The Creator’s True Devotees and The Worldly People

(Its English version is at the end)

ਅੱਜ ਕੱਲ੍ ਹੀ ਨਹੀਂ, ਸ਼ੁਰੂ ਤੋਂ ਹੀ ਦੁਨੀਆਂ ਆਪਣੀ ਸਿਆਣਪ ਨੂੰ  ਮੁੱਖ ਰੱਖਕੇ ਉਨ੍ਹਾਂ ਲੋਕਾਂ ਨੂੰ  ਨਿੰਦ ਦੀ ਆ ਰਾਹੀਂ ਹੈ ਜਿਨ੍ਹਾਂ ਨੇ ਅਧਿਆਤਮਿਕ ਗਿਆਨ ਨਾਲ ਸਰਬ ਨਿਵਾਸੀ ਕਰਤਾਰ ਨਾਲ ਇੱਕ ਮੁੱਕ ਹੋਕੇ ਜੀਵਿਆ ਹੈ |  ਕੁਝ ਗੱਲਾਂ ਸਮਝਣ ਵਾਲਿਆਂ ਹਨ ਕਿ  ਸਰਬ ਨਿਵਾਸੀ ਕਰਤਾਰ ਦੀ ਹੋਂਦ ਨੂੰ ਮੰਨਕੇ, ਉਸ ਦੇ ਹੁਕਮ ਵਿੱਚ ਰਹਿ ਕੇ ਤੇ ਕਿਰਤ ਕਮਾਈ  ਨਾਲ ਸਾਦਗੀ ਵਿੱਚ ਜੀਵਨ ਜਿਓਕੇ ਅਤੇ  ਉਸ ਦੇ ਪਿਆਰ ਨੂੰ ਦਿਲ ਵਿੱਚ ਉਤਾਰਕੇ ਆਪਣੇ ਆਪ ਨੂੰ ਉਸੇ ਦਾ ਇੱਕ ਹਿੱਸਾ ਮੰਨਕੇ  ਜਿਊਣ  ਨਾਲ ਇਨਸਾਨ ਭੇਡ ਚਲੀ ਦੁਨੀਆਂ ਤੋਂ ਵੱਖਰਾ ਹੋ ਜਾਇਆ ਕਰਦਾ ਹੈ | ਇਸ ਗੱਲ ਦੀ ਸ਼ਾਖੀ  ਸ਼੍ਰੀ ਗੁਰੂ ਨਾਨਕ ਜੀ ਅੰਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ  991 ਤੇ ਕਰਦੇ ਹਨ  ਆਪਣੀ ਆਪ ਬੀਤੀ ਦੱਸਦੇ ਹੋਏ | ਆਵੋ ਇਸ ਸ਼ਬਦ ਨੂੰ ਵਿਚਾਰੀਏ  ਅਤੇ ਇਹ ਮਨ ਵਿੱਚ ਧਾਰੀਏ ਕਿ  ਰੱਬ ਜੀ ਨਾਲ ਇੱਕ ਮਿਕਤਾ ਦੀ  ਕੋਸ਼ਿਸ਼ ਕਰਦਿਆਂ ਦੁਨੀਆਂ ਦੀ ਚਰਚਾ ਨੂੰ ਅਹਮਿਆਤ ਨਾ ਦੇਵੀਏ  ਪਰ ਇਹ ਸੋਚਦਿਆਂ ਵੀ ਆਪਣੇ ਆਪ ਨੂੰ ਦੁਨੀ ਨਾਲੋਂ ਵਧੀਆ ਹੋਣ ਦੇ ਅਹਸਾਸ ਨੂੰ ਮੂੰਹ ਨਾ ਲਾਈਏ  :

ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

Mārū mėhlā 1.

Ko-ī ākẖai bẖūṯnā ko kahai beṯālā.

Ko-ī ākẖai āḏmī Nānak vecẖārā. ||1||

ਅਰਥ : ਕੋਈ ਮੈਨੂੰ  ਭੂਤਨਾ ਆਖ ਰਿਹਾ ਹੈ ਅਤੇ ਕੋਈ ਬੇਤਾਲਾ ਪਰ ਕੋਈ ਆਖ ਰਿਹਾ ਕਿ ਨਾਨਕ ਤਾਂ ਵਿਚਾਰਾ ਹੈ!

