱਚ ਡੁੱਬੇ ਰਹਿਕੇ ਨਹੀਂ ਪਾਇਆ ਜਾ ਸਕਦਾ, ਕਿਉਂਕਿ ਕਾਮ ਕ੍ਰੋਧ ਲੋਭ ਮੋਹ ਤੇ  ਹੰਕਾਰ  ਸਾਨੂੰ ਉਸ ਦੇ ਸਨਮੁਖ ਹੋਣ ਹੀ ਨਹੀਂ ਦੇਂਦੇ ਅਤੇ ਅਸੀਂ ਦਵਿਧਾ ਵਿੱਚ ਪਏ ਰਹਿੰਦੇ ਹਨ | ਇਨ੍ਹਾਂ ਪੰਜਾਂ ਵਿੱਚੋਂ ਨਿਕਲਣ ਦੇ ਗੁਰੂ ਵੱਲੋਂ ਦੱਸੇ ਰਾਹ ਉੱਤੇ ਪਵੋ,  ਫੇਰ ਗੁਰੂ ਦੇ ਪ੍ਰਬੱਚਨਾਂ ਦਾ ਸੰਪੂਰਨਤਾ ਸਾਹਿਤ ਅਹਿਸਾਸ ਹੋਏਗਾ |

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

The closeness of The Creator with us

In Raag Maru, Guru Nanak ji shares a secret about understanding the Creator and His creation from which it is realized that the Creator is not away but exists with the lives or the lifeless; let us ponder over this on SGGS, 1030:

ਪੰਚ ਤਤੁ ਮਿਲਿ ਕਾਇਆ ਕੀਨੀ ॥ ਤਿਸ ਮਹਿ ਰਾਮ ਰਤਨੁ ਲੈ ਚੀਨੀ ॥

ਆਤਮ ਰਾਮੁ ਰਾਮੁ ਹੈ ਆਤਮ ਹਰਿ ਪਾਈਐ ਸਬਦਿ ਵੀਚਾਰਾ ਹੇ ॥7॥

ਸਤ ਸੰਤੋਖਿ ਰਹਹੁ ਜਨ ਭਾਈ ॥ ਖਿਮਾ ਗਹਹੁ ਸਤਿਗੁਰ ਸਰਣਾਈ ॥

ਆਤਮੁ ਚੀਨਿ ਪਰਾਤਮੁ ਚੀਨਹੁ ਗੁਰ ਸੰਗਤਿ ਇਹੁ ਨਿਸਤਾਰਾ ਹੇ ॥8॥

Pancẖ ṯaṯ mil kā-i-ā kīnī. Ŧis mėh rām raṯan lai cẖīnī.

Āṯam rām rām hai āṯam har pā-ī-ai sabaḏ vīcẖārā he. ||7||

Saṯ sanṯokẖ rahhu jan bẖā-ī. Kẖimā gahhu saṯgur sarṇā-ī.

Āṯam cẖīn parāṯam cẖīnahu gur sangaṯ ih nisṯārā he. ||8||(1030)

In essence: Akalpurakh has fashioned the body with five elements. In it, lies His namejewel / a part of Him); find it out. If the shabda is pondered over, it becomes clear that the soul (the living one) and Akalpurakh are actually the same. By realizing that, He is obtained. Oh brother! Live contentedly by holding on to the virtues; attain forgiveness and tolerance in the Satiguru’s refuge; understand the soul and the Supreme Soul (Prabh); all this is understood in the Guru’s association.

Let us see other verses on 1026, SGGS:

ਦੇਹੀ ਅੰਦਰਿ ਨਾਮੁ ਨਿਵਾਸੀ ॥ ਆਪੇ ਕਰਤਾ ਹੈ ਅਬਿਨਾਸੀ ॥

ਨਾ ਜੀਉ ਮਰੈ ਨ ਮਾਰਿਆ ਜਾਈ ਕਰਿ ਦੇਖੈ ਸਬਦਿ ਰਜਾਈ ਹੇ ॥13॥

Ḏehī anḏar nām nivāsī. Āpe karṯā hai abẖināsī.

Nā jī-o marai na māri-ā jā-ī kar ḏekẖai sabaḏ rajā-ī he. ||13||(1026)

Within the body, Prabh’s name abides; Prabh is the imperishable Creator. The living one neither dies, nor anyone can kill it; according to His Will, He creates the life and takes care of it.

