ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਅੱਖਰਾਂ ਦੇ ਪੈਰੀ ਲੱਗੇ ਚਿੰਨ੍ਹ ਹਲੰਤ ( ੍‍ ) ( ਲੇਖਕ – ਪ੍ਰੋ.ਕਸ਼ਮੀਰਾ ਸਿੰਘ, ਯੂ ਐੱਸ ਏ)

ਇਸ  ਹਲੰਤ (  ੍‍ )  ਚਿੰਨ੍ਹ ਨੂੰ ‘ੳੇੁਦਾਤ’ ਚਿੰਨ੍ਹ ਵੀ ਕਿਹਾ ਜਾਂਦਾ ਹੈ। ਅੱਧੇ ਹਾਹੇ ( ੍ਹ ) ਦੀ ਤਰ੍ਹਾਂ ਹੀ ਹੈ ਭਾਵੇਂ ਸ਼ਕਲ ਵੱਖਰੀ ਹੈ। ਪੁਰਾਤਨ ਪੰਜਾਬੀ ਭਾਸ਼ਾ ਵਿੱਚ ਇਹ ਵੀ ਅੱਧੇ ਹਾਹੇ (  ੍ਹ ) ਦੀ ਸੂਖਮ ਆਵਾਜ਼ ਦੀ ਥਾਂ ਵਰਤਿਆ ਜਾਂਦਾ ਸੀ। ਪੜ੍ਹਹਿ ( ਗਗਸ ਜੀ 419/2 ਅਤੇ 1133/14) ਅਤੇ ਪੜ੍‍ਹਿ (ਗਗਸ ਜੀ 1169/7), ਸਮ੍‍ਾਲਿ (ਗਗਸ ਜੀ 1412/1) ਅਤੇ ਸਮ੍ਹਾਲੇ (ਗਗਸ ਜੀ 594/7) ਦੋਵੇਂ ਤਰ੍ਹਾਂ ਲਿਖੇ ਮਿਲ਼ਦੇ ਹਨ। ਕੁੱਝ ਸ਼ਬਦ ਜੋੜਾਂ ਤੇ ਵਿਚਾਰ ਕਰਦੇ ਹਾਂ-

1).  ਜਿਨ੍‍ – ਬਹੁ-ਵਚਨ ਪੜਨਾਂਵ ਅਰਥ- ਜਿਨ੍ਹਾਂ ਨੇ।

    ਜਿਨ੍‍-ਿ ਇੱਕ-ਵਚਨ ਪੜਨਾਂਵ ਅਰਥ- ਜਿੱਸ ਨੇ।

    ਜਿਨ- ਜਿੰਨ ਭੂਤ।

2).   ਤਿਨ੍‍-ਿ ਇੱਕ-ਵਚਨ ਪੜਨਾਂਵ ਅਰਥ- ਤਿੱਸ ਨੇ।

    ਤਿਨਿ- Three

3).  ਬੰਨ੍‍ਾ- ਬੰਨ੍ਹ ਲਵਾਂ tie up.

      ਬੰਨਾ- ਸਹਾਰਾ support.