ਕਿਉਂ ਆਖ ਰਹੇ ਸੀ ਗੁਰੂ ਜੀ ਨੂੰ ਲੋਕੀਂ ਇੰਝ | ਸਾਫ ਜਾਹਰ ਹੈ ਕਿ ਕਿਤੇ ਦਰੱਖਤ ਨਾਲ ਲੱਗ ਕੇ ਉਨ੍ਹਾਂ ਸੁਰਤ ਕਰਤਾਰ ਜੀ ਵਿੱਚ ਲੱਗ ਗਈ ਹੋਣੀਂ  ਏਂ ਤੇ ਦੁਨੀਆਂ ਤੋਂ  ਅਵੇਸਲੇ ਹੋ ਗਏ ਤੇ ਕਿਤੇ ਉਂਝ ਹੀ ਲੇਟਕੇ ਪ੍ਰਭ ਜੀ ‘ਚ  ਹੀ ਸੂਰਤ ਲਾ ਲਈ, ਪਰ  ਵੇਖਣ ਵਾਲੇ ਤਾਮਾਸ਼ਬੀਨ ਆਪਣੇ ਹੋਛੀ ਸੋਚ ਨਾਲ ਉਨਾਂ ਦੀ ਹਾਲਤ ਨੁੰ  ਹੋਰ ਹੀ ਅਰਥ ਦੇਂਦੇ ਰਹੇ , ਪਰ ਗੁਰੂ ਜੀ ਸਭ ਕੁਝ ਸਮਝ ਰਹੇ ਸੀ ਅਤੇ ਉਸ ਪ੍ਰਤੀ ਆਪਣੀ ਪ੍ਰਤਿਕਿਰਿਆ ਵੀ ਦੇਂਦੇ ਸਨ |

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥

Bẖa-i-ā ḏivānā sāh kā Nānak ba-urānā.

Ha-o har bin avar na jānā. ||1|| Rahā-o.

ਅਰਥ : ਨਾਨਕ ਤਾਂ ਆਪਣੇ ਮਲਿਕ ਅਕਾਲਪੁਰਖ ਦੇ ਪਿਆਰ ਵਿੱਚ ਦੀਵਾਨਾ ਹੋ ਚੁੱਕਿਆ ਸੀ ਕਿਉਂਕਿ ਉਹ ਤਾਂ ਹਰ ਜੀ ਬਿਨ੍ਹਾਂ ਕੋਈ ਹੋਰ ਹਸਤੀ ਨੁੰ ਮੰਨਦਾ  ਹੀ ਨਹੀਂ ਸੀ |

ਗੁਰੂ ਜੀ ਦੱਸਦੇ ਹਨ ਕਿ ਦਰਅਸਲ ਲੋਕੀਂ ਜਾਣਦੇ ਹੀ ਨਹੀਂ ਸਨ ਜਾਂ ਆਖ ਲਵੋ ਲੋਕਾਂ ਦੀ ਇਹ ਸਮਝ ਤੋਂ ਬਾਹਰ ਸੀ ਕਿ  ਉਹ ਤਾਂ ਕਰਤਾਰ ਜੀ ਦੇ ਪਿਆਰ ਵਿੱਚ ਪਾਗਲ ਹੀ ਹੋ ਚੁੱਕੇ ਸਨ ਅਤੇ ਸਿਰਫ਼ ਉਸੇ ਦੀ ਹਸਤੀ ਵਿੱਚ ਲੀਨ ਸਨ |ਹੁਣ ਅਗਲੀਆਂ ਸਤਰਾਂ ਵਿੱਚ ਗੁਰੂ ਜੀ ਆਪਣੀ ਦੀਵਾਨਗੀ ਨੂੰ ਦਰਸਾਉਂਦੇ ਹਨ ਕਿ  ਅਸਲ ਵਿੱਚ ਇਹ ਹੁੰਦੀ ਕੀ ਹੈ ਅਤੇ ਕਿੰਝ ਇਸ ਵਿੱਚ ਭਿਜ ਕੇ ਉਸ ਕਰਤਾਰ ਵਿੱਚ ਲੀਨ ਹੋ ਜਾਈਦਾ ਹੈ |

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥

Ŧa-o ḏevānā jāṇī-ai jā bẖai ḏevānā ho-e.

