The Need Of Spiritual Knowledge – ਅਧਿਆਮਿਕ ਗਿਆਨ ਦੀ ਜਰੂਰਤ

(Its English version is at the end)

ਸਤਿਗੁਰੂ ਨਾਨਕ ਆਪਣੇ ਇੱਕ ਸਲੋਕ ਜੋ ਅੰਗ ੭੯੧ ਉੱਤੇ ਹੈ ਲਿਖਦੇ ਹਨ

ਸਲੋਕ ਮਃ ੧ ॥ ਦੀਵਾ ਬਲੈ ਅੰਧੇਰਾ ਜਾਇ ॥ ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥ ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥ ਪੜ੍ਹ੍ਹਿ ਪੜ੍ਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥ ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥ {ਪੰਨਾ 791}

ਅਰਥ: ਦੀਵੇ ਬਲਣ ਨਾਲ ਹਨੇਰਾ ਚਲਿਆ ਜਾਂਦਾ ਹੈ  ਜਿਵੇਂ ਧਾਰਮਿਕ ਪੁਸਤਕਾਂ ਪੜ੍ਹਨ ਨਾਲ ਬੁਰੀ ਮੱਤ/ਬੁਰੇ  ਕੰਮ ਕਰਨ ਵਾਲੀ ਭਾਵਨਾ ਮੁਕਦੀ ਚਲੇ ਜਾਂਦੀ ਹੈ | ਸੂਰਜ ਦੇ ਚੜ੍ਹਨ ਨਾਲ ਚੰਦ ਦੀ ਰੋਸ਼ਨੀ ਮੱਧਮ ਪੈ ਜਾਂਦੀ ਤੇ ਇਸੇ ਤਰ੍ਹਾਂ ਗਿਆਨ ਆਉਣ ਨਾਲ ਅਗਿਆਨਤਾ ਦਾ ਅੰਤ ਹੋ ਜਾਂਦਾ ਹੈ | ਉਂਝ ਸੰਸਾਰ ਧਾਰਮਿਕ ਕਿਤਾਬਾਂ ਪੜ੍ਹਨ ਵੱਲ ਲੱਗਿਆ ਰਹਿੰਦਾ ਹੈ ਜੋ ਸੰਸਾਰੀ ਵਿਹਾਰ ਬਣਕੇ ਰਹਿ ਜਾਂਦਾ ਹੈ; ਇੰਝ ਪੰਡਿਤ ਵੇਦ ਦੇ ਪਾਠ ਕਰਦੇ ਰਹਿੰਦੇ ਹਨ ਅਤੇ ਵਿਚਾਰਾਂ ਵਿਚ ਲੱਗੇ ਰਹਿੰਦੇ ਹਨ ਪਰ ਅਸਲੀਅਤ ਇਹ ਹੈ ਕਿ ਜਦੋਂ ਤੀਕ ਇਨਸਾਨ ਦੀ ਮੱਤ ਨਹੀਂ ਬਦਲਦੀ ਤਦ  ਤੀਕ ਇਨਸਾਨ ਖਵਾਰ ਹੁੰਦਾ ਰਹਿੰਦਾ ਹੈ | ਹੇ ਨਾਨਕ! ਗੁਰੁ ਨਾਲ ਜੁੜਿਆ ਇਨਸਾਨ ਆਪਣੀ ਮੱਤ ਬਦਲ ਲੈਂਦਾ ਹੈ ਅਤੇ ਗੁਰੂ ਦੇ ਗਿਆਨ ਨਾਲ ਇਸ ਸੰਸਾਰੀ ਸਾਗਰ ਵਿਚੋਂ ਪਾਰ ਉਤਰ ਜਾਂਦਾ ਹੈ | 

