Over time, the concept of our Creator has been made so different than the reality that we always look at our Creator living somewhere else away from us. In the Gurbani, it is made clear that our Creator has made His abode in us; therefore, it is advised that we should search our Creator within us; that is the reason, the Gurbani criticizes leaving households in search of the Creator. In the following shabda, Third Nanak reveals that secret; it is on 1128 to 1129, SGGS. Let us ponder over that secret:
ਭੈਰਉ ਮਹਲਾ ੩ ॥
Bẖairo mėhlā 3.
Raag Bhairo, Bani of Third Nanak
ਸੋ ਮੁਨਿ ਜਿ ਮਨ ਕੀ ਦੁਬਿਧਾ ਮਾਰੇ ॥
ਦੁਬਿਧਾ ਮਾਰਿ ਬ੍ਰਹਮੁ ਬੀਚਾਰੇ ॥੧॥
So mun jė man kī ḏubiḏẖā māre.
Ḏubiḏẖā mār barahm bīcẖāre. ||1||
In essence: That person is a silent sage, who gets over his duality and by getting rid of duality, recognizes the Creator.
ਮੁਨਿ = ਮੋਨ-ਧਾਰੀ ਸਾਧੂ। ਜਿ = ਜਿਹੜਾ। ਦੁਬਿਧਾ = ਦੁ-ਕਿਸਮਾ-ਪਨ, ਮੇਰ-ਤੇਰ।
ਬ੍ਰਹਮੁ = ਪਰਮਾਤਮਾ। ਬੀਚਾਰੇ = ਮਨ ਵਿਚ ਵਸਾਂਦਾ ਹੈ ॥੧॥
ਅਸਲ ਮੋਨ-ਧਾਰੀ ਸਾਧੂ ਉਹ ਹੈ ਜਿਹੜਾ (ਆਪਣੇ) ਮਨ ਦੀ ਮੇਰ-ਤੇਰ ਮੁਕਾ ਦੇਂਦਾ ਹੈ, ਅਤੇ ਮੇਰ-ਤੇਰ ਮੁਕਾ ਕੇ (ਉਸ ਮੇਰ-ਤੇਰ ਦੇ ਥਾਂ) ਪਰਮਾਤਮਾ ਨੂੰ (ਆਪਣੇ) ਮਨ ਵਿਚ ਵਸਾਂਦਾ ਹੈ ॥੧॥
Think over it. As long as the mind is in duality, there is no chance of realizing the Creator, who abides right in the body. The elimination of duality is mandatory. How do we get trapped in it sometimes unnecessarily? We make groups based on our own beliefs or point views and then we support our groups blindly. This behavior leads directly to the trap of duality. This is just one example.
What is duality in this context? The Guru elaborates it in this shabda; he suggests that Maya attachment is the duality, which becomes a wall between Prabh and us. First, he advises us to search the mind within. How? To understand what is behind the dominating attachment, which keeps the mind engrossed in it and how to divert it from that attachment toward the source of all, the Creator? The Guru advice continues:
ਇਸੁ ਮਨ ਕਉ ਕੋਈ ਖੋਜਹੁ ਭਾਈ ॥
ਮਨੁ ਖੋਜਤ ਨਾਮੁ ਨਉ ਨਿਧਿ ਪਾਈ ॥੧॥ ਰਹਾਉ ॥
Is man ka▫o ko▫ī kẖojahu bẖā▫ī.
Man kẖojaṯ nām na▫o niḏẖ pā▫ī. ||1|| rahā▫o.
Oh brother, search this mind of yours, because through searching the mind, one obtains Naam, the nine treasures. Pause
ਕਉ = ਨੂੰ। ਖੋਜਹੁ = ਪੜਤਾਲ ਕਰਦੇ ਰਹੋ। ਭਾਈ = ਹੇ ਭਾਈ! ਖੋਜਤ = ਪੜਤਾਲ ਕਰਦਿਆਂ। ਨਉ ਨਿਧਿ = (ਧਰਤੀ ਦੇ ਸਾਰੇ) ਨੌ ਖ਼ਜ਼ਾਨੇ। ਪਾਈ = ਪ੍ਰਾਪਤ ਹੋ ਜਾਂਦਾ ਹੈ ॥੧॥
ਹੇ ਭਾਈ! ਆਪਣੇ ਇਸ ਮਨ ਨੂੰ ਖੋਜਦੇ ਰਿਹਾ ਕਰੋ। ਮਨ (ਦੀ ਦੌੜ-ਭੱਜ) ਦੀ ਪੜਤਾਲ ਕਰਦਿਆਂ ਪਰਮਾਤਮਾ ਦਾ ਨਾਮ ਮਿਲ ਜਾਂਦਾ ਹੈ, ਇਸ ਨਾਮ ਹੀ (ਮਾਨੋ) ਧਰਤੀ ਦੇ ਸਾਰੇ ਨੌ ਖ਼ਜ਼ਾਨੇ ਹੈ ॥੧॥ ਰਹਾਉ॥
The mind always remains occupied in the things, which are attracted to it; therefore, first the cause of the attractions needs to be found. Answer is very simple, it is all Maya attractions in this or that form. Maya attractions create duality and the duality triggers many other negative passions. In other words, it is the priority of Naam love, which can replace duality with it as Maya attractions are dimmed through Naam.
