(Its English version is at the end)
ਸੰਗਤ ਸਭਨਾਂ ਦੇ ਜੀਵਨ ਵਿੱਚ ਬਹੁਤ ਵੱਡਾ ਹਿੱਸਾ ਪਾਉਂਦੀ ਹੈ; ਚੜ੍ਹਦੀ ਉਮਰੇ ਗਲਤ ਸੰਗਤ ਮਿਲ ਗਈ, ਜਿੰਦਗੀ ਬਰਬਾਦ ਵੀ ਹੋ ਜਾਇਆ ਕਰਦੀ ਹੈ; ਇਸ ਕਰਕੇ ਗੁਰਬਾਣੀ ਚੰਗੀ ਸੰਗਤ ਉੱਤੇ ਜੋਰ ਦੇਂਦੀ ਹੈ; ਉਹ ਸੰਗਤ ਕਿਹੋ ਜਿਹੀ ਹੁੰਦੀ ਹੈ? 72 ਅੰਗ ‘ਤੇ ਸਤਿਸੰਗਤ ਬਾਰੇ ਦੱਸਿਆ ਗਿਆ ਹੈ ਕਿ ਉਹ ਹੀ ਸਤਿਸੰਗਤ ਹੈ ਜਿੱਥੇ ਕਰਤੇ ਦੀ ਸਿਫਤ ਹੈ ਤੇ ਜਿਕਰ ਹੁੰਦਾ ਹੈ| ਜਿੱਥੇ ਹੋਰਾਂ ਦੀ ਨਿੰਦਿਆ ਹੋਵੇ ਜਾਂ ਦੂਸਰਿਆਂ ਦਾ ਸ਼ੋਸ਼ਣ ਕਰਨ ਦੀਆਂ ਗੱਲਾਂ ਹੋਣ, ਉਸ ਸੰਗਤ ਨਾਲੋਂ ਇਕੱਲੇ ਹੀ ਚੰਗੇ; ਇਸੇ ਪ੍ਰਸੰਗ ਵਿੱਚ ਹੇਠਲੇ ਸਲੋਕ ਵਿੱਚ ਲਾਲਚੀ ਬੰਦੇ ਅਤੇ ਮਨਮੁਖ ਦੀ ਸੰਗਤ ਦਾ ਵਿਰੋਧ ਕੀਤਾ ਗਿਆ ਹੈ:
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥ ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥ ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥ ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥ ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥ ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥ {ਪੰਨਾ 1417}
ਅਰਥ: ਹੇ ਭਾਈ! ਜਿੱਥੋਂ ਤਕ ਹੋ ਸਕੇ, ਕਿਸੇ ਲਾਲਚੀ ਮਨੁੱਖ ਦਾ ਇਤਬਾਰ ਨਹੀਂ ਕਰਨਾ ਚਾਹੀਦਾ, (ਲਾਲਚੀ ਮਨੁੱਖ) ਆਖ਼ਰ ਉਸ ਥਾਂ ਧੋਖਾ ਦੇ ਜਾਂਦਾ ਹੈ, ਜਿੱਥੇ ਕੋਈ ਮਦਦ ਨਾਹ ਕਰ ਸਕੇ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਨਾਲ (ਜਿਹੜਾ ਮਨੁੱਖ) ਸਾਥ ਬਣਾਈ ਰੱਖਦਾ ਹੈ, (ਉਹ ਭੀ (ਆਪਣੇ) ਮੂੰਹ ਉਤੇ (ਬਦਨਾਮੀ ਦੀ) ਕਾਲਖ ਲਾਂਦਾ ਹੈ (ਬਦਨਾਮੀ ਦਾ) ਦਾਗ਼ ਲਾਂਦਾ ਹੈ। ਉਹਨਾਂ ਲਾਲਚੀ ਮਨੁੱਖਾਂ ਦੇ ਮੂੰਹ (ਬਦਨਾਮੀ ਦੀ ਕਾਲਖ ਨਾਲ) ਕਾਲੇ ਹੋਏ ਰਹਿੰਦੇ ਹਨ, ਉਹ ਮਨੁੱਖਾ ਜਨਮ ਵਿਅਰਥ ਗਵਾ ਕੇ (ਜਗਤ ਤੋਂ) ਜਾਂਦੇ ਹਨ।
ਹੇ ਪ੍ਰਭੂ! (ਆਪਣੀ) ਸਾਧ ਸੰਗਤਿ ਵਿਚ ਮਿਲਾਈ ਰੱਖ (ਸਾਧ ਸੰਗਤਿ ਵਿਚ ਰਿਹਾਂ ਹੀ) ਹਰਿ-ਨਾਮ ਮਨ ਵਿਚ ਵੱਸ ਸਕਦਾ ਹੈ, ਅਤੇ, ਹੇ ਨਾਨਕ! ਪਰਮਾਤਮਾ ਦੇ ਗੁਣ ਗਾ ਗਾ ਕੇ ਜਨਮ ਮਰਨ ਦੀ ਵਿਕਾਰਾਂ ਦੀ ਮੈਲ (ਮਨ ਤੋਂ) ਲਹਿ ਜਾਂਦੀ ਹੈ।40। (ਡਾਕਟਰ ਸਾਹਿਬ ਸਿੰਘ )
ਗੁਰੂ ਜੀ ਇਹੋ ਸਮਝਾਉਂਦੇ ਹਨ ਕਿ ਸੰਗਤ ਚੁਣਨ ਤੋਂ ਪਹਿਲਾਂ ਵੇਖੋ; ਬੁਰੀ ਸੰਗਤ ਕੁਰਾਹੇ ਪਾਵੇਗੀ ਅਤੇ ਬੁਰੇ ਲੋਕ ਕਦੇ ਸਾਥ ਨਹੀਂ ਨਿਭਾਉਂਦੇ, ਅਤੇ ਮਨਮੁਖ ਹਉਂ ਬੀਜਦੇ ਹਨ, ਪਰ ਕਰਤਾਰ ਦੇ ਸਿਫ਼ਤੀ ਉਸ ਦੀ ਯਾਦ ਵਿੱਚ ਰਹਿਕੇ ਇੱਖਲਾਕੀ ਬਣੇ ਹੁੰਦੇ ਹਨ, ਉਨ੍ਹਾਂ ਦੀ ਸੰਗਤ ਕਰੋ !