        ਆਓ ਇਸ ਗੁਰੂ ਸਲੋਕ ਨੂੰ ਵਿਚਾਰੀਏ; ਹਨੇਰੇ ਨੂੰ ਖਤਮ ਕਰਨ ਲਈ ਦੀਵੇ ਦੀ ਜਰੂਰਤ ਹੈ ਅਤੇ ਅਧਿਆਤਮਿਕ ਗਿਆਨ ਲਈ ਗੁਰੂ ਦੀ ਜਰੂਰਤ ਹੈ ਅਤੇ ਨਿਰੀਆਂ ਧਾਰਮਿਕ ਕਿਤਾਬਾਂ ਪੜ੍ਹਨ ਅਤੇ ਵਿਚਾਰਨ ਨਾਲ ਅਧਿਆਤਮਿਕ ਗਿਆਨ ਮਨੁੱਖੀ ਮਨ ਨੂੰ ਮੋੜ ਨਹੀਂ ਸਕਦਾ ਕਿਉਂਕਿ  ਇਸ ਖੇਤਰ ਵਿਚ ਉਹ ਗੁਰੂ ਜਿਸ ਨੇ ਅਧਿਆਤਮਿਕ ਗਿਆਨ ਪ੍ਰਾਪਤ ਕੀਤਾ ਹੈ ਮਨੁੱਖ ਲਈ ਬਹੁਤ ਜਰੂਰੀ ਹੈ | ਓਹੋ ਮਨੁੱਖ ਜੋ ਗੁਰੂ ਦੇ ਗਿਆਨ ਅੱਗੇ ਆਪਣੀ ਵਿਧਵਤਾ ਤਿਆਗਕੇ  ਗੁਰੂ ਦੇ ਦੱਸੇ ਰਾਹ ਉੱਤੇ ਚਲਦਾ ਹੈ, ਉਹ ਸਮੁੰਦਰੀ ਸਾਗਰ (ਮਾਇਆ ਦੇ ਪ੍ਰਭਾਵਾਂ ਦਾ ਸਮੁੰਦਰ) ਪਾਰ ਕਰ ਸਕਦਾ ਹੈ | ਇਸ  ਸਲੋਕ ਵਿਚ ਇਸ ਗੱਲ ਉੱਤੇ ਜ਼ੋਰ ਦਿੱਤਾ ਗਿਆ ਹੈ ਕਿ ਗਿਆਨ ਬਿਨਾਂ ਹਨੇਰਾ ਹੈ ਅਤੇ ਗਿਆਨ ਗੁਰੂ ਬਿਨਾਂ ਨਹੀਂ ਮਿਲਦਾ| ਜੋ ਇਨਸਾਨ ਗੁਰੂ  ਗਿਆਨ ਨੂੰ ਜੀਵਨ ਵਿਚ ਢਾਲਕੇ ਜਿਉਂਦੇ ਹਨ, ਉਹ ਗੁਰਮੁਖ ਸੰਸਾਰੀ ਸਮੁੰਦਰ ਪਾਰ ਕਰ ਜਾਂਦੇ ਹਨ ਨਹੀਂ ਤਾਂ ਗੱਲ ਬਹਿਸਾਂ ਅਤੇ ਨੁਕਤਾਚੀਨੀ ਵਿੱਚ ਸੀਮਤ ਕੇ ਰਹਿ ਜਾਂਦੀ ਹੈ | ਜੇ ਵੇਦ ਪੜ੍ਹਕੇ ਪੰਡਿਤ ਚਿੱਕੜ ਵਿਚੋਂ ਨਹੀਂ ਨਿਕਲ ਸਕੇ ਤਦ ਕੋਈ ਹੋਰ ਉਨ੍ਹਾਂ ਵਾਂਗ ਧਾਰਮਿਕ ਕਿਤਾਬਾਂ ਪੜ੍ਹਕੇ ਕਿਵੇਂ ਆਪਣੇ ਆਪ ਨੂੰ ਸੋਧ ਸਕਦੇ ਹਨ | ਗੁਰੂ ਦੇ ਗਿਆਨ ਨੂੰ ਮਨ ਵਿਚ ਵਸਾਕੇ ਜਿਉਣਾ ਹੀ ਅਤੀ ਜਰੂਰੀ ਹੈ ਨਹੀਂ ਪੰਡਿਤਾਂ ਵਰਗੇ ਪੜ੍ਹਨ ਪੜ੍ਹਾਉਣ ਦੀਆਂ ਗੱਲਾਂ ਬਸ ਗੱਲਾਂ ਹੀ ਬਣਕੇ ਰਹਿ ਜਾਂਦੀਆਂ ਹਨ |

