Previous Next

ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਵਰਤੀਆਂ ਕੁੱਝ ਭਾਸ਼ਾਵਾਂ ਦੇ ਦਰਸ਼ਨ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਦੂਜੀ ਕਿਸ਼ਤ

Click on the below pdf file link to read the full article

LANGUAGES IN SRI GURU GRANTH SAHIB, PART 2

 

 

to be continued ……..

To Get Imbued with Creator  – ਕਰਤਾਰ ਨਾਲ ਜੁੜਨਾ

               (Its English version is at the end)

ਗੁਰੂ ਨਾਨਕ ਸਾਹਿਬ ਨੇ ਰੂੰ, ਕੱਪੜੇ, ਕੈਂਚੀ ਅਤੇ ਸੂਈ ਦੀ  ਮਿਸਾਲ ਦੇਕੇ ਸਾਨੂੰ ਇਹ ਸਮਝਾਉਣ  ਦੀ ਕੋਸ਼ਿਸ਼ ਕੀਤੀ ਹੈ ਕਿ ਕਰਤਾਰ ਜੀ ਨਾਲ ਜੁੜਨਾ ਬਹੁਤ ਮਿਹਨਤ ਵਾਲਾ ਕੰਮ ਹੈ | ਉਸ ਦਾ ਨਾਮ ਲੈ ਲੈਣ ਨਾਲ ਉਸ ਵੱਲ ਸਿਰਫ਼ ਇਨਸਾਨ ਮੁੜਦਾ ਹੈ, ਪਰ ਉਸ ਨੂੰ ਹਮੇਸ਼ਾਂ ਯਾਦ ਰੱਖਣ ਨਾਲ ਉਸ ਨਾਲ ਉਹ ਅਜਿਹਾ ਜੁੜਦਾ ਹੈ ਕਿ ਫੇਰ ਕਦੇ ਟੁੱਟਦਾ ਨਹੀਂ | ਜੇ ਉਹ ਆਪਣੇ ਅਉਗਣਾ ਨੂੰ ਆਪਣੇ ਵਿੱਚੋਂ ਨਾ ਕੱਢੇ,  ਫਿਰ ਉਹ ਉਸ ਨਾਲ ਜੁੜ ਹੀ ਨਹੀਂ ਸਕਦਾ | ਦੂਜੇ ਸ਼ਬਦਾਂ ਵਿੱਚ ਸੱਚ ਨਾਲ ਜੁੜਨ ਲਈ ਸੱਚਾ ਬਣਨ ਦੀ ਲੋੜ ਹੁੰਦੀ ਹੈ | ਸਾਡੀ ਵਿਗੜੀ ਇੱਜਤ ਕਰਤਾਰ ਨਾਲ ਜੁੜਕੇ ਹੀ ਬਣਦੀ ਹੈ; ਇਸੇ ਪ੍ਰਸੰਗ ਵਿੱਚ ਹੇਠ ਦਿੱਤੇ ਸਲੋਕ ਨੂੰ ਆਓ ਵਿਚਾਰੀਏ:

ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥ ਕਟਿ ਕੁਟਿ ਕਰਿ ਖੁੰਬਿ ਚੜਾਇਆ ॥ ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥ ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥ ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥ ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥ ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥ ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥ {ਪੰਨਾ 955}

ਅਰਥ: (ਰੂੰ ਵੇਲਣੇ ਵਿਚ) ਵੇਲ ਕੇ ਪਿੰਞਾਈਦਾ ਹੈ, ਕੱਤ ਕੇ (ਕੱਪੜਾ) ਉਣਾਈਦਾ ਹੈ, ਇਸ ਦੇ ਟੋਟੇ ਕਰ ਕੇ (ਧੁਆਣ ਲਈ) ਖੁੰਬ ਤੇ ਚੜ੍ਹਾਈਦਾ ਹੈ। (ਇਸ ਕੱਪੜੇ ਨੂੰ) ਕੈਂਚੀ ਕਤਰਦੀ ਹੈ, ਦਰਜ਼ੀ ਇਸ ਨੂੰ ਪਾੜਦਾ ਹੈ, ਤੇ ਸੂਈ ਧਾਗਾ ਸਿਊਂਦਾ ਹੈ। (ਜਿਵੇਂ ਇਹ ਕੱਟਿਆ ਪਾੜਿਆ ਹੋਇਆ ਕੱਪੜਾ ਸੂਈ ਧਾਗੇ ਨਾਲ ਸੀਪ ਜਾਂਦਾ ਹੈ) ਤਿਵੇਂ ਹੀ, ਹੇ ਨਾਨਕ! ਮਨੁੱਖ ਦੀ ਗੁਆਚੀ ਹੋਈ ਇੱਜ਼ਤ ਪ੍ਰਭੂ ਦੀ ਸਿਫ਼ਤਿ-ਸਾਲਾਹ ਕਰਨ ਨਾਲ ਫਿਰ ਬਣ ਆਉਂਦੀ ਹੈ ਤੇ ਮਨੁੱਖ ਸੁਚੱਜਾ ਜੀਵਨ ਗੁਜ਼ਾਰਨ ਲੱਗ ਪੈਂਦਾ ਹੈ।

                 ਕੱਪੜਾ ਪੁਰਾਣਾ ਹੋ ਕੇ ਪਾਟ ਜਾਂਦਾ ਹੈ, ਸੂਈ ਧਾਗਾ ਇਸ ਨੂੰ ਗੰਢ ਦੇਂਦਾ ਹੈ, (ਪਰ ਇਹ ਗੰਢਿਆ ਹੋਇਆ ਪੁਰਾਣਾ ਕੱਪੜਾ) ਕੋਈ ਮਹੀਨਾ ਅੱਧਾ ਮਹੀਨਾ ਤੱਗਦਾ ਨਹੀਂ, ਸਿਰਫ਼ ਘੜੀ ਦੋ ਘੜੀ (ਥੋੜਾ ਚਿਰ) ਹੀ ਹੰਢਦਾ ਹੈ; (ਪਰ) ਪ੍ਰਭੂ ਦਾ ਨਾਮ (ਰੂਪ ਪਟੋਲਾ) ਕਦੇ ਪੁਰਾਣਾ ਨਹੀਂ ਹੁੰਦਾ, ਸੀਤਾ ਹੋਇਆ ਕਦੇ ਪਾਟਦਾ ਨਹੀਂ (ਉਸ ਪ੍ਰਭੂ ਨਾਲ ਜੁੜਿਆ ਹੋਇਆ ਮਨ ਉਸ ਤੋਂ ਟੁੱਟਦਾ ਨਹੀਂ) । ਹੇ ਨਾਨਕ! ਪ੍ਰਭੂ-ਖਸਮ ਸਦਾ ਕਾਇਮ ਰਹਿਣ ਵਾਲਾ ਹੈ, ਪਰ ਇਸ ਗੱਲ ਦੀ ਤਾਂ ਹੀ ਸਮਝ ਪੈਂਦੀ ਹੈ ਜੇ ਉਸ ਨੂੰ ਸਿਮਰੀਏ।1। (ਡਾਕਟਰ ਸਾਹਿਬ ਸਿੰਘ)

                 ਸਾਡੀ ਕਰਤਾਰ ਨਾਲ ਜੁੜਨ ਵਾਲੀ ਰੀਝ ਸੂਈ ਵਰਗੀ ਹੋਣੀ ਚਾਹੀਦੀ ਹੈ ਜੋ ਇੰਝ ਜੋੜੇ ਕਿ ਜ਼ਿੰਦਗੀ ਦੇ ਸਫ਼ਰ ਵਿੱਚ ਕਦੇ ਅਸੀਂ ਉਸ ਨਾਲੋਂ ਟੁੱਟੀਏ  ਹੀ ਨਾ | ਦੁਨਿਆਵੀ ਕੈਂਚੀਆਂ ਸਾਨੂੰ ਆਪਣੇ ਕਰਤਾਰ ਨਾਲੋਂ ਦੂਰ ਕਰਦੀਆਂ ਹਨ ਪਰ ਉਸ ਦੀ ਯਾਦ ਵਿੱਚ ਜੀਣ ਵਾਲੀ ਸੂਈ ਸਾਨੂੰ ਉਸ ਨਾਲ ਇੰਝ ਜੋੜ ਦੇਂਦੀ ਹੈ ਕਿ ਮੁੜਕੇ ਅਸੀਂ ਉਸ ਨਾਲੋਂ ਕਦੇ ਟੁੱਟਦੇ ਹੀ ਨਹੀਂ | ਇਹ ਫੈਸਲਾ ਅਸੀਂ ਕਰਨਾ ਹੈ ਕਿ ਅਸੀਂ ਦੂਰੀ ਪਾਉਣ ਵਾਲੀਆਂ ਕੈਂਚੀਆਂ ਸੰਗ ਰਹਿਣਾ ਹੈ ਜਾਂ ਜੋੜਨ ਵਾਲੀਆਂ ਸੂਈਆਂ  ਦੇ ਸੰਗ |

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

To Get Imbued with Creator

Guru Nanak counsels his followers to get imbued with the Universal Creator with sincerity by giving us an analogy of cotton that goes through a long process to be worn by someone. In other words, he says that one should need to do hard work to get one with the Creator. Let us ponder over his Sloka on 955 and 956, SGGS:

ਸਲੋਕ ਮਃ ੧ ॥ ਵੇਲਿ ਪਿੰਞਾਇਆ ਕਤਿ ਵੁਣਾਇਆ ॥

ਕਟਿ ਕੁਟਿ ਕਰਿ ਖੁੰਬਿ ਚੜਾਇਆ ॥

ਲੋਹਾ ਵਢੇ ਦਰਜੀ ਪਾੜੇ ਸੂਈ ਧਾਗਾ ਸੀਵੈ ॥

ਇਉ ਪਤਿ ਪਾਟੀ ਸਿਫਤੀ ਸੀਪੈ ਨਾਨਕ ਜੀਵਤ ਜੀਵੈ ॥

ਹੋਇ ਪੁਰਾਣਾ ਕਪੜੁ ਪਾਟੈ ਸੂਈ ਧਾਗਾ ਗੰਢੈ ॥

ਮਾਹੁ ਪਖੁ ਕਿਹੁ ਚਲੈ ਨਾਹੀ ਘੜੀ ਮੁਹਤੁ ਕਿਛੁ ਹੰਢੈ ॥

ਸਚੁ ਪੁਰਾਣਾ ਹੋਵੈ ਨਾਹੀ ਸੀਤਾ ਕਦੇ ਨ ਪਾਟੈ ॥

ਨਾਨਕ ਸਾਹਿਬੁ ਸਚੋ ਸਚਾ ਤਿਚਰੁ ਜਾਪੀ ਜਾਪੈ ॥੧॥

Salok mėhlā 1. Vel piñā-i-ā kaṯ guṇā-i-ā.

Kat kut kar kẖumb cẖaṛā-i-ā.

Lohā vadẖe ḏarjī pāṛe sū-ī ḏẖāgā sīvai.

I-o paṯ pātī sifṯī sīpai Nānak jīvaṯ jīvai.

Ho-e purāṇā kapaṛ pātai sū-ī ḏẖāgā gandẖai.

Māhu pakẖ kihu cẖalai nāhī gẖaṛī muhaṯ kicẖẖ handẖai.

Sacẖ purāṇā hovai nāhī sīṯā kaḏe na pātai.

 Nānak sāhib sacẖo sacẖā ṯicẖar jāpī jāpai. ||1|| (955 to 956)

Slok of First Nanak

In essence: First the cotton goes through ginning process; then it is corded, spun and woven; the cloth is laid out, washed and bleached white; the tailor cuts with scissors and sew it with the thread. Oh Nanak! In the same way, one’s tattered honor is sewn up through Akalpurakh’s praise and then one lives in a rightful way. If the cloth is worn off, it is mended with the needle and thread, but it doesn’t last for a month or so; if one stitches oneself with Akalpurakh’s name, one never wears out (remains intact). Oh Nanak! Akalpurakh is eternal, but He is realized only if we remember (contemplate) Him.

                 The Guru advises us to become virtuous by getting rid of flaws we are enveloped with. Sincerity we fill in our love for our Creator goes a long way. As the cotton goes through a long process to become worthy of to be worm by the people, a true devotee works hard to replace his or flaws with the virtues to become worthy of becoming one with the Creator. Any show off or rituals will not help in this regard. As the needle sews the cloth, His praise connects us with Him lastingly. It is up to us to stay close to the people who are like scissors who take us away from Him or to be with those ones who connect us with Him as the needle sews the clothes.

Wishes

G Singh

www.gursoch.com 

ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਵਰਤੀਆਂ ਕੁੱਝ ਭਾਸ਼ਾਵਾਂ ਦੇ ਦਰਸ਼ਨ – (ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਪਹਿਲੀ ਕਿਸ਼ਤ

ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਦੀ ਲਿਖਣ ਸ਼ੈਲੀ ਕਿਹੜੀ ਹੈ?

ਗੁਰਬਾਣੀ ਦੀ ਰਚਨਾ ‘ਗੁਰਮੁਖੀ’ ਲਿੱਪੀ ਵਿੱਚ ਹੈ । ਸਿੱਖ ਵਿਦਵਾਨਾਂ ਵਲੋਂ ਗੁਰਬਾਣੀ ਦੀ ਭਾਸ਼ਾ ਨੂੰ ‘ਸਾਧ ਭਾਸ਼ਾ’ ਜਾਂ ਆਰਕ੍ਹੇਕ ਪੰਜਾਬੀ (Archaic Punjabi) ਕਿਹਾ ਗਿਆ ਹੈ, ਭਾਵ, ਗੁਰਬਾਣੀ ਰਚਨਾ ਵਿੱਚ ਉਸ ਸਮੇਂ ਲੋਕਾਂ ਵਿੱਚ ਪ੍ਰਚੱਲਤ ਸ਼ਬਦਾਵਲੀ ਦੀ ਵਰਤੋਂ ਕੀਤੀ ਗਈ ਹੈ ਜਿਸ ਵਿੱਚ, ਪੰਜਾਬੀ ਤੋਂ ਬਿਨਾਂ, ਹੋਰ ਵੱਖ-ਵੱਖ ਭਾਸ਼ਾਵਾਂ ਜਿਵੇਂ  ਅ਼ਰਬੀ, ਫਾਰਸੀ , ਸੰਸਕ੍ਰਿਤ, ਸਿੰਧੀ, ਹਿੰਦੀ, ਬ੍ਰਜ, ਪ੍ਰਾਕ੍ਰਿਤ ਆਦਿਕ ਦੇ ਦਰਸ਼ਨ ਹੁੰਦੇ ਹਨ ।

ਗੁਰਮੁਖੀ ਲਿੱਪੀ ਕੀ ਹੈ?