4).  ਕਾਨ੍‍- ਕ੍ਰਿਸ਼ਨ

     ਕਾਨ- ਕਾਨਾਂ, ਕੰਨ।

ਸ਼ਬਦ-ਜੋੜ ਵਿਚਾਰ ਤੋਂ ਪ੍ਰਗਟ ਹੈ ਕਿ ਹਲੰਤ ਬੋਲਣ ਜਾਂ ਨਾ ਬੋਲਣ ਤੇ ਅਰਥ ਅਤੇ ਉਚਾਰਣ ਬਦਲਦੇ ਹਨ। ਜੇ ਕਿਸੇ ਥਾਂ ਤੇ ਸ਼ਬਦ ਹਲੰਤ ਵਾਲ਼ੇ ਅਰਥਾਂ ਵਿੱਚ ਵਰਤਿਆ ਹੈ ਪਰ ਇਹ ਚਿੰਨ੍ਹ ਲੱਗਾ ਨਹੀਂ ਹੈ ਓਥੇ ਹਲੰਤ ਬੋਲਣ ਤੇ ਹੀ ਅਰਥ ਸਪੱਸ਼ਟ ਹੋ ਸਕਣਗੇ। ਵਰਤੇ ਹੋਏ ਹਲੰਤ ਵਾਲ਼ੇ ਸ਼ਬਦ ਸੰਕੇਤਕ ਮਾਤ੍ਰ ਹਨ ਓਵੇਂ ਹੀ ਜਿਵੇਂ ‘ਮਹਲਾ 3 ਤੀਜਾ’ ਹਰ ਥਾਂ ਨਹੀਂ ਵਰਤਿਆ ਕੇਵਲ ਸੰਕੇਤ ਵਜੋਂ ਲਿਖ ਕੇ ਸਮਝਾਉਣਾ ਕੀਤਾ ਹੈ ਕਿ ਬਾਕੀ ਥਾਵਾਂ ਤੇ ਵੀ ‘ਮਹਲਾ ਤਿੰਨ’ ਨਹੀਂ ਸਗੋਂ ‘ਤੀਜਾ’ ਹੀ ਬੋਲਣਾ ਹੈ। ‘ਜਪੁ’ ਜੀ ਵਿੱਚ ‘ਬੰਨਾ ਪੁਰੀਆ ਭਾਰ’ ਵਾਕ-ਅੰਸ਼ ਵਿੱਚ ‘ਬੰਨ੍‍ਾਂ’ (ਬੰਨ੍‍ ਲਵਾਂ) ਪੜ੍ਹਿਆਂ ਅਰਥ ਠੀਕ ਬਣਦੇ ਹਨ। ‘ਪਰਮੇਸਰਿ ਦਿੱਤਾ ਬੰਨਾ’ ਵਿੱਚ ‘ਬੰਨਾ’ ਬੋਲ ਕੇ ਹੀ ਠੀਕ ਅਰਥ ਬਣਦੇ ਹਨ। ਬੋਲਣ ਦਾ ਅਰਥਾਂ ਨਾਲ਼ ਤੇ ਅਰਥਾਂ ਦਾ ਬੋਲਣ ਨਾਲ਼ ਪ੍ਰਸਪਰ ਸੰਬੰਧ ਹੈ। ‘ਜਿਨਿ ਸੇਵਿਆ ਤਿਨਿ ਪਾਇਆ ਮਾਨੁ॥’ ਵਾਕ ਵਿੱਚ ‘ਜਿਨਿ’ ਅਤੇ ‘ਤਿਨਿ’ ਸ਼ਬਦਾਂ ਨੂੰ ‘ਜਿਨ੍‍ ਿ ਅਤੇ ‘ਤਿਨ੍‍ ਿ ਬੋਲਿਆ ਜਾਵੇਗਾ। ਸ਼੍ਰੀ ਗੁਰੂ ਗ੍ਰੰਥ ਸਾਹਿ਼ਬ ਵਿੱਚ ਹਲੰਤ ਲੱਗੇ ਬਹੁਤ ਸਾਰੇ ਸੰਕੇਤਕ ਸ਼ਬਦ ਮਿਲ਼ਦੇ ਹਨ ਜਦੋਂ ਕਿ ਓਹੀ ਸ਼ਬਦ-ਜੋੜ ਬਿਨਾਂ ਹਲੰਤ ਵੀ ਮਿਲ਼ਦੇ ਹਨ ਜਿਵੇਂ;

5).   ਹਲੰਤ ਸਮੇਤ- 

ਜਿੰਨ੍‍ 1 ਵਾਰੀ, ਜਿਨ੍‍ 110 ਵਾਰੀ, ਜਿਨ੍‍ ਿ6 ਵਾਰੀ, ਜਿਨ੍‍ਾ 39 ਵਾਰੀ, ਜਿੰਨ੍‍ੀ 1 ਵਾਰੀ, ਜਿਨ੍‍ੀ 45 ਵਾਰੀ ਗੁਰਬਾਣੀ ਵਿੱਚ ਵਰਤਿਆ।

ਬਿਨਾਂ ਹਲੰਤ-

ਜਿੰਨਾ 4 ਵਾਰੀ, ਜਿੰਨੀ 1 ਵਾਰੀ, ਜਿਨੀ 181 ਵਾਰੀ, ਜਿਨਾ 140 ਵਾਰੀ, ਜਿੰਨਾਂ 1 ਵਾਰੀ ਗੁਰਬਾਣੀ ਵਿੱਚ ਹੈ।

ਨੋਟ: ‘ਜਿਹਨਾਂ’ ਸ਼ਬਦ ਨੂੰ ਹੀ ‘ਜਿਨ੍‍ਾਂ’, ‘ਜਿਹਨੀ’ ਨੂੰ ‘ਜਿਨ੍‍ੀ’ ਆਦਿਕ ਲਿਖਿਆ ਗਿਆ ਹੈ। ਇਹੋ ਜਿਹੇ ਪੜਨਾਂਵ ਸ਼ਬਦਾਂ ਨੂੰ ਹਲੰਤ ਸਮੇਤ ਹੀ ਬੋਲਿਆਂ ਠੀਕ ਅਰਥ ਬਣਦੇ ਹਨ।

