Self-counseling – ਸਵੈਵਿਸ਼ਲੇਸ਼ਣ

(Its English version is at the end)

ਸਵੈਵਿਸ਼ਲੇਸ਼ਣ/ ਸਵੈਪਰਖ  ਇਮਾਨਦਾਰੀ ਦਾ ਬੀਜ ਹੁੰਦਾ ਜਿਸ ਨਾਲ ਮਨ ਜੁਆਰਤ ਕਰਦਾ ਹੈ ਆਪਣੇ ਆਪ ਨੂੰ ਜੱਜ ਕਰਨ ਦੀ; ਗੁਰਬਾਣੀ ਵਿੱਚ ਸਵੈਪਰਖ ਦੀ ਨਸੀਹਤ ਬਹੁਤ ਵਾਰ ਦੁਹਰਾਈ ਗਈ ਹੈ; ਇਸ ਦੁਰਹਾ ਵਿੱਚ ਗੁਰੂ ਜੀ ਆਪਣੇ ਸਿੱਖ ਨੂੰ ਯਥਾਰਥਿਕ ਤੌਰ ਤੇ ਆਪਣੇ ਅੰਦਰਲੇ ਨੁਕਸਾਂ ਵੱਲ ਝਾਤੀ ਮਾਰਕੇ, ਉਨ੍ਹਾਂ  ਨੂੰ ਸੁਧਾਰਣ ਦੀ ਪ੍ਰੇਰਣਾ ਕਰਦੇ ਹਨ| ਦੂਸਰਿਆਂ  ਉਤੇ ਕਿੰਤੂ ਕਰਨਾ ਬਹੁਤ ਆਸਾਨ ਹੈ ਪਰ ਆਪਣੀਆਂ  ਊਣਾਂ ਦਾ ਅਹਿਸਾਸ ਕਰਣਾ ਔਖਾ ਹੁੰਦਾ ਹੈ | ਇਹ ਸਵੈਪਰਖ ਹੀ ਸਿੱਖਾਂ ਨੂੰ ਸੱਚੇ ਗੁਰਮੁੱਖ ਬਣਾਉਂਦੀ ਹੈ | ਆਓ  ਗੁਰੂ ਜੀ ਦੇ ਦੋ ਹੇਠਲੇ ਸਲੋਕਾਂ ਨੂੰ ਵਿਚਾਰੀਏ ਇਸੇ  ਪ੍ਰਸੰਗ  ਵਿੱਚ :

ਮਹਲਾ ੨ ॥ ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥ ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥ ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥ ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥ ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥ {ਪੰਨਾ 148}

ਅਰਥ: ਹੇ ਨਾਨਕ! (ਦੂਜਿਆਂ ਦੀ ਪੜਚੋਲ ਕਰਨ ਦੇ ਥਾਂ) ਜੇ ਮਨੁੱਖ ਆਪਣੇ ਆਪ ਨੂੰ ਪਰਖੇ, ਤਾਂ ਉਸ ਨੂੰ (ਅਸਲ) ਪਾਰਖੂ ਸਮਝੋ, (ਦੂਜਿਆਂ ਦੇ ਵਿਕਾਰ-ਰੂਪ ਰੋਗ ਲੱਭਣ ਦੇ ਥਾਂ) ਜੇ ਮਨੁੱਖ ਆਪਣਾ (ਆਤਮਕ) ਰੋਗ ਤੇ ਰੋਗ ਦਾ ਇਲਾਜ ਦੋਵੇਂ ਸਮਝ ਲਏ ਤਾਂ ਉਸ ਨੂੰ ਸਿਆਣਾ ਹਕੀਮ ਜਾਣ ਲਵੋ। (ਇਹੋ ਜਿਹਾ ‘ਸੁਜਾਣ ਵੈਦ’) (ਜ਼ਿੰਦਗੀ ਦੇ) ਰਾਹ ਵਿਚ (ਹੋਰਨਾਂ ਨਾਲ) ਝੇੜੇ ਨਹੀਂ ਪਾ ਬੈਠਦਾ, ਉਹ (ਆਪਣੇ ਆਪ ਨੂੰ ਜਗਤ ਵਿਚ) ਮੁਸਾਫ਼ਿਰ ਜਾਣਦਾ ਹੈ, (ਆਪਣੇ) ਅਸਲੇ (ਪ੍ਰਭੂ) ਨਾਲ ਡੂੰਘੀ ਸਾਂਝ ਪਾ ਕੇ, ਜੋ ਭੀ ਗੱਲ ਕਰਦਾ ਹੈ ਆਪਣਾ ਸਮਾ ਸਤ-ਸੰਗੀਆਂ ਨਾਲ (ਮਿਲ ਕੇ) ਗੁਜ਼ਾਰਦਾ ਹੈ। ਉਹ ਮਨੁੱਖ ਲੱਬ ਦੇ ਆਸਰੇ ਨਹੀਂ ਤੁਰਦਾ, ਸੱਚ ਵਿਚ ਟਿਕਿਆ ਰਹਿੰਦਾ ਹੈ (ਐਸਾ ਮਨੁੱਖ ਆਪ ਤਾਂ ਤੁਰਦਾ ਹੀ ਹੈ, ਹੋਰਨਾਂ ਲਈ ਭੀ) ਪਰਮਾਣੀਕ ਵਿਚੋਲਾ ਬਣ ਜਾਂਦਾ ਹੈ।