ਪੰਜਾਬੀ ਭਾਸ਼ਾ ਦੀ ਲਿੱਪੀ ਨੂੰ ‘ਗੁਰਮੁਖੀ’ ਲਿੱਪੀ ਕਿਹਾ ਜਾਂਦਾ ਹੈ, ਜਿਵੇਂ- ਉਰਦੂ ਭਾਸ਼ਾ ਦੀ ਲਿੱਪੀ ਫਾਰਸੀ , ਹਿੰਦੀ ਭਾਸ਼ਾ ਦੀ ਲਿੱਪੀ ਦੇਵਨਾਗਰੀ ਅਤੇ ਅੰਗ੍ਰੇਜ਼ੀ ਭਾਸ਼ਾ ਦੀ ਲਿੱਪੀ ਰੋਮਨ ਹੈ । ਪੰਜਾਬੀ ਭਾਸ਼ਾ ਨੂੰ ਲਿਖਣ ਲਈ ਵਰਤੇ ਜਾਂਦੇ ਸਾਰੇ ਅੱਖਰਾਂ, ਲਗਾਂ, ਲਗਾਖਰਾਂ ਤੇ ਹੋਰ ਸਹਾਇਕ ਚਿੰਨ੍ਹਾਂ ਦੇ ਸਮੂਹ ਦਾ ਨਾਂ ਹੀ ਗੁਰਮੁਖੀ ਲਿੱਪੀ ਹੈ । ਗੁਰਮੁਖੀ ਲਿੱਪੀ ਵਿੱਚ ਕੋਈ ਵੀ ਭਾਸ਼ਾ ਲਿਖੀ ਜਾ ਸਕਦੀ ਹੈ ਜਿਵੇਂ, ‘ਆਈ ਐਮ ਏ ਸਟੂਡੈਂਟ’ ਵਾਕ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਹੈ, ਪੰਜਾਬੀ ਭਾਸ਼ਾ ਵਿੱਚ ਨਹੀਂ; ਭਾਸ਼ਾ ਅੰਗ੍ਰੇਜ਼ੀ ਹੀ ਹੈ । ਕੁੱਝ ਪ੍ਰਮਾਣ , ਗੁਰਬਾਣੀ ਵਿੱਚੋਂ, ਹੇਠਾਂ ਲਿਖੇ ਜਾ ਰਹੇ ਹਨ ਤਾਂ ਜੁ ਭਾਸ਼ਾ ਅਤੇ ਲਿੱਪੀ ਦਾ ਅੰਤਰ ਹੋਰ ਸਪੱਸ਼ਟ ਹੋ ਸਕੇ: –

ੳ. ਯਕ ਅਰਜ ਗੁਫਤਮ ਪੇਸਿ ਤੋ ਦਰ ਗੋਸ ਕੁਨ ਕਰਤਾਰ ॥ (ਗਗਸ ਪੰਨਾਂ 721)

. ਤੂ ਚਉ ਸਜਣ ਮੈਡਿਆ ਡੇਈ ਸਿਸੁ ਉਤਾਰਿ ॥ (ਗਗਸ ਪੰਨਾਂ 1094)

ੲ. ਸਬਦੰ ਰਤੰ ਹਿਤੰ ਮਇਆ ਕੀਰਤੰ ਕਲੀ ਕਰਮ ਕ੍ਰਿਤੁਆ ॥ (ਗਗਸ ਪੰਨਾਂ 1354)

ਸ. ਪਰਮਾਦਿ ਪੁਰਖ ਮਨੋਪਿਮੰ ਸਤਿ ਆਦਿ ਭਾਵ ਰਤੰ ॥ ਪਰਮਦਭੁਤੰ ਪਰਕ੍ਰਿਤਿ ਪਰੰ ਜਦਿ ਚਿੰਤਿ ਸਰਬ ਗਤੰ ॥1॥ (ਗਗਸ ਪੰਨਾਂ 526)

ਹ. ਤਿਲੰਗ ਮਹਲਾ 5 ਘਰੁ 1 ॥ ਖਾਕ ਨੂਰ ਕਰਦੰ ਆਲਮ ਦੁਨੀਆਇ ॥ ਅਸਮਾਨ ਜਿਮੀ ਦਰਖਤ ਆਬ ਪੈਦਾਇਸਿ ਖੁਦਾਇ ॥1॥ ਬੰਦੇ ਚਸਮ ਦੀਦੰ ਫਨਾਇ ॥ ਦੁਨੀਆ ਮੁਰਦਾਰ ਖੁਰਦਨੀ ਗਾਫਲ ਹਵਾਇ ॥ ਰਹਾਉ ॥ ਗੈਬਾਨ ਹੈਵਾਨ ਹਰਾਮ ਕੁਸਤਨੀ ਮੁਰਦਾਰ ਬਖੋਰਾਇ ॥ ਦਿਲ ਕਬਜ ਕਬਜਾ ਕਾਦਰੋ ਦੋਜਕ ਸਜਾਇ ॥2॥ ਵਲੀ ਨਿਆਮਤਿ ਬਿਰਾਦਰਾ ਦਰਬਾਰ ਮਿਲਕ ਖਾਨਾਇ ॥ ਜਬ ਅਜਰਾਈਲੁ ਬਸਤਨੀ ਤਬ ਚਿ ਕਾਰੇ ਬਿਦਾਇ ॥3॥ ਹਵਾਲ ਮਾਲੂਮੁ ਕਰਦੰ ਪਾਕ ਅਲਾਹ ॥ ਬੁਗੋ ਨਾਨਕ ਅਰਦਾਸਿ ਪੇਸਿ ਦਰਵੇਸ ਬੰਦਾਹ ॥4॥1॥

ਕ. ਬੇਗਮ ਪੁਰਾ ਸਹਰ ਕੋ ਨਾਉ ॥ ਦੂਖੁ ਅੰਦੋਹੁ ਨਹੀ ਤਿਹਿ ਠਾਉ ॥ ਨਾਂ ਤਸਵੀਸ ਖਿਰਾਜੁ ਨ ਮਾਲੁ ॥ ਖਉਫੁ ਨ ਖਤਾ ਨ ਤਰਸੁ ਜਵਾਲੁ ॥1॥ ਅਬ ਮੋਹਿ ਖੂਬ ਵਤਨ ਗਹ ਪਾਈ ॥ ਊਹਾਂ ਖੈਰਿ ਸਦਾ ਮੇਰੇ ਭਾਈ ॥1॥ ਰਹਾਉ ॥ ਕਾਇਮੁ ਦਾਇਮੁ ਸਦਾ ਪਾਤਿਸਾਹੀ ॥ ਦੋਮ ਨ ਸੇਮ ਏਕ ਸੋ ਆਹੀ ॥ ਆਬਾਦਾਨੁ ਸਦਾ ਮਸਹੂਰ ॥ ਊਹਾਂ ਗਨੀ ਬਸਹਿ ਮਾਮੂਰ ॥2॥ ਤਿਉ ਤਿਉ ਸੈਲ ਕਰਹਿ ਜਿਉ ਭਾਵੈ ॥ ਮਹਰਮ ਮਹਲ ਨ ਕੋ ਅਟਕਾਵੈ ॥ ਕਹਿ ਰਵਿਦਾਸ ਖਲਾਸ ਚਮਾਰਾ ॥ ਜੋ ਹਮ ਸਹਰੀ ਸੁ ਮੀਤੁ ਹਮਾਰਾ ॥3॥2॥ (ਗਗਸ ਪੰਨਾਂ 345)

ਉਪਰੋਕਤ ਲਿਖੇ ਸਾਰੇ ਪ੍ਰਮਾਣ ਪੰਜਾਬੀ ਭਾਸ਼ਾ ਵਿੱਚ ਨਹੀਂ, ਸਗੋਂ ਵੱਖ ਵੱਖ ਭਾਸ਼ਾਵਾਂ ਦੇ ਸ਼ਬਦਾਂ ਦੇ ਮੋਤੀਆਂ ਨਾਲ਼ ਜੜੇ ਹੋਏ ਹਨ ਜੋ ਪੰਜਾਬੀ ਭਾਸ਼ਾ ਦੀ ਗੁਰਮੁਖੀ ਲਿੱਪੀ ਵਿੱਚ ਲਿਖੇ ਗਏ ਹਨ ।

ਤਤਸਮ, ਅਰਧ ਤਤਸਮ ਅਤੇ ਤਦਭਵ ਸ਼ਬਦਾਂ ਤੋਂ ਕੀ ਭਾਵ ਹੈ?

ਇਨ੍ਹਾਂ ਵੱਖ-ਵੱਖ ਭਾਸ਼ਾਵਾਂ ਵਿੱਚੋਂ ਆਏ ਤਤਸਮ (ਮੂਲ਼ ਰੂਪ ਵਿੱਚ, ਜਿਵੇਂ: ਸ਼ਰੀਰ, ਕੇਸ਼, ਖ਼ਾਕੁ ਗ਼ਰੀਬ, ਗ਼ੁਬਾਰ, ਯਾਰ ਆਦਿਕ), ਅਰਧ ਤਤਸਮ (ਤਤਸਮ ਵਿੱਚ ਥੋੜੀ ਤਬਦੀਲੀ ਵਾਲ਼ੇ, ਜਿਵੇਂ: ਸੂਰਯ ਤੋਂ ਸੂਰਜ, ਜਸਯ ਤੋਂ ਜਸ, ਸ਼੍ਵਾਨ ਤੋਂ ਸ਼ੁਆਨ ਆਦਿਕ) ਅਤੇ ਤਦਭਵ (ਤਤਸਮ ਵਿੱਚ ਬਹੁਤੀ ਤਬਦੀਲੀ ਵਾਲ਼ੇ, ਜਿਵੇਂ: ਅੰਗੁਸ਼ਟ ਤੋਂ ਅੰਗੂਠਾ, ਗੋਵਾਇਦੋ ਤੋਂ ਗਵਾਇਆ, ਪੂਰਬ ਤੋਂ ਪੁਬ ਆਦਿਕ) ਵਜੋਂ ਵਰਤੇ ਗਏ ਸ਼ਬਦ ਹਨ । ਕਈ ਸ਼ਬਦਾਂ ਦੇ ਤਤਸਮ ਵੀ ਅਤੇ ਬਦਲੇ ਹੋਏ ਰੂਪ ਵਰਤੇ ਵੀ ਗੁਰਬਾਣੀ ਵਿੱਚ ਮਿਲ਼ਦੇ ਹਨ । ਸਮੇਂ ਦੀ ਚਾਲ ਨਾਲ਼ ਤਤਸਮ ਤੋਂ ਬਦਲੇ ਹੋਏ ਸ਼ਬਦਾਂ ਦੇ ਕੁੱਝ ਪ੍ਰਮਾਣ ਹਨ, ਜਿਵੇਂ: ਅਗਨਿ ਤੋਂ ਆਗ, ਕਪਾਟ ਤੋਂ ਕਿਵਾੜ, ਧੁਕਸ਼ ਤੋਂ ਧੁਖ, ਕਰਣ ਤੋਂ ਕਾਨ, ਕੱਜਲ ਤੋਂ ਕਾਜਲ, ਅਰਧ ਤੋਂ ਆਧ/ਆਧੀ, ਅਸ਼ਟ ਤੋਂ ਆਠ, ਚਰਮ ਤੋਂ ਚਾਮ, ਕਰਮ ਤੋਂ ਕਾਮ, ਕੂਪ ਤੋਂ ਕੂਆਂ, ਪੁੱਤ੍ਰ ਤੋਂ ਪੂਤ, ਕ੍ਰਿਸ਼ਣ ਤੋਂ ਕਿਸ਼ਨ, ਕਸ਼ੀਰ ਤੋਂ ਖੀਰ, ਪਕਸ਼ ਤੋਂ ਪੰਖ, ਸ਼੍ਰਿੰਗ ਤੋਂ ਸੀਂਗ, ਸ਼੍ਰਿਣੁ ਤੋਂ ਸੁਣ, ਗਰਧਵ ਤੋਂ ਗਧਾ, ਗ੍ਰਿਹ ਤੋਂ ਘਰ, ਬਯਾਗ੍ਰ ਤੋਂ ਬਾਘ, ਦੁਹਲਕ ਤੋਂ ਦੋਲਕ, ਸ਼੍ਰਿੰਗਾਰ ਤੋਂ ਸ਼ਿੰਗਾਰ/ਸੀਂਗਾਰ, ਸ਼ਰਕਰਾ ਤੋਂ ਸ਼ੱਕਰ, ਨਿਦ੍ਰਾ ਤੋਂ ਨੀਂਦ, ਪ੍ਰਹਰ ਤੋਂ ਪਹਰ, ਕਰਪੂਰ ਤੋਂ ਕਪੂਰ, ਗ੍ਰਾਮ ਤੋਂ ਗਾਂਵ, ਪ੍ਰਤਿਵੇਸ਼ਮਿਕਾ ਤੋਂ ਪੜੋਸਣ, ਵਾਣੀ ਤੋਂ ਵੈਨ/ਵੈਣ/ਬੈਣ, ਮੁਖ ਤੋਂ ਮੂੰਹ, ਅਵਧਿ ਤੋਂ ਅਉਧ, ਤਾਂਬੂਲਿਕ ਤੋਂ ਤੰਬੋਲੀ, ਸ਼ਾਦਬਾਸ਼ ਤੋਂ ਸ਼ਾਬਾਸ਼, ਆਰਾਤ੍ਰਿਕਾ ਤੋਂ ਆਰਤੀ, ਕ਼ਾਜ਼ੀ ਤੋਂ ਕ਼ਾਦੀ, ਯੋਗੀ ਤੋਂ ਜੋਗੀ, ਵਰਤਿ ਤੋਂ ਬਾਤੀ (=ਦੀਵੇ ਦੀ ਬੱਤੀ), ਬੁਡ ਤੋਂ ਡੁਬ, ਬਿਗੋ ਤੋਂ ਬੁਗੋ, ਭ੍ਰਤ੍ਰਿ ਤੋਂ ਭਰਤਾ, ਨਨਾਂਦ੍ਰਿ ਤੋਂ ਨਨਦ, ਮੰਡੂਕ ਤੋਂ ਮੇਂਡੁਕ, ਮਧੁ ਤੋਂ ਮੇਧਿ, ਮੇਸ਼ੀ ਤੋਂ ਮੇਘਾ (=ਭੇਡ), ਵਧਨ ਤੋਂ ਵਿਧਣ, ਮਰਕਟੀ ਤੋਂ ਮਾਕੁਰੀ (=ਮੱਕੜੀ), ਲੋਕੋਪਚਾਰ ਤੋਂ ਲੋਕਪਚਾਰਾ, ਕਸ਼ਯੋਨਾ ਤੋਂ ਖੂਨਾ (=ਘਾਟਾ), ਅਪਧਿ ਤੋਂ ਪਿੰਧੀ, ਨਕੁਟੀ ਤੋਂ ਨਕਟੀ, ਨਕੁਟ ਤੋਂ ਨਕਟੂ, ਧੀਵਰ ਤੋਂ ਝੀਵਰੁ, ਗੇਯ ਤੋਂ ਗੀਅ, ਕੂਰੰਮੀ ਤੋਂ ਕੁੰਮੀ, ਧੁਕਸ਼ ਤੋਂ ਧੁਖ, ਉਪਾਨਹ ਤੋਂ ਪਨਹੀ, ਪਿਪੀਲਿਕਾ ਤੋਂ ਪਪੀਲਕਾ, ਨਿਕ੍ਤ ਤੋਂ ਨੀਕ (=ਚੰਗਾ), ਆਦਿਕ ਤਤਸਮ ਸ਼ਬਦਾਂ ਤੋਂ ਸਮੇਂ ਦੀ ਚਾਲ ਨਾਲ਼ ਬਣੇ ਸ਼ਬਦ ਹਨ ।