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
STAY AWAY FROM THE GREEDY PEOPLE
One’s company affects one a lot; that is why in the Gurbani, a company of the Creator’s devotees is recommended (SGGS 72). In the following slok, the Guru advises to avoid a greedy person and mind slave.
ਲੋਭੀ ਕਾ ਵੇਸਾਹੁ ਨ ਕੀਜੈ ਜੇ ਕਾ ਪਾਰਿ ਵਸਾਇ ॥
ਅੰਤਿ ਕਾਲਿ ਤਿਥੈ ਧੁਹੈ ਜਿਥੈ ਹਥੁ ਨ ਪਾਇ ॥
ਮਨਮੁਖ ਸੇਤੀ ਸੰਗੁ ਕਰੇ ਮੁਹਿ ਕਾਲਖ ਦਾਗੁ ਲਗਾਇ ॥
ਮੁਹ ਕਾਲੇ ਤਿਨ੍ਹ੍ਹ ਲੋਭੀਆਂ ਜਾਸਨਿ ਜਨਮੁ ਗਵਾਇ ॥
ਸਤਸੰਗਤਿ ਹਰਿ ਮੇਲਿ ਪ੍ਰਭ ਹਰਿ ਨਾਮੁ ਵਸੈ ਮਨਿ ਆਇ ॥
ਜਨਮ ਮਰਨ ਕੀ ਮਲੁ ਉਤਰੈ ਜਨ ਨਾਨਕ ਹਰਿ ਗੁਨ ਗਾਇ ॥੪੦॥ {ਪੰਨਾ 1417}
Lobẖī kā vesāhu na kījai je kā pār vasā-e.
Anṯ kāl ṯithai ḏẖuhai jithai hath na pā-e.
Manmukẖ seṯī sang kare muhi kālakẖḏāg lagā-e.
Muh kāle ṯinĥ lobẖī-āʼn jāsan janam gavā-e.
Saṯsangaṯ har mel parabẖ har nām vasai man ā-e.
Janam maran kī mal uṯrai jan Nānak har gun gā-e. ||40||
In essence: As long as you can, do not trust a greedy person, because the greedy person deceives at a time when nothing can be done. By associating with the mind-slave, one faces disrepute (like them) The greedy people take bad names and depart from here by wasting their lives. Oh Har Prabh! Unite us with your devotees so that your name abides in our minds. Oh Nanak! By singing Har’s virtues, one’s filth of birth and death is washed off.
The Guru wants us to avoid the greedy and unethical people as they can affect us negatively; he asks to seek the company of those who remember and praise the Creator.
Wishes
Gurdeep Singh
www.gursoch.com