Thus Speaks Guru Nanak

First Nanak’s gift to his followers is how to attain spiritual heights through reason; if they remain blind in ignorance, the Guru states that their fate will remain mortgaged to old money making techniques established in the name of religions. The Guru credits the failure in obtaining spiritual heights and liberation to Maya slumber, which doesn’t allow the seekers to remain awake from the Maya influences. Anything that contributes to indulgence in lust, anger, conceit, greed and attachment is Maya. Remaining awake from such Maya influences leads to detachment and freedom from the Maya bonds. Living as a detached seeker is applauded in the Gurbani. To define the detachment, the Guru advises his followers to live like guests here; in other words, the seeker is advised to live by deeming the Creator as the sole owner of everything; please read on 1182:

ਬਸੰਤੁ ਮਹਲਾ ੫ ॥  

ਤਿਸੁ ਤੂ ਸੇਵਿ ਜਿਨਿ ਤੂ ਕੀਆ ॥ 

ਤਿਸੁ ਅਰਾਧਿ ਜਿਨਿ ਜੀਉ ਦੀਆ ॥ 

ਤਿਸ ਕਾ ਚਾਕਰੁ ਹੋਹਿ ਫਿਰਿ ਡਾਨੁ ਨ ਲਾਗੈ ॥ 

ਤਿਸ ਕੀ ਕਰਿ ਪੋਤਦਾਰੀ ਫਿਰਿ ਦੂਖੁ ਨ ਲਾਗੈ ॥੧॥

Basanṯ mėhlā 5. 

Ŧis ṯū sev jin ṯū kī▫ā. 

Ŧis arāḏẖ jin jī▫o ḏī▫ā. 

Ŧis kā cẖākar hohi fir dān na lāgai. 

Ŧis kī kar poṯḏārī fir ḏūkẖ na lāgai. ||1|| 

Raag Basant, Bani of Fifth Nanak:

In essence: Oh mortal! Perform devotional service to the Creator, who has created you; contemplate your Creator, who has given you life. If you become His servant, there will be no punishment again; if you act only as a treasurer of the owner of all treasures, there will be no sorrow again (It means: do not try to be owner, here hint is at eliminating self conceit and attachment/possessiveness).

              The behavior of those persons, who become detached, differs from the behavior of those, who are drenched in Maya pursuits; on 918 SGGS, Third Nanak defines how the devotees of the Creator become different than the rest of the population.

ਭਗਤਾ ਕੀ ਚਾਲ ਨਿਰਾਲੀ ॥ 

ਚਾਲਾ ਨਿਰਾਲੀ ਭਗਤਾਹ ਕੇਰੀ ਬਿਖਮ ਮਾਰਗਿ ਚਲਣਾ ॥ 

ਲਬੁ ਲੋਭੁ ਅਹੰਕਾਰੁ ਤਜਿ ਤ੍ਰਿਸਨਾ ਬਹੁਤੁ ਨਾਹੀ ਬੋਲਣਾ ॥ 

ਖੰਨਿਅਹੁ ਤਿਖੀ ਵਾਲਹੁ ਨਿਕੀ ਏਤੁ ਮਾਰਗਿ ਜਾਣਾ ॥ 

ਗੁਰ ਪਰਸਾਦੀ ਜਿਨੀ ਆਪੁ ਤਜਿਆ ਹਰਿ ਵਾਸਨਾ ਸਮਾਣੀ ॥ 

ਕਹੈ ਨਾਨਕੁ ਚਾਲ ਭਗਤਾ ਜੁਗਹੁ ਜੁਗੁ ਨਿਰਾਲੀ ॥੧੪॥

Bẖagṯā kī cẖāl nirālī. 

Cẖālā nirālī bẖagṯāh kerī bikẖam mārag cẖalṇā. 

Lab lobẖ ahaʼnkār ṯaj ṯarisnā bahuṯ nāhī bolṇā. 

Kẖanni▫ahu ṯikẖī vālahu nikī eṯ mārag jāṇā. 

Gur parsādī jinī āp ṯaji▫ā har vāsnā samāṇī. 

Kahai Nānak cẖāl bẖagṯā jugahu jug nirālī. ||14|| 

In essence:  The way of living of Akalpurakh’s devotees is unique (than regular life); it is unique, because they tread on very hard path. They abandon covetousness and pride, and they don’t talk too much. The path they tread on is sharper than the double – edged sword and finer than a hair. (Only) The desires of those, who get rid of “I – force” (self-conceit) with the blessings of the Guru, merge (die) in Akalpurakh’s love. Nanak says that throughout the ages (always), the way of Akalpurakh’s devotees has been unique.

              Read carefully the following verses by First Nanak, you will see how Third Nanak has interpreted above the same essence expressed in the following verses; on 466, SGGS:

ਪਉੜੀ ॥ 

ਸੇਵ ਕੀਤੀ .ਸੰਤੋਖੀਈ ਜਿਨ੍ਹ੍ਹੀ ਸਚੋ ਸਚੁ ਧਿਆਇਆ ॥

ਓਨ੍ਹ੍ਹੀ ਮੰਦੈ ਪੈਰੁ ਨ ਰਖਿਓ ਕਰਿ ਸੁਕ੍ਰਿਤੁ ਧਰਮੁ ਕਮਾਇਆ ॥ 

ਓਨ੍ਹ੍ਹੀ ਦੁਨੀਆ ਤੋੜੇ ਬੰਧਨਾ ਅੰਨੁ ਪਾਣੀ ਥੋੜਾ ਖਾਇਆ ॥ 

ਤੂੰ ਬਖਸੀਸੀ ਅਗਲਾ ਨਿਤ ਦੇਵਹਿ ਚੜਹਿ ਸਵਾਇਆ ॥ 

ਵਡਿਆਈ ਵਡਾ ਪਾਇਆ ॥੭॥

Pa▫oṛī. 