ਭਾਸ਼ਾਵਾਂ ਵਿੱਚ ਕਈ ਸ਼ਬਦ ਸਾਂਝੇ: 

ਖੋਜ ਵਿੱਚ ਦੇਖਿਆ ਗਿਆ ਹੈ ਕਿ ਕਈ ਸ਼ਬਦ ਉਨ੍ਹਾਂ ਹੀ ਅਰਥਾਂ ਵਿੱਚ ਹੋਰ ਭਾਸ਼ਾਵਾਂ ਵਿੱਚ ਸਾਂਝੇ ਵੀ ਬੋਲੇ ਜਾਂਦੇ ਹਨ, ਜੋ ਸੰਬੰਧਤ ਭਾਸ਼ਾਵਾਂ ਦੇ ਵਰਣਨ ਵਿੱਚ ਲਿਖ ਦਿੱਤੇ ਗਏ ਹਨ । ਇਸ ਲੇਖ ਵਿੱਚ ਲੱਭੀਆਂ ਕੁੱਝ ਭਾਸ਼ਾਵਾਂ ਅਤੇ ਇਨ੍ਹਾਂ ਨਾਲ਼ ਸੰਬੰਧਤ ਕੁੱਝ ਸ਼ਬਦਾਂ ਨੂੰ ਬਿਆਨ ਕਰਨ ਦਾ ਹੀ ਜਤਨ ਹੋਇਆ ਹੈ ।

ਸੰਕੇਤਾਂ ਦੀ ਵਰਤੋਂ:

ਕੇਵਲ ਉੱਚਾਰਣ ਪੱਖ ਤੋਂ ਲੋੜ ਅਨੁਸਾਰ ਕੁੱਝ ਭਾਸ਼ਾਵਾਂ ਦੇ ਸ਼ਬਦ ਲਿਖਣ ਵਿੱਚ ਪੈਰ ਬਿੰਦੀਆਂ ਆਦਿਕ ਦੀ ਵਰਤੋਂ ਵੀ ਕੀਤੀ ਗਈ ਹੈ । ਬ੍ਰੈੱਕਟਾਂ ਵਿੱਚ ਦਿੱਤੇ ਅੰਕ, ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਪੰਨੇ ਹਨ । ਮਹਾਨ ਕੋਸ਼ ਲਈ ‘ਮਕੋ’ ਸ਼ਬਦ ਵਰਤਿਆ ਹੈ।: –

  1. ਪੁਰਾਤਨ ਪੰਜਾਬੀ: 

ਸੰਸਕ੍ਰਿਤ ਭਾਸ਼ਾ ਤੋਂ ਸਮੇਂ ਦੀ ਚਾਲ ਨਾਲ਼ ਪ੍ਰਾਕ੍ਰਿਤਾਂ ਬਣੀਆਂ ਅਤੇ ਪ੍ਰਾਕ੍ਰਿਤਾਂ ਤੋਂ ਅਪਭ੍ਰੰਸ਼ਾਂ ਬਣੀਆਂ । ਕਿਹਾ ਜਾਂਦਾ ਹੈ ਕਿ ਪੈਸ਼ਾਚੀ ਪ੍ਰਾਕ੍ਰਿਤ, ਜੋ ਬਾਅਦ ਵਿੱਚ ਅਪਭ੍ਰੰਸ਼ ਵਿੱਚ ਬਦਲ ਗਈ, ਤੋਂ ਪੰਜਾਬੀ ਭਾਸ਼ਾ ਦਾ ਨਿਕਾਸ ਹੋਇਆ । ਸੱਤਵੀਂ ਸਦੀ ਵਿੱਚ ਪੰਜਾਬੀ ਵੀ ਅਪਭ੍ਰੰਸ਼ ਵਿੱਚ ਬਦਲ ਗਈ ਅਤੇ ਦਸਵੀਂ ਸਦੀ ਵਿੱਚ ਸਥਿਰ ਹੋ ਗਈ । ਪੰਜਾਬੀ ਵਿੱਚ ਸੱਭ ਤੋਂ ਪੁਰਾਣੀ ਉਪਲਬਧ ਰਚਨਾ ਨਾਥਾਂ ਜੋਗੀਆਂ ਦੀ ਮੰਨੀ ਜਾਂਦੀ ਹੈ ਜੋ ਨੌਂਵੀਂ ਤੋਂ ਚੌਦਵੀਂ ਸਦੀ ਵਿੱਚ ਹੋਈ ਅਤੇ ਜੋ ਸ਼ਬਦਾਂ ਦੀ ਬਣਤਰ ਅਤੇ ਰੂਪ ਪੱਖੋਂ ਸ਼ੌਰਸ਼ੈਨੀ ਅਪਭ੍ਰੰਸ਼ ਦੇ ਬਹੁਤ ਨੇੜੇ ਹੈ (ਵਿਕੀਪੀਡੀਆ 8 ਸਤੰਬਰ, 2021 ਸੰਸਕਰਣ); ਵੰਨਗੀ ਵਜੋਂ ਕੁੱਝ ਪੰਕਤੀਆਂ ਹਨ-

ਗੋਰਖ ਕਹੈ ਸੁਨਹੁ ਰੇ ਅਵਧੂ ਜਗ ਮੈਂ ਐਸੇ ਰਹਨਾ।

ਆਂਖੇ ਦੇਖਿਬਾ ਕਾਨੇ ਸੁਨਿਬਾ ਮੁਖ ਥੈ ਕਛੂ ਨ ਕਹਨਾ।

ਨਾਥ ਕਹੈ ਤੁਮ ਆਪਾ ਰਾਖੋ  ਹਠ ਕਰਿ ਬਾਦ ਨ ਕਰਨਾ।

ਯਹu ਜਗ ਹੈ ਕਾਂਟੇ ਕੀ ਬਾੜੀ। ਦੇਖਿ ਦ੍ਰਿsਟਿ ਪਗ ਧਰਨਾ। 11 (ਮਕੋ)

ਗੁਰਬਾਣੀ ਵਿੱਚ ਪੁਰਾਤਨ ਪੰਜਾਬੀ ਭਾਸ਼ਾ ਦੇ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ; ਹੁਣ, ਪੁਹਮਿ, ਸੁਰਹੀ, ਪੁਹਪ, ਪੋਹ, ਸੁਹਾਵਾ, ਥੋੜਾ, ਅਸਥਾਨ, ਨੇਹ, ਅਸਨੇਹ, ਅਸਥਲ, ਅਸਥਿਰ, ਅਸਨਾਈ, ਨਾਈ, ਥਣ, ਵੱਥੁ, ਹੱਥ, ਹਾਥੀ, ਜਾਦਮ, ਕਉਲ, ਢੀਠ, ਡੰਡ, ਕਿਥੈ, ਥਾਂ, ਠਾਉ, ਕੁਹਾੜਾ, ਕਾਹਨ, ਸੁਹਾਗ, ਬਹਿਰਾ, ਬਹੁਤ, ਜਲਹਰ, ਪੈਓਹਰੀ, ਬਲਹਰ, ਪੱਥਰ, ਆਥਿ, ਮੈਗਲ, ਕਾਇਰ, ਭੈੇਣ, ਨੈਣ, ਕੋਇਲ, ਰਾਵਲ, ਕੀੜਾ, ਸਚਿਆਰ, ਜੁਆਰੀ, ਕਰਵੱਤ (ਸੰਸਕ੍ਰਿਤ ਕਰਵਤ੍ਰ ਤੋਂ), ਜਮੁਨਾ, ਜਮ, ਉਸੁ (=ਉਸ ਨੂੰ), ਉਨਿ (-ਉਸ ਨੇ), ਅੱਜ, ਦੀਜੈ, ਦਿਚੈ, ਲੀਜੀਐ, ਸੁਣਿ, ਪਸਾਰਿ, ਪਠਾਇ, ਵਿਸਾਰਿ, ਪਾਇ ਕਰੇ (=ਪ੍ਰਾਪਤ ਕਰ ਕੇ), ਤਿਆਗਿ ਕਰੇ, ਖਾਇ ਕੈ, ਸੋਇ ਕੈ, ਹੋਇ ਕੈ, ਤੈ (=ਅਤੇ), ਮਾਰੁ ਮਾਰੁ, ਤ੍ਰਾਹਿ ਤ੍ਰਾਹਿ, ਜੀਹ, ਸੰਤਨ ਕਾ, ਸੰਤਨ ਕੀ, ਭਗਤਨ ਕੀ, ਜੀਅਨ ਕੋ, ਭਗਤਨ ਸੇਤੀ; ਨਿੰਦਕਿ (ਪ੍ਰਾਕ੍ਰਿਤ ਨਿੰਦਕਿਨ ਤੋਂ), ਗਵਾਇਆ, ਭਗਤਹ, ਲੋਗਹ, ਸੰਤਹ, ਕਲਤੁ (ਸੰਸਕ੍ਰਿਤ ਕਲਤ੍ਰ ਤੋਂ), ਪਾਪਿਸਟ, ਛਿਅ, ਖਟ, ਤਿਨਿ, ਚਾਰਿ, ਸਠਿ, ਸਤਰਿ, ਬਹਤਰਿ, ਕੋਟਿ, ਕਰੋੜਿ, ਆਪ (ਸੰ, ‘ਆਤਮਨ’ ਤੋਂ), ਆਪਸੁ (ਸੰ ਆਤਮਨ+ ਸੰ ‘ਸ੍ਵ’ ਤੋਂ); ਗਾਵੈ, ਲਾਗੈ, ਡਰੈ, ਜਰੈ— ਤੀਜਾ ਪੁਰਖ ਵਰਤਮਾਨ ਕਾਲ਼ ਇਕ-ਵਚਨ; ਗਾਵਹਿ, ਗਾਵਨਿ, ਭਾਵਹਿ, ਭਾਵਨਿ— ਤੀਜਾ ਪੁਰਖ ਵਰਤਮਾਨ ਕਾਲ਼ ਬਹੁ-ਵਚਨ ਦੇ ਨਾਸਕੀ ਅੰਤਕ ਸ਼ਬਦ; ਬੁਲਾਵਹਿ, ਰਖਹਿ, ਰਾਖਹਿ, ਕਰਾਵਹਿ, ਸੁਣਾਇਹਿ— ਮੱਧਮ ਪੁਰਖ ਇਕ-ਵਚਨ ਕਿਰਿਆ ਦੇ ਨਾਸਕੀ ਅੰਤਕ ਸ਼ਬਦ; ਆਖਾ, ਜੀਵਾ, ਕਰੀ, ਜਾਈ, ਪੁਕਾਰੀ, ਦਸਾਵਾ, ਚਲਾ— ਪਹਿਲਾ ਪੁਰਖ ਕਿਰਿਆ ਇਕ-ਵਚਨ ਦੇ ਨਾਸਕੀ ਅੰਤਕ ਸ਼ਬਦ; ਮਿਲਹ, ਕਰਹ, ਚਾਲਹ, ਸਲਾਹਹ, ਛੂਟਹ, ਗਾਵਹ, ਸੁਣਹ, ਵਿਗਾੜਹਿ, ਬੋਲਹਿ, ਜਾਣਹਾ, ਪੂਛਹ, ਜਾਨਹ, ਭੂਲਹ, ਖੇਲਹ, ਹੋਵਹਪਹਿਲਾ ਪੁਰਖ ਬਹੁ-ਵਚਨ ਬਿੰਦੀ ਅੰਤਕ ਕਿਰਿਆਵਾਂ ਦੇ ਸ਼ਬਦ ਆਦਿਕ ਅਨੇਕਾਂ ਸ਼ਬਦਾਂ ਦੇ ਦਰਸ਼ਨ ਹੁੰਦੇ ਹਨ।

  1. ਨਵੀਨ ਪੰਜਾਬੀ ਜਾਂ ਆਧਨਿਕ ਪੰਜਾਬੀ ਭਾਸ਼ਾ:

ਹੁਣ ਦੀ ਪੰਜਾਬੀ ਅਤੇ ਗੁਰਬਾਣੀ ਦੀ ਭਾਸ਼ਾ ਵਿੱਚ ਬਹੁਤ ਅੰਤਰ ਆ ਚੁੱਕਾ ਹੈ । ਸ਼ਬਦ-ਜੋੜਾਂ ਦਾ ਲਿਖਣ ਢੰਗ ਬਦਲ ਗਿਆ ਹੈ । ਲਿਖਣ ਢੰਗ ਬਦਲਣ ਨਾਲ਼ ਸ਼ਬਦਾਂ ਨੂੰ ਬੋਲਣ ਵਿੱਚ ਵੀ ਬਹੁਤ ਤਬਦੀਲੀ ਆ ਚੁੱਕੀ ਹੈ । ਹੁਣ ਸਾਧੁ, ਸੰਤੁ, ਸੰਤਿ, ਗੁਰੁ, ਗੁਰਿ, ਮਨੁ, ਮਨਿ, ਮਨੈ, ਮਨਹੁ, ਕਰਹੁ, ਕਰਹਿਂ ਆਦਿਕ ਸ਼ਬਦ ਜੋੜ ਨਹੀਂ ਲਿਖੇ ਜਾਂਦੇ । ਅਜਿਹੇ ਸ਼ਬਦ ਹੁਣ ਸਾਧ, ਸੰਤ, ਗੁਰੂ, ਮਨ, ਮਨੋਂ, ਕਰੋ, ਕਰਦੇ ਆਦਿਕ ਲਿਖੇ ਜਾਂਦੇ ਹਨ ਜਿਨ੍ਹਾਂ ਨਾਲ਼ ਲੋੜ ਅਨੁਸਾਰ ਸੰਬੰਧਕਾਂ ਦੀ ਵਰਤੋਂ ਹੁੰਦੀ ਹੈ । ਗੁਰਬਾਣੀ ਵਿੱਚ ਵੀ ਜਿੱਥੇ ਸੰਬੰਧਕਾਂ ਦੀ ਵਰਤੋਂ ਹੈ, ਓਥੇ ਗੁਰ, ਮਨ, ਸਾਧ, ਸੰਤ ਸ਼ਬਦ ਹੀ ਵਰਤੇ ਗਏ ਹਨ, ਜਿਵੇਂ ਗੁਰ ਕਾ ਬਚਨੁ, ਮਨ ਕਾ ਕਹਿਆ, ਸਾਧ ਕੀ ਸੋਭਾ, ਸੰਤ ਕਾ ਦਰਸੁ ਆਦਿਕ ।

