(Its English version is at the end)
ਸਲੋਕ ਵਾਰਾਂ ਤੋਂ ਵਧੀਕ ਵਿੱਚ ਸਭ ਤੋਂ ਪਹਿਲਾਂ ਗੁਰੂ ਨਾਨਕ ਸਾਹਿਬ ਦੇ ਸਲੋਕ ਹਨ ਅਤੇ ਉਨ੍ਹਾਂ ਦਾ ਪਹਿਲਾ ਸਲੋਕ ਹੈ ਸ ਗ ਗ ਸ ਵਿੱਚ 1410 ਉੱਤੇ ਹੈ | ਗੁਰੂ ਜੀ ਘੁਮੰਡ ਦੇ ਆਧਾਰ ਦੀ ਬੁਨਿਆਦ ਨੂੰ ਵਕਤੀ ਆਖਕੇ ਸਿੱਖਿਆ ਦੇਂਦੇ ਹਨ ਕਿ ਇਸ ਮਾਣ ਘੁਮੰਡ ਨੂੰ ਛੱਡਕੇ ਨਿਮਰਤਾ ਅਪਣਾਓ ਕਿਉਂਕਿ ਵਕਤ ਬਹੁਤ ਤਾਕਤਵਰ ਹੈ ਜੋ ਸਭ ਕੁਝ ਪੱਧਰਾ ਕਰ ਦੇਂਦਾ ਹੈ| ਉਹ ਸਲੋਕ ਹੈ :
ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ 1410}
ਅਰਥ: ਉੱਚੇ ਲੰਮੇ ਕੱਦ ਵਾਲੀ, ਭਰ-ਜੁਆਨੀ ਤੇ ਅੱਪੜੀ ਹੋਈ, ਮਾਣ ਵਿਚ ਮੱਤੀ ਹੋਈ ਮਸਤ ਚਾਲ ਵਾਲੀ (ਆਪਣੀ ਸਹੇਲੀ ਨੂੰ ਆਖਦੀ ਹੈ– ਹੇ ਸਹੇਲੀਏ!) ਭਰਵੀਂਛਾਤੀ ਦੇ ਕਾਰਨ ਮੈਥੋਂ ਲਿਫ਼ਿਆ ਨਹੀਂ ਜਾਂਦਾ । (ਦੱਸ,) ਮੈਂ (ਆਪਣੀ) ਸੱਸ ਨੂੰ ਨਮਸਕਾਰ ਕਿਵੇਂ ਕਰਾਂ? (ਮੱਥਾ ਕਿਵੇਂ ਟੇਕਾਂ?) । (ਅਗੋਂ ਸਹੇਲੀ ਉੱਤਰ ਦੇਂਦੀ ਹੈ-) ਹੇ ਸਹੇਲੀਏ! (ਇਸ) ਭਰਵੀਂ ਜੁਆਨੀ ਦੇ ਕਾਰਨ ਅਹੰਕਾਰ ਨਾ ਕਰ (ਇਹ ਜੁਆਨੀ ਜਾਂਦਿਆਂ ਚਿਰ ਨਹੀਂ ਲੱਗਣਾ। ਵੇਖ,) ਜਿਹੜੇ ਪਹਾੜਾਂ ਵਰਗੇ ਪੱਕੇ ਮਹੱਲਾਂ ਨੂੰ ਚੂਨੇ ਦਾ ਪਲਸਤਰ ਲੱਗਾ ਹੁੰਦਾ ਸੀ, ਉਹ (ਪੱਕੇ ਮਹੱਲ) ਭੀ ਡਿਗਦੇ ਮੈਂ ਵੇਖ ਲਏ ਹਨ (ਤੇਰੀ ਜੁਆਨੀ ਦੀ ਤਾਂ ਕੋਈ ਪਾਂਇਆਂ ਹੀ ਨਹੀਂ ਹੈ) ਤੇ ਔਰਤ ਨੂੰ ਆਪਣੀ ਭਰਵੀਂ ਛਾਤੀ ‘ਤੇ ਕਾਹਦਾ ਗਰਬ ?