Let us also look at the following verses of Bhagat Kabir in the same context on 871, SGGS:

ਕਹੁ ਕਬੀਰ ਇਹੁ ਰਾਮ ਕੀ ਅੰਸੁ ॥ ਜਸ ਕਾਗਦ ਪਰ ਮਿਟੈ ਨ ਮੰਸੁ ॥4॥2॥5॥

Kaho Kabīr ih rām kī aʼns.  Jas kāgaḏ par mitai na mans. ||4||2||5||(871)

In essence: Oh Kabir! Utter this: it (the one who lives within the body) is the part of Prabh, the all-pervading Creator. Prabh and one who lives in the body are together like the ink and the paper, which cannot be separated.

Let us come back to the Guru’s expressed ideas about the Creator and the lives; according to him, the universal Creator is very much present in His live or lifeless creation, since everything is His part. To realize this secret, one must come out of the Maya ocean and one needs to get out of our lust, anger, greed, attachment and conceit that deter us from the Guru’s shown path to realize the Creator. Thus, by doing so, we can realize what the Guru says in the above verses.

Wishes

G Singh

www.gursoch.com 

 

 

 

 

 

 

Staying On The Guru’s Path – ਸੰਸਾਰ ਸਾਗਰ ਲਈ ਬੇੜੀ

(Its English version is at the end)

ਜੀਵਨ ਦੀ ਸ਼ੁਰੂਆਤ ਤੇ ਫਿਰ ਇਸ ਨਾਲ ਸੰਬੰਦਿਤ ਕਹਾਣੀ ਨੂੰ ਲੈਕੇ, ਗੁਰੂ ਜੀ ਮਨੁੱਖ ਨੂੰ ਉਹ ਪਲ ਯਾਦ ਕਰਵਾਉਂਦੇ ਹਨ ਜਿਨ੍ਹਾਂ ਕਰਕੇ ਮਾਇਆ ਮੋਹ ਵਿੱਚ ਮਨੁੱਖ ਆਪਣੇ ਕਰਤੇ ਨੂੰ ਭੁੱਲ ਬੈਠਦਾ ਹੈ ਅਤੇ ਫੇਰ ਘੁਮੰਣ ਘੇਰੀਆਂ ਵਿੱਚ ਵਹਿ ਜਾਂਦਾ ਹੈ | ਨਸੀਹਤ ਹੈ ਮਾਇਆ ਵਿੱਚ ਸੁੱਤੇ  ਮਨੁੱਖ ਨੂੰ ਜਾਗਣ ਦੀ | ਜੀਵਨ ਵਿੱਚ ਕੰਮ ਕਾਜ ਨਹੀਂ ਛੱਡਣੇ  ਪਰ ਕਰਤਾਰ ਨੂੰ ਵੀ ਨਹੀਂ ਭੁੱਲਣਾ | ਕਰਤਾਰ ਨੂੰ ਨਹੀਂ ਭੁੱਲੋਂਗੇ, ਤਦ ਸੱਚ ਅਤੇ ਇਨਸਾਫ ਦੀ ਧਿਰ ਵਿੱਚ ਖੜਕੇ ਜੀਵਨ ਬਤੀਤ ਕਰੋਗੇ, ਨਹੀਂ ਗੇਂਦ ਵਾਂਗ ਮਾਇਆ ਦੇ ਵਹਿਣ ਵਿੱਚ ਰੁੜ੍ਹਦੇ ਰਹਿਣ ਦੀ ਸੰਭਾਵਨਾ ਬਣੀ ਰਹਿੰਦੀ ਹੈ | ਆਓ ਇਸ ਸ਼ਬਦ ਨੂੰ ਵਿਚਾਰੀਏ; ਇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 989 ਉੱਤੇ ਹੈ:

 ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥ ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥ ਮਿਲਿ ਮਾਇਆ ਸੁਰਤਿ ਗਵਾਈ ॥੧॥ ਮੂਰਖ ਮਨ ਕਾਹੇ ਕਰਸਹਿ ਮਾਣਾ ॥ ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥ ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥ ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥ ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥ ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥ ਘਰ ਘੁੰਮਣਵਾਣੀ ਭਾਈ ॥ ਪਾਪ ਪਥਰ ਤਰਣੁ ਨ ਜਾਈ ॥ ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ {ਪੰਨਾ 989}