ਹੁਣ ਦੀ ਪੰਜਾਬੀ ਨੂੰ ਮਾਂ ਬੋਲੀ ਵਜੋਂ ਬੋਲਣ ਵਾਲ਼ੇ ਦੁਨੀਆਂ ਵਿੱਚ 113 ਮਿਲੀਅਨ ਦੇ ਲਗਭਗ ਲੋਕ ਹਨ ਜਿਨ੍ਹਾਂ ਵਿੱਚ, ਹੋਰ ਮੁਲਕਾਂ ਤੋਂ ਬਿਨਾਂ, 80.5 ਮਿਲੀਅਨ ਪਾਕਿਸਤਾਨ (ਅੰਕੜੇ 2017 ਦੇ), 31.1 ਮਿਲੀਅਨ ਪੰਜਾਬ (ਅੰਕੜੇ 2011 ਦੇ), 0.5 ਮਿਲੀਅਨ ਕਨੇਡਾ (ਅੰਕੜੇ 2016 ਦੇ), 0.3 ਮਿਲੀਅਨ ਇੰਗਲੈਂਡ (ਅੰਕੜੇ 2011 ਦੇ), 0.3 ਮਿਲੀਅਨ ਅਮਰੀਕਾ (ਅੰਕੜੇ 2017 ਦੇ), 0.1 ਮਿਲੀਅਨ ਅਸਟ੍ਰੇਲੀਆ (ਅੰਕੜੇ 2016 ਦੇ) ਦੇ ਲੋਕ ਸ਼ਾਮਲ ਹਨ । ਅੱਜ ਕੱਲ੍ਹ ਦੀ ਪੰਜਾਬੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ; ਕੁੱਤਾ, ਕੁੱਤੀ, ਦੀਵਾ, ਪਾਠ, ਮੱਤ, ਪਾਣੀ, ਸਵਾਲ, ਜਵਾਬ, ਪੂਰਾ, ਕਦ, ਕਦੇ, ਕਦੋਂ, ਸਿੱਖ, ਸਿੱਖੀ, ਬੈਠ, ਬੈਠਾ, ਬੈਠਣ, ਕੋਠਾ, ਕੋਠੇ, ਲਾਲ, ਰੰਗ, ਮੱਛੀ, ਜਾਲ਼, ਪਰਵਾਰ, ਸੋਨਾ, ਮਾਤਾ, ਪਿਤਾ, ਪਿਉ, ਭੈਣ, ਛੱਡ, ਸ਼ੋਭਾ, ਚਿੱਟੇ, ਕੱਪੜੇ, ਹੋਰ, ਖਾਣਾ, ਧਰਤੀ, ਆਸਰਾ, ਗਲ਼ੀ, ਗੱਲੀਂ, ਮੱਲ, ਮੈਲ਼, ਲੱਖ, ਸਉਂ, ਸੂਰਜ, ਚੰਦ, ਦਿਨ, ਦਿਨੇ, ਰਾਤੀਂ, ਰਾਤਿ, ਸੁਹਾਗਣੀ, ਸੁਹਾਗ, ਨਰਕ, ਸੁਰਗ, ਮਿੱਟੀ, ਪਈ, ਭੰਨ, ਜਾਗੀ, ਜਾਗਿਆ, ਜਵਾਈ, ਬਾਕੀ, ਤੇਰਾ, ਮੇਰਾ, ਸੱਚ, ਝੂਠ, ਚੇਲਾ, ਪਰਧਾਨ, ਭਗਤ, ਕੇਸਰ, ਘਿਅ, ਡਰ, ਕੀਰਤਨ, ਕੀਮਤ, ਹੀਰਾ, ਮੋਤੀ, ਸੰਨ੍ਹ, ਖੇਤ, ਕਿਸਾਨ, ਕਿਰਸਾਨੀ, ਲਾਵੇ, ਸੰਤੋਖ, ਸੁਹਾਗਾ, ਰੱਖਿਆ, ਅਮਲੀ, ਨਾਮ, ਬਲ਼ ਜਾਇ (=ਭਾਵੇਂ ਬਲ਼ ਜਾਇ, 54), ਜਲ਼ ਜਾਇ (=ਭਾਵੇਂ ਜਲ਼ ਜਾਇ, 54) ਆਦਿਕ ।

  1. ਪੱਛਮੀ ਪੰਜਾਬੀ:

‘ਬਹਿਰੰਗ’ ਬੋਲੀਆਂ ਦੇ ‘ਉੱਤਰ-ਪੱਛਮੀ’ ਭਾਗ ਨਾਲ਼ ਪੱਛਮੀ ਪੰਜਾਬੀ ਦਾ ਸੰਬੰਧ ਹੈ । ਇਸ ਭਾਗ ਦੀਆਂ ਬਾਕੀ ਬੋਲੀਆਂ ਹਨ- ਸਿੰਧੀ, ਕਸ਼ਮੀਰੀ ਅਤੇ ਕੋਹਿਸਤਾਨੀ । ਪੱਛਮੀ ਪੰਜਾਬੀ- ਮੁਲਤਾਨ, ਝੰਗ, ਮਿੰਟਗੁਮਰੀ, ਬਹਾਵਲਪੁਰ ਵਿੱਚ ਬੋਲੀ ਜਾਣ ਵਾਲ਼ੀ ਬੋਲੀ ਹੈ । ਗੁਰਬਾਣੀ ਵਿੱਚੋਂ ਇਸ ਬੋਲੀ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਲਧਮੁ (=ਮੈ ਲੱਭਾ), ਡਿਠਮੁ (=ਮੈ ਦੇਖਿਆ), ਡਿਠੋਮਿ, ਢੰਢੋਲਿਮੁ, ਢੁੂਢਿਮੁ, ਦਿਤੀਮੁ(=ਮੈ ਦਿੱਤੀ), ਦਿਸਮੁ (=ਮੈਨੂੰ ਦਿਸਿਆ), ਤਾਰਿਆਮੁ (=ਮੈਨੂੰ ਤਾਰਿਆ)। ਭਰਮਿਓਹਿ (=ਤੂੰ ਭਰਮਿਆਂ), ਜਲਿਓਹੁ, ਡੁਬੋਹੁ (=ਤੂੰ ਡੁੱਬਾ), ਬਧੋਹੁ(=ਤੈਨੂੰ ਬੱਧਾ), ਦਬਿਓਹੁ, ਪਤੀਣੋਹਿ (=ਤੂੰ ਪਤੀਜਿਆ), ਜਾਗਿਓਹਿ (=ਤੂੰ ਜਾਗਿਆ), ਸੁਧੋਸੁ(=ਉਸ ਨੂੰ ਸ਼ੁੱਧ ਕੀਤਾ), ਟਿਕਿਓਨੁ(=ਉਸ ਨੇ ਟਿੱਕਿਆ), ਰਹੀਅਹਿ (=ਤੂੰ ਰਹਿ ਗਈ), ਹੋਈਅਹਿ (=ਤੂੰ ਹੋ ਗਈ), ਰਹੀਏਹਿ (=ਤੂੰ ਰਹੀ), ਮੁਇਓਹਿ (=ਤੂੰ ਮਰਿਆ), ਉਪਾਇਅਨੁ (=ਉਪਾਏ ਹਨ ਉਸ ਨੇ), ਉਪਾਈਅਨੁ (=ਉਪਾਈ ਹੈ ਉਸ ਨੇ), ਕੀਤੀਅਨੁ (ਇਸਤਰੀ-ਲਿੰਗ), ਲਾਇਅਨੁ (ਪੁਲਿੰਗ), ਜੀਵਾਲਿਅਨੁ (ਪੁਲਿੰਗ) ਸਾਜਿਅਨੁ (ਪੁਲਿੰਗ), ਸਾਜੀਅਨੁ (ਇਸਤ੍ਰੀ-ਲਿੰਗ) ਆਦਿਕ ।

4.ਸੰਸਕ੍ਰਿਤ:

ਇਹ ਭਾਰਤ ਦੀ ਸੱਭ ਤੋਂ ਪੁਰਾਤਨ ਭਾਸ਼ਾ ਹੈ ਜਿਸ ਵਿੱਚ ਵੇਦ ਆਦਿਕ ਧਾਰਮਿਕ ਗ੍ਰੰਥ ਲਿਖੇ ਗਏ ਸਨ । ਇਸ ਭਾਸ਼ਾ ਨਾਲ਼ ਸੰਬੰਧਤ ਸ਼ਬਦ ਹਨ, ਜਿਵੇਂ: ਅਸ਼ਟ, ਸ਼ੁਆਨ, ਸ਼੍ਰਵਣ (ਸੁਣਨਾ), ਸ਼ੁਆਨੀ, ਸ਼ਰੀਰ, ਸ਼ੋਭਾ, ਕ੍ਰਿਸ਼ਣ, ਵਿਸ਼ਣੂ, ਧਨਾਸ਼ਰੀ, ਜੈਤਸ਼ਰੀ; ਸ਼੍ਰੀ (=ਰਾਗ, ਸ਼ੋਭਨੀਕ, ਲੱਛਮੀ), ਪਾਸ਼ਾ (=Dice, 474), ਸ਼ਾਰਿ (=ਚੌਪੜ ਦੀ ਖੇਡ ਵਿੱਚ ਨਰਦ, 1403), ਜਸ਼ੋਧਾ, ਪਰਸ਼ੁਰਾਮ, ਸ਼ਿੰਗਾਰੁ, ਸ਼ੀਂਗਾਰੁ, ਜਸ਼ੁ, ਸ਼ੁਧੵਾਖਰ, ਵਿਛੁਰਿਤ, ਅਹੋ (1353-ਵਾਹ!), ਹਸਤ (=ਹੱਥ), ਹਸਤਿ (=ਹਾਥੀ), ਸਾਗਰ, ਕੋਕਿਲ, ਨਯਨ, ਵੀਥੀ (=ਵੀਹੀ), ਭਵਨ, ਨਿਕਟਿ, ਤ੍ਰਿਕੁਟਿ, ਅਵਘਟ, ਅਵਗੁਣ, ਗਰਬੁ, ਪ੍ਰਸਾਦ, ਕਾਗ, ਨਾਮ, ਸੰਪਤਿ, ਘ੍ਰਿਤ, ਸ਼ਤ (=100), ਅੰਮ੍ਰਿਤ, ਆਰਤ (=ਦੁਖੀ, ਮੰਗਤਾ), ਕੁਠਾਰੁ, ਭਗਵੰਤ, ਸ਼ਿਖਾ (=ਚੋਟੀ, ਬੋਦੀ), ਸ਼ਰਣ, ਸ਼ਰਨ, ਸ਼ਰਨਾਈ, ਸ਼ੀਤ (=ਠੰਢ), ਸ਼ੀਤਲ, ਉਸ਼ਨ, ਦੁਸ਼ਟ, ਆਸ਼ਾ, ਨਿਰਾਸ਼ਾ, ਸ਼ਰਣਾਗਤੀ, ਸ਼ਾਸਤ੍ਰ, ਆਸ਼੍ਰਮ, ਦਰਸ਼ਨ, ਦਰਸ਼, ਮਹੇਸ਼, ਈਸ਼ੁਰ, ਜੋਗੀਸ਼ੁਰ, ਲਸਟਿਕਾ (=ਲਾਠੀ), ਰਾਸ਼ਿ (=ਪੂੰਜੀ, 268), ਦ੍ਰਿਸ਼ਟਿ, ਸ੍ਰਿਸ਼ਟਿ, ਬਿਨਾਸ਼, ਅਬਿਨਾਸ਼ੀ, ਜਿਹਬਾ, ਜਿਹਬੇ, ਜਿਹਵਾ, ਜਿਹਵੇ, ਕਲਤ੍ਰ, ਜੋਗ, ਜਗ, ਦਾਨ, ਜੋਗੇਨ, ਦਾਨੇਨ, ਜਗੇਨ, ਸਮਰਣ, ਸਮਰਣੇਨ, ਗਰਬੇਣ, ਭਾਰੇਣ, ਸੰਗੇਣ, ਭਰਮੇਣ, ਮਰਣੇਨ, ਮਿਤ੍ਰੇਖੁ (ਮਿੱਤ੍ਰ ਤੋਂ ਬਹੁ-ਵਚਨ, ਅਧਿਕਰਣ ਕਾਰਕ); ਪ੍ਰਣਵਤਿ, ਭਣਤਿ, ਬਦਤਿ, ਬਿਨਵੰਤਿ— ਕਿਰਿਆ ਤੀਜਾ ਪੁਰਖ ਇਕ-ਵਚਨ ਦੇ /ਤਿ/ ਅੰਤਕ ਸ਼ਬਦ; ਪੜ੍ਹਾਵਸਿ, ਮਾਂਜਸਿ, ਬਿਲੋਵਸਿ, ਜਾਨਸਿ, ਗਰਬਸਿ–(ਮੱਧਮ ਪੁਰਖ ਇਕ-ਵਚਨ ਦੇ /ਸਿ/ ਅੰਤਕ ਸ਼ਬਦ); ਚਿਰਗਟ (=ਪਿੰਜਰਾ), ਚਟਾਰਾ (=ਜਾਲ਼) ਆਦਿਕ ਅਨੇਕਾਂ ਸ਼ਬਦ ਵਰਤੇ ਗਏ ਹਨ।

5.ਪ੍ਰਾਕ੍ਰਿਤ:

ਸੰਸਕ੍ਰਿਤ ਭਾਸ਼ਾ ਤੋਂ, ਸਮੇਂ ਨਾਲ਼ ਇਸ ਵਿੱਚ ਤਬਦੀਲੀ ਹੋਣ ਤੇ ‘ਪ੍ਰਾਕ੍ਰਿਤ’ ਭਾਸ਼ਾ ਬਣੀ । ਇਸ ਪ੍ਰਾਕ੍ਰਿਤ ਭਾਸ਼ਾ ਵਿੱਚਸਹਸਕ੍ਰਿਤੀ ਦੇ ਸ਼ਲੋਕ ਹਨ । ‘ਸਹਸਕ੍ਰਿਤ’ ਸ਼ਬਦ ‘ਸੰਸਕ੍ਰਿਤ’ ਸ਼ਬਦ ਤੋਂ ਹੀ ਬਣਿਆਂ ਹੈ । ਇਸ ਭਾਸ਼ਾ ਨਾਲ਼ ਸੰਬੰਧਤ ਕੁੱਝ ਸ਼ਬਦ ਹਨ, ਜਿਵੇਂ: ਸਹਸਕ੍ਰਿਤੀ, ਸਹਸਾ ਕਿਰਤਾ, ਸੈਸਾਰ, ਜੀਭ, ਸੁਰਭਿ, ਅਵਘੱਟ, ਪਨਘਟ, ਨਾਠੇ, ਬਿਨਠੀ, ਕੈਠੈ, ਕ੍ਰਿਸ਼ਨ, ਕੁਠਾਰ, ਵੀਥੀ/ਬੀਥੀ, ਸਾਧੂ, ਨਖ, ਭੰਡੁ (ਸੰਸਕ੍ਰਿਤ ਭਾਰਯਾ ਤੋਂ), ਭੰਡੈ, ਭੰਡਹੁ, ਭੰਡਿ, ਚਲਿਅਉ, ਕੀਅਉ, ਪੀਅਉ, ਪਰਿਅਉ, ਪਰਸਿਯਉ, ਭਣਉ, ਧਰਿਅਉ, ਪਢਿਅਉ, ਪਰਵਰਿਯਉ, ਦੀਅਉ, ਗਇਅ, ਭਇਅ, ਜਮ, ਜਮੁਨਾ, ਜਦੋਂ, ਅੱਜ, ਸਚੁ, ਕ੍ਰਿਤੁਆ (1354), ਅਹੋ (=ਵਾਹ! 1353), ਭੋ (=ਹੇ! 1353), ਵਿਣੁ, ਪੁਬਿ, ਪਰਾਕਉ, ਸਰ (=ਠੀਕ ਸਮਾਂ, ਸਰ ਅਪਸਰ), ਪਿਰਥਮੀ, ਭਗਵਾਨਏ, ਗੁਰਏ, ਸਤਿਗੁਰਏ, ਗੁਰਦੇਵਏ, ਆਪ (ਸੰ, ‘ਆਤਮਨ’ ਤੋਂ), ਤਨ (=ਨਾਲ਼, 794), ਮਸਟਿ (=ਚੁੱਪ, 803), ਆਦਿਕ ।