Sev kīṯī sanṯokẖī▫īʼn jinĥī sacẖo sacẖ ḏẖi▫ā▫i▫ā. 

Onĥī manḏai pair na rakẖi▫o kar sukariṯ ḏẖaram kamā▫i▫ā. 

Onĥī ḏunī▫ā ṯoṛe banḏẖnā ann pāṇī thoṛā kẖā▫i▫ā. 

Ŧūʼn bakẖsīsī aglā niṯ ḏevėh cẖaṛėh savā▫i▫ā. 

Vadi▫ā▫ī vadā pā▫i▫ā. ||7||

Stanza:

In essence: Those are real contented persons, who truly perform the service of eternal Akalpurakh by meditating on Him. They remain away from all kinds of bad deeds; instead they practice Dharma through good deeds. They break worldly bonds and eat and drink frugally. Oh Akalpurakh! You are the great Donor and you give more and more ever. Through praising, Akalpurakh, the great One, is obtained.

              The following shabda awakens the Guru followers from Maya slumber to ponder over the established misguiding thoughts and to analyze the Creator’s ordinance in force; the Creator’s such ordinance is expressed in detail in a complete stanza of Japji by First Nanak on 1, SGGS; the following shabda is on 902, SGGS

ਰਾਮਕਲੀ ਮਹਲਾ ੧ ਅਸਟਪਦੀਆ

Rāmkalī mėhlā 1 asatpaḏī▫ā 

Raag Ramkli: Bani of First Nanak: Ashtpadeea

 ਰਾਗ ਰਾਮਕਲੀ ਵਿੱਚ ਗੁਰੂ ਨਾਨਕਦੇਵ ਜੀ ਦੀ ਅੱਠ-ਬੰਦਾਂ ਵਾਲੀ ਬਾਣੀ।

ੴ ਸਤਿਗੁਰ ਪ੍ਰਸਾਦਿ ॥

Ik▫oaʼnkār saṯgur parsāḏ.

There is only one All Pervading Akalpurakh, who is known with the blessings of the Satiguru.

ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ।

ਸੋਈ ਚੰਦੁ ਚੜਹਿ ਸੇ ਤਾਰੇ ਸੋਈ ਦਿਨੀਅਰੁ ਤਪਤ ਰਹੈ ॥

So▫ī cẖanḏ cẖaṛėh se ṯāre so▫ī ḏinī▫ar ṯapaṯ rahai. 

In Essence: In every age, the same moon and the same stars have been rising; the same sun has been blazing in the sky;

              The Guru says that the nature has been in play since the beginning without any consideration of the man – made Yugas.

              ਸੋਈ = ਉਹੀ। ਚੜਹਿ = ਚੜ੍ਹਦੇ ਹਨ। ਦਿਨੀਅਰੁ = {दिनकर} ਸੂਰਜ।

              (ਸਤਜੁਗ ਤ੍ਰੇਤਾ ਦੁਆਪੁਰ ਆਦਿਕ ਸਾਰੇ ਹੀ ਸਮਿਆਂ ਵਿਚ) ਉਹੀ ਚੰਦ੍ਰਮਾ ਚੜ੍ਹਦਾ ਆਇਆ ਹੈ, ਉਹੀ ਤਾਰੇ ਚੜ੍ਹਦੇ ਆ ਰਹੇ ਹਨ, ਉਹੀ ਸੂਰਜ ਚਮਕਦਾ ਆ ਰਿਹਾ ਹੈ,

ਸਾ ਧਰਤੀ ਸੋ ਪਉਣੁ ਝੁਲਾਰੇ ਜੁਗ ਜੀਅ ਖੇਲੇ ਥਾਵ ਕੈਸੇ ॥੧॥

Sā ḏẖarṯīso pa▫uṇ jẖulāre jug jī▫a kẖele thāv kaise. ||1||

The earth is the same and the same wind blows; how it can be said that the Yugas affect any places; throughout all Yugas, various kinds of lives have been playing?

              All places are the same, it is not Kalyug or other Yuga which influences the mortals, but the behavior of the mortals itself; therefore, their behavior is important to look at, not the time span or a place.