In the following, the Guru addresses on that secret; if it is understood, it becomes easy to prefer Naam to these Maya attractions.
ਮੂਲੁ ਮੋਹੁ ਕਰਿ ਕਰਤੈ ਜਗਤੁ ਉਪਾਇਆ ॥
ਮਮਤਾ ਲਾਇ ਭਰਮਿ ਭ+ਲਾਇਆ ॥੨॥
Mūl moh kar karṯai jagaṯ upā▫i▫ā.
Mamṯā lā▫e bẖaram bẖolā▫i▫ā. ||2||
The creator has fashioned the world by making attachment its base; by attaching the lives to attachment instinct, Akalpurakh has deluded them.
ਮੂਲੁ = ਮੁੱਢ। ਕਰਿ = ਬਣਾ ਕੇ। ਕਰਤੈ = ਕਰਤਾਰ ਨੇ। ਮਮਤਾ = {ਮਮ = ਮੇਰਾ} ਮਲਕੀਅਤ ਬਣਾਣ ਦਾ ਸੁਭਾਉ, ਅਪਣੱਤ। ਭਰਮਿ = ਭਰਮ ਵਿਚ, ਭਟਕਣਾ ਵਿਚ। ਭ+ਲਾਇਆ = {ਅੱਖਰ ‘ਭ’ ਦੇ ਨਾਲ ਦੋ ਲਗਾਂ ਹਨ: ੋ ਅਤੇ ੁ। ਅਸਲ ਲਫ਼ਜ਼ ਹੈ ‘ਭੁਲਾਇਆ’। ਇਥੇ ‘ਭੋਲਾਇਆ’ ਪੜ੍ਹਨਾ ਹੈ} ॥੨॥
(ਜਗਤ-ਰਚਨਾ ਦੇ) ਮੁੱਢ ਮੋਹ ਨੂੰ ਬਣਾ ਕੇ ਕਰਤਾਰ ਨੇ ਜਗਤ ਪੈਦਾ ਕੀਤਾ। ਜੀਵਾਂ ਨੂੰ ਅਪਣੱਤ ਚੰਬੋੜ ਕੇ (ਮਾਇਆ ਦੀ ਖ਼ਾਤਰ) ਭਟਕਣਾ ਵਿਚ ਪਾ ਕੇ (ਉਸ ਨੇ ਆਪ ਹੀ) ਕੁਰਾਹੇ ਪਾ ਦਿੱਤਾ ॥੨॥
This is the secret. Attachment to the Maya creates doubt and duality and it deludes the mind; consequently, the mind becomes a slave of those instincts that drag it into pleasures, vices and unending desires. The mind wanders from one attraction to another totally drenched in unquenchable thirst of desires. The Guru says this is the way, the Creator is running the business of His creation.
The secret continues:
ਇਸੁ ਮਨ ਤੇ ਸਭ ਪਿੰਡ ਪਰਾਣਾ ॥
ਮਨ ਕੈ ਵੀਚਾਰਿ ਹੁਕਮੁ ਬੁਝਿ ਸਮਾਣਾ ॥੩॥
Is man ṯe sabẖ pind parāṇā.
Man kai vīcẖār hukam bujẖ samāṇā. ||3||
Because of this mind, the body and breath exist; through the mind, when one reflects on all this and understands the Creator’s Will, one becomes one with the Creator.
ਤੇ = ਤੋਂ। ਮਨ ਤੇ = ਮਨ ਤੋਂ, ਮਨ ਦੇ ਸੰਸਕਾਰਾਂ ਤੋਂ। ਪਿੰਡ ਪਰਾਣਾ = ਸਰੀਰ ਤੇ ਪ੍ਰਾਣ, ਜਨਮ ਮਰਨ ਦਾ ਗੇੜ।
ਇਹ ਮਨ (ਦੇ ਮੇਰ-ਤੇਰ ਅਪਣੱਤ ਆਦਿਕ ਦੇ ਸੰਸਕਾਰਾਂ) ਤੋਂ ਹੀ ਸਾਰਾ ਜਨਮ ਮਰਨ ਦਾ ਸਿਲਸਿਲਾ ਬਣਦਾ ਹੈ।
The body and its life are for the mind, because the mind runs the entire show related with the body. It is also very much clear that it hears about Naam of the Creator, but its weakness for the Maya attractions fails it in realizing Naam.