  1. ਅਪਭ੍ਰੰਸ਼

ਬਸਇ (=ਬਸਦਾ ਹੈ), ਜਾਣਇ (=ਜਾਣਦਾ ਹੈ), ਹੁਟਇ (=ਹਟਦੀ ਹੈ), ਮਾਣਇ (=ਮਾਣਦਾ ਹੈ); ਡਰਉ (=ਡਰਉਂ, ਮੈਂ ਡਰਦਾ ਹਾਂ), ਜਾਉ, ਖਾਉ, ਮਾਗਉ, ਕਰਉ, ਲਾਗਉ, ਪਾਵਉ, ਤਿਆਗਉ, ਦੇਖਉ, ਜੀਵਉ—ਬਿੰਦੀ ਅੰਤਕ ਕਿਰਿਆਵਾਂ ਇਕ-ਵਚਨ ਵਰਤਮਾਨ ਪਹਿਲਾ ਪੁਰਖ), ਤੀਨ (ਸੰ. ਤ੍ਰੈ ਤੋਂ), ਸਤ (ਸੰ. ਸਪਤ ਤੋਂ) ਆਦਿਕ ।

7 ਹਿੰਦੀ:

ਭਾਰਤ ਵਿੱਚ ਸੰਨ 2011 ਈਸਵੀ ਦੀ ਜਨ ਗਣਨਾ ਅਨੁਸਾਰ 322 ਮਿਲੀਅਨ ਲੋਕਾਂ ਦੀ ਇਹ ਮਾਂ ਬੋਲੀ ਅਤੇ Ethnologue 21st  edition  2018 ਅਨੁਸਾਰ 270 ਮਿਲੀਅਨ ਲੋਕਾਂ ਦੀ ਇਹ ਦੂਜੀ ਭਾਸ਼ਾ ਹੈ । ਭਾਰਤ ਵਿੱਚ ਨੌਂ ਰਾਜਾਂ ਅਤੇ ਤਿੰਨ ਕੇਂਦਰੀ ਸ਼ਾਸਤ ਪ੍ਰਦੇਸ਼ਾਂ ਦੀ ਇਹ ਸਰਕਾਰੀ ਭਾਸ਼ਾ ਹੈ । ਇਸ ਭਾਸ਼ਾ ਵਿੱਚ ਸੰਸਕ੍ਰਿਤ, ਸ਼ੌਰਸੈਨੀ ਪ੍ਰਾਕ੍ਰਿਤ, ਅਰਬੀ, ਫਾਰਸੀ ਵਿੱਚੋਂ ਆਏ ਤਤਸਮ, ਅਰਧ ਤਤਸਮ ਅਤੇ ਤਦਭਵ ਸ਼ਬਦ ਸ਼ਾਮਲ ਹਨ । ਬਹੁਤੇ ਸ਼ਬਦ ਹਿੰਦੀ ਅਤੇ ਪੰਜਾਬੀ ਵਿੱਚ ਸਾਂਝੇ ਵੀ ਹਨ । ਗੁਰਬਾਣੀ ਵਿੱਚ ਵਰਤੇ ਹਿੰਦੀ ਸ਼ਬਦਾਂ ਵਿੱਚੋਂ ਕੁੱਝ ਪ੍ਰਮਾਣ ਹਨ, ਜਿਵੇਂ: ਸੰਯੋਗ, ਸੰਪਤਿ, ਕਪਾਸ, ਸੌਦਾ, ਖੰਡ (=ਹਿੱਸਾ, ਅਵੱਸਥਾ), ਗੰਧ, ਸੰਪੂਰਣ, ਪੂਰਣ, ਜੀਤ, ਭਾਰੀ, ਸ਼ਾਖਾ, ਪਥਾ, ਪ੍ਰਿਅ, ਪਲ, ਪਦਾਰਥ, ਮ੍ਰਿਤ, ਦ੍ਰਿਸ਼ਟਿ, ਸ੍ਰਿਸ਼ਟਿ, ਧਾਰਾ, ਪੰਖ, ਕੀਟ, ਜਿਸ ਕਾ, ਤਿਸ ਕਾ, ਪੜੋਸਣਿ, ਤਟ, ਗਾਂਵ, ਏਕਲ, ਪੱਥਰ, ਬਾਦਲ (=ਬੱਦਲ਼), ਗਤਿ, ਦੂਧ, ਬੀਚ, ਕਾਨ, ਸੇ (=ਤੋਂ), ਕਾ (=ਦਾ), ਕੀ (=ਦੀ), ਕੋ (=ਨੂੰ), ਹਾਥ, ਹਮਾਰੇ, ਕੀਆ (=ਕੀਤਾ), ਲੋਗ, ਅਬ (=ਹੁਣ), ਤਬ, ਜਬ, ਕਬ, ਆਪ, ਸਾਥ (=ਨਾਲ਼), ਐਸਾ, ਜੈਸਾ, ਜੈਸੇ, ਥਾ, ਥੀ, ਥੇ, ਤਰਨਾਪੋ, ਸਿਉ, ਜਾਤੁ ਹੈ, ਭਇਓ, ਆਨਿ, ਨਰ, ਬਾਵਰੇ, ਬਾਵਰਿਆ, ਅਪੁਨੀ, ਇਨ ਮੈ, ਤੁਮ, ਤੋ ਕਉ, ਦੀਓ, ਅਉਧ, ਕਹਿਓ, ਭਾਖਿਓ, ਜਾ ਕੈ, ਤਾਹਿ, ਤਿਹ ਨਰ, ਸੁਨਿ, ਤਾ ਸਿਉ, ਆਦਿਕ । ਨੌਵੇਂ ਗੁਰੂ ਜੀ ਦੇ ਸ਼ਲੋਕਾਂ ਵਿੱਚ ਹਿੰਦੀ ਦੀ ਭਰਪੂਰ ਵਰਤੋਂ ਹੈ ।

  1. ਅ਼ਰਬੀ:

ਇਹ ਭਾਸ਼ਾ ਪਹਿਲੀ ਤੋਂ ਚੌਥੀ ਸਦੀ ਵਿੱਚ ਹੋਂਦ ਵਿੱਚ ਆਈ । ਦੁਨੀਆਂ ਵਿੱਚ ਇਹ ਪੰਜਵੀਂ ਸੱਭ ਤੋਂ ਵੱਧ ਬੋਲੀ ਜਾਣ ਵਾਲ਼ੀ ਭਾਸ਼ਾ ਹੈ । ਯੂਨਾਈਟਿਡ ਅ਼ਰਬ ਦੇਸ਼ਾਂ ਵਿੱਚ ਇਸ ਨੂੰ ਮਾਂ ਬੋਲੀ ਅਤੇ ਦੂਜੀ ਭਾਸ਼ਾ ਵਜੋਂ ਬੋਲਣ ਵਾਲ਼ੇ 422 ਮਿਲੀਅਨ ਦੇ ਲਗਭਗ ਲੋਕ ਹਨ (ਵਿਕੀਪੀਡੀਆ 18 ਅਗੱਸਤ, 2021 ਦਾ ਸੰਸਕਰਣ) ।

ਇਸ ਭਾਸ਼ਾ ਵਿੱਚੋਂ ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਆਏ ਕੁੱਝ ਸ਼ਬਦ ਹਨ, ਜਿਵੇਂ: ਕ਼ੁਦਰਤਿ, ਖ਼ਤ਼ਾ (=ਪਾਪ), ਖ਼ਤ਼ੇ, ਹ਼ਲਾਲ, ਹ਼ਕ਼ੀਨਾ (=ਇੰਦ੍ਰੀਆਂ ਵੱਸ ਕਰ ਕੇ), ਸੁਲਤ਼ਾਨ, ਹ਼ਰਾਮ, ਹ਼ਾਲ, ਹ਼ੁਕਮ, ਹ਼ੁਕਮੀ, ਹਿ਼ਕਮਤਿ, ਕ਼ਲਮ, ਕ਼ਵਾਦੇ (=ਝਗੜਾਲੂ), ਕ਼ੁਰਾਨ, ਖ਼ਸਮ, ਸਾਹਿ਼ਬ, ਸਾਕ਼ਤ਼, ਰਜ਼ਾ, ਰਜ਼ਾਈ, ਰਜ਼ਾਇ, ਕ਼ਾਦਰ, ਕ਼ਦਾ, ਮਲੂਕ (=ਬਾਦਿਸ਼ਾਹ ਲੋਕ), ਮਲੂਕੁ, ਮਲੂਕੀ, ਮਨਸ਼ਾ, ੳ਼ੁਮਰ, ਉਮਰੇ (=ਅਮੀਰ ਦਾ ਬਹੁਵਚਨ), ਤੌ਼ਕ਼, ਸ਼ਾਇ਼ਰ (ਕਵੀ), ਖ਼ਲਕ਼ਤ, ਅ਼ਾਸ਼ਕ਼, ਅ਼ਾਸ਼ਕ਼ੀ, ਇ਼ਸ਼ਕ਼, ਫ਼ਰੀਦ , ਸ਼ਰੀਕ, ਤਸ਼ਵੀਸ਼ (=ਪਰੇਸ਼ਾਨੀ, 345), ਖ਼ਿਰਾਜ (=ਮਸੂਲ, 345), ਖਉਫੁ ; (=ਡਰ, 345), ਜ਼ਵਾਲ (=ਘਾਟਾ,345), ਖ਼ੈਰਿ (=ਸ਼ਾਂਤੀ, 345), ਖ਼ਲਾਸ (=ਮੋਹ ਮਾਇਆ ਤੋਂ ਨਿਰਲੇਪ, 345), ਗ਼ਨੀ (=ਅਮੀਰ, 345), ਮਾਮੂਰ (=ਸੰਤੁਸ਼ਟ, 345), ਵਤਨ (345), ਮਿਹਰਵਾਨੁ, ਮੁਸ਼ਤਾਕ (=ਮੋਹਿਤ), ਜੇਜ਼ੀਆ (=ਮਸੂਲ), ਮੁਸ਼ਕਿ, ਕਰੀਮਾ, ਕਰੀਮ, ਫੀਲ (=ਹਾਥੀ), ਸ਼ੂਮ, ਮਸਕੀਨ, ਗ਼ੁਬਾਰੁ (=ਘੁੱਪ ਹਨ੍ਹੇਰਾ), ਮਜਲਸ, ਮਰਤਬਾ, ਮਿਲਖ, ਸਿਲਕ (=ਰੱਸੀ), ਹ਼ਵਾ (=ਹਿਰਸ), ਗ਼ਾਫ਼ਿਲ, ਬਖ਼ੀਲ, ਬੇਨਜ਼ਰ, ਅਹਵਾਲ, ਆਖ਼ਿਰ, ਤਹ਼ਕ਼ੀਕ਼ (=ਸੱਚਾਈ, 721), ਤਕਬੀਰ (=ਮੁਰਦੇ ਲਈ ਨਮਾਜ਼, 721), ਖ਼ਿਆਲ (721), ਤ਼ਰੀਕ਼ਤ (=ਮਨ ਦੀ ਸ਼ੁੱਧੀ ਦਾ ਢੰਗ), ਬਕ਼ਰੀਦਿ (=ਗਾਂ ਦੀ ਬਲੀ ਦਾ ਦਿਨ, ਜ਼ੁਲਹਿ਼ੱਜ ਮਹੀਨੇ ਦੀ ਦਸਵੀਂ ਤਾਰੀਖ਼), ੲ਼ੀਦ (=ਤਿਓਹਾਰ, ਏਦੁਲਫਿਟਰ ਸਮੇਂ ਰਮਜ਼ਾਨ ਦੇ ਰੋਜ਼ਿਆਂ ਤੋਂ ਪਿੱਛੋਂ ਚੰਦ ਨੂੰ ਦੇਖਣਾ) ਅਵਲਿ (=ਆਰੰਭ ਸਮੇਂ, 1349), ਅਲਹ (1349), ਨੂਰੁ (=ਪ੍ਰਕਾਸ਼, 1349), ਸਿਹਰੁ (=ਜਾਦੂ, 727), ਵਿਦਾ (=ਵਿਦਾਇਗੀ, 551) ਆਦਿਕ ।

  1. ਫਾਰਸੀ

ਚੀਨੀ, ਅੰਗ੍ਰੇਜ਼ੀ, ਫਰਾਂਸੀਸੀ ਆਦਿਕ ਭਾਸ਼ਾਵਾਂ ਵਾਂਗ, ਫਾਰਸੀ ਬਹੁ-ਕੇਂਦਰਿਕ (Pluricentric) ਭਾਸ਼ਾ ਹੈ ਜੋ ਪੱਛਮੀ ਈਰਾਨ ਨਾਲ਼ ਸੰਬੰਧਤ ਹੈ । ਇਹ ਇਰਾਨ, ਅਫ਼ਗਾਨਿਸਤਾਨ ਅਤੇ ਤਾਜਿਕਿਸਤਾਨ ਦੀ ਸਰਕਾਰੀ ਭਾਸ਼ਾ ਹੈ । ਪੂਰਬ ਵਿੱਚ ਮੁਸਲਮਾਨ ਦੇਸ਼ਾਂ ਵਿੱਚ ਅ਼ਰਬੀ ਤੋਂ ਬਾਅਦ ਦੂਜੀ ਸੱਭ ਤੋਂ ਵੱਧ ਲਿਖੇ ਜਾਣ ਵਾਲ਼ੀ ਪ੍ਰਚੱਲਤ ਭਾਸ਼ਾ ਸੀ । ਭਾਰਤ ਵਿੱਚ, ਅੰਗ੍ਰੇਜ਼ਾਂ ਤੋਂ ਪਹਿਲਾਂ, ਇਹ ਉੱਤਰੀ ਭਾਰਤ ਵਿੱਚ ਸਰਕਾਰੀ ਭਾਸ਼ਾ ਰਹੀ ਹੈ । ਅ਼ਰਬੀ ਵਾਂਗ ਇਹ ਵੀ ਬਹੁਤ ਪੁਰਾਤਨ

to be continued ……..

