(Its English version is at the end)
ਗੁਰੂ ਜੀ ਆਖਦੇ ਹਨ ਕਿ ਕਰਤਾਰ ਜੀ ਆਪਣੀ ਬਣਾਈ ਕੁਦਰਤ ਵਿੱਚ ਵਸਦਾ ਹੈ ਪਰ ਸਾਨੂੰ ਕਿਉਂ ਨਹੀਂ ਵਿਖਦਾ ? ਇਸ ਬਾਰੇ ਗੁਰੂ ਜੀ ਚਾਨਣ ਪਾਉਂਦੇ ਅੰਗ 84 ਉਤੇ :
ਸਲੋਕ ਮਃ ੧ ॥ ਕੁਦਰਤਿ ਕਰਿ ਕੈ ਵਸਿਆ ਸੋਇ ॥ ਵਖਤੁ ਵੀਚਾਰੇ ਸੁ ਬੰਦਾ ਹੋਇ ॥ ਕੁਦਰਤਿ ਹੈ ਕੀਮਤਿ ਨਹੀ ਪਾਇ ॥ ਜਾ ਕੀਮਤਿ ਪਾਇ ਤ ਕਹੀ ਨ ਜਾਇ ॥ ਸਰੈ ਸਰੀਅਤਿ ਕਰਹਿ ਬੀਚਾਰੁ ॥ ਬਿਨੁ ਬੂਝੇ ਕੈਸੇ ਪਾਵਹਿ ਪਾਰੁ ॥ ਸਿਦਕੁ ਕਰਿ ਸਿਜਦਾ ਮਨੁ ਕਰਿ ਮਖਸੂਦੁ ॥ ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ {ਪੰਨਾ 84}
ਅਰਥ: ਸ੍ਰਿਸ਼ਟੀ (ਪੈਦਾ ਕਰਨ ਵਾਲਾ ਪ੍ਰਭੂ) ਆਪ ਹੀ (ਇਸ ਵਿਚ) ਵੱਸ ਰਿਹਾ ਹੈ। ਇੱਥੇ ਜੋ ਮਨੁੱਖ (ਮਨੁੱਖਾ ਜਨਮ) ਦੇ ਸਮੇ ਨੂੰ ਵਿਚਾਰਦਾ ਹੈ (ਭਾਵ, ਜੋ ਇਹ ਸੋਚਦਾ ਹੈ ਕਿ ਇਸ ਸ੍ਰਿਸ਼ਟੀ ਵਿਚ ਮਨੁੱਖਾ ਸਰੀਰ ਕਾਹਦੇ ਲਈ ਮਿਲਿਆ ਹੈ) ਉਹ (ਉਸ ਪ੍ਰਭੂ ਦਾ) ਸੇਵਕ ਬਣ ਜਾਂਦਾ ਹੈ। ਪ੍ਰਭੂ (ਆਪਣੀ ਰਚੀ) ਕੁਦਰਤਿ ਵਿਚ ਵਿਆਪਕ ਹੈ, ਉਸ ਦਾ ਮੁੱਲ ਪੈ ਨਹੀਂ ਸਕਦਾ; ਜੇ ਕੋਈ ਮੁੱਲ ਪਾਣ ਦਾ ਜਤਨ ਭੀ ਕਰੇ, ਤਾਂ ਉਸ ਦਾ ਮੁੱਲ ਦੱਸਿਆ ਨਹੀਂ ਜਾ ਸਕਦਾ।