6).   ਹਲੰਤ ਸਮੇਤ-

ਗਾਲ੍‍ ਿ1 ਵਾਰੀ, ਗਾਲ੍‍ੀ 3 ਵਾਰੀ,

ਬਿਨਾਂ ਹਲੰਤ-

ਗਾਲ 4 ਵਾਰੀ, ਗਾਲਿ 6 ਵਾਰੀ ਗੁਰਬਾਣੀ ਵਿੱਚ ਹੈ।

ਨੋਟ: ‘ਗਾਹਲਿ’ ਨੂੰ ‘ਗਾਲ੍‍’ਿ, ‘ਗਾਹਲੀ’ ਨੂੰ ‘ਗਾਲ੍‍ੀ’। ‘ਗੱਲ’ ਨੂੰ ਵੀ ‘ਗਾਲਿ’ ਲਿਖਿਆ ਗਿਆ ਹੈ ਤੇ ‘ਗਾਲ੍‍’ਿ ਨੂੰ ਵੀ ‘ਗਾਲਿ’ {ਗਗਸ ਜੀ 132/9, 471/6, 641/9 ਅਤੇ 1154/8}। ‘ਗਾਲਣਾ’ ਸ਼ਬਦ ਲਈ ਵੀ ਗਗਸ ਜੀ ਦੇ ਪੰਨਾਂ 1325/2 ਉਂਤੇ ‘ਗਾਲਿ’ { ਗਾਲ਼ਿ } ਵਰਤਿਆ ਗਿਆ ਹੈ। ਪ੍ਰਕਰਣ ਦੇਖਕੇ ਹੀ ਹਲੰਤ ਦੀ ਵਰਤੋਂ ਕੀਤੀ ਜਾਣੀ ਹੈ। ਜੇ ਅਰਥ ‘ਗੱਲ ਬਾਤ’ ਹੋਵੇ ਤਾਂ /ਲ/ ਧੁਨੀ ਹੀ ਬੋਲਣੀ ਹੈ, /ਲ੍‍/ ਨਹੀਂ। ਗਾਲ੍‍ ਿ ਸ਼ਬਦ ਗੱਲ ਬਾਤ ਲਈ ਵੀ ਹੈ (ਗਗਸ ਜੀ 397/5) ਪਰ ਇਸ ਸ਼ਬਦ ਦੀ ਪੁਰਾਤਨ ਹੱਥ ਲਿਖਤ ਬੀੜਾਂ ਤੋਂ ਹੋਰ ਪੜਤਾਲ ਕਰਨ ਦੀ ਲੋੜ ਹੈ।

7).   ਹਲੰਤ ਸਮੇਤ- ਕਾਨ੍‍ 3 ਵਾਰੀ, ਕਾਨ੍‍ੁ 3 ਵਾਰੀ।

ਬਿਨਾ ਹਲੰਤ- ਕਾਨ 12 ਵਾਰੀ, ਕਾਨੁ 4 ਵਾਰੀ।

ਨੋਟ: ਅਰਥ ਕ੍ਰਿਸ਼ਨ ਹੋਵੇ ਤਾਂ ਹਰ ਅਜਿਹੇ ਸ਼ਬਦ ਵਿੱਚ ਸ਼ਬਦ ਵਿੱਚ /ਨ੍‍/ ਧੁਨੀ ਬੋਲਣੀ ਹੈ।

8).   ਹਲੰਤ ਸਮੇਤ-

ਚੀਨ੍‍ 3 ਵਾਰੀ, ਚੀਨ੍‍ ਿ8 ਵਾਰੀ, ਚੀਨ੍‍ਾ 5 ਵਾਰੀ, ਚੀਨ੍‍ਾਂ 1 ਵਾਰੀ, ਚੀਨ੍‍ੀ 1 ਵਾਰੀ, ਚੀਨ੍‍ੇ 3 ਵਾਰੀ, ਚੀਨ੍‍ਸੀ 1 ਵਾਰੀ, ਚੀਨ੍‍ਆਿ 6 ਵਾਰੀ।