Here, it is advised to check on how the mind slips down into a Maya hole. To stop its slip, one should understand natural ordinance of the Creator in force. Once that Ordinance is understood, the duality vanishes and one becomes one with one’s source, the Creator. Up to now, two things are made crystal clear: the mind and its weakness toward Maya attractions. The vital cause behind all this is also explained. If we want to mix one color in another, we must make sure that the both colors are the same; otherwise, a new color will emerge; in the same way, to be one with the Creator, the mind should become immaculate like the Creator; it is the bottom-line; otherwise, with mere talks, discussions and studying scriptures, becoming one with the Creator doesn’t materialize. The Guru also points out in a simple way to be one with the Creator and that is to live as a guest. Think about it; a guest can perform all kinds of responsibilities without beings attached to anything, it is on 1182, SGGS:
ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥
ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥
Ŧis kā cẖākar hohi fir dān na lāgai.
Ŧis kī kar poṯḏārī fir ḏūkẖ na lāgai. ||1||
In essence: You will not endure punishment if you become Prabh’s devotee. You just guard Prabh’s treasures (instead of controlling them or involving in; live as His servant or like a responsible guest). Let us look at that verse through which the Guru advises the follower to learn from the Guru to live here like a guest, it is on 1188 SGGS
ਗੁਰ ਤੇ ਸਮਝਿ ਰਹੈ ਮਿਹਮਾਣੁ ॥
ਹਰਿ ਰਸਿ ਰਾਤਾ ਜਨੁ ਪਰਵਾਣੁ ॥੭॥
Gur ṯe samajẖ rahai mihmāṇ.
Har ras rāṯā jan parvāṇ. ||7||
A person, who understands Prabh and lives like a guest, remains drenched in Har’s love and becomes acceptable to Har.
ਤੇ = ਤੋਂ। ਸਮਝਿ = ਸਿੱਖਿਆ ਲੈ ਕੇ। ਮਿਹਮਾਣੁ = ਪਰਾਹੁਣਾ। ਕੈ ਵੀਚਾਰਿ = ਦੇ ਵੀਚਾਰ ਦੀ ਰਾਹੀਂ। ਬੁਝਿ = ਸਮਝ ਕੇ। ਸਮਾਣਾ = (ਜਨਮ ਮਰਨ) ਮੁੱਕ ਜਾਂਦਾ ਹੈ ॥੩॥
ਜੇਹੜਾ ਮਨੁੱਖ ਗੁਰੂ ਪਾਸੋਂ ਸਿੱਖਿਆ ਲੈ ਕੇ (ਜਗਤ ਵਿਚ) ਪ੍ਰਾਹੁਣਾ (ਬਣ ਕੇ) ਜੀਊਂਦਾ ਹੈ ਮਨ ਦੇ (ਸੁਚੱਜੇ) ਵੀਚਾਰ ਦੀ ਰਾਹੀਂ ਪਰਮਾਤਮਾ ਦੀ ਰਜ਼ਾ ਨੂੰ ਸਮਝ ਕੇ ਜੀਵ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ ॥੩॥
A banker at the bank counts monies all the time; however, he or she only performs a responsibility and never gets attached to the money. That is the message and as per this message, no need of becoming yogi or renunciate or wandering sadhus. Also we don’t need the Vedas or other ancient scriptures, which confuse the reader more than guiding him or her to Naam.
On 1188 First Nanak stresses the same idea about eliminating duality
ਦਰਸਨ ਕੀ ਪਿਆਸ ਜਿਸੁ ਨਰ ਹੋਇ ॥
ਏਕਤੁ ਰਾਚੈ ਪਰਹਰਿ ਦੋਇ ॥
Ḏarsan kī pi▫ās jis nar ho▫e.
Ėkaṯ rācẖai parhar ḏo▫e.
In Essence: A man, who longs to envision Prabh, should get drenched in alone Prabh’s love by eradicating duality.
ਏਕਤੁ = ਇੱਕ (ਪਰਮਾਤਮਾ) ਵਿਚ ਹੀ। ਪਰਹਰਿ = ਤਿਆਗ ਕੇ। ਦੋਇ = ਦ੍ਵੈਤ, ਕਿਸੇ ਹੋਰ ਆਸਰੇ ਦੀ ਝਾਕ।
ਜਿਸ ਮਨੁੱਖ ਨੂੰ ਪਰਮਾਤਮਾ ਦੇ ਦਰਸਨ ਦੀ ਤਾਂਘ ਹੁੰਦੀ ਹੈ, ਉਹ ਪ੍ਰਭੂ ਤੋਂ ਬਿਨਾ ਹੋਰ ਆਸਰੇ ਦੀ ਝਾਕ ਛੱਡ ਕੇ ਇਕ ਪਰਮਾਤਮਾ ਦੇ ਨਾਮ ਵਿਚ ਹੀ ਮਸਤ ਰਹਿੰਦਾ ਹੈ।
ਦੂਰਿ ਦਰਦੁ ਮਥਿ ਅੰਮ੍ਰਿਤੁ ਖਾਇ ॥
ਗੁਰਮੁਖਿ ਬੂਝੈ ਏਕ ਸਮਾਇ ॥੧॥
Ḏūr ḏaraḏ math amriṯ kẖā▫e.