(ਪਰ ਜੇ ਆਪ ਹੋਵੇ ਮਨਮੁਖ ਤੇ ਅੜੇ ਗੁਰਮੁਖਾਂ ਨਾਲ, ਉਹ ਇਉਂ ਹੀ ਹੈ ਜਿਵੇਂ ਆਕਾਸ਼ ਨੂੰ ਤੀਰ ਮਾਰਦਾ ਹੈ) ਜੋ ਮਨੁੱਖ ਆਕਾਸ਼ ਵਲ ਤੀਰ ਚਲਾਂਦਾ ਹੈ, (ਉਸ ਦਾ) ਤੀਰ ਕਿਵੇਂ (ਨਿਸ਼ਾਨੇ ਤੇ) ਅੱਪੜੇ? ਉਹ ਆਕਾਸ਼ ਤਾਂ ਅੱਗੋਂ ਅਪਹੁੰਚ ਹੈ, ਸੋ, (ਯਕੀਨ) ਜਾਣੋ ਕਿ ਤੀਰ ਚਲਾਣ ਵਾਲਾ ਹੀ (ਵਿੰਨ੍ਹਿਆ ਜਾਂਦਾ ਹੈ) ।2। (ਅਰਥ ਡਾਕਟਰ ਸਾਹਿਬ ਸਿੰਘ ਜੀ ਦੇ ਹਨ )

ਭਾਵ : ਗੁਰੂ ਜੀ ਮੁਤਾਬਿਕ ਪਾਰਖੂ ਉਹ ਨਹੀਂ ਜੋ ਦੂਸਰਿਆਂ ਨੂੰ ਪਰਖਦਾ ਹੈ ਬਲਕਿ ਉਹ ਜੋ ਆਪਣੇ ਆਪ ਨੂੰ ਇੱਕ ਜੱਜ ਵਾਂਗ ਵੇਖਦਾ; ਆਪਣੇ ਔਗੁਣਾਂ ਦਾ ਅਹਿਸਾਸ ਕਰਕੇ ਉਨ੍ਹਾਂ ਤੋਂ ਮੁਕਤੀ ਕਰਨ ਵਿੱਚ ਲੱਗਾ ਰਹਿੰਦਾ ਹੈ ਬਿਲਕੁਲ ਉਸੇ ਤਰ੍ਹਾਂ ਜਿਵੇਂ ਇੱਕ ਵੈਦ ਰੋਗ ਜਾਣਕੇ ਉਸ ਦੀ ਸਹੀ  ਦੁਆਈ ਦੇਂਦਾ ਏ | ਇਸ ਜਗਤ ਵਿੱਚ ਜੋ ਇੱਕ ਮਹਿਮਾਨ ਵਾਂਗ ਵਿਚਰਦਾ ਹੈ ਬਿਨਾਂ ਕਿਸੇ  ਨਾਲ ਝਗੜੇ ਪਾਉਣ ਦੇ | ਆਪਣੀ ਹੋਂਦ ਪ੍ਰਭਜੀ ਦੀ ਹੋਂਦ ਦਾ ਅਹਿਸਾਸ ਕਰਕੇ, ਉਹ  ਉਸੇ ਤਰ੍ਹਾਂ ਦੇ ਸਾਥੀਆਂ ਦੀ ਸੰਗਤ ਵਿੱਚ ਇਸੇ ਤੱਥ ਦੀ ਸਾਂਝ ਪਾਕੇ ਵਿਚਰਦਾ ਹੈ | ਉਸ ਨੂੰ ਇਸ ਗੱਲ ਦਾ ਅਹਿਸਾਸ ਰਹਿੰਦਾ ਹੈ ਕਿ ਆਕਾਸ਼ ਵਿੱਚ ਤੀਰ ਮਾਰੇ ਦਾ ਕੋਈ ਲਾਭ ਨਹੀਂ ਮਤਲਬ ਉਲਝਣ ਕਿਸੇ ਨਾਲ ਬੇਅਰਥ ਸ਼ਾਂਤੀ ਖੋਣੀ ਹੀ ਹੈ | ਉਹ ਜਾਣੇ ਕਿ ਉਹ ਪ੍ਰਭ ਬੇਅੰਤ ਹੈ | ਇੰਝ ਉਹ ਬਿਨਾਂ ਹਉਮੈ ਤੋਂ ਜੀਵੇਗਾ ਪ੍ਰਭ ਦੇ ਗੁਣ ਗਾਓਂਦਿਆਂ ਅਤੇ ਹੋਰਾਂ ਨੁੰ ਵੀ ਪ੍ਰੇਰਤ ਕਰੇਗਾ | ਇਹ ਸਾਡੇ ਹੱਥ ਵਿੱਚ ਹੈ ਕਿ ਅਸੀਂ ਗੁਰੂ ਜੀ ਦੀ ਨਸੀਹਤ ਲੈਣੀ ਹੈ ਕਿ ਆਪਣੀ ਮਤ ਨਾਲ ਹੀ ਜੀਣਾ ਹੈ !