ਬਿਨਾਂ ਹਲੰਤ-

ਚੀਨ 5 ਵਾਰੀ, ਚੀਨਿ 13 ਵਾਰੀ, ਚੀਨਸਿ 6 ਵਾਰੀ, ਚੀਨੈ 7 ਵਾਰੀ,

ਚੀਨਾ 11 ਵਾਰੀ, ਚੀਨੀ 5 ਵਾਰੀ, ਚੀਨਿਆ 5 ਵਾਰੀ, ਚੀਨੇ 4 ਵਾਰੀ, ਚੀਨੈ 25 ਵਾਰੀ, ਚੀਨੋ 1 ਵਾਰੀ।

ਨੋਟ: ਚੀਨ੍‍ ਦਾ ਅਰਥ ਹੈ ਜਾਣਨਾ, ਪਛਾਣ ਕਰਨੀ, ਵੇਖਣਾ ਆਦਿਕ (ਪ੍ਰਕਰਣ ਅਨੁਸਾਰ)। ਅਜਿਹੇ ਸਾਰੇ ਸ਼ਬਦ ਬੋਲਣ ਵਿੱਚ ਹਲੰਤ(  ੍‍ ) ਚਿੰਨ੍ਹ ਵਾਲ਼ੇ ਹੁੰਦੇ ਹਨ। ਚੀਨ ਇੱਕ ਦੇਸ਼ ਵੀ ਹੈ ਪਰ ਗੁਰਬਾਣੀ ਵਿੱਚ ‘ਚੀਨ’ ਸ਼ਬਦ ਦੇਸ਼ (country) ਲਈ ਨਹੀਂ ਹੈ।

9).   ਹਲੰਤ ਸਮੇਤ- ਗਾਵਨ੍‍ ਿ12 ਵਾਰੀ।

ਬਿਨਾਂ ਹਲੰਤ- ਗਾਵਨਿ 32 ਵਾਰੀ।

10).   ਹਲੰਤ ਸਮੇਤ- ਹੋਵਨ੍‍ ਿ1 ਵਾਰੀ।

ਬਿਨਾਂ ਹਲੰਤ- ਹੋਵਨਿ 6 ਵਾਰੀ।

11).  ਹਲੰਤ ਸਮੇਤ- ਨਾਨ੍‍ਾ 4 ਵਾਰੀ ਜਿਵੇਂ- ਗਗਸ ਜੀ (509/19—–) ਉਚਾਰਣ- ‘ਨੰਨ੍‍੍‍ਾ’ ਸ਼ਬਦ ਦੇ ਨੇੜੇ ਹੈ ਪਰ ਕੰਨਾਂ( ਾ ) ਵੀ ਬੋਲਣਾਂ ਹੈ, ਅਰਥ-ਨਿੱਕਾ ਜਿਹਾ।

ਬਿਨਾਂ ਹਲੰਤ- ਨਾਨਾ 26 ਵਾਰੀ ਜਿਵੇਂ- ‘ਸੁਖਮਨੀ’ ਵਿੱਚ 10 ਵਾਰੀ, ਉਚਾਰਣ- ‘ਨਾਅਨਾ’ ਜਾਂ ‘ਨਾਹਨਾ’ ਦੇ ਨੇੜੇ, ਅਰਥ- ਕਈ ਪ੍ਰਕਾਰ ਦੇ।

ਨੋਟ: ਬਿਨਾਂ ਹਲੰਤ- ‘ਨਾਨਾ’ (Mother’s father)।  ਨਾਨੀ- ਇੱਕ ਵਾਰੀ ਵਰਤੋਂ ਹੈ, ਮਾਂ ਦੀ ਮਾਂ (ਗਗਸ ਜੀ 1015/7- ਫੁਫੀ ਨਾਨੀ ਮਾਸੀਆਂ—॥)। ਨਾਨ੍‍ੀ- ਇੱਕ ਵਾਰੀ,  ਨਿੱਕੀ ਜਿਹੀ (ਗਗਸ ਜੀ 1274/1-ਨਾਨ੍‍ੀ ਸੀ ਬੂੰਦ—॥), ਨਿੱਕੀ ਜਿਹੀ ਬੂੰਦ, ਉਚਾਰਣ ‘ਨੰਨੀ’ ਸ਼ਬਦ ਦੇ ਨੇੜੇ ਹੈ ਪਰ ਲੱਗਾ ਕੰਨਾਂ ( ਾ  ) ਵੀ ਨਹੀਂ ਛੱਡਣਾਂ।