Gurmukẖ būjẖai ek samā▫e. ||1||
When he churns the love of Akalpurakh (when totally involves in Akalpurakh by eradicating all other thoughts), he gets rid of pains; Through the Guru, he understands Him and merges in one Akalpurakh.
ਮਥਿ = ਰਿੜਕ ਕੇ। ਗੁਰਮੁਖਿ = ਗੁਰੂ ਦੀ ਸਰਨ ਪੈ ਕੇ। ਏਕ ਸਮਾਇ = ਇੱਕ ਪ੍ਰਭੂ ਦੇ ਨਾਮ ਵਿਚ ਲੀਨ ਹੋ ਜਾਂਦਾ ਹੈ ॥੧॥
(ਜਿਵੇਂ ਦੁੱਧ ਰਿੜਕ ਕੇ, ਮੁੜ ਮੁੜ ਮਧਾਣੀ ਹਿਲਾ ਕੇ, ਮੱਖਣ ਕੱਢੀਦਾ ਹੈ, ਤਿਵੇਂ) ਉਹ ਮਨੁੱਖ ਮੁੜ ਮੁੜ ਸਿਮਰ ਕੇ ਆਤਮਕ ਜੀਵਨ ਦੇਣ ਵਾਲਾ ਨਾਮ-ਰਸ ਚੱਖਦਾ ਹੈ, ਤੇ ਉਸ ਦਾ ਦੁੱਖ-ਕਲੇਸ਼ ਦੂਰ ਹੋ ਜਾਂਦਾ ਹੈ। ਗੁਰੂ ਦੀ ਸਰਨ ਪੈ ਕੇ ਉਹ (ਪਰਮਾਤਮਾ ਦੇ ਸਹੀ ਸਰੂਪ ਨੂੰ) ਸਮਝ ਲੈਂਦਾ ਹੈ, ਤੇ ਉਸ ਇਕ ਪ੍ਰਭੂ ਦੇ ਨਾਮ ਵਿਚ ਲੀਨ ਰਹਿੰਦਾ ਹੈ ॥੧॥
Actually Third Nanak, in the shabda we are discussing, passes on us the message of First Nanak about becoming one with our Creator by eliminating the duality through the Guru’s advice.
The shabda continues: In the verses below, it is suggested that the grace of the Creator is mandatory to realize Him through the Guru:
1129
ਕਰਮੁ ਹੋਵੈ ਗੁਰੁ ਕਿਰਪਾ ਕਰੈ ॥
ਇਹੁ ਮਨੁ ਜਾਗੈ ਇਸੁ ਮਨ ਕੀ ਦੁਬਿਧਾ ਮਰੈ ॥੪॥
Karam hovai gur kirpā karai.
Ih man jāgai is man kī ḏubiḏẖā marai. ||4||
When Prabh bestows grace, the Guru blesses, then this mind is awakened and it gets out of duality.
ਕਰਮੁ = (ਪਰਮਾਤਮਾ ਦੀ) ਮਿਹਰ। ਜਾਗੈ = ਸੁਚੇਤ ਹੋ ਜਾਂਦਾ। ਮਰੈ = ਮੁੱਕ ਜਾਂਦੀ ਹੈ ॥੪॥
ਜਦੋਂ ਪਰਮਾਤਮਾ ਦੀ ਮਿਹਰ ਹੁੰਦੀ ਹੈ, ਗੁਰੂ (ਜੀਵ ਉੱਤੇ) ਕਿਰਪਾ ਕਰਦਾ ਹੈ, ਤਾਂ (ਜੀਵ ਦਾ) ਇਹ ਮਨ (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਜਾਗ ਪੈਂਦਾ ਹੈ, ਇਸ ਮਨ ਦੀ ਮੇਰ-ਤੇਰ ਮੁੱਕ ਜਾਂਦੀ ਹੈ ॥੪॥
The Creator’s grace is vital regarding becoming one with the Creator. How that grace occurs is not explained in a detail, but it is hinted that when the Creator graces, only then the mortals learn from the Guru to become worthy of the Creator. How we can feel that we are graced by the Creator? We can feel that when our minds start going against the influences of Maya and its trap; in other words, when except Naam, all other stuff appears to be trivial to us. We may have all that stuff, but it stops misdirecting our behavior. The Gurbani clearly states that the worldly achievements are nothing compared to realization of the Creator. As per the Creator’s grace, a new understanding develops towards the world; the mind frees itself from the Maya trap and eradicates all kinds of attachments. When there is no attachment at all, there remains no duality. When there is no duality, there is no self conceit, which invites a lot of troubles.
The following verses are very helpful to understand the secret revealed by the Guru; it must be understood that for what meaning the Guru uses “ਸੁਭਾਉ”
ਮਨ ਕਾ ਸੁਭਾਉ ਸਦਾ ਬੈਰਾਗੀ ॥
ਸਭ ਮਹਿ ਵਸੈ ਅਤੀਤੁ ਅਨਰਾਗੀ ॥੫॥
Man kā subẖā▫o saḏā bairāgī.
Sabẖ mėh vasai aṯīṯ anrāgī. ||5||
The mind’s source, Prabh, is always detached and Prabh abides in all but immaculate and detached.
Note: Some interpreters take ਸੁਭਾਉ as innate nature, but when you read the second verse above, you will find that its meaning is “the source/mool” as Dr Sahib Singh says.
ਸੁਭਾਉ = ਅਸਲਾ। ਬੈਰਾਗੀ = ਮਾਇਆ ਤੋਂ ਨਿਰਲੇਪ।
(ਜੀਵ ਦੇ) ਮਨ ਦਾ ਅਸਲਾ ਉਹ ਪ੍ਰਭੂ ਹੈ ਜੋ ਮਾਇਆ ਤੋਂ ਸਦਾ ਨਿਰਲੇਪ ਰਹਿੰਦਾ ਹੈ।
The Creator abides in all but remains immaculate and detached while we remain attached to this and that. To become one with that detached Prabh, we must be detached. We can study and debate about all kinds of subjects, but to be one with our source, Akalpurakh, we must be detached like Him. How we can run households by becoming detached? This question bothers many people, because they don’t understand that detachment doesn’t mean to run away from any kind of responsibility (as stated above in the context of living as Prabh’s guests). It means to keep performing the duties and responsibilities without getting attached to anyone or anything but Akalpurakh.
ਅਤੀਤੁ = ਵਿਰਕਤ। ਅਨਰਾਗੀ = ਰਾਗ-ਰਹਿਤ {ਅਨ-ਰਾਗੀ} ਨਿਰਮੋਹ ॥੫॥
ਜੋ ਸਭ ਵਿਚ ਵੱਸਦਾ ਹੈ ਜੋ ਵਿਰਕਤ ਹੈ ਜੋ ਨਿਰਮੋਹ ਹੈ ॥੫॥
ਕਹਤ ਨਾਨਕੁ ਜੋ ਜਾਣੈ ਭੇਉ ॥
ਆਦਿ ਪੁਰਖੁ ਨਿਰੰਜਨ ਦੇਉ ॥੬॥੫॥
Kahaṯ Nānak jo jāṇai bẖe▫o.
Āḏ purakẖ niranjan ḏe▫o. ||6||5||
Nanak says: A person, who knows this secret, becomes one with that Prabh, who is the Primal being, immaculate and embodiment of light.
ਭੇਉ = ਭੇਤ। ਪੁਰਖੁ = ਸਰਬ-ਵਿਆਪਕ ਪ੍ਰਭੂ। ਨਿਰੰਜਨ = {ਨਿਰ-ਅੰਜਨ। ਅੰਜਨ = ਮਾਇਆ ਦੇ ਮੋਹ ਦੀ ਕਾਲਖ} ਨਿਰਲੇਪ। ਦੇਉ = ਪ੍ਰਕਾਸ਼-ਰੂਪ ॥੬॥੫॥
ਨਾਨਕ ਆਖਦਾ ਹੈ ਕਿ ਜਿਹੜਾ ਮਨੁੱਖ (ਆਪਣੇ ਇਸ ਅਸਲੇ ਬਾਰੇ) ਇਹ ਭੇਤ ਸਮਝ ਲੈਂਦਾ ਹੈ, ਉਹ (ਪਰਮਾਤਮਾ ਦੀ ਯਾਦ ਵਿਚ ਜੁੜ ਕੇ ਪਰਮਾਤਮਾ ਦੇ ਨਾਮ ਦੀ ਬਰਕਤਿ ਨਾਲ ਆਪਣੇ ਅੰਦਰੋਂ ਮਮਤਾ ਦੀ ਦੁਬਿਧਾ ਆਦਿਕ ਨੂੰ ਮੁਕਾ ਕੇ) ਉਸ ਪਰਮਾਤਮਾ ਦਾ ਰੂਪ ਬਣ ਜਾਂਦਾ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿਚ ਵਿਆਪਕ ਹੈ ਅਤੇ ਜੋ ਮਾਇਆ ਦੇ ਮੋਹ ਤੋਂ ਨਿਰਲੇਪ ਚਾਨਣ-ਰੂਪ ਹੈ ॥੬॥੫॥
A person, who understands the secret of His Ordinance through searching the mind, indeed becomes one with Him; otherwise, as the Guru says: ਗਲੀ ਜੋਗੁ ਨ ਹੋਈ ॥ Galī jog na ho▫ī. In essence: through mere talk, union with the Creator is not attained (730, SGGS)
Finally I give you a shabda by Fifth Nanak, which will help the follower to understand this revealed secret, and through this shabda, it is realized that the Gurus have liberated the Sikhs long time ago from various paths riddled with rituals, rites and austerities; it is on 216 SGGS:
ਗਉੜੀ ਮਾਲਾ ਮਹਲਾ ੫ ॥
ਹਰਿ ਬਿਨੁ ਅਵਰ ਕ੍ਰਿਆ ਬਿਰਥੇ ॥
ਜਪ ਤਪ ਸੰਜਮ ਕਰਮ ਕਮਾਣੇ ਇਹਿ ਓਰੈ ਮੂਸੇ ॥੧॥ ਰਹਾਉ ॥
Ga▫oṛī mālā mėhlā 5.