       ਅਰਥ :  ਮਾਤਾ ਪਿਤਾ ਦੇ ਰਾਹੀਂ ਇਹ ਸਰੀਰ ਬਣਾਇਆ ਗਿਆ, ਇਸ ਦੇ ਕਰਤੇ ਨੇ ਹੁਕਮ ਲਿਖ ਦਿੱਤਾ ਤੇ ਇੱਕ ਬਖਸ਼ ਉਸ ਦੀ ਵਡਿਆਈ ਕਰਨ ਦੀ, ਪਰ ਮਨੁੱਖ ਨੇ ਮਾਇਆ ਵਿੱਚ ਆਪਣੀ ਸੁਰਤ ਗਵਾ ਲਈ ਭਾਵ ਉਸ ਦੀ ਸਿਫਤ ਉਸ ਨੂੰ ਮਾਇਆ ਮੋਹ ਕਾਰਨ ਭੁੱਲ ਗਈ | ਹੇ ਮੂਰਖ ਪ੍ਰਾਣੀ ! ਕਿਸਦਾ ਮਾਣ ਕਰਦਾ ਏਂ? ਕਰਤਾਰ ਦੇ ਹੁਕਮ ਅਨੁਸਾਰ ਇਸ ਸੰਸਾਰ ਤੋਂ ਤੂੰ ਤੁਰ  ਜਾਣਾ ਏਂ | ਸੁਖ ਅਤੇ ਸਹਿਜ ਦੀ ਅਵਸਥਾ ਤਦ ਮਿਲੇਗੀ ਜੇ ਤੂੰ ਆਪਣੇ ਚਸਕੇ (ਮਾਇਆ ਵਾਲੇ) ਛੱਡ ਦੇਵੇਂ | (ਯਾਦ ਰੱਖਕੇ ਕਿ) ਇਹ ਘਰ/ਸੰਸਾਰ ਛੱਡਣਾ ਹੈ ਇੱਕ ਦਿਨ, ਕਿਉਂਕਿ ਕੋਈ ਏਥੇ ਹਮੇਸ਼ਾਂ ਲਈ ਨਹੀਂ ਰਹਿ ਸਕਦਾ | ਜੇ ਮੁੜਕੇ ਇਸ ਦੁਨੀਆਂ ਵਿੱਚ ਫੇਰ ਆਉਣਾ ਹੋਵੇ ਤਦ ਏਥੋਂ ਕੁਝ ਖਾ ਲਈਏ/ਵਰਤ ਲਈਏ  ਅਤੇ ਕੁਝ ਸੰਭਾਲਕੇ ਰੱਖ ਜਾਇਏ (ਪਰ ਇੰਝ ਨਹੀਂ ਹੋਣਾ) ਤੂੰ ਸਰੀਰ ਨੂੰ ਸਜਾਉਂਦਾ ਏਂ, ਵਧਿਆ ਕੱਪੜੇ ਪਾਉਂਦਾ ਏਂ | ਬੜੇ ਹੁਕਮ ਚਲਾਉਂਦਾ ਏਂ | ਵੱਡੀ ਅਰਾਮਦੇਹ ਸੇਜ ਉੱਤੇ ਸੌਂਦਾ ਏਂ, ਪਰ ਜਦੋਂ ਮੌਤ ਹੱਥ ਪਾਉਂਣ ਲੱਗਦੀ ਹੈ ਤਦ ਰੋਂਦਾ ਏਂ | ਇਹ ਸੰਸਾਰ ਘਰ ਨੇ ਤੈਨੂੰ ਘੁਮੰਣਘੇਰੀਆਂ ਵਿੱਚ ਪਾ ਰੱਖਿਆ ਹੈ | ਤੇਰੇ ਕੀਤੇ ਪਾਪ ਪੱਥਰ ਹਨ ਜਿਨ੍ਹਾਂ ਕਾਰਨਾ ਕਰਕੇ  ਸੰਸਾਰ ਸਮੁੰਦਰ ਤੈਰ ਨਹੀਂ ਹੁੰਦਾ | ਤੂੰ ਉਸ ਕਰਤਾਰ ਦੇ ਡਰ ਅਤੇ ਅਦਬ ਨੂੰ ਇਸ ਸੰਸਾਰ ਨੂੰ ਤਰਨ ਲਈ ਬੇੜੀ ਬਣਾਕੇ ਜਿੰਦ ਨੂੰ ਉਸ ਵਿੱਚ ਚੜ੍ਹਾ | ਨਾਨਕ ਆਖਦਾ ਹੈ, ਅਜਿਹੀ ਬੇੜੀਂ ਕਰਤਾਰ ਕਿਸੇ ਵਿਰਲੇ ਨੂੰ ਦੇਂਦਾ ਹੈ |