ONE AND ONLY THE ONE CREATOR – ਇੱਕੋ ਇੱਕ ਓਅੰਕਾਰੁ

(Its English version is at the end)

ਗੁਰੂ ਨਾਨਕ ਜੀ ਦੀ ਇੱਕ ਬਾਣੀ  ਦਾ ਨਾਂ ਹੈ “ਓਅੰਕਾਰੁ” ; ਉਸ ਨਾਲ ਜੋ ਦੱਖਣੀ ਲੱਗਿਆ ਹੋਇਆ ਹੈ ਉਹ ਇਹ ਦੱਸਣ ਲਈ ਹੈ ਕਿ ਇਸ ਨੂੰ ਰਾਗ ਰਾਮਕਲੀ ਦੱਖਣੀ ਵਿੱਚ ਗਾਇਆ ਜਾਵੇ | ਓਅੰਕਾਰੁ ਸ੍ਰਬਵਿਆਪਕ ਕਰਤਾਰ ਨੂੰ ਆਖਿਆ ਜਾਂਦਾ ਹੈ  | ਪਉੜੀ ਨੰਬਰ 5 ਅਤੇ 6 ਵਿੱਚ ਗੁਰੂ ਜੀ ਇਸੇ ਨੁਕਤੇ ਨੂੰ ਸਾਫ ਕਰਦੇ ਹਨ ਕਿ ਲੋਕ ਆਖ ਦੇਂਦੇ ਹਨ ਕਿ ਕਰਤਾਰ ਇੱਕ ਹੈ ਪਰ ਆਪਣੇ ਹਉਮੈ ਦੀ ਲਿਪੇਟ ਵਿੱਚ ਅਤੇ ਮਾਇਆ ਵਿੱਚ ਦਿਲਚਸਪੀ ਬਣਾਕੇ , ਉਸ ਕਰਤਾਰ  ਅਤੇ ਉਸ ਦੀ ਆਪਣੀ ਬਣਾਈ ਕੁਦਰਤ ਅਤੇ ਸ੍ਰਿਸ਼ਟੀ  ਵਿਚਲੀ ਇਕਮਿਕਤਾ ਨੂੰ ਸਮਝਣੋਂ ਅਸਮਰੱਥ ਹੁੰਦੇ ਹਨ | ਆਓ ਇਨ੍ਹਾਂ ਪੌੜੀਆਂ ਨੂੰ ਵਿਚਾਰੀਏ :  

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥ {ਪੰਨਾ 930}

ਅਰਥ: (ਉਂਞ ਤਾਂ) ਹਰ ਕੋਈ ਆਖਦਾ ਹੈ ਕਿ ਇਕ ਪਰਮਾਤਮਾ ਹੀ ਪਰਮਾਤਮਾ ਹੈ, ਪਰ ਜਿਸ ਮਨ ਉਤੇ ਪਰਮਾਤਮਾ ਦਾ ਨਾਮ ਲਿਖਣਾ ਹੈ, ਉਸ ਉਤੇ ਹਉਮੈ ਅਹੰਕਾਰ ਜ਼ੋਰ ਪਾਈ ਰੱਖਦਾ ਹੈ। ਜੇ ਮਨੁੱਖ (ਹਉਮੈ ਅਹੰਕਾਰ ਦਾ ਸਾਇਆ ਦੂਰ ਕਰ ਕੇ) ਆਪਣੇ ਹਿਰਦੇ ਵਿਚ ਅਤੇ ਸਾਰੀ ਸ੍ਰਿਸ਼ਟੀ ਵਿਚ ਇਕ ਪਰਮਾਤਮਾ ਨੂੰ ਪਛਾਣ ਲਏ, ਤਾਂ ਇਸ ਤਰ੍ਹਾਂ ਉਸ ਨੂੰ ਪਰਮਾਤਮਾ ਦੇ ਅਸਥਾਨ ਦੀ ਸਿੰਞਾਣ ਆ ਜਾਂਦੀ ਹੈ।

              (ਹੇ ਪਾਂਡੇ!) ਪਰਮਾਤਮਾ (ਤੇਰੇ) ਨੇੜੇ (ਭਾਵ, ਹਿਰਦੇ ਵਿਚ ਵੱਸ ਰਿਹਾ) ਹੈ, ਉਸ ਨੂੰ (ਆਪਣੇ ਤੋਂ ਦੂਰ ਨਾਹ ਸਮਝ, ਇਕ ਪਰਮਾਤਮਾ ਹੀ ਸਾਰੀ ਸ੍ਰਿਸ਼ਟੀ ਵਿਚ ਮੌਜੂਦ ਹੈ। ਹੇ ਨਾਨਕ! ਇਕ ਸਰਬ-ਵਿਆਪਕ ਪਰਮਾਤਮਾ ਹੀ (ਹਰ ਥਾਂ) ਸਮਾਇਆ ਹੋਇਆ ਹੈ, ਉਸ ਤੋਂ ਬਿਨਾ ਕੋਈ ਹੋਰ ਦੂਜਾ ਨਹੀਂ ਹੈ ।5। (ਡਾਕਟਰ ਸਾਹਿਬ ਸਿੰਘ )

                ਹਉਮੈ ਕੀ ਕਰਦਾ ਹੈ? ਉਹ ਆਪਣੀ ਹੋਂਦ ਵਿੱਚ ਆਪਣੇ ਤੋਂ ਬਿਨਾਂ ਕਿਸੇ ਵੀ ਹੋਰ ਨੂੰ ਕਰਤਾਰ ਦਾ ਹਿੱਸਾ ਮੰਨਣੋਂ ਰੋਕਦਾ ਹੈ  ਕਿਉਂਕਿ ਦੂਸਰੇ ਦਾ ਹਉਮੈ ਵੀ ਇਹੋ ਕੰਮ ਕਰਦਾ ਹੈ | ਇਹ ਵਤੀਰਾ ਵੰਡੀਆਂ ਪਾਉਂਦਾ, ਪਰਸਪਰ ਵਿਰੋਧ ਦਾ ਕਾਰਨ ਬਣਦਾ ਹੈ ਅਤੇ ਮੇਰ ਤੇਰ ਦੇ ਬੀਜ ਬੀਜਦਾ ਹੈ | ਜੇ ਇਸ ਹਉਮੈ ਤੋਂ ਛੁਟਕਾਰਾ ਮਿਲੇ, ਤਦ ਮਨੁੱਖ ਕਰਤਾਰ ਤੋਂ ਬਿਨਾਂ  ਹੋਰ ਦੀ ਹੋਂਦ ਹੀ ਨਹੀਂ ਮੰਨਦਾ !

             ਅੱਗੇ ਗੁਰੂ ਜੀ ਦੱਸਦੇ ਹਨ ਕਿ ਇਹ ਇੱਕੋ ਕਰਤਾਰ ਦਾ ਸੰਕਲਪ ਹਉਮੈ ਰਹਿਣ ਹੀ ਨਹੀਂ ਦੇੰਦਾ ਪਰ ਇੱਕ ਝੂਠ ਫੈਲਾਇਆ ਜਾਂਦਾ ਹੈ ਕਿ ਇਨ੍ਹਾਂ ਦਾ ਕਰਤਾ ਹੋਰ ਹੈ ਅਤੇ ਉਨ੍ਹਾਂ ਦਾ ਹੋਰ ਜਦੋਂ ਕਿ ਉਹ ਇੱਕ ਹੀ ਹੈ | ਮਾਇਆ ਖਿੱਚਦੀ ਹੈ ਅਤੇ ਇਸ ਦੀ ਖਿੱਚ ਵਿੱਚ ਫਸੇ ਪ੍ਰਾਣੀ ਕਰਤਾਰ ਦੀ ਇਕਮੁਕਤਾ ਨੂੰ ਪਹਿਚਾਣ ਹੀ ਨਹੀਂ ਪਾਉਂਦੇ | ਹੇਠਲੀ ਪਉੜੀ ਵਿੱਚ ਗੁਰੂ ਜੀ ਇਸ ਹਉਮੈ ਦੀ ਖੇਡ ਵਿੱਚ ਭਾਗਦਾਰੀ ਕਰਨ ਵਾਲੀਆਂ ਬਿਰਤੀਆਂ  ਨੂੰ ਬਿਆਨਦੇ ਹਨ :

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥ {ਪੰਨਾ 930}

ਅਰਥ: (ਹੇ ਪਾਂਡੇ!) ਭਾਵੇਂ ਕਰਤਾਰ ਮੇਰੇ ਅੰਦਰ ਹੀ ਵੱਸ ਰਿਹਾ ਹੈ (ਜਦ ਤਕ ਮੇਰੇ ਅੰਦਰ ਹਉਮੈ ਅਹੰਕਾਰ ਹੈ) ਮੈਂ ਉਸ ਨੂੰ ਆਪਣੇ ਮਨ ਵਿਚ ਵਸਾ ਨਹੀਂ ਸਕਦਾ, (ਜਦ ਤਕ ਮਨ ਵਿਚ ਹਉਮੈ ਹੈ ਤਦ ਤਕ ਉਹ ਕਰਤਾਰ) ਮਨ ਵਿਚ ਵਸਾਇਆ ਨਹੀਂ ਜਾ ਸਕਦਾ, ਉਸ ਦੀ ਵਡਿਆਈ ਦੀ ਕਦਰ ਪਾਈ ਨਹੀਂ ਜਾ ਸਕਦੀ।

             ਮਾਇਆ ਦੇ ਮਤਵਾਲੇ ਜੀਵ ਨੂੰ (ਜਦ ਤਕ) ਝੂਠ ਨੇ ਠਗ-ਬੂਟੀ ਚਮੋੜੀ ਹੋਈ ਹੈ, (ਜਦ ਤਕ ਜੀਵ) ਚਸਕੇ ਵਿਚ ਲਾਲਚ ਵਿਚ ਤੇ ਪਰਾਈ ਮੁਥਾਜੀ ਵਿਚ ਖ਼ੁਆਰ ਹੋ ਰਿਹਾ ਹੈ, ਤਦ ਤਕ ਹਰ ਵੇਲੇ ਇਸ ਨੂੰ ਹਾਹੁਕਾ ਹੀ ਹਾਹੁਕਾ ਹੈ। (ਡਾਕਟਰ ਸਾਹਿਬ ਸਿੰਘ )

          ਉਹ ਬਿਰਤੀਆਂ ਜੋ ਹਉਮੈ ਨਾਲ ਚਲਦੀਆਂ ਹਨ, ਉਹ ਹਨ ਚਸਕੇ, ਲੋਭ ਅਤੇ ਹੋਰਾਂ ਦੀ ਮੁਥਾਜੀ ਜਿਸ ਹੇਠ ਆਕੇ ਇਨਸਾਨ ਗਲਤ ਕੰਮਾਂ ਦਾ ਸਾਂਝੀਵਾਲ ਬਣ ਜਾਂਦਾ ਹੈ | ਇਨ੍ਹਾਂ ਸਭ ਵੱਲੋਂ ਜਦੋਂ ਮਨੁੱਖ ਚੇਤੰਨ ਹੋਕੇ ਇੱਕ ਕਰਤਾਰ ਨਾਲ ਸਾਂਝ ਪਾਉਂਦਾ ਹੈ, ਤਦ ਉਹ ਉਸ ਦੀ ਸਿਫਤ ਵਿੱਚ ਪੈਕੇ ਉਸ ਵਿੱਚ ਲੀਨ ਹੁੰਦਾ ਹੈ | ਇਹ ਹੈ ਕੰਮ ਗੁਰੂ ਦੇ ਨਾਲ ਜੁੜੇ ਲੋਕਾਂ ਦਾ ਜਿਨ੍ਹਾਂ ਨੂੰ ਗੁਰਮੁਖ ਆਖਿਆ ਜਾਂਦਾ ਹੈ | ਜਦੋਂ ਤੀਕ  ਮਨ ਵਿੱਚ ਹਾਉਮੈ ਹੈ , ਵਿਰੋਧ ਹੈ , ਚਸਕੇ ਹਨ , ਲਾਲਚ ਹੈ ਅਤੇ ਲੋਕਾਂ ਦੀ ਮੁਥਾਜੀ ਹੈ , ਓਦੋਂ ਤੀਕ ਕਰਤਾਰ ਤੋਂ ਦੂਰੀ ਬਣੀ ਰਹਿੰਦੀ ਹੈ !

ਸ਼ੁਭ ਇੱਛਾਵਾਂ,

ਗੁਰਦੀਪ  ਸਿੰਘ

 

ONE AND ONLY THE ONE CREATOR

There is a bani named “Onkaar” by Guru Nanak compiled in Sri Guru Granth Sahib; with it the word “Dakhni” is added to instruct us that this bani should be sung in the measure ‘Ramkli Dakhni’. Onkar means the universal Creator who is omnipresent. In the stanza number 5 and 6, the Guru makes it clear why people believe Onkaar to be one but don’t realize this fact. He says that being enveloped in ego and the Maya interests, they fail to realize the oneness of the Creator and His creation. Let us ponder over these stanzas:

ਏਕੋ ਏਕੁ ਕਹੈ ਸਭੁ ਕੋਈ ਹਉਮੈ ਗਰਬੁ ਵਿਆਪੈ ॥

ਅੰਤਰਿ ਬਾਹਰਿ ਏਕੁ ਪਛਾਣੈ ਇਉ ਘਰੁ ਮਹਲੁ ਸਿਞਾਪੈ ॥

ਪ੍ਰਭੁ ਨੇੜੈ ਹਰਿ ਦੂਰਿ ਨ ਜਾਣਹੁ ਏਕੋ ਸ੍ਰਿਸਟਿ ਸਬਾਈ ॥

ਏਕੰਕਾਰੁ ਅਵਰੁ ਨਹੀ ਦੂਜਾ ਨਾਨਕ ਏਕੁ ਸਮਾਈ ॥੫॥

Ėko ek kahai sabẖ ko-ī ha-umai garab vi-āpai.

Anṯar bāhar ek pacẖẖāṇai i-o gẖar mahal siñāpai.

Parabẖ neṛai har ḏūr na jāṇhu eko sarisat sabā-ī.

Ėkankār avar nahī ḏūjā Nānak ek samā-ī. ||5||

In essence: All people say Ekankar is but one; however, they are engrossed in conceit (Actually they need His name); (In fact) if one realizes that Ekankar is the same who pervades in and out, one can find His abode within; He is very close; do not consider Him away as He pervades the entire world. Oh Nanak! There is none other than “Ekankar”, who is present everywhere.