ਜੋ ਮਨੁੱਖ ਨਿਰੀ ਸ਼ਰ੍ਹਾ ਆਦਿ (ਭਾਵ, ਬਾਹਰਲੀਆਂ ਧਾਰਮਿਕ ਰਸਮਾਂ) ਦੀ ਹੀ ਵਿਚਾਰ ਕਰਦੇ ਹਨ, ਉਹ (ਜੀਵਨ ਦੇ ਸਹੀ ਮਨੋਰਥ ਨੂੰ) ਸਮਝਣ ਤੋਂ ਬਿਨਾ (ਜੀਵਨ ਦਾ) ਪਾਰਲਾ ਕੰਢਾ ਕਿਵੇਂ ਲੱਭ ਸਕਦੇ ਹਨ ? (ਹੇ ਭਾਈ!) ਰੱਬ ਤੇ ਭਰੋਸਾ ਰੱਖ = ਇਹ ਹੈ ਉਸ ਦੇ ਅੱਗੇ ਸਿਰ ਨਿਵਾਉਣਾ, ਆਪਣੇ ਮਨ ਨੂੰ ਰੱਬ ਵਿਚ ਜੋੜਨਾ = ਇਸ ਨੂੰ ਜ਼ਿੰਦਗੀ ਦਾ ਨਿਸ਼ਾਨਾ ਬਣਾ। ਫਿਰ ਜਿਸ ਪਾਸੇ ਵੇਖੀਏ, ਉਸ ਪਾਸੇ ਰੱਬ ਹਾਜ਼ਰ ਦਿੱਸਦਾ ਹੈ।1। (ਇਹ ਵਿਆਖਿਆ ਡਾਕਟਰ ਸਾਹਿਬ ਸਿੰਘ ਜੀ ਦੀ ਹੈ)
ਜੇ ਇਨਸਾਨ ਇਸ ਤੱਥ ਨੁੰ ਵਿਚਾਰੇ ਕਿ, “ ਕਰਤਾਰ ਜੀ ਜਿਸ ਨੇ ਸ੍ਰਸ਼ਟੀ ਰਚੀ ਹੈ ਤੇ ਵਿੱਚ ਵਸਦਾ ਹੈ”, ਤੇ ਉਨਾਂ ਨਾਲ ਲਗਾਓ ਲਾਵੇ ਤਦ ਉਨਾਂ ਦਾ ਸੇਵਕ ਹੋਵੀਦਾ ਹੈ | ਅਥਾਹ ਕੁਦਰਤ ਦੇ ਕਰਤਾ ਤੇ ਉਨਾਂ ਦੇ ਕੁਦਰਤ ਵਿੱਚ ਬਣੇ ਨਿਵਾਸ ਦੀ ਕੀਮਤ ਬਿਲਕੁਲ ਨਹੀਂ ਪਾਈ ਜਾਂ ਸਕਦੀ |ਜੇ ਕੋਸ਼ਿਸ਼ ਕੀਤੀ ਵੀ ਜਾਵੇ ਤਦ ਵੀ ਨਹੀਂ ਸਫਲ ਨਹੀਂ ਹੋ ਸਕੀਦਾ ਕਿਓਂਕਿ ਉਹ ਅਪਾਰ ਹੈ | ਸੰਸਾਰ ਰਵਾਇਤੀ ਧਾਰਮਿਕ ਰਸਮ ਨੁੰ ਹੀ ਵਿਚਾਰਨ ਵਿੱਚ ਉਲਝਿਆ ਰਹਿੰਦਾ ਹੈ ਪਰ ਉਸ ਕਰਤਾਰ ਜੀ ਨੂੰ ਬਿਨਾਂਜਾਣਿਆਂ ਭਲਾਂ ਉਹ ਕਿਵੇਂ ਪਾਰ ਲੰਘ ਸਕਦੇ ਹਨ ? ਜਦੋਂ ਮਨੁੱਖ ਨੁੰ ਅਹਿਸਾਸ ਹੋ ਜਾਂਦਾ ਹੈ ਕਿ ਉਹ ਖੁਦ ਉਸੇ ਦਾ ਇੱਕ ਹਿੱਸਾ ਹੈ, ਉਸ ਨੁੰ ਗੁਰੂ ਜੀ ਦੀ ਆਖੀ ਗੱਲ ਸਮਝ ਆ ਜਾਂਦੀ ਹੈ ; ਅਗਲੀਆਂ ਸਤਰਾਂ ਵਿੱਚ ਗੁਰੂ ਜੀ ਆਪਣੇ ਵਿਚਾਰ ਦੀ ਘੁੰਡੀ ਖੋਲਦੇ ਹਨ; ਉਹ ਹੈ ਕਿ ਸਾਨੂੰ ਪ੍ਰਭਜੀ ਵਿੱਚ ਭਰੋਸਾ ਹੋਣਾ ਚਾਹੀਦਾ ਹੈ ਤੇ ਇਹੋ ਭਰੋਸਾ ਉਸ ਕਰਤਾਰ ਲਈ ਸਿਂਜਦਾ ਬਣਿਆ ਰਹੇ | ਇਸ ਭਰੋਸੇ ਸਹਾਰੇ ਮਨ ਨੁੰ ਉਸ ਨਾਲ ਬੰਨ੍ਹਣ ਨੁੰ ਜਿੰਦਗੀ ਦਾ ਨਿਸ਼ਾਨ ਬਣਾ ਲਿਆ ਜਾਵੇ ਤਦ ਫੇਰ ਜਿੱਧਰ ਵੀ ਵੇਖੀਏ ਤਾਂ ਉਧਰ ਕਰਤਾਰ ਜੀ ਨਜਰ ਆਵਣਗੇ |
ਸਾਡੀ ਅਕਸਰ ਹਾਲਤ ਜਦੋਂ ਉਨਾਂ ਲੋਕਾਂ ਵਰਗੀ ਹੋ ਜਾਂਦੀ ਹੈ ਜੋ ਭੇਖਾਂ ਤੇ ਵਿਖਾਵੀਆਂ ਰਾਹੀਂ ਕਰਤਾਰ ਜੀ ਦੇ ਸੱਚੇ ਭਗਤਾਂ ਦੀ ਰੀਸ ਕਰਦੇ ਹਨ, ਤਦ ਸਦਾ ਕਰਤਾਰ ਜੀ ਦਾ ਅਹਿਸਾਸ ਕਰਨਾ ਔਖਾ ਹੁੰਦਾ ਹੈ, ਵੇਖੋ ਇਸ ਬਾਰੇ ਗੁਰੂ ਜੀ ਅੰਗ 85 ਉਤੇ ਕੀ ਆਖਦੇ ਹਨ :
ਮਃ ੧ ॥ ਗਲੀ= ਅਸੀ ਚੰਗੀਆ ਆਚਾਰੀ ਬੁਰੀਆਹ ॥ ਮਨਹੁ ਕੁਸੁਧਾ ਕਾਲੀਆ ਬਾਹਰਿ ਚਿਟਵੀਆਹ ॥ ਰੀਸਾ ਕਰਿਹ ਤਿਨਾੜੀਆ ਜੋ ਸੇਵਹਿ ਦਰੁ ਖੜੀਆਹ ॥ ਨਾਲਿ ਖਸਮੈ ਰਤੀਆ ਮਾਣਹਿ ਸੁਖਿ ਰਲੀਆਹ ॥ ਹੋਦੈ ਤਾਣਿ ਨਿਤਾਣੀਆ ਰਹਹਿ ਨਿਮਾਨਣੀਆਹ ॥ ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥ {ਪੰਨਾ 85}
ਅਰਥ: ਅਸੀਂ ਗੱਲਾਂ ਵਿਚ ਸੁਚੱਜੀਆਂ (ਹਾਂ, ਪਰ) ਆਚਰਨ ਦੀਆਂ ਮਾੜੀਆਂ ਹਾਂ, ਮਨੋਂ ਖੋਟੀਆਂ ਤੇ ਕਾਲੀਆਂ (ਹਾਂ, ਪਰ) ਬਾਹਰੋਂ ਸਾਫ਼ ਸੁਥਰੀਆਂ। (ਫਿਰ ਭੀ) ਅਸੀਂ ਰੀਸਾਂ ਉਹਨਾਂ ਦੀਆਂ ਕਰਦੀਆਂ ਹਾਂ ਜੋ ਸਾਵਧਾਨ ਹੋ ਕੇ ਖਸਮ ਦੇ ਪਿਆਰ ਵਿਚ ਭਿੱਜੀਆਂ ਹੋਈਆਂ ਹਨ ਤੇ ਆਨੰਦ ਵਿਚ ਰਲੀਆਂ ਮਾਣਦੀਆਂ ਹਨ, ਜੋ ਤਾਣ ਹੁੰਦਿਆਂ ਭੀ ਨਿਰਮਾਣ ਰਹਿੰਦੀਆਂ ਹਨ। ਹੇ ਨਾਨਕ! (ਸਾਡਾ) ਜਨਮ ਸਫਲ (ਤਾਂ ਹੀ ਹੋ ਸਕਦਾ ਹੈ) ਜੇ ਉਹਨਾਂ ਦੀ ਸੰਗਤਿ ਵਿਚ ਰਹੀਏ।