Ėkī sāhib bāhrā ḏūjā avar na jāṇai ko-e. ||2||

ਅਰਥ : ਦੀਵਾਨਾ  ਰੱਬ ਜੀ ਦਾ ਉਦੋਂ ਹੋ ਸਕੀਦਾ ਹੈ ਜਦੋਂ ਰੱਬ ਜੀ ਦਾ ਮਨ ਵਿੱਚ ਪਾਲਿਆ ਹੋਵੇ ਅਤੇ ਉਸੇ ਦੇ ਭੈ ਤੇ ਪਿਆਰ ਵਿੱਚ ਮਨ ਇਸ ਗੱਲ ਉੱਤੇ ਟੀਕੇ ਕਿ ਉਸ ਸਾਹਿਬ ਜੀ ਤੋਂ ਬਿਨਾਂ ਹੋਰ ਨੁੰ ਮਨ ਮੰਨੇ  ਹੀ ਨਾ |

ਗੁਰੂ ਜੀ ਦੱਸਦੇ ਹਨ ਕਿ  ਪ੍ਰਭ ਜੀ ਦੇ ਭੈ ਵਿੱਚ ਰਹਿ ਕੇ ਤੇ  ਉਸ ਦੇ ਪਿਆਰ ਵਿੱਚ ਖੋਕੇ ਜਿੰਦਗੀ ਬਸਰ ਕਰਨੀ ਅਸਲ ਵਿੱਚ ਉਸ ਦੀ ਦੀਵਾਨਗੀ ਕਮਾਉਣੀ ਹੁੰਦੀ ਹੈ; ਜਦੋਂ ਉਸ ਦਾ ਭੈ ਅਤੇ ਪਿਆਰ ਵਿੱਚ ਮਨ ਉਸ ਨਾਲ ਇੱਕ ਹੋ  ਜਾਂਦਾ ਹੈ, ਫੇਰ ਉਸ ਤੋਂ ਬਿਨ੍ਹਾਂ ਕਿਸੇ ਹੋਰ ਨੂੰ ਮਨ ਮੰਨ ਹੀ ਨਹੀਂ ਸਕੇਗਾ | ‘ਰੱਬ ਵਰਗਾ  ਯਾਰ’ ਆਦਿ ਫ਼ਿਕਰੇ ਉਸ ਦੀ ਤੂਹੀਣ  ਲੱਗਣ ਲੱਗ ਪੈਂਦੇ ਹਨ |  ਡਰ ‘ਚ ਦਰ ਦਰ  ਉਹ ਭਟਕਦੇ ਹਨ ਜਿਨ੍ਹਾਂ ਨੇ ਕਰਤਾਰ ਜੀ ਦੇ ਪਿਆਰ ਵਿੱਚ ਦੀਵਾਨਗੀ ਨਹੀਂ ਕਮਾਈ | ਇਸੇ ਨੁਕਤੇ ਨੂੰ ਅਗਲੇ ਵਾਕਾਂ ਵਿੱਚ ਗੁਰੂ ਜੀ ਹੋਰ ਸਾਫ ਕਰਦੇ ਹਨ :

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

Ŧa-o ḏevānā jāṇī-ai jā ekā kār kamā-e.

Hukam pacẖẖāṇai kẖasam kā ḏūjī avar si-āṇap kā-e. ||3||

ਅਰਥ : ਕਰਤਾਰ ਜੀ ਦਾ ਦੀਵਾਨਾ  ਤਦੇ ਬੰਦੇ ਨੁੰ ਜਾਣੋ ਜਦੋਂ ਉਹ ਸਿਰਫ਼ ਇੱਕੋ ਕਰਤਾਰ ਜੀ ਦੀ ਕਾਰ ਵਿੱਚ ਲੱਗਿਆ ਰਹੇ; ਉਹ ਆਪਣੇ ਮਲਿਕ ਦੀ ਸਿਫਤ ਵਿੱਚ ਲੱਗੇ ਤੇ  ਉਹ ਆਪਣੇ ਮਲਿਕ  ਦੇ  ਹੁਕਮ ਨੁੰ ਪਛਾਣੇ | ਕੋਈ ਦੂਸਰੀ ਹੋਰ ਸਿਆਣਪ ਹੈ ਵੀ ਕੋਈ ਨਹੀਂ (ਇਸ ਪਰਸੰਗ ਵਿੱਚ )