ਸ਼ੁਭ ਇੱਛਾਵਾਂ

ਗੁਰਦੀਪ ਸਿੰਘ

www.gursoch.com

The Need Of Spiritual Knowledge 

ਸਲੋਕ ਮ: ੧ ॥ ਦੀਵਾ ਬਲੈ ਅੰਧੇਰਾ ਜਾਇ ॥
ਬੇਦ ਪਾਠ ਮਤਿ ਪਾਪਾ ਖਾਇ ॥ ਉਗਵੈ ਸੂਰੁ ਨ ਜਾਪੈ ਚੰਦੁ ॥
ਜਹ ਗਿਆਨ ਪ੍ਰਗਾਸੁ ਅਗਿਆਨੁ ਮਿਟੰਤੁ ॥ ਬੇਦ ਪਾਠ ਸੰਸਾਰ ਕੀ ਕਾਰ ॥
ਪੜਹ੍ਹਿ ਪੜਹ੍ਹਿ ਪੰਡਿਤ ਕਰਹਿ ਬੀਚਾਰ ॥ ਬਿਨੁ ਬੂਝੇ ਸਭ ਹੋਇ ਖੁਆਰ ॥
ਨਾਨਕ ਗੁਰਮੁਖਿ ਉਤਰਸਿ ਪਾਰਿ ॥੧॥

Salok mėhlā 1. Ḏīvā balai anḏẖerā jā-e.

Beḏ pāṯẖ maṯ pāpā kẖā-e. Ugvai sūr na jāpai cẖanḏ.

Jah gi-ān pargās agi-ān mitanṯ. Beḏ pāṯẖ sansār kī kār.

Paṛĥ paṛĥ pandiṯ karahi bīcẖār. Bin būjẖe sabẖ ho-e kẖu-ār.

Nānak gurmukẖ uṯras pār. ||1||

Slok of Third Nanak.

In essence: When the lamp is lit, the darkness goes away. Merely reading of the Vedas doesn’t stop sinful inclinations. When the sun rises, the moon is not seen; in the same way, when the true knowledge comes in the mind, the darkness of ignorance disappears. Studying Veda is a worldly tradition and pundits study them and reflect on them, but without understanding Akalpurakh, they ruin their lives. Oh Nanak! Through the Guru, one ferries across the world ocean.

Note: ਬੇਦ ਪਾਠ ਮਤਿ ਪਾਪਾ ਖਾਇ: Here ਮਤਿ doesn’t mean intellect as it is taken by many interpreters(see ਮਤਿ ਬਸਿ ਪਰਉ ਲੁਹਾਰ ਕੇ,1369, SGGS ), because in this very Slok, the Guru declares “reading Veda” is just a tradition without any fruit, because the Guru makes it clear in theses verses: (the Veda reading is only a worldly tradition with no gains ਬੇਦ ਪਾਠ ਸੰਸਾਰ ਕੀ ਕਾਰ).The Guru is clear that merely reading religious books cannot be useful if the divine knowledge is not obtained and that is possible only through the Guru, who has truly realized the Creator.

          Let us ponder over this slok. As we need the light to eliminate darkness, we need a Guru to get rid of our illusional darkness of the mind; so we need a Guru for our spiritual progression, because by reading merely books on spirituality, we cannot progress spiritually. That is what the Guru says that when a seeker follows a true guru, he or she overcomes our demerits and starts progressing spiritually. This slok stresses that without a true Guru (who has a spiritual experience) one cannot break away from the Maya and its negative effects and those ones who use the Guru’s teachings in the real life cross the worldly ocean; otherwise, by merely debating on the spiritual issues, nothing happens. If the Veda readers couldn’t get out of the chains of Maya, how other people can do that by reading the spiritual scriptures? Obviously, it is important to use the light of the Guru to eliminate the Maya darkness of the mind to free it from the Maya effects.

Wishes

Gurdeep Singh

www.gursoch.com

 

Leave a Reply

Your email address will not be published.