               ਸਾ = ਉਹੀ {ਨੋਟ: ਪੜਨਾਂਵ ‘ਸਾ’ ਇਸਤ੍ਰੀ ਲਿੰਗ ਹੈ ਅਤੇ ‘ਸੋ’ ਪੁਲਿੰਗ ਹੈ}। ਝੁਲਾਰੇ = ਝੁਲਦੀ ਹੈ। ਜੁਗ ਜੀਅ ਖੇਲੇ = ਜੁਗ (ਦਾ ਪ੍ਰਭਾਵ) ਜੀਵਾਂ (ਦੇ ਮਨ) ਵਿਚ ਖੇਡ ਰਿਹਾ ਹੈ। ਥਾਵ ਕੈਸੇ = ਥਾਵਾਂ ਉਤੇ ਕਿਵੇਂ (ਖੇਡ ਸਕਦਾ ਹੈ)? ਨੋਟ: ਲਫ਼ਜ਼ ‘ਥਾਵ’ ਲਫ਼ਜ਼ ‘ਥਾਉ’ ਤੋਂ ਬਹੁ-ਵਚਨ ਹੈ} ॥੧॥

ਉਹੀ ਧਰਤੀ ਹੈ ਤੇ ਉਹੀ ਹਵਾ ਝੁਲਦੀ ਆ ਰਹੀ ਹੈ। ਕਲਿਜੁਗ ਦਾ ਪ੍ਰਭਾਵ ਹੀ ਜੀਵਾਂ ਦੇ ਮਨਾਂ ਵਿਚ (ਖੇਡਾਂ) ਖੇਡਦਾ ਹੈ ਕਿਸੇ ਖ਼ਾਸ ਥਾਵਾਂ ਵਿਚ ਨਹੀਂ ਖੇਡ ਸਕਦਾ ॥੧॥

ਜੀਵਨ ਤਲਬ ਨਿਵਾਰਿ ॥ 

ਹੋਵੈ ਪਰਵਾਣਾ ਕਰਹਿ ਧਿਙਾਣਾ ਕਲਿ ਲਖਣ ਵੀਚਾਰਿ ॥੧॥ਰਹਾਉ ॥

Jīvan ṯalab nivār.

Hovai parvāṇā karahi ḏẖińāṇā kal lakẖaṇ vīcẖār. ||1|| rahā▫o.     

(The verses are addressed to a Pundit who believes in Yugas) Get rid of selfishness; because of the selfishness, one uses force on the weak people and the behavior of such tyrant is accepted right, that is the sign of the Dark Age. Pause

              Self conceit triggers unethical, immoral and inhumane behavior; therefore, to be one with Creator, it must be abandoned in all cases.

              ਜੀਵਨ ਤਲਬ = ਜੀਵਨ ਦੀ ਤਲਬ, ਸੁਆਰਥ। ਤਲਬ = ਲੋੜ, ਇੱਛਾ। ਨਿਵਾਰਿ = ਦੂਰ ਕਰ। ਹੋਵੈ ਪਰਵਾਣਾ = (ਨਿਆਂ) ਮੰਨਿਆ ਜਾਂਦਾ ਹੈ। ਧਿਙਾਣਾ = ਜ਼ੋਰ, ਧੱਕਾ, ਜ਼ੁਲਮ। ਲਖਣ = ਲੱਛਣ, ਨਿਸ਼ਾਨੀਆਂ। ਵੀਚਾਰਿ = ਸਮਝ ॥੧॥

              (ਹੇ ਪੰਡਿਤ! ਆਪਣੇ ਮਨ ਵਿਚੋਂ) ਖ਼ੁਦ-ਗ਼ਰਜ਼ੀ ਦੂਰ ਕਰ (ਇਹ ਖ਼ੁਦ-ਗ਼ਰਜ਼ੀ ਕਲਿਜੁਗ ਹੈ। ਇਸ ਖ਼ੁਦ-ਗ਼ਰਜ਼ੀ ਦੇ ਅਸਰ ਹੇਠ ਜਰਵਾਣੇ ਲੋਕ ਕਮਜ਼ੋਰਾਂ ਉਤੇ) ਧੱਕਾ ਕਰਦੇ ਹਨ ਤੇ (ਉਹਨਾਂ ਦੀਆਂ ਨਜ਼ਰਾਂ ਵਿਚ) ਇਹ ਧੱਕਾ ਜਾਇਜ਼ ਸਮਝਿਆ ਜਾਂਦਾ ਹੈ। ਖ਼ੁਦ-ਗ਼ਰਜ਼ੀ ਤੇ ਦੂਜਿਆਂ ਉਤੇ ਧੱਕਾ-ਹੇ ਪੰਡਿਤ! ਇਹਨਾਂ ਨੂੰ) ਕਲਿਜੁਗ ਦੇ ਲੱਛਣ ਸਮਝ ॥੧॥ ਰਹਾਉ॥

ਕਿਤੈ ਦੇਸਿ ਨ ਆਇਆ ਸੁਣੀਐ ਤੀਰਥ ਪਾਸਿ ਨ ਬੈਠਾ ॥

ਦਾਤਾ ਦਾਨੁ ਕਰੇ ਤਹ ਨਾਹੀ ਮਹਲ ਉਸਾਰਿ ਨ ਬੈਠਾ ॥੨॥

Kiṯai ḏes na ā▫i▫ā suṇī▫ai ṯirath pās na baiṯẖā.

Ḏāṯā ḏān kare ṯah nāhīmahal usār na baiṯẖā. ||2||

It is not heard that the Dark Age has visited any country; it is not heard that it is sitting on a pilgrimage place; it (Kalyug) is not dwelling by building a mansion there where the man of bounty practices charity.

              Above, the Guru discards the importance of Yugas through questions; he doesn’t accept Kalyug as an influencing factor. According to the Guru, only that time should be called Kalyuga (the Dark Age) when the mortals forget their eternal Creator.