 ਇੱਕ ਕਰਤਾਰ ਜੀ ਦੇ ਪਿਆਰ ਵਿੱਚ ਦੀਵਾਨਾ  ਬਣਕੇ ਅਤੇ ਉਸ ਦੇ ਭੈ  ਤੇ ਪਿਆਰ ਵਿੱਚ ਰਹਿਕੇ  ਜਦੋਂ ਇਨਸਾਨ  ਕਰਤਾਰ ਜੀ ਦੇ ਸਰਬ ਵਿਆਪਕ ਹੁਕਮ ਨੁੰ ਜਾਣ ਲੈਂਦਾ ਹੈ, ਤਦ ਉਹ ਹੋਰ ਕਿਸੇ ਸਿਆਣਪ ਨੁੰ ਨਹੀਂ ਸਿਆਣਦਾ |

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥

Ŧa-o ḏevānā jāṇī-ai jā sāhib ḏẖare pi-ār.

Manḏā jāṇai āp ka-o avar bẖalā sansār. ||4||7||

ਅਰਥ : ਉਸ ਕਰਤਾਰ ਜੀ ਦਾ ਦੀਵਾਨਾ  ਤਦੇ ਮੰਨਿਆ ਜਾਏਗਾ ਜੇ  ਕੋਈ ਆਪਣੇ ਉਸ ਮਲਿਕ ਪ੍ਰਤੀ ਪਿਆਰ ਬਣਾਈ ਰੱਖੇ (ਪਿਆਰ ਵਿੱਚ ਕਿੰਤੂ ਨਹੀਂ ਹੁੰਦੇ ) ਇਸ ਪਰਸੰਗ ਵਿੱਚ ਆਪਣੇ ਆਪ ਵਿੱਚ ਹੀ ਨੁਕਸ ਵੇਖੇ  ਹੋਰਾਂ ਦੇ ਨੁਕਸ ਵੇਖਣ ਦੀ ਥਾਂ; ਬਲਕੇ ਹੋਰਾਂ ਨੂੰ ਭਲਾ ਆਖੇ |