             Intention must be focused on seeing Him pervading all over. That which is stopping the people from seeing one is their ego and the lies programmed in their brains to indulge in the Maya pursuits. The Guru makes it clear further:

ਇਸੁ ਕਰਤੇ ਕਉ ਕਿਉ ਗਹਿ ਰਾਖਉ ਅਫਰਿਓ ਤੁਲਿਓ ਨ ਜਾਈ ॥

ਮਾਇਆ ਕੇ ਦੇਵਾਨੇ ਪ੍ਰਾਣੀ ਝੂਠਿ ਠਗਉਰੀ ਪਾਈ ॥

ਲਬਿ ਲੋਭਿ ਮੁਹਤਾਜਿ ਵਿਗੂਤੇ ਇਬ ਤਬ ਫਿਰਿ ਪਛੁਤਾਈ ॥

ਏਕੁ ਸਰੇਵੈ ਤਾ ਗਤਿ ਮਿਤਿ ਪਾਵੈ ਆਵਣੁ ਜਾਣੁ ਰਹਾਈ ॥੬॥

Is karṯe ka-o ki-o gėh rākẖa-o afri-o ṯuli-o na jā-ī.

Mā-i-ā ke ḏevāne parāṇī jẖūṯẖ ṯẖag-urī pā-ī.

Lab lobẖ muhṯāj vigūṯe ib ṯab fir pacẖẖuṯā-ī.

Ėk sarevai ṯā gaṯ miṯ pāvai āvaṇ jāṇ rahā-ī. ||6||

In essence: How I can hold on to Akalpurakh (who resides within and who is very close)? He is unpretending and immeasurable. (Why He cannot be kept in the heart?) The mortal is crazy for Maya, and its false attraction keeps him in control; his dependency on greed and avarice remains active; in the end, he will repent. If he serves only Akalpurakh, he can understand and value Him; he can end his coming and going

 

               The inclinations that are guided by the ego are various tastes, interests and greed and in their pursuit, one remains ready to be obliged to those who are into crimes and corruption; however, when one, by being aware of these ills, gets imbued with the Creator, one remains involved in the Creator’s praise.  Those people who obey the Guru are known as “Gurmukh’. As long as the people harbour ego, their inclinations are towards various tastes, greed and subordination of others to grind their axe, they keep themselves away from the universal Creator.

Wishes!

Gurdeep Singh

www.gursoch.com

Thus Speaks Guru Nanak Ji – ਗੁਰੂ ਨਾਨਕ ਜੀ ਦੇ ਪ੍ਰਬੱਚਨ

(Its English version is at the end)

 

ਸਲੋਕ ਵਾਰਾਂ  ਤੋਂ ਵਧੀਕ ਵਿੱਚ 4 ਸਲੋਕਾਂ ਨੂੰ  ਅੱਜ ਇਸ ਲੇਖ ਵਿੱਚ ਵਿਚਾਰਿਆ ਜਾਏਗਾ , ਜਿਨ੍ਹਾਂ ਵਿੱਚ ਗੁਰੂ ਨਾਨਕ ਜੀ ਨੇ ਕਿੰਤੂ-ਭਰੀ  ਜ਼ਿੰਦਗੀ ਬਾਰੇ ਦੱਸਦਿਆਂ ਆਖਿਆ ਕਿ ਜ਼ਿੰਦਗੀ ਨੂੰ ਚੰਗੀ ਸੰਗਤ ਦੀ ਲੋੜ ਹੈ, ਫੇਰ ਇਸ ਜਨਮ ਲੈਣ ਦੇ ਮਕਸਦ ਵੱਲ ਇਸ਼ਾਰਾ ਕਰਕੇ ਉਨ੍ਹਾਂ ਨੇ ਭਗਤੀ ਦਾ ਇੱਕ ਰਾਹ ਦੱਸਿਆ ਹੈ | ਉਸ ਰਾਹ ਉੱਤੇ ਚੱਲਦਿਆਂ ਮਨੁੱਖ ਭੜਕਣਾ ਭਰੀ ਭੀੜ ਵਿੱਚੋਂ ਬਹਿਰ ਨਿਕਲ ਆਉਂਦਾ ਹੈ | ਜੋ ਗੁਰੂ ਸ਼ਰਧਾਲੂ ਗੁਰਾਂ ਦੇ ਦੱਸੇ ਰਾਹ ‘ਤੇ ਤੁਰਨੋਂ ਝਿਜਕਦੇ ਹਨ, ਉਹ ਹਉਮੈ ਦੀ ਭੇਂਟ ਚੜ੍ਹੇ ਰਹਿੰਦੇ ਹਨ; ਆਓ ਸਲੋਕਾਂ ਨੂੰ ਵੀਚਾਰੀਏ :

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥

ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥ {ਪੰਨਾ 1411}

ਅਰਥ: ਹੇ ਭਾਈ ! (ਵਿਕਾਰਾਂ ਦੀ ਕਾਲਖ ਨਾਲ) ਕਾਲੇ ਹੋਏ ਮਨ ਵਾਲਾ ਮਨੁੱਖ (ਵਿਕਾਰਾਂ ਦੇ) ਕੱਲਰ ਦੀ ਛੱਪੜੀ ਵਿਚ ਬੜੇ ਸ਼ੌਕ ਨਾਲ ਇਸ਼ਨਾਨ ਕਰਦਾ ਰਹਿੰਦਾ ਹੈ (ਇਸ ਕਰਕੇ ਉਸ ਦਾ) ਮਨ (ਉਸ ਦਾ) ਤਨ ਵਿਕਾਰਾਂ (ਦੀ ਮੈਲ) ਨਾਲ ਮੈਲਾ ਹੋਇਆ ਰਹਿੰਦਾ ਹੈ (ਜਿਵੇਂ ਕਾਂ ਦੀ) ਚੁੰਝ ਗੰਦ ਨਾਲ ਹੀ ਭਰੀ ਰਹਿੰਦੀ ਹੈ (ਤਿਵੇਂ ਵਿਕਾਰੀ ਮਨੁੱਖ ਦਾ ਮੂੰਹ ਭੀ ਨਿੰਦਾ ਆਦਿਕ ਗੰਦ ਨਾਲ ਹੀ ਭਰਿਆ ਰਹਿੰਦਾ ਹੈ) । ਹੇ ਭਾਈ! ਭੈੜੇ ਪੰਛੀ ਕਾਵਾਂ ਦੀ ਸੰਗਤਿ ਵਿਚ (ਵਿਕਾਰੀ ਬੰਦਿਆਂ ਦੀ ਸੁਹਬਤ ਵਿਚ ਪਰਮਾਤਮਾ ਦੀ ਅੰਸ਼ ਜੀਵ-) ਹੰਸ ਨੇ (ਗੁਰੂ-) ਸਰੋਵਰ (ਦੀ ਕਦਰ) ਨਾਹ ਸਮਝੀ। ਹੇ ਭਾਈ ! ਪਰਮਾਤਮਾ ਨਾਲੋਂ ਟੁੱਟੇ ਹੋਏ ਮਨੁੱਖਾਂ ਨਾਲ ਜੋੜੀ ਹੋਈ ਪ੍ਰੀਤ ਇਹੋ ਜਿਹੀ ਹੀ ਹੁੰਦੀ ਹੈ । ਹੇ ਆਤਮਕ ਜੀਵਨ ਦੀ ਸੂਝ ਹਾਸਲ ਕਰਨ ਦੇ ਚਾਹਵਾਨ ਮਨੁੱਖ! ਪਰਮਾਤਮਾ ਦੇ ਪ੍ਰੇਮ ਵਿਚ ਟਿਕ ਕੇ (ਜੀਵਨ-ਰਾਹ ਨੂੰ) ਸਮਝ। ਸਾਧ ਸੰਗਤਿ ਵਿਚ ਟਿਕ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਿਆ ਕਰ, ਗੁਰੂ ਦੇ ਸਨਮੁਖ ਰੱਖਣ ਵਾਲੇ ਕਰਮ ਕਮਾਇਆ ਕਰ = ਇਹੀ ਹੈ ਪਵਿੱਤਰ ਇਸ਼ਨਾਨ। ਹੇ ਨਾਨਕ! ਗੁਰੂ ਹੀ ਤੀਰਥ ਹੈ ਗੁਰੂ ਹੀ ਦਰੀਆਉ ਹੈ (ਗੁਰੂ ਵਿਚ ਚੁੱਭੀ ਲਾਈ ਰੱਖਣੀ ਹੀ ਪਵਿੱਤਰ ਇਸ਼ਨਾਨ ਹੈ) ।10।

ਤਿੰਨ ਗੱਲਾਂ ਵਿਚਾਰਨ ਵਾਲੀਆਂ ਹਨ |

1. ਗਲਤ ਸੰਗਤ ਨੂੰ ਛੱਡਣਾ ਭਾਵ ਜੋ ਧੋਖਿਆਂ , ਸ਼ੋਸ਼ਣ ਜਾਂ ਮਾਇਆ ਨੂੰ ਪਿਆਰਨ ਵਾਲਿਆਂ ਦੀ, ਮਤਲਬ ਉਨ੍ਹਾਂ ਨਾਲ ਨੇੜਤਾ ਨਹੀਂ ਰੱਖਣੀ |

2. ਦੂਸਰਾ ਕਰਤਾਰ ਦੇ ਸੱਚੇ ਪਿਆਰਿਆਂ ਵਿੱਚ ਬੈਠਕੇ (ਚੰਗੀ ਸੰਗਤ) ਉਸ ਦੀ ਸਿਫਤ ਕਰਨੀ |

3. ਤੀਰਥਾਂ ਉੱਤੇ ਨਹਾਉਣ ਦੀ ਥਾਂ ਗੁਰੂ ਦੀ ਸਿੱਖਿਆ ਨਾਲ ਆਪਣੀ ਅੰਦਰਲੇ ਵਿਕਾਰਾਂ ਨੂੰ ਧੋਣਾ; ਉਹ ਵਿਕਾਰ ਹਨ ਕਾਮ ਵਿੱਚ ਗੜੁਚ ਹੋਣਾ , ਲਾਲਚ, ਧੋਖਾ ਅਤੇ ਮਾਇਆ ਨਾਲ ਪਿਆਰ  ਰੱਖਣਾ |

               ਅਗਲੇ ਸਲੋਕ ਵਿੱਚ ਦੱਸਦੇ ਹਨ ਕਿ ਮਨ ਦੀ ਸਫਾਈ ਬਹੁਤ ਜਰੂਰੀ ਹੈ; ਜੇ ਮਨ ਹੀ ਦੂਸਰੇ ਪਿਆਰ ਵਿੱਚ ਗਲਤਾਨ ਹੈ, ਤਦ ਸੰਗਤ ਵਿੱਚ ਬੈਠਕੇ ਕਰਤਾਰ ਜੀ ਦਾ ਨਾਮ ਲੈਣਾ  ਵੀ ਅਜਾਈਂ ਚਲਿਆ  ਜਾਂਦਾ ਹੈ ਕਿਉਂਕਿ ਜਤ, ਸਤ, ਸੰਤੋਖ ਅਤੇ ਦਇਆ  ਮਨ ਵਿੱਚ ਰੱਖਣ ਨਾਲ ਮਾਇਆ ਨਾਲ ਪਿਆਰ ਘੱਟਦਾ  ਜਾਂਦਾ ਹੈ | ਇੰਝ ਤਰ੍ਹਾਂ ਦੀ ਬਿਰਤੀ ਨਾਲ ਹਉਮੈ ਦੀ ਹੋਂਦ ਮੁਕਦੀ ਚਲੇ ਜਾਂਦੀ  ਹੈ | ਤਦੇ ਗੁਰੂ ਜੀ ਆਖਦੇ ਹਨ ਕਿ  ਹਉਮੈ ਨੂੰ ਮਾਰਕੇ ਕਰਤਾਰ ਦੀ ਸਿਫਤ ਵਿੱਚ ਲੱਗਣਾ ਚਾਹੀਦਾ ਹੈ |

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥ ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥ {ਪੰਨਾ 1411}

ਅਰਥ: ਹੇ ਭਾਈ ! ਜਦ ਤਕ (ਮਨੁੱਖ ਦੇ ਹਿਰਦੇ ਵਿਚ) ਪਰਮਾਤਮਾ ਦੀ ਭਗਤੀ ਨਹੀਂ, ਪਰਮਾਤਮਾ ਦਾ ਪ੍ਰੇਮ ਨਹੀਂ, ਤਦ ਤਕ ਉਸ ਦੇ ਮਨੁੱਖਾ ਜਨਮ ਹਾਸਲ ਕੀਤੇ ਦਾ ਕੋਈ ਭੀ ਲਾਭ ਨਹੀਂ। ਜਦ ਤਕ (ਮਨੁੱਖ ਦੇ) ਮਨ ਵਿਚ ਪਰਮਾਤਮਾ ਤੋਂ ਬਿਨਾ ਹੋਰ ਹੋਰ ਮੋਹ ਪਿਆਰ ਵੱਸਦਾ ਹੈ, ਤਦ ਤਕ ਉਸ ਦਾ ਪਹਿਨਿਆ (ਕੀਮਤੀ ਕੱਪੜਾ ਉਸ ਦਾ) ਖਾਧਾ ਹੋਇਆ (ਕੀਮਤੀ ਭੋਜਨ ਸਭ) ਵਿਅਰਥ ਜਾਂਦਾ ਹੈ ਕਿਉਂਕਿ ਉਹ) ਨਾਸਵੰਤ ਜਗਤ ਨੂੰ ਹੀ ਤੱਕ ਵਿਚ ਰੱਖਦਾ ਹੈ, ਨਾਸਵੰਤ ਜਗਤ ਨੂੰ ਹੀ ਕੰਨਾਂ ਵਿਚ ਵਸਾਈ ਰੱਖਦਾ ਹੈ, ਨਾਸਵੰਤ ਜਗਤ ਦੀਆਂ ਗੱਲਾਂ ਹੀ ਮੂੰਹ ਨਾਲ ਕਰਦਾ ਰਹਿੰਦਾ ਹੈ ।

                   ਹੇ ਨਾਨਕ ! ਤੂੰ (ਸਦਾ ਪਰਮਾਤਮਾ ਦੀ) ਸਿਫ਼ਤਿ-ਸਾਲਾਹ ਕਰਦਾ ਰਹੁ। (ਸਿਫ਼ਤਿ-ਸਾਲਾਹ ਨੂੰ ਭੁਲਾ ਕੇ) ਹੋਰ (ਸਾਰਾ ਉੱਦਮ) ਹਉਮੈ ਦੇ ਕਾਰਨ ਜਨਮ ਮਰਨ ਦਾ ਗੇੜ ਬਣਾਈ ਰੱਖਦਾ ਹੈ।11।

               ਸਲੋਕ ਨੰਬਰ 12 ਵਿੱਚ, ਗੁਰੂ ਜੀ ਆਖ ਰਹੇ ਹਨ ਕਿ ਅਜਿਹੇ ਲੋਕ ਜੋ ਮਨ ਦੇ ਵਿਕਾਰ ਦੂਰ ਕਰਕੇ, ਮਾਇਆ ਦਾ ਮੋਹ ਤਿਆਗਕੇ ਕਰਤਾਰ ਦੀ ਸਿਫਤ ਵਿੱਚ ਮਗਨ ਹੁੰਦੇ ਹਨ, ਉਹ ਬਹੁਤ ਘੱਟ ਹਨ ਇਸ ਲਈ ਆਲੇ ਦੁਆਲੇ ਮਨਮੁਖਾਂ ਦਾ ਹੀ ਪਹਿਰਾ ਹੈ, ਇਸ ਲਈ ਆਪਣੇ ਆਪ ਨੂੰ ਸੁਧਾਰ ਲੈਣਾ ਵੀ ਬਹੁਤ ਵੱਡੀ ਪ੍ਰਾਪਤੀ ਹੈ !