2। ( ਇਹ ਵਿਆਖਿਆ ਡਾਕਟਰ ਸਾਹਿਬ ਸਿੰਘ ਜੀ ਦੀ ਹੈ )
ਭਾਵ ਕਿ ਸੱਚੇ ਦਿਲੋਂ ਹੀ ਕਰਤਾਰ ਜੀ ਵਿੱਚ ਵਿਸ਼ਵਾਸ਼ ਹੋਣਾ ਚਾਹੀਦਾ ਹੈ ਅਤੇ ਸੱਚੇ ਦਿਲੋਂ ਹੀ ਆਪਣੀ ਧੁਨ ਉਨਾਂ ਨਾਲ ਲੱਗਾਉਣੀ ਚਾਹੀਦੀ ਹੈ | ਵਿਖਾਵੇ ਦਰਅਸਲ ਸਾਨੂੰ ਕਰਤਾਰ ਜੀ ਤੋਂ ਦੂਰ ਲੈ ਜਾਂਦੇ ਹਨ |
ਸ਼ੁਭ ਇੱਛਾਵਾਂ
ਗੁਰਦੀਪ ਸਿੰਘ
Trusting The Creator Without Any Doubt
On 84, SGGS, the Guru tells us that the Creator dwells in His own created creation; however, why cannot we see Him? The Guru guides us on this issue:
ਸਲੋਕ ਮ; ੧ ॥
ਕੁਦਰਤਿ ਕਰਿ ਕੈ ਵਸਿਆ ਸੋਇ ॥
ਵਖਤੁ ਵੀਚਾਰੇ ਸੁ ਬੰਦਾ ਹੋਇ ॥
ਕੁਦਰਤਿ ਹੈ ਕੀਮਤਿ ਨਹੀ ਪਾਇ ॥
ਜਾ ਕੀਮਤਿ ਪਾਇ ਤਾ ਕਹੀ ਨਾ ਜਾਇ ॥
ਸਰੈ ਸਰੀਅਤ ਕਰਹਿ ਬੀਚਾਰੁ ॥
ਬਿਨੁ ਬੂਝੈ ਕੈਸੇ ਪਾਵਹਿ ਪਾਰਿ ॥
ਸਿਦਕੁ ਕਰਿ ਸਿਜਦਾ ਮਨ ਕਰਿ ਮਖਸੂਦੁ ॥
ਜਿਹ ਧਿਰਿ ਦੇਖਾ ਤਿਹ ਧਿਰਿ ਮਉਜੂਦੁ ॥੧॥ ੮੩-੮੪
Salok mėhlā 1.
Kuḏraṯ kar kai vasi-ā so-e.
Vakẖaṯ vīcẖāre so banḏā ho-e.