Har bin avar kir▫ā birthe.
Jap ṯap sanjam karam kamāṇe ihi orai mūse. ||1|| rahā▫o.
Raag Gaurh Mala, Bani of Fifth Nanak:
In Essence: Except Har, all deeds are in vain; all other deeds for satisfaction like lip recitation of mantras, penance and self – mortification end here. (at death, with the soul, Har Naam goes as per Gurbani). Pause.
ਅਵਰ = ਹੋਰ। ਕ੍ਰਿਆ = ਕਰਮ। ਸੰਜਮ = ਮਨ ਨੂੰ ਵਿਕਾਰਾਂ ਵਲੋਂ ਰੋਕਣ ਦੇ ਜਤਨ। ਇਹਿ = {‘ਇਹ’ ਤੋਂ ਬਹੁ-ਵਚਨ}। ਓਰੈ = ਉਰੇ ਉਰੇ ਹੀ। ਮੂਸੇ = ਠੱਗੇ ਜਾਂਦੇ ਹਨ, ਲੁੱਟੇ ਜਾਂਦੇ ਹਨ।੧।ਰਹਾਉ।
(ਹੇ ਭਾਈ!) ਪਰਮਾਤਮਾ ਦੇ ਸਿਮਰਨ ਤੋਂ ਬਿਨਾ ਹੋਰ ਸਾਰੇ (ਮਿਥੇ ਹੋਏ ਧਾਰਮਿਕ) ਕੰਮ ਵਿਅਰਥ ਹਨ। (ਦੇਵਤਿਆਂ ਨੂੰ ਪ੍ਰਸੰਨ ਕਰਨ ਵਾਲੇ) ਜਪ ਕਰਨੇ, ਤਪ ਸਾਧਣੇ, ਇੰਦ੍ਰੀਆਂ ਨੂੰ ਵਿਕਾਰਾਂ ਵਲੋਂ ਰੋਕਣ ਲਈ ਹਠ-ਜੋਗ ਦੇ ਸਾਧਨ ਕਰਨੇ-ਇਹ ਸਾਰੇ (ਪ੍ਰਭੂ ਦੀ ਦਰਗਾਹ ਤੋਂ) ਉਰੇ ਉਰੇ ਹੀ ਖੋਹ ਲਏ ਜਾਂਦੇ ਹਨ।੧।ਰਹਾਉ।
ਬਰਤ ਨੇਮ ਸੰਜਮ ਮਹਿ ਰਹਤਾ ਤਿਨ ਕਾ ਆਢੁ ਨ ਪਾਇਆ ॥
ਆਗੈ ਚਲਣੁ ਅਉਰੁ ਹੈ ਭਾਈ ਊਂਹਾ ਕਾਮਿ ਨ ਆਇਆ ॥੧॥
Baraṯ nem sanjam mėh rahṯā ṯin kā ādẖ na pā▫i▫ā.
Āgai cẖalaṇ a▫or hai bẖā▫ī ūʼnhā kām na ā▫i▫ā. ||1||
The mortal does fasting and performs daily ceremonies and austerities, but those deeds are worthless. Oh brother! Hereafter, the situation is different and such deeds do not help there.