ਆਪ ਨੇ ਵੇਖਿਆ ਹੈ ਕਿ  ਸਭ ਤੋਂ ਪਹਿਲਾਂ ਗੁਰੂ ਜੀ ਨੁੰ ਪ੍ਰਭ ਜੀ ਦੇ ਪਿਆਰ ਵਿੱਚ ਖੋਇਆ ਵੇਖਕੇ, ਲੋਕੀਂ  ਉਨਾਂ ਨੂੰ ਪਗਲਾ ਤੀਕ ਆਖ ਗਏ ਤੇ ਫੇਰ ਗੁਰੂ ਜੀ ਆਪ ਹੀ ਦੱਸਦੇ ਹਨ ਕਿ ਉਹ ਪਾਗਲ ਹਨ ਪਰ ਸਿਰਫ਼  ਪ੍ਰਭ ਜੀ ਦੇ ਪਿਆਰ ਵਿੱਚ ਪਰ  ਲੋਕੀਂ ਕਿਉਂਕਿ ਪਾਗਲ ਮਾਇਆ ਵਿੱਚ ਹੁੰਦੇ ਹਨ ਜਿਸ ਕਰਕੇ ਗੁਰੂ ਜੀ ਦੀ ਕਰਤਾਰ ਜੀ ਪ੍ਰਤੀ ਦੀਵਾਨਗੀ  ਸਮਝਣੋਂ ਅਸਮਰੱਥ ਸਨ | ਇਸੇ ਪਰਸੰਗ ਵਿੱਚ ਗੁਰੂ ਜੀ ਆਪਣੇ ਸ਼ਰਧਾਲੂਆਂ ਨੂੰ ਸਮਝਾਉਂਦੇ ਹਨ ਕਿ  ਮਾਇਆ ਪਿੱਛੇ ਪਾਗਲ ਹੋਣ ਨਾਲੋਂ ਕਰਤਾਰ ਜੀ ਦੇ ਪਿਆਰ ਵਿੱਚ ਪਾਗਲ  ਹੋਣ ਚੰਗਾ ਹੈ ; ਜਦੋਂ ਇੰਝ ਇਨਸਾਨ ਕਰਦਾ ਏ, ਤਦ ਕਰਤਾਰ ਜੀ ਦੇ ਸੰਸਾਰ ਪ੍ਰਤੀ ਵੀ ਉਸ ਦਾ ਵਤੀਰਾ ਬਦਲ ਜਾਂਦਾ ਹੈ | ਉਸ ਨੁੰ  ਸੰਸਾਰ ਚੰਗਾ ਲੱਗਦਾ ਹੈ ਪਰ ਆਪਣੇ ਵਿੱਚ ਦਿਸਦੇ ਨੁਕਸ ਵੱਡੇ ਲੱਗਦੇ ਹਨ | ਸੰਸਾਰ  ਨੇ ਜੋ ਆਖ ਲਿਆ ਉਨ੍ਹਾਂ ਪ੍ਰਤੀ ਗੁਰੂ ਜੀ ਕੋਈ ਗਿੱਲ ਨਹੀਂ ਕਰਦੇ ਤੇ ਉਨਾਂ ਦੇ ਸ਼ਰਧਾਲੂਆਂ ਨੁੰ ਵੀ ਇਹੋ ਸੁਨੇਹਾ ਹੈ ਕਿ  ਹੋਰਾਂ ਦੇ ਨੁਕਸ ਕੱਢਣ ਉਤੇ ਜੋਰ ਦੇਣ ਨਾਲੋਂ  ਕਰਤਾਰ ਜੀ ਦੇ ਪਿਆਰ ਵਿੱਚ ਆਪਣੇ ਆਪ ਨੁੰ ਹੀ ਨੁਕਸਾਨ ਤੋਂ ਮੁਕਤ ਕਰ ਲੈਣ ਚੰਗਾ ਹੈ | ਇੰਝ ਹੀ ਕਰਤਾਰ ਜੀ ਦਾ ਹੁਕਮ ਪਹਚਾਣਿਆਂ  ਜਾਂਦਾ ਹੈ ਤੇ ਇੰਝ ਮਨੁੱਖ ਦੁਨਿਆਵੀ ਗੁਲਾਮੀਆਂ ਤੇ ਫਿਕਰਾਂ ਤੋਂ ਮੁਕਤ ਹੋ ਜਾਂਦਾ ਹੈ | ਫੇਰ ਉਹ  ਕਰਤਾਰ ਜੀ ਦੇ ਬਣੇ ਸੰਸਾਰ ਨੁੰ ਸਿਰਫ਼ ਪਿਆਰ ਦੀ ਨਜਰ ਨਾਲ ਵੇਖਣਾ ਸਿੱਖਦਾ ਹੈ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

 

How Usually A Society Reacts Towards the Creator’s True Devotee?

Not only today, the world has been criticizing the Creator’ true devotees who lived by becoming one with Him for a long time. There are a few points to be comprehended that by believing in the universal Creator, living by understanding His prevailed ordinance, living by working hard in modesty and by living  being in love with Him, one becomes separate from the rest of the world that usually harbors crowd mentality. Sri Guru Nanak, on SGGS 991, supports this fact while expressing his personal experience with the people.

ਮਾਰੂ ਮਹਲਾ ੧ ॥
ਕੋਈ ਆਖੈ ਭੂਤਨਾ ਕੋ ਕਹੈ ਬੇਤਾਲਾ ॥
ਕੋਈ ਆਖੈ ਆਦਮੀ ਨਾਨਕੁ ਵੇਚਾਰਾ ॥੧॥

Mārū mėhlā 1.

Ko-ī ākẖai bẖūṯnā ko kahai beṯālā.