Kuḏraṯ hai kīmaṯ nahī pā-e.
Jā kīmaṯ pā-e ṯa kahī na jā-e.
Sarai sarī-aṯ karahi bīcẖār.
Bin būjẖe kaise pāvahi pār.
Siḏak kar sijḏā man kar makẖsūḏ.
Jih ḏẖir ḏekẖā ṯih ḏẖir ma-ujūḏ. ||1||
Slok of first Nanak.
In essence: Akalpurakh, after creating the nature, abides in it. One who ponders over one’s purpose of life here (to serve the Creator) becomes His devotee; His created nature cannot be appraised. If one knows it, even then it cannot be expressed fully. Those ones, who keep considering religious rules as a way of life without knowing Akalpurakh, cannot swim across the worldly ocean. If we make full faith in Him, it will be our bowing to Him. If we keep our goal of life to fix our minds on Him, then wherever we look, we will see Him present.
Obviously, our way of life of searching Him is faulty. Our minds involved in religious rituals; our faith in Him is not perfect. If our faith in Him becomes perfect, it becomes our bowing to Him and we keep focusing on Him while performing our family duties, it will help us seeing Him everywhere, because our duality will go way.
Somehow we are enveloped in hypocrisy What have we become eventually? Here is what the Guru explains on 85, SGGS:
ਮ;੧ ॥
ਗਲਂੀ ਅਸੀ ਚੰਗੀਆ, ਆਚਾਰੀ ਬੁਰੀਆਹ ॥
ਮਨਹੁ ਕੁਸਧਾ ਕਾਲੀਆ, ਬਾਹਰਿ ਚਿਟਵੀਆਹ ॥
ਰੀਸਾ ਕਰਿਹ ਤਿਨਾੜੀਆ, ਜੋ ਸੇਵਹਿ ਦਰੁ ਖੜੀਆਹ ॥
ਨਾਲਿ ਖਸਮੈ ਰਤੀਆ, ਮਾਣਹਿ ਸੁਖਿ ਰਲੀਆਹ ॥
ਹੋਦੈ ਤਾਣਿ ਨਿਤਾਣੀਆ ਰਹਿਹ ਨਿਮਾਨਣੀਆ ॥
ਨਾਨਕ ਜਨਮੁ ਸਕਾਰਥਾ ਜੇ ਤਿਨ ਕੈ ਸੰਗਿ ਮਿਲਾਹ ॥੨॥
Mėhlā 1.
Galīʼn asī cẖangī-ā ācẖārī burī-āh.
Manhu kusuḏẖā kālī-ā bāhar cẖitvī-āh.
Rīsā karih ṯināṛī-ā jo sevėh ḏar kẖaṛī-āh.
Nāl kẖasmai raṯī-ā māṇėh sukẖ ralī-āh.
Hoḏai ṯāṇ niṯāṇī-ā rahėh nimānṇī-āh.
Nānak janam sakārthā je ṯin kai sang milāh. ||2||
Slok of First Nanak.
In essence: We are good at mere talks, but according to our actions, we are bad. Our minds are dark with impurity, but we appear to be clean. Being in that kind of plight, we compare ourselves with those devotees, who are completely drenched in the Creator’s love and who enjoy His blessed “bliss”. (the Guru is defining the virtues of those ones, who have become one with Akalpurakh) Even having power, they (His true devotees) live in utter humility. Oh Nanak! If their company is met, life becomes useful.
We try to be virtuous only through talk but our way of life, treating others or dealing with others is impure far from sincerity. Our claims of to be with Him or to be His devotees are empty. We are not even close to those who are drenched in His love.
Thus, we need to do self-counseling or to do internal dialogue so that we can get rid of our intentions littered with ego, jealousy, greed, lust and anger. Heartily we need to focus on Him to live our lives virtuously; otherwise, our hypocritic way of life can take us away from Him.
Wishes
Gurdeep Singh
www.gursoch.com