        ਕਰਤਾਰ ਦੀ ਕਿਰਤ ਨਾਲ ਉਸ ਦੇ ਹੁਕਮ ਦਾ ਜਿਕਰ ਕਰਦਿਆਂ, ਗੁਰੂ ਜੀ ਸਮਝਾਉਂਦੇ ਹਨ ਕਿ ਮਾਇਆ ਮੋਹ ਵਿੱਚ ਖੋਕੇ ਕਰਤਾਰ ਨੂੰ ਭੁੱਲਣਾ ਮੂਰਖਤਾ  ਹੈ | ਕਾਹਦਾ ਹੰਕਾਰ ਇਸ ਥੋੜ ਚਿਰੇ  ਸੰਸਾਰ ਵਿੱਚ ਰਹਿੰਦਿਆਂ ? ਸੱਚ ਤਾਂ ਇਹ ਹੈ ਕਿ ਏਥੇ ਲੋਕ ਆਏ ਅਤੇ ਤੁਰਦੇ ਗਏ ਅਤੇ ਉਸੇ ਤਰਾਂ ਸਭਨੇ ਚਲੇ ਜਾਣਾ ਹੈ | ਮਾਇਆ  ਦੇ ਪਸਾਰ ਪਾਕੇ ਕਰਤਾਰ ਦੇ ਅਦਬ ਅਤੇ ਡਰ ਨੂੰ ਭੁੱਲਕੇ ਇਸੇ ਮਾਇਆ ਵਿੱਚ ਕਿਉਂ ਡੁੱਬਿਆ ਜਾਵੇ ?ਇਹ ਸੁਖ ਅਤੇ ਤਾਕਤ ਕੋਈ ਅਰਥ ਨਹੀਂ ਰੱਖਦੇ, ਜਦੋਂ ਮਨੁੱਖ ਨੂੰ ਮੌਤ ਆ ਫੜਦੀ ਹੈ | ਇਸ ਲਈ ਇਸ ਮਾਇਆ  ਦੇ ਚਸਕੇ ਛੱਡਕੇ, ਉਸ ਦੇ ਡਰ ਅਤੇ ਅਦਬ ਵਿੱਚ ਰਹਿਕੇ ਜੀਵਿਆ ਜਾਵੇ ਤਾਂਕਿ ਆਪਣੇ ਰਾਹੀਂ  ਕਿਸੇ ਉੱਤੇ ਧੱਕਾ ਨਾ ਹੋਵੇ, ਕਿਸੇ ਦਾ ਹੱਕ ਨਾ ਖੋਇਆ ਜਾਵੇ ਅਤੇ ਕਿਸੇ ਦਾ ਸ਼ੋਸ਼ਣ ਨਾ ਕੀਤਾ ਜਾਵੇ | ਅਜਿਹੀ ਬੇੜੀ, ਗੁਰੂ ਜੀ ਆਖਦੇ ਹਨ, ਸਭ ਨੂੰ ਨਸੀਬ ਨਹੀਂ ਹੁੰਦੀ ਨਹੀਂ; ਗੱਲ ਤਾਂ ਸਪਸ਼ਟ ਕਰ ਦਿੱਤੀ ਗੁਰਾਂ ਨੇ ਪਰ ਵੇਖਣਾ ਇਹ ਹੈ ਕਿ  ਕਿੰਨੇ ਕੁ ਕਰਤਾਰ ਦੇ ਡਰ ਅਤੇ ਅਦਬ ਅਧੀਨ ਜਿਉਂਣਾ ਪਸੰਦ ਕਰਦੇ ਹਨ ? ਗੁਰੂ ਜੀ ਆਪ ਹੀ ਉੱਤਰ ਦੇਂਦੇ ਹਨ ਕਿ ਅਜਿਹੇ ਵੀ ਬਹੁਤੇ ਨਹੀਂ ਹੁੰਦੇ |

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

 Staying On The Guru’s Path

        The Guru advises the followers to utilize this life by remembering and praising the Creator instead of getting drowned in the love Maya attractions. He says as one takes birth, one starts getting into Maya pursuits and forgets one’s Creator. Basically, the Guru makes them aware that they should never forget Him who created them. The Guru doesn’t ask them to give up everything but to remain imbued with Him so that bad inclinations and Maya love do not make them go astray. His sloka is on SGGS, 989:

ਮਾਰੂ ਮਹਲਾ ੧ ॥ ਮਿਲਿ ਮਾਤ ਪਿਤਾ ਪਿੰਡੁ ਕਮਾਇਆ ॥

ਤਿਨਿ ਕਰਤੈ ਲੇਖੁ ਲਿਖਾਇਆ ॥ ਲਿਖੁ ਦਾਤਿ ਜੋਤਿ ਵਡਿਆਈ ॥

ਮਿਲਿ ਮਾਇਆ ਸੁਰਤਿ ਗਵਾਈ ॥੧॥

Mārū mėhlā 1. Mil māṯ piṯā pind kamā-i-ā. 