              ਕਿਤੈ ਦੇਸਿ = ਕਿਸੇ ਭੀ ਦੇਸ ਵਿਚ। ਤਹ = ਉਥੇ, ਉਸ ਥਾਂ। ਉਸਾਰਿ = ਉਸਾਰ ਕੇ, ਬਣਾ ਕੇ ॥੨॥

              ਕਿਸੇ ਨੇ ਕਦੇ ਨਹੀਂ ਸੁਣਿਆ ਕਿ ਕਲਿਜੁਗ ਕਿਸੇ ਖ਼ਾਸ ਦੇਸ ਵਿਚ ਆਇਆ ਹੋਇਆ ਹੈ, ਕਿਸੇ ਖ਼ਾਸ ਤੀਰਥ ਕੋਲ ਬੈਠਾ ਹੋਇਆ ਹੈ।ਜਿਥੇ ਕੋਈ ਦਾਨੀ ਦਾਨ ਕਰਦਾ ਹੈ ਉਥੇ ਭੀ ਬੈਠਾ ਹੋਇਆ ਕਿਸੇ ਨਹੀਂ ਸੁਣਿਆ, ਕਿਸੇ ਥਾਂ ਕਲਿਜੁਗ ਮਹਲ ਉਸਾਰ ਕੇ ਨਹੀਂ ਬੈਠ ਰਿਹਾ ॥੨॥

ਜੇ ਕੋ ਸਤੁ ਕਰੇ ਸੋ ਛੀਜੈ ਤਪ ਘਰਿ ਤਪੁ ਨ ਹੋਈ ॥

ਜੇ ਕੋ ਨਾਉ ਲਏ ਬਦਨਾਵੀ ਕਲਿ ਕੇ ਲਖਣ ਏਈ ॥੩॥

Je ko saṯ kare so cẖẖījai ṯap gẖar ṯap na ho▫ī.

Je ko nā▫o la▫e baḏnāvī kal ke lakẖaṇ e▫ī. ||3||

These are the signs of Kalyuga: if one develops divinely high morals and ethics, one goes down in the public’s eyes (seeing a detached person, the people judge him as a failure, depressed or out of touch and so on; please see on 991, SGGS); when one indulges in practicing penance and fails in it by not controlling negative passions; if one utters the Name of Akalpurakh, one is scorned.

              ਸਤੁ = ਉੱਚਾ ਆਚਰਨ। ਛੀਜੈ = ਛਿੱਜਦਾ ਹੈ, (ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ। ਤਪ ਘਰਿ = ਤਪ ਦੇ ਘਰ ਵਿਚ, ਜਿਸ ਦੇ ਘਰ ਵਿਚ ਤਪ ਹੈ, ਤਪਸ੍ਵੀ। ਨਾਉ = ਪਰਮਾਤਮਾ ਦਾ ਨਾਮ। ਏਈ = ਇਹੀ (ਹਨ) ॥੩॥

              ਜੇ ਕੋਈ ਮਨੁੱਖ ਆਪਣਾ ਆਚਰਨ ਉੱਚਾ ਬਣਾਂਦਾ ਹੈ ਤਾਂ ਉਹ (ਸਗੋਂ ਲੋਕਾਂ ਦੀਆਂ ਨਜ਼ਰਾਂ ਵਿਚ) ਡਿੱਗਦਾ ਹੈ, ਜੇ ਕੋਈ ਤਪੀ ਹੋਣ ਦਾ ਦਾਹਵਾ ਕਰਦਾ ਹੈ ਤਾਂ ਉਸ ਦੇ ਇੰਦ੍ਰੁੇ ਆਪਣੇ ਵੱਸ ਵਿਚ ਨਹੀਂ ਹਨ,ਜੇ ਜੋਈ ਪਰਮਾਤਮਾ ਦਾ ਨਾਮ ਸਿਮਰਦਾ ਹੈ ਤਾਂ (ਲੋਕਾਂ ਵਿਚ ਸਗੋਂ ਉਸ ਦੀ) ਬਦਨਾਮੀ ਹੁੰਦੀ ਹੈ। (ਹੇ ਪੰਡਿਤ! ਭੈੜਾ ਆਚਰਨ, ਇੰਦ੍ਰੇ ਵੱਸ ਵਿਚ ਨਾਹ ਹੋਣੇ, ਪ੍ਰਭੂ-ਨਾਮ ਵੱਲੋਂ ਨਫ਼ਰਤ-) ਇਹ ਹਨ ਕਲਿਜੁਗ ਦੇ ਲੱਛਣ ॥੩॥

ਜਿਸੁ ਸਿਕਦਾਰੀ ਤਿਸਹਿ ਖੁਆਰੀ ਚਾਕਰ ਕੇਹੇ ਡਰਣਾ ॥

ਜਾ ਸਿਕਦਾਰੈ ਪਵੈ ਜੰਜੀਰੀ ਤਾ ਚਾਕਰ ਹਥਹੁ ਮਰਣਾ ॥੪॥

Jis sikḏārīṯisėh kẖu▫ārī cẖākar kehe darṇā.

Jā sikḏārai pavai janjīrī ṯā cẖākar hathahu marṇā. ||4|| 

A person, who obtains power to rule, can suffer humiliation as well; for what a servant has to fear? When a chief gets chained, he dies at the hands of his own servant.

              The Guru indicates how conceit and selfishness can bring a bad end.