           ਉਪਰੋਕਤ ਪ੍ਰਮਾਣਾਂ ਤੋਂ ਪਤਾ ਲੱਗਦਾ ਹੈ ਕਿ ਜਿਹੜੇ ਸ਼ਬਦ ਕਿਤੇ ਹਲੰਤ ਨਾਲ਼ ਲਿਖੇ ਹੋਏ ਹਨ,  ਓਹੀ ਸ਼ਬਦ ਹੋਰ ਥਾਵਾਂ ਉਂਤੇ ਬਿਨਾਂ ਹਲੰਤ ਲਿਖੇ ਮਿਲ਼ਦੇ ਹਨ। ਸਿੱਖ ਵਿਦਵਾਨਾ ਦੀ ਇਹ ਰਾਇ ਹੈ ਕਿ ਲੱਗੇ ਹੋਏ ਚਿੰਨ੍ਹਾਂ ਤੋਂ ਸੰਕੇਤ ਲੈ ਕੇ ਇੱਕੋ ਅਰਥਾਂ ਵਾਲ਼ੇ ਬਿਨਾਂ ਪੈਰ ਚਿੰਨ੍ਹ ਵਾਲ਼ੇ ਸ਼ਬਦ ਪੈਰ ਚਿੰਨ੍ਹ ਸਮੇਤ ਹੀ ਬੋਲਣੇ ਚਾਹੀਦੇ ਹਨ ਤਾਂ ਜੁ ਅਰਥ ਸਪੱਸ਼ਟ ਹੋ ਸਕਣ। ਬਾਣੀਕਾਰਾਂ ਵਲੋਂ ਇਹ ਪੈਰੀਂ ਵਰਤੇ ਚਿੰਨ੍ਹ ਪਾਠਕਾਂ ਲਈ ਠੀਕ ਬੋਲਣ ਵਿੱਚ ਅਗਵਾਈ ਲਈ ਸੰਕੇਤਕ ਮੰਨੇ ਗਏ ਹਨ। ਠੀਕ ਵਰਤੋਂ ਲਈ ਗੁਰਬਾਣੀ ਦੇ ਵਾਕ ਵਿੱਚ ਚਲਦੇ ਪ੍ਰਕਰਣ ਦੀ ਸੂਝ-ਬੂਝ ਦੀ ਅਤੀ ਲੋੜ ਹੈ।

ਅਭਿਆਸ ਕਰੋ:

ਕਿਹੜੇ ਸ਼ਬਦ ਹਲੰਤ ਵਾਲ਼ੇ ਹਨ?

•  ਚੀਨ (ਦੇਸ਼) ਜਾਂ ਚੀਨ (ਪਛਾਣ ਕਰਨੀ)?

•  ਚੀਨਾ (ਪਛਾਣਿਆਂ) ਜਾਂ ਚੀਨਾ ( ਇੱਕ ਦੇਸ਼ ਦਾ ਵਾਸੀ)?

•  ਬੰਨਾ (ਸਹਾਰਾ) ਜਾਂ ਬੰਨਾ (tie up)?

•  ਜਿੰਨ (ਭੂਤ) ਜਾਂ ਜਿਨ (ਪੜਨਾਂਵ pronoun)?

•  ਤਿਨਿ ( 3 ) ਜਾਂ ਤਿਨਿ (ਪੜਨਾਂਵ pronoun)?

•  ਨਾਵਾ (nineth) ਜਾਂ ਨਾਵਾ (take bath)?

•  ਨਾਵਾ (ਨਾਮ) ਜਾਂ ਨਾਵਾ ( ਕਿਸ਼ਤੀ)?

•  ਚੀਨੀ (ਖੰਡ) ਜਾਂ ਚੀਨੀ (ਪਛਾਣੀ)?

•  ਕਾਨ (ਕ੍ਰਿਸ਼ਨ) ਜਾਂ ਕਾਨੁ ( ਕਾਨਾਂ)?

•  ਗੱਲਾਂ (talking) ਜਾਂ ਗੱਲਾਂ (cheeks)?

•  ਨਾਨਾ (ਮਾਤਾ ਦਾ ਪਿਤਾ) ਜਾਂ ਨਾਨਾ ( ਕਈ ਪ੍ਰਕਾਰ ਦੇ)?

•  ਨਾਨੀ (ਮਾਂ ਦੀ ਮਾਂ) ਜਾਂ ਨਾਨੀ (ਨਿੱਕੀ ਜਿਹੀ)?

        ———————————-*************************———————————-

Note:  Only Professor Kashmira Singh is aware if this article has been published somewhere else also.

ਨੋਟ :  ਵੈੱਬ ਸਾਇਟ ਤੇ ਛਪੇ ਲੇਖਾਂ ਵਿਚ ਲੇਖਕਾਂ ਦੇ ਅਪਣੇ ਵਿਚਾਰ ਹਨ । ਸੰਪਾਦਕੀ ਬੋਰਡ ਦਾ ਇਨ੍ਹਾਂ ਨਾਲ ਪੂਰੀ ਤਰ੍ਹਾਂ  ਸਹਿਮਤ ਹੌਣਾ ਜ਼ਰੂਰੀ ਨਹੀਂ ਹੈ ।