The Importance Of The Universal Creator’s Grace – ਪ੍ਰਭ ਜੀ ਦੀ ਕਿਰਪਾ ਤੇ ਪ੍ਰਭਜੀ ਨਾਲ ਪਿਆਰ !

(Its English version is at the end)

ਗੁਰਬਾਣੀ ਮੁਤਾਬਿਕ ਪ੍ਰਭਜੀ ਦੇ ਨਾਲ ਜੁੜਨਾ ਪ੍ਰਭਜੀ ਦੀ ਕਿਰਪਾ ਉਤੇ ਨਿਰਭਰ ਹੈ, ਨਹੀਂ ਤਾਂ ਬਹੁਤ ਲੋਕ ਹਨ ਜੋ ਗੁਰੂ ਨਾਲ ਜੁੜਕੇ ਵੀ ਮਾਇਆ ਦੇ ਚੱਕਰਾਂ ਚੋਂ, ਕਿਸੇ ਉਤੇ ਖਾਰ ਖਾਣ ਤੋਂ, ਜਿਸ ਨਾਲ ਨਹੀਂ ਬਣਦੀ ਜਾਂ ਨਹੀਂ ਰਲਦੀ ਦੀ ਨਿੰਦਿਆ ਕਰਨੋਂ ਨਹੀਂ ਹਟਦੇ | ਅੰਗ 732, ਸ.ਗ.ਗ.ਸ  ਉਤੇ, ਗੁਰੂ ਸਾਹਿਬ ਜੀ ਇਸ ਗੱਲ ਨੁੰ ਬਹੁਤ ਸਪਸ਼ਟ ਕਰ ਦੇਂਦੇ ਹਨ | ਇਹ ਸ਼ਬਦ ਪੜਨ ਤੋਂ ਬਾਅਦ ਗੁਰੂ ਵਿੱਚ ਅਤੁੱਟ  ਵਿਸ਼ਵਾਸ਼ ਕਰਨ ਵਾਲਾ ਆਪਣੀ ਰੁਚੀ ਪ੍ਰਭਜੀ ਦੇ ਪਿਆਰ ਵਿੱਚ ਲਾ ਲੈਂਦਾ  ਹੈ ਅਤੇ ਮਾਇਆ ਦੇ ਲਾਹਿਆਂ  ਤੋਂ ਕਤਰਾਉਣ ਲੱਗ ਪੈਂਦਾ  ਹੈ | ਆਓ ਇਸ ਸ਼ਬਦ ਨੂੰ  ਵਿਚਾਰੀਏ :

ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥ {ਪੰਨਾ 732}

ਅਰਥ : ਜੇ ਪ੍ਰਭਜੀ ਕਿਰਪਾ ਕਰਨ ਤਦੇ ਉਨ੍ਹਾਂ ਨਾਲ ਪਿਆਰ ਹੁੰਦਾ ਹੈ; ਤਦੇ ਗੁਰੂ ਨਾਲ ਇਕਮੁਕ ਹੋਇਆ ਇਨਸਾਨ ਪ੍ਰਭਜੀ ਦੇ ਨਾਮ ਵਿੱਚ ਆਪਣੇ ਆਪ ਨੂੰ  ਖਤਮ ਕਰ ਦੇਂਦਾ ਹੈ | ਜੋ ਪ੍ਰਭਜੀ ਦੇ ਪਿਆਰ ਵਿੱਚ ਰੰਗਿਆ ਜਾਂਦਾ ਹੈ ਉਹ ਉਸ ਪਿਆਰ ਦਾ ਆਨੰਦ ਲੈਂਦਾ ਹੈ ਪਰ ਇਹ ਤਾਂ  ਹੁੰਦਾ ਹੈ ਜੇ ਇਨਸਾਨ ਗੁਰੂ ਉਪਦੇਸ਼ ਰਾਹੀਂ ਆਪਣੇ ਆਪ ਨੂੰ ਪ੍ਰਭਜੀ ਦੇ ਰੰਗ ਵਿੱਚ ਰੰਗ ਲਵੇ | ਉਂਝ ਤਾਂ ਹਰ ਕੋਈ ਪ੍ਰਭ  ਜੀ ਦੇ ਪਿਆਰ ਵਿੱਚ ਰੰਗੇ  ਜਾਣ ਲਈ ਲੋਚਾ ਰੱਖਦਾ ਏ, ਪਰ ਅਸਲ ਵਿੱਚ ਗੁਰੂ ਨਾਲ ਜੁੜਿਆ ਇਨਸਾਨ (ਗੁਰੂ ਦੇ ਉਪਦੇਸ਼ ਰਾਹੀਂ , ਇਹ ਯਾਦ ਰੱਖਣ ਕਿ ਗੁਰੂ ਕਾ ਸ਼ਬਦ ਹੀ ਗੁਰ ਉਪਦੇਸ਼ ਹੈ ਵੇਖੋ ਪੰਨਾ 22 ਉਤੇ “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥”) ਪ੍ਰਭ ਜੀ ਦੇ ਪਿਆਰ ਵਿੱਚ ਰੰਗਿਆ ਜਾਂਦਾ  ਏ ਪੂਰੀ ਤਰ੍ਹਾਂ | ਜੋ ਇਨਸਾਨ ਆਪਣੇ ਮਨ ਮਗਰ ਲੱਗ ਕੇ ਹੀ ਜਿਉਂਦਾ ਰਹਿੰਦਾ ਏ, ਮਤਲਬ ਮੂਰਖ ਮਨਮੁਖ, ਉਸ  ਦਾ ਹਿਰਦਾ ਪ੍ਰਭਜੀ ਪ੍ਰਤੀ ਇਸ ਦਰਜਾ ਉੱਚੇ ਪਿਆਰ ਤੋਂ ਸੱਖਣਾ ਹੀ ਰਹਿੰਦਾ ਏ | ਅਜਿਹਾ ਮਨੁੱਖ ਭਾਵੇਂ ਲੱਖ ਚਾਹੇ ਉਹ ਪ੍ਰਭਜੀ ਦੇ ਪਿਆਰ ਵਿੱਚ ਰੰਗਿਆ ਨਹੀਂ ਜਾਂਦਾ (ਦਾਹਵੇ ਪਿਆ ਕਰੇ )| ਜੇ ਪ੍ਰਭ ਜੀ ਅਜਿਹੇ ਮਨੁੱਖ ਉਤੇ ਨਦਰ ਕਰੇ, ਤਦ ਉਹ ਇਨਸਾਨ ਸਤਿਗੁਰੂ ਦੀ ਸ਼ਰਨ ਵਿੱਚ ਆਉਂਦਾ ਏ ਭਾਵ ਆਪਣਾ ਮਨ ਦੀ ਮੱਤ ਉੱਤੇ ਨਹੀਂ ਬਲਕੇ ਗੁਰੂ ਦੀ ਮੱਤ ਉਤੇ ਚੱਲਦਾ ਏ | ਹੇ  ਨਾਨਕ ! ਇੰਝ ਇਨਸਾਨ ਪ੍ਰਭਜੀ ਦੇ ਪਿਆਰ ਵਿੱਚ ਸਮਾ ਜਾਂਦਾ ਹੈ |

ਇਸ ਪ੍ਰਸੰਗ ਵਿੱਚ ਸਤਿਗੁਰੂ ਨਾਨਕ ਜੀ ਪੰਨਾ 750 ਉਤੇ ਦੱਸਦੇ ਹਨ:

ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥ {ਪੰਨਾ 750}

ਅਰਥ : ਖਸਮ ਪ੍ਰਭਜੀ ਹੁਣ ਹਨ ਅਤੇ ਹਮੇਸ਼ਾ ਰਹਿਣਗੇ; ਜੋ ਉਨ੍ਹਾਂ ਨੂੰ ਪਿਆਰਾ  ਲੱਗਦਾ ਏ ਉਸ ਨੂੰ ਉਹ ਆਪਣੇ  ਨਾਲ ਲਾ  ਲੈਂਦੇ ਹਨ |

ਪਰ ਕਿਵੇਂ? ਗੁਰੂ ਜੀ ਫ਼ਰਮਾਉਂਦੇ ਹਨ:

ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥  

ਅਰਥ : ਜਦੋਂ ਜੀਵ ਇਸਤ੍ਰੀ ਸਹਿਜ ਰਾਹੀਂ ਸਜ ਕੇ ਪ੍ਰਭ ਜੀ ਦੇ ਦਰ ਤੇ ਆਉਂਦੀ ਹੈ ਤੇ ਉਸ ਨੁੰ ਚੰਗੀ ਲੱਗਦੀ ਹੈ, ਤਦ ਉਹ ਭਾਗਾਂ ਵਾਲੀ ਬਣ ਜਾਂਦੀ ਹੈ |

 ਗੁਰੂ ਜੀ ਦੱਸਦੇ ਹਨ ਕਿ ਮਾਇਆ ਮੋਹ ਪ੍ਰਭਜੀ ਦੇ ਹੁਕਮ ਵਿੱਚ ਹੀ ਹੈ, “ਵਿਚਹੁ ਮੋਹੁ ਚੁਕਾਇਆ ਜਾ ਹਰਿ ਭਾਇਆ ਹਰਿ ਕਾਮਣਿ ਮਨਿ ਭਾਣੀ ॥ (ਪੰਨਾ 771) ਜਦੋਂ ਤੀਕ ਮਾਇਆ ਮੋਹ ਅੰਦਰ ਹੈ, ਉਦੋਂ ਤੀਕ ਪ੍ਰਭਜੀ ਨਾਲ ਸਹਿਰਦਤਾ ਨਾਲ ਜੁੜਨਾ ਔਖਾ ਰਹਿੰਦਾ ਹੈ, ਪਰ ਇਸ ਖਾਤਰ ਵੀ ਉਸ ਦੀ ਮੇਹਰ ਚਾਹੀਦੀ ਹੈ |

ਜਰੂਰਤ ਹੈ ਗੁਰੂ ਮੁਤਾਬਿਕ ਸੰਸਾਰਿਕ ਮਾਇਆ ਨਾਲ ਨਹੀਂ ਬਲਕੇ ਆਪਣੇ ਕਰਤਾ ਨਾਲ ਜੁੜਨ ਦੀ; ਅਸਲੀਅਤ  ਵਿੱਚ ਜੇ ਸਾਡਾ ਮਨ ਜੁੜ ਗਿਆ ਆਪਣੇ ਕਰਤੇ ਨਾਲ, ਤਦ ਅਸੀਂ ਮਾਇਆ ਲਾਹਿਆਂ ਤੋਂ ਮੁਕਤ ਹੋ ਜਾਵਾਂਗੇ ਅਤੇ ਪ੍ਰਭ ਜੀ ਨਾਲ ਸਚੀਂ ਜੁੜ ਸਕਾਂਗੇ  |

ਸ਼ੁਭ ਇਛਾਵਾਂ,

ਗੁਰਦੀਪ ਸਿੰਘ

The Importance Of The Universal Creator’s Grace

The According to the Gurbani, to get attached to the universal Creator, one needs His grace; otherwise many people who get attached to the Guru may remain involved in the Maya pursuits; in other words, they never get rid of their interests in Maya race or feeling jealousy of others or slandering those with whom they don’t get along. On 732, SGGS, in a shabad, the Guru makes this idea very clear. After going through this shabda, one starts feeling in love with the Creator with sincerity for His grace. Let us ponder over this shabda:

ਸੂਹੀ ਮਹਲਾ ੪ ॥ ਸੂਹੀ ਮਹਲਾ ੪ ॥ ਹਰਿ ਕ੍ਰਿਪਾ ਕਰੇ ਮਨਿ ਹਰਿ ਰੰਗੁ ਲਾਏ ॥ ਗੁਰਮੁਖਿ ਹਰਿ ਹਰਿ ਨਾਮਿ ਸਮਾਏ ॥੧॥ ਹਰਿ ਰੰਗਿ ਰਾਤਾ ਮਨੁ ਰੰਗ ਮਾਣੇ ॥ ਸਦਾ ਅਨੰਦਿ ਰਹੈ ਦਿਨ ਰਾਤੀ ਪੂਰੇ ਗੁਰ ਕੈ ਸਬਦਿ ਸਮਾਣੇ ॥੧॥ ਰਹਾਉ ॥ ਹਰਿ ਰੰਗ ਕਉ ਲੋਚੈ ਸਭੁ ਕੋਈ ॥ ਗੁਰਮੁਖਿ ਰੰਗੁ ਚਲੂਲਾ ਹੋਈ ॥੨॥ ਮਨਮੁਖਿ ਮੁਗਧੁ ਨਰੁ ਕੋਰਾ ਹੋਇ ॥ ਜੇ ਸਉ ਲੋਚੈ ਰੰਗੁ ਨ ਹੋਵੈ ਕੋਇ ॥੩॥ ਨਦਰਿ ਕਰੇ ਤਾ ਸਤਿਗੁਰੁ ਪਾਵੈ ॥ ਨਾਨਕ ਹਰਿ ਰਸਿ ਹਰਿ ਰੰਗਿ ਸਮਾਵੈ ॥੪॥੨॥੬॥

Sūhī mėhlā 4. Har kirpā kare man har rang lā-e. Gurmukẖ har har nām samā-e. ||1|| Har rang rāṯā man rang māṇe. Saḏā anand rahai ḏin rāṯī pūre gur kai sabaḏ samāṇe. ||1|| rahā-o. Har rang ka-o locẖai sabẖ ko-ī. Gurmukẖ rang cẖalūlā ho-ī. ||2|| Manmukẖ mugaḏẖ nar korā ho-e. Je sa-o locẖai rang na hovai ko-e. ||3|| Naḏar kare ṯā saṯgur pāvai. Nānak har ras har rang samāvai. |4||2||6||

Raag Soohi, the bani of Fourth Guru.

In essence: When Har graces the mortals, He attaches them to His love. Through the Guru, they get absorbed in His name.

The mind, which is drenched in Har’s love, enjoys His love and through the perfect Guru shabda (This is to remember that the Guru’s teachings are very vital in this context “ਹੋਰੁ ਕਿਤੈ ਭਗਤਿ ਨ ਹੋਵਈ ਬਿਨੁ ਸਤਿਗੁਰ ਕੇ ਉਪਦੇਸ ॥੧॥ SGGS, 22″), it enjoys peace and joy forever. Pause.  Everyone wants to be in Har’s love, but His love becomes permanent through the Guru. The mind-slave remains unmoved. Even if he longs to have Har’s love, he remains empty of it (the love for Har doesn’t blossom in him). Oh Nanak! If Har bestows grace upon one, only then one obtains the Satiguru and gets absorbed in His love.

In this context Satiguru Nanak explains it further on 750, SGGS:

ਭਣਤਿ ਨਾਨਕੁ ਸਹੁ ਹੈ ਭੀ ਹੋਸੀ ॥ ਜੈ ਭਾਵੈ ਪਿਆਰਾ ਤੈ ਰਾਵੇਸੀ ॥੮॥੧॥

Bhanat naanak saho hai bhee hosee. Jai bhaavai pi-aaraa tai raavaysee. ||8||1||

Nanak humbly says:  Our Spouse, Prabh, is present now and shall be in the future, but He unites with Him that soul-bride, who becomes pleasing to Him.

But how:

ਸਹਜਿ ਸੀਗਾਰ ਕਾਮਣਿ ਕਰਿ ਆਵੈ ॥ ਤਾ ਸੋਹਾਗਣਿ ਜਾ ਕੰਤੈ ਭਾਵੈ ॥੨॥

Sahj seegaar kaaman kar aavai. Taa sohagan jaa kantai bhaavai. ||2||

A bride decorates (does all religious deeds and wears religious garb) herself, but she can only be called fortunate bride if her Spouse loves her.

All the decorations and beauty become useless for the bride if her spouse doesn’t acknowledge her. It is important to attract Prabh ji and it is done through eliminating one’s self-conceit.

So, it is important to get attached to our Creator sincerely; if in reality, we truly get attached to Him, our hunger for Maya pursuits will end and we will enjoy being in love with Him.

Wishes!

G.Singh

www.gursoch.com

Leave a Reply

Your email address will not be published.