              ਸਿਕਦਾਰੀ = ਸਰਦਾਰੀ, ਚੌਧਰ। ਖੁਆਰੀ = ਜ਼ਿੱਲਤ, ਦੁਰਗਤਿ। ਕੇਹੇ = ਕਾਹਦੇ ਵਾਸਤੇ? ਸਿਕਦਾਰੈ = ਸਿਕਦਾਰ ਨੂੰ ॥੪॥

              (ਪਰ ਇਹ ਖ਼ੁਦ-ਗ਼ਰਜ਼ੀ ਤੇ ਕਮਜ਼ੋਰਾਂ ਉਤੇ ਧੱਕਾ ਸੁਖੀ ਜੀਵਨ ਦਾ ਰਸਤਾ ਨਹੀਂ) ਜਿਸ ਮਨੁੱਖ ਨੂੰ ਦੂਜਿਆਂ ਉਤੇ ਸਰਦਾਰੀ ਮਿਲਦੀ ਹੈ (ਤੇ ਉਹ ਕਮਜ਼ੋਰਾਂ ਉਤੇ ਧੱਕਾ ਕਰਦਾ ਹੈ) ਉਸ ਦੀ ਹੀ (ਇਸ ਧੱਕੇ-ਜ਼ੁਲਮ ਦੇ ਕਾਰਨ ਆਖ਼ਰ) ਦੁਰਗਤਿ ਹੁੰਦੀ ਹੈ। ਨੌਕਰਾਂ ਨੂੰ (ਉਸ ਦੁਰਗਤਿ ਤੋਂ ਕੋਈ) ਖ਼ਤਰਾ ਨਹੀਂ ਹੁੰਦਾ, ਜਦੋਂ ਉਸ ਸਰਦਾਰ ਦੇ ਗਲ ਵਿਚ ਫਾਹਾ ਪੈਂਦਾ ਹੈ, ਤਾਂ ਉਹ ਉਹਨਾਂ ਨੌਕਰਾਂ ਦੇ ਹੱਥੋਂ ਹੀ ਮਰਦਾ ਹੈ ॥੪॥

903, SGGS:

ਆਖੁ ਗੁਣਾ ਕਲਿ ਆਈਐ ॥

ਤਿਹੁ ਜੁਗ ਕੇਰਾ ਰਹਿਆ ਤਪਾਵਸੁ ਜੇ ਗੁਣ ਦੇਹਿ ਤ ਪਾਈਐ ॥੧॥ ਰਹਾਉ ॥

Ākẖ guṇā kal ā▫ī▫ai. 

Ŧihu jug kerārahi▫ā ṯapāvas je guṇ ḏėh ṯa pā▫ī▫ai. ||1|| rahā▫o.

(Oh Pundit) Utter the praise of Akalpurakh even if Kalyug has come as the influence of the three ages is over now. Oh Prabh! If you bless us with virtues, only then we can obtain you (it is not the influence of the Yugas). Pause

              Some interpreters say that “ta payeeai” means to obtain liberation; with virtues, liberation is obtained and with virtues, Akalpurakh is realized.

              ਆਖੁ ਗੁਣਾ = (ਪਰਮਾਤਮਾ ਦੇ) ਗੁਣ ਆਖ। ਕਲਿ ਆਈਐ = (ਜੇ) ਕਲਿਜੁਗ (ਭੀ) ਆਇਆ ਮੰਨ ਲਿਆ ਜਾਏ।ਕੇਰਾ = ਦਾ। ਤਿਹੁ ਜੁਗ ਕੇਰਾ = ਤਿੰਨਾਂ ਹੀ ਜੁਗਾਂ ਦਾ। ਰਹਿਆ = ਰਹਿ ਗਿਆ ਹੈ, ਮੁੱਕ ਗਿਆ ਹੈ। ਤਪਾਵਸੁ = ਨਿਆਂ, ਪ੍ਰਭਾਵ। ਦੇਹਿ = (ਹੇ ਪ੍ਰਭੂ!) ਤੂੰ ਦੇਵੇਂ। ਤ ਪਾਈਐ = ਤਾਂ (ਇਹ ਗੁਣ ਹੀ) ਪ੍ਰਾਪਤ ਕਰਨ ਜੋਗ ਹਨ ॥੧॥

              (ਹੇ ਪੰਡਿਤ! ਤੇਰੇ ਕਹਿਣ ਅਨੁਸਾਰ ਜੇ ਹੁਣ) ਕਲਿਜੁਗ ਦਾ ਸਮਾ ਹੀ ਆ ਗਿਆ ਹੈ, (ਤਾਂ ਭੀ ਤੀਰਥ ਵਰਤ ਆਦਿਕ ਕਰਮ ਕਾਂਡ ਦਾ ਰਸਤਾ ਛੱਡ ਕੇ) ਪਰਮਾਤਮਾ ਦੀ ਸਿਫ਼ਤ-ਸਾਲਾਹ ਕਰ (ਕਿਉਂਕਿ ਤੇਰੇ ਧਰਮ ਸ਼ਾਸਤ੍ਰਾਂ ਅਨੁਸਾਰ ਕਲਿਜੁਗ ਵਿਚ ਸਿਫ਼ਤ-ਸਾਲਾਹ ਹੀ ਪਰਵਾਨ ਹੈ, ਤੇ) ਪਹਿਲੇ ਤਿੰਨ ਜੁਗਾਂ ਦਾ ਪ੍ਰਭਾਵ ਹੁਣ ਮੁੱਕ ਚੁਕਾ ਹੈ। (ਸੋ, ਹੇ ਪੰਡਿਤ! ਪਰਮਾਤਮਾ ਅਗੇ ਇਉਂ ਅਰਜ਼ੋਈ ਕਰ-ਹੇ ਪ੍ਰਭੂ! ਜੇ ਬਖ਼ਸ਼ਸ਼ ਕਰਨੀ ਹੈ ਤਾਂ ਆਪਣੇ) ਗੁਣਾਂ ਦੀ ਬਖ਼ਸ਼ਸ਼ ਕਰ, ਇਹ ਹੀ ਪ੍ਰਾਪਤ ਕਰਨ-ਜੋਗ ਹੈ ॥੧॥ ਰਹਾਉ॥