ਆਢੁ = ਅੱਧੀ ਕੌਡੀ। ਆਗੈ = ਅਗਾਂਹ ਪਰ ਲੋਕ ਵਿਚ। ਚਲਣੁ = ਨਾਲ ਜਾਣ ਵਾਲਾ ਪਦਾਰਥ। ਕਾਮਿ = ਕੰਮ ਵਿਚ। ਊਂਹਾ = ਪਰਲੋਕ ਵਿਚ, ਪ੍ਰਭੂ ਦੀ ਦਰਗਾਹ ਵਿਚ।੧।
ਮਨੁੱਖ ਵਰਤਾਂ ਸੰਜਮਾਂ ਦੇ ਨੇਮ ਵਿਚ ਰੁੱਝਾ ਰਹਿੰਦਾ ਹੈ, ਪਰ ਉਹਨਾਂ ਉੱਦਮਾਂ ਦਾ ਮੁੱਲ ਉਸ ਨੂੰ ਇਕ ਕੌਡੀ ਭੀ ਨਹੀਂ ਮਿਲਦਾ। ਹੇ ਭਾਈ! ਜੀਵ ਦੇ ਨਾਲ ਪਰਲੋਕ ਵਿਚ ਸਾਥ ਨਿਬਾਹੁਣ ਵਾਲਾ ਪਦਾਰਥ ਹੋਰ ਹੈ (ਬਰਤ ਨੇਮ ਸੰਜਮ ਆਦਿਕ ਵਿਚੋਂ ਕੋਈ ਭੀ) ਪਰਲੋਕ ਵਿਚ ਕੰਮ ਨਹੀਂ ਆਉਂਦਾ।੧।
ਤੀਰਥਿ ਨਾਇ ਅਰੁ ਧਰਨੀ ਭ੍ਰਮਤਾ ਆਗੈ ਠਉਰ ਨ ਪਾਵੈ ॥
ਊਹਾ ਕਾਮਿ ਨ ਆਵੈ ਇਹ ਬਿਧਿ ਓਹੁ ਲੋਗਨ ਹੀ ਪਤੀਆਵੈ ॥੨॥
Ŧirath nā▫e ar ḏẖarnī bẖarmaṯā āgai ṯẖa▫ur na pāvai.
Ūhā kām na āvai ih biḏẖ oh logan hī paṯī▫āvai. ||2||
The man does ablutions at pilgrimages, he becomes renunciate and he wanders around, but such deeds do not procure a place close to Prabh; here such deeds can impress the worldly people, but hereafter these techniques are of no avail.
ਤੀਰਥਿ = ਤੀਰਥ ਉਤੇ! ਨਾਇ = ਨ੍ਹਾਉਂਦਾ ਹੈ। ਅਰੁ = ਅਤੇ {ਲਫ਼ਜ਼ ‘ਅਰੁ’ ਅਤੇ ‘ਅਰਿ’ ਦਾ ਫ਼ਰਕ ਚੇਤੇ ਰਹੇ}। ਧਰਨੀ = ਧਰਤੀ। ਠਉਰ = ਥਾਂ। ਬਿਧਿ = ਤਰੀਕਾ। ਲੋਗਨ ਹੀ = ਲੋਕਾਂ ਨੂੰ ਹੀ। ਪਤੀਆਵੈ = ਤਸੱਲੀ ਦੇਂਦਾ ਹੈ, ਨਿਸ਼ਚਾ ਕਰਾਂਦਾ ਹੈ।੨।
ਜੇਹੜਾ ਮਨੁੱਖ ਤੀਰਥ ਉਤੇ ਇਸ਼ਨਾਨ ਕਰਦਾ ਹੈ ਤੇ (ਤਿਆਗੀ ਬਣ ਕੇ) ਧਰਤੀ ਉਤੇ ਰਟਨ ਕਰਦਾ ਫਿਰਦਾ ਹੈ (ਉਹ ਭੀ) ਪ੍ਰਭੂ ਦੀ ਦਰਗਾਹ ਵਿਚ ਥਾਂ ਨਹੀਂ ਲੱਭ ਸਕਦਾ। ਅਜੇਹਾ ਕੋਈ ਤਰੀਕਾ ਪ੍ਰਭੂ ਦੀ ਹਜ਼ੂਰੀ ਵਿਚ ਕੰਮ ਨਹੀਂ ਆਉਂਦਾ, ਉਹ (ਤਿਆਗੀ ਇਹਨਾਂ ਤਰੀਕਿਆਂ ਨਾਲ) ਸਿਰਫ਼ ਲੋਕਾਂ ਨੂੰ ਹੀ (ਆਪਣੇ ਧਰਮੀ ਹੋਣ ਦਾ) ਨਿਸ਼ਚਾ ਦਿਵਾਂਦਾ ਹੈ।੨।
ਚਤੁਰ ਬੇਦ ਮੁਖ ਬਚਨੀ ਉਚਰੈ ਆਗੈ ਮਹਲੁ ਨ ਪਾਈਐ ॥
ਬੂਝੈ ਨਾਹੀ ਏਕੁ ਸੁਧਾਖਰੁ ਓਹੁ ਸਗਲੀ ਝਾਖ ਝਖਾਈਐ ॥੩॥
Cẖaṯur beḏ mukẖ bacẖnī ucẖrai āgai mahal na pā▫ī▫ai.
Būjẖai nāhī ek suḏẖākẖar oh saglī jẖākẖ jẖakẖā▫ī▫ai. ||3||
One can recite the four Vedas by heart, but one cannot a have place with Prabh by doing so, because by doing so, one doesn’t understand Har Naam, the pure word; therefore, by doing those efforts, one suffers in vain.