ਸ਼ੁਭ ਇੱਛਾਵਾਂ ,

ਗੁਰਦੀਪ ਸਿੰਘ

 Self-counseling 

Self-analysis works as seed for the honesty because through it, the mind dares criticizing itself. In the Gurbani, to do self-dialogue, a kind of self-counseling or self analysis is repeatedly stressed. By repeating it, the Guru wants his Sikhs to judge himself/herself rationally to get improved and to adopt virtues for becoming a true Guru-follower. It is easy to find faults in others but it is hard to do self-criticism; thus self-counseling helps in becoming a virtuous person. Let us ponder over the Guru’s two following slokas in this context which is on 148, SGGS: 

ਮਹਲਾ ੨ ॥

ਨਾਨਕ ਪਰਖੇ ਆਪ ਕਉ ਤਾ ਪਾਰਖੁ ਜਾਣੁ ॥ ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥

ਵਾਟ ਨ ਕਰਈ ਮਾਮਲਾ ਜਾਣੈ ਮਿਹਮਾਣੁ ॥ ਮੂਲੁ ਜਾਣਿ ਗਲਾ ਕਰੇ ਹਾਣਿ ਲਾਏ ਹਾਣੁ ॥

ਲਬਿ ਨ ਚਲਈ ਸਚਿ ਰਹੈ ਸੋ ਵਿਸਟੁ ਪਰਵਾਣੁ ॥

ਸਰੁ ਸੰਧੇ ਆਗਾਸ ਕਉ ਕਿਉ ਪਹੁਚੈ ਬਾਣੁ ॥

ਅਗੈ ਓਹੁ ਅਗੰਮੁ ਹੈ ਵਾਹੇਦੜੁ ਜਾਣੁ ॥੨॥

Mėhlā 2.

Nānak parkẖe āp ka-o ṯā pārakẖ jāṇ.

Rog ḏārū ḏovai bujẖai ṯā vaiḏ sujāṇ.

Vāt na kar-ī māmlā jāṇai mihmāṇ. Mūl jāṇ galā kare hāṇ lā-e hāṇ.

Lab na cẖal-ī sacẖ rahai so visat parvāṇ.

Sar sanḏẖe āgās ka-o ki-o pahucẖai bāṇ.

Agai oh agamm hai vāheḏaṛ jāṇ. ||2|| (SGGS148)

The bani of Second Nanak.

In essence: Oh Nanak! If a man assesses his “inner self”, only then he should be called an assessor. If one understands and diagnoses the disease and gives its medicine, one should be considered a shrewd physician. One should not involve in strife; instead one should live like a guest here. One should know Akalpurakh, the origin of all; one should live in the company of likewise devotees. If one does so, one doesn’t hold on to avarice but remains imbued with Akalpurakh. Thus, one becomes broker for others to bring them close to Akalpurakh. Such a broker becomes accepted one. If an arrow is aimed in the sky, which is inaccessible, what can it hit? It will fall back on the archer (because of his ignorance).

Wishes

Gurdeep  Singh

www.gursoch.com

Leave a Reply

Your email address will not be published.