ਕਲਿ ਕਲਵਾਲੀ ਸਰਾ ਨਿਬੇੜੀ ਕਾਜੀ ਕ੍ਰਿਸਨਾ ਹੋਆ ॥

ਬਾਣੀ ਬ੍ਰਹਮਾ ਬੇਦੁ ਅਥਰਬਣੁ ਕਰਣੀ ਕੀਰਤਿ ਲਹਿਆ ॥੫॥

Kal kalvālī sarā nibeṛī kājī krisanā ho▫ā. ||

Baṇī barahmā beḏ atharbaṇ karṇī kīraṯlahi▫ā. ||5||

This is the dark age, because as per the Muslim law, the Qazi, with a deceptive heart, has become the judge, The Bani of Atherwan Veda of Brahama, which leads to believing in magic spell and blind rituals, has become a way of life and the praise of Akalpurakh is given up (these are the signs of the Dark Age, not the span of time named as the dark age).

              ਕਲਿ = (ਇਹੀ) ਕਲਜੁਗ (ਹੈ)। ਕਲ ਵਾਲੀ = ਕਲਹ ਵਾਲੀ, ਝਗੜੇ ਵਧਾਣ ਵਾਲੀ। ਸਰਾ = ਸ਼ਰਹ, ਧਾਰਮਕ ਕਾਨੂੰਨ। ਨਿਬੇੜੀ = ਨਿਬੇੜਾ ਕਰਨ ਵਾਲੀ, ਫ਼ੈਸਲਾ ਦੇਣ ਵਾਲੀ, ਨਿਆਂ ਕਰਨ ਵਾਲੀ। ਕਾਜੀ = ਝਗੜਿਆਂ ਦੇ ਫ਼ੈਸਲੇ ਕਰਨ ਵਾਲਾ ਹਾਕਮ। ਕ੍ਰਿਸ਼ਨਾ = ਕਾਲਾ, ਕਾਲੇ ਦਿਲ ਵਾਲਾ, ਵੱਢੀ-ਖ਼ੋਰ। ਕਰਣੀ = ਉੱਚਾ ਆਚਰਨ। ਕੀਰਤਿ = ਪਰਮਾਤਮਾ ਦੀ ਸਿਫ਼ਤ-ਸਾਲਾਹ। ਲਹਿਆ = (ਲੋਕਾਂ ਦੇ ਮਨਾਂ ਤੋਂ) ਲਹਿ ਗਏ ਹਨ ॥੫॥

              (ਹੇ ਪੰਡਿਤ) ਕਲਿਜੁਗ ਇਹ ਹੈ (ਕਿ ਮੁਸਲਮਾਨੀ ਹਕੂਮਤ ਵਿਚ ਧੱਕੇ-ਜ਼ੋਰ ਨਾਲ) ਝਗੜੇ ਵਧਾਣ ਵਾਲਾ ਇਸਲਾਮੀ ਕਾਨੂੰਨ ਹੀ ਫ਼ੈਸਲੇ ਕਰਨ ਵਾਲਾ ਬਣਿਆ ਹੋਇਆ ਹੈ, ਤੇ ਨਿਆਂ ਕਰਨ ਵਾਲਾ ਕਾਜ਼ੀ-ਹਾਕਮ ਵੱਢੀ-ਖ਼ੋਰ ਹੋ ਚੁਕਾ ਹੈ। (ਜਾਦੂ ਟੂਣਿਆਂ ਦਾ ਪਰਚਾਰਕ) ਅਥਰਬਣ ਵੇਦ ਬ੍ਰਹਮਾ ਦੀ ਬਾਣੀ ਪ੍ਰਧਾਨ ਹੈ। ਉੱਚਾ ਆਚਰਨ ਤੇ ਸਿਫ਼ਤ-ਸਾਲਾਹ ਲੋਕਾਂ ਦੇ ਮਨਾਂ ਤੋਂ ਲਹਿ ਗਏ ਹਨ-ਇਹੀ ਹੈ ਕਲਿਜੁਗ ॥੫॥

ਪਤਿ ਵਿਣੁ ਪੂਜਾ ਸਤ ਵਿਣੁ ਸੰਜਮੁ ਜਤ ਵਿਣੁ ਕਾਹੇ ਜਨੇਊ ॥

ਨਾਵਹੁ ਧੋਵਹੁ ਤਿਲਕੁ ਚੜਾਵਹੁ ਸੁਚ ਵਿਣੁ ਸੋਚ ਨ ਹੋਈ ॥੬॥

Paṯ viṇpūjā saṯ viṇ sanjam jaṯ viṇ kāhe jane▫ū.