ਅਗਲਾ ਸਲੋਕ ਹੈ :

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ {ਪੰਨਾ 1411}

ਅਰਥ: ਹੇ ਭਾਈ! (ਪਰਮਾਤਮਾ ਦੀ ਸਿਫ਼ਤਿ-ਸਾਲਾਹ ਕਰਨ ਵਾਲੇ ਮਨੁੱਖ) ਕੋਈ ਵਿਰਲੇ ਵਿਰਲੇ ਹਨ, ਬਹੁਤੇ ਨਹੀਂ ਹਨ। (ਆਮ ਤੌਰ ਤੇ) ਜਗਤ ਵਿਖਾਵੇ ਦੇ ਕੰਮ ਹੀ (ਕਰਦਾ ਰਹਿੰਦਾ ਹੈ, ਆਤਮਕ ਜੀਵਨ ਨੂੰ) ਨੀਵਾਂ ਕਰਨ ਵਾਲਾ ਬੋਲ ਹੀ (ਬੋਲਦਾ ਰਹਿੰਦਾ ਹੈ) ।12।

                    ਮਤਲਬ ਕਰਤਾਰ ਭਗਤਿ ਵਿਖਾਵਿਆਂ ਨਾਲ ਨਹੀਂ ਹੁੰਦੀ ਅਤੇ ਨਾ ਹੀ ਮਾਇਆ ਦੇ ਚਿੱਕੜ ਵਿੱਚ ਇੱਕ ਪੈਰ ਰੱਖਦਿਆਂ ਹੁੰਦੀ ਹੈ, ਇਸ ਕਰਕੇ ਸੰਸਾਰ ਵਿੱਚ ਉਸ ਕਰਤਾਰ ਦੇ ਭਗਤ ਵਿਰਲੇ ਹਨ; ਅਗਲੇ  ਸਲੋਕ ਵਿੱਚ ਗੁਰੂ ਜੀ ਉਨ੍ਹਾਂ ਗੁਰਮੁਖਾਂ ਦੀ ਗੱਲ ਕਰਦੇ ਹਨ ਜੋ ਸਿਰਫ਼ ਉਸੇ ਕਰਤਾਰ ਦੇ ਹੋ ਗਏ :

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥ ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥ ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ {ਪੰਨਾ 1411}

ਅਰਥ: ਹੇ ਨਾਨਕ ! (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦੀ ਚੋਟ) ਲੱਗਦੀ ਹੈ (ਉਹ ਮਨੁੱਖ) ਤੁਰਤ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦੇ ਅੰਦਰੋਂ ਸੁਆਰਥ ਖ਼ਤਮ ਹੋ ਜਾਂਦਾ ਹੈ) , (ਉਸ ਦੇ ਅੰਦਰ ਸੁਆਰਥ ਦੇ) ਜੀਵਨ ਦਾ ਜ਼ੋਰ ਨਹੀਂ ਰਹਿ ਜਾਂਦਾ। ਹੇ ਭਾਈ! ਜਿਹੜਾ ਮਨੁੱਖ (ਪ੍ਰਭੂ-ਚਰਨਾਂ ਦੀ ਪ੍ਰੀਤ ਦੀ) ਚੋਟ ਨਾਲ ਆਪਾ-ਭਾਵ ਵਲੋਂ ਮਰ ਜਾਂਦਾ ਹੈ (ਉਸ ਦਾ ਜੀਵਨ ਪ੍ਰਭੂ-ਦਰ ਤੇ ਕਬੂਲ ਹੋ ਜਾਂਦਾ ਹੈ) ਉਹੀ ਲੱਗੀ ਹੋਈ ਚੋਟ (ਪ੍ਰਭੂ-ਦਰ ਤੇ) ਪਰਵਾਨ ਹੁੰਦੀ ਹੈ। ਪਰ ਹੇ ਭਾਈ ! (ਇਹ ਪ੍ਰੇਮ ਦੀ ਚੋਟ) ਉਸ ਮਨੁੱਖ ਨੂੰ ਹੀ ਲੱਗਦੀ ਹੈ ਜਿਸ ਨੂੰ (ਪਰਮਾਤਮਾ ਆਪ) ਲਾਂਦਾ ਹੈ (ਜਦੋਂ ਇਹ ਚੋਟ ਪਰਮਾਤਮਾ ਵਲੋਂ ਲੱਗਦੀ ਹੈ) ਤਦੋਂ ਹੀ ਇਹ ਲੱਗੀ ਹੋਈ (ਚੋਟ) ਕਬੂਲ ਹੁੰਦੀ ਹੈ (ਸਫਲ ਹੁੰਦੀ ਹੈ) । ਹੇ ਭਾਈ! ਉਸ ਸਿਆਣੇ (ਤੀਰੰਦਾਜ਼-ਪ੍ਰਭੂ) ਨੇ (ਜਿਸ ਮਨੁੱਖ ਦੇ ਹਿਰਦੇ ਵਿਚ ਪ੍ਰੇਮ ਦਾ ਤੀਰ) ਵਿੰਨ੍ਹ ਦਿੱਤਾ; (ਉਸ ਹਿਰਦੇ ਵਿਚੋਂ ਇਹ) ਪ੍ਰੇਮ ਦਾ ਤੀਰ ਫਿਰ ਨਹੀਂ ਨਿਕਲਦਾ।13।

(ਵਿਆਖਿਆ ਡਾਕਟਰ ਸਾਹਿਬ ਸਿੰਘ ਦੀ ਹੈ )

                   ਇੰਝ ਅਸੀਂ ਵੇਖਿਆ ਹੈ ਕਿ ਗੁਰੂ ਜੀ ਸਾਨੂੰ ਰਾਹ ਪਾਉਂਦੇ ਹਨ ਇੱਕ ਤਰਤੀਬ ਨਾਲ ਕਿ ਸੰਗਤ ਜੋ ਮਾਇਆਧਾਰੀ ਹੈ ਉਸ ਤੋਂ ਗੁਰੇਜ ਕਰੋ, ਕਰਮਕਾਂਡ ਜਿਵੇਂ ਤੀਰਥ ਵਗੈਰਾ ਕਰਨ ਦੀ ਥਾਂ ਆਪਣੇ ਅੰਦਰਲੇ ਵਿਕਾਰਾਂ ਨੂੰ ਖਤਮ ਕਰੋ | ਇਹ ਸਭ ਕੁਝ, ਜਿਸ ਲਈ ਮਨ ਕਰਤਾਰ ਤੋਂ ਦੂਰ ਰਹਿੰਦਾ ਹੈ, ਨਾਸ਼ਵਾਨ ਹੈ; ਇਸ ਦੀ ਹਉਮੈ ਵਿੱਚ ਨਾ ਰਹਿਕੇ ਸਿਰਫ਼ ਕਰਤਾਰ ਨਾਲ ਜੁੜੋ | ਉਂਝ ਅਜਿਹੇ ਭਗਤ ਘੱਟ ਹਨ, ਪਰ ਜਿਨ੍ਹਾਂ ਨੂੰ ਇਹ ਕਰਤਾਰ ਦਾ ਪਿਆਰ ਲੱਗ ਜਾਂਦਾ ਹੈ  ਉਹ ਮਾਇਆਧਾਰੀ  ਭੀੜ ਵਿੱਚੋਂ ਬਹਿਰ ਨਿਕਲ ਆਉਂਦੇ ਹਨ, ਕਿਉਂਕਿ ਉਨ੍ਹਾਂ ਦੇ ਦਿਲ ਨੂੰ ਕਰਤਾਰ ਦਾ ਪਿਆਰ ਮੋਹ ਲੈਂਦਾ ਹੈ ਅਤੇ ਉਨ੍ਹਾਂ ਉੱਤੇ ਕਰਤਾਰ ਆਪਣੀ ਦੁਆ ਰੱਖਦਾ ਹੈ ਕਿ ਉਹ ਪਿਆਰ ਨਾ ਟੁੱਟੇ |

ਸ਼ੁਭ ਇੱਛਾਵਾਂ

ਗੁਰਦੀਪ  ਸਿੰਘ

 

Thus Speaks Guru Nanak Ji

We shall ponder over the four slokas out of “slok from vaaran ton vdheek” on SGGS 1411 through which Guru Nanak ji guides his followers to abstain from a company of those people who are into corrupt ways of life, because to get imbued with the Creator, one needs a company of pious people. Then he expresses that the importance of coming to this world is to live in His love and praise. If one follows his advice, one gets out of a corrupt crowd and remains involved in virtuous life. Let us ponder over them:

ਕਲਰ ਕੇਰੀ ਛਪੜੀ ਕਊਆ ਮਲਿ ਮਲਿ ਨਾਇ ॥

ਮਨੁ ਤਨੁ ਮੈਲਾ ਅਵਗੁਣੀ ਚਿੰਜੁ ਭਰੀ ਗੰਧੀ ਆਇ ॥

ਸਰਵਰੁ ਹੰਸਿ ਨ ਜਾਣਿਆ ਕਾਗ ਕੁਪੰਖੀ ਸੰਗਿ ॥

ਸਾਕਤ ਸਿਉ ਐਸੀ ਪ੍ਰੀਤਿ ਹੈ ਬੂਝਹੁ ਗਿਆਨੀ ਰੰਗਿ ॥

ਸੰਤ ਸਭਾ ਜੈਕਾਰੁ ਕਰਿ ਗੁਰਮੁਖਿ ਕਰਮ ਕਮਾਉ ॥

ਨਿਰਮਲੁ ਨ੍ਹ੍ਹਾਵਣੁ ਨਾਨਕਾ ਗੁਰੁ ਤੀਰਥੁ ਦਰੀਆਉ ॥੧੦॥ {ਪੰਨਾ 1411}

Kalar kerī cẖẖapṛī ka-ū-ā mal mal nā-e.

Man ṯan mailā avguṇī binn bẖarī ganḏẖīā-e.

Sarvar hans na jāṇi-ā kāg kupankẖī sang.

Sākaṯ si-o aisī parīṯ hai būjẖhu gi-ānī rang.

Sanṯ sabẖā jaikār kar gurmukẖ karam kamā-o.

Nirmal nĥāvaṇ nānkā gur ṯirath ḏarī-ā-o. ||10||

In essence: The mortal’s mind-crow bathes itself in the pool of vices; thus, the soul and the body get dirty and the mouth is filled with filth. This way, the mortal doesn’t know the Swan-Guru and he remains involved with the mind-crow.  Such is the love of a Maya-lover. Ponder over it oh wise one! Applaud the Sants’ company and praise Ekankar through the Guru’s advice. Oh Nanak! Bathing in the Guru’s teachings (River) is a pilgrimage, because such kind of bathing purifies the mind.

                       Instead of involving in pilgrimaging, the Guru says that one should clean one’s mind; then the purpose of coming over is fulfilled which is to live a virtuous life in the Creator’s love; otherwise, all that show remains false:

ਜਨਮੇ ਕਾ ਫਲੁ ਕਿਆ ਗਣੀ ਜਾਂ ਹਰਿ ਭਗਤਿ ਨ ਭਾਉ ॥

ਪੈਧਾ ਖਾਧਾ ਬਾਦਿ ਹੈ ਜਾਂ ਮਨਿ ਦੂਜਾ ਭਾਉ ॥

ਵੇਖਣੁ ਸੁਨਣਾ ਝੂਠੁ ਹੈ ਮੁਖਿ ਝੂਠਾ ਆਲਾਉ ॥

ਨਾਨਕ ਨਾਮੁ ਸਲਾਹਿ ਤੂ ਹੋਰੁ ਹਉਮੈ ਆਵਉ ਜਾਉ ॥੧੧॥ {ਪੰਨਾ 1411}

Janme kā fal ki-ā gaṇī jāʼn har bẖagaṯ na bẖā-o.

Paiḏẖā kẖāḏẖā bāḏ hai jāʼn man ḏūjā bẖā-o.

Vekẖaṇ sunṇā jẖūṯẖ hai mukẖ jẖūṯẖāālā-o.

Nānak nām salāhi ṯū hor ha-umai āva-o jā-o. ||11||

In essence: If Har’s devotion in His love is not performed, what is the advantage of having this human-birth? As long as one has love for other than Har in one’s heart, one’s all eating and wearing are useless (eating and wearing indicates of living life); in that situation, whatever is seen and heard is false (this stuff is temporary compared to Har’s name that is eternal) and false is what is said. Oh Nanak! Praise His name; otherwise, all other deeds done in conceit lead to coming and going in conceit.

                       The Guru says who truly involves with Creator lives a virtuous life but such people are very rare in this world, but there are a few:

ਹੈਨਿ ਵਿਰਲੇ ਨਾਹੀ ਘਣੇ ਫੈਲ ਫਕੜੁ ਸੰਸਾਰੁ ॥੧੨॥ {ਪੰਨਾ 1411}

Hain virle nāhī gẖaṇe fail fakaṛ sansār. ||12||

In essence:  There are a few not many people, who are Har’s devotees; otherwise, the world is into a habit of bad mouthing.

The Guru further says:

ਨਾਨਕ ਲਗੀ ਤੁਰਿ ਮਰੈ ਜੀਵਣ ਨਾਹੀ ਤਾਣੁ ॥

ਚੋਟੈ ਸੇਤੀ ਜੋ ਮਰੈ ਲਗੀ ਸਾ ਪਰਵਾਣੁ ॥

ਜਿਸ ਨੋ ਲਾਏ ਤਿਸੁ ਲਗੈ ਲਗੀ ਤਾ ਪਰਵਾਣੁ ॥

ਪਿਰਮ ਪੈਕਾਮੁ ਨ ਨਿਕਲੈ ਲਾਇਆ ਤਿਨਿ ਸੁਜਾਣਿ ॥੧੩॥ {ਪੰਨਾ 1411}

Nānak lagīṯur marai jīvaṇ nāhīṯāṇ.

Cẖotai seṯī jo marai lagī sā parvāṇ.

Jis no lā-e ṯis lagai lagīṯā parvāṇ.

Piram paikām na niklai lā-i-āṯin sujāṇ. ||13||

In essence: Oh Nanak! When one is attached to Har heartily, one’s driving force toward other things weakens. Pierced in His love, one becomes detached to Maya and becomes acceptable (Har). That person whom Har causes to fall in love with Him falls in love with Him and gets approved by Him. If our all-wise Har strikes an arrow of His love, it stays there never to come out.

                       Thus, we have understood that for the true devotees of the Creator, it is mandatory that they stay in a company of His devotees and should abstain from the corrupt people. Instead of indulging in ritualistic life, they should clean their hearts. Considering that the world is temporary, they should live in His love by getting rid of their conceit. And those who fall in love with Him come out of the Maya drenched crowd to live a virtuous life.

Wishes

Gurdeep Singh

www.gursoch.com