The martyrdom of the children of our tenth Guru is in this month, December. At age 17, Baba Ajit Singh and at age 13, Baba Jujhar Singh embraced martyrdom in Chamkaur Sahib battle against the corrupt tyrants on December 23, 1704. At age 7, Baba Jorarvar Singh and at age 5, Baba Fateh Singh fearlessly preferred dying to bowing before the corrupt and coward administrators of Sirhind on December 27, 1704. We go to their martyrdom-places to pay tribute to them; however, they didn’t die for our wordy tribute only but to teach us how to get elevated ourselves so high that nothing should scare us or buy our conscious and dignity. A Sikh who is sold or gets scared dies being alive according to their martyrdom; therefore, every Sikh has a duty to pay tribute to them through his /her actions against suppression, corruption, lawlessness and conversion. If we do it, our tribute to the brave Sahibzadas will be praise worthy; otherwise, our visiting their martyrdom places will carry no weight. They changed the psyche of their coming generations and we can continue their glowing light for our coming generations by standing for the principles they stood and died without an iota of hesitation. Their martyrdom places remind us from where we are coming and what we are capable of doing. Thus, when you visit there, you take an oath to remain sincere to their principles. Speak loudly on social media about their ultimate sacrifice so that the world should know.
ਆਪਣੇ ਦਸਮ ਗੁਰਾਂ ਦੇ ਸਪੁੱਤਰਾਂ ਦੇ ਸ਼ਹੀਦੀ ਦਿਵਸ ਇਸ ਮਹੀਨੇ, ਦਸੰਬਰ ਵਿਚ ਹਨ | ਬਾਬਾ ਅਜੀਤ ਸਿੰਘ ਜੀ ਉਮਰ ੧੭ ਸਾਲ ਤੇ ਬਾਬਾ ਜੁਝਾਰ ਸਿੰਘ ਜੀ ਉਮਰ ੧੩ ਸਾਲ ਹੋਰਾਂ ਨੇ ਦਸੰਬਰ ੨੩, ੧੭੦੪ ਨੂੰ ਜਾਲਮ ਅਤੇ ਭ੍ਰਿਸ਼ਟਾਚਾਰੀ ਲੋਕਾਂ ਨਾਲ ਲੜਦਿਆਂ ਸ਼ਹੀਦੀ ਪਾਈ | ਬਾਬਾ ਜ਼ੋਰਾਵਰ ਸਿੰਘ ਜੀ ਉਮਰ ੭ ਸਾਲ ਅਤੇ ਬਾਬਾ ਫਤਿਹ ਸਿੰਘ ਜੀ ਉਮਰ 5 ਸਾਲ ਹੋਰਾਂ ਨੇ ਦਸੰਬਰ ੨੭, ੧੭੦੪ ਨੂੰ ਸਰਹਿੰਦ ਦੇ ਭ੍ਰਿਸ਼ਟਾਚਾਰੀ ਤੇ ਬੁਜ਼ਦਿਲ ਹਾਕਮਾਂ ਅੱਗੇ ਝੁਕਣ ਨਾਲੋਂ ਨਿਡਰਤਾ ਨਾਲ ਮੌਤ ਨੂੰ ਚੁੰਮਣ ਨੂੰ ਤਰਜੀਹ ਦਿਤੀ | ਅਸੀਂ ਉਨ੍ਹਾਂ ਦੇ ਸ਼ਹੀਦੀ ਥਾਂਵਾਂ ਤੇ ਉਨ੍ਹਾਂ ਨੂੰ ਸ਼ਰਧਾਂਜਲੀ ਦੇਣ ਜਾਂਦੇ ਹਾਂ ਪਰ ਉਨ੍ਹਾਂ ਨੇ ਸਿਰਫ ਸ਼ਬਦੀ ਸ਼ਰਧਾਂਜਲੀ ਲੈਣ ਲਈ ਸ਼ਹੀਦੀਆਂ ਪ੍ਰਾਪਤ ਨਹੀਂ ਸਨ ਕੀਤੀਆਂ ਸਗੋਂ ਸਾਨੂੰ ਇਹ ਦੱਸਣ ਲਈ ਉਹ ਸ਼ਹੀਦ ਹੋਏ ਕਿ ਆਪਣੇ ਆਪ ਨੂੰ ਏਨਾ ਊਚਾ ਕਰ ਲਿਆ ਜਾਵੇ ਕਿ ਨਾ ਕੋਈ ਸਾਨੂੰ ਡਰਾ ਸਕੇ ਤੇ ਨਾ ਕੋਈ ਸਾਡੀ ਜਮੀਰ ਤੇ ਅਣਖ ਨੂੰ ਖਰੀਦ ਸਕੇ | ਉਨ੍ਹਾਂ ਦੀ ਸ਼ਹੀਦੀ ਮੁਤਾਬਿਕ ਜੋ ਸਿੱਖ ਵਿਕ ਜਾਂਦਾ ਹੈ ਜਾਂ ਡਰ ਜਾਂਦਾ ਹੈ ਉਹ ਜਿਓਂਦਿਆਂ ਹੀ ਮਰ ਜਾਂਦਾ ਹੈ; ਇਸ ਲਈ ਹਰ ਸਿੱਖ ਦਾ ਇਹ ਫਰਜ ਬਣਦਾ ਕਿ ਉਹ ਆਪਣੇ ਕੰਮਾਂ ਰਾਹੀਂ ਧੱਕੇਸ਼ਾਹੀ , ਭ੍ਰਿਸ਼ਟਾਚਾਰ , ਗੁੰਡੇਗਰਦੀ ਅਤੇ ਧਰਮਬਦਲ ਨੀਤੀਆਂ ਦੇ ਵਿਰੁੱਧ ਖੜੋਕੇ ਉਨ੍ਹਾਂ ਨੂੰ ਸ਼ਰਧਾਂਜਲੀਆਂ ਅਰਪਣ ਕਰੇ | ਜੇ ਇੰਝ ਅਸੀਂ ਕਰੀਏ ਤਾਂ ਸਾਡੀ ਸਾਹਿਬਜ਼ਾਦਿਆਂ ਪ੍ਰਤੀ ਦਿਤੀ ਸ਼ਰਧਾਂਜਲੀ ਸ਼ਿਲਾਹਗਾ ਯੋਗ ਹੋਵੇਗੀ ਨਹੀਂ ਤਾਂ ਸਾਡਾ ਉਨ੍ਹਾਂ ਦੇ ਸ਼ਹੀਦੀਧਾਮਾਂ ਤੇ ਜਾਣਾ ਕੋਈ ਖਾਸ ਅਰਥ ਨਹੀਂ ਰੱਖਦਾ | ਉਨ੍ਹਾਂ ਨੇ ਆਉਣ ਵਾਲਿਆਂ ਨਸਲਾਂ ਦੀ ਸੋਚ ਬਦਲੀ ਹੈ , ਆਓ ਆਪਾਂ ਉਨ੍ਹਾਂ ਦੀ ਜਲਾਈ ਜੋਤ ਨੂੰ ਆਉਣ ਵਾਲੀਆਂ ਨਸਲਾਂ ਲਈ ਜਲਾਈ ਰੱਖੀਏ ਉਨ੍ਹਾਂ ਦੇ ਅਸੂਲਾਂ ਲਈ ਖੜੋਕੇ ਜਿਨ੍ਹਾਂ ਲਈ ਸ਼ਹੀਦੀ ਦੇਣ ਲੱਗਿਆਂ ਉਹ ਜਰਾ ਜਿਨ੍ਹਾਂ ਵੀ ਨਹੀਂ ਸੀ ਝਿਜਕੇ | ਉਨ੍ਹਾਂ ਦੇ ਸ਼ਾਹੀਦੀਧਾਮ ਸਾਨੂੰ ਇਹ ਯਾਦ ਕਰਵਾਉਂਦੇ ਹਨ ਕਿ ਅਸੀਂ ਕੌਣ ਹਾਂ ਅਤੇ ਕੀ ਕਰ ਸਕਣ ਦੇ ਕਾਬਲ ਹਾਂ | ਇਸ ਲਈ ਜਦੋਂ ਤੁਸੀਂ ਉਨ੍ਹਾਂ ਸ਼ਹੀਦੀ ਧਾਮਾਂ ਤੇ ਜਾਵੋਂ ਤਦ ਉਨ੍ਹਾਂ ਦੇ ਅਸੂਲਾਂ ਨਾਲ ਖੜ੍ਹਨ ਦੀ ਕਸਮ ਖਾਣੀ| ਸੋਸ਼ਲ ਮੀਡਿਆ ਤੇ ਵਾਰ ਵਾਰ ਉਨ੍ਹਾਂ ਬਾਰੇ ਅਵਾਜ ਉਠਾਉਣਾ ਤਾਂਕਿ ਸੰਸਾਰ ਉਨ੍ਹਾਂ ਦੀ ਲਾਸਾਨ ਕੁਰਬਾਨੀ ਬਾਰੇ ਜਾਣ ਲਵੇ |
ਗੁਰਦੀਪ ਸਿੰਘ