ਛੋਟੀ ਘਟਨਾ ਰਾਹੀਂ, ਗੁਰੂ ਜੀ ਉਸ ਹੰਕਾਰ ਨੂੰ ਹਲਕਾ ਆਖਦੇ ਹਨ ਜਿਹੜਾ ਜਵਾਨੀ ਵਿੱਚ ਜਾਂ ਕਿਸੇ ਹੋਰ ਗੱਲ ਕਰਕੇ ਇਨਸਾਨੀਅਤ ਨੂੰ ਆਪਣੇ ਹੋਰਾਂ ਇਨਸਾਨਾਂ ਪ੍ਰਤੀ ਫਰਜ ਭੁਲਾ ਸਕਣ ਦੀ ਹਿੰਮਤ ਰੱਖਦਾ ਹੈ | ਵੱਡੇ ਮਹਿਲ ਜੋ ਸਦੀਆਂ ਤੀਕ ਖੜੇ ਰੱਖਣ ਦੀ ਉਮੀਦ ਵਿੱਚ ਕਦੇ ਬਣਾਏ ਜਾਂਦੇ ਹਨ, ਉਹ ਵਕਤ ਬੀਤਣ ਨਾਲ, ਖੰਡਰਾਂ ਦਾ ਰੂਪ ਧਾਰ ਜਾਂਦੇ ਹਨ, ਤੇ ਇੱਕ ਇਨਸਾਨ ਦੀ ਜਵਾਨੀ ਤਾਂ ਹੈ ਹੀ ਬਹੁਤ ਥੁੜ ਚਿਰੀ | ਇਸ ਹੰਕਾਰ ਦੀ ਦਲਦਲ ਵਿੱਚੋਂ ਨਿਕਲਕੇ ਮਨੁੱਖ ਜਦੋਂ ਆਪਣੇ ਫਰਜਾਂ ਵੱਲ ਮੁੜਦਾ ਹੈ, ਉਹ ਹੰਕਾਰ ਵਿੱਚ ਖਤਮ ਹੋਣ ਤੋਂ ਬਚ ਜਾਂਦਾ ਹੈ | ਇਹ ਮਾਣ ਹੀ ਇਨਸਾਨ ਨੂੰ ਕਰਤਾਰ ਤੋਂ ਦੂਰ ਲੈਕੇ ਜਾਂਦਾ ਹੈ | ਗੁਰੂ ਜੀ ਇਸ ਸਲੋਕ ਰਾਹੀਂ ਇਹੋ ਸਿੱਖਿਆ ਦੇਂਦੇ ਹਨ ਕਿ ਮਾਣ ਕਿਸੇ ਗੱਲ ਦਾ ਵੀ ਨਹੀਂ ਕਰਨਾ ਚਾਹੀਦਾ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
Pride Of What?
On SGGS 1410, Slok Vaaran ton Vdheek, in the first slok, Guru Nanak Sahib says that the youthfulness, which is very momentary many times inflates oneself, but it is not worth to feel proud; instead, one should try to remain conceit free and never let it take oneself over as we see that with time the youth withers away eventually.
Slok, Varaan Ton Vadheek (extra slok which were left after Varaan). Slok first First Nanak
ਮਹਲਾ ੧ ॥ ਉਤੰਗੀ ਪੈਓਹਰੀ ਗਹਿਰੀ ਗੰਭੀਰੀ ॥ ਸਸੁੜਿ ਸੁਹੀਆ ਕਿਵ ਕਰੀ ਨਿਵਣੁ ਨ ਜਾਇ ਥਣੀ ॥
ਗਚੁ ਜਿ ਲਗਾ ਗਿੜਵੜੀ ਸਖੀਏ ਧਉਲਹਰੀ ॥ ਸੇ ਭੀ ਢਹਦੇ ਡਿਠੁ ਮੈ ਮੁੰਧ ਨ ਗਰਬੁ ਥਣੀ ॥੧॥ {ਪੰਨਾ 1410}
Mehlaa 1. Utangee pai-ohree gahiree gambheeree.
Sasurh suhee-aa kiv karee nivan na jaa-ay thanee.
Gach je lagaa girvarhee sakhee-ay dha-ulharee.
Say bhee dhahday dith mai mundh na garab thanee. ||1||
In essence: oh proud and extremely young woman! Be serious! You are saying, “How can I bow to my mother-in-law in respect? Because of my fully stiff breasts, I cannot bend” Oh my friend! (Her friend says) I have seen the mountains and high mansions plastered with lime crumbling; therefore, do not be proud of your breasts.
The entire Slok is addressing the issue of self-conceit; a rare one realizes that the youth and beauty one takes pride in are very transitory.
The Guru advises his followers through this that taking pride in anything is not worth because everything is temporary and we see how big buildings built with so much care crumble eventually. Simple life, free of self-conceit, is what the Guru loves. In other words, modesty is a virtue that brings peace to one’s mind and one’s self-conceit invites problems in one’s life.
Wishes!
G Singh
www.gursoch.com