Ŧin karṯai lekẖ likẖā-i-ā. Likẖ ḏāṯ joṯ vadi-ā-ī.

Mil mā-i-ā suraṯ gavā-ī. ||1||

Raag Maroo, the bani of First Nanak

In essence: Father and mother make the body of the being together; the Creator has inscribed this, “you go; you praise His given gifts to write such a destiny”. (But) Under the influence of Maya, the mortal loses this divine understanding.

ਮੂਰਖ ਮਨ ਕਾਹੇ ਕਰਸਹਿ ਮਾਣਾ ॥

ਉਠਿ ਚਲਣਾ ਖਸਮੈ ਭਾਣਾ ॥੧॥ ਰਹਾਉ ॥

Mūrakẖ man kāhe karsėh māṇā.

Uṯẖ cẖalṇā kẖasmai bẖāṇā. ||1|| Rahā-o.

Oh, my foolish mind! Why do you harbor pride (of anything)? As per the “will” of the Master, you are bound to leave this world. Pause.

ਤਜਿ ਸਾਦ ਸਹਜ ਸੁਖੁ ਹੋਈ ॥ ਘਰ ਛਡਣੇ ਰਹੈ ਨ ਕੋਈ ॥

ਕਿਛੁ ਖਾਜੈ ਕਿਛੁ ਧਰਿ ਜਾਈਐ ॥ ਜੇ ਬਾਹੁੜਿ ਦੁਨੀਆ ਆਈਐ ॥੨॥

Ŧaj sāḏ sahj sukẖ ho-ī. Gẖar cẖẖadṇe rahai na ko-ī.

Kicẖẖ kẖājai kicẖẖ ḏẖar jā-ī-ai. Je bāhuṛ ḏunī-ā ā-ī-ai. ||2||

Abandon your interests in the worldly pleasures to obtain peace in mind; eventually one has to leave home; no one can stay here forever. If it is certain that after departing from here, again we can come to claim what is left behind, then we can use some and save the rest to reclaim (But that is not the case).

ਸਜੁ ਕਾਇਆ ਪਟੁ ਹਢਾਏ ॥ ਫੁਰਮਾਇਸਿ ਬਹੁਤੁ ਚਲਾਏ ॥

ਕਰਿ ਸੇਜ ਸੁਖਾਲੀ ਸੋਵੈ ॥ ਹਥੀ ਪਉਦੀ ਕਾਹੇ ਰੋਵੈ ॥੩॥

Saj kā-i-ā pat hadẖā-e. Furmā-is bahuṯ cẖalā-e.

Kar sej sukẖālī sovai. Hathī pa-uḏī kāhe rovai. ||3||

One decorates one’s body and wears silky attires; one commands others; sleeps in comfortable couch; however, when death takes away, what is the use of crying then!

ਘਰ ਘੁੰਮਣਵਾਣੀ ਭਾਈ ॥  ਪਾਪ ਪਥਰ ਤਰਣੁ ਨ ਜਾਈ ॥

ਭਉ ਬੇੜਾ ਜੀਉ ਚੜਾਊ ॥ ਕਹੁ ਨਾਨਕ ਦੇਵੈ ਕਾਹੂ ॥੪॥੨॥ {ਪੰਨਾ 989}

Gẖar gẖummaṇvāṇī bẖā-ī. Pāp pathar ṯaraṇ na jā-ī.

Bẖa-o beṛā jī-o cẖaṛā-ū. Kaho Nānak ḏevai kāhū. ||4||2||

Oh brother! These worldly establishments are just like whirlpool; one cannot swim across the Maya Ocean if one is loaded with the stones of sins. So, one should make the boat of Akalpurakh’s fear and love to swim across this whirlpool. Oh Nanak! Say: Akalpurakh gives such a boat (of His fear and love) to a few (If there is His fear, there is no pride).

        The Guru’s suggestion is to remain connected to the Universal Creator even while being surrounded by Maya attractions by keeping in the heart the Creator’s love and respect; otherwise, the whirlpools of Maya are destined to keep the mortals away from Him. The things that are taken very dear by one become useless as one faces the final end. Why should one gather all this wealth and property when one doesn’t come to get it again? Good deeds are those that keep one close to the Creator.

Wishes

G Singh

www.gursoch.com