Nāvhu ḏẖovahu ṯilak cẖaṛāvahu sucẖ viṇ socẖna ho▫ī. ||6||

What is the use of worshiping without remembering Akalpurakh Spouse? What is the use of disciplining the mind without morality? What avail is sacred thread without contentment and Chastity? Oh Pundit! Keep doing ablutions and applying frontal marks, without the internal purity, cleaning doesn’t occur.

              Please also note down the word ਸੋਚ /soch; it is also used in the first stanza of Japji; it should be taken as cleaning not thinking.

              ਪੂਜਾ = ਦੇਵ-ਪੂਜਾ, ਦੇਵਤਿਆਂ ਦੀ ਪੂਜਾ। ਪਤਿ = ਪ੍ਰਭੂ-ਪਤੀ। ਸਤ = ਉੱਚਾ ਆਚਰਨ। ਸੰਜਮੁ = ਇੰਦ੍ਰਿਆਂ ਨੂੰ ਰੋਕਣ ਦਾ ਜਤਨ। ਜਤ = ਕਾਮ-ਵਾਸਨਾ ਨੂੰ ਰੋਕਣਾ। ਕਾਹੇ = ਕੀਹ ਲਾਭ? ਵਿਅਰਥ। ਸੁਚ = ਪਵਿਤ੍ਰਤਾ ॥੬॥

              ਪਤੀ-ਪਰਮਾਤਮਾ ਨੂੰ ਵਿਸਾਰ ਕੇ ਇਹ ਦੇਵ-ਪੂਜਾ ਕਿਸ ਅਰਥ? ਉੱਚੇ ਆਚਰਨ ਤੋਂ ਖ਼ਾਲੀ ਰਹਿ ਕੇ ਇਸ ਸੰਜਮ ਦਾ ਕੀਹ ਲਾਭ? ਜੇ ਵਿਚਾਰਾਂ ਵਲੋਂ ਰੋਕ-ਥੰਮ ਨਹੀਂ ਤਾਂ ਜਨੇਊ ਕੀਹ ਸੰਵਾਰਦਾ ਹੈ.(ਹੇ ਪੰਡਿਤ!) ਤੁਸੀ (ਤੀਰਥਾਂ ਤੇ) ਇਸ਼ਨਾਨ ਕਰਦੇ ਹੋ, (ਸਰੀਰ ਮਲ ਮਲ ਕੇ) ਧੋਂਦੇ ਹੋ, (ਮੱਥੇ ਉਤੇ) ਤਿਲਕ ਲਾਂਦੇ ਹੋ (ਤੇ ਇਸ ਨੂੰ ਪਵਿਤ੍ਰ ਕਰਮ ਸਮਝਦੇ ਹੋ), ਪਰ ਪਵਿਤ੍ਰ ਆਚਰਨ ਤੋਂ ਬਿਨਾ ਇਹ ਬਾਹਰਲੀ ਪਵਿਤ੍ਰਤਾ ਕੋਈ ਮੁੱਲ ਨਹੀਂ ਰੱਖਦੀ। (ਅਸਲ ਵਿਚ ਇਹ ਭੁਲੇਖਾ ਭੀ ਕਲਿਜੁਗ ਹੀ ਹੈ) ॥੬॥

ਕਲਿ ਪਰਵਾਣੁ ਕਤੇਬ ਕੁਰਾਣੁ ॥ 

ਪੋਥੀ ਪੰਡਿਤ ਰਹੇ ਪੁਰਾਣ ॥

Kal parvāṇ kaṯeb kurāṇ. 

Pothī pandiṯ rahe purāṇ.

In this Dark Age, Quran and other religious books have been approved and the Pundits’ scriptures like the Puranas are left out.

              The Guru says that with time, the game of religion changes.

              ਕਲਿ = ਇਹ ਹੈ ਕਲਿਜੁਗ। ਪਰਵਾਣੁ = (ਜੇਹੜੇ “ਧਿਙਾਣਾ ਕਰਹਿ” ਉਹਨਾਂ ਦੇ ਦਬਾਉ ਹੇਠ) ਮੰਨੇ ਜਾ ਰਹੇ ਹਨ। ਰਹੇ = ਰਹਿ ਗਏ ਹਨ

              (ਇਸਲਾਮੀ ਹਕੂਮਤ ਦੇ ਧੱਕੇ ਜ਼ੋਰ ਦੇ ਹੇਠ) ਸ਼ਾਮੀ ਕਿਤਾਬਾਂ ਤੇ ਕੁਰਾਨ ਨੂੰ ਪ੍ਰਵਾਨਗੀ ਦਿੱਤੀ ਜਾ ਰਹੀ ਹੈ, ਪੰਡਿਤਾਂ ਦੀਆਂ ਪੁਰਾਣ ਆਦਿਕ ਪੁਸਤਕਾਂ ਰਹਿ ਗਈਆਂ ਹਨ।

ਨਾਨਕ ਨਾਉ ਭਇਆ ਰਹਮਾਣੁ ॥

ਕਰਿ ਕਰਤਾ ਤੂ ਏਕੋ ਜਾਣੁ ॥੭॥

Nānak nā▫o bẖa▫i▫ā rėhmāṇ.