ਚਤੁਰ = ਚਾਰ। ਮੁਖ ਬਚਨੀ = ਮੂੰਹ ਦੇ ਬਚਨਾਂ ਨਾਲ, ਜ਼ਬਾਨੀ। ਮਹਲੁ = ਟਿਕਾਣਾ। ਸੁਧਾਖਰੁ = ਸੁੱਧ ਅੱਖਰ, ਪਵਿੱਤਰ ਲਫ਼ਜ਼, ਪਰਮਾਤਮਾ ਦਾ ਨਾਮ। ਓਹੁ = ਉਹ ਮਨੁੱਖ। ਝਾਖ ਝਖਾਈਐ = ਖ਼ੁਆਰੀ ਹੀ ਸਹੇੜਦਾ ਹੈ।੩।
(ਹੇ ਭਾਈ! ਜੇ ਪੰਡਿਤ) ਚਾਰੇ ਵੇਦ ਜ਼ਬਾਨੀ ਉਚਾਰ ਸਕਦਾ ਹੈ (ਤਾਂ ਇਸ ਤਰ੍ਹਾਂ ਭੀ) ਪ੍ਰਭੂ ਦੀ ਹਜ਼ੂਰੀ ਵਿਚ ਟਿਕਾਣਾ ਨਹੀਂ ਮਿਲਦਾ। ਜੇਹੜਾ ਮਨੁੱਖ ਪਰਮਾਤਮਾ ਦਾ ਪਵਿਤ੍ਰ ਨਾਮ (ਸਿਮਰਨਾ) ਨਹੀਂ ਸਮਝਦਾ ਉਹ (ਹੋਰ ਹੋਰ ਉੱਦਮਾਂ ਨਾਲ) ਨਿਰੀ ਖ਼ੁਆਰੀ ਹੀ ਖ਼ੁਆਰੀ ਸਹੇੜਦਾ ਹੈ।੩।
ਨਾਨਕੁ ਕਹਤੋ ਇਹੁ ਬੀਚਾਰਾ ਜਿ ਕਮਾਵੈ ਸੁ ਪਾਰ ਗਰਾਮੀ ॥
ਗੁਰੁ ਸੇਵਹੁ ਅਰੁ ਨਾਮੁ ਧਿਆਵਹੁ ਤਿਆਗਹੁ ਮਨਹੁ ਗੁਮਾਨੀ ॥੪॥੬॥੧੬੪॥
Nānak kahṯo ih bīcẖārā jė kamāvai so pār garāmī.
Gur sevhu ar nām ḏẖi▫āvahu ṯi▫āgahu manhu gumānī. ||4||6||164||
Nanak expresses this opinion: you serve the Guru (follow the Guru), contemplate Naam and get rid of self conceit. A person, who practices it, will become a successful swimmer of the worldly Maya ocean.
ਨਾਨਕੁ ਕਹਤੋ = ਨਾਨਕ ਆਖਦਾ ਹੈ {ਲਫ਼ਜ਼ ‘ਨਾਨਕੁ’ ਅਤੇ ‘ਨਾਨਕ’ ਦਾ ਫ਼ਰਕ}। ਜਿ = ਜੇਹੜਾ ਮਨੁੱਖ। ਪਾਰ ਗਰਾਮੀ = ਤਾਰੂ, ਪਾਰ ਲੰਘਣ ਜੋਗਾ। ਮਨਹੁ = ਮਨ ਤੋਂ। ਗੁਮਾਨੀ = ਗੁਮਾਨ, ਹੰਕਾਰ।੪।
(ਹੇ ਭਾਈ!) ਨਾਨਕ ਇਹ ਇਕ ਵਿਚਾਰ ਦੀ ਗੱਲ ਆਖਦਾ ਹੈ, ਜੇਹੜਾ ਮਨੁੱਖ ਇਸ ਨੂੰ ਵਰਤੋਂ ਵਿਚ ਲਿਆਉਂਦਾ ਹੈ ਉਹ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਜੋਗਾ ਹੋ ਜਾਂਦਾ ਹੈ (ਉਹ ਵਿਚਾਰ ਇਹ ਹੈ-ਹੇ ਭਾਈ!) ਗੁਰੂ ਦੀ ਸਰਨ ਪਵੋ, ਆਪਣੇ ਮਨ ਵਿਚੋਂ ਹੰਕਾਰ ਦੂਰ ਕਰੋ, ਤੇ, ਪਰਮਾਤਮਾ ਦਾ ਨਾਮ ਸਿਮਰੋ।੪।੬।੧੬੪।
My brothers and sisters, come back home and experience what has been missed in the worldly temporary pleasures. Let us enjoy the freedom the Guru has given us by lifting us above all rituals and rites. Let no Baba or Dera misguide us. Let us sit and start to search Naam within by eliminating the duality as per the Guru guidance expressed in the above shabdas. Don’t make another mistake to enslave yourself to all rituals, rites, misguided paths and money laundering sects.
In Punjabi, interpretation is by Dr Sahib Singh
Humbly
G Singh