Ko-ī ākẖai āḏmī Nānak vecẖārā. ||1||

Raag Maroo, the bani of First Nanak

In essence: Some people say that Nanak is a ghost; some say he is a spirit-haunted and others say that he is just a poor thing.

Why the people of his times were saying these things to the Guru; obviously he might have been seen imbued with the Creator while taking support fom a tree, or while being laying on the ground, they saw him totally lost in His memory and they started making fun of him or giving their judgement on him since they never had that experience. The Guru comprehended everything about them. He then explains why he was like that:

ਭਇਆ ਦਿਵਾਨਾ ਸਾਹ ਕਾ ਨਾਨਕੁ ਬਉਰਾਨਾ ॥
ਹਉ ਹਰਿ ਬਿਨੁ ਅਵਰੁ ਨ ਜਾਨਾ ॥੧॥ ਰਹਾਉ ॥

Bẖa-i-ā ḏivānā sāh kā Nānak ba-urānā.

Ha-o har bin avar na jānā. ||1|| Rahā-o.

Nanak has gone crazy by falling in love with Akalpurakh, and he doesn’t recognize any other than Him.

The guru states that by being crazy in the love of the Creator is to remain in His fear which means, deeming the world as His creation, not to prefer one’s own agenda but good will of the entire humanity. And this is the way to live in His love. Besides, one should not  believe any other established entity. Only those people live in fear of this or that all the time who are not in love with Him. The Guru elaborates this point in the next verses:

ਤਉ ਦੇਵਾਨਾ ਜਾਣੀਐ ਜਾ ਭੈ ਦੇਵਾਨਾ ਹੋਇ ॥
ਏਕੀ ਸਾਹਿਬ ਬਾਹਰਾ ਦੂਜਾ ਅਵਰੁ ਨ ਜਾਣੈ ਕੋਇ ॥੨॥

Ŧa-o ḏevānā jāṇī-ai jā bẖai ḏevānā ho-e.

Ėkī sāhib bāhrā ḏūjā avar na jāṇai ko-e. ||2||

Only then one is considered crazy for Him if one becomes fearless from other fears but Akalpurakh’s fear, and one doesn’t recognize any other than Him (doesn’t do spoon feedings of others or worship others)

When one realizes the ordinance of the Creator by being totally in love and fear (fearing from Him by eliminating one’s pride) of Him, then one doesn’t care about other kind of wisdom presented by others to one because one only believes in Him.

ਤਉ ਦੇਵਾਨਾ ਜਾਣੀਐ ਜਾ ਏਕਾ ਕਾਰ ਕਮਾਇ ॥
ਹੁਕਮੁ ਪਛਾਣੈ ਖਸਮ ਕਾ ਦੂਜੀ ਅਵਰ ਸਿਆਣਪ ਕਾਇ ॥੩॥

Ŧa-o ḏevānā jāṇī-ai jā ekā kār kamā-e.

Hukam pacẖẖāṇai kẖasam kā ḏūjī avar si-āṇap kā-e. ||3||

Only then one can be called crazy in His love if one performs only Ekankar’s service and comprehends His command. There is no other wisdom (better than understanding His order and living under it).

ਤਉ ਦੇਵਾਨਾ ਜਾਣੀਐ ਜਾ ਸਾਹਿਬ ਧਰੇ ਪਿਆਰੁ ॥
ਮੰਦਾ ਜਾਣੈ ਆਪ ਕਉ ਅਵਰੁ ਭਲਾ ਸੰਸਾਰੁ ॥੪॥੭॥

Ŧa-o ḏevānā jāṇī-ai jā sāhib ḏẖare pi-ār.

Manḏā jāṇai āp ka-o avar bẖalā sansār. ||4||7||

Only then one is called “crazy for Ekankar” if one cherishes love for Him and considers oneself bad compared to the rest of the world.

 In other words, the Guru advises the seekers to remain in love with Him and in His love, one should judge one’s own flaws by keeping in mind that the rest of the world is better than one’s own self. Through these words, the Guru prohibits the seeker from becoming critic of others in quest to promote one’s own thoughts. It is like dismantling one’s conceit, anger, greed.

Wishes

Gurdeep Singh

www.gursoch.com

Leave a Reply

Your email address will not be published.