Kar karṯā ṯūeko jāṇ. ||7||

Oh Nanak! Now Prabh’s Name has been given “Rehman”; however, you deem the Creator as the only Doer.

              ਹੇ ਨਾਨਕ! (ਇਸ ਜ਼ੋਰ ਧੱਕੇ ਹੇਠ ਹੀ) ਪਰਮਾਤਮਾ ਦਾ ਨਾਮ ‘ਰਹਮਾਨ’ ਆਖਿਆ ਜਾ ਰਿਹਾ ਹੈ- ਇਹ ਭੀ, ਹੇ ਪੰਡਿਤ! ਕਲਿਜੁਗ (ਦਾ ਲੱਛਣ) ਹੈ (ਕਿਸੇ ਦੇ ਧਾਰਮਿਕ ਵਿਸ਼ਵਾਸ ਨੂੰ ਧੱਕੇ ਜ਼ੋਰ ਨਾਲ ‘ਧਿਙਾਣੇ’ ਨਾਲ ਦਬਾਣਾ ਕਲਿਜੁਗ ਦਾ ਪ੍ਰਭਾਵ ਹੈ)।ਹੇ ਪੰਡਿਤ! ਹਰ ਇਕੋ ਕਰਤਾਰ ਹੈ ਹੀ ਇਹ ਸਭ ਕੁਝ ਕਰਨ ਵਾਲਾ ਜਾਣ ॥੭॥

ਨਾਨਕ ਨਾਮੁ ਮਿਲੈ ਵਡਿਆਈ ਏਦੂ ਉਪਰਿ ਕਰਮੁ ਨਹੀ ॥

ਜੇ ਘਰਿ ਹੋਦੈ ਮੰਗਣਿ ਜਾਈਐ ਫਿਰਿ ਓਲਾਮਾ ਮਿਲੈ ਤਹੀ ॥੮॥੧॥

Nānak nām milai vadi▫ā▫ī eḏū upar karam nahī. 

Je gẖar hoḏai mangaṇ jā▫ī▫ai fir olāmā milai ṯahī. ||8||1||

Oh Nanak! If one obtains glory, it is because of Naam and there is no other religious deed equal to Naam praising. If a thing is in the home and one goes out to borrow it, one is reproached.

              The Guru implies that Akalpurakh is within but people look for Him outside, it is a reproachable deed.

              ਏਦੂ ਉਪਰਿ = ਇਸ ਤੋਂ ਸ੍ਰੇਸ਼ਟ। ਓਲਾਮਾ= ਗਿਲਾ, ਸ਼ਰਮ-ਸਾਰੀ। ਤਹੀ = ਉਥੇ ॥੮॥੧॥

              ਹੇ ਨਾਨਕ! ਜੋ ਮਨੁੱਖ ਪਰਮਾਤਮਾ ਦਾ ਨਾਮ ਜਪਦਾ ਹੈ ਉਸ ਨੂੰ (ਲੋਕ ਪਰਲੋਕ ਵਿਚ) ਇੱਜ਼ਤ ਮਿਲਦੀ ਹੈ, ਨਾਮ ਜਪਣ ਤੋਂ ਵਧੀਕ ਚੰਗਾ ਹੋਰ ਕੋਈ ਕਰਮ ਨਹੀਂ ਹੈ (ਪੰਡਿਤ ਤੀਰਥ ਵਰਤ ਆਦਿਕ ਕਰਮਾਂ ਨੂੰ ਹੀ ਸਲਾਹੁੰਦਾ ਰਹਿੰਦਾ ਹੈ)। (ਪਰਮਾਤਮਾ ਹਰੇਕ ਦੇ ਹਿਰਦੇ ਵਿਚ ਵੱਸਦਾ ਹੈ, ਉਸ ਦਾ ਨਾਮ ਭੁਲਾਇਆਂ ਇਹ ਸੂਝ ਨਹੀਂ ਰਹਿੰਦੀ ਤੇ ਮਨੁੱਖ ਹੋਰ ਹੋਰ ਆਸਰੇ ਤੱਕਦਾ ਫਿਰਦਾ ਹੈ) ਪਰਮਾਤਮਾ ਦਾਤਾਰ ਹਿਰਦੇ-ਘਰ ਵਿਚ ਹੋਵੇ ਤੇ ਭੁੱਲੜ ਜੀਵ ਬਾਹਰ ਦੇਵੀ ਦੇਵਤਿਆਂ ਆਦਿਕ ਤੋਂ ਮੰਗਦਾ ਫਿਰੇ, ਇਹ ਦੋਸ਼ ਜੀਵ ਦੇ ਸਿਰ ਆਉਂਦਾ ਹੈ ॥੮॥੧॥

              The Guru states that there is no need to worry about the so called ages now or in the future and no need to care about magic spells and rituals, because they do nothing but upend spiritual progression; he says that if selfishness and conceit are abandoned for the sake of Akalpurakh’s love, it will become clear how Akalpurakh plays the world show and how His Ordinance remains in force. It is better for the seeker to seek Akalpurakh’s presence within and to realize Akalpurakh’s wondrous plays. The worldly play is staged by the Creator who is the sole director and all lives are nothing but actors acting as per His ordinance. Giving in to man – made theories about bad times or false claims of becoming pure through rituals is nothing but a folly.

Interpretation in Punjabi is by Dr Sahib Singh Ji

Humbly

G Singh